ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਗਰੀਬ ਦੀ ਪੁਕਾਰ (ਕਵਿਤਾ)

  ਸਾਧੂ ਰਾਮ ਲੰਗਿਆਣਾ (ਡਾ.)   

  Email: dr.srlangiana@gmail.com
  Address: ਪਿੰਡ ਲੰਗੇਆਣਾ
  ਮੋਗਾ India
  ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਮਾਸਟਰ ਨੇ ਸਕੂਲੇ ਬੱਚੜਾ ਕੁੱਟਿਆ

  ਲੈ ਕੇ ਨਾ ਦਿੱਤੀ ਗਈ ਫੱਟੀ

  ਮੈਂ ਕਿਹੜੇ ਰਾਹ ਜਾਵਾਂ ਲੋਕੋ

  ਮਹਿੰਗਾਈ ਨੇ ਪੱਟੀ


  ਬਰਤਨ ਸਾਰੇ ਹੋਗੇ ਖਾਲੀ , ਘਰ ਚੋਂ ਲੂਣ ਵੀ ਮੁੱਕਾ

  ਗਿੱਲੇ-ਗੋਹੇ ਰਹਾਂ ਬਾਲਦੀ, ਹੈ ਨੀਂ ਬਾਲਣ ਸੁੱਕਾ

  ਬਾਣੀਏ ਬਰੰਗ ਮੋੜਿਆ, ਉਧਾਰ ਨਾ ਆਵੀਂ ਹੱਟੀ

  ਮੈਂ ਕਿਹੜੇ ਕਰ ਜਾਵਾਂ ਲੋਕੋ, ਮਹਿੰਗਾਈ ਨੇ ਪੱਟੀ


  ਬੱਚੇ ਫਿਰਦੇ ਬਿਨ ਬੂਟਾਂ ਤੋਂ, ਕੱਪੜੇ ਟਾਕੀਆਂ ਲਾਵਾਂ

  ਬਿਰਧ ਮਾਪੇ ਵੀ ਰਹਿੰਦੇ ਢਿੱਲੇ, ਕਿੱਥੋਂ ਇਲਾਜ ਕਰਾਵਾਂ

  ਢਾਈ ਸੌ ਹੈ ਮਿਲਦੀ ਪੈਨਸ਼ਨ , ਜਾਂਦੀ ਪਲਾਂ 'ਚ ਚੱਟੀ

  ਮੈਂ ਕਿਹੜੇ ਰਾਹ ਜਾਵਾਂ ਲੋਕੋ, ਮਹਿੰਗਾਈ ਨੇ ਪੱਟੀ


  ਭਾਂਡੇ ਮਾਜਾਂ, ਗੋਹਾ ਸੁੱਟਾਂ, ਤਾਂ ਬੱਚਿਆਂ ਦੀ ਫੀਸ ਚੁਕਾਵਾਂ

  ਕੱਪੜੇ ਧੋਣ ਦਾ ਆਡਰ ਮਿਲ ਜੇ, ਉਹ ਵੀ ਧੋ ਕੇ ਆਵਾਂ

  ਮੀਟਰ ਬਕਸਾ ਲਮਕੀ ਜਾਵੇ, ਲਵਾਈ ਨ੍ਹੀਂ ਜਾਂਦੀ ਗੱਟੀ

  ਮੈਂ ਕਿਹੜੇ ਰਾਹ ਜਾਵਾਂ ਲੋਕੋ, ਮਹਿੰਗਾਈ ਨੇ ਪੱਟੀ


  ਕੱਚਾ ਕੋਠਾ ਤਿਪ-ਤਿਪ ਚਿਉਂਦਾ, ਕੰਧਾਂ ਵੀ ਖੁਰ-ਖੁਰ ਜਾਵਣ

  ਲੋਹੜੀ, ਮਾਘੀ, ਵਿਸਾਖੀ, ਦੀਵਾਲੀ ਭੂਤਾਂ ਬਣ ਬਣ ਆਵਣ

  ਭੁੱਖੇ ਪੇਟ ਚੂਹੇ ਮਾਰਨ ਹੁੱਝਾਂ, ਜਾਈਏ ਜੂਠੇ ਭਾਂਡੇ ਹੀ ਚੱਟੀ

  ਮੈਂ ਕਿਹੜੇ ਰਾਹ ਜਾਵਾਂ ਲੋਕੋ, ਮਹਿੰਗਾਈ ਨੇ ਪੱਟੀ


  ਗੈਸ ਚੁੱਲ੍ਹਾ, ਏ.ਸੀ, ਕੂਲਰ ਤੇ ਮੋਪਿਡ ਹੋਏ ਪਹੁੰਚ ਤੋਂ ਦੂਰ

  ਇਸ ਸੌਂਕਣ ਮਹਿੰਗਾਈ ਨੇ, ਪਰੋਏ ਅੰਗ-ਅੰਗ 'ਚ ਨਾਸੂਰ

  ਆਸਾਂ 'ਤੇ ਬਿਜਲੀ ਡਿੱਗੀ, ਜਿੰਦ ਬਣਗੀ ਮਿੱਟੀ ਦੀ ਮੱਟੀ

  ਮੈਂ ਕਿਹੜੇ ਰਾਹ ਜਾਵਾਂ ਲੋਕੋ, ਮਹਿੰਗਾਈ ਨੇ ਪੱਟੀ


  ਫਿਕਰਾਂ ਦੇ ਵਿੱਚ ਦਿਨ ਲੰਘ ਜਾਂਦਾ, ਰਾਤੀਂ ਨੀਂਦ ਨਾ ਆਉਂਦੀ

  'ਲੰਗੇਆਣੀਆਂ' ਕੋਠੇ ਜਿੱਡੀ ਧੀ ਵੀ ਹੋਗੀ, ਮੋਢੇ-ਮੋਢੇ ਭਾਉਂਦੀ

  ਗਰੀਬੜੀ ਵਿਧਵਾ ਅਰਜ਼ ਗੁਜ਼ਾਰੇ, ਹੈਨੀਂ ਜੱਗ ਤੇ ਬਾਹਲੀ ਖੱਟੀ

  ਮੈਂ ਕਿਹੜੇ ਰਾਹ ਜਾਵਾਂ ਲੋਕੋ, ਮਹਿੰਗਾਈ ਨੇ ਪੱਟੀ