ਗਜ਼ਲ (ਗ਼ਜ਼ਲ )

ਠਾਕੁਰ ਪ੍ਰੀਤ ਰਾਊਕੇ   

Email: preetrauke@gmail.com
Cell: +1519 488 0339
Address: 329 ਸਕਾਈ ਲਾਈਨ ਐਵੀਨਿਊ
ਲੰਡਨ Ontario Canada
ਠਾਕੁਰ ਪ੍ਰੀਤ ਰਾਊਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੂੰਜਦੇ ਏਦਾਂ ਹੀ ਨਾਹਰੇ ਰਹਿਣਗੇ।
ਹੱਕਾਂ ਖਾਤਰ ਲੋਕ ਲੜਦੇ ਰਹਿਣਗੇ।
ਵਰਨਗੇ ਕੁਝ ਮੌਤ  ਬਾਕੀ   ਸੂਰਮੇ ,   
ਤੇਰੀਆਂ ਜੇਲਾਂ ਇਹ ਭਰਦੇ ਰਹਿਣਗੇ।
ਤੇਰਿਆਂ ਜੁਲਮਾਂ ਦਾ ਬਦਲਾ ਲੈਣ ਨੂੰ ,
ਜਿੰਦਗੀ ਦੇ  ਫੱਟ ਕਹਿੰਦੇ ਰਹਿਣਗੇ।
ਇਹਨਾ ਕੋਲੋਂ ਝਾਕ ਛੱਡ ਇਨਸਾਫ ਦੀ,
ਲਾਰਿਆਂ ਨਾ ਇਹ ਵਰਾਉਦੇ ਰਹਿਣਗੇ।
ਆਉ  ਰਲ ਕੇ  ਨੱਥ ਪਾਈਏ ਦੋਸਤੋ ,
ਸਾਨ੍ਹ ਨਹੀ ਤਾਂ ਫਸਲ ਮੁਛਦੇ ਰਹਿਣਗੇ।
ਕੂੜ ਦਾ ਹੈ ਰਾਜ   ਥੋੜੀ ਦੇਰ ਹੀ ,
ਸਂੱਚ ਦੇ ਹੀ ਝੰਡੇ ਝੁਲਦੇ ਰਹਿਣਗੇ।
ਪੈਰ ਮੰਜਿਲ  ਵੱਲ ਤੁਰੇ ਜੋ ਦੋਸਤੋ ,
ਕੰਡਿਆਂ ਪੱਥਰਾਂ ਤੇ ਤੁਰਦੇ ਰਹਿਣਗੇ।
ਛੱਡੀਆਂ ਜੇ  ਆਕੜਾਂ ਨਾਂ  ਜਾਲਮਾਂ  ,
ਇਸ ਤਰਾਂਹ ਹੀ ਸਿੰਗ ਫਸਦੇ ਰਹਿਣਗੇ।