ਕਵਿਤਾਵਾਂ

  •    ਭਾਰਤ: ਭ੍ਰਸ਼ਟਾਚਾਰ ਦਾ ਸੱਭਿਆਚਾਰ / ਰਵਿੰਦਰ ਰਵੀ (ਕਵਿਤਾ)
  •    ਅਮਰੀਕਾ:ਹਿੰਸਾ ਦਾ ਸੱਭਿਆਚਾਰ / ਰਵਿੰਦਰ ਰਵੀ (ਕਵਿਤਾ)
  •    ਨਵੀਂ ਸਦੀ ਦੀ ਨਵੀਂ ਨਸਲ / ਰਵਿੰਦਰ ਰਵੀ (ਕਵਿਤਾ)
  •    ਪਿੰਡ ਬ੍ਰਹਮੰਡ / ਰਵਿੰਦਰ ਰਵੀ (ਕਵਿਤਾ)
  •    ਆਪਣਾ ਦੇਸ਼ / ਰਵਿੰਦਰ ਰਵੀ (ਕਵਿਤਾ)
  •    ਨਵੀਂ ਸਦੀ ਦਾ ਨਵਾਂ ਘਰ / ਰਵਿੰਦਰ ਰਵੀ (ਕਵਿਤਾ)
  •    ‘ਮੈਂ-ਕੁ-ਭਰ’ ਅਸਮਾਨ / ਰਵਿੰਦਰ ਰਵੀ (ਕਵਿਤਾ)
  •    ਚਿੜੀ ਵਰਗੀ ਕੁੜੀ / ਰਵਿੰਦਰ ਰਵੀ (ਕਵਿਤਾ)
  •    ਨਿੱਕੀਆਂ ਨਿੱਕੀਆਂ ਗੱਲਾਂ / ਰਵਿੰਦਰ ਰਵੀ (ਕਵਿਤਾ)
  •    ਇਕ ਨਵੇਂ ਜਿਸਮ ਦੀ ਤਲਾਸ਼ / ਰਵਿੰਦਰ ਰਵੀ (ਕਵਿਤਾ)
  •    80ਵੀਂ ਝਰੋਖੇ ‘ਚੋਂ: 5 ਕਵਿਤਾਵਾਂ / ਰਵਿੰਦਰ ਰਵੀ (ਕਵਿਤਾ)
  •    60ਵਿਆਂ ਦੇ ਝਰੋਖੇ / ਰਵਿੰਦਰ ਰਵੀ (ਕਵਿਤਾ)
  •    ਸੂਰਜ ਤੇਰਾ ਮੇਰਾ / ਰਵਿੰਦਰ ਰਵੀ (ਕਵਿਤਾ)
  •    ਨਵੀਂ ਸਦੀ ਦੀ ਨਵੀਂ ਤਾਸ਼ / ਰਵਿੰਦਰ ਰਵੀ (ਕਵਿਤਾ)
  •    ਰੁੱਤਾਂ ਦੀ ਸਾਜ਼ਸ਼ / ਰਵਿੰਦਰ ਰਵੀ (ਕਵਿਤਾ)
  •    ਇਹ ਦੀਵਾ ਤੇਰੇ ਨਾਂ / ਰਵਿੰਦਰ ਰਵੀ (ਕਵਿਤਾ)
  •    ਕੁਕਨੂਸ: ਤ੍ਰੈਕਾਲੀ ਚਿਤਰਪਟ / ਰਵਿੰਦਰ ਰਵੀ (ਕਵਿਤਾ)
  •    ਬੀਜ ਦੇ ਮੌਸਮ / ਰਵਿੰਦਰ ਰਵੀ (ਕਵਿਤਾ)
  •    ਇਤਿਹਾਸ ਦਾ ਪੁਨਰ-ਪਾਠ / ਰਵਿੰਦਰ ਰਵੀ (ਕਵਿਤਾ)
  •    ਇਤਿਹਾਸ ਦਾ ਪੁਨਰ-ਪਾਠ / ਰਵਿੰਦਰ ਰਵੀ (ਕਵਿਤਾ)
  • ਇਕ ਨਵੇਂ ਜਿਸਮ ਦੀ ਤਲਾਸ਼ (ਕਵਿਤਾ)

