ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਚੰਨ ਬੱਦਲਾਂ ਦੇ ਉਹਲੇ - ਕਿਸ਼ਤ 6 (ਨਾਵਲ )

  ਸੇਵਾ ਸਿੰਘ ਸੋਢੀ   

  Email: sewasinghsodhi@yahoo.de
  Address: 21745 Hemmoor Haupt Str.43
  Hemmoor Germany
  ਸੇਵਾ ਸਿੰਘ ਸੋਢੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਕਾਂਡ 13

  ਕੋਈ ਇੱਕ ਹਫਤੇ ਦੇ ਦਰਮਿਆਂਨ ਹਰ ਲੋੜੀਦੀ ਚੀਜ ਤਹਿ ਹੋ ਚੁੱਕੀ ਸੀ, ਕਾਲਜ ਜਾਂਣ ਵਾਲੇ ਉਹ ਮੰਡੇ ਜੋ ਪੜਨ ਵਿੱਚ ਕਮਜੋਰ ਸਨ ਤੇ ਸਿਰਫ ਵਕਤ ਪਾਸ ਕਰਨ ਲਈ ਹੀ ਕਾਲਜ ਜਾਂਦੇ ਸਨ ਉਹ ਪੜਨੋ ਹਟ ਕੇ ਪੂਰਾ ਵਕਤ ਸਾਂਝੀਵਾਲ ਨੂੰ ਦੇ ਰਹੇ ਸਨ, ਜੋ ਪੜਦੇ ਸਨ ਉਹ ਕਾਲਜੋ ਆ ਕੇ ਸਾਝੀਵਾਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ, ਦੇਬੀ ਹਰ ਰੋਜ ਸ਼ਾਂਮ ਨੂੰ ਉਨਾ ਨੂੰ ਸਾਝੀਵਾਲ ਦੀ ਵਿਸ਼ੇਸ਼ਤਾ ਬਾਰੇ ਦੱਸਦਾ, ਉਹ ਇਹ ਵੀ ਦੱਸਦਾ ਕਿ ਸਾਂਝੀਵਾਲ ਸਿਰਫ ਇੱਕ ਬਿਜਨਸ ਨਹੀ ਸਗੋ ਹਰ ਦੁੱਖ ਦੀ ਦਵਾ ਹੈ, ਜਦੋ ਸਾਂਝੀਵਾਲ ਅਪਣੇ ਪੂਰੇ ਜੋਬਨ ਤੇ ਹੋਵੇਗਾ ਤਾਂ ਬਹੁਤੀਆਂ ਬਿਮਾਰੀਆਂ ਇਵੇ ਅਲੋਪ ਹੋ ਜਾਂਣਗੀਆਂ ਜਿਵੇ ਸੂਰਜ ਨੂੰ ਦੇਖ ਹਨੇਰਾ ਅਲੋਪ ਹੁੰਦਾ ਹੈ, ਸਾਂਝੀਵਾਲ ਦੀ ਹੋਦ ਨੇ ਗੱਭਰੂਆਂ ਦੀ ਚਾਲ ਅਤੇ ਸੋਚਣ ਦਾ ਢੰਗ ਬਦਲ ਦਿੱਤਾ ਸੀ, ਪਿੰਡ ਦੇ ਗੱਭਰੂ ਜੋ ਅਪਣੇ ਬਯੁਰਗਾਂ ਦੀਆਂ ਪੁਰਾਣੀਆ ਦੁਸ਼ਮਣੀਆ ਅਤੇ ਉਹਨਾ ਦੇ ਮੱਤਭੇਦਾਂ ਨੂੰ ਅੱਗੇ ਵਧਾ ਰਹੇ ਸਨ, ਸਾਂਝੀਵਾਲ ਦੀ ਹੋਂਦ ਅਤੇ ਉਸਦੀ ਵਿਸ਼ਾਲਤਾ ਵਿੱਚ ਸਮਾ ਰਹੇ ਸਨ, ਉਨਾ ਨੂੰ ਲਗਦਾ ਸੀ ਕਿ ਉਹ ਇੱਕ ਪਰਵਾਰ ਹਨ, ਅਤੇ ਪਰਵਾਰ ਵੀ ਐਸਾ ਜੋ ਇੱਕ ਦੂਜੇ ਕੋਲੋ ਖੋਹ ਕੇ ਨਹੀ ਸਗੋ ਇੱਕ ਦੂਜੇ ਨਾਲ ਕਮਾ ਕੇ ਖਾਣਾ ਚਾਹੁੰਦਾ ਹੋਵੇ, ਬਯੁਰਗਾਂ ਨੂੰ ਭਾਵੇ ਇਹ ਤਰੀਕਾ ਵਧੀਆ ਲਗਦਾ ਸੀ ਪਰ ਉਹ ਕਿਸੇ ਕਾਮਯਾਬੀ ਦੀ ਬਾਹਲੀ ਆਸ ਨਹੀ ਸੀ ਰੱਖਦੇ ਉਹ ਹਮੇਸ਼ਾ ਦੀ ਤਰਾਂ ਇਹੀ ਕਹਿ ਰਹੇ ਸਨ … ।

  "ਐਸਾ ਅੱਜ ਤੱਕ ਕਦੇ ਹੋਇਆ ਨਹੀ" 
  ਅਤੇ ਜੋ ਅੱਜ ਤੱਕ ਕਦੇ ਹੋਇਆ ਨਹੀ ਬਯੁਰਗ ਉਸਦੀ ਕਲਪਨਾ ਵੀ ਨਹੀ ਕਰਦੇ, ਦੇਬੀ ਜਾਣਦਾ ਆ ਕਿ ਜੋ ਅੱਜ ਤੱਕ ਨਹੀ ਹੋਇਆ ਉਹ ਸਿਰਫ ਇਸ ਲਈ ਨਹੀ ਹੋਇਆ ਕਿਉਕਿ ਅੱਜ ਦਾ ਦਿਨ ਆਇਆ ਵੀ ਤਾਂ ਅੱਜ ਹੀ ਆਇਆ ਹੈ, ਉਹ ਪਹਿਲਾ ਕਦੇ ਆਇਆ ਨਹੀ, ਤੇ ਅੱਜ ਦੇ ਦਿਨ ਨੂੰ ਜੇ ਇਸੇ ਲਈ ਖਾਲੀ ਮੋੜ ਦਿੱਤਾ ਜਾਵੇ ਬਈ ਪਹਿਲਾ ਜੋ ਨਹੀ ਹੋਇਆ ਉਹ ਅੱਜ ਵੀ ਨਹੀ ਹੋ ਸਕਦਾ, ਤਾਂ ਐਸੀ ਸੋਚ ਕਿਸੇ ਕਮਜੋਰ ਮਨੁੱਖ ਦੀ ਹੋ ਸਕਦੀ ਆ, ਦੇਬੀ ਦੀ ਸੋਚ ਅਨੁਸਾਰ ਹਰ ਚੀਜ ਸੰਭਵ ਹੈ ਜੇ ਉਸ ਨੂੰ ਪੂਰੀ ਸ਼ਿੱਦਤ ਨਾਲ ਕੀਤਾ ਜਾਵੇ, ਨਵੇ ਪਿੰਡ ਦਾ ਹਰ ਜੀਅ ਮੁੰਡਿਆ ਦੀ ਪਹਿਲੀ ਕਮਾਈ ਦੀ ਉਡੀਕ ਕਰ ਰਿਹਾ ਸੀ … ।।

  ਦਸ ਦਿਨ ਬੀਤ ਗਏ, ਪੋਲਟਰੀ ਨੂੰ ਦੇਬੀ ਦੀ ਬਾਹਰਲੀ ਜਮੀਨ ਵਿੱਚ ਬਣਾਉਣ ਦਾ ਮਤਾ ਪਾਸ ਕਰ ਦਿੱਤਾ ਗਿਆ, ਪੋਲਟਰੀ ਦੀ ਅਪਣੀ ਦੁਰਗੰਧ ਹੈ ਤੇ ਇਸ ਦੂਸ਼ਿਤ ਹਵਾ ਦਾ ਪਿੰਡ ਦੇ ਹਰ ਘਰ ਵਿੱਚ ਦੀ ਗੁਜਰਨਾਂ ਠੀਕ ਨਹੀ ਇਸ ਤੋ ਇਲਾਵਾ ਵੱਡੀ ਸ਼ੜਕ ਉਸ ਜਮੀਨ ਦੇ ਬਿਲਕੁਲ ਨੇੜੇ ਸੀ ਤੇ ਪੰਜਾਹ ਕੁ ਮੀਟਰ ਦਾ ਕੱਚਾ ਰਾਹ ਸ਼ੜਕ ਨਾਲ ਜੋੜਦਾ ਸੀ, ਜਿਸ ਨਾਲ ਟਰਾਂਸਪੋਰਟ ਦੀ ਮੁਸ਼ਕਿਲ ਘਟਦੀ ਸੀ, ਡੇਅਰੀ ਵਾਸਤੇ ਪਿੰਡ ਦੇ ਨੇੜੇ ਹੀ ਬੂਟਾ ਸਿੰਘ ਦੇ ਖੇਤਾਂ ਵਿੱਚ ਜਗਾ ਮੁਕਰਰ ਕਰ ਲਈ ਗਈ, ਬੂਟਾ ਸਿੰਘ ਤੇ ਧਰਮ ਸਿੰਘ ਦੀ ਮੋਟਰ ਤੇ ਸੰਘਣੀ ਛਾਂ ਵਾਲੇ ਦਰਖਤ ਸਨ ਜੋ ਮੱਝਾਂ ਤੇ ਗਾਵਾਂ ਨੂੰ ਗਰਮੀ ਵਿੱਚ ਸੁਖ ਪਹੁਚਾਉਣ ਲਈ ਕਾਫੀ ਸਨ, ਇਸ ਤੋ ਇਲਾਵਾ ਗੋਬਰ ਗੈਸ ਦੇ ਪਲਾਂਟ ਵਾਸਤੇ ਗੋਬਰ ਨੂੰ ਦੂਰ ਤੱਕ ਸਪਲਾਈ ਨਹੀ ਸੀ ਕਰਨਾ ਪੈਣਾ, ਧਰਮ ਸਿੰਘ ਦੇ ਡੇਅਰੀ ਦੇ ਸ਼ੈਡ ਹੇਠ ਆਉਣ ਵਾਲੇ ਰਕਬੇ ਦੀ ਸਲਾਨਾ ਕੀਮਤ ਤਹਿ ਕਰ ਲਈ ਗਈ, ਜੋ ਕਿ ਆਮ ਫਸਲਾਂ ਸਾਲ ਵਿੱਚ ਆਮਦਨ ਦਿੰਦੀਆਂ ਹਨ ਉਹ ਰਕਮ ਧਰਮ ਸਿੰਘ ਨੂੰ ਜਮੀਨ ਦੇ ਕਿਰਾਏ ਦੇ ਤੌਰ ਤੇ ਸਾਝੀਵਾਲ ਨੇ ਦੇਣੀ ਸੀ, ਘੁੱਦੇ ਦੇ ਬਾਗ ਵਾਲੀਆ ਕਿਆਰੀਆ ਵਿੱਚ ਸਬਜੀ ਦੀ ਥਾਂ ਪੱਠੇ ਬੀਜਣ ਦੀ ਸਲਾਹ ਹੋ ਗਈ ਅਤੇ ਬਾਕੀ ਦੇ ਪੱਠੇ ਹਰ ਸਾਲ ਵਾਰੀ ਵਾਰੀ ਦੂਸਰੇ ਮੈਂਬਰਾਂ ਦੀ ਜਮੀਨ ਵਿੱਚ ਬੀਜਣ ਦੀ ਸਲਾਹ ਹੋ ਗਈ, ਅਤੇ ਪੱਠਿਆ ਵਾਲੇ ਰਕਬੇ ਦੇ ਠੇਕੇ ਦੇ ਤੌਰ ਤੇ ਸਬੰਧਿਤ ਮੈਂਬਰ ਨੂੰ ਪੈਸੇ ਸਾਝੀਵਾਲ ਨੇ ਦੇਣੇ ਕਰ ਲਏ, ਫਿਲਹਾਲ ਗਰਮੀ ਦਾ ਮੌਸਮ ਸੀ ਅਤੇ ਖਰੀਦੇ ਜਾਂਣ ਵਾਲੇ ਪਸ਼ੂਆ ਲਈ ਸ਼ੈਡ ਲੇਟ ਵੀ ਕੰਪਲੀਟ ਹੁੰਦਾ ਤਾਂ ਵੀ ਕੋਈ ਮੁਸ਼ਕਿਲ ਨਹੀ ਸੀ।
                                   ਮੈਨੇਜਰ ਸਾਹਿਬ ਦਾ ਫੋਨ ਆਇਆ ਕਿ ਚੈਕ ਇਸ਼ੂ ਕੀਤੇ ਜਾ ਸਕਦੇ ਹਨ, ਸਾਂਝੀਵਾਲ ਦੀ ਖੁਸ਼ੀ ਦਾ ਟਿਕਾਣਾ ਨਹੀ ਸੀ, ਸਾਰਿਆ ਦੇ ਕਿਉਕਿ ਸਾਈਨ ਹੋਣੇ ਸਨ ਇਸਲਈ ਸਭ ਨੇ ਮਿਲ ਕੇ ਸ਼ਹਿਰ ਨੂੰ ਚਾਲੇ ਪਾ ਦਿੱਤੇ, ਚੈਕ ਲੈਦੇ ਹੋਏ ਗੱਭਰੂਆ ਨੂੰ ਲਗਦਾ ਸੀ ਜਿਵੇ ਉਨਾ ਖੰਭ ਮਿਲ ਗਏ ਹੋਣ ਤੇ ਹੁਣ ਇਨਾ ਖੰਭਾ ਤੇ ਉਡ ਕੇ ਉਹ ਜਿੱਥੇ ਚਾਹੁਣ ਜਾ ਸਕਣਗੇ, ਸਾਝੀਵਾਲ ਦੇ ਅਕਾਉਟ ਵਿੱਚ ਸਾਰੇ ਚੈਕ ਜਮਾ ਹੋ ਗਏ,
