ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਮੋਬਾਈਲ ਵਿੱਚ ਪੰਜਾਬੀ ਕਿਸ ਤਰ੍ਹਾਂ ਲਿਖੀ ਜਾਏ? (ਲੇਖ )

  ਜਸਦੀਪ ਸਿੰਘ ਗੁਣਹੀਣ   

  Email: modestjasdeep@gmail.com
  Cell: +91 95921 20120
  Address: ਆਸੀ ਕਲਾਂ , ਲੁਧਿਆਣਾ
  Aasi Kalan. Ludhiana India
  ਜਸਦੀਪ ਸਿੰਘ ਗੁਣਹੀਣ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  buy accutane uk

  buy accutane pills
  ਅਜੋਕੇ ਸਮੇਂ ਵਿੱਚ ਜੋ ਮੋਬਾਈਲ ਮਾਰਕੀਟ ਵਿੱਚ ਆ ਰਹੇ ਹਨ ਓਨ੍ਹਾਂ ਵਿੱਚੋਂ ਕੁਝ ਕੁ ਮੋਬਾਈਲ ਹੀ ਹੁੰਦੇ  ਹਨ ਜਿੰਨ੍ਹਾਂ ਵਿੱਚ ਪੰਜਾਬੀ ਪੜ੍ਹਨ  ਤੇ ਲਿਖਣ ਦੀ ਸਹੂਲਤ ਹੋਵੇ।  ਸੋ ਪੰਜਾਬੀ ਭਾਸ਼ਾ ਦੇ ਵਰਤੋਕਾਰਾਂ  ਨੂੰ ਆਪਣੇ ਮੋਬਾਈਲ ਵਿੱਚ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਇਸ ਸਮੱਸਿਆ ਦਾ ਹੱਲ ਬਹੁਤ ਹੀ ਅਸਾਨ ਹੈ। ਮੋਬਾਈਲ ਨੂੰ ਪੰਜਾਬੀ ਪੜ੍ਹਨ ਅਤੇ ਲਿਖਣਯੋਗ ਬਣਾਉਣ ਲਈ ਹੇਠ ਲਿਖੀਆਂ ਸ਼ਰਤਾਂ ਦਾ ਪੂਰਾ ਹੋਣਾ ਜ਼ਰੂਰੀ ਹੈ।

  ਮੋਬਾਈਲ ਘੱਟੋ-ਘੱਟ JAVA(ਇੱਕ ਸਾਫ਼ਟਵੇਅਰ ਜੋ ਮੋਬਾਈਲ ਵਿੱਚ ਪਹਿਲਾਂ ਹੀ ਸ਼ਾਮਿਲ ਹੁੰਦਾ ਹੈ) ਦੇ ਅਨੁਕੂਲ ਹੋਣਾ ਚਾਹੀਦਾ ਹੈ। ਅੱਜਕੱਲ੍ਹ ਲਗਭਗ 3000ਰੁ: ਜਾਂ ਇਸਤੋਂ ਜ਼ਿਆਦਾ ਮੁੱਲ ਵਾਲੇ ਮੋਬਾਈਲ JAVA ਅਨੁਕੂਲ ਹੁੰਦੇ ਹਨ।
