ਖ਼ਬਰਸਾਰ

 •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
 •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
 •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
 •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
 •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਮੇਰੀ ਹੱਡ-ਬੀਤੀ (ਮਿੰਨੀ ਕਹਾਣੀ)

  ਲਖਵਿੰਦਰ ਵਾਲੀਆ    

  Email: infowwebc@gmail.com
  Cell: +91 94176 44211
  Address: ਜੋਗਾ ਮਾਨਸਾ Joga
  Mansa India
  ਲਖਵਿੰਦਰ ਵਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਘਰੋਂ ਬਾਹਰ ਨਿਕਲਿਆ ਤਾਂ ਕਾਫੀ ਠੰਢ ਸੀ ਪੂਰੀ ਰਾਤ ਹਵਾ ਚਲਦੀ ਰਹੀ ਪੱਤਿਆਂ ਤੇ ਪਈਆਂ ਤ੍ਰੇਲ ਦੀਆਂ ਬੂੰਦਾਂ ਨੂੰ ਵਗਦੀ ਠੰਢੀ ਹਵਾ ਨੇ ਬਰਫ ਦੀਆਂ ਡਲੀਆਂ ਬਣਾ ਦਿੱਤਾ ।  ਮੌਸਮ ਵੀ ਕਾਫੀ ਠੰਢਾ ਸੀ ਤੇ ਮੇਰਾ ਸ਼ਹਿਰ ਜਾਣਾ ਵੀ ਜਰੂਰੀ ਸੀ । ਕਾਫੀ ਸਮਾਂ ਬੱਸ ਸਟੈਂਡ ਤੇ ਉਡੀਕ ਕੀਤੀ ਤੇ ਇੱਕ ਰੋਡਵੇਜ਼ ਦੀ ਬੱਸ ਆ ਰੁਕੀ , ਪਿੰਡ ਤੋਂ ਮੇਰੇ ਨਾਲ ਤਿੰਨ-ਚਾਰ ਸਵਾਰੀਆ ਹੋਰ ਬੱਸ ਵਿੱਚ ਚੜ ਗਈਆਂ ।
  ਮੈਂ ਬੱਸ ਦੇ ਵਿਚਕਾਰ ਸੱਜੇ ਪਾਸੇ ਵਾਲੀ ਸ਼ੀਟ ਤੇ ਬੈਠ ਗਿਆ , ਬੱਸ ਵਿਚ ਪਹਿਲਾਂ ਹੀ ਕਾਫ਼ੀ ਸਵਾਰੀਆ ਸਨ ਜਿੰਨਾਂ ਨੇ ਠੰਢ ਤੋਂ ਬਚਣ ਲਈ ਆਪਣੇ ਪੂਰੇ ਸਰੀਰ ਨੂੰ ਕੱਪੜੇ ਨਾਲ ਲਕੋਇਆ ਹੋਇਆ ਸੀ । ਮੈਂ ਵੀ ਆਪਣੇ ਦੋਵਾਂ ਹੱਥਾਂ ਨੂੰ ਕੋਟ ਦੀਆਂ ਜੇਬਾਂ ਵਿੱਚ ਪਾ ਕੇ ਨਿੱਘੇ ਕਰਨ ਦੀ ਕੋਸ਼ਿਸ ਕਰ ਰਿਹਾ ਸੀ । ਮੇਰੇ ਸਹਾਮਣੇ ਵਾਲੀ ਸ਼ੀਟ ਤੇ ਤਕਰੀਬਨ 45 ਕੁ ਸਾਲ ਦੀ ਉਮਰ ਦਾ ਇੱਕ ਆਦਮੀ ਬੈਠਾ ਸੀ, ਉਸ ਦੀ ਸ਼ੀਟ ਵਾਲਾ ਸ਼ੀਸਾਂ ਖੁੱਲਾ ਹੋਣ ਕਰਕੇ ਹਵਾਂ ਪੂਰੇ ਜ਼ੋਰ ਨਾਲ ਅੰਦਰ ਆ ਰਹੀ ਸੀ , ਰਸਤਾ ਅਜੇ ਅੱਧਿਉ ਜਿਆਦਾ ਬਾਕੀ ਸੀ । ਹਵਾਂ ਸਿੱਧੀ ਮੇਰੇ ਸਿਰ ਨਾਲ ਟਕਰਾਉਦੀ ਤੇ ਇੰਝ ਲਗਦਾ ਜਿਵੇਂ ਕੋਈ ਤਿੱਖੀ ਚੀਜ਼ ਸਿਰ ਵਿਚ ਖੁੱਭ ਰਹੀ ਹੈ ।
  ਉਹ ਆਦਮੀ ਆਪਣੀ ਲੋਈ ਦੀ ਬੁੱਕਲ ਵਿਚ ਵੀ ਕੰਬ ਰਿਹਾ ਸੀ । ਮੈਂ ਮਨ ਹੀ ਮਨ ਸੋਚ ਰਿਹਾ ਸੀ ਕਿ ਇਹ ਕਿਹੋ ਜਾ ਆਦਮੀ ਹੈ ਆਪ ਵੀ ਠੰਢ ਨਾਲ ਕੰਬ ਰਿਹਾ ਤੇ ਨਾਲ ਮੈਨੂੰ ਵੀ ਦੁਖੀ ਕਰ ਰਿਹਾ । ਮੈਂ ਆਪਣੀ ਸ਼ੀਟ ਤੇ ਇਧਰ-ਉੱਧਰ ਹੋ ਕੇ ਦੇਖਿਆਂ ਪਰ ਹਵਾ ਪੂਰੀ ਸ਼ੀਟ ਨੂੰ ਕਬਰ ਕਰ ਰਹੀ ਸੀ ।  ਕਾਫੀ ਦੇਰ ਦੇਖਣ ਤੇ ਮੈਂ ਉਸ ਆਦਮੀ ਨੂੰ ਕਿਹਾ 'ਯਾਰ ਤੂੰ ਕਿਹੋ ਜਾ ਬੰਦਾਂ ਆਪ ਤੇ ਠੰਢ ਨਾਲ ਕੰਬ ਰਿਹਾ ਨਾਲ ਮੈਨੂੰ ਵੀ ਮਾਰੀ ਜਾਨਾਂ ਸ਼ੀਸ਼ਾਂ ਬੰਦ ਕਰ ਲੈ ਠੰਢੀ ਹਵਾਂ ਅੰਦਰ ਆ ਰਹੀ ਆ ' ਉਸ ਆਦਮੀ ਨੇ ਆਪਣੀ ਸ਼ੀਟ ਤੋਂ ਪਿੱਛੇ ਮੁੜ ਕੇ ਮੇਰੇ ਵੱਲ ਦੇਖਿਆ ਤੇ ਫਿਰ ਸ਼ੀਸ਼ੇ ਵੱਲ, ਕੁੱਝ ਚਿਰ ਸੋਚ ਕੇ ਉਸ ਨੇ ਆਪਣੀ ਲੋਈ ਵਿੱਚੋਂ ਆਪਣੇ ਦੋਵੇਂ ਹੱਥ ਬਾਹਰ ਕੱਢ ਕੇ ਮੇਰੇ ਵੱਲ ਕੀਤੇ ਤੇ ਇੰਨੀ ਜ਼ੋਰ ਦੀ ਠੰਢ ਵਿਚ ਵੀ ਮੈਨੂੰ ਪਸੀਨਾਂ ਆ ਗਿਆ  “ਉਸ ਦੇ  ਦੋਵੇ ਹੱਥ ਕੱਟੇ ਹੋਏ ਸਨ.......!”
  ------------------------------------------------