ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਕਵਿਤਾਵਾਂ

 •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 • ਸਭ ਰੰਗ

 •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
 •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
 •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 • ਹਿਜਰ ਦੇ ਭਾਂਬੜ (ਕਹਾਣੀ)

  ਸਾਧੂ ਰਾਮ ਲੰਗਿਆਣਾ (ਡਾ.)   

  Email: dr.srlangiana@gmail.com
  Address: ਪਿੰਡ ਲੰਗੇਆਣਾ
  ਮੋਗਾ India
  ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਕੁਦਰਤ ਵੱਲੋਂ ਮਿਲੀ ਪਹਿਲੀ ਪੁੱਤਰ ਸੰਤਾਨ ਨੂੰ 'ਮੀਤੋ' ਇੱਕ ਪਲ ਵੀ ਨਜ਼ਰਾਂ ਤੋਂ ਦੂਰ ਨਾ ਕਰਦੀ ਹੋਈ ਉੱਕਾ ਹੀ ਵਿਸਾਹ ਨਹੀਂ ਸੀ ਖਾਂਦੀ। ਬਾਕੀ ਤਾਂ ਸਾਰੇ ਪ੍ਰੀਵਾਰ ਵਾਲੇ ਪੁੱਤਰ ਦਾ ਪੂਰਾ ਨਾਂਅ 'ਜਗਤਪ੍ਰੀਤ' ਲੈ ਕੇ ਪੁਕਾਰਦੇ, ਪ੍ਰੰਤੂ ਮੀਤੋ ਨੇ ਪੂਰਾ ਨਾਂਅ ਵੀ, ਤੇ ਇੱਕ ਛੋਟਾ ਤੇ ਲਾਡ-ਪਿਆਰ ਦਾ ਨਾਂਅ 'ਜੱਗੂ' ਵੀ ਰੱਖਿਆ ਹੋਇਆ ਸੀ। ਜੱਗੂ ਦੇ ਹੱਥਾਂ-ਪੈਰਾਂ ਨੂੰ ਭੋਰਾ ਵੀ ਮਿੱਟੀ-ਘੱਟਾ ਨਾ ਲੱਗਣ ਦਿੰਦੀ, ਨਜ਼ਰ ਲੱਗਣ ਤੋਂ ਉਸਦੇ ਕੰਨ ਪਿੱਛੇ ਇੱਕ ਕਾਲੇ ਸੁਰਮੇਂ ਦਾ ਟਿੱਕਾ ਲਗਾਉਣਾ ਵੀ ਮਨ ਚੋਂ ਕਦੇ ਵੀ ਨਹੀਂ ਸੀ ਭੁਲਾਉਂਦੀ।
