ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ (ਖ਼ਬਰਸਾਰ)


  ਲੁਧਿਆਣਾ --- ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਪ੍ਰੀਤਮ ਪੰਧੇਰ, ਮਹਿੰਦਰਦੀਪ ਗਰੇਵਾਲ, ਜਨਮੇਜਾ ਜੌਹਲ ਅਤੇ ਤ੍ਰੈਲੋਚਨ ਲੋਚੀ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਮੰਚ ਵੱਲੋਂ ਮੰਗ ਕੀਤੀ ਗਈ ਕਿ ਯੂ.ਪੀ.ਐਸ.ਸੀ. ਨੇ ਪੰਜਾਬੀ ਸਮੇਤ ਹੋਰ ਭਾਸ਼ਾਵਾਂ 'ਤੇ ਜਿਹੜੀਆਂ ਪਾਬੰਧੀਆਂ ਲਗਾਈਆਂ ਗਈਆਂ ਹਨ, ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ। ਸਭਾ ਵੱਲੋ ਦੋ ੰਿਮੰਟ ਦਾ ਮੌਨ ਧਾਰ ਕੇ ਸ਼ਾਇਰ ਜਗਜੀਤ ਗੁਰਮ ਦੇ ਚਚੇਰੇ ਭਰਾ ਦੇ ਭਰ-ਜਵਾਨੀ 'ਚ ਅਕਾਲ ਚਲਾਣਾ ਕਰ ਜਾਣ 'ਤੇ ਡੂੰੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ।
  ਜਨਮੇਜਾ ਜੌਹਲ ਨੇ ਵਿਸ਼ਵ ਖੋਤਾ ਦਿਵਸ 'ਤੇ ਵਿਚਾਰ ਰੱਖਦਿਆਂ ਕਿਹਾ ਕਿ ਇਹ ਦਿਵਸ ਕਿਰਤੀ ਜਾਨਵਰਾਂ ਨੂੰ ਸਮਰਪਿਤ ਹੈ। ਉਹ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਹੀ ਨਹੀਂ ਕਰਦੇ, ਸਗੋਂ ਸੰਸਾਰ ਨੂੰ ਚਲਦੇ ਰੱਖਣ ਵਿਚ ਆਪੋ-ਆਪਣਾ ਯੋਗਦਾਨ ਵੀ ਪਾਉਂਦੇ ਹਨ।

