ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਕਵਿਤਾਵਾਂ

 •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 • ਸਭ ਰੰਗ

 •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
 •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
 •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 • ਈੜੀ ਇੱਟ ਤੇ ਊੜਾ ਬੋਤਾ (ਕਹਾਣੀ)

  ਸਾਧੂ ਰਾਮ ਲੰਗਿਆਣਾ (ਡਾ.)   

  Email: dr.srlangiana@gmail.com
  Address: ਪਿੰਡ ਲੰਗੇਆਣਾ
  ਮੋਗਾ India
  ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਤਾਏ ਨਰੈਣੇ ਨੇ ਆਪਣੀ ਜ਼ਮੀਨ ਦਾ ਇੰਤਕਾਲ ਕਰਵਾਉਣਾ ਸੀ ਉਹ ਦੋ-ਤਿੰਨ ਵਾਰ ਸਾਡੇ ਨੇੜਲੇ ਸ਼ਹਿਰ ਬਾਘਾ-ਪੁਰਾਣਾ ਵਿਖੇ ਤਹਿਸੀਲਦਾਰ ਦੇ ਦਫਤਰ ਗਿਆ ਪਰ ਤਹਿਸੀਲਦਾਰ ਨਾਂ ਮਿਲਿਆ ਅਖ਼ੀਰ ਤਾਏ ਨੇ ਇਕ ਦਿਨ ਉਸ ਦੇ ਮੋਬਾਇਲ ਫੋਨ ਦਾ ਨੰਬਰ ਸਬੰਧਤ ਕਲਰਕ ਤੋਂ ਲੈ ਲਿਆ ਸੀ ਉਸ ਦਿਨ ਨਿਹਾਲੀ ਵੀ ਤਾਏ ਦੇ ਨਾਲ ਹੀ ਸੀ ਕਿਉਂਕਿ ਤਾਈ ਦੀ ਜਾੜ੍ਹ ਬੜੀ ਦਰਦ ਕਰਦੀ ਸੀ ਤੇ ਉਹ ਦੋਵੇਂ ਡਾਕਟਰ ਤੋਂ ਜਾੜ੍ਹ ਦੀ ਦਵਾਈ ਲੈਣ ਉਪਰੰਤ ਇਕ ਐੱਸ.ਟੀ.ਡੀ. ਉਪਰ ਤਹਿਸੀਲਦਾਰ ਨੂੰ ਫੋਨ ਕਰਨ ਲਈ ਪਹੁੰਚ ਗਏ ਤਾਇਆ, ਤਾਈ ਦੋਵੇਂ ਹੀ ਫੋਨ ਕਰਨ, ਸੁਣਨ ਤੋਂ ਅਣਜਾਨ ਸਨ ਪਰ ਜਕਦੇ ਜਕਾਉਂਦਿਆਂ ਮਜ਼ਬੂਰੀ ਹੋਣ ਕਾਰਨ ਤਾਏ ਨੇ ਸਬੰਧਤ ਐੱਸ.ਟੀ.ਡੀ. ਦੁਕਾਨਦਾਰ ਤੋਂ ਤਹਿਸੀਲਦਾਰ ਦੇ ਮੋਬਾਇਲ ਫੋਨ ਤੇ ਨੰਬਰ ਲਗਵਾਇਆ

           ਅੱਗੋਂ ਤਹਿਸੀਲਦਾਰ ਦਾ ਫੋਨ ਆਨ ਹੋਇਆ ਤਾਂ ਆਵਾਜ਼ ਸਾਹਿਬ ਦੀ ਘਰਵਾਲੀ ਦੀ ਸੀ ਤਾਂ ਤਾਏ ਨੇ ਬੜੇ ਆਦਰ ਸਤਿਕਾਰ ਨਾਲ ਤਹਿਸੀਲਦਾਰ ਸਬੰਧੀ ਫੋਨ ਤੇ ਬੋਲਦਿਆਂ ਕਿਹਾ ਕਿ ਭਾਈ ਬੀਬਿਆ ਮੈਨੂੰ ਫਲਾਣਾ ਕੰਮ ਐ, ਮੈਂ ਤਾਂ ਸਾਹਿਬ ਨਾਲ ਗੱਲ ਕਰਨੀ ਸੀ ਤਾਂ ਅੱਗੋਂ ਜਵਾਬ ਮਿਲਿਆ, ਐਕਚੁਲੀ ਸਾਹਿਬ ਫੋਨ ਘਰੇ ਭੁੱਲ ਗਏ ਹਨ ਬਾਬਾ ਜੀ ਤੁਸੀਂ ਜ਼ਰਾ ਠਹਿਰ ਕੇ ਫੋਨ ਕਰਿਓ, ਕਹਿ ਕੇ ਫੋਨ ਕੱਟ ਦਿੱਤਾ

