ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ (ਖ਼ਬਰਸਾਰ)


  buy sertraline 25mg

  buy zoloft

  ਪਟਿਆਲਾ --- ਅੱਜ ਇੱਥੇ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ  ਦੇ ਲੈਕਚਰ ਹਾਲ ਵਿਖੇ ਪੰਜਾਬੀ ਸਾਹਿਤ  ਸਭਾ (ਰਜਿ.) ਪਟਿਆਲਾ ਵੱਲੋਂ ਉਭਰਦੇ ਪੰਜਾਬੀ ਸ਼ਾਇਰ ਸ੍ਰੀ ਅਮਨ ਅਰਮਾਨ (ਜਲੰਧਰ) ਰਚਿਤ ਪਲੇਠੇ ਕਾਵਿ ਸੰਗ੍ਰਹਿ ਅਣਗੌਲੇ ਸ਼ਬਦਾਂ ਦੇ ਅਰਥ ਤੇ ਇਕ ਯਾਦਗਾਰੀ ਸਾਹਿਤਕ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਅਮਨ ਅਰਮਾਨ ਜਲੰਧਰ, ਸੂਲ ਸੁਰਾਹੀ ਦੇ ਸੰਪਾਦਕ ਅਤੇ ਉਸਤਾਦ ਗ਼ਜ਼ਲਗੋ ਜਨਾਬ ਬਲਬੀਰ ਸਿੰਘ ਸੈਣੀ ਨੰਗਲ, ਡਾ. ਕਮਲਜੀਤ ਕੌਰ ਬਾਂਗਾ, ਸ੍ਰੀਮਤੀ ਕਮਲ ਸੇਖੋਂ ਅਤੇ ਬਾਬੂ ਸਿੰਘ ਰਹਿਲ ਸ਼ਾਮਲ ਸਨ। ਗੋਸ਼ਟੀ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਅਮਨ ਅਰਮਾਨ ਵਿਚ ਸ਼ਾਇਰੀ ਦੇ ਖੇਤਰ ਵਿਚ ਅੱਗੇ ਵਧਣ ਦੀਆਂ ਭਰਪੂਰ ਸੰਭਾਵਨਾਵਾਂ ਹਨ ਅਤੇ ਸਾਹਿਤ ਸਭਾ ਵੱਲੋਂ ਸਮੇਂ ਸਮੇਂ ਤੇ ਅਜਿਹੇ ਹੋਰ ਲੇਖਕਾਂ ਦੀਆਂ ਲਿਖਤਾਂ ਨੂੰ ਸਰੋਤਿਆਂ ਦੇ ਸਨਮੁੱਖ ਕੀਤਾ ਜਾਇਆ ਕਰੇਗਾ। ਗੋਸ਼ਟੀ ਵਿਚ ਪੁਸਤਕ ਬਾਰੇ ਡਾ. ਅਰਵਿੰਦਰ ਕੌਰ ਦਾ ਲਿਖਿਆ ਵਿਦਵਤਾ ਭਰਪੂਰ ਪਰਚਾ ਲੈਕਚਰਾਰ ਡਾ. ਕਮਲਜੀਤ ਕੌਰ ਬਾਂਗਾ (ਚੰਡੀਗੜ੍ਹ) ਨੇ ਪੜ੍ਹਿਆ।  ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਦਾ ਕਹਿਣਾ ਸੀ ਕਿ ਅਮਨ ਅਰਮਾਨ ਨੂੰ ਆਪਣੇ ਅੰਦਾਜ਼ ਵਿਚ ਗੱਲ ਕਹਿਣ ਦੀ ਜਾਚ ਆਉਂਦੀ ਹੈ। ਜਲੰਧਰ ਤੋਂ ਪੁੱਜੇ ਡਾ. ਰਾਹੁਲ ਸਿੰਘ, ਸਿਮਰਜੀਤ ਸਿੰਘ ਸਿਮਰ, ਡਾ. ਸੁਖਮਿੰਦਰ ਸਿੰਘ ਸੇਖੋਂ, ਡਾ. ਅਵਤਾਰ ਸਿੰਘ ਅਤੇ ਡਾ.ਰਵੀ ਭੂਸ਼ਣ (ਮਿੱਟੀ ਮਾਲਵੇ ਦੀ ਮੈਗਜ਼ੀਨ ਦੇ ਸੰਪਾਦਕ) ਨੇ ਵੀ ਇਸ ਸਮੇਂ ਵਿਚਾਰ ਚਰਚਾ ਵਿਚ ਭਾਗ ਲਿਆ। ਜਨਾਬ ਬਲਬੀਰ ਸਿੰਘ ਸੈਣੀ ਅਤੇ ਉਘੇ ਗੀਤਕਾਰ ਗਿੱਲ ਸੁਰਜੀਤ ਨੇ ਦਿਲਾਂ ਨੂੰ ਟੁੰਭਣ ਵਾਲਾ ਕਲਾਮ ਪੇਸ਼  ਕਰਕੇ ਵਾਹ ਵਾਹ ਖੱਟੀ।

