ਖ਼ਬਰਸਾਰ

 •    ਜਰਮਨੀ ਵਿੱਚ ਹੋਇਆ ਸਾਹਿਤਕ ਸੰਮੇਲਨ / ਪੰਜਾਬੀਮਾਂ ਬਿਓਰੋ
 •    ਜਾਰਜ ਮੈਕੀ ਲਾਇਬ੍ਰੇਰੀ ਵਿਚ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
 •    ਡਾ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਯੂਨੈਸਕੋ ਕਲੱਬ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਸੈਮੀਨਾਰ / ਪੰਜਾਬੀਮਾਂ ਬਿਓਰੋ
 •    ਇਤਿਹਾਸਕ ਨਾਵਲ 'ਮਹਿੰਗੇ ਮੁੱਲ ਦਾ ਮੋਤੀ' ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਵਿਚਾਰ ਮੰਚ ਵੱਲੋਂ ਕਾਵਿ-ਸੰਗ੍ਰਹਿ 'ਕੁਹਾਸਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ / ਪੰਜਾਬੀਮਾਂ ਬਿਓਰੋ
 •    ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ / ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ
 •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 • ਚਿੱਟਾ (ਵਿਅੰਗ )

  ਸਾਧੂ ਰਾਮ ਲੰਗਿਆਣਾ (ਡਾ.)   