        ਲੈ ਨਿਹਾਲੀਏ ਮੈਂ ਤਾਂ ਤਹਿਸੀਲਦਾਰ ਦਾ ਨਾਂ ਵੀ ਨਹੀਂ ਸੀ ਜਾਣਦੈ, ਹੁਣ ਪਤਾ ਲੱਗਿਆ ਅਪਸਰ (ਅਫਸਰ) ਨਾਂ ਵੀ ਬਾਹਰਲੇ ਦੇਸ਼ਾਂ ਵਾਲੇ ਰੱਖਦੇ ਨੇ ਨਾਲੇ ਵੇਖਿਆ ਨਿਹਾਲੀਏ ਸਾਡੇ ਲੇਖਕਾਂ ਵਿਚਾਰਿਆਂ ਵੱਲੋਂ ਤਾਂ ਰੋਜ਼ ਪੰਜਾਬੀ ਬਾਰੇ ਥਾਂ-ਥਾਂ ਧਰਨੇ ਮਾਰੇ ਜਾਂਦੇ ਨੇ ਬਈ ਇਕ ਤਾਂ ਸਾਡੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਦਿਨੋ ਦਿਨ ਊਈਂ ਘਟੀ ਜਾਂਦੈ, ਉਤੋਂ ਇਹੋ ਜਿਹੇ ਲੋਕਾਂ ਨੇ ਆਪਣੇ ਨਾਂ ਵੀ ਅੰਗਰੇਜ਼ੀ 'ਚ ਰੱਖਣੇ ਸ਼ੁਰੂ ਕਰ ਦਿੱਤੇ ਨੇ, ਅਖੇ ਐਕਚੁਲੀ ਸਾਹਿਬ।

       ੧੦-੧੫ ਮਿੰਟਾਂ ਬਾਅਦ ਫੋਨ ਮਿਲਵਾਇਆ ਤਾਂ ਫਿਰ ਉਹੀ ਔਰਤ ਦੀ ਆਵਾਜ਼ ਆਈ ਤਾਂ ਤਾਏ ਨੇ ਕਿਹਾ ਬੀਬਿਆ ਐਕਚੁਲੀ ਸਾਹਿਬ ਅਜੇ ਆਏ ਨਹੀਂ ? ਅੱਗੋਂ ਆਵਾਜ਼ ਆਈ ਬਾਬਾ ਜੀ ਐਕਚੁਲੀ ਸਾਹਿਬ ਨਹੀ, ਦਰਅਸਲ ਸਾਹਿਬ ਫੋਨ ਘਰੇ ਭੁੱਲ ਗਏ ਹਨ, ਤੁਸੀਂ ਜ਼ਰਾ ਰੁਕ ਕੇ ਫੋਨ…। ਤਾਏ ਨੇ ਫਿਰ ੧੦-੧੫ ਮਿੰਟਾਂ ਬਾਅਦ ਫੋਨ ਮਿਲਵਾਇਆ ਤਾਂ ਫਿਰ ਉਹੀ ਆਵਾਜ਼ ਤਾਂ ਤਾਏ ਨੇ ਕਿਹਾ ਬੀਬਿਆ ਦਰਅਸਲ ਸਾਹਿਬ ਅਜੇ ਆਏ ਨਹੀਂ, ਤਾਂ ਅੱਗੋਂ ਫਿਰ ਸਾਹਿਬ ਦੀ ਪਤਨੀ ਨੇ ਰਾਖੀ, ਮੀਕੇ ਦੇ ਚਪੇੜ ਕਾਂਡ ਵਾਂਗ ਉਹੀ ਘੜਿਆ ਘੜਾਇਆ ਜਵਾਬ ਗਰਮ ਜੋਸ਼ੀ ਨਾਲ ਤਾਏ ਦੇ ਮੱਥੇ ਮਾਰਿਆ, ਅਖੇ ਜ਼ਰਾ ਠਹਿਰ ਕੇ ਫੋਨ ਮਿਲਾਇਓ ਬੱਤਮੀਜ਼…, ਸਾਹਿਬ ਅਜੇ ਨਹੀਂ ਆਏ

