ਰੈਲੀ (ਵਿਅੰਗ )

ਦਲਜੀਤ ਕੁਸ਼ਲ   

Email: suniar22@gmail.com
Cell: +91 95921 62967
Address: ਬਾਘਾ ਪੁਰਾਣਾ
ਮੋਗਾ India
ਦਲਜੀਤ ਕੁਸ਼ਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ               ਨਸ਼ੇ ਛੱਡੋ, ਕੋਹੜ ਵੱਡੋ,

                       ਨਸ਼ੇ ਛੱਡੋ, ਕੋਹੜ ਵੱਡੋ,

                       ਨਸ਼ੇ ਛੱਡੋ, ਕੋਹੜ ਵੱਡੋ,

                       ਨਸ਼ੇ ਛੱਡੋ, ਕੋਹੜ ਵੱਡੋ,....................

ਪਿੰਡ ਵਿੱਚ ੩੫-੪੦ ਗੱਡੀਆ ਇੱਕ ਲਾਈਨ ਵਿੱਚ ਲੱਗੀਆ ਤੇ ਉਹਨਾ ਉੱਪਰ ਲੱਗੇ ਸਪੀਕਰਾ ਵਿੱਚੋ ਦੀ ਨਾਹਰੇ ਲਗਾਤਾਰ ਲਗਾਏ ਜਾ ਰਹੇ ਸਨ ਤੇ ਗੱਡੀਆ ਪਿੰਡ ਦੀਆ ਬਜੁਰਗ ਅੋਰਤਾ ਨੀਲਮ ਅਤੇ ਵੀਰੋ ਕੋਲੋ ਦੀ ਲੰਘੀਆਂ ਤੇ ਵੋਰੋ ਗੱਡੀਆਂ ਨੂੰ ਦੇਖਦੀ ਹੋਈ ਬੋਲਦੀ

"ਨੀ ਨੀਲਮ,ਆ ਵੇਖ,ਿਕਵੇ ਪਿੰਡ ਦੀ ਕਪੱਤੀ ਮੰਡੀਰ ਗੱਡੀਆਂ ਦੀ ਰੇਲ ਬਣਾਈ ਫਿਰਦੀ ਆ,ਕਿਵੇ ਹਰਲ ਹਰਲ ਕਰਦੀ ਫਿਰਦੀ ਆ।ਸਾਨੂੰ ਦੇਖ ਕੇ ਵੇਖ  ਵੇਖ ਕਿਵੇ ਲਲਕਾਰੇ ਮਾਰਦੇ ਨੇ,ਜਿਵੇ ਇਹਨਾ ਘਰ ਧੀਆਂ ਭੈਣਾ ਨਾ ਹੋਣ।ਨੀ ਅੋਹ ਦੇਖ ਡਰਪੋਕ ਸਿਆ ਦਾ ਮੁੰਡਾ ਵੀ..........." ਤੇ ਨੀਲਮ ਉਸ ਕਫਲੇ ਨੂੰ ਗੋਰ ਨਾਲ ਤੱਕ ਕੇ ਬੋਲਦੀ

"ਹਾ ਲੱਗਦਾ ਤਾ ਉਹੀ ਏ,ਖਾ ਖਾ ਨਸ਼ੇ ਜੈ ਖਾਣੇ ਨੇ ਬੂਥੀ ਤਾ ਉੁਹੀ ਭਈਆ ਦੀ ਪਤੀਲੀ ਵਰਗੀ ਬਣਾਈ ਪਈ ਏ@, ਪਛਾਣ ਕਾਹਦੀ ਆਉਣੀ ਏ@" ਨੀਲਮ ਬੜੇ ਹੀ ਮਾਯੂਸ ਜਿਹੇ ਹੋ ਕੇ ਕਹਿੰਦੀ ਹੈ।ਤੇ ਉੱਧਰੋ ਕਾਫਲਾ ਨਾਹਰੇ ਲਗਾਉਦਾ ਮੁੜਦਾ ਹੋਇਆਂ

             ਪਾਪਾ ਜੀ ਨਾ ਪੀਉ ਸ਼ਰਾਬ,ਮੈਨੂੰ ਲੈ ਦਿਉ ਇੱਕ ਕਿਤਾਬ

             ਪਾਪਾ ਜੀ ਨਾ ਪੀਉ ਸ਼ਰਾਬ,ਮੈਨੂੰ ਲੈ ਦਿਉ ਇੱਕ ਕਿਤਾਬ

             ਪਾਪਾ ਜੀ ਨਾ ਪੀਉ ਸ਼ਰਾਬ,ਮੈਨੂੰ ਲੈ ਦਿਉ ਇੱਕ ਕਿਤਾਬ

ਪਰ ਵੀਰੋ ਕਾਫਲੇ ਨੂੰ ਮੁੜਕੇ ਆਉਦਾ ਦੇਖ ਕੇ ਫੇਰ ਉੁਹਨਾ ਵੱਲ ਘੂਰ ਕੇ ਗੁੱਸੇ ਨਾਲ ਕਹਿੰਦੀ -:

"ਇਹ ਕਰਦੀ ਕੀ ਪਈ ਏ(ਮੰਡੀਰ),ਕਿਸੇ ਲੀਡਰ ਨੇ ਆਂਉਣਾ,ਜਿਹੜੀ ਪਿੰਡ ਦੀ ਨਸ਼ੇੜੂ ਮੰਡੀਰ ਸੂਟੇ ,ਸ਼ੀਸੀਆਂ,ਜੈ ਖਾਣੇ ਦੇ ਨਸ਼ੇ ਕਰ ਕੇ ਕਿਵੇ ਗੱਡੀਆਂ ਵਿੱਚ ਤਾੜੇ ਪਏ ਨੇ,ਵੇਖ ਵੇਖ ਕਮਲਿਆ ਤਰਾ ਬਾਦਰਾ ਤਰਾ ਟੱਪ ਟੱਪ ਕੇ ਨਾਹਰੇ ਲਗਾਈ ਜਾਦੀ ਮੰਡੀਰ"ਐਨੇ ਨੂੰ ਨੀਲਮ ਸਾਰਿਆ ਨੂੰ ਕਾਫਲੇ ਵਿੱਚੋ ਪਛਾਣ ਕੇ ਉਭੜਵਾਈ ਕੁਝ ਨਾਂ ਵੀਰੋ ਨੂੰ ਬੋਲਦੀ ਹੈ।

          "ਨੀ ਦੇਖ ,

                    ਹਲਵਈਆ ਦਾ ਮੁੰਡਾ ਦੀਵਾ

                    ਬਾਹਮਣਾ ਦਾ ਮੁੰਡਾ ਤੋਤਾ

                    ਲਾਲਿਆ ਦਾ ਮੁੰਡਾ ਡੋਕਾ

                    ਕੋਲੇ ਕਾ ਮੁੰਡਾ ਬਾਟੀ

                   ਤੇ ਨਾਲ ਸਰਪੈਚ ਵੀ ਆਪਣੇ ਪਿੰਡ ਦਾ"

"ਹੈ,ਸਰਪੈਚ ਵੀ, ਨਾ ਹੁਣ ਸਰਪੈਚ ਵੀ ਇਹਨਾ ਨਸ਼ੇੜੀਆ ਨਾਲ,ਹੋਰ ਕੋਈ ਕੰਮ ਨਹੀ ਸਰਪੈਚ ਨੂੰ"।ਵੀਰੋ ਗੁੱਸੇ ਨਾਲ ਬੋਲੀ।

ਇਹ ਸਭ ਦੀਪ ਸੁਣ ਰਿਹਾ ਸੀ ,ਤੇ ਵੀਰੋ ਸਰਪੰਚ ਨੂੰ ਹੋਰ ਗਾਲਾ ਦੁੱਪੜ ਕੱਡਦੀ ,ਦੀਪ ਬੜੇ ਸਤਿਕਾਰ ਨਾਲ ਬੋਲਿਆ-:

"ਮਾਤਾ ਜੀ ਇਹ ਨਸ਼ੇ ਦੇ ਵਿਰੋਧ ਵਿੱਚ ਪਿੰਡ ਵਿੱਚ ਰੈਲੀ ਕੱਡੀ ਏ,ਤਾਈ ਪਿੰਡ ਦਾ ਸਰਪੰਚ ਨਾਲ ਹੈ"ਨੀਲਮ ਦੀਪ ਦੀ ਗੱਲ ਸੁਣ ਕੇ  ਬੋਲਦੀ ਹੈ-:

         "ਗੱਡੀ ਵਿੱਚ ਤੜੇ ਟੁੱਲ ਨਸ਼ੇੜੀਆ ਨੂੰ ਦੇਖ ਕੇ ਲੱਗਦਾ ਹੁਣ ਰੈਲੀ ਚੜੂ ਸਿਰੇ"