  ਮੋਬਾਈਲ ਵਿੱਚ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਜ਼ਿਆਦਾਤਰ ਲੋੜ ਉਦੋਂ ਹੀ ਪੈਂਦੀ ਹੈ ਜਦੋਂ ਅਸੀਂ ਇੰਟਰਨੈੱਟ ਦੀ ਵਰਤੋਂ ਕਰ ਰਹੇ ਹੁੰਦੇ ਹਾਂ। ਇਸ ਦੌਰਾਨ ਕਿਸੇ ਵੀ ਵੈੱਬਸਾਈਟ ‘ਤੇ ਪੰਜਾਬੀ ਜਾਂ ਹੋਰ ਭਾਸ਼ਾ ਵਿੱਚ ਲਿਖੇ ਗਏ ਅੱਖਰ ਡੱਬੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਜਿਸ ਕਰਕੇ ਅਸੀਂ ਪੰਜਾਬੀ ਜਾਂ ਹੋਰ ਭਾਸ਼ਾ ਨੂੰ ਪੜ੍ਹਨ ਵਿੱਚ ਅਯੋਗ ਰਹਿ ਜਾਂਦੇ ਹਾਂ। ਇਸ ਲਈ ਪੰਜਾਬੀ ਜਾਂ ਹੋਰ ਭਾਸ਼ਾਂ ਪੜ੍ਹਨ ਲਈ ਮੋਬਾਈਲ ਵਿੱਚ ਇੰਟਰਨੈੱਟ ਦੀ ਸਹੂਲਤ ਵੀ ਹੋਣੀ ਚਾਹੀਦੀ ਹੈ। ਅੱਜ-ਕੱਲ੍ਹ ਮੋਬਾਈਲ ‘ਤੇ ਇੰਟਰਨੈੱਟ ਚਲਾਉਣ ਦੀ ਸਹੂਲਤ ਵੀ ਬਹੁਤ ਸਸਤੀ ਹੈ, ਸੋ ਅਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ।
  ਮੋਬਾਈਲ ‘ਤੇ ਇੰਟਰਨੈੱਟ ਚਾਲੂ ਹੋਣ ਉਪਰੰਤ ਮੋਬਾਈਲ ਦੇ ਵਿਕਲਪ(Option) “ਇੰਟਰਨੈੱਟ ਬ੍ਰਾਊਜ਼ਰ” ‘ਤੇ ਕਲਿੱਕ ਕਰੋ ਅਤੇ www.m.operamini.com ਵੈੱਬਸਾਈਟ ‘ਤੇ ਜਾ ਕੇ Opera Mini ਸਾਫ਼ਟਵੇਅਰ ਮੋਬਾਈਲ ਵਿੱਚ ਡਾਊਨਲੋਡ ਅਤੇ ਇੰਸਟਾਲ ਕਰੋ।
  Opera Mini ਇੱਕ ਹਾਈ ਸਪੀਡ ਇੰਟਰਨੈੱਟ ਬ੍ਰਾਊਜ਼ਰ ਸਾਫ਼ਟਵੇਅਰ ਹੈ। Opera Mini ਨੂੰ ਖੋਲ੍ਹਣ ਤੋਂ ਬਾਅਦ Address Bar(ਜਿੱਥੇ ਅਸੀਂ ਵੈੱਬਸਾਈਟ ਦਾ ਪਤਾ ਭਰਦੇ ਹਾਂ) ਵਿੱਚ config: ਟਾਈਪ ਕਰਕੇ OK ਕਰੋ। ਹੁਣ ਇੱਕ ਪੇਜ ਖੁਲ੍ਹੇਗਾ ਜਿਸ ਵਿੱਚ ਕਈ ਸਾਰੇ ਵਿਕਲਪ ਹੋਣਗੇ। ਪੇਜ ਦੇ ਸਭ ਤੋਂ ਅਖੀਰ ‘ਤੇ ਇੱਕ ਵਿਕਲਪ “Use bitmap