ਮੁਲਾਕਾਤ (ਕਹਾਣੀ)

ਰੂਪ ਢਿਲੋਂ   

Email: rupinderpal@btinternet.com
Address:
United States
ਰੂਪ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ਼ਿਵ ਲੁਧਿਆਣੇ ਦੇ ਇੱਕ ਅਖ਼ਬਾਰ ਲਈ ਪੱਤਰਕਾਰ ਸੀ। ਇੱਕ ਆਦਮੀ ਨੇ ਉਸ ਨੂੰ ਫੋਨ ਕੀਤਾ ਸੀ ਕਿਉਂਕਿ ਉਸਨੇ ਅਸਚਰਜ ਕਹਾਨੀ ਦਾ ਪਤਾ ਦੇਣਾ ਸੀ। ਇਸ ਕਰਕੇ ਸ਼ਿਵ ਇਸ ਬੰਦੇ ਨੂੰ ਮਿਲਣ ਚਲੇ ਗਿਆ।  ਮੁਲਾਕਾਤ ਮਾਲ ਰੋਡ ਦੇ ਉੱਤੇ ਇਕ ਨਿੱਕੇ ਢਾਬੇ ਵਿਚ ਸੀ ।  ਜਦ ਸ਼ਿਵ ਓੱਥੇ ਪਹੁੰਚਿਆ ਬੰਦਾ ਇੱਕ ਪਾਸੇ  ਛਾਂ'ਚ ਬੈਠਾ ਸੀ, ਵਿਸਕੀ ਪੀਂਦਾ।  ਬੰਦੇ ਦੇ ਆਲੇ ਦੁਆਲੇ ਪੱਖੇ ਭੀਂ ਭੀਂ ਕਰਦੇ ਸਨ।  ਸਪੀਕਰਾਂ ਵਿੱਚੋਂ ਆਸ਼ਾ ਭੋਸਲੇ ਦੀ ਆਵਾਜ ਆਓਂਦੀ ਸੀ।
 
ਸ਼ਿਵ ਦੀ ਨਜ਼ਰ ਉਸ ਮੇਜ਼ ਵੱਲ ਟਿੱਕੀ, ਜਿਥੇ ਬੰਦਾ ਵਿਸਕੀ ਪੀਂਦਾ ਸੀ।  ਵੇਖਣ ਵਿਚ ਤਾਂ ਨਿਗੂਣਾ ਮਨੁੱਖ ਹੀ ਸੀ। ਸ਼ਿਵ ਨੇ ਧਿਆਨ ਨਾਲ ਹਰੇਕ ਵੇਰਵਾ ਮਨ ਵਿਚ ਨੱਥੀ ਕਰ ਲਿਆ, ਜਿੱਦਾਂ ਕੋਈ ਮਹਿਕ ਨੂੰ ਸੁੰਘਕੇ ਫੇਫੜੇ ਭਰਦਾ।  ਆਦਮੀ ਦੇ ਵਾਲ ਚਿੱਟੇ ਸਨ, ਪਰ ਇੱਦਾਂ ਲੱਗਦਾ ਸੀ ਜਿਵੇਂ ਕਾਲ਼ੀ ਮਿਰਚ ਜ਼ੁਲਫ਼ਾਂ ਉਤੇ ਛਿੜਕੀ ਸੀ। ਮੁੱਖ ਅਹਿਰਨ ਵਾਂਗ ਸੀ, ਭਾਰਾ ਅਤੇ ਸਖ਼ਤ।  ਨੱਕ ਲੰਬਾ ਸੀ, ਬੁੱਲ੍ਹ ਪਤਲੇ, ਅਤੇ ਲੋਇਣ ਉਕਾਬੀ।  ਲੀੜੇ ਪਾਏ ਸੀ, ਨਾਂ ਕਿ ਕੱਪੜੇ।  ਫਿਰ ਵੀ ਚਿਹਰੇ ਦੇ ਵਿਚ ਹੁਸ਼ਿਆਰੀ ਦਿਸਦੀ ਸੀ। ਸ਼ਿਵ ਬੰਦੇ ਕੋਲ ਚਲੇ ਗਿਆ।
 
" ਸਾਸਰੀਕਾਲ, ਤੂੰ ਛਿੰਦਾ ਹੈ?"।
" ਹਾਂਜੀ, ਆ ਬੈਠੋ", ਛਿੰਦੇ ਨੇ ਹੱਥ ਮਿਲ਼ਾਇਆ। ਸ਼ਿਵ ਨਾਲ ਬਹਿ ਗਿਆ।  ਸੇਵਕ ਤੋਂ ਚਾਹ-ਪੱਤੀ ਮੰਗਾਈ।  "ਚਾਹ? ਚੱਜ ਦਾ ਡ੍ਰਿੰਕ ਪੀ", ਛਿੰਦੇ ਨੇ ਹੱਸਕੇ ਇੱਕ ਹੋਰ ਵਿਸਕੀ ਦਾ ਗਲਾਸ ਆਰਡਰ ਕੀਤਾ। ਸ਼ਿਵ ਨੇ ਨਿਹੰਗ ਵਾਰੇ ਆਖਿਆ, ਜਿਸ ਦੇ ਪਤੇ ਲਈ ਇਥੇ ਆਇਆ। 1947 ਦੀ ਪਾਰਟੀਸ਼ਨ ਤੋਂ ਪਹਿਲਾਂ, ਛਿੰਦਾ ਢਾਬੇ ਵਾਲਾ ਹੁੰਦਾ ਸੀ।  ਢਾਬਾ ਮੁਲਤਾਨ ਦੇ ਨੇੜੇ, ਇੱਕ ਪਿੰਡ ਵਿਚ ਸੀ। ਉਸ ਪਿੰਡ ਵਿੱਚ, ਇੱਕ ਦਿਨ ਬਿਗਾਨਾ ਆਦਮੀ ਆਇਆ ਸੀ; ਇੱਕ ਨਿਹੰਗ , ਜਿਸ ਨੇ ਸਭ ਕੁਝ ਬਦਲ ਦਿੱਤਾ ਸੀ ।  1939 ਦੀ ਗੱਲ ਹੈ । ਉਸ ਵੇਲੇ ਢਾਬੇ ਵਾਲਾ ਕੇਵਲ ਵੀਹ ਸਾਲਾਂ ਦਾ ਸੀ।
 " ਨਿਹੰਗ ਵਾਰੇ ਦੱਸ ", ਸ਼ਿਵ ਨੇ ਟੇਪ ਰੀਕੋਰਡ ਕਰਨ ਲਾ ਦਿੱਤੀ, ਛਿੰਦੇ ਨੇ ਕਿੱਸਾ ਸ਼ੁਰੂ ਕਰ ਦਿੱਤਾ।
 
*   *   *   *   *
 
ਜਿਸ ਦਿਨ ਨਿਹੰਗ ਸਾਡੇ ਪਿੰਡ ਤੁਰਕੇ ਆਇਆ, ਸਾਰੇ ਸੇਕ ਨਾਲ ਮਾਰਦੇ ਸੀ। ਦਰਅਸਲ ਕਈ ਮਰਦ ਮਾਰ ਚੁਕੇ ਸੀ, ਖਾਨਾਂ ਅਤੇ ਸ਼ਰਮਿਆਂ ਦੀ ਲੜਾਈ ਵਿਚ। ਪਿੰਡ ਵਿਧਵਾਆਂ ਅਤੇ ਨਿਆਣਿਆਂ ਨਾਲ ਹੀ ਭਰਿਆ ਸੀ।  ਨਿਹੰਗ ਨੇ ਮੈਨੂੰ ਅਪਣਾ ਨਾਂ ਨਹੀ ਦੱਸਿਆ। ਸਭ ਉਸਨੂੰ ਸਰਦਾਰ ਹੀ ਆਖਦੇ ਸੀ।  ਸਰਦਾਰ ਦੇ ਪੀਲੀ ਪੱਗ ਬੰਨ੍ਹੀ ਸੀ, ਅਤੇ ਨੀਲੇ ਕੱਪੜੇ ਪਾਏ ਸੀ। ਪੱਗ ਉੱਤੇ ਚੱਕਰਮ, ਕਹਿਣ ਦਾ ਮਤਲਬ ਲੋਹੇ ਦਾ ਚੱਕਰ, ਸੀ। ਮੈਨੂੰ ਉਹਨਾਂ ਨੇ ਦੱਸਿਆ ਕਿ ਪਿੰਡ ਦੇ ਬਾਹਰ, ਖੇਤਾਂ ਕੋਲ ਦੋ ਰਾਹ ਸੀ। ਕੀ ਪਤਾ ਜੇ ਦੂਜਾ ਰਾਹ ਫੜਲਿਆ ਸੀ, ਕਦੀ ਨਾ ਸਾਡੇ ਵੱਲ ਆਉਂਦਾ। ਉਸਨੇ ਅਪਣਾ ਬਰਛਾ ਅੰਬਰ ਵੱਲ ਭੇਜਿਆ। ਜਦ ਧਰਤੀ ਚੁੰਮੀ, ਸਾਡੀ ਸੜਕ ਚੁਣੀ। ਇਸ ਕਰਕੇ ਸਾਡੇ ਪਿੰਡ ਆਗਿਆ। ਜਦ ਸਰਦਾਰ ਪਿੰਡ ਵੜਿਆ, ਖੂਹ ਕੋਲ ਰੁਕਿਆ, ਪਾਣੀ ਪੀਣ। ਇੱਥੇ ਸ਼ਰਮਾ ਦੇ ਕੁਝ ਚੇਲੇ ਸਨ। ਸਰਦਾਰ ਨੂੰ ਟਿੱਚਰ ਕਰਨ ਲੱਗ ਪਏ। ਅਣਜਾਣ ਸੀ, ਇਸ ਲਈ ਤੰਗ ਕਰਨਾ ਸੁਖਾਲਾ ਸੀ। ਗੱਲ ਹੈ ਸਾਡੇ ਪਿੰਡ ਕੋਈ ਸਿੱਖ ਨਹੀ ਸੀ। ਸਭ ਹਿੰਦੂ ਜਾਂ ਮੁਸਲਮਾਨ ਸੀ। " ਕੀ ਬਾਰਾਂ ਵੱਜ ਗਏ?", ਇਸ ਤਰ੍ਹਾਂ ਦੀਆਂ ਖਿੱਲੀਆਂ ਉਡਾਉਣ ਦੇ ਸੀ। ਸਰਦਾਰ ਨੇ ਵਾਪਸ ਕੁਝ ਨਹੀ ਕਿਹਾ। ਚੁੱਪ ਚਾਪ  ਅੱਗੇ ਤੁਰ ਪਿਆ। ਪਰ ਬੰਦੇ ਮਗਰ ਤੁਰ ਪਏ, ਗੰਦੀਆਂ ਗਾਲਾਂ  ਕੱਢਦੇ। ਮੇਰੇ ਢਾਬੇ ਵੱਲ ਪਹੁੰਚਿਆ, ਮੈਂ ਅੰਦਰ ਵਾੜ ਦਿੱਤਾ, ਤਾਂ ਹੀ ਸ਼ਰਮਾ ਦੇ ਆਦਮੀ ਫੈਲ ਗਏ।
 
 
ਸਰਦਾਰ ਨੇ ਚਾਹ ਦਾ ਕੱਪ ਮੰਗਿਆ। ਫਿਰ ਮੈਂ ਉਸਨੂੰ ਆਖਿਆ ਕਿਥੇ ਚੱਲਿਆਂ?  ਕੋਈ ਜਵਾਬ ਨਹੀ ਦਿੱਤਾ।  ਮੈਂ ਪੁੱਛਿਆ, ਤੂੰ ਕਿਥੋਂ ਆਇਆ? ਫਿਰ ਵੀ ਨਹੀਂ ਉੱਤਰ ਦਿੱਤਾ। ਚਾਹ ਪੀਕੇ  ਬਾਰੀ ਵੱਲ ਜਾਕੇ ਖੜ੍ਹ ਗਿਆ। ਬਾਹਰ ਇੱਕ ਪਾਸੇ ਸੜਕ 'ਤੇ ਓਹੀ ਟੋਲਾ ਖਲੋਤਾ ਸੀ।  ਦੂਜੇ ਪਾਸੇ, ਹਵੇਲੀ ਦੇ ਅੱਗੇ, ਖਾਨ ਦੇ ਆਦਮੀ ਖੜ੍ਹੇ ਸੀ। ਇਨ੍ਹਾਂ ਸਾਰਿਆਂ ਤੋਂ ਛੁੱਟ, ਪਿੰਡ ਖਾਲੀ ਹੀ ਸੀ, ਕਿਉਂਕਿ ਸਾਰੀਆਂ ਜਨਾਨੀਆਂ ਘਰਾਂ ਵਿੱਚ ਸਨ। ਸਰਦਾਰ ਨੂੰ ਸਭ ਕੁਝ ਅਜੀਬ ਲੱਗਦਾ ਹੋਵੇਗਾ। ਹਵੇਲੀ ਦੇ ਪਿੱਛੇ ਉੱਚੇ ਥਾਂ ਪਿੰਡ ਦਾ ਇਕੱਲਾ ਮਸਜਿਦ ਸੀ। ਇੱਕ ਪਹਾੜੀ ਉੱਤੇ ਗੁਮਾਨ ਨਾਲ ਖੜ੍ਹਿਆ ਸੀ, ਜਿੱਦਾਂ ਕੋਈ ਭਾਸ਼ਣਕਾਰ ਅਪਣੀ ਸੰਗਤ ਨੂੰ ਭਾਸ਼ਣ ਦਿੰਦਾ ਸੀ; ਕਿਉਂਕਿ ਸੰਗਤ ਸਾਹਮਣੇ ਖੜ੍ਹੀ ਸੀ, ਲੜੀ ਉੱਤੇ ਲੜੀ, ਕਬਰਾਂ ਦੇ ਕੁਤਬਿਆਂ ਦੇ ਰੈਂਕ। ਕਹਿਣ ਦਾ ਮਤਲਬ ਕਬਰਸਤਾਨ ਹਵੇਲੀ ਅਤੇ ਮਸਜਿਦ ਵਿਚਾਲੇ ਸੀ। ਮੇਰੇ ਢਾਬੇ ਦੇ ਪਿੱਛੇ ਇੱਕ ਹੋਰ ਪਹਾੜੀ ਉੱਤੇ ਇੱਕ ਮੰਦਰ ਸੀ। ਸਭ ਕੁਝ ਧਿਆਨ ਨਾਲ ਵੇਖਕੇ, ਸਰਦਾਰ ਨੇ ਮੈਂਨੂੰ ਪੁਛਿੱਆ, "ਸਾਰੇ ਬੰਦੇ ਕਿਥੇ ਹਨ? ਖੇਤ ਸਭ ਖਾਲੀ ਸਨ"।
 
" ਸਰਦਾਰ ਜੀ, ਬੰਦੇ ਤਾਂ ਸਭ ਹੀ ਤਕਰੀਬਨ ਮਰ ਗਏ",
" ਕਿਉਂ?"
" ਓਹ ਲੋਕ ਦਿਸਦੇ ਨੇ? ਸ਼ਰਮਾ ਦੇ ਗੁੰਡੇ ਹਨ। 'ਤੇ ਹਵੇਲੀ ਵਿੱਚ ਖਾਨ ਦੇ ਬੰਦੇ ਹਨ। ਕੋਈ ਕਿਸਾਨ ਨਹੀਂ। ਸਭ ਗੁੰਡੇ ਨੇ", ਮੈਂ ਉਸਨੂੰ ਦੱਸਣ ਸ਼ੁਰੂ ਕੀਤਾ। " ਖਾਨਾਂ ਕੋਲ ਇੱਥੇ ਦੀ ਅੱਧੀ ਜਮੀਨ ਹੈ, ਬਾਕੀ ਸਾਰੀ ਸ਼ਰਮਿਆਂ ਦੀ ਹੈ।  ਆਪਸ ਵਿੱਚ ਧਰਤੀ ਉੱਤੇ ਲੜਦਿਆਂ ਨੇ ਪਿੰਡ ਦਾ ਸੱਤਿਆਨਾਸ ਕਰ ਦਿੱਤਾ। ਝਗੜਾ ਹੱਟਣਾ ਨਹੀ ਜਦ ਤੱਕ ਕਲੇ ਇੱਕ ਖਾਨਦਾਨ ਕੋਲ ਸਭ ਕੁਝ ਹੈ। ਫਿਰ ਕੀ ਰਹਿਣਾ? ਹੁਣ ਕੋਈ ਕਿਸਾਨ ਇੱਥੇ ਆਕੇ  ਕੰਮ ਕਰਨ ਰਾਜੀ ਨਹੀ "। ਮੈ ਢਾਬੇ ਦੇ ਇੱਕ ਪਾਸੇ ਡਾਂਗ ਰੱਖੀ ਸੀ; ਸਰਦਾਰ ਚੱਕ ਕੇ ਬਾਹਰ ਤੁਰ ਪਿਆ। ਸ਼ਰਮਾ ਦੇ ਤੋਲੇ ਵੱਲ ਚੱਲੇ ਗਿਆ।
 " ਆਓ! ਸਰਦਾਰ ਜੀ!", ਤੋਲੇ ਦੇ ਇੱਕ ਹਥਿਆਰਬੰਦ ਪੁਰਖ ਨੇ ਹੱਸਕੇ ਕਿਹਾ।
 
" ਕੀ ਗੱਲ? ਰੱਜਿਆ ਨਹੀਂ? ਹੋਰ ਗਾਲ਼ਾਂ ਖਾਣੀਆਂ?" ਹੋਰ ਨੇ ਆਖਿਆ। ਅੱਡਰੇ ਛਾਂਵੇ ਫੱਟੇ ਉੱਤੇ ਲੇਟਿਆ ਹੋਇਆ ਸੀ। ਉਹਦੇ ਸੱਜੇ ਪਾਸੇ ਇੱਕ ਲੰਬਾ ਬੰਦਾ ਖਲੋਤਾ ਸੀ, ਖੱਬੇ ਪਾਸੇ ਓਹੀ ਆਦਮੀ ਜਿਸ ਨੇ ਪਹਿਲਾਂ ਨਿਹੰਗ ਨੂੰ ਟਿੱਚਰ ਕੀਤੀ, ਖੜ੍ਹਾ ਸੀ। ਲੇਟਿਆ ਆਦਮੀ ਨੇ ਹੌਲੀ ਜਹੀ ਕਿਹਾ " ਤੂੰ ਛਿੰਦੇ ਕੋਲੇ ਵਾਪਸ ਚੱਲੇ ਜਾ। ਚਾਹ ਚੂਹ ਪੀ ਕੇ ਪਿੰਡ ਵਿਚੋਂ ਨਿਕਲ ਜਾ "। ਸਰਦਾਰ ਨੇ ਚੁੱਪ ਚਾਪ ਡਾਂਗ ਸਾਹਮਣੇ ਕੀਤੀ। ਠਰ੍ਹੰਮੇ ਨਾਲ ਆਖਿਆ, " ਲੋਕਾਂ ਦਾ ਮਖੌਲ ਨਹੀ ਕਰੀਦਾ "। ਲੇਟਿਆ ਹੋਇਆ ਆਦਮੀ ਹੁਣ ਖੜ੍ਹ ਗਿਆ।
       
 
" ਓਏ, ਅੱਸੀਂ ਪੰਜ, ਤੂੰ ਇਕੋ ਹੀ ਹੈ। ਜਾ ਇਥੋ ਨੀਤਾਂ ਪੱਗ ਉੱਤੇ ਦਾਗ ...", ਓਹਦਾ ਹੱਥ ਆਪਣੀ ਤਲਵਾਰ ਵੱਲ ਗਿਆ, ਇੱਕ ਹੋਰ ਦਾ ਪਸਤੌਲ ਦਾ ਖ਼ੌਲ ਖੋਲਣ ਗਿਆ। ਏਨੇ ਵਿੱਚ ਹੀ, ਜਿੱਦਾਂ ਹੈਲੀਕਾਪਟਰ ਦੇ ਪੱਖੇ ਘੁੰਮਦੇ , ਡਾਂਗ ਨੇ ਦੋਨਾਂ ਦੇ ਹੱਥ ਭੰਨ ਦਿੱਤੇ, 'ਤੇ ਦੂਜਿਆਂ ਨੂੰ ਵੀ ਢਿੱਡ ਅਤੇ ਸੀਸ ਉੱਤੇ ਮਾਰਕੇ ਧਰਤੀ ਵੱਲ ਭੇਜ ਦਿੱਤੇ। ਨਿਹੰਗ ਨੇ ਆਲੇ ਦੁਆਲੇ ਝਾਤੀ ਮਾਰਕੇ ਡਾਂਗ ਝੁਕਾਈ, ਫਿਰ ਘੁੰਮਕੇ ਢਾਬੇ ਵੱਲ ਆਉਣ ਲੱਗਾ ਸੀ, ਜਦ ਇੱਕ ਡਿੱਗੇ ਹੋਏ ਡਕੈਤ ਨੇ ਬੇਕਿਰਨੀ ਨਾਲ ਆਖਿਆ, " ਗੋਲੀ ਮਾਰ ਦਿਓ ਇਹਨੂੰ!"। ਬੰਦੇ ਨੇ ਆਪਣਾ ਪਸਤੌਲ ਕਢਿਆ, ਪਰ ਝਟ ਪਟ ਘੁੰਮਕੇ ਸਿੰਘ ਨੇ ਚੱਕਰਮ ਉਸਦੇ ਗੁੱਟ ਵਿੱਚ ਮਾਰ ਦਿੱਤਾ। ਸਰਦਾਰ ਨੇ ਹਵੇਲੀ ਵੱਲ ਉਤਾਵਲੀ ਝਾਤੀ ਮਾਰੀ। ਬਾਰੀ ਪਿਛੋ ਖਾਨ ਖੜ੍ਹਾ ਦੇਖਦਾ ਸੀ; ਫਿਰ ਢਾਬੇ ਅੰਦਰ ਨਿਹੰਗ ਆਗਿਆ।
 