  "ਮਿਸਟਰ ਦਵਿੰਦਰ, ਜੇ ਤੁਹਾਡਾ ਪਰੌਜੈਕਟ ਚੱਲ ਪਿਆ ਤਾਂ ਯਕੀਨ ਮੰਨੋ ਏਥੇ ਇੱਕ ਨਵੀ ਕਰਾਂਤੀ ਆ ਸਕਦੀ ਆ"। 
  ਤੁਰਨ ਲੱਗੇ ਦੇਬੀ ਨੂੰ ਮੈਨੇਜਰ ਸਾਹਿਬ ਨੇ ਕਿਹਾ।
  "ਕਰਾਂਤੀ ਹੋ ਚੁੱਕੀ ਆ ਜਨਾਬ, ਹੁਣ ਬੱਸ ਨਤੀਜੇ ਸਾਹਮਣੇ ਆਉਣੇ ਬਾਕੀ ਆ"। 
  ਦੇਬੀ ਦਾ ਜਵਾਬ ਸੀ, ਤੇ ਅਪਣੀ ਚੈਕਬੁੱਕ ਲੈ ਕੇ ਸਾਝੀਵਾਲ ਗਰੁੱਪ ਪਿੰਡ ਆ ਵੜਿਆ, ਖੁਸ਼ੀ ਦਾ ਦਿਨ ਸੀ … ।।
  "ਬਾਈ ਫਿਰ ਪਾਰਟੀ ਹੋ ਜਾਵੇ"। 
  ਘੁੱਦੇ ਦਾ ਦਿਲ ਧਮਾਲਾਂ ਪਾਉਣ ਨੂੰ ਕਰਦਾ ਸੀ।
  "ਭਰਾਓ, ਅੱਜ ਵਾਕਿਆ ਹੀ ਖੁਸ਼ੀ ਦਾ ਦਿਨ ਹੈ, ਆਮ ਤੌਰ ਤੇ ਪਾਰਟੀ ਕੀਤੀ ਜਾਣੀ ਚਾਹੀਦੀ ਆ, ਪਰ ਇਹ ਰੁਪਏ ਜੋ ਸਾਡੇ ਕੋਲ ਹਨ ਇਹ ਕਰਜ ਦੇ ਰੁਪਏ ਹਨ, ਅਤੇ ਕਰਜ ਦੇ ਰੁਪਏ ਦੀ ਪਾਰਟੀ ਸਾਝੀਵਾਲ ਨਹੀ ਕਰ ਸਕਦਾ, ਸਾਂਝੀਵਾਲ ਅਪਣੀ ਪਹਿਲੀ ਕਮਾਈ ਦੀ ਪਾਰਟੀ ਕਰੇਗਾ, ਹੁਣ ਤੁਸੀ ਸਾਰੇ ਆਪੋ ਆਪਣੇ ਕੰਮਾਂ ਵੱਲ ਹੋ ਜਾਓ, ਮੋਰਚਾ ਪੱਟ ਲਿਆ ਹੈ ਤੇ ਜੰਗ ਹਾਲੇ ਸ਼ੁਰੂ ਹੋਈ ਹੈ, ਜੋ ਡੇਅਰੀ ਵਾਲੇ ਸਾਝੀਵਾਲ ਹਨ ਉਹ ਆਪੋ ਆਪਣੇ ਘਰ ਖੜੇ ਤੇ ਬਾਕੀ ਘਰਾਂ ਵਿਚ ਖੜੇ ਪਸ਼ੂਆ ਦੀ ਲਿਸਟ ਬਣਾਉਣ, ਹਰ ਘਰ ਦੇ ਜੀਅ ਪ੍ਰਤੀ ਅੱਧਾ ਲੀਟਰ ਦੁੱਧ ਸਾਝੀਵਾਲ ਹਰ ਸਵੇਰ ਨੂੰ ਸਪਲਾਈ ਕਰੇਗਾ, ਕਿਸੇ ਖਾਸ ਲੋੜ ਪੈਂਣ ਤੇ ਵਿਆਹ ਸ਼ਾਦੀ ਤੇ ਜਾਂ ਕਿਸੇ ਹੋਰ ਵੇਲੇ ਤੇ ਜੋ ਦੁੱਧ ਦੀ ਲੋੜ ਹੋਵੇਗੀ ਉਹ ਸਾਝੀਵਾਲ ਦੇਵੇਗਾ, ਇਸ ਦੇ ਵਿੱਗ ਵਿੱਚ ਜੋ ਪਸ਼ੂ ਪਿੰਡ ਵਿੱਚ ਮੌਜੂਦ ਹਨ ਉਹ ਸਾਝੀਵਾਲ ਦੇ ਹੋਣਗੇ ਅਤੇ ਜੋ ਪਸ਼ੂ ਚੰਗੀ ਨਸਲ ਦੇ ਨਹੀ ਹੋਣਗੇ ਉਨਾ ਨੂੰ ਵੇਚ ਕੇ ਵਧੀਆ ਨਸਲ ਦੇ ਪਸੂ ਲਿਆਦੇ ਜਾਣਗੇ, ਅਗਰ ਘਰਦੇ ਹਾਲੇ ਇਸ ਗੱਲ ਲਈ ਰਾਜੀ ਨਹੀ ਤਾਂ ਉਹ ਸਾਡੇ ਨਾਲ ਤਜਰਬਾ ਕਰ ਲੈਣ ਜੇ ਉਨਾ ਦਾ ਮਨ ਮੰਨੇਗਾ ਤਾਂ ਇਸ ਗੱਲ ਨੂੰ ਮਨਜੂਰ ਕਰ ਸਕਦੇ ਹਨ, ਦੁੱਧ ਦੀ ਕਮੀ ਨਹੀ ਆਵੇਗੀ, ਕਦੇ ਕਿਸੇ ਕੋਲ ਮੰਗਣ ਨਹੀ ਜਾਣਾ ਪਵੇਗਾ ਅਤੇ ਰੋਜ ਦਾ ਪੱਠਿਆ ਦਾ ਝੰਝਟ ਵੀ ਮੁੱਕ ਜਾਊ , ਪੋਲਟਰੀ ਵਾਲਿਆ ਦਾ ਕੰਮ ਕੁੱਝ ਲੰਬਾ ਹੈ, ਪਿੰਡ ਵਿੱਚ ਕਿਸੇ ਕੋਲ ਜੋ ਵੀ ਵਾਧੂ ਸਮਾਨ ਪਿਆ ਹੋਵੇ, ਸਰੀਆ, ਗਾਡਰ, ਬਾਲੇ ਆਦਿ ਜੋ ਕਿਸੇ ਦੇ ਫਿਲਹਾਲ ਕੰਮ ਨਾ ਆਉਦੇ ਹੋਣ ਉਹ ਸਭ ਇਕੱਠੇ ਕਰ ਕੇ ਸਾਝੀਵਾਲ ਕੋਲ ਲਿਆਦੇ ਜਾਂਣ ਅਤੇ ਉਸ ਸਮਾਨ ਦੀ ਕੀਮਤ ਸਬੰਧਿਤ ਘਰ ਨੂੰ ਦਿੱਤੀ ਜਾਵੇ, ਦੋ ਮੈਂਬਰ ਮਿਸਤਰੀਆਂ ਦਾ ਇੰਤਜਾਮ ਕਰਨ ਤੇ ਸਾਰੇ ਨਾਲ ਲੱਗ ਕੇ ਸ਼ੈਡ ਦੀ ਤਿਆਰੀ ਵਿੱਚ ਰੁੱਝ ਜਾਣ, ਦੋ ਮੈਂਬਰ ਬਾਕੀ ਸਮਾਨ ਜਿਵੇ ਚੂਚੇ ਅਤੇ ਉਨਾ ਦੀ ਖੁਰਾਕ, ਦਵਾਈਆ ਆਦਿ ਦੀ ਖਰੀਦਾਰੀ ਦਾ ਕੰਮ ਮੁਕਾ ਲੈਂਣ, ਜਿਸ ਦਿਨ ਸ਼ੈਡ ਤਿਆਰ ਹੋ ਜਾਵੇ ਉਸਤੋ ਦੂਜੇ ਦਿਨ ਸਾਰਾ ਸਮਾਨ ਮੌਜੂਦ ਹੋਣਾ ਚਾਹੀਦਾ ਹੈ, ਫਿਲਹਾਲ ਹਰ ਸਾਝੀਵਾਲ ਦਸ ਘੰਟੇ ਕੰਮ ਕਰੇਗਾ, ਜਦੋ ਸਭ ਤਿਆਰ ਹੋ ਗਿਆ ਫਿਰ ਡਿਊਟੀ ਅੱਠ ਘੰਟੇ ਹੋਵੇਗੀ, ਹੁਣ ਦੇਖਣਾ ਇਹ ਹੈ ਕਿ ਸ਼ੈਡ ਕਿਸਦਾ ਪਹਿਲਾ ਤਿਆਰ ਹੁੰਦਾ ਹੈ, ਆਪਸ ਵਿੱਚ ਮੁਕਾਬਲਾ ਕਰਨਾ ਹੈ ਪਰ ਜਿੱਤ ਹਾਰ ਦੀ ਭਾਵਨਾ ਨਾਲ ਨਹੀ, ਤੇ ਹੁਣ ਪੰਜ ਮਿੰਟ ਵਿੱਚ ਵੇਹੜਾ ਖਾਲੀ ਕਰ ਕੇ ਆਪੋ ਆਪਣੇ ਕੰਮ ਵਿੱਚ ਲੱਗ ਜਾਓ।" ਦੇਬੀ ਨੇ ਭਾਸ਼ਨ ਮੁਕਾਇਆ ਤਾ ਮੁੰਡੇ ਫਿਰ ਜੋਸ਼ ਨਾਲ ਭਰ ਗਏ … 