fonts for complex scripts” ਹੋਵੇਗਾ। ਇਸਦੇ ਸਾਹਮਣੇ ਵਾਲੇ ਬਾਕਸ ਵਿੱਚ “No” ਲਿਖਿਆ ਆ ਰਿਹਾ ਹੋਵੇਗਾ। ਇਸ ਬਾਕਸ ਵਿੱਚ ਕਲਿੱਕ ਕਰੋ ਅਤੇ “Yes” ਦੀ ਚੋਣ ਕਰੋ। ਹੁਣ ਇਸਦੇ ਬਿਲਕੁਲ ਨੀਚੇ ਦਿਖ ਰਹੇ “SAVE” ਬਟਨ ‘ਤੇ ਕਲਿੱਕ ਕਰੋ।
  ਹੁਣ ਮੋਬਾਈਲ ਪੰਜਾਬੀ, ਹਿੰਦੀ, ਉਰਦੂ ਅਤੇ ਹੋਰ ਕਈ ਭਾਸ਼ਾਵਾਂ ਨੂੰ ਪੜ੍ਹਨ ਦੇ ਯੋਗ ਹੋ ਗਿਆ ਹੈ। ਹੁਣ ਪੰਜਾਬੀ ਭਾਸ਼ਾ ਵਾਲੀ ਕੋਈ ਵੀ ਵੈੱਬਸਾਈਟ ਖੋਲ੍ਹੋ। ਹੁਣ ਤੁਸੀਂ ਪੰਜਾਬੀ ਅਸਾਨੀ ਨਾਲ ਪੜ੍ਹ ਸਕੋਗੇ।

  ਮੋਬਾਈਲ ਵਿੱਚ ਪੰਜਾਬੀ ਹਮੇਸ਼ਾ  “ਯੂਨੀਕੋਡ” ਵਿੱਚ ਹੀ ਦਿਖਾਈ ਦਿੰਦੀ ਹੈ। ਅਗਰ ਤੁਹਾਨੂੰ ‘ਅਨਮੋਲ ਲਿੱਪੀ’, ‘ਧਨੀ ਰਾਮ ਚਾਤ੍ਰਿਕ’, ‘ਅੱਖਰ’, ‘ਗੁਰਬਾਣੀ ਲਿੱਪੀ’ ਆਦਿਕ ਪੰਜਾਬੀ ਫ਼ੋਂਟਸ ਵਿੱਚ ਪੰਜਾਬੀ ਲਿਖਣੀ ਆਉਂਦੀ ਹੈ ਤਾਂ ਮੋਬਾਈਲ ‘ਤੇ ਪੰਜਾਬੀ ਲਿਖਣੀ ਬਹੁਤ ਹੀ ਅਸਾਨ ਹੋਵੇਗੀ। ਅਗਰ ਨਹੀਂ ਆਉਂਦੀ ਤਾਂ ਕੋਈ ਮੁਸ਼ਕਿਲ ਨਹੀਂ ਹੈ। ਕਿਸੇ ਵੀ ਪੰਜਾਬੀ ਫ਼ੋਂਟ ਵਿੱਚ ਪੰਜਾਬੀ ਟਾਈਪ ਕਰਨ ਲਈ ਸਭ ਤੋਂ ਪਹਿਲਾਂ ਇਹ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿ ਕੀ-ਬੋਰਡ ‘ਤੇ ਅੰਗ੍ਰੇਜ਼ੀ ਦੇ ਕਿਸ ਅੱਖਰ ਨੂੰ ਦੱਬਣ ਨਾਲ ਪੰਜਾਬੀ ਦਾ ਕਿਹੜਾ ਅੱਖਰ ਕੰਪਿਊਟਰ ਸਕ੍ਰੀਨ ‘ਤੇ ਦਿਖਾਈ ਦੇਵੇਗਾ। ਇਸਦੀ ਜਾਣਕਾਰੀ ‘ਪੰਜਾਬੀ ਕੀ-ਬੋਰਡ ਲੇਆਉਟ’ ਤੋਂ ਮਿਲਦੀ ਹੈ। ਜ਼ਿਆਦਾਤਰ ਪੰਜਾਬੀ ਫ਼ੋਂਟਸ ਦੇ ਕੀ-ਬੋਰਡ ਲੇਆਉਟ ਇੱਕੋ ਜਿਹੇ ਹੀ ਹੁੰਦੇ ਹਨ। ਅਨਮੋਲ ਲਿੱਪੀ, ਗੁਰਬਾਣੀ ਲਿੱਪੀ ਅਤੇ ਕੁਝ ਹੋਰ ਪੰਜਾਬੀ ਫ਼ੋਂਟਸ ਦੇ ਕੀ-ਬੋਰਡ ਲੇਆਉਟ ਆਪਸ ਵਿੱਚ ਸਮਾਨ ਹਨ। ਇਨ੍ਹਾਂ ਹੀ ਫ਼ੋਂਟਸ ਵਿੱਚ ਅੱਜ-ਕੱਲ੍ਹ ਪੰਜਾਬੀ ਟਾਈਪਿੰਗ ਦਾ ਰੁਝਾਨ ਹੈ। ਅਗਰ ਤੁਹਾਨੂੰ ਅਨਮੋਲ ਲਿੱਪੀ ਫ਼ੋਂਟ ਵਿੱਚ ਪੰਜਾਬੀ ਟਾਈਪਿੰਗ ਦੀ ਜਾਣਕਾਰੀ ਨਹੀਂ ਹੈ ਤਾਂ ਤੁਸੀਂ www.modestjasdeep.wordpress.com ਤੋਂ ਅਨਮੋਲ ਲਿੱਪੀ ਦਾ ‘ਕੀ-ਬੋਰਡ ਲੇਆਉਟ’ ਆਪਣੇ ਮੋਬਾਈਲ ਫ਼ੋਨ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਇਸਦੀ ਸਹਾਇਤਾ ਨਾਲ ਅਨਮੋਲ ਲਿੱਪੀ ਫ਼ੋਂਟ ਵਿੱਚ ਪੰਜਾਬੀ ਟਾਈਪ ਕਰ ਸਕਦੇ ਹੋ। ਉਪਰੋਕਤ ਸਾਰੀ ਜਾਣਕਾਰੀ ਹੋਣ ਤੋਂ ਬਾਅਦ ਮੋਬਾਈਲ ਵਿੱਚ ਪੰਜਾਬੀ ਹੇਠ ਲਿਖੀ ਵਿਧੀ ਅਨੁਸਾਰ ਲਿਖੀ ਜਾ ਸਕਦੀ ਹੈ।

  ਮੰਨ ਲਉ ਕਿ ਤੁਸੀਂ ਆਪਣੇ ਮੋਬਾਈਲ ਤੋਂ ਪੰਜਾਬੀ ਵਿੱਚ ਲਿਖਕੇ ਈ-ਮੇਲ ਭੇਜਣੀ ਹੈ। ਅਜਿਹਾ ਕਰਨ ਲਈ ਸਭ ਤੋਂ ਪਹਿਲਾਂ OperaMini ਦੇ Address bar ਵਿੱਚ punjabi.aglsoft.com/punjabi/converter/?show=text ਲਿਖਕੇ OK ਕਰੋ। ਵੈੱਬਸਾਈਟ ਖੁੱਲ੍ਹਣ ਉਪਰੰਤ ਦੋ ‘ਮੀਨੂ ਬਾਕਸ’ ਦਿਖਾਈ ਦੇਣਗੇ। ਪਹਿਲੇ ਮੀਨੂ ਬਾਕਸ ਵਿੱਚ “Akhar” ਅਤੇ ਦੂਸਰੇ ਵਿੱਚ “DrChatrikWeb” ਲਿਖਿਆ ਦਿਖਾਈ ਦੇਵੇਗਾ। Akhar ਦੀ ਜਗ੍ਹਾ ‘ਤੇ GurbaniLipi ਅਤੇ DrChatrikWeb ਦੀ ਜਗ੍ਹਾ ‘ਤੇ Unicode ਦੀ ਚੋਣ ਕਰੋ।
