ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਬਚਪਨ ਦੀਆਂ ਅਨਭੋਲ ਗ਼ਲਤੀਆਂ (ਪਿਛਲ ਝਾਤ )

  ਹਰਦੇਵ ਸਿੰਘ ਧਾਲੀਵਾਲ   

  Email: ssp.hdhaliwal@yahoo.ca
  Cell: +91 98150 37279
  Address:
  India
  ਹਰਦੇਵ ਸਿੰਘ ਧਾਲੀਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  abortion in philippines

  misoprostol philippines
  ਅੰਮ੍ਰਿਤਸਰ ਸਾਡਾ ਘਰ ਕੱਟੜਾ ਬੱਘੀਆਂ ਹਾਲ ਬਜਾਰ ਅੰਮ੍ਰਿਤਸਰ ਵਿਖੇ ਸੀ। ਸਾਡਾ ਘਰ ਬਹੁਤ ਖੁੱਲ੍ਹਾ ਡੁੱਲ੍ਹਾ ਸੀ। ਦੂਸਰੀ ਤੇ ਤੀਸਰੀ ਮੰਜ਼ਲ 'ਤੇ ਸਾਡੀ ਰਿਹਾਇਸ਼ ਸੀ। ਆਮ ਤੌਰ ਤੇ ਘਰੇਲੂ ਰਿਹਾਇਸ਼ ਤਾਂ ਤੀਸਰੀ ਮੰਜ਼ਲ ਤੇ ਹੀ ਸੀ। ਤੀਸਰੀ ਮੰਜ਼ਲ 'ਤੇ ਦੋ ਵੱਡੀਆਂ ਬਰਸਾਤੀਆਂ ਸਨ, ਬੜੀ ਵੱਡੀ ਰਸੋਈ ਤੇ ਹੋਰ ਛਤਾਓ ਵੀ ਸੀ। ਮੇਰੇ ਚਾਚੇ ਬਿਹਾਰਾ ਸਿੰਘ ਦਾ ਲੜਕਾ ਪ੍ਰੀਤਮ ਸਿੰਘ ਵੀ ਅੰਮ੍ਰਿਤਸਰ ਸਾਡੇ ਕੋਲ ਹੀ ਪੜ੍ਹਦਾ ਰਿਹਾ ਸੀ, ਜਦੋਂ ਮੇਰੀ ਸੁਰਤ ਸੰਭਲੀ ਤਾਂ ਮੈਂ ਉਸ ਸਮੇਂ ਦੁੱਧ 'ਤੇ ਹੀ ਗੁਜ਼ਾਰਾ ਕਰਦਾ ਸੀ, ਸ਼ਾਇਦ ਮੈਂ 1944 ਵਿੱਚ ਰੋਟੀ ਖਾਧੀ। ਮੈਂ ਦੇਖਦਾ ਰਿਹਾ, ਕਿ ਚਾਚਾ ਜੀ, ਗਿਆਨੀ ਸ਼ੇਰ ਸਿੰਘ ਤਕਰੀਬਨ ਸਾਢੇ ਤਿੰਨ ਵਜੇ ਉੱਠ ਕੇ ਲਿਖਾਉਣਾ ਸ਼ੁਰੂ ਕਰ ਦਿੰਦੇ ਤੇ ਤਕਰੀਬਨ ਡੇਢ ਦੋ ਘੰਟੇ ਲਿਖਾ ਕੇ ਫਿਰ ਨਹਾ ਕੇ ਨਿੱਤਨੇਮ ਕਰਕੇ ਕੋਈ ਕੰਮ ਕਰਦੇ, ਉਹ ਹਮੇਸ਼ਾ ਬੂਟ ਪਾਲਿਸ਼ ਹੋਏ ਪਾਉਂਦੇ ਸਨ, ਕੱਪੜੇ ਖੱਦਰ ਦੇ ਪਰ ਗੂੜ੍ਹੀ ਨੀਲੀ ਪੱਗ ਬੰਨ੍ਹਦੇ ਸਨ। ਸਾਡੇ ਤੋਂ ਉਹ ਆਪਣੀ ਪੱਗ ਠੀਕ ਕਰਵਾਉਂਦੇ, ਕਿ ਕਿਤੇ ਉਨ੍ਹਾਂ ਦੀ ਛੋਟੀ ਪੀਲੀ ਪੱਗ ਬਾਹਰ ਤਾਂ ਨਹੀਂ ਦਿਸ ਰਹੀ। ਮੇਰੇ ਪਿਤਾ ਸ੍ਰ. ਖੀਵਾ ਸਿੰਘ ਅਕਸਰ ਚਾਚਾ ਜੀ ਨਾਲ ਬਾਹਰ ਜਾਂਦੇ ਸੀ। ਜਦੋਂ ਘਰ ਹੁੰਦੇ ਤਾਂ ਅਖ਼ਬਾਰ ਆਦਿ ਦੇ ਕੰਮ ਵਿਚ ਮਸ਼ਰੂਫ਼ ਰਹਿੰਦੇ ਸਨ। ਅਕਸਰ ਸਲੇਟੀ ਪੱਗ ਬੰਨ੍ਹਦੇ ਤੇ ਪੂਰੀ ਪੂਣੀ ਕਰਕੇ ਬੰਨ੍ਹਦੇ। ਪੜ੍ਹ ਤਾਂ ਉਹ ਸਿਰਫ ਪੰਜਾਬੀ ਹੀ ਸਕਦੇ ਸਨ, ਪਰ ਦੇਖਣ ਵਾਲੇ ਨੂੰ ਲੱਗਦਾ ਸੀ ਕਿ ਉਹ ਬਹੁਤ ਪੜ੍ਹੇ ਲਿਖੇ ਹਨ। ਮੇਰੀ ਵੱਡੀ ਮਾਂ ਜੀ ਭਗਵਾਨ ਕੌਰ ਸਾਫ਼ ਤੇ ਸਿੱਧੇ ਸੁਭਾਅ ਦੀ ਸੀ। ਕੀਰਤਨ ਸੋਹਲੇ ਦਾ ਪਾਠ ਮੈਂ ਉਨ੍ਹਾਂ ਤੋਂ ਹੀ ਸਿੱਖਿਆ ਤੇ ਸੱਤਵੀਂ ਜਮਾਤ ਤੱਕ ਮੈਂ ਆਪਣੀ ਵੱਡੀ ਮਾਂ ਜੀ ਨਾਲ ਹੀ ਸੌਂਦਾ ਸੀ। ਘਰ ਵਿਚ ਅਸੀਂ ਮਾਂ ਜੀ ਨੂੰ ਛੋਟੀ ਮਾਂ ਜੀ ਅਤੇ ਵੱਡੀ ਮਾਂ ਜੀ ਨੂੰ ਵੱਡੀ ਮਾਂ ਜੀ ਕਹਿੰਦੇ ਸੀ। ਮੇਰੀ ਛੋਟੀ ਮਾਂ ਜੀ ਪੜ੍ਹੀ ਲਿਖੀ ਤਾਂ ਨਹੀਂ ਸੀ ਪਰੰਤੂ ਅੰਮ੍ਰਿਤਸਰ ਦੀ ਰਿਹਾਇਸ਼ ਅਤੇ ਮਹੌਲ ਕਰਕੇ ਪੂਰੀ ਸਫਲ ਔਰਤ ਬਣ ਗਈ ਸੀ ਤੇ ਘਰ ਤੇ ਕੰਟਰੋਲ ਰੱਖਦੀ ਸੀ।

  ਮੈਨੂੰ ਯਾਦ ਹੈ ਕਿ ਸ਼ਾਇਦ ਅਗਸਤ 1943 ਦਾ ਮਹੀਨਾ ਸੀ, ਚਾਚਾ ਜੀ ਉੱਪਰ ਖੁੱਲੇ ਵੇਹੜੇ ਵਿਚ ਮੰਜੇ ਤੇ ਬੈਠੇ ਸਨ, ਉਨ੍ਹਾਂ ਕੋਲ ਸ੍ਰ. ਗੋਪਾਲ ਸਿੰਘ ਕ੍ਰਿਸ਼ਨਾ ਗਲੀ ਲਹੌਰ, ਜੋ ਕਿ ਸ੍ਰ. ਬਹਾਦਰ ਮਹਿਤਾਬ ਸਿੰਘ ਦੇ ਮੁਨਸ਼ੀ ਰਹੇ ਸਨ ਤੇ ਉਨ੍ਹਾਂ ਦਾਆਪਸੀ ਵਰਤਾਅ ਭਰਾਵਾਂ ਵਰਗਾ ਸੀ, ਵੀ ਬੈਠੇ ਸਨ। ਉਨ੍ਹਾਂ ²ਨੇ ਸਿਰ ਤੋਂ ਪੱਗ ਲਾਹ ਕੇ ਗੋਡੇ 'ਤੇ ਰੱਖੀ ਹੋਈ ਸੀ, ਉਨ੍ਹਾਂ ਦੇ ਕੇਸ ਅਤੇ ਜੂੜਾ ਬਹੁਤ ਹੀ ਛੋਟੇ ਸੀ, ਦੂਜੇ ਸ਼ਾਇਦ ਬਾਵਾ ਪ੍ਰੇਮ ਸਿੰਘ ਹੋਤੀ ਮਰਦਾਨ ਸੀ। ਦੋਵਾਂ ਦੀਆਂ ਚਿੱਟੀਆਂ ਦਸਤਾਰਾਂ ਸਨ। ਮੈਂ ਹਾਲ ਕਮਰੇ ਵਿਚ ਖੇਡ ਰਿਹਾ ਸੀ, ਤਾਂ ਪ੍ਰੀਤਮ ਸਿੰਘ ਮੈਨੂੰ ਬੁਲਾ ਕੇ ਉੱਪਰ ਲੈ ਆਇਆ ਅਤੇ ਬਰਸਾਤੀ ਵਿਚ ਮੈਨੂੰ ਲਿਜਾ ਕੇ ਕਹਿਣ ਲੱਗਿਆ, ਕਿ ਮੈਂ ''ਗੋਪਾਲ ਸਿੰਘ ਜੂੰਡੀ ਓਏ ਕਹਾਂ'' ਮੈਂ ਨਾਹ ਕਰ ਦਿੱਤੀ, ਉਹ ਮੇਰੇ ਦੋਵੇਂ ਵੱਡੇ ਭਰਾ ਬਲਦੇਵ ਸਿੰਘ ਅਤੇ ਗੁਰਦੇਵ ਸਿੰਘ ਨੂੰ ਵੀ ਲੈ ਆਇਆ ਅਤੇ ਇਹ ਸਾਰਿਆਂ ਨੇ ਹੀ ਮੈਨੂੰ ਕਹਿਣ ਲਈ ਉਕਸਾਇਆ। ਮੈਂ ਅਨਭੋਲ ਬਾਹਰ ਆ ਕੇ ਉੱਚੀ ਅਵਾਜ਼ ਵਿੱਚ ''ਗੋਪਾਲ ਸਿੰਘ ਜੂੰਡੀ ਓਏ'' ਦੋ ਤਿੰਨ ਵਾਰੀ ਕਹਿ ਦਿੱਤਾ। ਤਾਂ ਚਾਚਾ ਜੀ ਸ਼ੇਰ ਦੀ ਤਰ੍ਹਾਂ ਗਰਜੇ ਸਭ ਪਾਸੇ ਚੁੱਪ ਛਾ ਗਈ। ''ਉਨ੍ਹਾਂ ਨੇ ਕਿਹਾ ਕੌਣ ਕੁੱਤਾ ਹੈ'', ਮੈਂ ਖੜਾ ਰਿਹਾ ਤੇ ਬਾਕੀ ਸਾਰੇ ਖਿਸਕ ਗਏ, ਗੋਪਾਲ ਸਿੰਘ ਹੋਰਾਂ ਨੇ ਠੰਢੀ ਮਜਾਜ ਨਾਲ ਕਿਹਾ, ''ਗਿਆਨੀ ਜੀ, ਇਹ ਬੱਚਾ ਹੈ, ਇਸ ਨੂੰ ਪਤਾ ਨਹੀਂ ਕੀ ਕਹਿ ਰਿਹਾ ਹੈ, ਇਹ ਇਸ ਨੇ ਨਹੀਂ ਕਿਹਾ, ਤੇ ਮੇਰੇ ਵੱਲ ਦੇਖ ਕੇ ਕਹਿਣ ਲੱਗੇ, ਬੱਚੂ, ਜਦੋਂ ਤੂੰ ਮੇਰੀ ਉਮਰ ਦਾ ਹੋਇਆ, ਤਾਂ ਤੇਰੀ ਜੂੰਡੀ ਇਸ ਤੋਂ ਵੀ ਛੋਟੀ ਹੋਏਗੀ। ਮੈਨੂੰ ਅੱਜ ਆਪਣੇ ਛੋਟੇ ਵਾਲ ਦੇਖ ਕੇ ਸ੍ਰ. ਗੋਪਾਲ ਸਿੰਘ ਦੀ ਯਾਦ ਆ ਜਾਂਦੀ ਹੈ।

