ਗੰਧਲੀ ਨਦੀ (ਕਵਿਤਾ)

ਅਮਰਜੀਤ ਕੌਰ ਹਿਰਦੇ   

Email: hirdey2009@gmail.com
Cell: +91 94649 58236
Address: ਡੀ 506, ਆਈਵਰੀ ਟਾਵਰ ਸੈਕਟਰ 70, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ
India
ਅਮਰਜੀਤ ਕੌਰ ਹਿਰਦੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


                 ਸ਼ਹਿਰ ਵਿੱਚੋਂ ਲੰਘਦੀ ਗੰਧਲੀ ਨਦੀ
                                                                          ਨਦੀ ਕਿਨਾਰੇ                                                                

                ਕਿਸੇ ਵੀ ਦਿਨ  
ਟਿਕੀ ਦੁਪਹਿਰ ਨਹੀਂ ਹੁੰਦੀ
                                                                                ਦਿਨ ਬਿਨਾਂ ਅੱਕੇ                                                                                               
ਬਿਨਾਂ ਥੱਕੇ
ਚਲਦਾ ਰਹਿੰਦਾ 
ਢਲਦੇ ਸੂਰਜ ਦੀ
ਨਦੀ ਵਿਚ ਉਤਰਦੀ
ਲਾਲ-ਸੰਧੂਰੀ  ਟਿੱਕੀ ਨਾਲ
ਸ਼ਾਮ ਸੁਹਾਵਣੀ ਨਹੀਂ ਲੱਗਦੀ
ਹੁਣ ਖ਼ਲਬਲੀ ਹੈ ਆਸ-ਪਾਸ
ਬੁਖ਼ਲਾਹਟ ਵਿਚ ਗੁੰਮ ਜਾਂਦੇ ਨੇ
ਕਵਿਤਾ ਦੇ ਬੋਲ
ਦਿਲਾਂ ਨੂੰ ਭੇਦ ਜਾਣ ਵਾਲੀ ਤਾਨ   
ਕੁਰਲਾ ਉੱਠਦੀ ਹੈ
ਡੂੰਘੀਆਂ ਸ਼ਾਮਾਂ ਵੇਲੇ
ਬੇਚੈਨ ਹੋ ਪਰਤਦੀ ਹੈ
ਆਪੇ ਤੋਂ ਕਿਤੇ ਬਹੁਤ ਦੂਰ
ਦਿਲਾਂ ਵਿਚ ਪੱਸਰਦਾ ਹਨ੍ਹੇਰਾ
ਜਾ ਰਿਹਾ ਹੈ ਘਰਾਂ ਦੀ ਦਹਿਲੀਜ਼ ਅੰਦਰ
ਜਿੱਥੇ ਸ਼ਬਦਾਂ ਦਾ ਸਰੋਕਾਰ
ਸੁੰਗੜ ਰਿਹਾ ਹੈ
ਚਾਰੋ-ਤਰਫ਼ ਪਸਰ ਰਹੀ ਹੈ
ਜਾਣੀ-ਪਹਿਚਾਣੀ ਚੁੱਪ।