     ਹੁਣ ਜੱਗੂ ਭਾਵੇਂ ਸਾਢੇ ਕੁ ਤਿੰਨ ਸਾਲ ਦੇ ਕਰੀਬ ਦਾ ਹੋ ਗਿਆ ਸੀ ਪ੍ਰੰਤੂ ਮੀਤੋ ਅਜੇ ਵੀ ਕੁੱਛੜੋਂ ਨਹੀਂ ਸੀ ਉਤਾਰਦੀ,  ਜਦੋਂ ਕਦੇ ਉਹ ਕਿਸੇ ਗੱਲੋਂ ਹਿੰਢ ਕਰਦਾ ਰੋਂਦਾ ਸੀ ਤਾਂ ਮੀਤੋ ਉਸਨੂੰ ਕੁੱਛੜ ਚੁੱਕ, ਕੋਠੇ ਤੇ ਚੜ ਜਾਂਦੀ ਤੇ ਲੋਰੀਆ ਦੇ-ਦੇ ਆਖਿਆ ਕਰਦੀ ਹੁੰਦੀ ਸੀ।
   'ਸੁਣ-ਸੁਣ ਵੇ ਕਾਲਿਆ ਕਾਵਾਂ, ਤੇਰੇ ਪੈਰੀਂ ਮੌਜੇ ਪਾਵਾਂ, ਤੇਰੀ ਸੋਨੇ ਚੁੰਝ ਮੜਾਵਾਂ, ਕੁੱਟ ਘਿਉ ਦੀ ਚੂਰੀ ਖਿਲਾਵਾਂ, ਜੇ ਮੇਰੀ ਮੰਮੀ ਆਉਂਦੀ ਹੋਵੇ, ਜੇ ਜੱਗੂ ਦੀ ਨਾਨੀ ਆਉਂਦੀ ਹੋਵੇ…, ਮੇਰੀ ਮਾਂ ਦਾ ਦਰਸ ਕਰਾਦੇ, ਸਾਡੇ ਠੰਢ ਕਲੇਜੇ ਪਾ ਦੇ ਆਦਿ। ਮਾਂ ਦੇ ਏਦਾਂ ਆਖਦਿਆਂ-ਆਖਦਿਆਂ  ਜੱਗੂ ਕਦੇ ਤਾਂ ਚੁੱਪ ਕਰ ਜਾਂਦਾ ਸੀ ਤੇ ਕਦੇ ਗੂੜੀ ਨੀਂਦਰ ਸੌਂ ਜਾਂਦਾ ਸੀ।
  ਇੱਕ ਦਿਨ ਮੀਤੋ, ਜੱਗੂ ਨੂੰ ਘਰ ਛੱਡ ਗਵਾਂਢੀਆਂ ਦੇ ਨਾਲ ਕਿਸੇ ਰਿਸ਼ਤੇਦਾਰੀ 'ਚ ਭੋਗ ਤੇ ਜਦੋਂ ਗਈ ਸੀ। ਤਾਂ ਵਾਪਸ ਪਰਤਿਆ, ਉਨ੍ਹਾਂ ਦਾ ਵਹੀਕਲ ਰਸਤੇ  'ਚ ਹਾਦਸਾ ਗ੍ਰਸਤ ਹੋ ਗਿਆ। ਜਿਸ ਦੌਰਾਨ ਕਾਫੀ ਔਰਤਾਂ ਦੇ ਚੋਟਾਂ ਲੱਗੀਆਂ, ਜਿੰਨ੍ਹਾਂ ਚੋਂ ਮੀਤੋ ਅੰਦਰੂਨੀ ਸੱਟ ਕਾਰਨ ਮੌਕੇ ਤੇ ਹੀ ਸਦਾ-ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਮੀਤੋ ਦੇ ਅੰਤਿਮ ਸਸਕਾਰ ਦੀਆਂ ਸਭ ਰਸਮਾਂ ਸਮੇਂ ਜੱਗੂ ਨੂੰ ਪਾਸੇ ਰੱਖਿਆ ਗਿਆ ਸੀ ਤੇ ਉਸਨੂੰ ਫੋਕਾ ਧਰਵਾਸਾ ਦਿੱਤਾ ਗਿਆ ਕਿ ਤੇਰੀ ਮੰਮੀ ਨਾਨਕੇ ਗਈ ਹੋਈ ਐ।
       ਤੀਸਰੇ ਦਿਨ ਮੀਤੋ ਦੇ ਫੁੱਲ ਚੁਗੇ ਜਾਣੇ ਸਨ, ਘਰ ਦੇ ਵਿਹੜੇ 'ਚ ਸੱਥਰ ਵਿਛਿਆ ਹੋਇਆ ਸੀ। ਭਾਰੀ ਇਕੱਠ ਨੂੰ ਦੇਖ ਜੱਗੂ ਸਹਿਮਿਆ-ਸਹਿਮਿਆ ਚੁੱਪਚਾਪ ਮੂੰਹ ਲਟਕਾਈ ਪਹਿਲਾਂ ਤਾਂ ਵਿਹੜੇ 'ਚ ਫਿਰਦਾ ਰਿਹਾ। ਉਪਰੰਤ ਉਸਦੀਆਂ ਅੱਖੋਂ ਚੋਂ ਹੰਝੂ ਛਲਣ ਲੱਗੇ ਤੇ ਰਗਾਂ 'ਚ ਖੂਨ ਸੁੱਕਣ ਲੱਗਾ। ਤਦ ਉਹ ਹੌਲੀ ਕੁ ਦੇਣੇ ਸਾਰਿਆਂ ਤੋਂ ਅੱਖ ਜਿਹੀ ਬਚਾ ਕੇ ਪੱਕੀਆਂ ਪੌੜੀਆਂ ਰਾਹੀਂ ਕੋਠੇ ਤੇ ਚੜ ਗਿਆ। ਜਿੱਥੇ ਉਸ ਨੇ  ਵਿਹੜੇ 'ਚ ਬੈਠੀਆਂ ਔਰਤਾਂ ਚੋਂ ਮੀਤੋ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀ ।ਪ੍ਰੰਤੂ ਕੋਠੇ ਦਾ ਜੰਗਲਾ ਉੱਚਾ ਹੋਣ ਕਾਰਨ ਉਸਨੇ ਕੋਠੇ ਤੇ ਪਏ ਕੰਡਿਆਲੀ ਥੋਹਰ ਵਾਲੇ ਗਮਲੇ ਨੂੰ ਹੱਥਾਂ ਨਾਲ ਖਿੱਚ ਕੇ ਜੰਗਲੇ ਦੇ ਨੇੜੇ ਕੀਤਾ।  ਫਿਰ ਉਹ ਗਮਲੇ ਉਪਰ ਖੜ ਜੰਗਲੇ ਦੇ ਬਰਾਬਰ ਦਾ ਤਾਂ ਹੋ ਗਿਆ ਸੀ। ਪ੍ਰੰਤੂ ਉਸ ਸਮੇਂ ਉਸਦੇ ਨੰਗੇ ਹੱਥਾਂ-ਪੈਰਾਂ 'ਚ ਅਨੇਕਾਂ ਹੀ ਥੋਹਰ ਦੇ ਤਿੱਖੇ ਕੰਡੇ ਵੀ ਪ੍ਰੋਏ ਗਏ। ਫੇਰ ਉਸਨੇ ਵਿਹੜੇ 'ਚ ਸੱਥਰ ਤੇ ਬੈਠੀਆਂ ਔਰਤਾਂ ਚੋਂ 'ਮੀਤੋ' ਮਾਂ ਦੇ ਚਿਹਰੇ ਨੂੰ ਜਦੋਂ ਟੋਲਿਆ, ਤਾਂ ਮਾਂ ਕਿਧਰੇ ਵੀ ਨਜ਼ਰ ਨਾ ਆਈ, ਤੇ ਫੇਰ ਜੱਗੂ, ਮੀਤੋ ਵਾਂਗਰ ਲੱਗ ਪਿਆ ਕਾਂ ਨੂੰ ਬੁਲਾਵਾ ਦੇਣ…
                 'ਸੁਣ-ਸੁਣ ਵੇ ਕਾਲਿਆ ਕਾਵਾਂ, ਤੇਰੇ ਪੈਰੀਂ ਮੌਜੇ ਪਾਵਾਂ, ਤੇਰੀ ਸੋਨੇ ਚੁੰਝ ਮੜਾਵਾਂ, ਕੁੱਟ ਘਿਓ ਦੀ ਚੂਰੀ ਖਿਲਾਵਾਂ, ਮੇਰੀ ਮਾਂ ਦਾ ਦਰਸ ਕਰਾਦੇ, ਸਾਡੇ ਠੰਢ ਕਲੇਜੇ ਪਾ ਦੇ…
  ਜਦੋਂ ਉਹਨੇ ਦੋ-ਚਾਰ ਵਾਰ ਇੰਝ ਕਿਹਾ, ਤਾਂ ਸੱਥਰ ਤੇ ਬੈਠੀ ਇੱਕ ਔਰਤ ਦੇ ਬੋਲ ਕੰਨੀਂ ਪਏ, ਬੂਹ… ਨੀਂ, ਮੈਂ ਮਰ ਜਾਵਾਂ, ਮੁੰਡਾ ਕੋਠੇ ਤੇ……
