ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਪੋਟੈਟੋ ਪੈਨ ਕੇਕਸ (ਕਹਾਣੀ)

  ਗੁਰਮੀਤ ਪਨਾਗ   

  Email: jangpanag@hotmail.com
  Address:
  Ontario Canada
  ਗੁਰਮੀਤ ਪਨਾਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  buy accutane singapore

  buy accutane pills
  "ਇਜ਼ ਇਟ ਮੋਨੀਕ?" ਫ਼ੋਨ ਸੁਣਦਿਆਂ ਸਾਰ ਇਸ ਆਵਾਜ਼ 'ਚ ਮੈਨੂੰ ਕਈ ਸਾਲ ਪਹਿਲਾਂ ਦੇਖਿਆ ਇਕ ਚਿਹਰਾ ਦਿਸਦਾ ਹੈ। ਬੱਸ ਓਹੀ ਤਾਂ ਸੀ ਜੋ ਮੈਨੂੰ ਇਸ ਨਾਂ ਨਾਲ ਬੁਲਾਉਂਦੀ ਸੀ ਕਿਉਂਕਿ ਉਸ ਨੂੰ ਮੇਰਾ ਅਸਲੀ ਨਾਂ ਲੈਣਾ ਈ ਨਹੀਂ ਸੀ ਆਉਂਦਾ।
  "ਵਿਅਰ ਦ ਹੈਲ ਆਰ ਯੂ?" ਮੈਂ ਵੀ ਅਪਣਾ ਰੋਸ ਦਿਖਾਇਆ।
  "ਹਨੀ, ਆਇ'ਮ ਇਨ ਵਰਸਾ ਸੀਨੀਅਰਜ਼ ਹੋਮ···ਹੈਲਥ ਵੈਰੀ ਬੈਡ···ਔਸਟੀਓਪ੍ਰੋਸਿੱਸ···ਕੈਨ ਯੂ ਕਮ ਸਮਟਾਈਮਜ਼ ਟੂ ਸੀ ਮੀ?"
  "ਜ਼ਰੂਰ, ਮੈਨੂੰ ਤਾਂ ਬਹੁਤ ਖੁਸ਼ੀ ਹੋਵੇਗੀ", ਮੇਰੀ ਆਵਾਜ਼ 'ਚ ਜੋਸ਼ ਸੀ।
  "ਐਂਡ ਬ੍ਰਿੰਗ ਮੀ ਪੋਟੇਟੋ ਪੈਨਕੇਕਸ ਪਲੀਜ਼ ਹਨੀ", ਉਸ ਨੇ ਤਰਲਾ ਜਿਹਾ ਕੀਤਾ।
  "ਓਹ, ਨੋ ਪ੍ਰੌਬਲਮ"।
  "ਹਨੀ, ਆਈ ਕੈਂਟ ਸਿੱਟ ਐਨੀ ਮੋਰ, ਆਪਾਂ ਗੱਲਾਂ ਕਰਾਂਗੇ ਜਦੋਂ ਤੂੰ ਮਿਲਣ ਆਏਂਗੀ", ਉਸ ਨੇ ਗੱਲ ਮੁਕਾਉਣੀ ਚਾਹੀ।
  "ਓਹ ਗੇਲ! ਤੈਨੂੰ ਮੇਰਾ ਨੰਬਰ ਐਨੀ ਚਿਰ ਬਾਅਦ ਵੀ ਯਾਦ ਸੀ?"
  "ਨਹੀਂ, ਮੈਂ ਹਾਊਸਕੀਪਿੰਗ ਵਾਲੀ ਕੁੜੀ ਤੋਂ ਫ਼ੋਨ-ਬੁੱਕ 'ਚੋਂ ਕਢਵਾਇਆ, ਤੇਰਾ ਸਰਨੇਮ ਦੱਸ ਕੇ···ਬਾਏ"।
  ਉਸ ਦੀ ਹੱਫ਼ੀ ਜਿਹੀ ਆਵਾਜ਼ ਤੋਂ ਹੀ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਔਖੀ ਹੋਵੇ। ਹੱਡੀਆਂ ਭੁਰਨ ਦੀ ਬਿਮਾਰੀ ਤੇ ਮੁਟਾਪਾ ਉਸ ਤੇ ਭਾਰੂ ਸਨ। ਆਲੂ ਦੇ ਪਰੌਂਠਿਆਂ ਨੂੰ ਉਹ ਪੈਨ-ਕੇਕ ਦੱਸਦੀ ਸੀ ਜਿਹੜੇ ਉਹਨੇ ਐਨੇ ਸਾਲਾਂ ਤੋਂ ਮਾਨਾਂ ਦੇ ਘਰ ਖਾਧੇ ਸੀ ਤੇ ਉਸ ਦਾ ਪਸੰਦੀਦਾ ਖਾਣਾ ਸਨ।
       ਮੈਂ ਇਸ ਫ਼ੋਨ ਕਾਲ ਤੋਂ ਬਾਅਦ ਸੋਚ ਰਹੀ ਹਾਂ – ਬੱਸ ਗੇਲ ਬਾਰੇ। ਪੰਦਰਾਂ ਸਾਲ ਪਹਿਲਾਂ ਮੈਂ ਉਹਨੂੰ ਜਦੋਂ ਮਾਨਾਂ ਦੇ ਕਪੜਿਆਂ ਦੇ ਸਟੋਰ ਤੇ ਮਿਲੀ ਸੀ ਤੇ ਉਸ ਤੋਂ ਬਾਅਦ ਕਿੰਨੀ ਵਾਰ ਅਸੀਂ ਕੌਫ਼ੀ ਇਕੱਠੀਆਂ ਨੇ ਪੀਤੀ, ਗੱਲਾਂ ਕੀਤੀਆਂ। ਬਿਲੀਆਂ ਅੱਖਾਂ, ਤਿਖੇ ਨੈਣ ਨਕਸ਼ ਤੇ ਪੂਰਾ ਮੇਕ-ਅੱਪ ਕਰਕੇ ਰੱਖਦੀ ਸੀ ਉਹ। ਅਠਾਰਾਂ ਸਾਲ ਦੀ ਉਮਰ 'ਚ ਤਾਂ ਉਹ ਮਿਸ ਵਨੈਸਾ ਵੀ ਰਹੀ ਸੀ। ਵਨੈਸਾ ਉਸ ਦੇ ਕਸਬੇ ਦਾ ਨਾਂ ਸੀ ਜਿਥੇ ਉਹ ਜੰਮੀ ਪਲੀ ਸੀ।
       ਫੇਰ ਮੇਰਾ ਧਿਆਨ ਉਸ ਦੇ ਸੀਨੀਅਰ ਹੋਮ ਵੱਲ ਗਿਆ। ਦੇਖੀ ਹੋਈ ਸੀ ਉਹ ਬਿਲਡਿੰਗ ਮੈਂ ਪਹਿਲਾਂ ਵੀ – ਸਿਲ੍ਹੇ ਜਿਹੇ ਕਮਰੇ, ਅੰਦਰ ਬੰਦਿਆਂ ਦੇ ਜਿਸਮਾਂ ਦੇ ਹੌਲੀ ਹੌਲੀ ਸੜਣ ਦੀ ਬੋਅ – ਪਤਾ ਨਹੀਂ ਕਿੰਨਿਆਂ ਨੇ ਉਹਨਾਂ ਕਮਰਿਆਂ 'ਚ ਬੈਠ ਕੇ ਮੌਤ ਦੀ ਉਡੀਕ ਕੀਤੀ ਹੋਵੇ। ਕਿੰਨਿਆਂ ਨੇ ਅਪਣੇ ਵੀਕਐਂਡ ਅਪਣੇ ਧੀਆਂ ਪੁੱਤਰਾਂ ਨਾਲ ਬਿਤਾਏ ਹੋਣ ਤੇ ਕਿੰਨਿਆਂ ਨੂੰ ਕੋਈ ਮਿਲਣ ਵੀ ਨਾ ਆਇਆ ਹੋਵੇ··· ਪਰ ਗੇਲ ਦਾ ਤਾਂ ਇਕ ਭਰਾ ਵੀ ਸੀ, ਉਸ ਤੋਂ ਵੱਡਾ। ਕੀ ਨਾਂ ਸੀ ਉਸਦਾ, ਭਲਾ ਜਿਹਾ?··· ਹਾਂ··· ਡੇਵ···
       ਤੀਜੇ ਦਿਨ ਮੈਂ ਖਾਣ ਪੀਣ ਦਾ ਸਮਾਨ ਬੰਨ੍ਹ ਗੇਲ ਕੋਲ ਪਹੁੰਚ ਗਈ। ਉਹ ਤਾਂ ਕਮਲੀ ਮੇਰਾ ਮੂੰਹ ਮੱਥਾ ਚੁੰਮ ਕੇ ਮੇਰੇ ਦੋਨੋਂ ਹੱਥ ਫੜ ਕੇ ਬੈਠ ਗਈ ਜਿਵੇਂ ਉਸ ਨੂੰ ਯਕੀਨ ਹੀ ਨਾ ਹੋ ਰਿਹਾ ਹੋਵੇ ਕਿ ਉਹਨੂੰ ਉਥੇ ਵੀ ਕੋਈ ਮਿਲਣ ਆ ਸਕਦਾ ਹੈ।
       ਕਮਰੇ ਦੇ ਆਲੇ ਦੁਆਲੇ ਨਿਗ੍ਹਾ ਮਾਰੀ ਤਾਂ ਸਭ ਸਮਾਨ ਬੜੇ ਸਲੀਕੇ ਨਾਲ ਟਿਕਾਇਆ ਹੋਇਆ ਸੀ। ਗੇਲ ਨੇ ਅਪਣੀ ਜੁਆਨੀ ਦੀ ਵੱਡੀ ਫ਼ੋਟੋ ਇਕ ਦੀਵਾਰ ਤੇ ਲਗਾ ਰੱਖੀ ਸੀ। ਫੇਰ ਇਕ ਦਰਾਜ਼ ਵਾਲੇ ਟੇਬਲ ਤੇ ਸੋਹਣਾ ਟੇਬਲ ਕਲੌਥ ਵਿਛਾ ਕੇ ਅਪਣੇ ਮਾਂ-ਬਾਪ, ਭੈਣ-ਭਰਾ ਦੀਆਂ ਫ਼ੋਟੋਆਂ ਰੱਖੀਆਂ ਸਨ। ਕੋਨੇ 'ਚ ਪਏ ਟੇਬਲ ਤੇ ਮਾਨ ਪਰਿਵਾਰ ਦੀਆਂ ਫ਼ੋਟੋਆਂ ਪਈਆਂ ਸੀ।
       ਉਹ ਤਾਂ ਨਰਸਿੰਗ ਹੋਮ ਨੂੰ ਵੀ ਅਪਣਾ ਘਰ ਹੀ ਮੰਨ ਬੈਠੀ ਸੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਮਾਨਾਂ ਦੇ ਘਰ ਨੂੰ ਅਪਣਾ ਸਮਝ ਕੇ ਪੈਂਤੀ ਸਾਲ ਕੋਹਲੂ ਦੇ ਬੈਲ ਦੀ ਤਰ੍ਹਾਂ ਕੰਮ ਕੀਤਾ ਸੀ ਉਸ ਨੇ। ਜਿਵੇਂ ਅਪਣੇ ਪਹਿਲੇ ਪਿਆਰ ਸਕੌਟ ਨਾਲ ਕਦੇ ਇਕ ਆਲ੍ਹਣਾ ਬਣਾਇਆ ਸੀ। ਪਰ ਜ਼ਿੰਦਗੀ ਨੂੰ ਕੁਝ ਵੀ ਰਾਸ ਨਾ ਆਇਆ। ਜ਼ਿੰਦਗੀ ਦੇ ਇਸ ਮੁਕਾਮ ਤੇ ਖੜੀ ਦੀ ਹਾਲਤ ਐਨੀ ਕੁ ਖ਼ਰਾਬ ਸੀ ਕਿ ਉਸ ਦੀ ਕਮਰ ਵੀ ਕੁੱਬੀ ਹੋ ਚੁੱਕੀ ਸੀ ਤੇ ਹੁਣ ਉਹ ਵਾਕਰ ਨਾਲ ਸਿਰਫ਼ ਵਾਸ਼ਰੂਮ ਤੱਕ ਹੀ ਤੁਰ ਕੇ ਜਾ ਸਕਦੀ ਸੀ। ਖਾਣਾ ਉਸ ਨੂੰ ਕਮਰੇ 'ਚ ਹੀ ਪਰੋਸ ਦਿਤਾ ਜਾਂਦਾ। ਹਰ ਸਹੂਲਤ ਸੀ ਵੈਸੇ ਤਾਂ ਉਸ ਜਗ੍ਹਾ ਤੇ ਕਿਉਂਕਿ ਉਸ ਦੀ ਬੁਢਾਪੇ ਦੀ ਪੈਨਸ਼ਨ ਹਰ ਮਹੀਨੇ ਗੌਰਮਿੰਟ ਤੋਂ ਸਿਧੀ ਉਸ ਹੋਮ ਨੂੰ ਹੀ ਜਾਂਦੀ ਸੀ। ਉਸ ਦਾ ਭਰਾ ਡੇਵ ਜੋ ਆਪ ਮਸੀਂ ਤੁਰਦਾ ਸੀ, ਹਫ਼ਤੇ 'ਚ ਇਕ ਦਿਨ ਅਪਣੀ ਭੈਣ ਲਈ ਦੋ ਤਿੰਨ ਡੱਬੀਆਂ ਜਿਹੀਆਂ 'ਚ ਉਸ ਦੇ ਮਨ ਪਸੰਦ ਦੀਆਂ ਚੀਜ਼ਾਂ ਬਣਾ ਕੇ ਲਿਆਉਂਦਾ ਤੇ ਕਈ ਵਾਰ ਉਸ ਕੋਲ ਸੌਂ ਵੀ ਜਾਂਦਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਗੇਲ ਅਪਣੀ ਛੋਟੀ ਭੈਣ ਨੂੰ ਜੋ ਕਿ ਤੀਹ ਕੁ ਸਾਲ ਦੀ ਉਮਰ ਤੋਂ ਹੀ ਹੱਡੀਆਂ ਦੀ ਬਿਮਾਰੀ ਨਾਲ ਹਸਪਤਾਲ ਤੋਂ ਸਾਰੀ ਉਮਰ ਮੁੜ ਘਰ ਨਹੀਂ ਪਰਤੀ ਸੀ, ਮਿਲਣ ਚਲੀ ਜਾਂਦੀ ਸੀ।
       "ਆਫਟਰ ਮਾਈ ਮਦਰ'ਜ਼ ਡੈਥ, ਮਾਈ ਸਿਸਟਰ ਵਾਜ਼ ਐਵਰੀ ਥਿੰਗ ਫੌਰ ਮੀ, ਮਾਈ ਰੀਜ਼ਨ ਟੂ ਲਿਵ, ਮਾਈ ਪਰਪਜ਼ ਔਫ਼ ਲਾਈਫ਼··· ਉਹ ਫੁੱਟ ਫੁੱਟ ਕੇ ਰੋ ਪਈ ਸੀ – ਮੈਨੂੰ ਯਾਦ ਸੀ ਜਦੋਂ ਮੈਂ ਉਸ ਕੋਲ ਭੈਣ ਦਾ ਅਫ਼ਸੋਸ ਕਰਨ ਗਈ ਸੀ। ਪਰ ਫੇਰ ਥੋੜ੍ਹਾ ਸੰਭਲ ਕੇ ਬੋਲੀ, "ਵੈਲ, ਗੌਡ ਹੈਜ਼ ਗਿਵਨ ਮੀ ਵੱਨ ਮੋਰ ਸਿਸਟਰ ਨਾਓ···ਡਵੈਂਡਰਅ ਮਾਨ", ਉਸ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆ ਗਈ ਸੀ। ਮੈਨੂੰ ਵੀ ਦਵਿੰਦਰ ਦਾ ਨਾਂ ਉਸ ਦੇ ਮੂੰਹੋਂ ਸੁਣ ਕੇ ਹਾਸਾ ਆਇਆ। ਅਪਣੀਆਂ ਸੋਚਾਂ ਦੀ ਲੜੀ ਤੋੜ ਕੇ ਮੈਂ ਫੇਰ ਉਸ ਨੂੰ ਪੁੱਛਦੀ ਹਾਂ, "ਡਵੈਂਡਰਅ ਆਈ ਤੈਨੂੰ ਮਿਲਣ ਕਦੇ ਐਥੇ?"
       "ਜਦ ਮੈਂ ਅੱਠ ਸਾਲ ਪਹਿਲਾਂ ਐਥੇ ਆਈ ਤਾਂ ਸ਼ਾਇਦ ਮਹੀਨੇ 'ਚ ਇਕ ਅੱਧ ਵਾਰੀ ਆ ਜਾਂਦੀ ਸੀ। ਯੂ ਨੋਅ, ਸ਼ੀ ਹੈਜ਼ ਚਿਲਡਰਨ, ਆਲ ਡੂਇੰਗ ਬਿਜ਼ਨਸ। ਉਹ ਹਾਲੇ ਵੀ ਵੈਰੀ ਬਿਜ਼ੀ ਲੇਡੀ"। 
  ਉਹ ਹਾਲੇ ਵੀ ਉਹਨਾਂ ਦੀ ਸਫ਼ਾਈ ਪੇਸ਼ ਕਰ ਰਹੀ ਸੀ ਜਿਵੇਂ ਬਹੁਤ ਸਾਰੇ ਬਜ਼ੁਰਗ ਅਪਣੇ ਬੱਚਿਆਂ ਤੋਂ ਅਣਗੌਲ ਕਰਨ ਤੇ ਦਿੰਦੇ ਹਨ।
       ਮੈਨੂੰ ਯਾਦ ਆ ਰਿਹਾ ਸੀ ਜਦੋਂ ਉਹਨੇ ਇਕ ਵਾਰ ਕੌਫ਼ੀ ਤੇ ਮੈਨੂੰ ਮਾਨਾਂ ਨੂੰ ਮਿਲਣ ਵਾਲੀ ਕਹਾਣੀ ਸੁਣਾਈ ਸੀ। ਚਾਲੀ ਕੁ ਸਾਲ ਦੀ ਸੀ ਉਹ। ਅਚਾਨਕ ਹੀ ਸ਼ੌਪਿੰਗ ਕਰਨ ਮਾਲ 'ਚ ਮਾਨਾਂ ਦੇ ਸਟੋਰ 'ਚ ਵੜ ਗਈ ਤਾਂ ਬਸ ਉਹਨਾਂ ਦੀ ਹੀ ਹੋ ਕੇ ਰਹਿ ਗਈ। ਬੜਾ ਨਰਮ ਸੁਭਾਅ, ਹਸੂੰ ਹਸੂੰ ਕਰਦਾ ਚਿਹਰਾ ਤੇ ਟਿਪ ਟਾਪ ਤਿਆਰ ਹੋਈ ਗੇਲ ਨੇ ਮਿਸਜ਼ ਮਾਨ ਨੂੰ ਮੋਹ ਲਿਆ। ਉਸ ਨੂੰ ਉਸੇ ਦਿਨ ਜੌਬ ਦੀ ਆਫ਼ਰ ਹੋ ਗਈ। ਐਨੀ ਛੇਤੀ ਕਿਸੇ ਗੋਰੇ ਤੇ ਯਕੀਨ ਵਾਲੇ ਤਾਂ ਨਹੀਂ ਸੀ ਮਾਨ ਪਰ ਗੇਲ ਤਾਂ ਪਿੰਡ ਦੀ ਇਕ ਸਾਊ ਕੁੜੀ ਵਰਗੀ ਜਾਪਦੀ ਸੀ। ਪਰ ਫੇਰ ਵੀ ਪਹਿਲੇ ਦੋ ਸਾਲ ਸਟੋਰ 'ਚ ਚਾਰ ਕੁ ਘੰਟੇ ਰੋਜ਼ ਅਪਣੀ ਨਿਗਰਾਨੀ 'ਚ ਕੰਮ ਕਰਵਾ ਕੇ ਦੇਖਿਆ ਮਿਸਜ਼ ਮਾਨ ਨੇ ਤੇ ਪੰਜ ਛੇ ਘੰਟੇ ਉਹ ਉਹਨਾਂ ਦੇ ਘਰ ਕੰਮ ਕਰਦੀ। ਘਰ 'ਚ ਕੈਸ਼ ਆਮ ਹੀ ਪਿਆ ਰਹਿੰਦਾ ਪਰ ਗੇਲ ਨੇ ਕਦੇ ਝਾਕਿਆ ਵੀ ਨਹੀਂ ਹੋਣਾ ਉਧਰ।
       "ਜੂ ਮਾਈ ਬਿਗ ਸਿਸਟਰ ਗੇਲ··· ਆਈ ਗੋ ਇੰਡੀਆ, ਗਿਫ਼ਟ ਗੋਲਡ ਈਅਰਿੰਗ ਫਾਰ ਜੂ···ਬੈਕ" ਮਿਸਜ਼ ਮਾਨ ਅਪਣੇ ਹੱਥ ਨਾਲ ਜਹਾਜ਼ ਦੇ ਉੜਣ ਦਾ ਇਸ਼ਾਰਾ ਕਰ ਕੇ ਤੇ ਅਪਣੇ ਕੰਨਾਂ ਨੂੰ ਹੱਥ ਲਾਉਂਦੀ ਅਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੀ। ਕੋਈ ਨਾ ਕੋਈ ਚੀਜ਼ ਦੇਣ ਦਾ ਝਾਂਸਾ ਉਸ ਨੂੰ ਚੌਥੇ ਕੁ ਦਿਨ ਦਿਤਾ ਜਾਂਦਾ ਤੇ ਗੇਲ ਵਿਚਾਰੀ ਹੋਰ ਵੀ ਭੱਜ ਭੱਜ ਕੇ ਸਟੋਰ ਤੇ ਘਰ ਦੇ ਕੰਮ ਨੂੰ ਹੱਥ ਪਾਉਂਦੀ।
       ਮਿਸਟਰ ਤੇ ਮਿਸਜ਼ ਮਾਨ ਨੇ ਮੁੱਦਤਾਂ ਪਹਿਲਾਂ ਕਨੇਡਾ ਆ ਕੇ ਫ਼ਲੀਅ ਮਾਰਕਿਟ ਦਾ ਕੰਮ ਸੈਟ ਕਰ ਲਿਆ ਸੀ। ਪੰਜ ਦਿਨ ਸਮਾਨ ਦੀ ਖ਼ਰੀਦੋ ਫ਼ਰੋਖਤ ਕਰੋ ਤੇ ਫਿਰ ਸ਼ਨੀਵਾਰ, ਐਤਵਾਰ ਨੂੰ ਅਲੱਗ ਅਲੱਗ ਸ਼ਹਿਰਾਂ 'ਚ ਜਾ ਕੇ ਫੜੀ ਲਾ ਕੇ ਵੇਚੋ। ਪਰ ਉਹਨਾਂ ਨੂੰ ਇਸ ਬਿਜ਼ਨਸ ਦਾ ਵੱਲ ਆ ਗਿਆ ਸੀ। ਹੁਣ ਤਾਂ ਸੁਖ ਨਾਲ ਸਾਰਾ ਪਰਿਵਾਰ ਹੀ ਇਹ ਕੰਮ ਕਰਦਾ ਸੀ ਤੇ ਕਈ ਵੱਡੇ ਵੱਡੇ ਸਟੋਰ ਤੇ ਅਪਾਰਟਮੈਂਟ ਬਿਲਡਿੰਗਾਂ ਵੀ ਖਰੀਦ ਲਈਆਂ ਸਨ। ਇੰਡੀਆ 'ਚ ਵੀ ਗੱਜਣ ਸਿੰਘ ਮਾਨ ਨੇ ਬਹੁਤ ਵੱਡੀ ਕੋਠੀ ਤੇ ਕਈ ਰਾਜਸੀ ਨੇਤਾਵਾਂ ਨਾਲ ਲਿੰਕ ਬਣਾਏ ਹੋਏ ਸਨ। ਜਦੋਂ ਵੀ ਉਹ ਹਰੇਕ ਸਾਲ ਇੰਡੀਆ ਜਾਂਦਾ ਤਾਂ ਉਥੇ ਅਪਣੀ ਕੋਠੀ 'ਚ ਉਹ ਇਕ ਵੱਡੀ ਪਾਰਟੀ ਰੱਖਦਾ ਜਿਸ 'ਚ ਨਾਚ, ਗਾਣਾ ਤੇ ਖੁਲ੍ਹੀ ਸ਼ਰਾਬ ਚੱਲਦੀ। ਉਹਦਾ ਦੋਸਤ ਅਮਰੀਕ ਸਿੰਘ ਦੋ ਕੁ ਪੈਗ ਤੋਂ ਬਾਅਦ ਪੁੱਛਦਾ, "ਗੱਜਣਾ, ਹੁਣ ਤਾਂ ਗੋਰਿਆਂ ਦੇ ਨਾਲ ਤੇਰਾ ਆਮ ਈ ਉਠਣਾ ਬੈਠਣਾ ਹੋਊ"।
       "ਓਹ, ਆਪਾਂ ਕੀ ਲੈਣੈ ਉਹਨਾਂ ਦੇ ਜਾ ਕੇ, ਉਹਨਾਂ ਦੀਆਂ ਗੋਰੀਆਂ ਤਾਂ ਸਾਡੇ ਗੁਸਲਖਲਾਨੇ ਸਾਫ਼ ਕਰਨ ਆਉਂਦੀਆਂ ਨੇ, ਨਿਆਉਣਿਆਂ ਨੂੰ ਸਾਂਭਦੀਆਂ ਨੇ। ਸਹੁਰੀਆਂ ਦਾ ਬੜਾ ਈ ਦਿਲ ਲੱਗਦੈ ਅਪਣੇ ਘਰ ਤਾਂ"।