  Photo
  ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਸਭਾ ਦੀ ਕਾਰ-ਗੁਜ਼ਾਰੀ ਬਾਰੇ ਦੱਸਦਿਆਂ ਹੋਇਆ ਤ੍ਰੈਲੋਚਨ ਲੋਚੀ ਨੂੰ ਗ਼ਜ਼ਲ ਪੇਸ਼ ਦੀ ਗੁਜ਼ਾਰਿਸ਼ ਕੀਤੀ। ਉਨ੍ਹਾਂ ਦਾ ਸ਼ਿਅਰ 'ਬੜਾ ਗੁਸਤਾਖ ਹੈ ਇਹ ਸ਼ਹਿਰ ਤੇਰਾ, ਕਿ ਜਿੱਥੇ ਸਹਿਮ ਕੇ ਚੜ੍ਹਦਾ ਸਵੇਰਾ', ਜਸਦੀਪ ਸਿੰਘ ਨੇ 'ਇੱਟਾਂ ਦੀ ਚਾਰਦੀਵਾਰੀ, ਬਣੀ ਘਰ, ਮਾਂ ਦੀ ਆਮਦ', ਰਾਣਾ ਚੰਡੀਗੜ੍ਹੀਆਂ ਨੇ ਗੀਤ 'ਮਾਂ ਕਿਸੇ ਵੀ ਪੁੱਤ ਦੇ ਨਾ ਹਿੱਸੇ ਵਿਚ ਆਈ ਏ', ਪ੍ਰੋ: ਮਹਿੰਦਰਦੀਪ ਗਰੇਵਾਲ ਨੇ ਗ਼ਜ਼ਲ 'ਰੱਖੇ ਬਹੁਤ ਬਚਾ ਕੇ ਪੱਤੇ, ਲੈ ਗਈ ਪੌਣ ਉਡਾ ਕੇ ਪੱਤੇ', ਦਲਵੀਰ ਸਿੰਘ ਲੁਧਿਆਣਵੀ ਨੇ ਵਿਸ਼ਵ ਜਲ ਦਿਵਸ ਨੂੰ ਸਮਰਪਿਤ ਦੋਹਾ, 'ਆਓ ਕਰੀਏ ਰਲ-ਮਿਲ ਕੇ ਪਾਣੀ ਦਾ ਸਤਿਕਾਰ, ਬੂੰਦ-ਬੂੰਦ ਨੂੰ ਤਰਸੇ ਨਾ ਇਹ ਸਾਡਾ ਸੰਸਾਰ', ਵਿਸ਼ਵ ਔਰਤ ਦਿਵਸ ਨੂੰ ਸਮਰਪਿਤ ਕੁਲਵਿੰਦਰ ਕੌਰ ਕਿਰਨ ਨੇ 'ਅਨੋਖਾ ਹੈ ਕੁਦਰਤ ਦਾ ਵਰਦਾਨ ਔਰਤ, ਕਿ ਹੈ ਆਪਣੀ ਧਰਤੀ ਦੀ ਜਿੰਦਜਾਨ ਔਰਤ' ਅਤੇ ਗੁਰਦੀਸ਼ ਕੌਰ ਗਰੇਵਾਲ ਨੇ 'ਮੈਂ ਔਰਤ ਹਾਂ' ਪੇਸ਼ ਕੀਤੀ। ਅੰਮ੍ਰਿਤਬੀਰ ਕੌਰ ਨੇ 'ਕਵਿਤਾ ਮੇਰੀ ਅੱਜ ਮੇਰੇ ਹੱਥ ਨਾ ਆਈ', ਧਾਰਮਿਕ ਕਵਿਤਾ ਰਵਿੰਦਰ ਦੀਵਾਨਾ ਅਤੇ ਡਾ. ਬਲਵਿੰਦਰ ਗਲੈਕਸੀ ਨੇ, ਰਾਜਿੰਦਰ ਵਰਮਾ ਨੇ ਸਭਿਆਚਾਰ ਨੂੰ ਸਮਰਪਿਤ ਵਿਸਾਖੀ 'ਤੇ ਕਵਿਤਾ ਪੇਸ਼ ਕੀਤੀ। ਗੁਰਸ਼ਰਨ ਸਿੰਘ ਨਰੂਲਾ ਨੇ ਹੁਣ ਅਸੀਂ ਰੱਬ ਦੀ ਅਦਾਲਤ ਵਿਚ ਹੀ ਮਿਲਾਂਗੇ, ਰਾਵਿੰਦਰ ਸਿੰਘ ਰਵੀ ਨੇ 'ਫੋਕਿਆਂ ਹੁੰਗਾਰਿਆਂ ਨਾਲ ਗੱਲ ਨ੍ਹੀ ਬਣਨੀ', ਬੁੱਧ ਸਿੰਘ ਨੀਲੋ ਨੇ ਲੇਖ 'ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ', ਰਾਵਿੰਦਰ ਸਿੰਘ ਮਰਜਾਰਾ ਨੇ 'ਨਾ ਮਾਰੋ ਧੀਆਂ ਧੀਆਣੀਆਂ', ਇੰਜ ਸੁਰਜਨ ਸਿੰਘ ਨੇ ਇਹ ਦੁਨੀਆ ਰੰਗ-ਬਰੰਗੀ ਏ ਅਤੇ ਦਿਲੀਪ ਕੁਮਾਰ ਅਵਧ ਨੇ ਅਜੋਕੇ ਨੇਤਾਵਾਂ 'ਤੇ ਹਿੰਦੀ ਵਿਚ ਕਵਿਤਾ ਪੇਸ਼ ਕੀਤੀ। ਪ੍ਰੀਤਮ ਪੰਧੇਰ ਨੇ 'ਸ਼ੀਸ਼ੇ ਦਾ ਜਦ ਪਾਣੀ ਮੈਲ਼ਾ ਗਿਆ, ਚੰਗੇ-ਮੰਦੇ ਦਾ ਨਿਬੇੜਾ ਹੋ ਗਿਆ' ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। ਤ੍ਰੈਲੋਚਨ ਲੋਚੀ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਸਾਨੂੰ ਮਾਂ-ਬੋਲੀ ਪੰਜਾਬੀ ਨਾਲ ਜੁੜਨਾ ਚਾਹੀਦਾ ਹੈ। 

  ਦਲਵੀਰ ਸਿੰਘ ਲੁਧਿਆਣਵੀ
  ਜਨਰਲ ਸਕੱਤਰ