          ਤਾਇਆ - ਤਾਈ ਫਿਰ ਆਪਸੀ ਘਰੇਲੂ ਗੱਲਾਂ ਵਿੱਚ ਰੁੱਝ ਗਏ ਤੇ ਏਨੇ ਨੂੰ ਐੱਸ.ਟੀ.ਡੀ. ਵਾਲਾ ਦੁਕਾਨਦਾਰ ਵੀ ਬਾਕੀ ਹੋਰਨਾਂ ਸੌਦਿਆਂ ਵਾਲੇ ਗਾਹਕਾਂ ਨਾਲ ਰੁੱਝ ਗਿਆ ਤੇ ਤਾਏ ਨੂੰ ਦੱਸ ਗਿਆ ਬਈ ਹੁਣ ਜਦੋਂ ਫੋਨ ਮਿਲਾਉਣਾ ਹੋਵੇ ਤਾਂ ਫਿਰ ਸਿਰਫ ਇਹ ਇਕੱਲਾ ਹੀ ਬਟਨ ਦੱਬ ਦੇਣਾ ਹੈ ਤਾਂ ਫੋਨ ਆਪਣੇ ਆਪ ਹੀ ਅਗਾਂਹ ਮਿਲ ਜਾਵੇਗਾ, ਤਾਏ ਨੇ ਫਿਰ ਜਦੋਂ ੨੦-੨੫ ਮਿੰਟਾਂ ਬਾਅਦ ਫੋਨ ਮਿਲਾਇਆ ਤੇ ਕਿਹਾ ਕਿ ਬੀਬਿਆ ਬੱਤਮੀਜ਼ ਸਾਹਿਬ ਅਜੇ ਕਦੋਂ ਕੁ ਆਉਣਗੇ ? ਤਾਂ ਅੱਗੋਂ ਹੋਰ ਵੀ ਗਰਮ ਤੇ ਤਲਖੀ ਲਹਿਜ਼ੇ ਵਿਚ ਕਰਾਰਾ ਜਵਾਬ ਆਇਆ, ਇਹ ਸਾਹਿਬ ਦਾ ਕੋਈ ਨਾਂ ਐ, ਕਿਉਂ ਤੂੰ ਵਾਰ-ਵਾਰ ਕੰਨ ਖਾਈ ਜਾਨੈਂ, ਇਡੀਅਟ… ਸਾਹਿਬ ਅਜੇ ਨਹੀਂ ਆਏ ਤੇ ਫੋਨ ਪਟੱਕ ਦੇਣੇ ਕੱਟ ਦਿੱਤਾ, ਇਡੀਅਟ ਸੁਣਦਿਆਂ ਹੀ ਤਾਇਆ ਕਹਿਣ ਲੱਗਾ ਭਾਵੇਂ ਹੋਏ ਈੜੀ ਇੱਟ ਤੇ ਚਾਹੇ ਹੋਵੇ ਊੜਾ ਬੋਤਾ… ਐਵੇਂ ਅਨਪੜ੍ਹ ਬੁੱਢੇ ਨਾਲ ਵਾਰ-ਵਾਰ ਮਚਕਾਟਾਂ ਜਿਹੀਆਂ ਨਾ ਕਰ... ਫੋਨ ਬੰਦ ਹੋਣ ਤੇ ਤਾਇਆ ਤਾਈ ਫਿਰ ਮੱਥੇ ਤੇ ਹੱਥ ਰੱਖ ਉਡੀਕ ਕਰਦੇ ਹੋਏ ਹੋਰਨਾਂ ਗੱਲਾਂ ਚ ਰੁੱਝ ਗਏ

