ਗ਼ਜ਼ਲ (ਗ਼ਜ਼ਲ )

ਠਾਕੁਰ ਪ੍ਰੀਤ ਰਾਊਕੇ   

Email: preetrauke@gmail.com
Cell: +1519 488 0339
Address: 329 ਸਕਾਈ ਲਾਈਨ ਐਵੀਨਿਊ
ਲੰਡਨ Ontario Canada
ਠਾਕੁਰ ਪ੍ਰੀਤ ਰਾਊਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਿਲ ਤਿਰੇ ਦਾ  ਵਹਿਮ ਜਾਊ ਕਿਸ ਤਰ੍ਹਾਂ ?
ਮੇਰੇ ਦਿਲ    ਨੂੰ   ਚੈਨ ਆਊ   ਕਿਸ ਤਰ੍ਹਾਂ ?
ਹੁਣ ਅਸਾਡੀ  ਅੱਖ ਹੈ ਇਸ   ਵਾੜ ‘ਤੇ ,
ਵਾੜ ਸਾਡੇ   ਖੇਤ ਖਾਊ    ਕਿਸ ਤਰ੍ਹਾਂ ?
ਰਟ ਲਿਆ ਹੈ ਪਾਠ ਜਿੰਨ੍ਹਾਂ ਇਸ਼ਕ ਦਾ ,
ਉਸ ਦਾ ਸਿਰ ਦੁਨੀਆਂ ਝੁਕਾਊ ਕਿਸ ਤਰ੍ਹਾਂ ?
ਯਾਰ ਦੀ ਰਗ  ਰਗ ਤੋਂ ਜਾਣੂੰ   ਹਾਂ ਅਸੀਂ , 
ਗੈਰ ਸਾਨੂੰ  ਲੂਤੀ ਲਾਊ   ਕਿਸ ਤਰ੍ਹਾਂ ? 
ਕਾਗਜਾਂ ਦੇ ਫੁੱਲ ਸਜਾਵਣ    ਵਾਲਿਓ  ,
ਸੋਚਿਆ ਹੈ ਮਹਿਕ ਆਊ ਕਿਸ ਤਰ੍ਹਾਂ ?
ਡਰ ਗਏ ਜੇ  ਸੀਸ ਵਾਰਨ  ਤੋਂ ਤੁਸੀਂ ,
ਸੋਚ ਲਉ ਤਬਦੀਲੀ ਆਊ ਕਿਸ ਤਰ੍ਹਾਂ ?
ਖਾ ਲਈ ਏ ਗ਼ਮ ਨੇ ਜਿਹੜੀ ਜਿੰਦਗੀ , 
‘ਪ੍ਰੀਤ‘ ਉਹ ਗੀਤ ਗਾਊ ਕਿਸ ਤਰ੍ਹਾਂ ?