ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਪੱਕਾ ਫੈਸਲਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਈੜੀ ਇੱਟ ਤੇ ਊੜਾ ਬੋਤਾ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਿਜਰ ਦੇ ਭਾਂਬੜ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਿਆਸਾ ਕਾਂ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਅੱਪੂ ਅੰਕਲ ਤੇ ਜੰਗਲੀ ਚੂਹਾ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਪਾਣੀ ਦੀ ਅਹਿਮੀਅਤ (ਬਾਲ ਕਹਾਣੀ) / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਹਟਕੋਰੇ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਕਲ ਦੀ ਪਕੜ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਬਿਰਧ ਆਸ਼ਰਮ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਮਾਤ ਭਾਸ਼ਾ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਲਾਇਲਾਜ ਬਿਮਾਰੀ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਕੁਦਰਤੀ ਰਿਸ਼ਤਿਆਂ ਦੀ ਚੀਸ / ਸਾਧੂ ਰਾਮ ਲੰਗਿਆਣਾ (ਡਾ.) (ਕਹਾਣੀ)
  •    ਨਸ਼ੇੜੀ ਸੰਭਾਲ ਘਰ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  •    ਟੋਟਿਆਂ ਦੀ ਵੰਡ / ਸਾਧੂ ਰਾਮ ਲੰਗਿਆਣਾ (ਡਾ.) (ਮਿੰਨੀ ਕਹਾਣੀ)
  • ਕਵਿਤਾਵਾਂ

  •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
  •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਚਟਨੀ ਵੀ ਖਾਣੀਂ ਹੋਗੀ ਔਖੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
  •    ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ (ਬਾਲ ਰਚਨਾਂ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸ਼ਰਾਬੀ ਚੂਹਾ (ਹਾਸਰਸ ਬਾਲ ਕਵਿਤਾ) / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਸੱਚ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਦੋਹੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਬੱਲੇ ਬਈ ਨੇਤਾ ਜੀ ਆਏ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  • ਸਭ ਰੰਗ

  •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
  •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
  •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸ਼ਹੀਦੀ ਦਾ ਦਰਜਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੀਰਜ਼ਾਦੇ ਦੀ ਕਿੱਤਾ ਬਦਲੀ ਸਕੀਮ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮੈਰਿਜ ਪੈਲੇਸ ਪੁਲਿਸ ਨਾਕਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਦੋਂ ਕੇਹਰੂ ਨੇ ਸਰਪੰਚੀ ਦੀ ਚੋਣ ਲੜੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਮੈਂ ਮਾਸਟਰ ਨਈਂ ਲੱਗਣਾਂ (ਵਿਅੰਗ )

    ਸਾਧੂ ਰਾਮ ਲੰਗਿਆਣਾ (ਡਾ.)   

    Email: dr.srlangiana@gmail.com
    Address: ਪਿੰਡ ਲੰਗੇਆਣਾ
    ਮੋਗਾ India
    ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮੈਂ ਮਾਸਟਰ ਨਈਂ ਲੱਗਣਾਂ……ਨਿਹਾਲੀਏ, ਮੈਂ ਮਾਸਟਰ ਨਈਂ ਲੱਗਣਾ…! ਮੈਂ ਖਿਆ ਮੈਂ ਮਾਸਟਰ ਨਈਂ ਲੱਗਣਾਂ…!