  ਹੁਣ ਇਸ ਵੈੱਬਸਾਈਟ ‘ਤੇ ਦਿਖਾਈ ਦੇ ਰਹੇ Text Box ਵਿੱਚ ਉਹ ਸਭ ਟਾਈਪ ਕਰੋ ਜੋ ਤੁਸੀਂ ਆਪਣੀ ਈ-ਮੇਲ ਰਾਹੀਂ ਪੰਜਾਬੀ ਵਿੱਚ ਟਾਈਪ ਕਰਕੇ ਭੇਜਣਾ ਹੈ। ਇਹ ਸਾਰੀ ਟਾਈਪਿੰਗ ਤੁਸੀਂ ਅਨਮੋਲ ਲਿੱਪੀ/ਗੁਰਬਾਣੀ ਲਿੱਪੀ ਦੇ ‘ਕੀ-ਬੋਰਡ ਲੇਆਉਟ’ ਅਨੁਸਾਰ ਕਰੋਗੇ। ਅਗਰ ਤੁਸੀਂ ਕਿਤੇ-ਕਿਤੇ ਇਹ ਭੁੱਲ ਰਹੇ ਹੋ ਕਿ ਪੰਜਾਬੀ ਦੇ ਕਿਸ ਅੱਖਰ ਨੂੰ ਅੰਗ੍ਰੇਜ਼ੀ ਦੇ ਕਿਸ ਅੱਖਰ ਨਾਲ ਪਾਉਣਾ ਹੈ ਤਾਂ ਤੁਸੀਂ OperaMini ਨੂੰ minimize ਕਰਕੇ ਆਪਣੇ ਮੋਬਾਈਲ ਵਿੱਚ ਡਾਊਨਲੋਡ ਕੀਤੀ ਹੋਈ ਅਨਮੋਲ ਲਿੱਪੀ/ਗੁਰਬਾਣੀ ਲਿੱਪੀ ਦੇ ਲੇਆਉਟ ਦੀ ਇਮੇਜ ਦੇਖਕੇ ਯਾਦ ਕਰ ਸਕਦੇ ਹੋ। ਉਦਾਹਰਣ ਦੇ ਤੌਰ ‘ਤੇ ਮੰਨ ਲਓ ਕਿ “ਸਤਿ ਸ੍ਰੀ ਅਕਾਲ।” ਲਿਖਣਾ ਹੈ ਤਾਂ ਤੁਸੀਂ Text Box ਵਿੱਚ ਲਿਖੋਗੇ siq sRI Akwl[
  Text Box ਵਿੱਚ ਟਾਈਪਇੰਗ ਪੂਰੀ ਹੋਣ ਉਪਰੰਤ ਇਸਨੂੰ ਇੱਕ ਵਾਰੀ ‘ਕਾਪੀ’ ਕਰ ਲਓ। (ਟਾਈਪਿੰਗ ਪੂਰੀ ਹੋਣ ‘ਤੇ ਸਿੱਧਾ OK ਕਰਨ ਨਾਲ ਕਈ ਵਾਰ ਪੇਜ ਰੀਫ਼੍ਰੇਸ਼ ਹੋ ਜਾਂਦਾ ਹੈ ਅਤੇ ਕੀਤੀ ਗਈ ਸਾਰੀ ਟਾਈਪਿੰਗ ਅਲੋਪ ਹੋ ਜਾਂਦੀ ਹੈ। ਸੋ ਕੀਤੀ ਗਈ ਟਾਈਪਿੰਗ ਨੂੰ ਸੁਰੱਖਿਅਤ ਰੱਖਣ ਲਈ ‘ਕਾਪੀ’ ਕਰ ਲੈਣਾ ਚਾਹੀਦਾ ਹੈ। ਪਰ ਅਜਿਹਾ ਤਾਂ ਹੀ ਸੰਭਵ ਹੈ ਅਗਰ ਮੋਬਾਈਲ ਵਿੱਚ ‘ਕਾਪੀ-ਪੇਸਟ’ ਦੀ ਸੁਵਿਧਾ ਹੋਵੇਗੀ।) ਹੁਣ ਟਾਈਪਿੰਗ ਪੂਰੀ ਹੋਣ ‘ਤੇ OK ਕਰਨ ਉਪਰੰਤ ਥੌੜ੍ਹੀ ਦੇਰ Processing ਹੋਵੇਗੀ। ਹੁਣ ‘Convert’ ਬਟਨ ‘ਤੇ ਕਲਿੱਕ ਕਰੋ। ਤੁਸੀਂ ਵੇਖੋਗੇ ਕਿ ਤੁਹਾਡੀ ਕੀਤੀ ਗਈ ਸਾਰੀ ਟਾਈਪਿੰਗ ਪੰਜਾਬੀ ਵਿੱਚ ਦਿਖਾਈ ਦੇਵੇਗੀ।
