ਹੱਕ ਬਿਗਾਨਾਂ (ਕਵਿਤਾ)

ਮਨਜੀਤ ਕੌਰ ਸੇਖੌਂ   

Email: mksekhon@juno.com
Address:
United States
ਮਨਜੀਤ ਕੌਰ ਸੇਖੌਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਡੱਕ ਕੇ ਰੱਖੀ ਹੱਥ ਹੱਕ ਬਿਗਾਨਾਂ ਮਾਰਨ ਨਾ।
ਹੋੜੀਂ ਬੋਲ ਮੇਰੇ ਕੋਈ  ਹਿਰਦਾ ਸਾੜਨ ਨਾ ।
ਖਲਕਤ ਤਾਂ ਪਹਿਲੋਂ ਹੀ ਅੱਗ ਵਿਚ ਲੁੱਛਦੀ ਏ।
ਮੇਰੇ ਅਲਫਾਜ਼  ਕਦੀ ਕਿਸੇ  ਨੂੰ ਕਾੜ੍ਹਨ ਨਾਂ ।
ਸ੍ਰਵਣ ਰੱਖੀਂ ਹੋੜ੍ਹਕੇ ਨਿੰਦਿਆ ਚੁਗਲੀ ਤੋਂ ।
ਪੈਰਾਂ ਨੂੰ ਵਰਜੀਂ ਉਲਟਾ ਪੈਂਡਾ ਮਾਰਨ ਨਾ ।
ਨੈਣਾਂ ਥੀਂ ਸਮਝਾਈਂ , ਰੰਗਾ ਵਿਚ ਉਲਝਣ ਨਾ।
ਗੁੱਸੇ'ਚ ਲਟ ਲਟ ਬਲਕੇ , ਕੋਈ ਦਿਲ ਸਾੜਨ ਨਾ।
ਨਂੱਕ ਮੇਰੇ ਨੂੰ ਵਰਜੀਂ, ਵਰਜਤ ਮਹਿਕਾਂ ਤੋਂ।   
ਮਸਤਕ ਨੂੰ ਸਮਝਾ ਤਿਊੜੀ ਚਾੜ੍ਹਨ ਨਾ ।
ਦਿਲ ਅੱਲੜ ਨੂੰ ਆਖ , ਖਲਕ ਵਿਚ ਰੱਬ ਦੇਖੇ।
ਐਂਵੇਂ ਦਿਲਲਗੀਆਂ ਕਰਕੇ, ਚੰਦ ਕੋਈ ਚਾੜ੍ਹਨ ਨਾ।
ਸਾਥੀਓਂ ਬਣਾਦੇ  ਬੋਲ , ਗੂੰੰਜਣ ਲਾਟ ਜਿਹੇ।
ਸੋਚਾਂ ਨੂੰ ਸਮਝਾ,  ਰੁਸੱਤ  ਵਿਚਾਰਨ  ਨਾ।
ਤੇਰੀ ਤੇਰੀ ਹੱਥੀਂ ਡੋਰ ਤੂੰ ਰੱਖੀਂ  ਹੱਥ ਫੜਕੇ।
ਸਭ ਰਜ਼ਾ ਹੈ ਤੇਰੀ,ਇਹ ਸੱਚ ਨਿਕਾਰਨ ਨਾ।