          ਸਵੇਰੇ ਚਾਰ ਕੁ ਵਜੇ ਦੇ ਕਰੀਬ ਤਾਏ ਨਰੈਂਣੇ ਨੇ ਜਿਉਂ ਹੀ ਸਿਸਕੀਆਂ ਭਰੇ ਬੋਲਾਂ ਰਾਹੀਂ ਸੁਫਨੇ 'ਚ ਉੱਚੀ-ਉੱਚੀ ਬੁੜਬੜਾਉਣਾ ਸ਼ੁਰੂ ਕੀਤਾ…ਤਾਂ ਕੋਲ ਪਈ ਤਾਈ ਨਿਹਾਲੀ ਦੀ ਇਕਦਮ ਨੀਂਦਰ ਖੁੱਲ ਜਾਣ ਤੇ ਤਾਈ ਨੇ ਫਟਾਫਟ ਤਾਏ ਨੂੰ ਜਿਉਂ ਹੀ ਜ਼ੋਰਦਾਰ ਹਲੂਣਾ ਮਾਰਿਆ, ਤਾਂ ਤਾਏ ਦੀਆਂ ਦੋਵੇਂ ਅੱਖਾਂ 'ਚ ਸਾਉਣ ਦੀ ਝੜੀ ਵਾਂਗ ਨੀਰ ਵਗ ਰਿਹਾ ਸੀ  ਤੇ ਗਲੇਡੂਆ ਨਾਲ ਭਰੇ ਗਲੇ ਨੇ ਤਾਏ ਦੀ ਬੋਲਤੀ ਹੀ ਬੰਦ ਕਰਕੇ ਰੱਖ ਦਿੱਤੀ ਗਈ।
      ਨਰੈਂਣਿਆਂ ਕੀ ਗੱਲ ਐ…ਮੈਂ ਫਟਾਫਟ ਸ਼ਰਮੇ ਡਾਕਟਰ ਨੂੰ ਫੋਨ ਕਰਦੀ ਆਂ, ਮੈਨੂੰ ਲੱਗਦੈ ਤੇਰਾ ਬਲੱਡ ਵੱਧ ਗਿਆ ਹੋਣੈਂ, ਅਕਾਲ ਪੁਰਖ ਭਲਾ ਕਰੇ…ਹੋਰ ਨਾ ਕਿਤੇ ਤੈਨੂੰ ਕੋਈ ਦਿਲ-ਦੁਲ ਦਾ ਦੌਰਾ ਪੈ ਜਾਵੇ।
      ਉਏ ਕਮਲੀਏ ਕਿਸੇ ਡਾਕਟਰ ਦੀ ਲੋੜ ਨਹੀਂ, ਨਿਹਾਲੀਏ ਐਵੇਂ ਘਬਰਾਈ ਨਾ ਜਾਹ…ਤੇਰਾ ਨਰੈਂਣਾ ਤਾਂ ਸੁਫਨੇ 'ਚ ਮਾਸਟਰ ਲੱਗ ਗਿਆ ਸੀ ਮਾਸਟਰ…
         ਵੇ ਜਾਹ ਵੇ ਜਾਹ..ਨਰੈਂਣਿਆ, ਇੱਲ ਦੇ ਥਾਂ ਤੇ ਤੈਨੂੰ ਕੁੱਕੜ ਨਹੀਂ ਆਉਂਦਾ, ਤੇ ਅਨਪੜ੍ਹ ਬੂਝੜ ਸੁਪਨੇ ਲੈਂਦਾ ਏ ਮਾਸਟਰੀ ਦੇ, ਅਖੇ ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨੂੰ ਜੱਫੇ, ਛੋਟਾ ਹੁੰਦੈ ਭਾਵੇਂ ਸਕੂਲ ਪਿੱਛੇ ਦੀ ਕੱਟਾ ਵੀ ਨਾ ਲੈ ਕੇ ਲੰਘਿਆ ਹੋਵੇ।
        ਉਏ ਸਹੁਰੇ ਦੀਏ ਨਿਹਾਲੀਏ ਮੇਰਾ ਤਾਜ਼ਾ-ਤਾਜ਼ਾ ਸੁਫਨਾ ਤਾਂ ਸੁਣ ਲੈ, ਫੇਰ ਦਿਨ ਚੜੇ ਤਾਂ ਮੈਂ ਵੀ ਭੁੱਲ ਜਾਵਾਂਗਾ।
    ਚੱਲ ਫਿਰ ਸੁਣਾ ਨਰੈਂਣਿਆ……