*   *   *   *   *
 
ਸ਼ਿਵ ਨੇ ਟੇਪ ਰੋਕ ਕੇ ਛਿੰਦੇ ਨੂੰ ਪੁਛਿਆ, " ਮੈਨੂੰ ਸਮਝ ਨਹੀਂ ਲੱਗਦੀ। ਮੁਸਲਿਮ ਦੇ ਪਾਸੇ ਸੀ?"।
" ਨਹੀਂ ਪੁੱਤਰ। '47 ਤੋਂ ਪਹਿਲਾਂ ਦੀ ਗੱਲ ਹੈਂ। ਹਿੰਦੂ ਮੁਸਲਮਾਨ ਦਾ ਚੱਕਰ ਨਹੀਂ ਸੀ। ਓਹ ਆਦਮੀਆਂ ਨੇ ਗੜਬੜ ਰੂ ਕੀਤੀ। ਨਿਹੰਗ ਨੇ ਓਹਨਾਂ ਨੂੰ ਸਬਕ ਦਿੱਤਾ। ਉਂਝ ਇੱਕ ਗੱਲ ਤੇਰੀ ਸਹੀ ਹੈ; ਖਾਨ ਨੇ ਅਪਣਾ ਚੇਲਾ ਉਸ ਹੀ ਰਾਤ ਮੇਰੇ ਢਾਬੇ ਭੇਜ ਦਿੱਤਾ। ਸਰਦਾਰ ਮੰਜੀ ਉੱਤੇ ਸੁਤਾ ਪਿਆ ਸੀ"।
" ਫਿਰ ਕੀ ਹੋਇਆ? ", ਟੇਪ ਦੁਬਾਰਾ ਚਾਲੂ ਕਰ ਦਿੱਤੀ।
" ਉਸਨੇ ਸਿੰਘ ਨੂੰ ਆਖਿਆ ਕੱਲ ਨੂੰ ਪਿੰਡ ਵਿੱਚ ਠਹਿਰਨਾ ਹੈ, ਜਾਂ ਚਲੇ ਜਾਣਾ ਹੈ। ਮੇਰੇ ਖਿਆਲ ਵਿੱਚ ਸਰਦਾਰ ਲੰਘਦਾ ਹੀ ਸੀ, ਪਰ ਜਦ ਇਸ ਸੁਆਲ ਪੁਛਿਆ, ਉਸਦੀ ਦਿਲਚਸਪੀ ਨੇ ਮਨ ਬਦਲ ਦਿੱਤਾ। ਇਸ ਤੋਂ ਬਾਅਦ ਖਾਨ ਦੇ ਬੰਦੇ ਨੇ ਆਖਿਆ, " ਤੈਨੂ ਗੁਲਾਬ ਖਾਨ ਆਪਣੇ ਘਰ ਬੁਲਾਉਂਦਾ ਉਸ ਨਾਲ ਰੋਟੀ ਛਕਣ "। ਬਸ ਮਹਿਮਾਨ  ਤਿਆਰ ਹੋਗਿਆ ਗੁਲਾਬ ਖਾਨ ਦੇ ਘਰ ਜਾਣ ਲਈ, ਪਰ ਰੋਟੀ ਖਾਨ ਲਈ ਨਹੀਂ। ਮੇਰੇ ਢਾਬੇ ਦੇ ਪਰਾਂਠਿਆਂ  ਨਾਲ ਖੁਸ਼ ਸੀ"।
" ਫਿਰ ਕੀ ਹੋਇਆ?"
"ਕੀ ਪਤਾ। ਮੈਂ ਤਾਂ ਨਾਲ ਗਿਆ ਨਹੀਂ। ਏਨਾ ਹੀ ਕਹਿ ਸੱਕਦਾ ਹਾਂ, ਕਿ ਸਵੇਰੇ ਉੱਠ ਕੇ ਹਵੇਲੀ'ਚ ਕੰਮ ਕਰਨ ਚੱਲੇ ਗਿਆ। ਮੈਂ ਹੈਰਾਨ ਸੀ, ਕਿਉਂਕਿ ਇਹ ਵੀ ਮਜ਼ਦੂਰ ਫ਼ੌਜੀ ਨਿੱਕਲ ਗਿਆ "।
" ਅੱਛਾ, ਗੁਲਾਬ ਖਾਨ ਵਾਰੇ ਹੋਰ ਦੱਸ "।
" ਗੁਲਾਬ ਵਡਾ ਭਰਾ ਸੀ। ਸ਼ਰਮਾ ਦੀ ਜਮੀਨ ਲਈ ਲਾਲਚੀ ਸੀ। ਸੱਚ ਹੈ ਕਿ ਗੁਲਾਬ ਸ਼ਰਮਾ ਤੋਂ ਤਕੜਾ ਸੀ। ਲੋਕ ਉਹ ਤੋਂ ਡਰਦੇ ਸੀ। ਪੜ੍ਹਿਆ ਲਿਖਿਆ ਵੀ ਸੀ, ਦਿਮਾਗ ਬਹੁਤ ਤਿੱਖਾ ਸੀ। ਪਰ ਗੁਲਾਬ ਤੋਂ ਓਹਦਾ ਨਿੱਕਾ ਭਰਾ ਵਾਧੂ ਸੀ!"।
" ਦੋ ਵੀਰ ਸੀ?",
" ਆਹੋ, ਦੋ ਹੀ ਸੀ। ਨਿੱਕੇ ਭਰਾ ਦਾ ਨਾਂ ਤਰਨ ਸੀ।  ਸਭ ਉਸਨੂੰ ਤਾਰੀ ਆਖਦੇ ਸੀ। ਸ਼ਰਮਾ ਦੇ ਇੱਕ ਦੋ ਬੰਦਿਆਂ ਕੋਲ ਪਸਤੌਲ ਸਨ, ਪਰ ਤਾਰੀ ਨੀ ਕੋਈ ਰਾਹ ਨਾਲ ਅੰਗ੍ਰੇਜ਼ੀ ਸਿਰਕਾਰ ਤੋਂ ਮਸ਼ੀਨ ਗਣ ਚੋਰੀ ਕਰ ਲਈ।  ਓਹ 'ਤੇ ਕੁਝ ਹੋਰ ਬੰਦੇ ਡਾਕਾ ਕਰਨ ਜਾਂਦੇ ਸੀ।  ਜਦ ਬਾਹਰ ਗਿਆ, ਉਦੋਂ ਹੀ ਸ਼ਰਮੇ  ਦੇ ਆਦਮੀ ਭਲਵਾਨ ਬਣ ਜਾਂਦੇ ਸੀ। ਨੀਤਾਂ ਡਰੂ ' ਤੇ ਸੰਗੜਵੀਆਂ ਅੱਖਾਂ ਨਾਲ ਦੂਰੋ ਵੇਖਦੇ ਖੜ੍ਹੇ ਰਹਿੰਦੇ ਸੀ"।
" ਫਿਰ ਜਦ ਨਿਹੰਗ ਪਿੰਡ ਆਇਆ, ਤਾਰੀ ਡਾਕਾ ਕਰਨ ਹੋਰ ਕਿੱਥੇ ਗਿਆ ਸੀ?"
" ਆਹੋ "।
" ਸ਼ਰਮਾ ਵਾਰੇ ਕੁਝ ਦੱਸ "।
" ਸ਼ਰਮਿਆਂ ਦਾ ਹੇਡ ਲਾਲ ਚੰਦ ਹੈ। ਪੰਚਾਇਤ ਦਾ ਜਥੇਦਾਰ ਵੀ ਹੈ, ਨਾਲੇ ਪਿੰਡ ਦਾ ਸਰਪੰਚ। ਜਦ ਗੋਰੇ ਲੰਘਦੇ ਹੈ, ਓਹਦਾ ਜੋਰ ਚੱਲਦਾ, ਨਹੀ ਤਾਂ ਗੁਲਾਬ ਦਾ ਹੀ ਚੱਲਦਾ। ਅੱਧਾ ਪਿੰਡ ਲਾਲ ਚੰਦ ਪਿੱਛੇ ਸੀ,  ਅੱਧਾ  ਗੁਲਾਬ ਦੇ। ਜਦ ਤੱਕ ਸਿੰਘ ਆਇਆ, ਕੋਈ ਪ੍ਰਵਾਹ ਨਹੀ ਕਰਦਾ ਸੀ। ਸਭ ਅਮਨ ਹੀ ਭਾਲਦੇ ਸੀ । ਦਰਅਸਲ ਲਾਲ ਚੰਦ ਤਾਂ ਖਾਨਾਂ ਤੋਂ ਡਰਦਾ ਸੀ; ਸ਼ਰਮਿਆਂ ਦੀ ਤਾਕਤ ਉਸਦੀ ਵਹੁਟੀ ਸੀ, ਕੁਲਦੀਪ।  ਓਨ੍ਹਾਂ ਕੋਲੇ ਇੱਕ ਧੀ ਸੀ, ਜਿਸਦਾ ਹੱਥ ਪੰਜ ਮੁਰੱਬੇ  ਕਿਸੇ ਨੂੰ ਦਵਾ ਸੱਕਦਾ ਸੀ। ਤਾਰੀ ਵਿਆਹ ਕਰਨਾ ਚਾਹੁੰਦਾ ਸੀ, ਪਰ ਮੁਸਲਮਾਨ ਨਾਲ ਕਦੇ ਨਹੀਂ ਰਿਸ਼ਤਾ ਕੁਲਦੀਪ ਨੇ ਕਰਨ ਦੇਣਾ ਸੀ। ਧੀ ਨੂੰ ਘਰ ਵਿੱਚ ਹੀ ਰਖਦੇ ਸੀ, ਕਿਉਂਜੋ ਡਰ ਸੀ ਖਾਨ ਕਤਲ ਨਾ ਕਰ ਦੇਵੇਗੇ "।  ਛਿੰਦੇ ਨੇ ਪੈੱਗ ਖਾਲੀ ਕਰ ਦਿੱਤਾ।
" ਫਿਰ ਕੀ ਹੋਇਆ? ਸਰਦਾਰ ਗੁਲਾਬ ਲਈ ਕੰਮ ਕਰਨ ਲੱਗ ਪਿਆ ?"
" ਆਹੋ, ਸਿਰਫ ਉਸਦਾ ਰਾਖੀ ਕਰਦਾ ਸੀ। ਪਰ ਜਦ ਤਾਰੀ ਦੀ ਅੱਖ  ਉਸ ਉੱਤੇ ਟਿਕੀ, ਨਿੱਕਾ ਭਰਾ ਖੁਸ਼ ਨਹੀਂ ਸੀ"।
" ਅੱਛਾ! ਜਦ ਮਿਲੇ, ਕੀ ਹੋਇਆ?"।
 
*   *   *   *   *
 
ਡਾਕੂਆਂ ਦੇ ਘੋੜੇ ਅਰਾਮ ਨਾਲ ਹਵੇਲੀ ਸਾਹਮਣੇ ਆਏ; ਓਹਨਾਂ ਦੇ ਗੱਭੇ ਇੱਕ ਤਾਂਗਾ ਸੀ। ਤਾਰੀ ਨੇ ਘੋੜੇ ਦੀਆਂ ਵਾਗਾਂ ਖਿਚੀਆਂ, 'ਤੇ ਉੱਤਰ ਗਿਆ। ਮੈਨੂੰ ਸਭ ਕੁਝ ਦਿਸਦਾ ਸੀ, ਢਾਬੇ ਦੇ ਦਰ ਤੋਂ। ਦੋ ਹੀ ਭਰਾਂ ਨੇ ਜੱਫੀ ਪਾਈ, ਜੋਰ ਨਾਲ। ਜਦ ਗੁਲਾਬ ਨੂੰ ਛੱਡਿਆ, ਤਾਰੀ ਦੀਆਂ ਅੱਖਾਂ ਉਹਦੇ ਪਿੱਛੇ ਨਿਹੰਗ ਵੱਲ, ਇੱਕ ਅਜਨਬੀ ਵੱਲ, ਠਹਿਰੀਆਂ। ਸਿਰ ਨਾਲ ਸੈਨਤ ਕਰਕੇ ਆਖਿਆ, " ਏ ਕੌਣ ਐ?"।
" ਨਵਾਂ ਰੰਗਰੂਟ ", ਗੁਲਾਬ ਨੇ ਮੁਸਕਾਨ ਨਾਲ ਉੱਤਰ ਦਿੱਤਾ।
" ਅੱਛਾ? ਸਰਦਾਰ? ਹਦ ਹੋ ਗਈ ਭਰਾਵਾ!"
" ਤੈਨੂੰ ਵੇਖਣਾ ਚਾਹੀਦਾ ਸੀ। ਹੱਥ ਤੇਰੇ ਤੋਂ ਵੀ ਤੇਜ ਹੈ। ਲਾਲ ਚੰਦ ਦੇ ਪੰਜ ਆਦਮੀਆਂ ਨੂੰ ਡਾਂਗ ਨਾਲ ਕੁੱਟ ਦਿੱਤਾ"।  
" ਸੱਚੀ? ਡਾਂਗ 'ਤੇ ਮਸ਼ੀਨਗਨ ਵਿੱਚ ਬਹੁਤ ਫ਼ਰਕ ਹੈ ਭਾਈ ਜਾਨ! ਫਿਰ ਵੀ, ਜਿਹੜਾ ਆਦਮੀ ਸਾਡੀ ਮਦਦ ਕਰਦਾ, ਆਪਣਾ ਹੀ ਹੈ ", ਪਰ ਤਾਰੀ ਦੀ ਗੱਲ ਕੁਝ ਹੋਰ ਕਹਿੰਦੀ ਸੀ। ਗੁਲਾਬ ਨੂੰ ਸਮਝ ਲੱਗ ਗਈ, " ਯਾਰ ਬਹੁਤਾ ਵੀ ਨਾ ਸ਼ੱਕੀ ਬਣ "।
" ਰਹਿੰਦੇ, ਮੈਂ ਹੁਣ ਮੌਜੂਦ ਹਾਂ। ਆ ਅੰਦਰ ਚਲੀਏ। ਸਰਦਾਰ ਜੀ, ਆਓ! ਅਪਣੇ ਵਾਰੇ ਦਸੋ "। ਬਾਹ ਦਰਵਾਜੇ ਵੱਲ ਕੀਤੀ। ਪਰ ਨਿਹੰਗ ਦੀ ਨਜ਼ਰ ਤਾਂਗੇ ਵੱਲ ਗਈ। ਇੱਕ ਸੁੰਦਰ ਜਨਾਨੀ ਤਾਂਗੇ ਵਿੱਚੋਂ ਨਿਕਲੀ। ਜਿੰਦਗੀ ਵਿੱਚ ਏਨੀ ਸੋਹਣੀ ਔਰਤ ਸਿੰਘ ਨੇ ਕਦੀ ਨਹੀਂ ਦੇਖੀ ਸੀ। ਤਾਰੀ ਦੀ ਵਹੁਟੀ ਤਾਂ ਹੋ ਨਹੀਂ ਸਕਦੀ? ਕੌਣ ਹੈਂ? ਇਹ ਸੋਚ ਮੈਨੂੰ ਉਸਦੇ ਚਿਹਰੇ ਉੱਤੇ ਨੱਚਦੀ ਦਿੱਸੀ। ਤਾਰੀ ਨੂੰ ਵੀ ਦਿੱਸ ਗਈ। ਇੱਕ ਬਾਂਹ ਗੁਲਾਬ ਦੇ ਮੋਢੇ ਉੱਤੇ ਰਖੀ, ਇੱਕ ਸਰਦਾਰ ਦੇ, ਜਦ ਸੜਕ ਦੇ ਦੂਜੇ ਪਾਸੋ ( ਮੇਰੇ ਢਾਬੇ ਦੇ ਖੱਬੇ) ਇੱਕ ਨਿਆਣਾ ਦੌੜ ਕੇ ਤੀਵੀਂ ਵੱਲ ਗਿਆ, " ਮਾਂ, ਮਾਂ " ਰੋ ਰੋਕੇ ਚੀਕੀ ਗਿਆ। ਮਾਂ ਨੇ ਬਾਹਾਂ ਖੋਲ ਕੇ ਜੱਫੀ ਪਾਈ । ਕੌੜੇ ਕੌੜੇ ਅੱਥਰੂ  ਔਰਤ ਦੇ ਮੂੰਹ ਤੋਂ ਗਿਰਦੇ ਸੀ। ਪਰ ਖਾਨ ਦੇ ਬੰਦਿਆਂ ਨੇ ਵੱਖਰੇ  ਕਰ ਦਿੱਤੇ। ਇੱਕ ਨੇ ਲੱਤ ਮਾਰਕੇ, ਮੁੰਡੇ ਨੂੰ  ਪਰੇ ਸੁਟ ਦਿੱਤਾ। ਇੱਕ ਹੋਰ ਨੇ ਜਨਾਨੀ ਦੀ ਬਾਂਹ ਫੜਕੇ ਤਾਰੀ ਵੱਲ ਭੇਜ ਦਿੱਤੀ। ਸਰਦਾਰ ਦੇ ਠੰਡੇ ਨੈਣ ਤਾਰੀ ਦੀਆਂ ਕੋਸੀਆਂ ਕੋਸੀਆਂ ਅੱਖਾਂ ਨਾਲ ਮਿਲੇ। ਕਿਸੇ ਨੇ ਕੁਝ ਨਹੀਂ ਬੋਲਿਆ। ਸਰਦਾਰ ਤੱਤਾ ਲੱਗਦਾ ਸੀ ਮੈਨੂੰ। ਪਰ ਓਹਨੇ ਤਾਰੀ ਨੂੰ ਕੁਝ ਨਹੀਂ ਕਿਹਾ।  ਛਾਂ ਵਿੱਚ ਇੱਕ ਕਮਜੋਰ ਬੰਦਾ ਖੜਾ ਸੀ। ਹੌਲੀ ਹੌਲੀ ਅੱਗੇ ਆਕੇ ਗੋਡੇ ਭਾਰ ਡਿੱਗ ਕੇ ਮੁੰਡੇ ਨੂੰ ਜੱਫੀ ਪਾਈ। ਸਭ ਸਰਦਾਰ ਨੇ ਤਾੜ ਲਿਆ। ਮੈਨੂੰ ਤਾਂ ਪਤਾ ਸੀ ਕੀ ਗੱਲ ਸੀ; ਗੱਲ ਹੈ, ਸਰਦਾਰ ਨੇ ਤਾਰੀ ਨੂੰ ਪੁਛਿਆ ਸੀ, ਜਾ ਨਹੀਂ? ਇਸ ਗੱਲ ਤੋਂ ਬਾਅਦ ਗੁਲਾਬ ਦਾ ਰਾਖੀ ਰਹਿਵੇਗਾ ਜਾ ਨਹੀਂ? ਉਸ ਵੇਲੇ ਸਰਦਾਰ ਨੇ ਕੁਝ ਨਹੀਂ ਕਿਹਾ।  ਚੁੱਪ ਚਾਪ ਮਗਰ ਅੰਦਰ ਚੱਲੇ ਗਿਆ।  ਮੈਨੂੰ ਪਤਾ ਸੀ ਰਾਤ ਨੂੰ ਤਾਂ ਢਾਬੇ ਦੇ ਮੰਜੇ ਉੱਤੇ ਹੀ ਸੌਵੇਗਾ।
 
