ਤੁਸੀਂ ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਕਵਿਤਾਵਾਂ

 •    ਗੋਲਕ ਬਾਬੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਨਸ਼ਿਆਂ ਵਿੱਚ ਜਵਾਨੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਵੀਰਾ ਵੇ ਤੇਰੇ ਬੰਨ੍ਹਾਂ ਰੱਖੜੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਛੜੇ ਭਰਾਵੋ ਛੜੇ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਟੱਪੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਧੀ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਗੁਲਾਮ ਤੋਤੇ ਦੀ ਫਰਿਆਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਧੂਣੀਂ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਗਰੀਬ ਦੀ ਪੁਕਾਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕੋਰਟ ਵਿਆਹ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਵਿੱਦਿਆ ਮੰਦਰ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਵਧਗੀ ਕੀਮਤ ਕੁੱਤੇ ਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਕਾਗਜ਼ਾਂ ਦੀ ਮਹਿਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਕਾਕੇ ਦੀ ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਪਰਾਲੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਮਾਪਿਆਂ ਦਾ ਸ਼ਰਾਧ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਰਮਾਂ ਵਾਲੇ ਦਾਦੇ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਚੁੰਨੀ ਬਨਾਮ ਪੱਗ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ / ਸਾਧੂ ਰਾਮ ਲੰਗਿਆਣਾ (ਡਾ.) (ਗੀਤ )
 •    ਜੱਫੀ ਸਿੱਧੂ ਦੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 •    ਜਨਤਾ ਰਾਣੀ / ਸਾਧੂ ਰਾਮ ਲੰਗਿਆਣਾ (ਡਾ.) (ਕਾਵਿ ਵਿਅੰਗ )
 • ਸਭ ਰੰਗ

 •    ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਟੈਟੂ ਬੱਚ ਗਿਐ ? / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਸੋਨੇ ਦੀ ਮੁਰਗੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਵਰਤ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਨਾਰੀ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਕੱਛੀ ਪਾਟ ਗਈ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਪ੍ਰੇਤ ਦੀ ਨਬਜ਼ ਪਛਾਣੀਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਏ ਨਰੈਂਣੇ ਦੀਆਂ ਖਰੀਆਂ-ਖਰੀਆਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਰਾਇਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬੇਸਬਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਕਬਜ਼ ਕੁਸ਼ਤਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਗੀਤਕਾਰੀ ਦਾ ਕੋਹਿਨੂਰ ਹੀਰਾ- ਯੋਧਾ ਲੰਗੇਆਣਾ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਤਾਈ ਨਿਹਾਲੀ ਦੇ ਉੱਡਣ ਖਟੋਲੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਪੰਜਾਬੀਓ, ਪੰਜਾਬੀ ਨੂੰ ਨਾ ਭੁੱਲਿਓ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਲੀਟਰ ਸਿੰਹੁ ਦੀ ਲਾਟਰੀ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਦੋਂ ਤਾਇਆ ਕੰਡਕਟਰ ਲੱਗਿਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਅਮਲੀਆਂ ਦਾ ਮੰਗ ਪੱਤਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਚਿੱਟਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮੈਂ ਮਾਸਟਰ ਨਈਂ ਲੱਗਣਾਂ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜਸਵੀਰ ਸ਼ਰਮਾ ਦੱਦਾਹੂਰ ਨਾਲ ਵਿਸ਼ੇਸ਼ ਮੁਲਾਕਾਤ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
 •    'ਰਿਸ਼ਤੇ ਹੀ ਰਿਸ਼ਤੇ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਂ ਬੋਲੀ ਜੇ ਭੁੱਲ ਜਾਵੋਂਗੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    'ਤਾਈ ਨਿਹਾਲੀ' ਸ਼ਾਦੀ/ਬਰਬਾਦੀ ਸਮਾਜ ਸੇਵੀ ਸੈਂਟਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਚੋਣ ਨਿਸ਼ਾਨ ਗੁੱਲੀ-ਡੰਡਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦਾ ਦੀਵਾਲੀ ਬੰਪਰ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਠੇਕਾ ਤੇ ਸਕੂਲ ਦੀ ਵਾਰਤਲਾਪ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਫੇਸਬੁੱਕ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ / ਸਾਧੂ ਰਾਮ ਲੰਗਿਆਣਾ (ਡਾ.) (ਮੁਲਾਕਾਤ )
 •    ਨਕਲ ਦੀ ਪਕੜ੍ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਬ੍ਰਿਖ ਵੀ ਚੜ੍ਹ ਜਾਂਦੇ ਹਨ ਅੰਧ-ਵਿਸ਼ਵਾਸ਼ ਦੀ ਭੇਟ / ਸਾਧੂ ਰਾਮ ਲੰਗਿਆਣਾ (ਡਾ.) (ਲੇਖ )
 •    ਭਿੱਟਭਿਟੀਆ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 • ਪੱਕਾ ਫੈਸਲਾ (ਕਹਾਣੀ)

  ਸਾਧੂ ਰਾਮ ਲੰਗਿਆਣਾ (ਡਾ.)   