  ਦੂਸਰੇ ਦਿਨ ਚਾਚਾ ਜੀ, ਹੇਠਾਂ ਮੋਘੇ ਵਾਲੇ ਕਮਰੇ ਵਿੱਚ ਬੈਠੇ ਸਨ, ਮੇਰੇ ਵੱਡੇ ਭਰਾ ਸਕੂਲ ਗਏ ਹੋਏ ਸਨ, ਘਰ ਵਿਚ ਕੋਈ ਮਹਿਮਾਨ ਵੀ ਨਹੀਂ ਸੀ, ਮੈਂ ਉੱਪਰੋਂ ਆਇਆ ਤਾਂ ਮੇਰੀ ਅਵਾਜ ਸੁਣ ਕੇ ਚਾਚਾ ਜੀ ਨੇ ਬੜੇ ਪਿਆਰ ਨਾਲ ਬੁਲਾਇਆ ਤਾਂ ਮੈਂ ਡਰਦੇ ਨੇ ਕਿਹਾ, ਕਿ ਤੁਸੀਂ ਮਾਰੋਗੇ, ਪਰ ਉਨ੍ਹਾਂ ਨੇ ਪੁਚਕਾਰ ਲਿਆ। ਉਨ੍ਹਾਂ ਕੋਲ ਇਕ ਪੁੜੀ ਸੌਗੀ (ਦਾਖਾਂ) ਸੀ, ਤਾਂ ਮੈਨੂੰ ਖਾਣ ਨੂੰ ਇਕ ਦਾਖ ਦੇ ਦਿੱਤੀ, ਮੈਂ ਅਰਾਮ ਨਾਲ ਇੱਕ-ਇੱਕ ਖਾਂਦਾ ਰਿਹਾ ਤੇ ਫਿਰ ਮੈਨੂੰ ਸਾਰੀ ਪੁੜੀ ਹੀ ਫੜਾ ਦਿੱਤੀ। ਮੇਰੇ ਤੋਂ ਕੱਲ ਵਾਲੀ ਗੱਲ ਪੁਚਕਾਰ ਕੇ ਪੁੱਛ ਲਈ, ਥੋੜੇ ਚਿਰ ਬਾਅਦ ਪ੍ਰੀਤਮ ਸਿੰਘ ਬਜਾਰ ਵਿੱਚੋਂ ਕੁੱਝ ਗੁਣ ਗੁਣਾਉਂਦਾ ਆਇਆ, ਤਾਂ ਚਾਚਾ ਜੀ ਨੇ ਉਸ ਨੂੰ ਸੱਦਿਆ, ਮੈਨੂੰ ਮੰਜੇ ਦੇ ਪਾਵੇ ਕੋਲ ਖੜ੍ਹਾ ਦੇਖ ਕੇ ਉਹ ਗੱਲ ਸਮਝ ਗਿਆ ਤੇ ''ਆਉਂਦਾ ਹਾਂ ਤਾਇਆ ਜੀ'' ਕਹਿ ਕੇ ਉੱਪਰ ਚਲਾ ਗਿਆ, ਫਿਰ ਆ ਗਿਆ ਤਾਂ ਚਾਚਾ ਜੀ ਗੁੱਸੇ ਵਿਚ ਕੰਬ ਰਹੇ ਸੀ ਤੇ ਕਹਿ ਰਹੇ ਸੀ, ਤੂੰ ਮੇਰੇ ਦੋਸਤ ਦੀ ਬੇਇੱਜ਼ਤੀ ਕੀਤੀ ਹੈ, ਤੂੰ ਨਲਾਇਕ ਹੈ ਤੇ ਸਭ ਨੂੰ ਨਲਾਇਕ ਹੀ ਬਣਾ ਰਿਹਾ ਹੈ, ਉਸ ਨੂੰ ਫੜਨ ਲੱਗੇ ਉਹ ਭੱਜ ਪਿਆ। ਚਾਚਾ ਜੀ, ਪਿੱਛੇ ਭੱਜੇ ਪ੍ਰੀਤਮ ਸਿੰਘ ਨੂੰ ਤਸੱਲੀ ਸੀ, ਕਿ ਉਹ ਉਸਨੂੰ ਫੜ੍ਹ ਨਹੀਂ ਸਕਦੇਂ ਤੇ ਅੰਨ੍ਹੇਵਾਹ ਕਮਰਿਆਂ ਦੇ ਗੇੜੇ ਵਿਚ ਭੱਜ ਰਿਹਾ ਸੀ, ਪਰ ਉਹ ਆਪਣੇ ਕਮਰੇ ਦੇ ਦਰਵਾਜੇ ਨਾਲ ਖੜ੍ਹ ਗਏ ਤੇ ਭੱਜਿਆ ਆਉਂਦਾ ਪ੍ਰੀਤਮ ਸਿੰਘ ਕਾਬੂ ਆ ਗਿਆ। ਉਹ ਬਹੁਤ ਗੁੱਸੇ ਵਿਚ ਸਨ, ਉਸਦੇ ਦੋਵੇਂ ਹੱਥ ਫੜ ਕੇ ਮੋਘੇ ਵਾਲੇ ਕਮਰੇ ਵਿਚ ਆ ਗਏ ਅਤੇ ਉਸ ਦੇ ਇੱਕ-ਦੋ ਥੱਪੜ ਵੀ ਲੱਗੇ, ਉਹ ਅੱਗੇ ਬੋਲ ਪਿਆ ਤਾਂ ਉਨ੍ਹਾਂ ਨੂੰ ਗੁੱਸਾ ਹੋਰ ਚੜ੍ਹ ਗਿਆ। ਮੇਰੀਆਂ ਦੋਵੇਂ ਮਾਵਾਂ ਰੌਲਾ ਸੁਣ ਕੇ ਉੱਪਰੋਂ ਆ ਗਈਆਂ ਸਨ ਤਾਂ ਪ੍ਰੀਤਮ ਸਿੰਘ ਨੂੰ ਛੁਡਵਾਉਣਾ ਉਨ੍ਹਾਂ ਦੇ ਵਸ ਵਿਚ ਨਹੀਂ ਸੀ। ਛੋਟੀ ਮਾਂ ਜੀ ਨੇ ਗੁੱਸੇ ਵਿਚ ਕਿਹਾ, ''ਗਿਆਨੀ ਜੀ, ਮੁੰਡਾ ਮਾਰਨਾ ਹੈ?'' ਪਰ ਪ੍ਰੀਤਮ ਸਿੰਘ ਦੀ ਕਿਸਮਤ ਚੰਗੀ ਸੀ, ਹੇਠੋਂ ਜੱਥੇਦਾਰ ਪ੍ਰੀਤਮ ਸਿੰਘ ਗੁੱਜਰਾਂ ਅਤੇ ਜੱਥੇਦਾਰ ਸੰਪੂਰਨ ਸਿੰਘ ਰਾਮਾ ਆ ਗਏ, ਉਨ੍ਹਾਂ ਦੇ ਆਉਣ ਕਰਕੇ ਪ੍ਰੀਤਮ ਸਿੰਘ ਦੀ ਖਲਾਸੀ ਹੋ ਗਈ, ਅਖੀਰ ਨੂੰ ਪ੍ਰੀਤਮ ਸਿੰਘ ਨੂੰ ਸੱਦਿਆ ਗਿਆ ਅਤੇ ਚਾਚਾ ਜੀ ਨੇ ਤੁਰੰਤ ਕਿਰਾਇਆ ਦਿੱਤਾ ਤੇ ਕਿਹਾ ਕਿ ਹੁਣੇ ਜਾ ਕੇ ਲਹੌਰ ਸ੍ਰ. ਗੋਪਾਲ ਸਿੰਘ ਤੋਂ ਮੁਆਫੀ ਮੰਗ ਕੇ ਆਵੇ। ਉਹ ਰਾਤ ਵਾਪਿਸ ਆਇਆ, ਤਾਂ ਕਿਤੇ ਉਨ੍ਹਾਂ ਦੀ ਤਸੱਲੀ ਹੋਈ ਕਿ ਸ੍ਰ. ਗੋਪਾਲ ਸਿੰਘ ਨੇ ਇਸ ਨੂੰ ਮੁਆਫੀ ਦੇ ਦਿੱਤੀ ਹੈ। ਇਸ ਵਿੱਚ ਮੇਰਾ ਕੋਈ ਖਾਸ ਕਸੂਰ ਨਹੀਂ ਸੀ, ਪਰ ਅੱਜ ਕੱਲ੍ਹ ਇਹ ਗੱਲ ਯਾਦ ਕਰਕੇ ਮੈਨੂੰ ਉਨ੍ਹਾਂ ਦਾ ਸਖਤ ਡਸਿਪਲਨ ਯਾਦ ਆ ਜਾਂਦਾ ਹੈ। ਜੇਕਰ ਮੁੱਢ ਤੋਂ ਹੀ ਅਜਿਹਾ ਡਸਿਪਲਨ ਹੋਵੇ, ਤਾਂ ਬੱਚੇ ਵਿਗੜ ਨਹੀਂ ਸਕਦੇ।