    ਰਵਿੰਦਰ ਰਵੀ   

    Email: r.ravi@live.ca
    Phone: +1250 635 4455
    Address: 116 - 3530 Kalum Street, Terrace
    B.C V8G 2P2 British Columbia Canada
    ਰਵਿੰਦਰ ਰਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਇਸ਼ਕ ਤਾਂ ਹਰ ਉਮਰ ਵਿਚ 
    ਸੰਭਵ ਹੈ!
    ਪਹਿਲਾਂ ਜਿਸਮ ਖੋਦ ਕੇ,
    ਰੂਹ ਲੱਭਦੇ ਰਹੇ,
    ਹੁਣ ਰੂਹ ਖੋਦ ਕੇ,
    ਜਿਸਮ ਲੱਭਦੇ ਹਾਂ!
    ਉਮਰ, ਉਮਰ ਦਾ ਤਕਾਜ਼ਾ ਹੈ!
    ਜਿਸ ਉਮਰ ਵਿਚ,
    ਇਹ ਦੋਵੇਂ ਸੁਲੱਭ ਸਨ,
    ਸੰਤੁਲਨ ਮੰਗਦੇ ਸਨ,
    ਪ੍ਰਸਪਰ ਸਮਝ-ਸਾਲਾਹ ਦਾ –
    ਰੂਹ ‘ਚੋਂ ਜਿਸਮ,
    ਜਿਸਮ ‘ਚੋਂ ਰੂਹ,
    ਪਿੰਡ. ਬ੍ਰਹਿਮੰਡ
    ਵੱਲ ਖੁੱਲ੍ਹਦੇ ਹਰ ਰਾਹ ਦਾ –
    ਉਸ ਉਮਰ ਵਿਚ,
    ਬੇੜੀਆਂ ਦੇ ਬਾਦਬਾਨ ਤਣ ਗਏ –
    ਕੰਢਿਆਂ,
    ਟਾਪੂਆਂ ਦੀ ਇਕ-ਰਸੀ ਤੋਂ ਬੋਰ ਹੋਏ,
    ਹਵਾਵਾਂ ਦੇ ਰੁਖ,
    ਉਲਝਣ, ਸੁਲਝਣ,
    ਭਟਕਣ, ਮੰਜ਼ਲ
    ਦੇ ਆਤਮ-ਵਿਰੋਧ ਨਾਲ ਜੂਝਦੇ – 
    ਨਿਰੰਤਰ ਤੁਰੇ ਰਹਿਣ ਦਾ ਹੀ,
    ਜੀਵਨ-ਦਰਸ਼ਨ ਬਣ ਗਏ!
    ਤੇ ਹੁਣ,
    ਧੌਲੀਆਂ ਝਿੰਮਣੀਆਂ ‘ਚੋਂ,
    ਇਕ ਨਿਰੰਤਰ ਢਲਵਾਨ ਦਿਸਦੀ ਹੈ,
    ਦੂਰ ਪਾਤਾਲ ਦੇ,
    ਇਕ ਵਿਸ਼ਾਲ
    ‘ਨ੍ਹੇਰ-ਬਿੰਦੂ ਵਿਚ ਸਿਮਟਦੀ!
    ਇਸ ‘ਨ੍ਹੇਰ-ਬਿੰਦੂ ਦੇ ਸਨਮੁਖ,
    ਰੂਹ ਖੋਦਦੇ, ਨਿਸਦਿਨ,
    ਇਕ ਨਵਾਂ ਜਿਸਮ ਢੂੰਡਦੇ ਹਾਂ!!!