       "ਹੱਛਾ, ਫੇਰ ਤਾਂ ਤਨਖ਼ਾਹ ਵੀ ਚੋਖੀ ਲੈਂਦੀਆਂ ਹੋਣਗੀਆਂ?" ਅਮਰੀਕ ਹੈਰਾਨ ਜਿਹਾ ਹੋ ਕੇ ਪੁੱਛਦਾ।
       "ਨਾ ਬੱਸ, ਘਰ ਦੀ ਗੱਲ ਐ। ਰੋਟੀ ਪਾਣੀ ਦੇ ਛੱਡੀਦੈ। ਆਲੂ ਦੇ ਪਰੌਂਠਿਆਂ ਤੇ ਈ ਡੁੱਲ੍ਹ ਜਾਂਦੀਆਂ ਨੇ। ਜਿਹੜੀ ਸਾਡੇ ਘਰ ਰਹਿੰਦੀ ਐ ਉਹ ਤਾਂ ਛੋਟੇ ਨਿਆਣਿਆਂ ਦੇ ਕਮਰੇ 'ਚ ਈ ਸੌਂ ਜਾਂਦੀ ਐ", ਗੱਜਣ ਨੂੰ ਗੱਪਾਂ ਮਾਰਨ ਦੀ ਪੁਰਾਣੀ ਆਦਤ ਸੀ। ਆਲੇ ਦੁਆਲੇ ਬੈਠੇ ਲੋਕ ਸੋਚਦੇ ਕਿ ਇਹ ਕਿਹੋ ਜਿਹੇ ਗੋਰੇ ਨੇ ਜਿਹੜੇ ਗਊ ਵਰਗੇ ਨੇ, ਹੁਣ ਤੱਕ ਤਾਂ ਇਹੀ ਸੁਣਿਐ ਬਈ ਗੋਰਿਆਂ ਨੇ ਤਾਂ ਸਾਡੀ ਕੌਮ ਦਾ ਜੀਣਾ ਹਰਾਮ ਕੀਤਾ ਪਿਐ, "ਅਸੀਂ ਸਹਿ ਲਈਆਂ ਬਥੇਰੀਆਂ ਉਹਨਾਂ ਦੀਆਂ ਪਹਿਲੇ ਸਾਲਾਂ 'ਚ। ਹੁਣ ਜਣੀ ਸੂਤ ਆਏ ਹੋਏ ਨੇ" ਗੱਜਣ ਸਿੰਘ ਦਿਲ ਦੀ ਚੀਸ ਨਾ ਲੁਕੋ ਸਕਿਆ।
       ਉਸ ਦਿਨ ਮਿਸਜ਼ ਮਾਨ ਦਾ ਲੰਗਰ ਸੀ ਗੁਰਦੁਆਰੇ। ਤਵੀ ਦੇ ਆਲੇ ਦੁਆਲੇ ਘੇਰਾ ਪਾ ਕੇ ਖੜੀਆਂ ਔਰਤਾਂ ਪ੍ਰਸ਼ਾਦੇ ਬਣਾਉਣ ਦੀ ਸੇਵਾ ਕਰ ਰਹੀਆਂ ਸਨ।
       "ਸੁਣਿਐ, ਮਾਨਾਂ ਦੇ ਘਰ ਜਿਹੜੀ ਗੋਰੀ ਰਹਿੰਦੀ ਐ, ਭਈ ਉਹਨੇ ਤਾਂ ਦਵਿੰਦਰ ਦੇ ਭਾਈ ਨੂੰ ਵੀ ਪੱਕਾ ਕਰਾਤਾ ਵਿਆਹ ਕਰਾ ਕੇ" ਹਰਜੀਤ ਨੇ ਰੋਟੀ ਥੱਪਦੀ ਨੇ ਕਿਹਾ।
       "ਪਤਾ ਨੀ ਕੀ ਗਿਦੜ ਸਿੰਗੀ ਐ ਭੈਣੇ ਇਹਨਾਂ ਕੋਲ ਤਾਂ, ਗੋਰੀ ਐਨ ਪਾਣੀ ਮਾਂਗੂੰ ਚਲਦੀ ਹੈ ਮੂਹਰੇ ਮੂਹਰੇ···ਗੋਰੀ ਨਿਆਣੇ ਬੀ ਸਾਂਭਦੀ ਹੈ, ਘਰ ਦੀਆਂ ਸਾਫ਼ ਸਫਾਈਆਂ ਬੀ ਕਰਦੀ ਐ" ਬਰਾੜਾਂ ਦੀ ਕਰਮਜੀਤ ਪੇੜੇ ਕੱਢਦੀ ਹੋਈ ਦੱਸਦੀ।
       "ਕਹਿੰਦੇ ਗੋਰਾ ਨੀ ਸੀ ਚੰਗਾ, ਹੋਰਨਾਂ ਪਿਛੇ ਫਿਰਦਾ ਸੀ, ਘਰ ਨੀ ਸੀ ਬੜਦਾ। ਤਾਂ ਕਰ ਕੇ ਛੱਡ ਛਡੱਈਆ ਹੋ ਗਿਆ। ਨਾਲੇ ਗੋਰਿਆਂ ਦੇ ਕਾਹਦੇ ਬਿਆਹ, ਸਵੇਰੇ ਹੁੰਦੇ ਨੇ, ਸ਼ਾਮ ਨੂੰ ਟੁੱਟ ਜਾਂਦੇ ਨੇ। ਮੈਂ ਤਾਂ ਅਪਣੀ ਕੁੜੀ ਨੂੰ ਨੀ ਬਹੁਤਾ ਬੈਠਣ ਉਠਣ ਦਿੰਦੀ ਗੋਰੀਆਂ ਨਾਲ। ਪੁੱਠੀਆਂ ਮੱਤਾਂ ਈ ਸਿਖੂ। ਮੈਂ ਕਹਿੰਦੀ ਰਹਿਨੀਆਂ - ਬਈ ਦੇਖ ਲੈ, ਜੇ ਕੋਈ ਉਚੀ ਨੀਚੀ ਗੱਲ ਹੋਗੀ, ਤੇਰਾ ਪਿਓ ਇੰਡੀਆ ਲਿਜਾ ਕੇ ਬੱਢੂ", ਕੁਲਵਿੰਦਰ ਦੀ ਰੋਟੀਆਂ ਵੇਲਦੀ ਦਾ ਫ਼ਰਮਾਨ ਆਉਂਦਾ।
       "ਨੀ ਕਾਹਦੀ ਜਿੰਦਗੀ ਐ ਇਹਨਾਂ ਗੋਰਿਆਂ ਦੀ, ਨਾ ਨਿਆਣਿਆਂ ਨੂੰ ਸਾਂਭਦੇ ਨੇ, ਠਾਰਾਂ ਸਾਲਾਂ ਦੀ ਉਮਰ ਤੋਂ ਬਾਅਦ ਨਾ ਬੁੜ੍ਹਿਆਂ ਨੂੰ ਰੱਖਦੇ ਨੇ ਘਰ··· ਫਿਟੇ ਮੂੰਹ", ਗਿਲ ਆਂਟੀ ਜੀ ਵੀ ਅਪਣੀ ਰਾਇ ਸਾਂਝੀ ਕਰਦੇ।