        ਉਧਰੋਂ ਤਹਿਸੀਲਦਾਰ ਸਾਹਿਬ ਦੀ ਪਤਨੀ ਵੀ ਪ੍ਰੇਸ਼ਾਨ ਸੀ ਕਿਉਂਕਿ ਇਕ ਤਾਂ ਉਸ ਦਾ ਵਾਹ ਅਨਪੜ੍ਹ ਆਦਮੀ ਨਾਲ ਪੈ ਰਿਹਾ ਸੀ, ਦੂਜਾ ਸਾਹਿਬ ਏ.ਸੀ. ਚ ਘੂਕ ਸੁੱਤੇ ਪਏ ਸਨ ਤੇ ਤੀਸਰਾ ਇਹ ਸੀ ਕਿ ਹਿੰਦੂ ਮੱਤ ਚ ਜ਼ਿਆਦਾਤਰ ਔਰਤਾਂ ਇਹ ਵੀ ਵਹਿਮ ਕਰਦੀਆਂ ਹਨ ਕਿ ਜੇਕਰ ਅੋਰਤ ਆਪਣੇ ਮੂੰਹੋਂ ਆਪਣੇ ਪਤੀ ਦਾ ਨਾਮ ਲਵੇ ਤਾਂ ਉਸਦੀ ਉਮਰ ਘੱਟਦੀ ਹੈ

  ਪਰ ਵਿਦਵਾਨਾਂ ਦਾ ਸੁਝਾਅ ਹੈ ਕਿ ਇਹ ਗੱਲ ਸਿਰਫ ਵਹਿਮ ਹੀ ਹੈ ਕਿਉਂਕਿ ਔਰਤ ਨੂੰ ਸਿਰਫ ਆਪਣੇ ਪਤੀ ਦੇ ਨਾਮ ਲੈਣ ਦੀ ਬਜਾਏ ਪਤੀ ਜੀ ਜਾਂ ਪਤੀ ਪ੍ਰਮੇਸ਼ਵਰ ਜੀ ਹੀ ਕਹਿ ਕੇ ਪੁਕਾਰਨਾ ਚਾਹੀਦਾ ਹੈ ਕਿਉਂਕਿ ਔਰਤ ਵੱਲੋਂ ਆਪਣੇ ਪਤੀ ਦਾ ਕਿਸੇ ਮੂਹਰੇ ਨਾਂਅ ਲੈਣ ਨਾਲ ਸ਼ਾਨ ਘਟਦੀ ਹੈ

       ਤਾਏ ਨੇ ਫਿਰ ਕੁਝ ਟਾਈਮ ਰੁਕ ਕੇ ਫੋਨ ਮਿਲਵਾਇਆ

   ਅੱਗੋਂ ਫਿਰ ਉਹੀ ਅਵਾਜ਼

    ਭਾਈ ਬੀਬਿਆ ਅਸੀਂ ਤਾਂ ਉਡੀਕ ਚ ਫੋਨ ਕਰ-ਕਰ  ਥੱਕ ਗਏ ਹਾਂ ਅਜੇ ਇੜੀਇੱਟ(ਇਡੀਅਟ)  ਸਾਹਿਬ ਆਏ ਕਿ ਨਹੀ

     ਤਾਂ ਹੁਣ ਸਾਹਿਬ ਦੀ ਪਤਨੀ ਨੇ ਬਿਨਾਂ ਕੁਝ ਜਵਾਬ  ਦੇਣ ਦੀ ਬਿਜਾਏ ਤਲਖੀ ਚ ਅੱਗੋਂ ਫੋਨ ਹੀ ਕੱਟ ਦਿੱਤਾ

  ਤਾਏ ਨੇ ਸਮਝਿਆ ਬਈ ਸਾਹਿਬ ਅਜੇ ਆਏ ਨਹੀਂ ਹੋਣੇ

  ਜਦ ਫਿਰ ਉਸਨੇ ਕੁਝ ਸਮੇਂ ਬਾਅਦ ਤਹਿਸੀਲਦਾਰ ਸਾਹਿਬ ਨੂੰ ਫੋਨ ਮਿਲਾਇਆ ਤਾਂ ਅੱਗੋਂ ਸਰਵਿਸ ਲਾਇਨ ਬਿਜ਼ੀ ਸੀ ਤੇ ਟੈਲੀਫੋਨ ਮਹਿਕਮੇ ਦਾ ਫੋਨ ਕੰਪਿਊਟਰ ਲਗਾਤਾਰ ਹੀ ਬੋਲਿਆ