  Photo

  ਸ੍ਰੀ ਬਲਬੀਰ ਸਿੰਘ ਸੈਣੀ ਨੂੰ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਅਮਨ ਅਰਮਾਨ, ਡਾ. ਕਮਲਜੀਤ ਕੌਰ ਬਾਂਗਾ, ਸ੍ਰੀਮਤੀ ਕਮਲ ਸੇਖੋਂ, ਸੁਖਦੇਵ ਚਹਿਲ  ਅਤੇ ਦਵਿੰਦਰ ਪਟਿਆਲਵੀ
  ਇਸ ਗੋਸ਼ਟੀ ਵਿਚ ਨਾਰੀ ਦਿਵਸ ਨੂੰ ਸਮਰਪਿਤ ਕਾਵਿ ਦੌਰ ਵਿਚ ਵੱਖ ਵੱਖ ਸ਼ਹਿਰਾਂ ਤੋਂ ਪੁੱਜੇ ਲੇਖਕਾਂ ਸਮੇਤ ਸਥਾਨਕ ਲੇਖਕਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਨਾਰੀ ਦਿਵਸ ਬਾਰੇ ਡਾ. ਰਾਜਵੰਤ ਕੌਰ ਪੰਜਾਬੀ, ਸੁਰਿੰਦਰ ਕੌਰ ਬਾੜਾ ਸਰਹਿੰਦ, ਅਮਰਜੀਤ ਕੌਰ ਮਾਨ, ਡਾ. ਇੰਦਰਪਾਲ ਕੌਰ, ਪਵਨਜੀਤ ਕੌਰ ਆਦਿ ਨੇ ਆਪੋ ਆਪਣੀਆਂ ਲਿਖ਼ਤਾਂ ਜ਼ਰੀਏ ਔਰਤ ਮਨ ਨੂੰ ਪ੍ਰਤਿਬਿੰਬਤ ਕੀਤਾ। ਸਟੇਜੀ ਸ਼ਾਇਰ ਕੁਲਵੰਤ ਸਿੰਘ, ਸੁਖਦੇਵ ਸਿੰਘ ਚਹਿਲ, ਅਫ਼ਰੋਜ਼ ਅੰਮ੍ਰਿਤ, ਮਨਜੀਤ ਪੱਟੀ, ਬਲਬੀਰ ਜਲਾਲਾਬਾਦੀ, ਉਪਰਾਮ, ਡਾ. ਜੀ.ਐਸ.ਆਨੰਦ, ਗੁਰਚਰਨ ਚੌਹਾਨ, ਜੰਟੀ ਬੇਤਾਬ ਬੀਂਬੜ, ਅਸ਼ੋਕ ਗੁਪਤਾ, ਗਜਾਦੀਨ ਪੱਬੀ, ਨਰਿੰਦਰਜੀਤ ਸੋਮਾ, ਨਵਦੀਪ ਸਕਰੌਦੀ, ਕ੍ਰਿਸ਼ਨ ਧੀਮਾਨ, ਐਸ.ਐਸ.ਭੱਲਾ, ਤਰਸੇਮ ਸਮਾਣਾ ਨੇ ਵੀ ਵੰਨ ਸੁਵੰਨੇ ਵਿਸ਼ਿਆਂ ਵਾਲੀਆਂ ਲਿਖਤਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਗੋਸ਼ਟੀ ਵਿਚ ਕੈਪਟਨ ਮਹਿੰਦਰ ਸਿੰਘ, ਡਾ. ਗੁਰਕੀਰਤ ਕੌਰ, ਅੰਗਰੇਜ਼ ਕਲੇਰ ਰਾਜਪੁਰਾ, ਸੁਖਵਿੰਦਰ ਸਿੰਘ ਸੁੱਖੀ, ਪ੍ਰੋ. ਜੇ.ਕੇ.ਮਿਗਲਾਨੀ, ਮਨਦੀਪ ਘੱਗਾ, ਹਰਸ਼ ਕੁਮਾਰ ਹਰਸ਼, ਰਘਬੀਰ ਸਿੰਘ ਮਹਿਮੀ, ਅਜੀਤ ਰਾਹੀ, ਯੂ.ਐਸ.ਆਤਿਸ਼, ਜਸਵਿੰਦਰ ਸਿੰਘ, ਨਵਦੀਪ ਸਿੰਘ ਮੁੰਡੀ, ਸੁਨੀਲ ਕਾਯਥ, ਐਮ.ਐਸ.ਜੱਗੀ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਕ੍ਰਿਸ਼ਨ ਧੀਮਾਨ, ਗੋਪਾਲ ਕ੍ਰਿਸ਼ਨ ਆਦਿ ਉਚੇਚੇ ਤੌਰ ਤੇ ਸ਼ਾਮਲ ਸਨ। ਸਭਾ ਵੱਲੋਂ ਸ੍ਰੀ ਸੈਣੀ, ਅਰਮਾਨ, ਡਾ. ਕਮਲਜੀਤ ਕੌਰ ਬਾਂਗਾ, ਸਿਮਰਜੀਤ ਸਿਮਰ ਆਦਿ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਕਹਾਣੀਕਾਰ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਸਾਂਝੇ ਤੌਰ ਤੇ ਨਿਭਾਇਆ।

  ਦਵਿੰਦਰ ਪਟਿਆਲਵੀ
  ਪ੍ਰਚਾਰ ਸਕੱਤਰ