  Email: dr.srlangiana@gmail.com
  Address: ਪਿੰਡ ਲੰਗੇਆਣਾ
  ਮੋਗਾ India
  ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪਿਆਰੇ ਸਾਥੀਓ ਇਹ ਗੱਲ ਕੋਈ ਅੱਜ ਤੋਂ 20 ਕੁ ਸਾਲ ਪਹਿਲਾਂ ਦੀ ਹੈ ਕਿ ਮੇਰੇ ਮੰਮੀ ਅਤੇ ਡੈਡੀ ਜੀ ਦੀ ਪਿੰਡ ਤੋਂ ਤਕਰੀਬਨ ਸੌ ਕਿਲੋਮੀਟਰ ਦੂਰੀ ਤੇ ਸਥਿਤ ਇਕ ਸ਼ਹਿਰ ਵਿਖੇ ਨੌਕਰੀ ਦੀ ਬਦਲੀ ਉਪਰੰਤ ਅਸੀ ਉੱਥੇ ਹੀ ਰਿਹਾਇਸ਼ ਕਰ ਲਈ ਸੀ ਕੁਝ ਸਮੇਂ ਬਾਅਦ ਮੇਰੇ ਮੰਮੀ ਜੀ ਦੀ ਤਬੀਅਤ ਅਚਾਨਕ ਖਰਾਬ ਜਿਹੀ ਰਹਿਣ ਲੱਗ ਪਈ  ਡਾਕਟਰਾਂ ਤੋਂ ਕਾਫੀ ਚੈਕਅੱਪ ਕਰਵਾਇਆ ਪਰ ਕੋਈ ਜ਼ਿਆਦਾ ਫਾਈਦਾ ਨਾਂ ਹੋਇਆ ਪਿੰਡੋਂ ਦਾਦੇ-ਦਾਦੀ, ਚਾਚੇ-ਚਾਚੀ ਜੀ ਹੁਰਾਂ ਦਾ ਤਕਰੀਬਨ ਹਰ ਰੋਜ਼ ਟੈਲੀਫੂਨ ਆਉਂਦਾ ਰਹਿੰਦਾ ਸੀ ਅਤੇ ਉਹ ਮੰਮੀ-ਡੈਡੀ ਜੀ ਨੂੰ ਕਾਫੀ ਵਾਰ ਆਖ ਚੁੱਕੇ ਸਨ ਕਿ ਤੁਹਾਨੂੰ ਪਿੰਡ ਤੋਂ ਗਿਆ ਨੂੰ ਤਕਰੀਬਨ 8-10 ਸਾਲ ਹੋ ਗਏ ਹਨ ਸ਼ਾਇਦ ਕੋਈ ਵੱਡ-ਵਡੇਰਿਆਂ ਦੀ ਭੁੱਲ-ਚੁੱਕ, ਰੋਕ ਰੁੰਨਣ ਜਾਂ ਜਿਸੇ ਸ਼ੈਅ ਦੀ ਹੀ ਕਸਰ ਨਾਂ ਹੋਵੇ ਜਿਹੜਾ ਮੰਮੀ ਨੂੰ ਫਾਇਦਾ ਨਹੀਂ ਹੋਣ ਦਿੰਦਾ ਪਰ ਮੇਰੇ ਡੈਡੀ ਜੀ ਤਾਂ ਪਹਿਲਾਂ ਤੋਂ ਹੀ ਨਾਸਤਕ ਖਿਆਲਾਂ ਦੇ ਹੋਣ ਕਰਕੇ ਉਹ ਇਨਾਂ ਗੱਲਾਂ ਨੂੰ ਬਿਲਕੁਲ ਪਹਿਲ ਨਹੀਂ ਸਨ ਦਿੰਦੇ ਅਤੇ ਉਹਨਾਂ ਦ੍ਰਿੜ ਇਰਾਦੇ ਤੇ ਰਹਿਣ ਲਈ ਆਪਣੇ ਮਨ ਨਾਲ ਪੱਕਾ ਫੈਸਲਾ ਕੀਤਾ ਹੋਇਆ ਸੀ ਤੇ ਸਾਨੂੰ ਵੀ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਲਈ ਹਮੇਸ਼ਾ ਪ੍ਰੇਰਨਾ ਦਿੰਦੇ ਰਹਿੰਦੇ ਆਖਿਰ ਇੱਕ ਦਿਨ ਫੋਨ ਤੇ ਦਾਦੀ-ਦਾਦਾ ਜੀ ਮੇਰੇ ਮੰਮੀ ਜੀ ਨਾਲ ਬਹੁਤ ਗੁੱਸੇ ਹੋਏ ਕਿ ਜੇਕਰ ਤੁਸੀਂ ਦੋਹਾਂ ਨੇ ਆਪਣੇ ਖੇਤ ਵਿੱਚ ਬਾਬਿਆਂ ਦੀ ਮੜੀ ਤੇ ਕੋਈ ਭੁੱਲ ਵਗੈਰਾ ਬਖਸ਼ਾਉਣ ਲਈ ਨਹੀਂ ਆਉਣਾ ਤਾਂ ਸੈਂਟੂ ਨੂੰ ਹੀ ਇੱਕ ਦਿਨ ਭੇਜ ਦੇ ਅਸੀਂ ਉਸਨੂੰ ਤੁਹਾਡੀ ਸੁਖ ਸ਼ਾਂਤੀ ਵਾਸਤੇ ਮੱਥਾ ਟਕਾਉਣ ਨਾਲ ਲੈ ਜਾਵਾਂਗੇ ਜੇਕਰ ਸਾਡੀ ਇਹ ਗੱਲ ਨਹੀਂ ਮੰਨਣੀ ਤਾਂ ਅਸੀਂ ਵੀ ਸਾਰਿਆਂ ਨੇ ਥੋਨੂੰ ਇਹ ਗੱਲ ਦੁਬਾਰਾ ਵਾਰ-ਵਾਰ ਨਾ ਕਹਿਣ ਦਾ ਫੈਸਲਾ ਕਰ ਲਿਆ ਹੈ, ਮੰਮੀ ਵੱਲੋਂ ਡੈਡੀ ਜੀ ਨੂੰ ਇਹ ਸੁਨੇਹਾ ਦੇਣ ਤੇ ਆਖਿਰ ਡੈਡੀ ਜੀ ਨੇ ਮਾਪਿਆਂ ਦਾ ਮਾਣ ਸਤਿਕਾਰ ਕਰਦਿਆਂ ਮੈਨੂੰ ਛੁੱਟੀ ਵਾਲੇ ਦਿਨ ਪਿੰਡ ਭੇਜ ਦਿੱਤਾ ਉਦੋਂ ਮੇਰੀ ਉਮਰ ਤਕਰੀਬਨ 12 ਕੁ ਸਾਲ ਦੀ ਹੋਵੇਗੀ ਤੇ ਮੈਂ ਛੇਵੀਂ ਕਲਾਸ ਵਿੱਚ ਪੜਦਾ ਸਾਂ 
         ਪਿੰਡ ਦਾਦੀ ਮਾਂ ਨੇ ਖੀਰ-ਪੂੜੇ, ਦੁੱਧ ਦੀ ਕੱਚੀ ਲੱਸੀ, ਅਤੇ ਹੋਰ ਕੜਾਹ ਵਗੈਰਾ ਤਿਆਰ ਕੀਤਾ ਇਹਨਾਂ ਬਣੀਆਂ ਚੀਜ਼ਾਂ ਦੀ ਸੁਆਦਲੀ ਮਹਿਕ ਨਾਲ ਮੇਰੇ ਢਿੱਡ ਵਿੱਚ ਚੂਹੇ ਨੱਚਣ ਲੱਗ ਪਏ ਮੈਂ ਫਟਾਫਟ ਕੌਲੀ ਚਮਚਾ ਚੱਕਿਆ ਤੇ ਮਾਂ ਦੇ ਸਿਰਹਾਣੇ ਜਾ ਖੜਾ, ਮਾਂ ਸਮਝ ਗਈ ਸੀ ਤੇ ਕਹਿਣ ਲੱਗੀ ਪੁੱਤ ਰੁਕ… ਤੇ ਥੋੜ੍ਹਾ ਜਿਹਾ ਸਬਰ ਕਰ… ਬੱਸ ਦਸ ਵੀਹ ਕੁ ਮਿੰਟਾਂ ਚ ਆਾਪਾਂ ਬਾਬੇ ਦਾ ਮੱਥਾ ਟੇਕਣ ਤੋਂ ਬਾਅਦ ਸਭ ਕੁਝ ਆਪਾਂ ਈ ਖਾਣਾ ਐ, ਵੱਡ-ਵਡੇਰੇ ਤਾਂ ਬੱਸ ਵਾਸ਼ਨਾ ਦੇ ਹੀ ਭੁੱਖੇ ਹੁੰਦੇ ਨੇ… 
             ਮਾਂ ਫਿਰ ਮੈਂ ਸੈਂਟ ਵੀ ਲਾ ਆਵਾਂ, ਬਾਬਿਆਂ ਨੂੰ ਹੋਰ ਵੀ ਵਾਸ਼ਨਾ ਆ ਜਾਊਗੀ… 
                ਹੈਅ… ਨਾਂ ਪੁੱਤ ਐਂਹ ਨਹੀਂ ਆਖੀਦਾ ਹੁੰਦਾ ਬਾਬਿਆਂ ਨੂੰ…  
      ਉਪਰੰਤ ਖੇਤ ਪਹੁੰਚ ਕੇ ਅਸੀਂ ਦਾਦਾ-ਦਾਦੀ ਤੇ ਮੈਂ ਤਿੰਨੋ ਜਾਣਿਆਂ ਆਪਣੇ ਖੇਤ ਵਿੱਚ ਬਣੀ ਮੜੀ ਦੁਆਲੇ ਮਿੱਟੀ ਕੱਢੀ, ਨੱਕ ਰਗੜੇ ਤੇ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਗੋਡੇ ਟੇਕੇ ਜੋ ਪੂੜੇ, ਖੀਰ,ਫੁਲਕੇ, ਕੜਾਹ, ਦੁੱਧ ਵਗੈਰਾ ਸੀ ਉਹ ਅਸੀਂ ਉਨਾਂ ਇੱਟਾਂ ਦੀ ਬਣੀ ਹੋਈ ਮੜੀ ਦੇ ਆਲੇ ਦੁਆਲੇ ਇੰਝ ਸਜਾ ਦਿੱਤੇ ਜਿਵੇਂ ਬਾਬਾ ਜੀ ਹੁਣੇ ਹੀ ਅੰਬਰੋਂ ਭੁੰਜੇ ਉਤਰ ਕੇ ਛਕਣਗੇ ਉਪਰੰਤ ਅਸੀਂ ਖੇਤ ਵਿੱਚ ਦਾਦਾ ਜੀ ਦੇ ਬੀਜੇ ਹੋਏ ਗਵਾਰੇ ਦੀਆਂ ਫਲੀਆਂ ਤੋੜਨ ਲੱਗ ਪਏ ਇਸਦੇ ਨਾਲ ਹੀ ਜਦੋਂ ਮੈਂ ਦਾਦੀ ਜੀ ਤੋਂ ਮੜੀ ਦੇ ਮੁੱਢਲੇ ਇਤਿਹਾਸ ਬਾਰੇ ਕੁਝ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਕਿਹਾ ਕਿ ਇਹ ਬਾਬੇ ਦੀ ਜਗ੍ਹਾ ਆਪਣੇ ਵਡੇਰਿਆਂ ਚੋਂ ਹੈ ਤੇ ਬਾਬੇ ਹੋਰੀਂ ਚਾਰ ਭਾਈ ਸਨ ਜਿੰਂਨ੍ਹਾਂ ਚੋਂ ਤਿੰਨ ਬਾਲ ਬੱਚਿਆਂ ਵਾਲੇ ਤੇ ਇਹ ਬਾਬਾ ਔਂਤਰਾ ਸੀ ਆਪਾਂ ਨੂੰ ਵੀ ਇਹਦੀ ਜਾਇਦਾਦ ਚੋਂ ਕੁਝ ਹਿੱਸਾ ਆਇਆ ਸੀ ਜਿਸ ਕਰਕੇ ਇਹਦੀ ਮੰਨਤਾ ਕਰਨੀ ਆਪਣਾ ਫਰਜ਼ ਬਣਦਾ ਹੈ 
                       ਪਰ ਦਾਦੀ ਮਾਂ ਕੱਲਾ ਹੀ ਔਂਤਰਾ ਨਾਂਅ ਸੀ ਜਾਂ ਔਂਤਰਾ ਸਿੰਘ ਸੀ 
              ਨਹੀਂ ਪੁੱਤ ਔਂਤਰਾ ਕੋਈ ਨਾਂਅ ਨਹੀਂ ਹੂੰਦਾ ਉਂਝ ਔਲਾਦ ਪੱਖੋਂ ਔਂਤਰਾ ਸੀ ਮਤਲਬ ਵਿਆਹਿਆ ਤਾਂ ਸੀ ਪਰ ਕੁਦਰਤ ਵੱਲੋਂ ਇਹਨਾਂ ਦੇ ਘਰ ਕੋਈ ਧੀ ਜਾਂ ਪੁੱਤਰ ਪੈਦਾ ਨਹੀਂ ਸੀ ਹੋਇਆ ਇਸ ਤਰਾਂ ਦੇ ਆਦਮੀ ਨੂੰ ਔਂਤਰਾ ਕਿਹਾ ਜਾਂਦਾ ਹੈ
       ਫਿਰ ਮੈਂ ਭਾਵੁਕ ਜਿਹੇ ਹੁੰਦੇ ਨੇ ਕਿਹਾ, ‘ਦਾਦੀ ਮਾਂ…ਦਾਦੀ ਮਾਂ…ਦੇਖ ਜੇਕਰ ਬਾਬਾ ਆਪ ਖੁਦ ਹੀ ਔਂਤਰਾ ਸੀ ਤਾਂ ਅਸੀਂ ਇਸ ਤੋਂ ਕੀ ਆਸਾਂ ਉਮੀਦਾਂ ਰੱਖ ਸਕਦੇ ਹਾਂ… 
   ਬੱਸ ਪੁੱਤ ਬੱਸ ਅੱਗੇ ਹੋਰ ਨਾਂ ਕੁਝ ਬੋਲੀਂ ਤੂੰ ਅਜੇ ਨਿਆਣਾ ਏਂ, ਤੇ ਨਾਲੋ-ਨਾਲ ਹੀ ਦਾਦੀ ਮਾਂ ਬਾਪੂ ਜੀ ਨੂੰ ਸਵਾਲ ਕਰਦਿਆਂ ਕੋਸੇ ਜਿਹੇ ਬੋਲਾਂ ਨਾਲ ਕਹਿਣ ਲੱਗੀ, ‘ਕਿ ਛਿੰਦੇ ਦੇ ਬਾਪੂ ਜਦੋਂ ਤੈਨੂੰ ਕੱਲ ਪਤਾ ਲੱਗ ਹੀ ਗਿਆ ਸੀ ਕਿ ਆਪਾਂ ਅੱਜ ਮੜੀ ਤੇ ਮਿੱਟੀ ਕੱਢਣ ਆਉਣੈਂ, ਤਾਂ ਜ਼ਰਾਂ ਮੜੀ ਦੀ ਸਾਫ-ਸਫਾਈ ਤਾਂ ਕਰ ਦੇਣੀ ਸੀ, ਹੁਣ ਜਦੋਂ ਤੇਰਾ ਟੈਮ ਲੱਗਾ ਤਾਂ ਇਸ ਉੱਪਰ ਦੋ-ਚਾਰ ਬਾਲਟੀਆਂ ਪਾਣੀ ਦੀਆਂ ਮਾਰ ਦੇਵੀਂ’। ਤਕਰੀਬਨ ਸਾਨੂੰ ਇੱਕ ਘੰਟੇ ਦਾ ਸਮਾਂ ਲੱਗ ਗਿਆ ਜਦੋਂ ਮੈਂ ਦੂਰੋਂ ਫੇਰ ਮੜੀ ਵੱਲ ਅਚਾਨਕ ਉਚੇਚਾ ਧਿਆਨ ਮਾਰਿਆ ਤਾਂ ਸਾਡੇ ਨਾਲ ਘਰੋਂ ਗਿਆ ਸਾਡਾ ਕਾਲੇ ਰੰਗ ਦਾ ਡੱਬੂ ਮੜੀ ਦੇ ਦੁਆਲੇ ਹੋ ਗਿਆ ਤੇ ਰਾਸ਼ਨ ਪਾਣੀ ਸਾਰਾ ਸਮੇਟ ਗਿਆ ਮੈਂ ਫਟਾਫਟ ਮੜੀ ਵੱਲ ਨੂੰ ਸੋਟੀ ਲੈ ਕੇ ਜਾਣ ਦੀ ਕੋਸ਼ਿਸ਼ ਕਰਨ ਲੱਗਾ ਤੇ ਨਾਲੋ-ਨਾਲ ਹੀ ਦਾਦੀ ਮਾਂ ਨੂੰ ਦੱਸ ਦਿੱਤਾ ਕਿ ਵੇਖ ਮਾਂ ਕਿਵੇ ਆਪਣਾ ਡੱਬੂ ਬਾਬੇ ਵਾਸਤੇ ਰੱਖਿਆ ਭੋਜਨ ਖਾਈ ਜਾਂਦੈਂ ਮੈਂ ਕੇਰਾ ਬਣਾਉਨੈ ਇਹਨੂੰ… 
              ਨਾਂ…ਪੁੱਤ ਨਾਂ… ਉਸਨੂੰ ਮਾਰਨਾਂ ਨਹੀਂ, ਇਹ ਤਾਂ ਦਰਵੇਸ਼ ਹੁੰਦੇ ਨੇ ਦਰਵੇਸ਼… ਮੈਂ ਰੁਕ ਤਾਂ ਗਿਆ ਪਰ ਧਿਆਨ ਉਧਰ ਹੀ ਰੱਖਿਆ ਡੱਬੂ ਨੇ ਸਭ ਕੁਝ ਸਮੇਟ ਕੇ ਜਿਵੇਂ ਆਸ਼ੇ ਟਰੈਕਟਰ ਦੇ ਪਿਛਲੇ ਟਾਇਰ ਦੇ ਪੈਂਚਰ ਹੋ ਜਾਣ ਤੇ ਜੈਕ ਲਾਇਆ ਹੋਵੇ ਵਾਂਗੂੰ ਖੜਕੇ ਆਪਣੀ ਸੱਜੀ ਇੱਕ ਲੱਤ ਚੁੱਕੀ ਤੇ ਮੜੀ ਉਪਰ ਮੂਤਣ ਲੱਗ ਪਿਆ ਮੈਂ ਫੇਰ ਦਾਦੀ ਮਾਂ ਜੀ ਨੂੰ ਅੱਖੀ ਡਿੱਠਾ ਦ੍ਰਿਸ਼ ਦਿਖਾਉਂਦਿਆ ਕਿਹਾ, ਕਿ ਦੇਖ ਮਾਂ ਹੁਣ ਆਪਣਾ ਡੱਬੂ ਵੀ ਕਿੰਨਾ ਸਿਆਣਾ ਹੋ ਗਿਆ ਲੱਗਦੈ ਕਿਉਂਕਿ ਜਿਹੜਾ ਮੜੀ ਦਾ ਸਫਾਈ ਕਰਨ ਦਾ ਕੰਮ ਅਧੂਰਾ ਰਹਿੰਦਾ ਸੀ ਉਹ ਡੱਬੂ ਨੇ ਪੂਰਾ ਕਰ ਦਿੱਤੈ, ਜਿਉਂ ਹੀ ਦਾਦੀ ਨੇ ਉਧਰ ਧਿਆਨ ਮਾਰਿਆ ਤਾਂ ਦ੍ਰਿਸ਼ ਦੇਖ ਅੱਗੋਂ ਮੈਨੂੰ ਜਵਾਬ ਦਿੰਦੀ ਹੋਈ ਕਹਿਣ ਲੱਗੀ ਕਿ ਪੁੱਤ ਜੇ ਇਨ੍ਹਾਂ ਨੂੰ ਐਨੀ ਅਕਲ ਹੋਵੇ ਤਾਂ ਫਿਰ ਕੁੱਤੇ ਕਿਉਂ ਅਖਵਾਉਣ…
         ਉਪਰੰਤ ਦਾਦੀ ਜੀ ਨੇ ਮੈਨੂੰ ਉਂਗਲ ਲਾਇਆ ਤੇ ਅਸੀਂ ਘਰ ਨੂੰ ਤੁਰਨ ਦੀ ਤਿਆਰੀ ਕਰਨ ਲੱਗੇ ਦਾਦਾ ਜੀ ਨੇ ਖੇਤ ਹੀ ਰਹਿਣਾ ਸੀ ਤਾਂ ਦਾਦੀ ਮਾਂ ਡੱਬੂ ਵੱਲ ਇਸ਼ਾਰਾ ਕਰਕੇ ਕਹਿਣ ਲੱਗੀ ਕਿ ਤੁਸੀ ਐਸ ਕਤੀੜ ਨੂੰ ਖੇਤ ਹੀ ਬੰਨ ਕੇ ਦਫਾ ਕਰ ਆਇਆ ਕਰੋ ਰਾਤੀਂ ਵੇਖ ਆਪਣੇ ਘਰ  ਆਈ ਵਿਚਾਰੀ ਬਿੰਬੋ ਦੀ ਇਹਨੇ ਕਿਵੇਂ ਲੱਤ ਪਾੜ ਕੇ ਰੱਖ ਦਿੱਤੀ ਐ……
            ਇੱਕ ਘੰਟੇ ਦੇ ਅੰਦਰ-ਅੰਦਰ ਪਹਿਲਾਂ ਦਰਵੇਸ਼, ਫੇਰ ਕੁੱਤਾ, ਅਤੇ ਆਖਿਰ ਕੁਤੀੜ ਵਾਲੇ ਬੋਲ ਦਾਦੀ ਮਾਂ ਦੇ ਮੂੰਹੋਂ ਸੁਣ ਕੇ ਮੈਂ ਸੋਚਾਂ ਦੀਆਂ ਘੁੰਮਣ ਘੇਰੀਆਂ ਚ ਗੁਆਚ ਸੋਚਿਆ ਕਿ ਅਨਪੜ ਦਾਦੀ ਮਾਂ ਨੇ ਕਿੰਨਾ ਅੰਨ ਦੁੱਧ, ਰਾਸ਼ਨ, ਸਮਾਂ ਬਰਬਾਦ ਕੀਤਾ ਤੇ ਵਾਕਿਆ ਹੀ ਡੈਡੀ ਜੀ ਇੰਨਾਂ ਗੱਲਾਂ ਤੇ ਸੰਤੁਸ਼ਟੀ ਨਹੀਂ ਰੱਖਦੇ ਅਸੀਂ ਪਲਾਂ ਚ ਹੀ ਘਰ ਪਹੁੰਚ ਗਏ ਤੇ ਮੈਂ ਅੱਗੇ ਤੋਂ ਹਮੇਸ਼ਾ ਹੀ ਇੰਨਾਂ ਗੱਲਾਂ ਤੋਂ ਦੂਰ ਰਹਿਣ ਲਈ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