ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਉਦਾਸੇ ਪਿੰਡ ਦੀ ਗਾਥਾ (ਗੀਤ )

  ਗੁਰਦੀਸ਼ ਗਰੇਵਾਲ   

  Email: gurdish.grewal@gmail.com
  Cell: +1403 404 1450, +91 98728 60488 (India)
  Address:
  Calgary Alberta Canada
  ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਆ ਸਖੀਏ ਤੈਂਨੂੰ ਮੈਂ ਆਪਣੇ, ਪਿੰਡ ਦਾ ਹਾਲ ਸੁਣਾਵਾਂ।

  ਜਿਹੜੇ ਪਿੰਡ ਤੂੰ ਵਿਚ ਪਰਦੇਸੋਂ, ਭੇਜੇਂ ਨਿੱਤ ਦੁਆਵਾਂ ।


  ਨੇੜੇ ਲਗਦਾ ਸ਼ਹਿਰ ਸੀ ਜਿਹੜਾ, ਪਿੰਡ ਤੇਰੇ ਵੱਲ ਆਇਆ।

  ਤੇਰਾ ਪਿੰਡ ਹੁਣ ਓਸ ਸ਼ਹਿਰ ਦਾ, ਬਣਿਆਂ ਏ ਸਰਮਾਇਆ।

  ਪਿੰਡ ਤੇਰੇ ਦਾ ਸਖੀਏ ਹੁਣ ਤਾਂ , ਲੱਭਦਾ ਨਹੀਂ ਸਿਰਨਾਵਾਂ।

  ਆ ਸਖੀਏ………


  ਪਿੰਡ ਤੇਰੇ ਹੁਣ ਭਾਂ- ਭਾਂ ਕਰਦੇ, ਫਿਰਦੇ ਗਲੀ ਮੁਹੱਲੇ ।

  ਘਰ ਦੇ ਮਾਲਕ ਕਿਤੇ ਨਾ ਦਿਸਦੇ, ਭਈਆਂ ਨੇ ਘਰ ਮੱਲੇ।

  ਕਿਧਰੇ ਕਿਧਰੇ ਚਾਚਾ-ਤਾਇਆ, ਦਿਸਦਾ ਟਾਵਾਂ- ਟਾਵਾਂ ।

  ਆ ਸਖੀਏ …………


  ਪੰਜ ਦਰਿਆਵਾਂ ਦੀ ਧਰਤੀ ਨੂੰ, ਛੇਵਾਂ ਜ਼ਹਿਰ ਦਾ ਸਿੰਜੇ।

  ਸ਼ੈਲ- ਸ਼ਬੀਲੇ ਗੱਭਰੂ ਸੀ ਜੋ, ਨਸ਼ਿਆਂ ਰਲ ਮਿਲ ਪਿੰਜੇ।

  ਪਿੰਡ ਤੇਰੇ ਨੂੰ ਘੇਰ ਲਿਆ ਏ, ਬੁਰੀਆਂ ਬਿੱਝ ਬਲਾਵਾਂ।

  ਆ ਸਖੀਏ…………


  ਉਂਜ ਤਾਂ ਤੇਰੇ ਪਿੰਡ ਦੇ ਲੋਕਾਂ, ਕੀਤੀ ਬੜੀ ਤਰੱਕੀ।

  ਲੋੜੋਂ ਜਿਆਦਾ ਲੈ- ਲੈ ਕਰਜ਼ੇ, ਉਹਨਾਂ ਗਰੀਬੀ ਢੱਕੀ।

  ਮੋਟਰ ਸਾਈਕਲ ਕਾਰਾਂ ਵਿਹੜੇ, ਦਿਸਣ ਨਾ ਮੱਝਾਂ ਗਾਵਾਂ।

  ਆ ਸਖੀਏ…………


  ਨਾ ਹੁਣ ਵਿਹੜੇ ਰੌਣਕ ਲਗਦੀ, ਨਾ ਕੋਈ ਗਾਉਣ ਬਿਠਾਏ।

  ਨਾ ਹੁਣ ਜਾਏ ਵਿਆਹੀ ਦੇਹਲੀ, ਪੈਲੇਸ ਕੰਮ ਮੁਕਾਏ ।

  ਪਿੰਡ ਤੇਰੇ 'ਤੇ ਪੈ ਗਿਆ ਗੂੜ੍ਹਾ, ਸ਼ਹਿਰਾਂ ਦਾ ਪਰਛਾਵਾਂ।

  ਆ ਸਖੀਏ……………


  ਪੁੱਠੇ- ਸਿੱਧੇ ਰਾਹੀਂ ਵੀਰੇ , ਤੁਰੇ ਵਹੀਰਾਂ ਘੱਤੇ ।

  ਤੂੰ ਕੀ ਜਾਣੇ ਅੜੀਏ ਸਾਡੇ, ਵਿਕ ਗਏ ਸਾਰੇ ਖੱਤੇ।

  ਆਲੀਸ਼ਾਨ ਘਰਾਂ ਨੂੰ ਤਾਲੇ, ਥਾਂ ਥਾਂ ਰੋਵਣ ਮਾਵਾਂ।

  ਆ ਸਖੀਏ …………


  ਨਾ ਹੁਣ ਤੀਆਂ ਸੋਹਵਣ ਏਥੇ, ਨਾ ਗਿੱਧੇ ਨਾ ਭੰਗੜੇ।

  ਕੁੜੀਆਂ ਚਿੜੀਆਂ ਵੀ ਗੁੰਮ ਸੁੰਮ ਨੇ, ਹਾਸੇ ਹੋ ਗਏ ਲੰਗੜੇ।

  'ਦੀਸ਼' ਨਾ ਕਿੱਕਰਾਂ ਟਾਹਲੀਆਂ ਬਚੀਆਂ, ਨਾ ਪਿੱਪਲਾਂ ਦੀਆਂ ਛਾਵਾਂ।

  ਆ ਸਖੀਏ…………