     ਕ੍ਰਿਪਾ ਥੋੜ੍ਹੀ ਦੇਰ ਬਾਅਦ ਫੋਨ ਕਰੇਂ

  ਤਾਂ ਏਨਾ ਸੁਣ ਤਾਇਆ ਨਰੈਣਾ ਕਹਿਣ ਲੱਗਾ

   ਕਿ ਭਾਈ ਬੀਬਿਆ ਮੈਂ ਕ੍ਰਿਪਾ ਨਹੀਂ ਨਰੈਣਾ ਬੋਲਦੈਂ ਨਰੈਣਾਂ

  ਭਾਈ ਕ੍ਰਿਪਾ ਰਾਮ ਤਾਂ ਸਾਡੇ ਭਈਏ ਦਾ ਨਾਂ ਏਂ ਨਾਲੇ ਤੂੰ ਭਈਏ ਨੂੰ ਕਿਵੇਂ ਜਾਣਦੀ ਐਂ 

  ਤਾਂ ਕੰਪਿਊਟਰ ਫਿਰ ਬੋਲਿਆ

  ਇਸ ਰੂਟ ਕੀ ਸਭੀ ਲਾਇਨੇਂ ਖਰਾਬ ਹੈਂ    

  ਤਾਂ ਤਾਇਆ ਫਿਰ ਕਹਿਣ ਲੱਗਾ ਕਿ ਸੌਹਰੀਏ ਕਿਉਂ ਬੁੱਢੇ ਬਾਰੇ ਖੱਜਲ ਕਰਦੀ ਐਂ ਪਹਿਲਾਂ ਤਾਂ ਤੂੰ ਗਰੇਜ਼ੀ(ਅੰਗਰੇਜ਼ੀ) ਬੋਲੀ ਗਈ ਹੁਣ ਆਹ ਕੀ ਭਈਆ ਰਾਣੀ ਵਾਂਗੂੰ ਬੋਲੀ ਜਾਨੀ ਐਂ, ਨਾਲੇ ਮੈਂ ਕਿਹੜਾ ਕਿਸੇ ਭਿਟ-ਭਿਟੀਏ ਤੇ ਚੜ ਕੇ ਥੋਡੇ ਕੋਲ ਆਉਣ ਲੱਗੈਂ ਵਈ ਜਿਹੜਾ ਰੂਟ-ਰਾੜ ਖਰਾਬ ਹੋਣ ਕਾਰਨ ਮੈਥੋਂ ਲੰਘਿਆ ਨਈਂ ਜਾਣਾਂ

  ਦਿਸ ਰੂਟ ਇਜ਼ ਬਿਜ਼ੀ ,ਕ੍ਰਿਪਾ ਥੋੜੀ………

  ਤਾਂ ਤਾਇਆ ਵਿਚਾਰਾ ਫਿਰ ਕਹਿਣ ਲੱਗਾ :_

       ਹਾਂ ਭਾਈ ਥੋਡੀ ਬੀਜ਼ੀ ਵੀ ਮੇਰੇ ਕੋਲ ਹੀ ਬੈਠੀ ਐ ਉਹਦੀ ਜਾੜ ਦੁੱਖਦੀ ਐ ਨਹੀ ਤਾਂ ਉਹਨੇ ਥੋਡੇ ਨਾਲ ਗੱਲ ਕਰ ਹੀ ਲੈਣੀ ਸੀ

    ਪਰ ਹੁਣ ਤੁਸੀ ਫਟਾਫਟ ਸਾਹਿਬ ਨਾਲ ਮੇਰੀ ਗੱਲ ਕਰਵਾਉ ਸਾਨੂੰ ਕੁਵੇਲਾ ਹੋਈ ਜਾਂਦੈ ਉਤੋਂ ਚਾਹਾਂ ਵੇਲਾ ਹੋਇਐ ਪਿਐ 