  "ਓ ਕੇ ਬਾਈ ਜੀ"। 
  ਕਹਿ ਕੇ ਇੱਕ ਮਿੰਟ ਅੰਦਰ ਹੀ ਮੁੰਡੇ ਹਵਾ ਨੂੰ ਗੰਢਾਂ ਦੇ ਗਏ, ਪਲੈਨ ਤਿਆਰ ਸਨ ਬੱਸ ਕੱਪੜੇ ਬਦਲ ਕੇ ਕੰਮ ਤੇ ਲੱਗਣਾ ਸੀ, ਦੋ ਗਰੁੱਪਾਂ ਦੇ ਦੋ ਲੀਡਰ ਆਪੋ ਆਪਣੇ ਮੈਬਰਾਂ ਨੂੰ ਨਿਰਦੇਸ਼ ਦੇ ਰਹੇ ਸਨ ਤੇ ਏਧਰ ਦੇਬੀ ਦਲੀਪ ਨੂੰ ਕਹਿ ਰਿਹਾ ਸੀ … ।।
  "ਬਾਈ ਚੱਲ ਅੱਜ ਤੇਰੀ ਜੀਪ ਦੀ ਡਰਾਈਵਿੰਗ ਕਰਦੇ ਆ, ਪਰ ਆਪਾ ਨੂੰ ਦੋ ਐਸੇ ਬੰਦੇ ਚਾਹੀਦੇ ਹਨ ਜੋ ਮੱਝਾਂ ਅਤੇ ਗਾਵਾਂ ਦਾ ਵਿਉਪਾਰ ਕਰਦੇ ਹੋਣ ਅਤੇ ਪਸੂ ਦੀ ਨਸਲ ਬਾਰੇ ਪੂਰੀ ਜਾਣਕਾਰੀ ਰੱਖਦੇ ਹੋਣ"।
  "ਵਪਾਰੀ, ਇੱਕ ਤਾਂ ਤਲਵੰਡੀ ਵਾਲਾ ਜਾਗਰ ਤੇ ਇੱਕ ਬੰਦਾ ਆਪਾਂ ਸ਼ਹਿਰੋ ਲੱਭ ਲੈਨੇ ਆ, ਜਾਣਾ ਕਿੱਧਰ ਆ ?" 
  ਦਲੀਪ ਨੇ ਪੁੱਛਿਆ।
  "ਇਹ ਵੀ ਆਪਾਂ ਨੂੰ ਉਹ ਵਪਾਰੀ ਦੱਸਣਗੇ, ਆਪਾਂ ਹੁਣ ਦੋ ਤਿੰਨ ਦਿਨ ਸ਼ਾਇਦ ਘਰ ਨਾਂ ਆ ਸਕੀਏ, ਹਰ ਦੋ ਹਫਤੇ ਬਾਅਦ ਅਸੀ ਵੀਹ ਮੱਝਾਂ ਅਤੇ ਪੰਜ ਗਾਵਾਂ ਖਰੀਦਣੀਆ ਹਨ, ਅਪਣੇ ਉਨੱਤੀ ਕੇਸ ਜੋ ਹਨ ਉਨਾ ਵਿੱਚੋ ਡੇਅਰੀ ਦੇ ਪੰਦਰਾਂ ਕੇਸ ਹਨ ਤੇ ਹਰ ਕੇਸ ਲਈ ਦਸ ਪਸੂ ਮਨਜੂਰ ਹੋਏ ਹਨ ਇਸ ਹਿਸਾਬ ਨਾਲ ਅਸੀ ਇੱਕ ਸੌ ਪੰਜਾਹ ਪਸੂ ਖਰੀਦਣੇ ਆ, ਜਿਵੇ ਜਿਵੇ ਸ਼ੈਡ ਬਣਦੇ ਜਾਂਣਗੇ ਉਵੇ ਉਵੇ ਅਸੀ ਉਨਾ ਨੂੰ ਭਰਦੇ ਜਾਵਾਂਗੇ"। 
  ਦੇਬੀ ਨੇ ਕਿਹਾ।
  "ਵਾਕਿਆ ਈ ਯਾਰ ਇਹ ਮਸਲਾ ਕੋਈ ਛੋਟਾ ਨਹੀ, ਢੇਡ ਸੋ ਪਸ਼ੂ ਖਰੀਦਣ ਲਈ ਬਹੁਤ ਸਮਾਂ ਚਾਹੀਦਾ, ਪਰ ਆਪਾ ਹੋਰ ਕਰਨਾ ਵੀ ਕੀ ਆ, ਜਾਣਾ ਕਦੋ ਆ ?" 