       ਮੈਂ ਲੰਗਰ ਹਾਲ 'ਚ ਬੈਠੀ ਵਰਤਾਉਣ ਦਾ ਇੰਤਜ਼ਾਰ ਕਰ ਰਹੀ ਸੀ ਕਿ ਮਿਸਜ਼ ਮਾਨ ਮੇਰੇ ਕੋਲ ਆ ਕੇ ਬੈਠ ਗਈ।
       "ਤੂੰ ਗੇਲ ਨੂੰ ਕੌਫ਼ੀਆਂ ਤੇ ਮਿਲਦੀ ਐਂ ਤੇ ਪੁੱਠੇ ਸਿਧੇ ਪਾਠ ਪੜ੍ਹਾਉਂਦੀ ਐਂ", ਬੈਠਦੇ ਸਾਰ ਹੀ ਉਸ ਨੇ ਕਹਿਣਾ ਸ਼ੁਰੂ ਕਰ ਦਿਤਾ।
       "ਦੇਖੋ, ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ। ਗੇਲ ਕੋਈ ਛੋਟੀ ਬੱਚੀ ਐ ਜਿਸ ਨੂੰ ਕੋਈ ਗੁਮਰਾਹ ਕਰ ਸਕੇ। ਸਾਡੀਆਂ ਗੱਲਾਂ ਤਾਂ ਜੌਬ ਬਾਰੇ ਹੁੰਦੀਆਂ ਨੇ", ਮੈਂ ਗੱਲ ਖ਼ਤਮ ਕਰਨੀ ਚਾਹੀ।
       "ਨਾ ਤੂੰ ਡਿਪਟੀ ਲੁਆਉਣੈਂ ਉਹਨੂੰ ਕਿਤੇ? ਉਹ ਸਾਡੀ ਐ, ਸਾਡੀ ਰਹੂਗੀ। ਖੱਬਾ ਹੱਥ ਸੱਜੇ ਨੂੰ ਧੋਏ ਤੇ ਸੱਜਾ ਖੱਬੇ ਨੂੰ। ਦੁਨੀਆਂ ਦਾ ਢਿਡ ਪਤਾ ਨੀ ਕਾਹਤੇ ਦੁਖਦੈ", ਹੁਣ ਉਹ ਪੂਰੇ ਲੜਣ ਦੇ ਮੂਡ 'ਚ ਸੀ।
       ਮੈਂ ਉਹਦੇ ਕੋਲ ਬੈਠਣਾ ਠੀਕ ਨਾ ਸਮਝਿਆ ਤੇ ਉਪਰ ਜਾ ਕੇ ਮੇਨ ਹਾਲ 'ਚ ਬੈਠ ਗਈ। ਗੇਲ ਸੀ ਕਿ ਮੇਰੇ ਦਿਮਾਗ 'ਚੋਂ ਨਿਕਲ ਹੀ ਨਹੀਂ ਸੀ ਰਹੀ। ਕਿੰਨਾ ਕੰਮ ਕਰਦੀ ਸੀ ਉਹ ਸਾਰਾ ਦਿਨ, ਪੈਸੇ? ਕਦੇ ਕਦੇ ਵੀਹ ਕੁ ਡਾਲਰ ਉਸ ਦੇ ਹੱਥ ਤੇ ਧਰ ਦਿੰਦੇ ਮਾਨ। ਹੁਣ ਤਾਂ ਪੋਤੇ ਪੋਤੀਆਂ ਵੀ ਘਰ 'ਚ ਹੋ ਗਏ ਸੀ। ਸਾਂਝਾ ਪਰਿਵਾਰ ਹੋਣ ਕਰ ਕੇ ਗੇਲ ਦਾ ਕੰਮ ਹੋਰ ਵੀ ਵਧ ਗਿਆ ਸੀ। ਪਰਿਵਾਰ ਕੰਮਾਂ ਕਾਰਾਂ ਤੇ ਚਲਾ ਜਾਂਦਾ ਤੇ ਗੇਲ ਦੀ ਲਾਟੋ ਲੱਗੀ ਰਹਿੰਦੀ। ਚਾਰ ਛੋਟੇ ਬੱਚੇ, ਕੱਪੜੇ ਧੋਣੇ, ਸੁਕਾਉਣੇ ਤੇ ਤਹਿ ਮਾਰਨੇ, ਸਫ਼ਾਈਆਂ ਸਭ ਖਿੜੇ ਮੱਥੇ ਕਰਦੀ।
       ਸੋਲਾਂ ਸਾਲ ਦੀ ਸੀ ਜਦੋਂ ਉਸ ਦੇ ਮਾਂ ਬਾਪ ਦੇ ਫਾਰਮ ਤੇ ਮਾਂਟਰੀਅਲ ਤੋਂ ਪੰਜ ਸੱਤ ਗੋਰੇ ਜੁਆਨ ਮੁੰਡੇ ਕੰਮ ਕਰਨ ਲਈ ਆਏ ਸਨ। ਉਹਨਾਂ 'ਚੋਂ ਇਕ ਸਕੌਟ ਨਾਂ ਦੇ ਗਭਰੂ ਨੂੰ ਉਹ ਦਿਲ ਦੇ ਬੈਠੀ। ਅਗਲੇ ਸਾਲ ਵਿਆਹ ਵੀ ਕਰਵਾ ਲਿਆ। ਗੇਲ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਸਕੌਟ ਨੂੰ ਤਾਂ ਥਾਂ ਥਾਂ ਮੂੰਹ ਮਾਰਨ ਦੀ ਆਦਤ ਹੈ। ਉਸ ਨੇ ਪਿਆਰ ਤੇ ਸਬਰ ਨਾਲ ਉਸ ਨੂੰ ਮੋੜਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਘਰੋਂ ਹੀ ਗ਼ਾਇਬ ਰਹਿਣ ਲੱਗਾ। ਪਹਿਲਾਂ ਦੋ ਦਿਨ, ਫੇਰ ਹਫ਼ਤਾ ਤੇ ਕਈ ਵਾਰ ਤਾਂ ਮਹੀਨਾ ਮਹੀਨਾ ਹੀ ਨਾ ਮੁੜਣਾ। ਗੇਲ ਦੇ ਅੰਦਰ ਕੁਝ ਚੂਰ ਚੂਰ ਹੋ ਗਿਆ ਤੇ ਉਸ ਨੇ ਅਪਣਾ ਧਿਆਨ ਇਸ ਗਲਦੇ ਸੜਦੇ ਰਿਸ਼ਤੇ ਤੋਂ ਹਟਾਉਣ ਲਈ ਦੋ ਜੌਬਾਂ ਕਰਨੀਆਂ ਸ਼ੁਰੂ ਕਰ ਦਿਤੀਆਂ। ਜਦੋਂ ਕੰਮ ਘਟ ਜਾਂਦਾ ਤਾਂ ਉਸ ਨੂੰ ਲੱਗਦਾ ਜਿਵੇਂ ਜ਼ਿੰਦਗੀ ਵੀ ਧੀਮੀ ਚਾਲ ਚੱਲ ਰਹੀ ਹੋਵੇ ਤੇ ਉਹ ਘੁਟ ਘੁਟ ਕੇ ਮਰ ਰਹੀ  ਹੋਵੇ। ਕੰਮ ਤੇ ਉਹ ਹੋਰਨਾਂ ਨਾਲ ਮਿਲਦੀ, ਹੱਸਦੀ ਖੇਡਦੀ, ਅਪਣਾ ਦੇਖ ਭੁੱਲੀ ਰਹਿੰਦੀ, "ਆਇ ਐਮ ਸੋ ਲੱਕੀ ਦੈਟ ਆਇ ਡੋਂਟ ਹੈਵ ਕਿਡਜ਼···ਅਦਰਵਾਈਜ਼ ਲਾਈਫ਼ ਵੁੱਡ ਹੈਵ ਬਿਨ ਹੈਲ ਵਿਦ ਦ ਪਰਸਨ ਲਾਈਕ ਸਕੌਟ" ਕਦੇ ਕਦੇ ਉਹ ਅਪਣੇ ਮਨ ਨੂੰ ਧਰਵਾਸ ਦਿੰਦੀ। ਮੈਨੂੰ ਅਜੇ ਕੱਲ੍ਹ ਦੀ ਗੱਲ ਲੱਗਦੀ ਹੈ ਜਦੋਂ ਮਿਸਜ਼ ਮਾਨ ਆਪ ਤਾਂ ਸਮਾਨ ਵਾਲੇ ਕਮਰੇ ਵਿਚ ਗੱਦਾ ਸੁੱਟ ਕੇ ਆਰਾਮ ਕਰ ਰਹੀ ਸੀ ਤੇ ਗੇਲ ਮੂਹਰੇ ਕਾਊਂਟਰ ਤੇ ਖੜੀ ਸਟੋਰ ਵਿਚ ਅਪਣੀ ਡਿਊਟੀ ਦੇ ਰਹੀ ਸੀ। ਮੈਂ ਵੀ ਗਾਹਕ ਦੀ ਤਰ੍ਹਾਂ ਅੰਦਰ ਗਈ ਤੇ ਸਕਾਰਫ਼ ਦੇਖਣੇ ਸ਼ੁਰੂ ਕਰ ਦਿਤੇ। ਗੇਲ ਨੇ ਕਿੰਨੇ ਹੀ ਤਰ੍ਹਾਂ ਦੇ ਰੰਗ ਮੇਰੇ ਗਲੇ ਦੁਆਲੇ ਲਗਾ ਕੇ ਸ਼ੀਸ਼ੇ 'ਚ ਦਿਖਾਏ।
       "ਦਿਸ ਲੁੱਕਸ ਸੋ ਆਅਸੱਮ ਹਨੀ···ਟਰੱਸਟ ਮੀ"। 
  ਤੇ ਉਸ ਤੋਂ ਬਾਅਦ ਅਸੀਂ ਦੱਸ ਪੰਦਰਾਂ ਮਿੰਟ ਗੱਲਾਂ ਕਰ ਕੇ ਅਪਣੇ ਫ਼ੋਨ ਨੰਬਰ ਵੀ ਇਕ ਦੂਜੇ ਨੂੰ ਦੇ ਦਿਤੇ। ਹਫ਼ਤੇ 'ਚ ਇਕ ਵਾਰ ਟਿਮ ਹਾਰਟਨ ਕੌਫ਼ੀ ਸ਼ੌਪ ਤੇ ਮਿਲਣਾ ਸਾਡਾ ਪੱਕਾ ਹੀ ਸੀ।
       "ਯੂ ਨੋਅ ਹਨੀ, ਮਿਸਟਰ ਮਾਨ ਸੇਜ਼ ਹੀ ਇਜ਼ ਅ ਵੈਰੀ ਬਿਗ ਨੇਮ ਇਨ ਇੰਡੀਆ"।
       "ਮੇਅ ਬੀ", ਮੈਨੂੰ ਕੁਝ ਨਾ ਸੁੱਝਿਆ ਕਿ ਕੀ ਕਹਾਂ।
       "ਹੀ ਡਾਈਨਜ਼ ਵਿਦ ਦ ਪ੍ਰਾਈਮ ਮਿਨਿਸਟਰ ਐਂਡ ਹਿਜ਼ ਵਾਈਫ਼ ਵੈਨ ਹੀ ਗੋਜ਼ ਦੇਅਰ", ਗੇਲ ਪੂਰੇ ਯਕੀਨ ਨਾਲ ਦੱਸਦੀ।
       ਮੈਨੂੰ ਅੰਦਰੋ ਅੰਦਰ ਹਾਸਾ ਆਉਂਦਾ। ਮਿਸਟਰ ਮਾਨ ਚਾਰ ਕੁ ਪੈਗ ਲਾਉਣ ਤੋਂ ਬਾਅਦ ਹੀ ਇਹ ਫੜ੍ਹਾਂ ਗੇਲ ਨਾਲ ਮਾਰਦਾ ਹੋਏਗਾ। ਫੇਰ ਉਹ ਦਿਨ ਵੀ ਆਇਆ ਜਦ ਉਸ ਨੇ ਮੈਨੂੰ ਦੱਸਿਆ ਕਿ ਹੁਣ ਮਾਨਾਂ ਨੇ ਉਸ ਤੋਂ ਕੰਨੀ ਕਤਰਾਉਣੀ ਸ਼ੁਰੂ ਕਰ ਦਿਤੀ ਸੀ। ਹੁਣ ਉਸ ਤੋਂ ਐਨਾ ਕੰਮ ਨਹੀਂ ਸੀ ਹੁੰਦਾ। ਦਵਿੰਦਰ ਵੀ ਹੁਣ ਜ਼ਿਆਦਾ ਸਟੋਰ ਨਹੀਂ ਸੀ ਜਾਂਦੀ। ਪੋਤਿਆਂ ਪੋਤਰੀਆਂ ਨੇ ਬਿਜ਼ਨਸ ਸੰਭਾਲ ਲਿਆ ਸੀ ਪਰ ਸ਼ਾਮੀ ਸਾਰਾ ਪਰਿਵਾਰ ਪੈਸੇ ਲਿਆ ਕੇ ਦਾਦੀ ਨੂੰ ਫੜਾਉਂਦਾ ਸੀ। ਗੇਲ ਦੇ ਹੱਥ ਤੇ ਤਾਂ ਬੱਸ ਹਫ਼ਤੇ ਦੇ ਪਿਛੋਂ ਚਾਲੀ ਕੁ ਡਾਲਰ ਧਰ ਦਿਤੇ ਜਾਂਦੇ ਸਨ।