     ੨-੩ ਵਾਰ ਇਹੀ ਆਪਸੀ ਬੋਲੀ ਬੋਲਦੇ ਰਹੇ  ਜਦ ੫-੪ ਮਿੰਟ ਇਹ ਸਿਲਸਿਲਾ ਚੱਲਦਾ ਰਿਹਾ ਤੇ ਨਾਲੇ ਤਾਇਆ ਆਖੀ ਵਈ ਇਹ ਤਾਂ ਸਹੁਰੇ ਦੀ ਹੈ ਈ ਪੱਕੀ ਭਈਆ ਰਾਣੀ ਜਿਹੜੀ ਹਿੰਦੀ ਬੋਲੀ ਜਾਂਦੀ ਐ ਗੱਲ ਈ ਨਹੀਂ ਸੁਣਦੀ ਨਾਲੇ ਯਾਦ ਵੀ ਭਈਆ ਨੂੰ ਹੀ ਕਰਦੀ ਐ, ਕੁਝ ਪੱਲੇ ਨਾ ਪੈਂਦਾ ਦੇਖ ਤਾਏ ਨੇ ਹਾਰ ਕੇ ਫੋਨ ਹੀ ਕੱਟ ਦਿੱਤਾ

   ੧੦ ਕੁ ਮਿੰਟਾਂ ਬਾਅਦ ਫਿਰ ਤਾਏ ਨੇ ਜਦੋਂ ਫੋਨ ਮਿਲਾਇਆ ਤਾਂ ਅੱਗੇ ਘੰਟੀ ਵੱਜੀ ਤੇ ਫੋਨ ਸਹੀ ਮਿਲ ਗਿਆ ਤਾਂ ਤਾਈ ਨਿਹਾਲੀ ਕਹਿਣ ਲੱਗੀ ਕਿ ਨਰੈਂਣਿਆਂ ਜੇ ਹੁਣ ਫੋਨ ਤੇ ਉਹ ਚੰਡਾਲਣ ਬੋਲਣ ਲੱਗੀ ਤਾਂ ਮੈਨੂੰ ਫੋਨ ਫੜਾ ਦੇਵੀਂ ਮੈਂ ਕਰਦੀ ਐਂ ਏਸ ਕੰਮਜਾਤ ਨਾਲ ਗੱਲ ਜਿਹੜੀ ਕਹਿੰਦੀ ਸੀ ਬੀਜ਼ੀ ਨਾਲ ਗੱਲ ਕਰਨੀ ਐਂ ਵਈ ਬੁੱਢਿਆ ਨਾਲ ਐਂ ਝੇਡਾਂ ਕਰੀਦੀਆਂ ਹੁੰਦੀਆਂ ਨੇ ਤਾਈ ਨੇ ਦੁਖਦੀ ਜਾੜ ਤੋਂ ਜਰਾ ਹੱਥ ਚੁੱਕ ਨਰੈਣੇ ਨੂੰ ਕਿਹਾ ਲੈ ਫੜੀਂ-ਫੜੀਂ ਕੇਰਾਂ ਨਿਹਾਲੀਏ …ਤਾਏ ਨੇ ਤਾਈ ਨੂੰ ਫੋਨ ਦਾ ਰਿਸੀਵਰ ਫੜਾਉਂਦਿਆਂ ਕਿਹਾ

  ਨਿਹਾਲੀ:- ਹਾਂ ਭਾਈ ਕੌਣ ਬੋਲਦੀ ਐਂ ਤੂੰ ਸਾਨੂੰ ਦੋ ਘੰਟਿਆਂ ਤੋਂ ਕੋਈ ਜਵਾਬ ਹੀ ਨਹੀ ਦਿੰਦੀ ਸਾਨੂੰ ਫਲਾਣਾ ਕੰਮ ਐਂ ਤੇ ਤੂੰ aੁੱਤੋਂ ਸਾਹਿਬ ਦੇ ਨਵੇਂ ਹੀ ਨਾਂਅ ਕਨਾਂਅ ਜਿਹੇ ਲੈ ਕੇ ਸਾਨੂੰ ਚੱਕਰਾਂ ਚ ਪਾ ਰੱਖਿਐ ਕਦੇ ਤੂੰ ਗਰੇਜ਼ੀ ਤੇ ਕਦੇ ਹਿੰਦੀ ਬੋਲ-ਬੋਲ ਕੇ ਸਾਨੂੰ ਠਿੱਠ ਕਰ ਰੱਖਿਆ ਏ 