*   *   *   *   *
 
ਸ਼ਿਵ ਦੇ ਦਿਮਾਗ ਵਿੱਚ ਕਈ ਸੋਚਾਂ ਦੌੜ ਰਹੀਆਂ ਸਨ, ਜਿੱਦਾਂ ਪੈਲੀ ਉੱਤੇ ਘੋੜੇ ਤੇਜੀ ਨਾਲ ਨੱਸਦੇ ਹੋਣ। ਸਿੰਘ ਨੇ ਕਾਹਤੋਂ ਮੁਸਲਮਾਨਾਂ ਦੀ ਮਦਦ ਕੀਤੀ? ਸ਼ਰਮੇ ਦੇ ਆਦਮੀਆਂ ਨੇ ਕਿਉਂ ਉਸਨੂੰ ਸਤਾਇਆ? ਨਿਹੰਗ ਨੇ ਕਾਹਤੋਂ ਤਲਵਾਰ ਕੱਢਕੇ ਬੰਦੇ ਨਹੀਂ ਵੱਢੇ? ਗੁਲਾਬ ਦੇ ਆਦਮੀ ਸਭ ਮੁਸਲਿਮ ਸੀ, ਜਾ ਹਿੰਦੂ ਮੁਸਲਮਾਨਾਂ ਦਾ ਰਲਾਵਟ? ਲਾਲ ਚੰਦ ਦੇ ਫੌਜੀ ਵੀ ਇਸ ਤਰ੍ਹਾਂ ਦੇ ਸੀ? ਨਿਹੰਗ ਨੂੰ ਗੱਲ ਵਿੱਚ ਸ਼ਾਮਲ ਹੋਕੇ ਕੀ ਮਿਲਿਆ?  ਲਾਲ ਚੰਦ ਤਾਂ ਸਰਪੰਚ ਸੀ, ਫਿਰ ਪਿੰਡ ਵਿੱਚ ਜੋਰ ਕਿਉਂ  ਨਹੀਂ ਸੀ? ਪਰ ਸਭ ਤੋਂ ਦਿਲਚਸਪੀ ਗੱਲ, ਜਨਾਨੀ ਕੌਣ ਸੀ? ਕੀ ਚੱਕਰ ਸੀ?
" ਤੀਵੀਂ ਕੌਣ ਸੀ?", ਛਿੰਦੇ ਨੂੰ ਸ਼ਿਵ ਨੇ ਆਖਿਆ।
" ਆਹੋ। ਜਨਾਨੀ ਕੌਣ ਸੀ। ਹਾਂ। ਅੱਛਾ, ਕੰਨ੍ਹ ਖੋਲਕੇ ਸੁਣ। ਜੋ ਬੀਤਣਾ ਸੀ, ਉਸਦੇ ਮੱਧ  ਇਸ ਜਨਾਨੀ ਅਤੇ ਤਾਰੀ ਦਾ ਮਾਮਲਾ ਸੀ", ਛਿੰਦੇ  ਨੇ ਪੈੱਗ ਮੁਕਾਕੇ (ਸ਼ਿਵ ਹੈਰਾਨ ਸੀ ਕਿ ਗਲਾਸੀ ਦੇ ਥਾਂ ਵ੍ਹਿਸਕੀ ਦਾ ਵਡਾ ਪੈਮਾਨਾ ਲਾਉਂਦਾ ਸੀ) ਨੇੜੇ-ਤੇੜੇ ਹੋਕੇ, ਗੱਲ ਸ਼ੁਰੂ ਕੀਤੀ। " ਪਿੰਡ ਵਿੱਚ ਇੱਕ ਨਿਕੰਮਾ ਮੁੰਡਾ ਸੀ। ਤਾਸ਼  ਦੀ ਆਦਤ ਸੀ, ਜੂਏਬਾਜ਼ੀ ਸੀ। ਮੁੰਡੇ ਦਾ ਨਾਂ ਲਾਖਾ ਸੀ। ਪਰ ਫਿਰ ਵੀ ਲਾਖਾ ਕਿਸਮਤ ਵਾਲਾ ਸੀ; ਸਾਡੇ ਪਿੰਡ ਨੇੜੇ ਚੰਗਾ ਰਿਸ਼ਤਾ ਮਿਲਪਿਆ। ਕੁੜੀ ਚੰਗੀ, ਸੁਨੱਖੀ ਸੀ। ਸਾਡੇ ਪਿੰਡ ਵਿੱਚ ਕੋਈ ਔਰਤ ਨਹੀਂ ਸੀ, ਜਿਸਦਾ ਰੂਪ ਏਨਾ ਸੋਹਣਾ ਸੀ। ਲਖਸ਼ਮੀ ਸੀ। ਚੰਦ ਸ਼ਰਮ ਨਾਲ, ਉਸਨੂੰ ਵੇਖਕੇ ਝੁਕਣ ਤਿਆਰ ਸੀ। "
 
" ਅੱਛਾ, ਪਰ ਕੁੜੀ ਦਾ ਨਾਂ ਕੀ ਸੀ?"
" ਸੀਮਾ"
" ਹਿੰਦੂ ਸੀ?"
" ਹੋਰ!"।
" ਕੀ ਹੋਇਆ?", ਸ਼ਿਵ ਨੂੰ ਛਿੰਦੇ ਦੇ ਜਵਾਬ ਆਉਣ ਤੋਂ ਪਹਿਲਾਂ ਵੀ ਚੰਗਾ ਅੰਦਾਜ਼ਾ ਸੀ ਕੀ ਹੋਇਆ। 
" ਲਾਖਾ ਇੱਕ ਦਿਨ ਬਹੁਤ ਸ਼ਰਾਬੀ ਹੋਗਿਆ, 'ਤੇ ਤਾਰੀ ਨਾਲ ਤਾਸ਼ ਉੱਤੇ ਬਹਿਸ ਕਰਨ ਲੱਗ ਗਿਆ। ਤਾਰੀ ਨੇ ਸ਼ਰਤ ਲਾਈ, ਜੇ ਤਾਰੀ ਹਾਰਿਆ, ਉਸਨੇ ਲਾਖੇ ਨੂੰ ਆਪਣਾ ਘੋੜਾ ਦੇ ਦੇਣਾ ਸੀ। ਜੇ ਲਾਖਾ ਹਾਰਿਆ, ਤਾਂ ਕਮੀਨੇ ਨੇ ਸੀਮਾ ਦਾ ਹੱਥ ਮੰਗ ਲੈ ਲੈਣਾ। ਲਾਖਾ ਬੇਸ਼ਰਮ ਸੀ; ਤਾਰੀ ਦੀ ਗੰਦੀ ਗੱਲ ਮੰਜੂਰ ਸੀ। ਮੀਆਂ ਬੀਬੀ ਕੋਲੇ ਇੱਕ ਪੁੱਤਰ, ਬਿੱਟੂ ਵੀ ਸੀ। ਲਾਖਾ ਭਾਂਜ ਖਾਗਿਆ।  ਲਾਖਾ ਤਾਂ ਲਿਸਾ ਜਾ ਆਦਮੀ ਸੀ, ਤਾਰੀ ਨੂੰ ਕੁਝ ਨਹੀਂ ਕਰ ਸੱਕਦਾ ਸੀ। ਜੋ ਹੋਣਾ ਸੀ, ਹੋ ਗਿਆ "।
" ਲਾਲ ਚੰਦ ਨੇ ਕੁੱਛ ਕੀਤਾ?",
 
