ਕਵਿਤਾਵਾਂ

 •    ਪਾਤਰ! ਮੈਂ ਵੀ ਲੱਭਦਾਂ / ਅਮਰਜੀਤ ਟਾਂਡਾ (ਡਾ.) (ਕਵਿਤਾ)
 •    ਮੈਂ ਬਹਾਰਾਂ ਤੇ ਨਹੀਂ ਲਿਖਦਾ / ਅਮਰਜੀਤ ਟਾਂਡਾ (ਡਾ.) (ਕਵਿਤਾ)
 •    ਮਾਂ ਕਿੱਥੇ ਏਂ / ਅਮਰਜੀਤ ਟਾਂਡਾ (ਡਾ.) (ਕਵਿਤਾ)
 •    ਮੈਂ ਪੁੱਛਦਾ ਹਾਂ -ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ / ਅਮਰਜੀਤ ਟਾਂਡਾ (ਡਾ.) (ਕਵਿਤਾ)
 •    ਨਾਨਕ ਤੇ ਮਰਦਾਨਾ / ਅਮਰਜੀਤ ਟਾਂਡਾ (ਡਾ.) (ਕਵਿਤਾ)
 •    ਪੜ੍ਹੀਏ ਕੀ ਲਿਖਿਆ / ਅਮਰਜੀਤ ਟਾਂਡਾ (ਡਾ.) (ਕਵਿਤਾ)
 •    ਜਿੱਥੇ ਫੁੱਲਾਂ ਖਿੜ੍ਹਨਾਂ ਸੀ / ਅਮਰਜੀਤ ਟਾਂਡਾ (ਡਾ.) (ਕਵਿਤਾ)
 •    ਗੀਤ ਕਦੇ ਮਰਦੇ ਨਹੀਂ ਹੁੰਦੇ / ਅਮਰਜੀਤ ਟਾਂਡਾ (ਡਾ.) (ਕਵਿਤਾ)
 •    ਮਰ ਗਈ ਮੁਹੱਬਤ ਦਾ ਖ਼ਾਬ ਹਾਂ / ਅਮਰਜੀਤ ਟਾਂਡਾ (ਡਾ.) (ਕਵਿਤਾ)
 •    ਬੇਦਾਵਾ / ਅਮਰਜੀਤ ਟਾਂਡਾ (ਡਾ.) (ਕਵਿਤਾ)
 •    ਦਿਨ ਚੜ੍ਹਿਆ ਹੈ / ਅਮਰਜੀਤ ਟਾਂਡਾ (ਡਾ.) (ਕਵਿਤਾ)
 •    ਖਿੱਲਰੇ ਥਾਂ ਥਾਂ ਦੇਖੇ / ਅਮਰਜੀਤ ਟਾਂਡਾ (ਡਾ.) (ਕਵਿਤਾ)
 • ਪਾਤਰ! ਮੈਂ ਵੀ ਲੱਭਦਾਂ (ਕਵਿਤਾ)

  ਅਮਰਜੀਤ ਟਾਂਡਾ (ਡਾ.)   

  Email: dramarjittanda@yahoo.com.au
  Address:
  United States
  ਅਮਰਜੀਤ ਟਾਂਡਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪਾਤਰ!
  ਅਸੀਂ ਤੇਰੇ ਨਿੱਕੇ ਬਦੇਸੀਂਂ ਰੋਜ਼ੀ ਲਈ ਰੁਲਦੇ-
  ਸ਼ਰਮਸਾਰ ਹਾਂ- ਆਪਣੇ ਪੰਜਾਬ ਤੋਂ
  ਜੋ ਤੇਰੇ ਕੋਲ ਛੱਡ ਕੇ ਗੱਡੀ ਚੜ੍ਹ ਆਏ ਸਾਂ-ਮੂੰਹ 'ਨੇਰੇ 'ਚ  
   
  ਘਰਾਂ ਨੂੰ ਕਿਹਦਾ ਦਿੱਲ ਕਰਦਾ ਹੈ ਛੱਡਣ ਨੂੰ-ਦੋਸਤਾ
  ਜਾਂ ਦਰ੍ਹਾਂ ਦੇ ਬੈਠੀਆਂ ਅੱਥਰੂਆਂ ਚ ਡੁੱਬੀਆਂ ਮਾਂਵਾਂ ਨੂੰ-
  ਕੌਣ ਅਲਵਿਦਾ ਕਹਿੰਦਾ ਹੈ-ਖੇਡਣ ਵਾਲੀਆਂ ਥਾਵਾਂ ਨੂੰ-ਭਲਾ ਦੱਸ
   
  ਅੱਜ ਮੈਂ ਦੂਰ ਜਲਾਵਤਨ
  ਨਵ-ਵਰਸ ਦੀ ਸੱਜਰੀ ਸੁਬਾ੍ਹ ਨੂੰ ਸੁੱਚੇ ਹੋਠੀਂ ਚੁੰਮਿਆ-
   
  ਪੇਕਿਆਂ ਵੱਲੋਂ ਤਾਂ ਠੰਡੀ ਵਾ ਆਵੇ ਓਹੀ ਚੰਗੀ ਲੱਗਦੀ ਹੈ-
   
  ਤੂੰ ਜਦੋਂ ਵੀ ਆਇਆ ਮਿੱਟੀ ਦੀਆਂ ਮਹਿਕਾਂ ਲੈ ਕੇ -
   
  ਅਸੀਂ ਤੇਰੇ ਕੋਲ ਰਾਤ ਭਰ ਆਉਣਾ ਹੋਇਆ
  ਤਾਂ ਕਿੱਦਾਂ ਰਾਤ ਕੱਟਾਂਗੇ-
   
  ਰਾਤਾਂ ਭੈਅ ਚ ਜੀਅ ਰਹੀਆਂ ਹਨ- ਹੈਥੇ
  ਸ਼ਾਮਾਂ ਦੇ ਸਿਰਾਂ ਤੋਂ ਚੁੰਨੀਆਂ ਲੱਥ ਰਹੀਆਂ ਹਨ
  ਪੰਜਾਬੀਅਤ ਕਿਰ ਰਹੀ ਹੈ-ਮੁੱਠੀਆਂ ਚੋਂ, ਤੇਰੇ ਸਾਹਮਣੇ
  ਜੇ ਇੰਜ ਹੀ ਰਿਹਾ-ਰਹਿੰਦੀ ਵੀ ਕਿਰ ਜਾਣੀ ਹੈ- ਬਚਾ ਲੈ ਦੋਸਤਾ!
   
  ਇਨਸਾਨੀਅਤ ਉਡਦੀ ਜਾ ਰਹੀ ਹੈ ਹਿੱਕਾਂ ਚੋਂ-
  ਧੀ-ਭੈਣ ਸਾਰੇ ਪਿੰਡ ਦੀ ਸੀ ਕੱਲ-
  ਹੁਣ ਤਾਂ ਲੋਕ ਦੇਖਦੇ ਹੀ ਰਹਿੰਦੇ ਹਨ-
  ਜ਼ੋਰਾਵਰ ਘਰੋਂ ਚੁੱਕ ਕੇ ਲੈ ਜਾਂਦੇ ਹਨ-ਕੋਈ ਅੱਗੇ ਨਹੀਂ ਆਉਂਦਾ ਦੂਲਾ
  ਰੱਖਵਾਲਿਆਂ ਦੇ ਓਦਾਂ ਹੱਥ ਬੰਨ੍ਹੇ ਹੋਏ ਹਨ -
   
  ਜੇ ਕੋਈ ਫੜਿਆ ਜਾਂਦਾ ਹੈ ਗੁੰਡਾ- ਰਾਤਾਂ ਨੂੰ ਮਖੌਲ ਕਰਦਾ
  ਅਦਾਲਤ ਬਰੀ ਕਰ ਦਿੰਦੀ ਹੈ-
  ਅਪੀਲ ਦਲੀਲ ਓਦਾਂ ਮਰ ਗਈ ਹੈ ਕਿਤੇ-ਖੁਦਕਸ਼ੀ ਕਰਕੇ-
   
  ਕੀ ਹੋ ਗਿਆ ਹੈ-ਖੂਨ ਦੇ ਰੰਗ ਨੂੰ-
   
  ਯਾਰਾ! ਜੇ ਹਾਕਮ ਚ ਨੈਤਿਕਤਾ ਹੁੰਦੀ ਹੈ-
  ਕੰਜ਼ਕਾਂ ਦੇ ਦਰਦ ਦੀ ਨੈਤਿਕ ਜ਼ੁੰਮੇਵਾਰੀ ਲੈ ਅਸਤੀਫੇæ ਦੇ ਦਿੰਦੇ-
  ਏਥੇ ਪਲਾਂ ਚ ਮੰਤਰੀ ਘਰੀਂ ਟੁਰ ਜਾਂਦੇ ਹਨ-
   