  ਲੈ ਜਰਾ ਤੂੰ ਗੱਲ ਕਰ ਮੇਰੇ ਘਰਵਾਲੇ ਨਰੈਂਣੇ ਨਾਲ ,  ਨਿਹਾਲੀ ਨੇ ਨਰੈਣੇ ਨੂੰ ਫੋਨ ਫੜਾਉਂਦਿਆਂ ਕਿਹਾ

  ਨਰੈਂਣਾ:_ ਹਾਂ ਭਾਈ ਬੀਬਿਆ

  ਅੱਗੋਂ ਸਾਹਿਬ ਦੀ ਪਤਨੀ:_ ਬੱਸ-ਬੱਸ ਬਾਬਾ ਜੀ ਜ਼ਰਾ ਹੁਣ ਤੁਸੀਂ ਸਿਰਫ ਅੱਧਾ ਕੁ ਘੰਟਾ ਹੋਰ ਇੰਤਜ਼ਾਰ ਕਰੋ ਜਾਂ ਫਿਰ ਤੁਸੀਂ ਫਲਾਣੇ ਦਫਤਰ ਚਲੇ ਜਾਉ ਉਥੇ ਪੀ.ਕੇ. ਸਾਹਿਬ ਠੀਕ ਚਾਰ ਵਜੇ ਪਹੁੰਚ ਜਾਣਗੇ

    ਤਹਿਸੀਲਦਾਰ ਦੀ ਪਤਨੀ ਨੇ ਵੀ ਤਹਿਸੀਲਦਾਰ ਦਾ ਅਸਲੀ ਤੇ ਪੂਰਾ ਨਾਂ ਪਵਨ ਕੁਮਾਰ ਦੀ ਬਿਜਾਏ ਅਧੂਰਾ ਨਾਂਮ ਲੈ ਕੇ ਹੀ ਤਾਏ ਨਰੈਣੇ ਤੋਂ ਖਹਿੜਾ ਛੁਡਾਉਂਦਿਆਂ ਕਿਹਾ ਤੇ ਫਟਾਫਟ ਫੋਨ ਕੱਟ ਦਿੱਤਾ 