  ਤਿੰਨ-ਚਾਰ ਜਾਣੀਆਂ, ਭੱਜ ਕੋਠੇ ਤੇ ਚੜ ਗਈਆਂ, ਉਨ੍ਹਾਂ ਬੜੀ ਮੁਸ਼ਕਲ ਨਾਲ ਕੰਡਿਆਲੀ ਥੋਹਰ ਵਿੱਚ ਫਸੇ ਜੱਗੂ ਨੂੰ ਕੱਢਿਆ, ੧੦-੧੫ ਔਰਤਾਂ ਨੇ ਤਿੱਖੀਆਂ ਸੂਈਆਂ ਚੁੱਕ ਜੱਗੂ ਦੇ ਹੱਥਾਂ-ਪੈਰਾਂ 'ਚ ਤਿੱਖੇ ਸੇਲਿਆਂ ਵਾਂਗ ਚੁਭੇ ਕੰਡੇ ਕੱਢਣੇ ਸ਼ੁਰੂ ਕਰ ਦਿੱਤੇ। ਹੱਥਾਂ-ਪੈਰਾਂ  'ਚ ਵੱਜਦੀਆਂ ਸੂਈਆਂ ਸਮੇਂ ਜੱਗੂ ਦੇ ਮੂੰਹੋਂ ਜ਼ਰਾ ਵੀ ਸੀਅ… ਨਹੀੰ ਸੀ ਨਿਕਲੀ, ਇਸ ਮੌਕੇ ਔਰਤਾਂ ਤਾਂ ਕੰਡੇ ਕੱਢਣ 'ਚ ਰੁੱਝੀਆਂ ਹੋਈਆਂ ਸਨ ਪ੍ਰੰਤੂ ਅੱਖਾਂ ਮੀਟੀ ਪਏ ਜੱਗੂ ਦੇ ਹਿਲਦੇ ਬੁੱਲ੍ਹ ਅਜੇ ਵੀ ਪੁਕਾਰ ਰਹੇ ਸਨ। 'ਸੁਣ-ਸੁਣ ਵੇ ਕਾਲਿਆ ਕਾਵਾਂ……'। ਸਾਰੇ ਕੰਡੇ ਕੱਢਣ ਉਪਰੰਤ ਔਰਤਾਂ ਵੱਲੋਂ ਉਸਨੂੰ ਪੁੱਛਿਆ ਗਿਆ, ਪੁੱਤ ਤੇਰੇ ਹੁਣ ਕਿੱਥੇ ਪੀੜ੍ਹ ਹੁੰਦੀ ਐ, ਜੱਗੂ ਨੇ ਜਿਉਂ ਹੀ ਇਸ਼ਾਰੇ ਨਾਲ ਕਲੇਜੇ ਤੇ ਹੱਥ ਲਾ ਕੇ ਦੱਸਿਆ, ਤਾਂ ਦੋ-ਤਿੰਨ ਜਾਣੀਆਂ ਉਸਦੇ ਕਲੇਜੇ ਨੂੰ ਟੋਹਣ ਉਪਰੰਤ ਇਕੱਠੀਆਂ ਹੀ ਬੋਲ ਪਈਆਂ, ਭਾਈ ਜਲਦੀ-ਜਲਦੀ ਕਿਸੇ ਡਾਕਟਰ ਨੂੰ ਫੋਨ ਕਰੋ, ਇਹਦੇ ਕਲੇਜੇ 'ਚ ਕੰਡਾ ਉਪਰੋਂ ਤਾਂ ਨਜ਼ਰ ਨਹੀਂ ਆਉਂਦਾ, ਕਿਤੇ ਡੂੰਘਾ ਨਾ ਚਲਾ ਗਿਆ ਹੋਵੇ।
         ਕੁੜੇ ਭੈਣੋਂ, ਲਿਆਉ ਮੈਨੂੰ ਫੜਾਵੋ, ਜੁਆਕ ਨੂੰ…, ਡਾਕਟਰ ਦੀ ਕਿਸੇ ਦਵਾਈ-ਬੂਟੀ ਦੀ ਕੋਈ ਲੋੜ ਨਹੀਂ ਹੈ, ਇਹਦੇ ਕੰਡਾ ਨਹੀਂ, ਇਹਦੇ ਤਾਂ ਕਲੇਜੇ 'ਚ ਹਿਜਰ ਦੇ ਭਾਂਬੜ ਬਲਦੇ ਨੇ, ਵਿਚਾਰੇ ਦੇ ਉਮਰ ਭਰ ਦਾ ਸੱਲ ਖੜਾ ਹੋ ਗਿਆ ਏ। ਜਿਉਂ ਹੀ ਜੱਗੂ ਦੇ ਕੰਨੀਂ ਨਾਨੀ ਦੇ ਬੋਲ ਪਏ ਤਾਂ, ਉਹ " ਨਾਨੀ ਮਾਂ, ਨਾਨੀ ਮਾਂ…ਮੰਮੀ ਕਿੱਥੇ ਐ…?",  ਆਖ ਡਡਿਆ ਕੇ ਉਸਦੇ ਗਲ ਨੂੰ ਚਿੰਬੜ ਗਿਆ।