ਧੂਣੀਂ (ਕਵਿਤਾ)

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਓ ਬੱਚਿਓ, ਸੇਕੀਏ ਧੂਣੀਂ
ਹੋ ਗਏ ਠੰਡ ਨਾਲ ਬੱਗੇ ਪੂਣੀ
ਡਾਹਢੀ ਠੰਡ ਨੂੰ ਦੂਰ ਭਜਾਈਏ
ਟੋਪੀ,ਬੂਟ,ਸਵੈਟਰ ਪਾਈਏ
ਆਉਂਦੀ ਜਾਂਦੀ ਮਾਰੇ ਠੰਡ
ਠੰਡ ਨਾਲ ਸਾਡੇ ਵੱਜਦੇ ਦੰਦ
ਨੀਲੇ ਹੋ ਗਏ ਹੱਥ ਤੇ ਪੈਰ
ਬੁੱਢੇ, ਬੱਚਿਆਂ ਨਾਲ ਠੰਡ ਦਾ ਵੈਰ
ਆ ਜੋ ਖੰਘ ਤੋਂ ਸ਼ਹਿਦ ਚਟਾਵਾਂ
ਗਰਮ ਛੁਹਾਰੇ ਦੁੱਧ ਚ ਪਾਵਾਂ
ਠੰਡ ਦਾ ਬਿਸਤਰਾ ਕਰੀਏ ਗੋਲ
ਕੀਮਤੀ ਜ਼ਿੰਦਗੀ ਹੈ ਅਨਮੋਲ
ਮੇਰੇ ਹੋ ਤੁਸੀਂ ਪੋਤੇ,ਪੜੋਤੇ
ਚਿੱਟੇ ਨਾਲੋਂ ਵੀ ਧੋਤੇ
ਘੁੱਟ ਥੋਨੂੰ ਛਾਤੀ ਨਾਲ ਲਾਵਾਂ
ਰੱਬ ਤੋਂ ਲੱਖ-ਲੱਖ ਸ਼ੁਕਰ ਮਨਾਵਾਂ
ਤੁਹਾਡੇ ਬਿਨ ਮੇਰੀ ਜ਼ਿੰਦਗੀ ਊਣੀ
ਆਓ ਬੱਚਿਓ ਸੇਕੀਏ ਧੂਣੀਂ
ਹੋ ਗਏ ਠੰਡ ਨਾਲ ਬੱਗੇ ਪੂਣੀ