       ਨਰੈਣੇ ਨੇ ਜਿਉਂ ਹੀ ਪੀ.ਕੇ. ਸ਼ਬਦ ਸਾਹਿਬ ਦੀ ਘਰਵਾਲੀ ਦੇ ਮੂੰਹੋਂ ਸੁਣੇਂ ਤਾਂ ਉਸਨੇ ਪਟੱਕ ਦੇਣੇ ਫੋਨ ਦਾ ਰਿਸੀਵਰ ਫੋਨ ਤੇ ਜ਼ੋਰ ਦੀ ਇਓਂਂ ਮਾਰਿਆ ਜਿਵੇਂ ਕ੍ਰਿਕੇਟ ਖਿਡਾਰੀ ਹਰਭਜਨ ਸਿੰਘ ਨੇ ਗੇਂਦ ਉਪਰ ਬੈਟ ਦਾ ਛੱਕਾ ਲਾਇਆ ਹੋਵੇ ਤੇ ਨਾਲੋ-ਨਾਲ ਹੀ ਲੱਗ ਪਿਆ ਤਾਈ ਨਿਹਾਲੀ ਨੂੰ ਭਾਸ਼ਨ ਸੁਣਾਉਣ ਲੈ ਸੁਣ ਲੈ ਨਿਹਾਲੀਏ ਤਹਿਸੀਲਦਾਰ ਅਤੇ ਉਸਦੇ ਘਰਵਾਲੀ ਦੀ ਅੱਜ ਦੀ ਕਰਤੂਤ ਪਹਿਲਾਂ ਤਾਂ ਆਪਣੇ ਘਰਵਾਲੇ ਦੇ ਰੰਗ-ਬਿਰੰਗੇ ਨਾਂਅ ਲੈ-ਲੈ ਕੇ ਮੈਨੂੰ ਭਕਾਉਂਦੀ ਰਹੀ ਬਈ ਅਜੇ ਐਕਚੁਲੀ, ਦਰਅਸਲ,ਕਦੇ ਬੱਤਮੀਜ਼,ਤੇ ਨਾਲੇ ਮੇਰੇ ਨਾਂਅ ਕੁਨਾਂਅ ਧਰੀ ਗਈ ਆਖੇ ਕ੍ਰਿਪਿਆ ਬਾਅਦ ਚ ਗੱਲ ਕਰੀਂ ਅਖੇ ਮੈਂ ਬੀਜ਼ੀ ਨਾਲ ਗੱਲ ਕਰਨੀ ਐਂ ਕਦੇ ਇਹਦਾ ਕੋਈ ਰੋਡ-ਰੂਟ ਖਰਾਬ ਐ ਵਾਰੇ-ਵਾਰੇ ਜਾਈਏ ਇਹੋ ਜਿਹੀਆਂ ਚਲਾਕ ਨਾਰਾਂ ਦੇ… ਤੇ ਹੁਣ ਕਹਿੰਦੀ ਐ ਪੀ.ਕੇ ਸਾਹਿਬ ਚਾਰ ਵਜੇ ਦਪਤਰ(ਦਫਤਰ) ਆਉਣਗੇ ਬਈ ਇਹ ਮਾਲ ਮਹਿਕਮਾ ਤਾਂ ਪਟਵਾਰੀ ਤੋਂ ਲੈ ਕੇ ਪਹਿਲਾਂ ਈ ਬਥੇਰਾ ਛਟਿਆ ਹੋਇਆ ਐ ਤੇ ਹੁਣ ਵੱਡੇ ਅਪਸਰ ਨੇ ਵੀ ਸ਼ਰਮ ਲਾਹ ਕੇ ਗਿੱਟੇ ਨਾਲ ਬੰਨ੍ਹ ਲਈ ਐ ਇਹਨਾਂ ਨੂੰ ਨਾਂ ਕੋਈ ਫੜਨ ਵਾਲਾ ਐ ਨਾਂ ਕੋਈ ਟੈਸਟ (ਚੈੱਕ) ਕਰਨ ਵਾਲਾ ਜੰਮਿਆ ਐ ਮੈਨੂੰ ਪਹਿਲਾਂ ਈ ਸ਼ੱਕ ਪਈ ਜਾਂਦੀ ਸੀ ਬਈ ਜਿਹੜਾ ਇਹ ਲਾਰਾ ਲਾ-ਲਾ ਕੇ ਸ਼ਾਮ ਕਰੀ ਜਾਂਦੇ ਨੇ ਜ਼ਰੂਰ ਦਾਲ ਚ ਕੁਝ ਕਾਲਾ ਹੋਊ ਇਓਂ ਨਈਂ ਪਤਾ ਵਈ ਸਾਰੀ ਦਾਲ ਈ ਕਾਲੀ ਐ,ਅਖੇ ਹੁਣ ਤਹਿਸੀਦਾਰ ਪੀ.ਕੇ. ਆਊਗਾ ਤੇ ਪੀ.ਕੇ. ਕੀ ਇਹ ਕੰਮ ਸਵਾਹ ਸਹੀ ਕਰੂ ਪੀਤੀ ਬਿਨਾਂ ਰਿਹਾ ਨਹੀ ਜਾਂਦਾ ਜੇ ਪੀਣੀ ਹੀ ਐ ਤਾਂ ਘਰੇ ਬਹਿ ਕੇ ਹੀ ਡੱਫੀ ਜਾਵੇ ਫਿਰ ਦਪਤਰ ਜ਼ਰੂਰ ਆਉਣੈਂ ਅੇਵੇਂ ਕਿਸੇ ਦੇ ਕੰਮ ਗਲਤ-ਫਲਤ ਕਰਕੇ ਰੱਖ ਦਿਊਗਾ

     ਚੱਲ ਚੱਲੀਏ ਆਪਾਂ ਘਰ ਨੂੰ

  ਆਪਾਂ ਜਿੱਦੇ ਸਾਹਿਬ ਸੋਫੀ ਹੋਇਆ ਉਹਤੋਂ ਉਦਣ ਕੰਮ ਕਰਵਾਵਾਂਗੇ…