       "ਤੁਸੀਂ ਜਿਹੜੀ ਗੋਰੀ ਰੱਖੀ ਐ ਘਰ, ਕਿੰਨੇ ਪੈਸੇ ਲੈਂਦੀ ਐ ਘੰਟੇ ਦੇ?" ਕਿਟੀ ਪਾਰਟੀ 'ਚ ਕੁਲਵੰਤ ਨੇ ਦਵਿੰਦਰ ਨੂੰ ਪੁੱਛਿਆ।
       "ਨਾ ਭੈਣੇ, ਕੰਮ ਕੁੰਮ ਨੀ ਹੁੰਦਾ ਹੁਣ ਉਹਤੋਂ···ਸਗੋਂ ਅਸੀਂ ਤਾਂ ਚਾਹੁੰਨੇ ਆਂ ਬਈ ਜਾਵੇ ਕਿਤੇ ਅਪਣਾ, ਜਾਂਦੀ ਬੀ ਨੀ" ਉੁਸ ਨੇ ਐਨਕ ਸਾਫ਼ ਕਰਦਿਆਂ ਕਿਹਾ।
       "ਨਾ ਹੁਣ ਤੁਸੀਂ ਬੁਢਾਪੇ ਬਾਰੇ ਉਹਨੂੰ ਗਲ਼ੋਂ ਲਾਹੁਣ ਨੂੰ ਫਿਰਦੇ ਓਂ! ਸਾਰੀ ਉਮਰ ਉਹ ਥੋਡੇ ਘਰ ਨੂੰ ਕਮਾਉਂਦੀ ਮਰਗੀ। ਪਤਾ ਨੀ ਕਿੰਨੇ ਕੁ ਤੂੰ ਪੱਕੇ ਕਰਾ ਲੇ ਉਹਤੋਂ? ਤੇਰੇ ਨਿਆਣਿਆਂ ਦੇ ਕੰਮ, ਪੋਤੇ ਪੋਤੀਆਂ ਦਾ ਗੂੰਹ ਮੂਤ···ਜੱਗ ਜਾਣਦੈ। ਉਹ ਵੀ ਦੁਆਰਾ ਅਪਣਾ ਘਰ ਵਸਾ ਸਕਦੀ ਸੀ। ਗਊ ਵਰਗੀ ਦਰਵੇਸ਼ ਜਨਾਨੀ ਐ ਉਹ। ਕਿਥੇ ਭਰੋਗੇ ਤੁਸੀਂ ਉਹਨੂੰ ਧੱਕਾ ਦੇ ਕੇ?" ਕੁਲਵੰਤ ਤੋਂ ਰਿਹਾ ਨਾ ਗਿਆ।
       "ਤੂੰ ਕਰਾ ਦਿੰਦੀ ਉਹਨੂੰ ਕੋਈ ਰਿਸ਼ਤਾ ਜੇ ਐਨਾ ਹੀ ਹੇਜ ਮਾਰਦਾ ਸੀ ਤੈਨੂੰ ਉਹਦਾ", ਮਿਸਜ਼ ਮਾਨ ਹੁਣ ਰੋਹ 'ਚ ਆ ਗਈ।
       "ਨਾ, ਊਂ ਤਾਂ ਆਪਾਂ ਕਹਿਨੇ ਆਂ ਬਈ ਗੋਰੇ ਮਾੜੇ ਨੇ, ਇਹ ਸਾਨੂੰ ਬੰਦਾ ਨੀ ਸਮਝਦੇ। ਪਰ ਜਦ ਸਾਡੇ ਅੜਿਕੇ ਕੋਈ ਆ ਜਾਂਦੈ ਤਾਂ ਆਪਾਂ ਉਹਨਾਂ ਨਾਲ ਕੀ ਕਰਦੇ ਆਂ?" ਹੁਣ ਜਸਵਿੰਦਰ ਨੇ ਵੀ ਆਪਣਾ ਪੱਖ ਪੇਸ਼ ਕੀਤਾ।
       ਪਤਾ ਨਹੀਂ ਹੋਰ ਕਿੰਨੀ ਕੁ ਬਹਿਸ ਹੋਈ ਹੋਵੇ ਉਥੇ, ਮੈਨੂੰ ਤਾਂ ਪੰਮੀ ਤੋਂ ਐਨੀ ਕੁ ਹੀ ਕੰਨੀ ਪਈ ਸੀ।
       ਪਰ ਗੇਲ? ਗੇਲ ਤਾਂ ਹੁਣ ਗੈਰਾਜ ਦੀ ਕਿਸੇ ਨੁੱਕਰੇ ਪਏ ਫ਼ਾਲਤੂ ਸਮਾਨ ਵਰਗੀ ਸੀ ਜਿਸ ਨੂੰ ਗਾਰਬੇਜ ਡੇਅ ਵਾਲੇ ਦਿਨ ਬਾਹਰ ਸਟ੍ਰੀਟ ਤੇ ਰੱਖਿਆ ਜਾ ਚੁੱਕਾ ਸੀ। ਮੁੱਦਤਾਂ ਪਿਛੋਂ ਜਿਸ ਦਿਨ ਗੇਲ ਦਾ ਮੈਨੂੰ ਫ਼ੋਨ ਆਇਆ ਤਾਂ ਮੇਰਾ ਮੱਥਾ ਠਣਕਣਾ ਸੁਭਾਵਿਕ ਸੀ। ਉਸ ਨਾਲ ਗੱਲਾਂ ਕਰ ਕੇ ਇੰਡੀਆ 'ਚ ਸਾਡੇ ਗੁਆਂਢ 'ਚ ਰਹਿ ਰਹੀ ਉਹ ਬੇਬੇ ਅਤਰ ਕੌਰ ਬਹੁਤ ਯਾਦ ਆਈ ਜਿਹਨੂੰ ਉਸ ਦੇ ਪੁੱਤਾਂ ਨੇ ਵਿਰਾਨ ਪਏ ਪੁਰਾਣੇ ਘਰ 'ਚ ਅੱਡ ਕਰ ਦਿਤਾ ਸੀ। ਬਸ ਆਸ ਪੜੋਸ ਹੀ ਉਸ ਨੂੰ ਰੋਟੀ ਪਾਣੀ ਅਪਣੇ ਨਿਆਣਿਆਂ ਦੇ ਹੱਥ ਭੇਜ ਦਿੰਦਾ ਸੀ।