  Email: dr.srlangiana@gmail.com
  Address: ਪਿੰਡ ਲੰਗੇਆਣਾ
  ਮੋਗਾ India
  ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਇੱਕ ਦਿਨ ਮੈਂ ਤੇ ਮੇਰੇ ਦੋ ਹੋਰ ਦੋਸਤ ਸਾਡੇ ਪਿੰਡ ਤੁਰੇ ਜਾ ਰਹੇ ਸਾਂ ਕਿ ਪੰਡਤਾਂ ਵਾਲੀ ਗਲੀ 'ਚ ਤਾਈ ਨਿਹਾਲੀ ਆਪਣੇ ਬੂਹੇ ਮੂਹਰੇ ਖੜ੍ਹੀ ਸੀ। ਅਸੀਂ ਦੋਵਾਂ ਨੇ ਨਿਮਰਤਾ ਸਹਿਤ ਤਾਈ ਨੂੰ ਬੁਲਾਈ ਫਤਹਿ ਦੇ ਜਵਾਬ ਉਪਰੰਤ ਤਾਈ ਨੇ ਸਾਨੂੰ ਚਾਹ ਪਾਣੀ ਦੀ ਸੁਲ੍ਹਾ ਮਾਰੀ…, ਤਾਂ ਮੇਰੀ ਆਮ ਜਿਹੀ ਆਦਤ ਵਾਂਗ ਮੂੰਹੋਂ ਸ਼ਬਦ ਨਿਕਲ ਗਏ ਕਿ, "ਤਾਈ ਚਾਹ-ਪਾਣੀ ਨੂੰ ਕੀ ਐ, ਥੋਡਾ ਹੀ ਦਿੱਤਾ ਖਾਂਦੇ ਹਾਂ, ਬੱਸ ਤੁਹਾਡੇ ਵੱਡਿਆਂ ਦੇ ਤਾਂ ਇਕ ਦਰਸ਼ਨ ਹੀ ਦੁੱਧ ਵਰਗੇ ਹੁੰਦੇ ਹਨ।"
       ਦੁੱਧ ਵਰਗੇ ਦਰਸ਼ਨਾਂ ਦਾ ਸ਼ਬਦ ਸੁਣਨ ਸਾਰ ਹੀ ਤਾਈ ਨੇ ਮੇਰੇ ਤੇ ਸਵਾਲ ਖੜ੍ਹਾ ਕਰ ਦਿੱਤਾ ਕਿ, "ਪੁੱਤ ਜ਼ਰਾ ਆਹ ਦੱਸੀਂ ਕਿ ਦਰਸ਼ਨ ਦੁੱਧ ਵਰਗੇ ਕਿਮੇਂ…?"
   ਤਾਂ ਮੈਂ ਝਿਜਕਦੇ ਜਿਹੇ ਨੇ ਕਿਹਾ, "ਤਾਈ ਦੁੱਧ ਵਰਗੇ ਚਿੱਟੇ।" ਤੇ ਫਿਰ ਮੈਨੂੰ ਅੱਗੋਂ ਕੋਈ ਹੋਰ ਸ਼ਬਦ ਨਾ ਔੜਿਆ।
      ਤਾਈ ਫਿਰ ਇਨ੍ਹਾਂ ਸ਼ਬਦਾਂ ਦੀ ਉਦਾਹਰਨ ਦਿੰਦੀ ਹੋਈ ਕਹਿਣ ਲੱਗੀ ਕਿ, "ਪੁੱਤ ਮੈਥੋਂ ਸੁਣ, ਤੇਰੀ ਜ਼ਿੰਦਗੀ 'ਚ ਫਿਰ ਵੀ ਸਾਡਾ ਆਖਿਆ ਕਿਤੇ ਕੰਮ ਆਊਗਾ। 'ਦਰਸ਼ਨ ਦੁੱਧ ਵਰਗੇ'  ਦਾ ਮਤਲਬ ਇਹ ਹੈ ਕਿ ਦੁੱਧ ਇਕ ਤਾਂ ਤੇਰਵਾਂ ਰਤਨ ਮੰਨਿਆ ਜਾਂਦਾ ਐ…, ਤੇ ਦੁੱਧ ਤੇ ਪੁੱਤ ਦੀ ਹਰੇਕ ਇਨਸਾਨ ਨੂੰ ਭੁੱਖ ਹੁੰਦੀ ਹੈ ਅਤੇ ਪਹਿਲੇ ਜ਼ਮਾਨੇ 'ਚ ਕੋਈ ਗੱਲਬਾਤ ਝੂਠੀ ਹੁੰਦੀ ਸੀ ਤਾਂ ਦੁੱਧ ਜਾਂ ਪੁੱਤ ਦੀ ਸਹੁੰ ਚੁਕਾਈ ਜਾਂਦੀ ਸੀ, ਪਰ ਪੁੱਤ, ਅੱਜਕਲ੍ਹ ਨਾ ਤਾਂ ਦੁੱਧ ਤੇ ਨਾ ਪੁੱਤ ਹੀ… ਕਿਉਂਕਿ ਦੁੱਧ ਜਿਥੋਂ ਮਰਜ਼ੀ ਦੁਕਾਨਾਂ, ਡੇਅਰੀਆਂ ਜਾਂ ਘਰਾਂ ਚੋਂ ਲੈ ਲਵੋ, ਜੈ ਖਾਣਾ ਸਪਰੇਟਾ ਜਾਂ ਨਕਲੀ ਹੀ ਮਿਲਦੈ… ਭਾਵੇਂ ਮੱਝ, ਗਾਂ ਜਾਂ ਬੱਕਰੀ ਦਾ ਹੋਵੇ। ਤੇ ਪੁੱਤ ਬਾਰੇ ਰੋਜ਼ਾਨਾ ਆਪਾਂ ਪੜ੍ਹਦੇ-ਸੁਣਦੇ ਐਂ, ਕਿ ਅੱਜ ਪੁੱਤ ਨੇ ਮਾਂ, ਕਿਤੇ ਪੁੱਤ ਨੇ ਜ਼ਮੀਨ ਲਾਲਚ ਪਿੱਛੇ ਪਿਓ ਵੱਢ ਤਾ… ਅੱਜ ਦੇ ਜ਼ਮਾਨੇ ਵਿਚ ਕੋਈ ਕਿਸੇ ਦਾ ਭੈਣ-ਭਰਾ ਨਹੀਂ ਰਿਹਾ ਸਿਰਫ ਮਤਲਬ ਮਿੱਠਾ ਐ, ਤੇ ਪੁੱਤ ਹੁਣ ਤਾਂ ਸਿਰਫ ਚਿੱਟਾ ਖੱਫਣ ਜਾਂ ਇੱਕ ਚਿੱਟਾ ਹੋਰ ਐ,ਜੀਹਨੂੰ ਵਰਤ ਕੇ ਸਾਡੀ ਨੌਜਵਾਨ ਪੀੜ੍ਹੀ  ਤਬਾਹੀ ਦੇ ਕੰਢੇ ਪੁੱਜਦੀ ਜਾ ਰਹੀ ਹੈ । ਹੁਣ  ਪੁੱਤ ਤੂੰ ਅਗਾਂਹ ਨੂੰ ਕਿਹਾ ਕਰ… ਬੱਸ ਦਰਸ਼ਨ ਚਿੱਟੇ ਪਾਊਡਰ (ਹੈਰੋਇਨ) ਵਰਗੇ ਜਾਂ ਖੱਫਣ ਵਰਗੇ ਨੇ…।"

  samsun escort canakkale escort erzurum escort Isparta escort cesme escort duzce escort kusadasi escort osmaniye escort