  ਕਿਹੜਾ ਪੰਜਾਬ ਕਰੇਗਾ -
  ਗੁਰ ਨਾਨਕ,ਗੋਬਿੰਦ ਸਿੰਘ ਦੀਆਂ ਸੁੱਚੀਆਂ ਸੱਚੀਆਂ ਪੈੜ੍ਹਾਂਂ ਦੀ ਕਦਰ -
  ਵਾਰਿਸ ਪੈੜ੍ਹਾਂਂ ਤੇ ਪਹਿਰਾ ਦੇਣ ਲਈ ਹੁੰਦੇ ਹਨ
  ਕਿੱਥੇ ਹੈ-ਲੋਕ ਮੋਹ ਤੇ ਵਚਨਬੱਧਤਾ?
  ਪੰਜਾਬ ਤਾਂ ਕਦੇ ਵੀ ਨਹੀਂ ਸੀ ਹਾਰਿਆ -
  ਨਿੱਤ ਗੁਰੂਆਂ ਭਗਤਾਂ, ਸੂਫੀਆਂ ਤੇ ਇਨਕਲਾਬੀਆਂ
  ਦੇ ਬੋਲਾਂ ਤੇ ਟੁਰਦਾ-
  ਦੁੱਲੇ ਸਰਾਭੇ, ਊਧਮ ਸਿੰਘ ਤੇ ਭਗਤ ਸਿੰਘ ਦੇ ਵਾਰਿਸ ਸਨ ਇਹ-
  ਦਿੱਲੀ ਦੱਖਣ ਤੇ ਪੋਰਸ ਦੇ ਕਿੰਗਰੇ ਢਾਹੁਣ ਵਾਲੇ -
   
  ਗੁਰ ਨਾਨਕ ਦੇ ਸੁੱਚੇ ਸ਼ਬਦਾਂ ਦੀ ਕੌਣ ਕਰੇਗਾ ਰਾਖੀ-
   
  ਜੋ ਵਾ ਵਗ ਰਹੀ ਹੈ -ਮੱਥੇ 'ਤੇ ਕਲੰਕ ਨਹੀਂ ਤਾਂ ਹੋਰ ਕੀ ਏ-
  ਜਿੱਥੇ ਜਠੇਰਿਆਂ ਦੀਆਂ ਸੁੱਚੀਆਂ
  ਕਦਰਾਂ ਕੀਮਤਾਂ ਨੂੰ ਵਿਛਾਇਆ ਸੀ -ਸਰਬੱਤ ਦੇ ਭਲੇ ਲਈਂ -
  ਲਾਲੋ ਕਿਰਤ -ਪੈਰਾਂ ਚ ਮਸਲੀ ਜਾ ਰਹੀ ਹੈ ਜਰਵਾਣਿਆਂ ਹੱਥੋਂ-
  ਹਾਕਮ ਦੀ ਹਿੱਕ ਦੇ ਹਾਰ ਬਣ ਜੀਅ ਰਹੇ ਹਨ-ਹੱਤਿਆਰੇ
  ਲੋਕ ਭਲਾਈ ਖਾਤਰ ਚੁਣਦੇ ਨੇ-ਹਾਕਮਾਂ ਨੂੰ
  ਮਿਲਾਪ-ਘਰਾਂ ਦਰਾਂ ਨਾਲ ਸੱਤ ਬੇਗਾਨਿਆਂ ਵਰਗਾ ਹੋ ਰਿਹਾ ਹੈ-
   
  ਜੋ ਨਿੱਤ ਸਟੇਜ਼ਾਂ ਤੇ ਚੀਕਦੇ ਨਹੀਂ ਸਨ ਥੱਕਦੇ-
  'ਸੋ ਕਿਉਂ ਮੰਦਾ ਆਖੀਐ '
  ਕਿੱਥੇ ਹਨ ਉਹ? ਧੀ-ਭੈਣ ਦੀ ਸ਼ਰਮ ਤਾਂ ਕੀ ਕਰਨੀ ਸੀ ਇਹਨਾਂ
  ਆਪਣੀ ਮਾਂ ਦੇ ਵੀ ਸਕੇ ਨਾ ਬਣ ਸਕੇ,
   
   
  ਲਾਡਲਿਆਂ ਦੀ ਜੇਬ ਚ ਵੱਡਿਆਂ ਲਈ ਸਤਿਕਾਰ ਓਦਾਂ ਨਹੀਂ ਬਚਿਆ-
  ਨਸ਼ਿਆਂ ਤੇ ਅਸ਼ਲੀਲ ਗਾਇਕੀ ਚ ਵਿੰਨ੍ਹੇ-
  ਕਿਉਂ ਨਹੀਂ ਗਾਉਂਦਾ ਪੰਜਾਬ ਤੇਰੇ ਲਿਖੇ ਸੋਹਣੇ ਗੀਤ-
  ਗਲਤ-ਭਾਸ਼ਾ ਵਰਤਣ ਤੋਂ ਰੋਕਣ ਵਾਲੀ?
  ਚੁਣੀ-ਸਭਾ ਮਾਵਾਂ ਭੈਣਾਂ ਦੀਆਂ ਗਾਲ੍ਹਾਂ ਕੱਢਦੀ ਹੈ-
   