" ਨਾ। ਕੁਝ ਨਹੀਂ। ਰੋਜ ਰੋਜ ਲਾਖਾ ਗੁਲਾਬ ਦੀਆਂ ਮਿੰਨਤਾਂ ਕਰਦਾ ਸੀ। ਓਦੋਂ ਬਾਅਦ ਲਾਲ ਚੰਦ 'ਤੇ ਗੁਲਾਬ ਦਾ ਯੁੱਧ ਸ਼ੁਰੂ ਹੋਗਿਆ "।
" ਮੈਂ ਕਦੀ ਨਹੀਂ ਸੋਚਿਆ ਲਾਖੇ ਵਰਗੇ ਨੀਚ ਬੰਦੇ ਵੀ ਹੋ ਸੱਕਦੇ ਹਨ"
" ਭਰਵਾ, ਸਾਡੀ ਕੌਮ ਤਾਂ ਬਹੁਤ ਨੀਚੇ ਜਾ ਸੱਕਦੀ ਹੈ। ਪੈਸੇ ਲਈ, ਲਾਲਚ ਲਈ। ਕੋਈ ਨਹੀਂ ਸਿੱਧਾ ਸਾਦਾ ਹੈ"।
"ਫਿਰ ਕੀ ਹੋਇਆ?"
"ਮੈਨੂੰ ਲੱਗਦਾ ਸੀਮਾ ਨੇ ਦੂਜੀ ਵਾਰੀ ਸਭ ਦੀ ਤਕਦੀਰ ਬਦਲ ਦਿੱਤੀ। ਕਿਉਂਕਿ ਸਰਦਾਰ ਥੋੜੀਆਂ ਰਾਤਾਂ  ਬਾਅਦ, ਖਾਨਾਂ ਤੋਂ ਓਹਲੇ ਓਹਲੇ, ਲਾਲ 'ਤੇ ਕੁਲਦੀਪ ਨੂੰ ਮਿਲਣ ਗਿਆ "। 
" ਸੀਮਾ ਨੇ ਦਿਲ ਵਿੱਚ ਕੁਝ ਜਗ੍ਹਾ ਦਿੱਤਾਂ? ਜਾਂ ਪੈਸੇ ਲਈ?"
" ਸ਼ਿਵ ਜੀ, ਇਹ ਗੱਲ ਤਾਂ ਰੱਬ ਹੀ ਜਾਣੇ, ਪਰ ਸੀਮਾ 'ਤੇ ਕੋਈ ਤਾਂ ਅਸਰ ਹੋਇਆ"। 
" ਫਿਰ ਕੀ ਹੋਇਆ?"
" ਸਰਦਾਰ ਨੂੰ ਹੁਣ ਤਾ ਪਤਾ ਸੀ ਕਿ ਲਾਲ ਚੰਦ ਸਰਪੰਚ ਸੀ। ਉਸਨੇ ਓਹਨਾਂ ਨੂੰ ਖ਼ਬਰ ਦਿੱਤੀ , ਕਿੱਥੇ ਡਾਕਾ ਦਾ ਮਾਲ ਲੁਕੋਇਆ ਸੀ। ਖਾਸ ਕਿੱਥੇ ਗੋਰਮਿੰਟ ਦਾ ਮਾਲ ਅਤੇ ਸੀਮਾ ਦਾ ਕੈਦਖਾਨਾ"।
" ਕਿਥੇ ਸੀ?"
" ਮਸਜਿਦ ਲਾਗੇ ਪਿੰਡ ਦਾ ਕਬਰਸਤਾਨ ਸੀ, ਜਿਥੇ ਨਕਲੀ ਸਮਾਧ ਬਣਾਈ ਹੋਈ ਸੀ। ਉਸਦੇ ਹੇਠ ਲੁਟੇਰਿਆਂ ਦਾ ਮਾਲ ਰਖਿਆ ਸੀ।  ਕੁੱਝ ਹਵੇਲੀ ਵਿੱਚ ਵੀ ਪਿਆ ਸੀ। ਸਮਾਧ ਦੇ ਨੇੜੇ ਇੱਕ ਛਪਰੀ ਸੀ, ਜਿਥੇ ਸੀਮਾ ਨੂੰ ਕੈਦ ਰਖਿਆ"। 
" ਇਸ ਖਬਰ ਲਈ ਸਰਦਾਰ ਨੂੰ ਪੈਸੇ ਮਿਲੇ?"
" ਨਹੀਂ, ਰੱਬਦਾ ਬੰਦਾ ਸੀ  ਕੁੱਝ ਨਹੀਂ ਮੰਗਿਆ, ਉਸਨੇ। ਲਾਲ ਦੇ ਬੰਦਿਆਂ ਨੂੰ ਕੁੱਟਣ ਲਈ ਗੁਸਤਾਫੀ ਮੰਗੀ, ਬੱਸ" । 
"ਫਿਰ ਕੀ ਹੋਇਆ?"
" ਲਾਲ ਚੰਦ ਆਪਣੇ ਕੁਝ ਬੰਦੇ ਕਬਰਸਤਾਨ ਲੈ ਕੇ ਚੱਲੇ ਗਿਆ। ਕਬਰਾਂ ਦੇ ਕੁੱਤਬੇ ਪਿੱਛੇ ਲੁਕ ਲੁੱਕ ਕੇ ਛਪਰੀ ਦਾ ਦੁਆਲਾ ਹੋਗਿਆ।  ਬੱਸ ਫਿਰ ਹਮਲਾ ਕੀਤਾ । ਸੀਮਾ ਹੀ ਬਚੀ, ਹੋਰ ਸਾਰਿਆਂ ਨੂੰ  ਮਾਰ ਦਿੱਤਾ । ਲੁਟਿਆ ਹੋਇਆ ਮਾਲ ਦਾ ਵੀ ਕਬਜ਼ਾ ਕਰ ਲਿਆ।  ਓਸ ਹੀ ਰਾਤ ਤਾਰੀ ਨੂੰ ਪਤਾ ਲੱਗ ਗਿਆ"। 
" ਓਹਨੇ ਕੀ ਕੀਤਾ?"
" ਬੱਸ, ਗੁੱਸਾ ਚੜ ਗਿਆ। ਗੁਲਾਬ ਦੀ ਗੱਲ ਨਹੀਂ ਸੁਣੀ। ਓਸ ਹੀ ਰਾਤ, ਮਸ਼ੀਨਗਨ ਲੈ ਕੇ ਤਾਰੀ ਅਤੇ ਉਸਦੇ ਗੁੰਡਿਆਂ ਨੇ ਸ਼ਰਮਾ ਦੀ ਹਵੇਲੀ ਉੱਤੇ ਹਮਲਾ ਕੀਤਾ। ਸੀਮਾ ਨਹੀਂ ਲੱਭੀ, ਪਰ ਇੱਕ ਡਕੈਤ ਨੇ ਧੀ ਟੋਲ ਲਈ। ਹਾਲੇ ਸੂਰਜ ਸੁਤਾ ਹੀ ਸੀ, ਜਦ ਸੌਦਾ ਕੀਤਾ । ਮੈਂ ਤੇ ਸਰਦਾਰ ਢਾਬੇ ਵਿੱਚੋਂ ਤਮਾਸ਼ਾ ਦੇਖ ਰਹੇ ਸੀ। ਇੱਕ ਪਾਸੇ ਤਾਰੀ ਸ਼ਰਮੇ ਦੀ ਧੀ ਫੜਕੇ ਖੜਾ ਸੀ, ਦੂਜੇ ਪਾਸੇ ਲਾਲੋ ਚੰਦ ਸੀਮਾ ਨਾਲ। ਬਿੱਟੂ ਫਿਰ ਮਾਨ ਕੋਲ ਗਿਆ, ਪਰ ਚੰਦ ਨੇ ਛੱਡੀ ਨਹੀਂ । ਮੁੰਡੇ ਨੂੰ ਮਾਰ ਕੇ ਪਿਓ ਵੱਲ ਭੇਜ ਦਿੱਤਾ। ਅਪਣੇ ਦਰਾਂ'ਸੀ ਕੁਲਦੀਪ ਖਲੋਤੀ ਸੀ। ਅਪਣੀ ਧੀ ਵੱਲ ਦੇਖ ਦੇਖਕੇ ਸਾਹ, ਸਾਹ ਵਿੱਚ ਚੜ੍ਹਦਾ ਸੀ "।
" ਕੀ ਦੇਖਦਾ! ਵੱਟ!"।
“ ਗੁਲਾਬ ਨੇ ਧੀ ਨੂੰ ਹੌਲੀ ਹੌਲੀ ਅੱਗੇ ਲਿਆਂਦਾ। ਲਾਲ ਚੰਦ ਨੇ ਸੀਮਾ ਨੂੰ। ਫਿਰ ਗੁਲਾਬ ਨੇ ਮਾਲ ਲੈਣ ਦਾ ਹਠ ਕੀਤਾ। ਨਹੀਂ ਤਾਂ! ਲਾਲ ਚੰਦ ਦੇ ਆਦਮੀਆਂ ਨੇ ਮਾਲ ਕੱਢਕੇ ਬਾਹਰ ਲਿਆਂਦਾ। ਫਿਰ ਜਨਾਨੀਆਂ ਵਟੀਆਂ। ਪਰ ਤਾਰੀ ਨੇ ਤਾਂ ਗੱਲ ਇਥੇ ਕਿਥੇ ਛੱਡਣੀ ਸੀ? ਧੀ ਦੀ ਪਿੱਠ ਵਿੱਚ ਜੋਰ ਦੇਣੀ ਚਾਕੂ ਭੇਜ ਦਿੱਤਾ।  ਉਸ ਹੀ ਪਲ ਵਿੱਚ ਗੁਲਾਬ ਨੇ ਸੀਮਾ ਉਪਰ ਛਾਲ ਮਾਰਕੇ ਭੁੰਜੇ ਲਿਆਂਦੀ। ਦੋਨੋਂ ਪਾਸਿਓ ਪਸਤੌਲ ਗੜ ਗੜ ਕਰਨ ਲੱਗ ਪਏ। ਤਲਵਾਰ ਦੀਆਂ ਧਾਰਾਂ ਅਤੇ ਗੰਡਾਸੇ ਚੁੰਮੇ। ਜਦ ਮਿੱਟੀ ਧੂੜਨਾ ਧਰਤੀ ਉੱਤੇ ਵਾਪਸ ਟਿੱਕ ਗਈ, ਸਾਰੇ ਪਾਸੇ ਲਾਸ਼ਾਂ ਸਨ। ਲਾਲ ਚੰਦ ਮਰ ਗਿਆ ਸੀ। 'ਕੱਲੀ ਕੁਲਦੀਪ ਖੜ੍ਹੀ ਰਹਿ ਗਈ। ਪਰ ਓਹ ਵੀ ਜਿਉਂਦੀ ਲੋਥ ਸੀ।  ਗੁਲਾਬ ਨੇ ਸੀਮਾ ਤਾਰੀ ਹਵਾਲੇ ਕਰ ਦਿੱਤੀ। "      
" ਸਰਦਾਰ ਨੇ ਕਿਸੇ ਦਾ ਪਾਸਾ ਲਿਆ?"
" ਨਹੀਂ। ਮੈਨੂੰ ਲੱਗਦਾ ਉਸਨੇ ਸੋਚਿਆ ਕਿ ਲਾਲ ਚੰਦ ਨੇ ਲਾਖੇ ਨੂੰ ਵਹੁਟੀ ਵਾਪਸ ਮੋੜ ਦੇਣੀ ਸੀ। ਪਰ ਮੈਂ ਹੀ ਬੇਚਾਰੇ ਬਿੱਟੂ ਨੂੰ ਤਸੱਲੀ ਦਿੱਤੀ।  ਲਾਖਾ ਤਾ ਕਿਥੇ ਲੁਕਿਆ ਸੀ।  ਓਹ ਡਰਦਾ ਸੀ।"
" ਸਰਦਾਰ ਨੇ ਕੁਝ ਨਹੀਂ ਕੀਤਾ?"
" ਇੱਕ ਦਮ ਨਹੀਂ। ਸਾਡੇ ਸਾਹਮਣੇ ਗੁਲਾਬ ਕੁਲਦੀਪ ਵੱਲ ਗਿਆ; ਅਪਣੀ ਪਿਆਸੀ ਤਲਵਾਰ ਨਾਲ ਉਸਦਾ  ਸੀਸ ਲਾ ਦਿੱਤਾ।
" ਹਾਏ!"
" ਪਤਾ।  ਸਰਦਾਰ ਗੁਲਾਬ ਦੇ ਬੰਦਿਆਂ ਮਗਰ ਚੱਲੇ ਗਿਆ। ਕੀ ਪਤਾ ਉਸਦਾ ਮੰਨ ਕੀ ਕਹਿੰਦਾ ਸੀ? ਏਨਾ ਹੀ ਪਤਾ ਕਿ ਜਦ ਚੰਦ ਬੱਦਲਾਂ ਪਿੱਛੇ ਓਹਲੇ ਹੋਇਆ, 'ਤੇ ਸੂਰਜ ਚੜ੍ਹ ਗਿਆ, ਮੈਂ ਕੁਰਸੀ 'ਤੇ ਬੈਠਾ ਸੀ; ਮੇਰੀ ਗੋਦ ਵਿੱਚ ਬਿੱਟੂ ਪਿਆ ਸੀ, ਸੰਘ ਸੰਘਦਾ " । ਛਿੰਦੇ ਨੇ ਹੋਰ ਪੈੱਗ ਆਰਡਰ ਕੀਤਾ। ਜਦ ਆਇਆ, ਸ਼ਿਵ ਨੇ ਆਖਿਆ, " ਲੋਕ ਗਲਾਸੀ ਪੀਂਦੇ ਨੇ, ਤੂੰ ਬੀਅਰ ਵਾਂਗ ਪੈੱਗ ਪੀਂਦਾ?"
" ਮੈਂ ਦੁੱਖ ਬਹੁਤ ਦੇਖਿਆ ਸ਼ਿਵ ਜੀ।'47,'ਤੇ '39 । ਬਹੁਤ ਦੁੱਖ । ਉਂਝ ਓਹ ਦਿਨ ਸਭ ਕੁਝ ਬਦਲ ਗਿਆ। ਸਭ ਨੇ ਸੋਚਿਆ ਕਿ ਖਾਨ ਜਿਤ ਗਏ। ਪਰ ਸਰਦਾਰ ਦੁੱਪਹਿਰੇ ਮੇਰੇ ਕੋਲ ਆਇਆ ।  ਨਿਹੰਗ ਕੋਲ ਇਮਾਨ ਫਿਰ ਵੀ ਸੀ।  ਉਸਨੇ ਇਰਾਦਾ ਬਣਾਲਿਆ ਲਾਖਾ  ਅਤੇ ਸੀਮਾ ਦੀ ਮਦਦ ਕਰਨ ।  ਪਰ ਮੇਰੀ ਮਦਦ ਦੀ ਲੋੜ ਸੀ"।
 
*   *   *   *   *
 
ਨਿਹੰਗ ਨੇ ਪਾਠ ਮੁਕਾਕੇ ਛਿੰਦੇ ਨੂੰ ਆਖਿਆ, " ਮੈਂ ਹੁਣ ਹਵੇਲੀ ਚੱਲਿਆ ਮੇਰੇ ਲਈ ਇੱਕ ਜਰੂਰੀ ਕੰਮ ਕਰਨਾ ਏ। ਹਵੇਲੀ ਦੇ ਪਿਛਲੇਪਾਸੇ ਬੂਹਾ ਹੈਂ। ਉਸਦੇ ਕੋਲ ਝਾੜਆਂ ਪਿੱਛੇ, ਅੱਧੀ ਰਾਤ ਮੈਨੂੰ  ਉਡੀਕਣਾ। ਠੇਲ੍ਹਾ ਲੈ ਕੇ ਆਈ, ਨਹੀਂ ਤਾਂ ਘੋੜੀਆਂ। ਨਾਲੇ ਲਾਖੇ 'ਤੇ ਬਿੱਟੂ ਨੂੰ ਵੀ ਨਾਲ ਲੈ ਕੇ ਆਓਣਾ। ਫਿਕਰ ਨਾ ਕਰ। ਤੈਨੂੰ ਕੁਝ ਨਹੀਂ ਹੁੰਦਾ। ਬੱਸ ਐਨਾਂ ਹੀ ਕੰਮ ਮੇਰੇ ਲਈ ਕਰਨਾ"। ਛਿੰਦੇ ਨੇ ਸੋਚ ਕੇ ਗੱਲ ਮੰਨ ਲਈ। ਫਿਰ ਨਿਹੰਗ ਘੁਸਮੁਸੇ ਦੇ ਵਿੱਚ ਬਾਹਰ ਤੁਰ ਪਿਆ।
 
ਛਿੰਦੇ ਨੇ ਹਿੰਮਤ ਅਲੀ ਦੀ ਮਦਦ ਨਾਲ ਇੱਕ ਠੇਲ੍ਹਾ ਝਾੜੀਆਂ ਪਿੱਛੇ ਲੁਕੋ ਦਿੱਤਾ। ਠੇਲ੍ਹੇ ਦੇ ਪਿੱਛੇ ਕਈ ਝੋਨੇ ਦੀਆਂ ਬੋਰੀਆਂ ਰਾਕੀਆਂ ਸਨ। ਛਿੰਦੇ ਨੇ ਲਾਖੇ ਨੂੰ ਮਨਾ ਦਿੱਤਾ ਓਥੇ ਬਿੱਟੂ ਨਾਲ ਪਹੁੰਚਣ, ਨਾਲੇ ਅਪਣੇ ਜਰੂਰੀ ਚੀਜਾਂ ਨਾਲ ਲਿਆਉਣ। ਇਸ ਤੋਂ ਬਾਅਦ ਪਿਉ ਪੁੱਤ ਅਤੇ ਛਿੰਦਾ ਰਾਤ ਦੀ ਕਾਲੀ ਬੁੱਕਲ ਵਿੱਚ ਖੜ੍ਹੇ ਰਹੇ। ਹਾਰਕੇ ਬੂਹਾ ਖੁਲ੍ਹ ਗਿਆ। ਹਨੇਰੇ ਵਿੱਚੋਂ ਸਾਫ਼ ਦਿੱਸਦਾ ਨਹੀਂ ਸੀ, ਪਰ ਹੌਲੀ ਹੌਲੀ ਅੱਖਾਂ ਠੀਕ ਹੋ ਗਈਆਂ। ਸੀਮਾ ਦਾ ਰੂਪ ਸਾਹਮਣੇ ਸੀ। ਡਰਦੀ ਖੜ੍ਹੀ ਰਹੀ । ਥੋੜ੍ਹੇ ਚਿਰ ਬਾਅਦ ਉਸਦੇ ਪਿੱਛੇ ਸਿੰਘ ਖੋਲਤਾ ਸੀ; ਹੱਥ ਵਿੱਚ ਲਾਲ ਲਾਲ ਕਿਰਪਾਨ ਸੀ, ਜਿਸ ਦੀ ਧਾਰ ਤੋਂ ਲੋਹੂ ਚੋਂਦਾ ਸੀ, ਧਰਤੀ ਉਪਰ। ਨਿਹੰਗ ਦੇ ਕੱਪੜੇ  ਵੀ ਖੂਨ ਨਾਲ ਲਿਬੜੇਸਨ। ਸਰਦਾਰ ਨੇ ਸੀਮਾ ਨੂੰ ਅੱਗੇ ਲਿਆਂਦਾ। ਉਸਨੂੰ ਫਿਕਰ ਸੀ ਥੋੜ੍ਹੇ ਚਿਰ ਵਿੱਚ ਖਾਨਾਂ ਨੂੰ ਕੁਝ ਪਤਾ ਲੱਗ ਜਾਣਾ ਸੀ।  ਨਿਹੰਗ ਨੇ ਸੀਮਾ ਦੇ ਚੌਕੀਦਾਰ ਮਾਰ ਦਿੱਤੇ ਸੀ।
 
ਦਰਵਜ਼ੇ ਦੇ ਅੱਡੇ ਹੋਏ ਮੂੰਹ ਵਿੱਚ ਸਰਦਾਰ ਦਬਕ ਕੇ ਚੱਲੇ ਗਿਆ; ਜਿੱਦਾਂ ਕੋਈ ਕੱਛੂ ਸਿਰ ਲੱਤ ਅਪਣੇ ਘੋਗੇ ਵਿੱਚ ਲੁਕਾਉਂਦਾ ਸੀ। ਲਾਖਾ ਅਤੇ ਸੀਮਾ ਨੇ ਬਹੁਤ ਦੇਰ ਲਈ ਜੱਫੀ ਪਾਈ।  ਲੱਤਾਂ  ਨਾਲ ਨਿੱਕਾ ਬਿੱਟੂ ਚਿੰਬੜਿਆਂ ਸੀ। ਛਿੰਦੇ ਨੇ ਕਾਹਲੀ ਕਰਕੇ ਤਿੰਨਾਂ ਨੂੰ ਝੋਨੇ ਥੱਲੇ ਲੁਕੋ ਦਿੱਤਾ। ਫਿਰ ਸਿੰਘ ਕੋਲ ਚੱਲੇ ਗਿਆ।   
 "ਤੂੰ ਨਹੀਂ ਆਓਣਾ?"
" ਨਹੀਂ । ਗੁਲਾਬ ਨੂੰ ਲੱਗਣਾ ਚਾਹੀਦਾ ਕਿ ਕਿਸੇ ਨੇ ਹਮਲਾ ਕੀਤਾ। ਮੈਂ ਇਕੇਲਾ ਜਿਓਂਦਾ ਹਾਂ। ਖੈਰ ਕਿਸੇਨੇ ਉਸਦਾ ਹੁਣ ਸਾਹਮਣਾ ਕਰਨਾ", ਕਹਿ ਕੇ ਸਰਦਾਰ ਨੇ ਦਰਵਜ਼ਾ ਬੰਦ ਕਰ ਦਿੱਤਾ। ਛਿੰਦੇ ਨੇ ਠੇਲ੍ਹਾ ਹਿੰਮਤ ਅਲੀ ਕੋਲ ਲੈ ਗਿਆ। ਓਥੋਂ ਤੋਂ ਅਲੀ ਨੇ ਟੱਬਰ ਨੂੰ ਪਿੰਡੋ ਬਾਹਰ ਲੈ ਗਿਆ। ਛਿੰਦਾ ਗੁਮ ਸੁਮ ਖੜ੍ਹਾ ਰਹਿ ਗਿਆ; ਢਾਬੇ ਵੱਲ ਵਾਪਸ ਚੱਲੇ ਗਿਆ।
 
*   *   *   *   *
 
ਢਾਬੇ ਵਿੱਚ ਸ਼ਿਵ ਨੇ ਛਿੰਦੇ ਨੂੰ ਆਖਿਆ, " ਫਿਰ ਕੀ ਹੋਇਆ?"।
" ਬੱਸ ਲਾਖੇ ਦਾ ਟੱਬਰ ਬੱਚ ਗਿਆ। ਨਿਹੰਗ ਦੇ ਕਰਨ ਨੇ ਪੱਕਾ ਕਰ ਦਿੱਤਾ ਕਿ ਦਿਨ ਚੜ੍ਹਨ ਤੋਂ ਪਹਿਲਾਂ ਹੀ ਪਿੰਡ ਵਿਚੋਂ ਨਿਕਲ ਗਏ। ਅੱਸੀਂ ਸਾਰਾ ਦਿਨ ਸਰਦਾਰ ਨੂੰ ਉਡੀਕਿਆ, ਪਰ ਹਵੇਲੀ ਵਿੱਚੋਂ ਨਿਕਲਿਆ ਨਹੀਂ।  ਮੈਨੂੰ ਪਰੇਸ਼ਾਨੀ ਹੋਈ ।  ਤਾਰੀ ਨੇ ਮਹੀਨੇ ਲਈ ਸੋਚਿਆ , " ਕੀ, ਕਿਵੇ' ਤੇ ਕਿਉਂ?", ਜਾਂ ਲਾਖੇ ਨੇ ਖੁਦ ਕੀਤਾ? ਸ਼ੱਕ ਨਿਹੰਗ ਉੱਤੇ ਚੱਲੀ ਗਈ। ਸਾਨੂੰ ਤਾਂ ਲਗਿਆ ਜਿਵੇਂ ਨਿਹੰਗ ਨੂੰ ਮਾਰ ਦਿੱਤਾ । ਹੋਰ ਕੀ ਹੋ ਸੱਕਦਾ? ਕੀ ਪਝਤਾ ਉਸ ਰਾਤ ਸਰਦਾਰ ਨੇ ਸਾਰੀਆਂ ਨੂੰ ਮਾਰ ਦਿੱਤਾ? ਸਾਰੇ ਸੁਤੇ ਆਦਮੀਆਂ ਨੂੰ  ਕੀ ਪਤਾ ਮਾਰ ਦਿੱਤਾ। ਰੱਬ ਜਾਣੇ ।  ਜੋ ਮਰਜ਼ੀ, ਲਾਖਾ 'ਤੇ ਸੀਮਾ ਦਾ ਭੱਲਾ ਕਰ ਦਿੱਤਾ।"
"ਫਿਰ ਨਿਹੰਗ ਨੇ ਦੋਹਾਂ ਟੋਲਿਆਂ ਦਾ ਨਾਸ ਕਰ ਦਿੱਤਾ। ਲੜਾਈ ਹੱਟ ਗਈ?", ਸ਼ਿਵ ਨੇ ਕਿਹਾ।
" ਆਹੋ। ਗੁੰਡੇ ਕਿਤੇ ਨਹੀਂ ਸਨ। ਪਿੰਡ ਕਬਰਸਤਾਨ ਵਾਂਗ ਖਮੋਸ਼ ਸੀ। ਫਿਰ ਚਾਰ ਪੰਜ ਦਿੰਨਾਂ ਬਾਅਦ ਫਾਟਕ ਖੁੱਲ੍ਹ ਗਿਆ, 'ਤੇ ਤਾਰੀ 'ਤੇ ਕੁਝ ਡਾਕੂ ਘੋੜੀਆਂ ਉੱਤੇ ਬਾਹਰ ਆਏ। ਸੀਮਾ ਨੂੰ ਲਭਣ ਗਏ। ਤਾਰੀ ਨੇ ਸੀਮਾ ਨੂੰ ਆਪਣੇ ਮਨ ਵਿੱਚ ਦਬਾ ਲਿਆ"।
" ਫਿਰ ਨਿਹੰਗ ਨੇ ਸ਼ਰਮਿਆਂ ਦਾ ਤਾਂ ਨਾਸ ਹੀ ਕਰ ਦਿੱਤਾ। ਖਾਨਾਂ ਕੋਲ ਹਾਲੇ ਵੀ ਜੋਰ ਸੀ?"
" ਆਹੋ, ਪਰ ਗੱਲ ਇਥੇ ਨਹੀਂ ਨਿਬੜੀ। ਉਸ ਰਾਤ ਮੈਂ ਢਾਬੇ ਬਾਹਰ ਖੜ੍ਹਾ ਸੀ ਜਦ ਹਨੇਰੇ ਵਿੱਚ ਮੈਨੂ ਖੜਾਕ ਸੁਣਿਆ। ਪਹਿਲਾਂ ਤਾਂ ਮੈਂ ਸੋਚਿਆ ਕੋਈ ਜਾਨਵਰ ਸੀ। ਮੈਂ ਡਰ ਗਿਆ; ਪਰ ਜਦ ਮੈਂ ਦੂਜੀ ਵਾਰੀ ਝਾਤੀ ਮਾਰੀ, ਮੈਨੂ ਸਮਝ ਲੱਗ ਗਈ ਕੌਣ ਸੀ। ਮੈਂ ਉਸਦੀ ਮਦਦ ਕਰਕੇ ਫਟਾ ਫ਼ੱਟ ਅੰਦਰ ਲਿਆਂਦਾ,'ਤੇ ਮੰਜੇ 'ਤੇ ਪਾ ਦਿੱਤਾ। ਹਾਲ ਬਹੁਤ ਬੁਰਾਂ ਸੀ। ਪਤਾ ਨਹੀਂ, ਕਿਵੇ, ਪਰ ਹਵੇਲੀ ਵਿਚੋਂ ਨਿਕਲ ਕੇ ਅਪਣੇ ਢਿਡ ਉੱਤੇ , ਸੱਪ ਵਾਂਗ,ਸਰਕ ਕੇ 'ਨੇਰੇ ਵਿੱਚ ਢਾਬੇ ਵੱਲ ਆਗਿਆ!"।
" ਹਾਲ ਬਹੁਤ ਬੁਰਾ ਸੀ?"
“ ਬਹੁਤ ਛਿਲਿਆ ਹੋਇਆ ਸੀ। ਨਿਤ ਨਿਤ, ਕੁੱਟ ਕੇ ਤਸੀਹਾ ਹੋਇਆ ਸੀ।  ਇਸ ਤਰ੍ਹਾਂ ਦਾ ਹਾਲ ਕੀਤਾ ਸੀ। ਮੈਂ ਉਸਨੂੰ ਸਾਫ ਕੀਤਾ। ਬਾਥ ਦਿੱਤਾ। ਨਵੇਂ ਕੱਪੜਿਆਂ'ਕ ਪਾਕੇ , ਓਹਨੂੰ ਓਹਲੇ ਰੱਖ ਕੇ ਹਿੰਮਤ ਅਲੀ ਦੀ ਮਦਦ ਨਾਲ ਮਸਜਿਦ ਨੇੜੇ ਲੈ ਗਿਆ।  ਕਿਸੇ ਨੇ ਇਥੇ ਲਭਣ ਸੋਚਣਾ ਨਹੀਂ ਸੀ। ਓਥੇ ਇਕ ਝੁੱਗੀ ਸੀ, ਜਿਸ ਵਿੱਚ ਆਰਾਮ ਕਰ ਸੱਕਦਾ। ਮੇਰੇ ਢਾਬੇ ਵਿੱਚ ਨਹੀਂ ਰਹਿ ਸੱਕਦਾ ਸੀ, ਕਿਉਂਕਿ ਗੁਲਾਬ ਨੇ ਸਭ ਤੋਂ ਪਹਿਲਾਂ ਮੇਰੇ ਕੋਲ ਆਓਣਾ ਸੀ । ਰੋਜ ਰੋਜ ਉਸ ਕੋਲ ਖ਼ੁਰਾਕ-ਸਮੱਗਰੀ ਲੈ ਕੇ ਜਾਂਦੇ ਸੀ"।
" ਕਿਸੇ ਨੂੰ ਪਤਾ ਨਹੀਂ ਲੱਗਿਆ?"
" ਨਹੀਂ, ਪਰ ਅੱਸੀਂ ਤਾਂ ਬਹੁਤ ਸਾਵਧਾਨ ਸਨ; ਹਿੰਮਤ ਅਲੀ ਵੱਧ ਜਾਂਦਾ ਸੀ।  ਗੁਲਾਬ ਨੇ ਸਾਰੇ ਪਾਸੇ ਤਲਾਸ਼ੀ ਕੀਤੀ। ਮੰਦਰ ਵਿੱਚ ਵੀ ਗਿਆ; ਪਰ ਮਸਜਿਦ ਵੱਲ ਗਿਆ ਨਹੀਂ ।  ਉਸਨੇ ਸੋਚਿਆ ਨਹੀਂ ਕਿ ਮਸਜਿਦ ਦੀ ਨਿਘੀ ਛਾਂ ਹੇਠ ਸਿਖ ਸ਼ਰਣ ਲੈਂਦਾ ਹੋਵੇਗਾ। ਨਿਹੰਗ ਦਾ ਹਾਲ ਏਨਾ ਬੁਰਾ ਸੀ ਕਿ ਹਫਤਿਆਂ ਬਾਅਦ ਹੀ ਠੀਕ ਹੋਇਆ । ਪਹਿਲਾਂ ਤਾਂ ਤੁਰ ਵੀ ਨਹੀਂ ਸੱਕਦਾ ਸੀ; ਜਦ ਤੁਰਨ ਲੱਗ ਪਿਆ, ਹੱਥ ਕੰਬਦਾ ਸੀ । ਤਲਵਾਰ ਤਾਂ ਚੱਕ ਵੀ ਨਾ ਹੁੰਦੀ ਸੀ । ਹੌਲੀ ਹੌਲੀ ਠੀਕ ਹੋਗਿਆ" ।
" ਤਾਰੀ ਹਫਤੇ ਲਈ ਡਾਕੂਆਂ ਨਾਲ ਸੀਮਾ ਨੂੰ ਭਾਲਣ ਗਿਆ। ਜਦ ਵੀ ਵਾਪਸ ਆਉਂਦਾ ਸੀ, ਗੁਸੇ ਵਿੱਚ ਰੁਝਿਆ ਸੀ ; ਕਿਉਂਕਿ ਲਾਕਾ ਅਤੇ ਸੀਮਾ ਤਾਂ ਲਭੇ ਨਹੀਂ। ਫਿਰ ਕਿਸੇ ਤੋਂ ਖਬਰ ਆਈ, ਤੇ ਮਹੀਨੇ ਲਈ  ਚਲੇ ਗਿਆ। ਰੋਜ ਨਿਹੰਗ ਠੀਕ ਹੁੰਦਾ ਗਿਆ, ਓਉਸ ਦੀ ਸਿਹਤ ਬਿਹਤਰ ਹੋਈ ਗਈ। ਤਾਰੀ ਖਾਲੀ ਹੱਥ ਵਾਪਸ ਆਇਆ। ਮੈਨੂੰ ਤਾ ਪਤਾ ਨਹੀਂ ਲੱਗਿਆ,' ਕਿਉਂ ਹੁਣ?', ਜਦ ਤਾਰੀ ਅਤੇ ਦੋ ਤਿੰਨ ਦਾਕੁਉ ਮੇਰੇ ਢਾਬੇ ਵਿੱਚ ਆਂ ਗਏ।  ਤਾਰੀ ਨੂੰ ਮੇਰੇ ਉੱਤੇ ਪੂਰੀ ਸ਼ੱਕ ਸੀ, ਕਹਿਣ ਦਾ ਮਤਲਬ. ਮੈਂ ਹੀ ਨਿਹੰਗ ਦੀ ਮਦਦ ਕੀਤੀ"।
" ਮੈਂ ਹੈਰਾਨ ਹਾਂ ਪਹਿਲਾਂ ਨਹੀ ਆਇਆ," ਸ਼ਿਵ ਨੇ ਟਿੱਪਣੀ ਕਰੀ।
" ਗੁਲਾਬ ਤਾਂ ਆਇਆ ਸੀ, ਪਰ ਤਾਰੀ ਦੀ ਅੱਖ ਸੀਮਾ ਉੱਤੇ ਹੀ ਟਿੱਕੀ ਸੀ। ਹੁਣ ਸ਼ੱਕ ਮੇਰੇ ਉੱਤੇ ਹੀ ਡਿੱਗੀ; ਤਾਰੀ, ਮੇਰੇ ਕੋਲ ਆਗਿਆ",
" ਫਿਰ?"।
 