  ਦਲੀਪ ਨੇ ਪੁੱਛਿਆ।
  "ਹੁਣੇ ਹੀ" ਕਹਿ ਕੇ ਦੇਬੀ ਉਹਦੀ ਜੀਪ ਦੀ ਡਰਾਈਵਿੰਗ ਸੀਟ ਤੇ ਬੈਠ ਗਿਆ ਤੇ ਜੀਪ ਸ਼ਹਿਰ ਦੇ ਰਾਹੇ ਪਾ ਲਈ,
  "ਭੂਆ ਦੋ ਦਿਨ ਮੈਂ ਹੁਣ ਬਾਹਰ ਦਲੀਪ ਨਾਲ ਰਹੂ, ਚਿੰਤਾ ਨਾਂ ਕਰੀ"। 
  ਜਾਦੇ ਜਾਦੇ ਨੇ ਭੂਆ ਦੇ ਪੈਰੀ ਹੱਥ ਲਾਏ ਤੇ ਗੈਰ ਹਾਜਰ ਰਹਿਣ ਬਾਰੇ ਵੀ ਦੱਸਿਆ,ਉਹ ਤਲਵੰਡੀ ਵਾਲੇ ਜਾਗਰ ਤੇ ਉਸਦੇ ਇੱਕ ਹੋਰ ਵਪਾਰੀ ਵਾਕਿਫ ਨੂੰ ਲੈ ਕੇ ਲੁਧਿਆਣੇ ਦੀ ਮੰਡੀ ਵੱਲ ਹੋ ਤੁਰੇ, ਵਪਾਰੀ ਭੇਤੀ ਸਨ ਕਿ  ਕਿਸ ਜਗਾ ਕੈਸੇ ਡੰਗਰ ਖਰੀਦੇ ਜਾ ਸਕਦੇ ਆ, ਦਲੀਪ ਤੋ ਉਹ ਵੈਸੇ ਹੀ ਕੰਨ ਭੰਨਦੇ ਸੀ ਤੇ ਦੇਬੀ ਬਾਰੇ ਉਨਾ ਕਈ ਕੁੱਝ ਸੁਣਿਆ ਹੋਇਆ ਸੀ, ਸ਼ਿੰਝ ਵਾਲੇ ਦਿਨ ਵੀ ਉਨਾ ਦੇਬੀ ਦੇ ਜੋਹਰ ਦੇਖੇ ਹੋਏ ਸੀ ਤੇ ਭਲੀ ਭਾਂਤ ਜਾਣਦੇ ਸਨ ਕਿ ਇਨਾ ਨਾਲ ਕੋਈ ਸ਼ੈਤਾਂਨੀ ਕੀਤੀ ਤਾਂ ਲੈਣੇ ਦੇ ਦੇਣੇ ਪੈ ਸਕਦੇ ਹਨ … 
  "ਬਾਪੂ ਜੀ ਅਸੀ ਬਿਲਕੁਲ ਅਣਜਾਂਣ ਆ ਪਰ ਸਭ ਤੋ ਵਧੀਆ ਪਸ਼ੂ ਖਰੀਦਣੇ ਆ, ਤੁਹਾਡੀ ਕਲਾ ਅੱਜ ਪਰਖੀ ਜਾਵੇਗੀ, ਪਸੂ ਦੀ ਨਸਲ ਵਧੀਆ ਤੋ ਵਧੀਆ ਤੇ ਪਸ਼ੂ ਦਾ ਰੇਟ ਘੱਟ ਤੋ ਘੱਟ ਹੋਣਾ ਚਾਹੀਦਾ ਹੈ, ਤੁਸੀ ਕਮਿਸ਼ਨ ਸਾਡੇ ਕੋਲੋ ਲੈਣਾ ਆ, ਦੂਜੀ ਪਾਰਟੀ ਕੋਲੋ ਨਹੀ, ਤੁਹਾਡਾ ਖਰੀਦਿਆ ਪਸ਼ੂ ਜੇ ਸਾਡੇ ਫਿੱਟ ਨਾਂ ਬੈਠਿਆ ਤਾਂ ਅਸੀ ਤੁਹਾਡੇ ਘਰ ਆ ਕੇ ਬੰਨ ਜਾਣਾ ਤੇ ਅਪਣੇ ਪੈਸੇ ਤੁਹਾਡੇ ਕੋਲੋ ਲੈ ਲੈਣੇ ਆ"। 
  ਦੇਬੀ ਨੇ ਹੰਢੇ ਹੋਏ ਵਪਾਰੀ ਨੂੰ ਬੇਨਤੀ ਵੀ ਕੀਤੀ ਅਤੇ ਚਲਾਕੀ ਨਾਂ ਕਰਨ ਦੀ ਸਲਾਹ ਵੀ ਦਿੱਤੀ।