  ਜੇ ਕੋਈ ਪੱਗ-ਘਰ ਦੀ ਇਜ਼ਤ ਲਈ ਬੋਲਦੀ ਹੈ
  ਤਾਂ ਸ਼ਰੇਆਮ ਹਿੱਕਾਂ 'ਚ ਗੋਲੀਆਂ ਡੁੱਬਦੀਆਂ ਹਨ-
  ਸੱਤਾ ਮੁਸਕਰਾAਂਦੀ ਜੁਆਬ ਦਿੰਦੀ ਸ਼ਰਨ ਬਖਸ਼ਦੀ ਹੈ,
  ਨਾ ਰਾਹ ਸੁਰੱਖਿਅਤ ਹਨ-ਨਾ ਹੀ ਪਿੰਡ ਸ਼ਹਿਰ
  ਦੀਵੇ ਬਾਲਣ ਕਿੱਦਾਂ ਜਾਣ ਕੁੜੀਆਂ- ਦੀਵਾਲੀ ਦੇ
  ਪਲ ਡੁੱਸਕ ਰਹੇ ਹਨ ਸ਼ਾਮਾਂ ਸਿੱਸਕ ਰਹੀਆਂ ਹਨ-
  ਮਹਿੰਦੀ ਨੂੰ ਤਲੀਆਂ ਤੋਂ ਖੁਰਦਾ ਕੌਣ ਦੇਖੇ?
  ਵੰਗਾਂ ਇੱਜਤ ਨਾਲ ਜੀਊਣਾ ਚਾਹੁੰਦੀਆਂ ਹਨ-
   
  ਚੁੰਨੀਆਂ ਦੀ ਖੁਦਕੁਸ਼ੀ ਬਹੁਤ ਮਹਿੰਗੀ ਹੁੰਦੀ ਹੈ- ਦੋਸਤ-
   
  ਮਜ਼ਹਬਾਂ ਨੂੰ ਸਮਝਾ ਕਿ ਨੰਗੇਜ਼ ਕੱਜਣ
  ਨਫ਼ਰਤ ਨਾ ਵੰਡਣ ਹਵਾਵਾਂ ਨੂੰ-
  ਪੰਜਾਬ ਦੇ ਬਚੇ ਢਾਈ ਕੁ ਪਾਣੀਆਂ ਚੋਂ ਕੁਹਰਾਮ -ਪੁਣ
  ਮੇਲਿਆਂ ਨੂੰ ਜਾਣ ਵਾਲੀਆਂ ਮਹਿਕਾਂ ਵੰਡ ਰਾਹੀਆਂ ਨੂੰ -
   
  ਕਾਨੂੰਨ ਜੇ ਹੈ -ਤਾਂ ਸਫ਼ਿਆਂ 'ਚੋਂ ਬਾਹਰ ਕੱਢ-ਲਾਗੂ ਕਰ
  ਨਹੀਂ ਤਾਂ ਲੋਕਾਂ ਦਾ ਸਰਕਾਰਾਂ ਤੇ ਯਕੀਨ ਨਹੀਂ ਰਹਿਣਾ-
   
  ਦਿੱਲੀ ਓਦਾਂ ਬਲਾਤਕਾਰਾਂ ਨੇ ਡੱਸਤੀ, ਵੱਡੇ ਘਰ ਵੀ-
  84 ਦਿੱਲੀ ਚ ਕਤਲੇਆਮ, ਬਲਾਤਕਾਰ ਹੋਏ
  ਕਿੱਥੇ ਸੀ ਪੱਤਰਕਾਰੀ ਉਦੋਂ?
   
  ਇਨਸਾਫ ਬੁੱਢਾ ਹੋ ਰਿਹਾ ਹੈ
  ਤੇਰੀ ਅਦਾਲਤ ਚ ਕੈਦ-
   
  ਹੈਵਾਨੀਅਤ ਨੇ ਤਾਂ ਏਦਾਂ ਹੀ ਕਰਨੀ ਹੈ-ਕਹੇਂਗਾ
  ਕਿਤਿਓਂ ਇਨਸਾਨੀਅਤ ਦੀਆਂ ਬੂੰਦਾਂ ਟੋਲ-
  ਮੈਂ ਵੀ ਲੱਭਦਾਂ ਮਹਿਕਾਂ ਨਵ-ਵਰਸ 13 ਸਵੇਰ ਲਈ  
  ਤੂੰ ਪੰਜਾਬ ਦਾ ਬੂਹਾ ਖੋਲ੍ਹ-

  ----------------------------------------------------