*   *   *   *   *
 
ਛਿੰਦੇ ਨੂੰ ਢਾਬੇ ਦੇ ਸਾਹਮਣੇ ਲਟਕਾ ਦਿੱਤਾ; ਇਕ ਖੰਭੇ ਉੱਤੇ। ਉਸਦੇ ਗੁੱਟਿਆਂ ‘ਤੇ ਚੰਮ ਦਾ ਢੇਰਾ ਬਨ੍ਹਕੇ
ਖੰਭ ਤੋਂ ਤੰਗ ਦਿੱਤਾ।  ਤਾਰੀ ਵੀ ਕੁੱਤਾ ਸੀ; ਜਾਨ ਬੁਝ ਕੇ ਛਿੰਦੇ ਦੇ ਪਹਿਰਾਵੇ ਲਾਏ ਸੀ। ਢਾਬੇ ਵਾਲੇ ਦੀ ਬੇਇੱਜ਼ਤੀ ਤਾਰੀ ਨੇ ਕਰ ਦਿੱਤੀ, ਕਿਉਂਕਿ ਸਭ ਨੋ ਦਿੱਸਦਾ ਸੀ । ਬਾਰੀਆਂ ਦੀਆਂ ਪਲਕੀਆਂ ਪਿੱਛੋਂ ਇਸਤਰੀਆਂ ਨੂੰ ਸਾਰਾ ਕੁਝ ਦਿੱਸਦਾ ਸੀ । ਸ਼ਰਮ ਨਾਲ, ਡਰ ਨਾਲ, ਪਲਕੀਆਂ ਬੰਦ ਹੋ ਗਈਆਂ। ਪਿੰਡ ਦੇ ਅੱਗੇ ਛਿੰਦੇ  ਦੀ ਨਮੋਸ਼ੀ ਕਰ ਦਿੱਤੀ।
 
" ਕਿਥੇ ਰਖਿਆਂ ਸਾਲੇ ਸਿਖ ਨੂੰ, ਸ਼ਹਿੰਦਿਆਂ?"; ਪਰ ਛਿੰਦੇ ਨੇ ਕੁਝ ਨਹੀਂ ਕਿਹਾ।  " ਤੇਰੀ ਖਮੋਸ਼ੀ ਨੇ ਤੈਨੂੰ ਬਚਾਉਣਾ ਨਹੀਂ ਸੋਹਣਿਆ"।  ਜਦ ਫਿਰ ਵੀ ਨਾ ਜਵਾਬ ਆਇਆ, ਤਾਰੀ ਨੇ ਆਪਣੇ ਆਦਮੀਆਂ ਨੂੰ ਇਸ਼ਾਰਾ ਦਿੱਤਾ ਓਹਨੂੰ ਕੁੱਟਣ ਲਈ। ਇਸ ਤਰ੍ਹਾਂ ਬਦਨ ਨੀਲਾ ਹੋਗਿਆ, ਪਰ ਛਿੰਦਾ ਚੁੱਪ ਹੀ ਰਿਹਾ।
" ਪਾਗਲ ਨਾ ਬਣ ਸੋਹਣਿਆ, ਸਾਨੂੰ ਪੂਰਨ ਪਤਾ ਤੂੰ 'ਤੇ ਨਿਹੰਗ ਨੇ ਲਾਖੇ ਦੀ ਮਦਦ ਕੀਤੀ।  ਲਾਖਾ ਕਿਥੇ ਹੈਂ, ਭੈਣ ਚੌਦ!", ਛਿੰਦੇ ਨੂੰ ਪਤਾ ਸੀ ਇਸ ਸੁਆਲ ਦਾ ਅੱਸਲੀ ਮਤਲਬ ਸੀ, ਸੀਮਾ ਕਿਥੇ ਹੈਂ? " ਠੀਕ ਐ, ਚੁੱਪ ਚਾਪ ਰਹਿ; ਸਰਦਾਰ ਲਭ ਲੈਣਾ, ਹਾਰਕੇ ਸੀਮਾ ਵੀ। ਲੱਕੜ ਲਿਆਓ!"।
 
 ਛਿੰਦੇ ਦੇ ਪੈਰਾਂ ਹੇਠ ਲੱਕੜੀਆਂ ਰੱਖ ਦਿੱਤੀਆਂ।
 
" ਆਖਰੀ ਖਾਹਸ਼ ?", ਤਾਰੀ ਨੇ ਲੁੱਤਫ਼ ਨਾਲ ਆਖਿਆਂ; ਪਰ ਛਿੰਦਾ ਤਾਂ ਪੱਥਰ ਵਾਂਗ ਖਮੋਸ਼ ਹੀ ਰਿਹਾ। ਅੰਦਰ ਕੁਝ ਜਾਗ ਗਿਆ ਸੀ। ਜੋ ਸਰਦਾਰ ਨੇ ਬਿੱਟੂ ਤੇ ਸੀਮਾ ਲਈ ਕੀਤਾ, ਉਸਨੇ ਛਿੰਦੇ ਵਿੱਚ ਇਨਸਾਫ਼ ਨਿਡਰਤਾ ਪੈਦਾ ਕਰ ਦਿੱਤੀ। ਹੁਣ ਪਹਿਲੀ ਵਾਰੀ ਖਾਨਾਂ ਤੋਂ ਡਰਦਾ ਨਹੀਂ ਸੀ। " ਠੀਕ ਹੈ ਸੋਹਣਿਆ", ਤਾਰੀ ਨੇ ਤੀਲੀ ਲੱਕੜ ਨੂੰ ਲਾ ਦਿੱਤੀ। ਪਹਿਲੇ ਆਂਚ ਪੈਰਾਂ ਨੂੰ ਛੋਹਕੇ ਜਾਲ ਦਿੱਤਾ, ਫਿਰ ਜਿੱਦਾਂ ਕੋਈ ਸੱਪ ਲੱਤਾਂ ਉੱਤੇ ਚੜਦਾ ਸੀ, ਲਾਟਾਂ ਨੇ ਹੇਠਲਾ ਸਰੀਰ ਸਾੜ ਦਿੱਤਾ; ਸਾਰਾ ਪਿੰਡ ਖਮੋਸ਼ ਸੀ,ਕੇਵਲ ਛਿੰਦੇ ਦੀਆਂ ਚੀਕਾਂ ਹੀ ਸੁਣਦੀਆਂ ਸਨ। ਅੱਗ ਨੂੰ ਉਪਰ ਤੱਕ ਤਾਰੀ ਨੇ ਪਹੁੰਚਨ ਨਹੀਂ ਦਿੱਤਾ। ਬਦਨ ਉਪਰ ਠੰਡਾ ਠੰਡ ਪਾਣੀ ਡੋਲ ਦਿੱਤਾ। ਜਦ ਜਵਾਲਾ ਉੱਜੜ ਗਈ, ਛਿੰਦਾ ਤਾਂ ਬੇਹੋਸ਼ ਹੋਗੀਆ ਸੀ।  ਦਿਨ ਬੀਤੀ ਗਿਆ, ਪਰ ਕੋਈ ਸੂਰਮਾ ਨਹੀਂ ਆਇਆ ਢਾਬੇ ਵਾਲੇ ਨੂੰ ਬਚਾਣ। ਪਿੰਡ ਤਾਂ ਕਬਰਸਤਾਨ ਤੋਂ ਵੀ ਸੁੰਨ ਸੀ; ਸਿਰਫ ਉੱਪਰ ਗਿਰਝਾਂ ਦਾ ਚਕਰ ਘੁੰਮਦਾ ਸੀ।  ਦਿਨ ਬੀਤੀ ਗਿਆ, ਪਰ ਨਿਹੰਗ ਤਾਂ ਆਇਆ ਨਹੀਂ।  ਜਦ ਛਿੰਦਾ ਹੋਸ਼ ਵਿੱਚ ਆਇਆ, ਗੁੰਡੇ ਉਸਨੂੰ ਫਿਰ ਮਾਰਨ ਲੱਗ ਪਾਏ। ਦਿਨ ਅਪਨੀ ਪੂਛ ਫੜਕੇ ਲੈ ਗਿਆ, ਰਾਤ ਆ ਗਈ । ਕੋਈ ਨਹੀਂ ਆਇਆ; ਤਾਰੀ ਸੋਚਣ ਲੱਗ ਪਿਆ " ਕੀ ਪਤਾ ਮੈਂ ਗਲਤ ਹਾਂ?"। ਹੁਣ ਤਾਰੀ ਅਕ ਗਿਆ, ਫੈਸਲਾ ਬਣਾਲਿਆ ਛਿੰਦੇ ਨੂੰ ਗੋਲੀ ਮਾਰਕੇ ਉਡਾਉਣ।  ਪਿਸਤੋਲ ਚਲਾਉਣ ਹੀ ਲੱਗਾ ਸੀ, ਜਦ ਕੋਈ ਪਾਸੋ ਕੋੜਾ ਨੇ ਆਕੇ ਇਕ ਡਾਕੂ ਨੂੰ ਕਾਬੂ ਕਰ ਲਿਆ, ਜਿੱਦਾਂ ਛਿਪਕਲੀ ਦੀ ਜੀਭ ਨੇ ਫਟਾ ਫ਼ੱਟ ਮੱਖੀ ਫੜ ਲਈ ਹੋਵੇ। ਘੜੀਸ ਕੇ ਕੋੜਾ ਬੰਦੇ ਨੂੰ ਲੈਗਿਆ। ਤਾਰੀ ਹੈਰਾਨ ਹੋਗਿਆ। " ਕੌਣ ਏ? ਨਿਹੰਗ ਤੂੰ ਏ? ਸਾਹਮਣੇ ਆ ਸੋਹਣਿਆ!" । ਪਰ ਰਾਤ ਨੇ ਕੋਈ ਜਵਾਬ ਨਹੀਂ ਦਿੱਤਾ; ਸਿਆਹੀ ਨੇ ਕੋਈ ਉੱਤਰ ਨਹੀਂ ਫੜਾਇਆ।
 