    ਨਿਹਾਲੀਏ ਸੁਫਨਾ ਅਜਿਹਾ ਅਜੀਬ ਜਿਹਾ ਚਾਵਾਂ ਭਰਿਆ ਸੀ ਕਿ ਜਾਣੀਂ ਸੱਚੀ-ਮੁੱਚੀ ਆਪਣੇ ਨਾਲ ਦੇ ਪਿੰਡ ਵਾਲੇ ਹਾਈ ਸਕੂਲ ਵਿੱਚ ਮੈਂ ਨੌਵੀਂ ਜਮਾਤ ਵਾਸਤੇ ਪੱਕਾ ਮਾਸਟਰ ਲੱਗ ਗਿਐ…
        ਵੇ ਜਾਹ ਵੇ ਜਾਹ ਨਰੈਣਿਆਂ, ਜਿਹੜੇ ਪਹਿਲਾਂ ਵਾਲੇ ਪੱਕੇ ਮਾਸਟਰ ਲੱਗੇ ਹੋਏ ਨੇ ਉਨ੍ਹਾਂ ਵਿਚਾਰਿਆਂ ਨੂੰ ਤਾਂ ਸਮੇ ਸਿਰ ਤਨਖਾਹ ਨਹੀ ਮਿਲਦੀ ਤੇ ਤੈਨੂੰ ਅਨਪੜ੍ਹ ਨੂੰ ਕਿਸੇ ਨੇ ਤਾਂ ਪ੍ਰਾਈਵੇਟ ਸਕੂਲ 'ਚ ਟੱਲੀ ਮਾਰਨ ਵਾਸਤੇ ਚਪੜਾਸੀ ਵੀ ਨਹੀਂ ਰੱਖਣਾਂ, ਤੈਨੂੰ ਮਾਸਟਰ ਕੀਹਨੇ ਲਾਉਣੈਂ ਐ,ਨਾਲੇ ਵਿਚਾਰੇ ਜਿਹੜੇ ਜਵਾਕ ਪੜ੍ਹ-ਲਿਖ ਕੇ ਹੱਥਾਂ 'ਚ ਡਿਗਰੀਆਂ ਫੜੀ ਰੋਜ਼ ਮਾਸਟਰ ਲੱਗਣ ਵਾਸਤੇ ਸਿਰਾਂ ਤੇ ਡਾਂਗਾ ਖਾਂਦੇ ਹਨ ਨੌਜਵਾਨ ਮੁਟਿਆਰਾਂ ਦੀਆਂ ਚੁੰਨੀਆਂ ਮਿੱਟੀ 'ਚ ਰੁਲਦੀਆਂ ਨੇ ਤੇ ਵਿਚਾਰੀਆਂ ਦੀਆਂ ਗੁੱਤਾਂ ਪੱਟ ਦਿੱਤੀਆਂ ਜਾਂਦੀਆਂ ਹਨ। ਜੀਪਾਂ-ਕਾਰਾਂ ਮਗਰ ਪਾ ਕੇ ਘਸੀੜਿਆ ਜਾ ਰਿਹਾ ਹੈ ਉਹ ਵਿਚਾਰੇ ਕੌੜਾ ਘੁੱਟ ਭਰ ਤੋਰੀ ਵਾਂਗੂੰ ਮੂੰਹ ਲਟਕਾਈ ਫਿਰਦੇ ਨੇ, ਜਿੰਨ੍ਹਾ ਦਾ ਭਵਿੱਖ ਦਿਨੋ-ਦਿਨ ਧੁੰਦਲਾ ਹੁੰਦਾ ਜਾ ਰਿਹਾ ਹੈ, ਉਨ੍ਹਾਂ ਦੀ ਤਾਂ ਕੋਈ ਪੁੱਛਗਿੱਛ ਨਹੀਂ ਹੈ।ਤੇ ਤੂੰ ਨੌਂਵੀ ਜਮਾਤ 'ਚ ਮਾਸਟਰ ਲੱਗ ਗਿਆ…? ਪਹਿਲੀਆਂ-ਦੂਜੀਆਂ ਤਾਂ ਜਮਾਤਾਂ ਹੀ ਭੁੱਲ ਗਿਐ…
     ਉਏ ਭੁੱਲਿਆ ਨਹੀਂ… ਜਦੋਂ ਆਪਣੀ ਸਰਕਾਰ ਨੇ ਇੱਕ ਨਵਾਂ ਅੰਨਾ ਕਾਨੂੰਨ ਹੀ ਪਾਸ ਕਰਕੇ ਰੱਖ ਦਿੱਤੈ, ਕਿ ਬਈ ਅੱਠਵੀਂ ਜਮਾਤ ਤੱਕ ਕੋਈ ਬੱਚਾ ਫੇਲ ਹੀ ਨਹੀਂ ਕਰਨਾਂ, ਤਾਂ ਫੇਰ ਦੱਸ ਮੈਂ ਕੀ ਕਰ ਸਕਦੈ…
           'ਨਰੈਣਿਆਂ ਫੇਰ ਅੱਠਵੀਂ ਤੱਕ ਵਾਲੇ ਸਕੂਲਾਂ ਦਾ ਤਾਂ ਕੋਈ ਵਜੂਦ ਹੀ ਨਾ ਰਿਹਾ…?
    ਉਏ ਨਿਹਾਲੀਏ ਪਹਿਲਾਂ ਮੇਰੀ ਪੂਰੀ ਤਰਾਂ ਗੱਲ ਤਾਂ ਸੁਣ ਲੋ, ਵਿਚ-ਵਿਚਾਲੇ ਆਪਣਾ ਹੀ ਘੋੜਾ ਭਜਾਉਣ ਲੱਗ ਪਈ ਐ…
         ਚੱਲ ਸੁਣਾ…
    ਕਿ ਬਈ ਨਿਹਾਲੀਏ, ਮੇਰੀ ਸੋਚ ਦੀ ਉਸ ਸਮੇਂ ਹੱਦ  ਟੁੱਟ ਕੇ ਚਕਨਾਚੂਰ ਹੋ ਗਈ ਜਦੋਂ ਪੜ੍ਹਾਕੂ ਬੱਚਿਆਂ ਨੇ ਮੈਨੂੰ ਸੋਚਣ ਲਈ ਮਜ਼ਬੂਰ ਕਰ ਦਿੱਤੈ।
         'ਨਰੈਣਿਆ ਉਹ ਕਿਵੇਂ…?
    ਕਿ ਨਿਹਾਲੀਏ ਜਿਉਂ ਹੀ ਮੈਂ ਅੱਜ ਪਹਿਲੇ ਦਿਨ ਸਕੂਲ ਵਿੱਚ ਹਾਜ਼ਰ ਬੱਚਿਆਂ ਨੂੰ ਪੁੱਛਿਆ ਕਿ ਬਈ ਤੁਸੀਂ ਹੁਣ ਤੱਕ ਸਕੂਲੋਂ ਕੀ ਕੁਝ ਸਿਖਿਐ, ਤਾਂ ਪਤੰਦਰ ਅੱਗੋਂ ਸ਼ਤਰ ਦਿਮਾਗ ਵਾਲੇ ਬੱਚੇ ਵੀ ਮੈਨੂੰ ਟਿੱਚਰਾਂ ਕਰਨ ਲੱਗ ਪਏ, ਕਿ ਮਾਸਟਰ ਜੀ ਅਸੀਂ ਤਾਂ ਅੱਜ ਪਹਿਲੇ ਦਿਨ ਸਕੂਲ 'ਚ ਆਏ ਹਾਂ, ਅਸੀਂ ਤਾਂ ਹੁਣ ਤੱਕ ਮੱਝਾਂ-ਬੱਕਰੀਆਂ ਚਾਰੀਆਂ ਨੇ ਜਾਂ ਘਰੇਲੂ ਕੰਮ ਹੀ ਕੀਤੇ ਨੇ ਕਿਉਂਕਿ ਸਰਕਾਰ ਨੇ ਐਲਾਨ ਕੀਤਾ ਹੋਇਐ ਬਈ ਅੱਠਵੀਂ ਤੱਕ ਕੋਈ ਬੱਚਾ ਫੇਲ ਨਹੀਂ ਕਰਨਾ ਤੇ ਫੇਰ ਅਸੀਂ ਤੇ ਸਾਡੇ ਮਾਪਿਆਂ ਨੇ ਸੋਚਿਐ ਬਈ ਜ਼ਰੂਰ ਐਵੇਂ ੫ਵੀਂ-੭ਵੀਂ ਜਮਾਤਾਂ 'ਚ ਪੜ੍ਹਨ ਵਾਸਤੇ ਮੱਥਾ ਮਾਰਨਾ, ਕਿਉਂ ਨਾ ਉਨ੍ਹਾਂ ਚਿਰ ਐਸ਼ ਕਰੀਏ ਜਦੋਂ ਨੌਵੀਂ ਜਮਾਤ ਤੱਕ ਦੀ ਉਮਰ ਹੋਈ ਉਦੋਂ ਸਕੂਲ 'ਚ ਲੱਗਾਂਗੇ, ਤਾਹੀਂ ਅੱਜ ਪਹਿਲੇ ਦਿਨ ਸਕੂਲ ਆਏ ਹਾਂ, ਨਾਲੇ ਮਾਸਟਰ ਜੀ ਜੇ ਥੋਨੂੰ  ਇਹ ਵੀ ਨਹੀਂ ਪਤੈ…ਤਾਂ ਫਿਰ ਅੱਗੇ ਸਾਨੂੰ ਕੀ ਸਿੱਖਿਆ ਦੇ ਦੇਵੋਗੇ, ਨਿਹਾਲੀਏ ਮੈਂ ਤਾਂ ਬੱਚਿਆ ਮੂਹਰੇ ਲਾਜਵਾਬ ਹੁੰਦਾ ਹੋਇਆ ਮੂੰਹ 'ਚ ਉਂਗਲਾ ਪਾ ਕੇ ਬੈਠ ਗਿਆ, ਚਲੋ ਫੇਰ ਮੈਂ ਸੋਚਿਆ ਕਿ ਅੱਜ ਮੈਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਆਪਣੇ ਦੇਸ਼ ਦੇ ਰਾਸ਼ਟਰੀ ਤਿਰੰਗੇ ਝੰਡੇ ਬਾਰੇ ਜਾਣਕਾਰੀ ਦੇਵਾਂਗੇ ਜਿਉਂ ਹੀ ਮੈਂ ਸਵਾਲ ਕੀਤੇ ਕਿ ਬੱਚਿਓ…ਤੁਸੀਂ ਆਪਣੇ ਦੇਸ਼ ਦੇ ਰਾਸ਼ਟਰੀ ਝੰਡੇ ਬਾਰੇ ਕੁਝ ਜਾਣਦੇ ਹੋ..? ਨਿਹਾਲੀਏ ਜਮਾਤ ਵਿੱਚ ਇੱਕ ਦਮ ਚੁੱਪ ਦਾ ਸੰਨਾਟਾ ਛਾ ਗਿਆ, ਪਰ ਫੇਰ ਚਾਲੀ ਬੱਚਿਆਂ ਚੋਂ ਸਿਰਫ ਚਾਰ ਬੱਚਿਆਂ ਨੇ ਹੀ ਹੱਥ ਖੜੇ ਉਦੋਂ ਕੀਤੇ ਜਦੋਂ ਮੈਂ ਖੁਦ ਹੀ ਦੱਸਿਆ ਕਿ ਰਾਸ਼ਟਰੀ ਝੰਡਾ ਜਿਸ ਦੇ ਹਰਾ,ਚਿੱਟਾ,ਕੇਸਰੀ ਤਿੰਨ ਰੰਗ ਹੁੰਦੇ ਹਨ ਕੀ ਤੁਸੀਂ ਉਨ੍ਹਾਂ ਤਿੰਨਾਂ ਰੰਗਾਂ ਦੀ ਮੁੱਢਲੀ ਮਹੱਤਤਾ ਬਾਰੇ ਜਾਣਦੇ ਹੋ।
      ਹਾਂ ਜੀ…(ਚਾਰੋ ਜਾਣੇ ਇੱਕ ਆਵਾਜ਼ 'ਚ ਬੋਲੇ) ਤੇ ਫੇਰ ਮੈਂ ਨਿਹਾਲੀਏ ਉਨ੍ਹਾਂ ਨੂੰ ਕੋਲ ਬੁਲਾ ਕੇ ਇੱਕ ਕਤਾਰ 'ਚ ਖੜੇ ਕਰਕੇ ਵਾਰੀ-ਵਾਰੀ ਇੱਕ-ਇੱਕ ਰੰਗ ਤੇ ਚਾਨਣਾ ਪਾਉਣ ਬਾਰੇ ਕਿਹਾ।
        ਜਿੰਨ੍ਹਾਂ 'ਚ ਪਹਿਲਾ ਬੋਲਿਆ ਅਖੇ, "ਪਿਆਰੇ ਸਾਥੀਓ…! ਸੰਤਰੀ ਰੰਗ ਮੋਟਾ ਸੰਤਰਾ ਸ਼ਰਾਬ ਦੀਆਂ ਬੋਤਲਾਂ 'ਚ ਸਾਨੂੰ ਆਮ ਹੀ ਹਰੇਕ ਪਿੰਡ ਮੋੜ ਤੇ ਜਾਂ ਆਸੇ-ਪਾਸੇ ਠੇਕਿਆਂ ਉਪਰ ਬੜੇ ਸ਼ੋਕ ਨਾਲ ਸਜਾ-ਧਜਾ ਕੇ ਰੱਖਿਆ ਹੁੰਦਾ ਹੈ। ਦੇਖਣ ਨੂੰ ਮਿਲਦਾ ਹੈ ਜੋ ਸਾਡੇ ਸਮਾਜ ਲਈ ਇੱਕ ਕੋਹੜ ਤਾਂ ਹੈ ਇਸ ਰੰਗ ਨੇ ਅੱਜ ਤੱਕ ਅਨੇਕਾਂ ਹੀ ਮਾਵਾਂ ਕੋਲ ਪੁੱਤ, ਨਾਰ ਕੋਲੋਂ ਕੰਤ, ਪੁੱਤਰ-ਧੀ ਕੋਲੋਂ ਬਾਪ ਖੋਹ ਕੇ ਬਹੁਤ ਸਾਰੇ ਘਰ ਉਜਾੜ ਕੇ ਰੱਖ ਦਿੱਤੇ ਹਨ ਪ੍ਰੰਤੂ ਸਾਡੀਆਂ ਸਰਕਾਰਾਂ ਨੂੰ ਬਹੁਤ ਕਮਾਈ ਹੈ। "
    ਤੇ ਦੂਜਾ ਕਹਿੰਦਾ, "ਅਧਿਆਪਕ ਸਾਹਿਬਾਨ ਤੇ ਪਿਆਰੇ ਸਾਥੀਓ…! ਮੈਂ ਚਿੱਟੇ ਰੰਗ ਬਾਰੇ ਤੁਹਾਨੂੰ ਦੱਸਣ ਲੱਗਾ ਹਾਂ ਕਿ ਅੱਜ ਕੱਲ੍ਹ ਚਿੱਟੇ ਨੇ ਚਾਰ-ਚੁਫੇਰੇ ਧੁੰਮਾਂ ਪਾ ਰੱਖੀਆਂ ਹਨ, ਚਿੱਟੇ ਪਾਊਡਰ ਦਾ ਸਾਡੇ ਦੇਸ਼ ਦੇ ਕੋਨੇ-ਕੋਨੇ 'ਚ ਪੈਸਾਰ ਦਿਨੋ-ਦਿਨ ਤਰੱਕੀ ਤੇ ਹੈ, ਜੋ ਜ਼ਿਆਦਾਤਰ ਸਾਡੇ ਗਵਾਂਢੀ ਰਾਜ ਤੋਂ ਸ਼ਰੇਆਮ ਆ ਰਿਹਾ ਹੈ, ਇਸ ਚਿੱਟੇ ਦੇ ਕਹਿਰ ਨੇ ਅੱਜ ਤੋਂ ਤਕਰੀਬਨ ਛੇ ਮਹੀਨੇ ਪਹਿਲਾਂ ਮੇਰੇ ਵੀ ਅਠਾਰਾਂ ਸਾਲਾਂ ਵੱਡੇ ਭਰਾ ਨੂੰ ਨਿਗਲ ਕੇ ਸਾਡੇ ਤੋਂ ਸਦਾ ਸਦਾ ਲਈ ਖੋਹ ਲਿਆ ਅਤੇ ਬਹੁਤ ਸਾਰੇ ਹੋਰ ਨੌਜਵਾਨਾਂ ਨੂੰ ਚਿੱਟੇ ਕਫਨ ਚ ਲਪੇਟ ਦਿੱਤਾ ਹੈ ਜਿਸ ਨਾਲ ਸਾਡੇ ਪਿੰਡ ਦੀਆਂ ਕਈ ਸਜ ਵਿਆਹੀਆਂ ਮਿਟਆਰਾਂ ਦੇ ਸਿਰਾਂ ਤੇ ਚਿੱਟੀਆਂ ਚੁੰਨੀਆਂ ਸਜ ਗਈਆ ਹਨ।" 
    ਨਾਲੋ-ਨਾਲ ਹੀ ਤੀਜਾ ਬੋਲਿਆ:- "ਪਿਆਰੇ ਸਾਥੀਓ… ਹਰਾ ਰੰਗ ਹਰੇਕ ਪਿੰਡ, ਸ਼ਹਿਰ ਦੇ ਅਣਅਧਿਕਾਰਤ ਅਤੇ ਮਨਜ਼ੂਰਸ਼ੁਦਾ ਮੈਡੀਕਲ ਸਟੋਰਾਂ ਤੋਂ ਇਲਾਵਾ ਬਾਕੀ ਕਰਿਆਨੇ ਵਾਲੀਆਂ ਦੁਕਾਨਾਂ ਤੇ ਵੀ ਉਪਲੱਬਧ ਹੈ ਇਸ ਹਰੇ ਰੰਗ ਤੋਂ ਤਿਆਰ ਨਸ਼ੀਲੀਆਂ ਗੋਲੀਆ ਜਿਸਨੂੰ ਨਸ਼ਈ ਲੋਕ ਆਮ ਤੌਰ ਤੇ ਪੋਟਾਡੋਲ ਦੇ ਨਾਮ ਨਾਲ ਪੁਕਾਰਦੇ ਹਨ ਜਿਸ ਦਾ ਪੂਰਾ ਨਾਮ ਟਰੋਮਾਡੋਲ ਹੈ ਇਸ ਨੂੰ ਕਈ ਲੋਕ ਸ਼ੋਕ ਨਾਲ, ਕਈ ਕੰਮਕਾਰ ਸਮੇਂ ਅਤੇ ਕਈ ਵੱਖ-ਵੱਖ ਖੇਡਾਂ 'ਚ ਭਾਗ ਲੈਣ ਵਾਲੇ ਖਿਡਾਰੀ ਵੀ ਇਸ ਦੇ ਗੁਲਾਮ ਹੁੰਦੇ ਹੋਏ ਨਸ਼ੇੜੀਆਂ ਦੀ ਲਾਇਨ ਨੂੰ ਲੰਬੀ ਕਰਦੇ ਹਨ।"
    ਚੌਥਾਂ:- "ਬਈ ਪਿਆਰੇ ਸਾਥੀਓ, ਇੰਨ੍ਹਾਂ ਤਿੰਨ ਰੰਗਾਂ ਤੋਂ ਤਿਆਰ ਝੰਡਾ ਇਕੱਲਾ ਵੀ ਕਿਸੇ ਕੰਮ ਨਹੀਂ, ਜਿੰਨਾ ਚਿਰ ਉਸਨੂੰ ਡੰਡੇ 'ਚ ਨਹੀਂ ਟੰਗਿਆ ਜਾਂਦਾ, ਜਿਸ ਡੰਡੇ 'ਚ ਝੰਡਾ ਟੰਗਿਆ ਜਾਂਦਾ ਹੈ ਉਸ ਡੰਡੇ ਦਾ ਰੰਗ ਵੀ ਖਾਕੀ ਹੁੰਦਾ ਹੈ ਤੇ ਦੂਸਰੇ ਪਾਸੇ ਖਾਕੀ ਰੰਗ ਭੁੱਕੀ-ਪੋਸਤ ਦਾ ਵੀ ਹੈ ਇਸ ਰੰਗ ਨੇ ਵੀ ਸਾਡੇ ਸਮਾਜ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।"
         ਹਾਏ-ਹਾਏ ਵੇ, ਨਰੈਂਣਿਆਂ… ਇਹ ਸੁਣ ਕੇ ਤੂੰ ਚੁੱਪ-ਚਾਪ ਹੀ ਖੜਾ ਰਿਹਾ, ਬੱਚਿਆਂ ਨੂੰ ਘੂਰਨ ਦੀ ਤੇਰੀ ਜ਼ੁਰਤ ਨਾ ਰਹੀਂ।
     'ਉਏ ਨਿਹਾਲੀਏ, ਬੱਚੇ ਲਗਾਤਾਰ ਹੀ ਸਭ ਕੁਝ ਇਉਂ ਬੋਲ ਗਏ ਜਿਵੇਂ ਉਨ੍ਹਾਂ ਨੇ ਚਿਰਾਂ ਤੋਂ ਆਪਣੇ ਮਨ ਦੀ ਭੜਾਸ ਕੱਢੀ ਹੋਵੇ। ਉਨ੍ਹਾਂ ਨੇ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ, ਉਨ੍ਹਾਂ ਦੇ ਦਿਲ ਕੰਬਾਉ ਬੋਲਾਂ ਨੇ ਹੀ ਮੈਨੂੰ ਭੁੱਬਾ ਮਾਰਨ ਲਈ ਮਜ਼ਬੂਰ ਕਰ ਦਿੱਤਾ, ਤਾਂ ਹੀ ਤਾਂ ਮੈਂ ਬੁੜਬੜਾ ਰਿਹਾ ਸੀ ਕਿ ਮੈਂ ਮਾਸਟਰ ਨe੍ਹੀ ਲੱਗਣਾਂ…।'