  ਪੰਜਾਬੀ ਵਿੱਚ ਦਿਖਾਈ ਦੇ ਰਹੀ ਇਸ ਟਾਈਪਿੰਗ ਨੂੰ ਈ-ਮੇਲ ਵਿੱਚ ਲਿਜਾਣ ਦਾ ਕੰਮ ਅਜੇ ਬਾਕੀ ਹੈ। ਹੁਣ OperaMini ਵਿੱਚ ਜੋ ਪੰਜਾਬੀ ਟਾਈਪਿੰਗ ਵਾਲੀ ਵੈੱਬਸਾਈਟ ਖੁੱਲ੍ਹੀ ਹੋਈ ਹੈ ਉਸਨੂੰ ਇਸ ਤਰ੍ਹਾਂ ਹੀ ਰਹਿਣ ਦਿਓ ਅਤੇ ਇੱਕ ਨਵੀਂ Tab ਖੋਲ੍ਹੋ।(ਇੱਕ ਤੋਂ ਜ਼ਿਆਦਾ Tab ਵਿੱਚ ਵੈੱਬਸਾਈਟ ਖੋਲ੍ਹਣ ਦੀ ਸੁਵਿਧਾ ਸਿਰਫ਼ OperaMini 5.0 ਅਤੇ ਇਸਤੋਂ ਉੱਪਰ ਵਾਲੇ Versions ਵਿੱਚ ਹੀ ਹੁੰਦੀ ਹੈ।) ਇਸ ਨਵੀਂ Tab ਦੀ Address bar ਵਿੱਚ config: ਭਰੋ ਅਤੇ ਇਸ ਲੇਖ ਦੇ ਨੰ: 4 ਅਨੁਸਾਰ ਜਿਸ ਵਿਕਲਪ ਨੂੰ Yes ਕੀਤਾ ਸੀ ਉਸਨੂੰ No ਕਰੋ ਅਤੇ ਫ਼ਿਰ Save ਬਟਨ ‘ਤੇ ਕਲਿੱਕ ਕਰੋ।
  ਹੁਣ ਟਾਈਪਿੰਗ ਵੈੱਬਸਾਈਟ ਵਾਲੀ Tab ਵਿੱਚ ਵਾਪਸ ਆਓ। ਇਸ ਪੇਜ ਨੂੰ ਰੀਫ਼੍ਰੇਸ਼(ਸ਼ੋਰਟਕੱਟ ਬਟਨ #0) ਕਰੋ। ਸਾਰੀ ਟਾਈਪਿੰਗ ਅਲੋਪ ਹੋ ਜਾਵੇਗੀ। ਹੁਣ ਮੀਨੂ ਬਾਕਸਾਂ ਵਿੱਚ ਦੁਬਾਰਾ GurbaniLipi ਅਤੇ Unicode ਦੀ ਚੋਣ ਕਰੋ। ਆਪਣੀ ਕਾਪੀ ਕੀਤੀ ਹੋਈ ਸਾਰੀ ਟਾਈਪਿੰਗ ਨੂੰ Text Box ਵਿਚ ਪੇਸਟ ਕਰੋ ਅਤੇ OK ਕਰੋ। ਹੁਣ ‘Convert’ ‘ਤੇ ਕਲਿੱਕ ਕਰੋ। ਤੁਸੀਂ ਵੇਖੋਗੇ ਕਿ ਸਾਰੀ ਟਾਈਪਿੰਗ ਹੁਣ ਡੱਬੀਆਂ ਦੇ ਰੂਪ ਵਿੱਚ ਦਿਖਾਈ ਦੇ ਰਹੀ ਹੈ।