ਤਾਰੀ ਨੇ ਆਪਣੇ ਪਸਤੌਲ ਦੇ ਮੂੰਹ ਨਾਲ ਇਸ਼ਾਰਾ ਕੀਤਾ ਇਕ ਸਿਪਾਹੀ ਨੂੰ ਅੱਗੇ ਰਾਤ ਦੀ ਰਿਹਮ ਵਿੱਚ ਜਾਨ। ਡਰਦਾ ਦਰਦ ਚਲੇਗਿਆ।  ਇਕ ਹੋਰ ਨੂੰ ਪਿੱਛੇ ਭੇਜ ਦਿੱਤਾ, ਤੀਜੇ ਨੂੰ ਸੜਕ ਦੇ ਦੂਜੇ ਪਾਸੇ ਭੇਜ ਦਿੱਤਾ। ਪਿੱਛੋਂ ਚੰਘਾੜ ਆਇਆ। ਘੁੰਮਕੇ ਸਾਰੇ ਓਹ ਪਾਸੇ ਨੱਸ ਗਏ। ਜਦ ਕੂਕ ਦੀ ਜੜ੍ਹ ਵੱਲ ਪਹੁੰਚੇ, ਆਦਮੀ ਗੱਲੀ ਦੇ ਉੱਚੇ ਥਾਂ ਤੋਂ ਲਮਕਦਾ ਸੀ, ਉਸਦੇ ਗਲ ਦੇ ਆਲੇ ਦੁਆਲੇ ਕੋੜਾ ਦਾ ਫੰਧਾ। ਤਾਰੀ ਪਾਗਲ ਹੋਕੇ ਸਾਰੇ ਪਾਸੇ ਗੋਲੀਆਂ ਛੱਡਣ ਲੱਗ ਪਿਆ। ਗੋਲੀਆਂ ਮੁਕ ਗਈਆਂ। ਫਿਰ ਸੱਪ ਦੇ ਡੰਗ ਵਾਂਗ ਹੋਰ ਛਾਂਟਾ ਆਇਆ; ਐਤਕੀ ਕਿਸੇ ਨੂੰ ਘਸੀਟ ਕੇ ਨਹੀਂ ਲੈਕੇ ਗਿਆ। ਤਾਰੀ ਨੇ ਘੁੰਮਕੇ ਦੇਖੀਆਂ ਹਵੇਲੀ ਦੇ ਸਾਹਮਣੇ ਨਿਹੰਗ ਖੋਲਤਾ ਸੀ। ਪਿੱਛੇ ਹਵੇਲੀ ਅੱਗ ਦੇ ਜਵਾਲਾਮੁਖੀ ਵਿੱਚ ਗੁੰਮੀ ਸੀ। ਕਲੇ ਹਵੇਲੀ ਵਿਚੋਂ ਨਹੀਂ, ਪਰ ਕੀ ਥਾਂਵਾਂ ਤੋਂ ਅੱਗ ਦੀਆਂ ਉਂਗਲੀਆਂ ਅੰਬਰ ਨੂੰ ਛੋਹ ਦੀਆਂ ਸੀ। ਤਾਰੀ ਦੇ ਬੰਦੇ ਨਿਹੰਗ ਵੱਲ ਦੌੜੇ, ਪਰ ਓਥੇ ਹੀ ਕੱਟ ਕੇ ਖਤਮ ਕਰ ਦਿੱਤੇ। ਫਿਰ ਓਹਦੇ ਪਿੱਛੋਂ ਹਵੇਲੀ 'ਚੋਂ ਕੋਈ ਆਦਮੀ ਬਾਹਰ ਆਏ; ਜਿਨਝਨਾਂ ਨੇ ਕੋਸ਼ਿਸ਼ ਕੀਤੀ ਨਿਹੰਗ ਨੂੰ ਮਾਰਨ, ਓਹ ਵੀ ਪਿਆਸੀ ਕਿਰਪਾਨ ਦੇ ਸ਼ਿਕਾਰ ਬਣ ਗਏ। ਤਾਰੀ ਦੇ ਸਾਹਮਣੇ ਗੁਲਾਬ ਵੀ ਬਾਹਰ ਆਇਆ; ਗੁਲਾਬ ਨੇ ਵੀ ਕੋਸ਼ਿਸ਼ ਕੀਤੀ ਸਿੰਘ ਨੂੰ ਮਾਰਨ; ਪਰ ਓਥੇ ਹੀ ਖੜ੍ਹਾ ਖਲੋਤਾ ਮਾਰ ਦਿੱਤਾ। ਤਾਰੀ ਨੇ ਭਰਾ ਨੂੰ ਵੇਖਕੇ " ਨਹੀਂ!", ਚੀਕ ਕੇ ਨਿਹੰਗ ਨੂੰ ਤਲਵਾਰ ਨਾਲ ਕੱਟਣ ਦੀ ਕੋਸ਼ਿਸ਼ ਕੀਤੀ। ਪਰ ਨਿਹੰਗ ਤਾ ਬਹੁਤ ਤੇਜ ਸੀ; ਪਾਸੇ ਹੋਕੇ ਤਾਰੀ ਦਾ ਸਿਰ ਮੋਢਿਆਂ ਤੋਂ ਲਾ ਦਿੱਤਾ। ਸੀਸ ਧਰਤੀ ਉੱਤੇ ਰਿੜ੍ਹ ਗਿਆ । ਹੁਣ ਅੱਦਾ ਪਿੰਡ ਅੱਗ ਨਾਲ ਜਲ ਗਿਆ। 
 ਛਿੰਦੇ ਨੂੰ ਲਾ ਦਿੱਤਾ। ਫਿਰ ਘੁੰਮਕੇ ਪਿੰਡੋ ਬਾਹਰ ਤੁਰ ਪਿਆ।
 
*   *   *   *   *
 
" ਤੇ ਫਿਰ ?", ਸ਼ਿਵ ਨੇ ਪਰਸ਼ਨ ਕੀਤਾ ।
" ਬੱਸ ਉਸ ਤੋਂ ਬਾਅਦ ਪਿੰਡ ਮੇਰੇ ਤੇ ਵਿਧਵਾਂ ਵਿੱਚ ਸਾਂਝਾਂ ਵੰਡ ਹੋਗਿਆ । ਗੁੰਡੇ ਨਿਕਲ ਗਏ; 1947 ਤੱਕ ਅੱਸੀਂ ਤਕਰੀਬਨ ਠੀਕ ਹੀ ਰਹਿ। ਵਿਧਵਾਂ ਦੇ ਨਿਆਣਿਆਂ ਦੇ ਦਿਵਾਲੇ ਪਿੰਡ ਹੋ ਗਿਆ। ਨਵੀਂ ਪੀੜ੍ਹੀ ਨੇ ਸਭ ਸੰਬਾਲ ਲਿਆ।  ਪਿੰਡ ਕਾਇਰ ਨਹੀਂ ਰਿਹਾ।  ਨਿਹੰਗ ਨੇ ਸਭ ਨਿਡਰ ਬਣਾ ਦਿੱਤੇ। " ਛਿੰਦੇ ਨੇ ਉੱਤਰ ਦਿੱਤਾ।
 
" ਨਿਹੰਗ ਕਦੀ ਫਿਰ ਮਿਲਿਆ?"
" ਨਹੀਂ", ਫਿਰ ਸੋਚ ਕੇ ਛਿੰਦੇ ਨੇ ਕਿਹਾ, " ਕਿਸੇ ਨੂੰ ਉਸਦਾ ਨਾਂ ਨਹੀਂ ਪਤਾ ਸੀ, ਨਾ ਕਿਥੋ ਆਇਆ, ਤੇ ਕਿਥੇ ਚਲਿਆ ਸੀ "
" ਏ ਮੈਨੂੰ ਸਭ ਹੁਣ ਕਿਓ ਦਸਦਾ ਹੈਂ?"
" ਮੈਂ ਚਾਹੁੰਦਾ ਤੂੰ ਛਾਪੇ, ਤੇ ਕੀ ਪਤਾ ਲਾਖਾ ਜਾਂ ਸੀਮਾ ਜਾਂ ਬਿੱਟੂ ਪੜ੍ਹ ਲਾਵੇਗੇ। ਮੈਂ ਓਹਨਾਂ ਨੂੰ ਦੱਸਣਾ ਚਾਹੁੰਦਾ ਹੈਂ, ਕੀ ਹੋਇਆ, ਤੇ ਕਿਓ"
" ਏ ਤਾਂ ਬਹਾਦਰੀ ਦੀ ਕਹਾਨੀ ਹੈ ਛਿੰਦਾ ਜੀ। ਅਸਲੀ ਬਹਾਦਰ ਤਾਂ ਤੂੰ ਹੈਂ, ਸਾਰਾ ਦਿਨ ਓਦਾ ਬੀਤਨਾ!"
" ਨਹੀਂ ਸ਼ਿਵ ਜੀ, ਅੱਸਲੀ ਬਹਾਦਰ ਓਹ ਤੀਵੀਆਂ ਸਨ, ਜਿੰਨਾਹ ਨੇ ਪਿੰਡ ਫਿਰ ਚੱਕਿਆ, ਜਿੰਨਾਹ ਨੇ 1947 ਵਿਚ, ਪਿੰਡ ਦੇ ਆਖਰੀ ਹਿੰਦੂ ਦੀ ਮਦਦ ਕੀਤੀ, ਐਨ ਜਿੱਦਾਂ ਉਸ ਸਰਦਾਰ ਨੇ ਸੀਮਾ ਦੀ ਕੀਤੀ"
" ਤੂੰ ਪਿੰਡ ਦਾ ਆਖਰੀ ਹਿੰਦੂ ਸੀ?"
" ਆਹੋ"।
" ਮੈਂ ਤੁਹਾਡੇ ਲਈ ਬਿੱਟੂ ਅਤੇ ਸੀਮਾ ਦੀ ਲਭਣ ਦੀ ਪੂਰੀ ਕੋਸ਼ਿਸ਼ ਕਰਾਗਾਂ"
" ਸ਼ੁਕਰੀਆ ਸ਼ਿਵ ਜੀ। ਜੇ ਹੋ ਸਕਦਾ, ਓਸ ਨਿਹੰਗ ਨੂੰ ਵੀ ਟੋਲੋ"।
" ਅੱਛਾ"। ਜਦ ਸ਼ਿਵ ਤੁੱਰ ਪਿਆ ਸੀ, ਛਿੰਦੇ ਨੇ ਜਿਥੇ ਬੈਠਾ ਸੀ, ਉਸਦੇ ਪਿੱਛੇ ਇਕ ਹੋਰ ਵਾਰੀ ਝਾਤੀ ਮਾਰੀ। ਕੰਧ ਉੱਤੇ ਇਕ ਨਿਹੰਗ ਦੀ ਤਸਵੀਰ ਸੀ; ਇਕ ਸਰਕਸ ਵਾਲੇ ਦੀ ਸੀ, ਜਿਸਦੇ ਹੱਥ ਵਿੱਚ ਕੋੜਾ ਸੀ; ਗੁਲਾਬ ਦੀ ਫੋਟੋ ਵੀ ਸੀ। ਸੇਵਕ ਦੀ ਕਮੀਜ਼ ਉਤੇ ਬੈਜ ਸੀ, ਜਿਸ ਉੱਤੇ ਉਸਦਾ ਨਾ ਸਾਫ ਲਿਖਿਆ ਸੀ: ਬਿੱਟੂ। ਪੈੱਗ ਦੇ ਪੜੇ " ਤਾਰੀ ਬੀਅਰ" ਲਿਖਿਆ ਸੀ। ਛਿੰਦਾ ਹਸਪਿਆ , " ਹਾਂ, ਬਹਾਦਰੀ ਦੀ ਕਹਾਨੀ!"।