  ਡੱਬੀਆਂ ਵਿਚ ਦਿਖਾਈ ਦੇ ਰਹੀ ਟਾਈਪਿੰਗ ਦੇ ਸਭ ਤੋਂ ਪਹਿਲੇ ਅੱਖਰ ‘ਤੇ Pointer(Cursor) ਲੈ ਕੇ ਆਓ ਅਤੇ ਅਪਣੇ ਮੋਬਾਈਲ ਦਾ ‘1’ ਬਟਨ ਦਬਾਓ। ਸਕ੍ਰੀਨ ‘ਤੇ “Select Text” ਦਾ ਵਿਕਲਪ ਆਵੇਗਾ। ਉਸਨੂੰ OK ਕਰੋ। ਹੁਣ Start ਬਟਨ ‘ਤੇ ਕਲਿੱਕ ਕਰਕੇ ਡੱਬੀਆਂ ਵਿੱਚ ਦਿਖਾਈ ਦੇ ਰਹੀ ਟਾਈਪਿੰਗ ਨੂੰ ਸ਼ੁਰੂ ਤੋਂ ਲੈ ਕਿ ਅਖੀਰ ਤੱਕ ਸਿਲੈਕਟ ਕਰ ਲਓ। OperaMini ‘ਤੇ ਆ ਰਹੇ ‘Use’ ਬਟਨ ਨੂੰ ਦਬਾਓ। ਹੁਣ ਇੱਕ ਮੀਨੂ ਖੁੱਲ੍ਹੇਗਾ ਜਿਸ ਵਿੱਚ ਤਿੰਨ ਵਿਕਲਪ ਹੋਣਗੇ। ਉਸ ਵਿੱਚੋਂ ਵਿਕਲਪ ‘Copy’ ਦੀ ਚੋਣ ਕਰੋ। ਤੁਹਾਡੀ ਸਾਰੀ ਟਾਈਪਿੰਗ ਕਾਪੀ ਹੋ ਗਈ ਹੈ।
  ਹੁਣ Tab ਨੰ: 2 ‘ਤੇ ਜਾਓ ਅਤੇ ‘No’ ਵਾਲੇ ਬਾਕਸ ਵਿੱਚ ਦੁਬਾਰਾ ਫ਼ਿਰ ‘Yes’ ਕਰਕੇ Save ਬਟਨ ‘ਤੇ ਕਲਿੱਕ ਕਰੋ।
  ਹੁਣ ਇੱਕ ਤੀਸਰੀ Tab ਖੋਲ੍ਹੋ ਅਤੇ ਉਸਦੀ Address Bar ਵਿੱਚ ਆਪਣੀ ਈ-ਮੇਲ ਵੈੱਬਸਾਈਟ ਭਰਕੇ ਆਪਣੀ ਈ-ਮੇਲ ਖੋਲ੍ਹੋ। New Mail ਜਾਂ Compose Mail ‘ਤੇ ਕਲਿੱਕ ਕਰੋ। ਹੁਣ Text Box ਨੂੰ ਕਲਿੱਕ ਕਰੋ। OperaMini ਵਿੱਚ ਦਿਖਾਈ ਦੇ ਰਹੇ ‘Option’ ਬਟਨ ਨੂੰ ਦਬਾਓ। ਇੱਕ ਮੀਨੂ ਦਿਖਾਈ ਦੇਵੇਗਾ, ਇਸ ਵਿੱਚੋਂ ‘Paste’ ਦੀ ਚੋਣ ਕਰੋ। ਹੁਣ ਤੁਹਾਡੀ ਸਾਰੀ ਟਾਈਪਿੰਗ ਇੱਥੇ ਡੱਬੀਆਂ ਦੇ ਰੂਪ ਵਿੱਚ ਪੇਸਟ ਹੋ ਜਾਵੇਗੀ। ਜਿਸਨੂੰ ਵੀ ਤੁਸੀਂ ਈ-ਮੇਲ ਭੇਜਣਾ ਚਹੁੰਦੇ ਹੋ ਉਸਦਾ ਈ-ਮੇਲ ਪਤਾ ਭਰੋ ਅਤੇ ‘Send’ ਬਟਨ ‘ਤੇ ਕਲਿੱਕ ਕਰੋ। ਹੁਣ ਤੁਹਾਡੀ ਈ-ਮੇਲ ਪੰਜਾਬੀ ਵਿੱਚ ਭੇਜੀ ਜਾ ਚੁੱਕੀ ਹੈ।
  ਉਪਰੋਕਤ ਵਿਧੀ ਨਾਲ ਤੁਸੀਂ  ਆਪਣੇ ਮੋਬਾਈਲ ਵਿੱਚ ਪੰਜਾਬੀ ਪੜ੍ਹ ਅਤੇ ਲਿਖ ਸਕਦੇ ਹੋ।