                               ਏਧਰ ਪਿੰਡ ਵਿੱਚ ਟਰਾਲੀਆ ਇੱਟਾ ਦੀਆ ਆ ਰਹੀਆ ਸਨ, ਓਧਰ ਬਾਹਰਲੀ ਜਮੀਨ ਵਿੱਚ ਸ਼ੈਡ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ ਤੇ ਏਧਰ ਦੇਬੀ ਹੁਣੀ ਪਸ਼ੂ ਖਰੀਦ ਰਹੇ ਸੀ, ਕਈ ਥਾਈ ਉਨਾਂ ਗੇੜੇ ਕੱਢੇ, ਜਿਹੜਾ ਪਸ਼ੂ ਪਸੰਦ ਆ ਜਾਦਾ ਉਹਦੇ ਤੇ ਲਾਲ ਰੰਗ ਨਾਲ ਦੇਬੀ ਅਪਣੇ ਸਾਈਨ ਕਰ ਦਿੰਦਾ ਤੇ ਦੋ ਦਿਨ ਬਾਅਦ ਲੈ ਕੇ ਜਾਣ ਦਾ ਕਹਿ ਕੇ ਅੱਗੇ ਤੁਰ ਪੈਂਦੇ, ਦੋ ਦਿਨਾ ਵਿੱਚ ਕੋਈ ਪੈਤੀ ਕੁ ਮੱਝਾਂ ਅਤੇ ਦਸ ਵਧੀਆ ਕਿਸਮ ਦੀਆ ਗਊਆਂ ਖਰੀਦ ਚੁੱਕੇ ਸਨ, ਦੂਜੇ ਦਿਨ ਸਾਮ ਨੂੰ ਜਦੋ ਉਹ ਘਰ ਪਹੁੰਚੇ ਤਾਂ ਪਤਾ ਲੱਗਾ ਦੋਵਾਂ ਸ਼ੈਡਾ ਵਿੱਚ ਕੰਮ ਹਾਲੇ ਵੀ ਚੱਲ ਰਿਹਾ ਸੀ, ਮੁੰਡਿਆ ਦਾ ਅੰਨਾ ਜੋਸ਼ ਸੀ, ਉਹ ਅੱਜ ਪਹਾੜ ਕੱਟ ਕੇ ਨਹਿਰ ਕੱਢਣ ਦੀ ਸਮਰੱਥਾ 

  ਰੱਖਦੇ ਸਨ, ਐਨਾ ਜੋਸ਼ ਅਪਣੇ ਆਪ ਵਿੱਚ ਉਨਾ ਪਹਿਲਾ ਕਦੇ ਮਹਿਸੂਸ ਨਹੀ ਸੀ ਕੀਤਾ, ਕੁੱਝ ਮੁੰਡਿਆ ਨੇ ਅਪਣੇ ਘਰਾ ਦੇ ਬਾਕੀ ਵਿਹਲੇ ਮੈਂਬਰਾ ਨੂੰ ਵੀ ਇੱਟਾ ਆਦਿ ਫੜਾਉਣ ਲਈ ਨਾਲ ਲਾ ਲਿਆ, ਦੇਬੀ ਦੀ ਹਦਾਇਤ ਸੀ ਕਿ ਸਿਵਾਏ ਮਿਸਤਰੀਆ ਤੋ ਕੋਈ ਦਿਹਾੜੀ ਦਾਰ ਨਹੀ ਸੱਦਿਆ ਜਾਵੇਗਾ, ਜਿੱਥੇ ਸ਼ੈਡ ਬਣ ਰਹੇ ਸਨ ਉਥੇ ਸਾਰਾ ਦਿਨ ਮੇਲਾ ਲੱਗਿਆ ਰਹਿੰਦਾ, ਬਯੁਰਗ ਹੁਣ ਗੁਰਦਵਾਰੇ ਦੇ ਬਾਹਰ ਥੜੇ ਤੇ ਬਹਿ ਕੇ ਤਾਸ਼ ਖੇਡਣ ਦੀ ਥਾਂ ਧਰਮ ਸਿੰਘ ਦੀ ਮੋਟਰ ਤੇ ਆ ਬਹਿੰਦੇ, ਪੋਲਟਰੀ ਵਾਲੇ ਦੂਰ ਹੋਣ ਦੇ ਕਾਰਨ ਉਥੇ ਕੁੱਝ ਘੱਟ ਰਸ਼ ਰਹਿੰਦਾ ਸੀ, ਘਰਾਂ ਦੀਆਂ ਕੁੜੀਆ ਤੇ ਤਾਈਆ ਚਾਚੀਆ ਰੋਟੀ ਪਾਣੀ ਗੁਰਦਵਾਰੇ ਸਾਂਝਾ ਪਕਾ ਕੇ ਭੇਜ ਰਹੀਆ ਸਨ, ਦੁਪਿਹਰ ਨੂੰ ਮੁੰਡਿਆ ਨੇ ਕੰਮ ਬੰਦ ਨਹੀ ਹੋਣ ਦਿੱਤਾ ਉਹ ਵਾਰੀ ਵਾਰੀ ਸਾਹ ਲੈ ਲੈਦੇ ਪਰ ਕੰਮ ਲਗਾਤਾਰ ਚੱਲ ਰਿਹਾ ਸੀ, ਇਓ ਲਗਦਾ ਸੀ ਜਿਵੇ ਪਿੰਡ ਨੂੰ ਕੋਈ ਹੜ ਦਾ ਖਤਰਾ ਹੋਵੇ ਤੇ ਮੁੰਡੇ ਜਾਂਨ ਤੋੜ ਕੇ ਬੰਨ ਮਜਬੂਤ ਕਰ ਰਹੇ ਹੋਣ, ਰੋਟੀ ਤੇ ਬਾਕੀ ਰੋਜ ਮਰਰਾ ਦੇ ਜਰੂਰੀ ਕੰਮਾ ਤੋ ਇਲਾਵਾ ਮੁੰਡਿਆ ਨੇ ਕੋਈ ਮਿੰਟ ਨਹੀ ਸੀ ਗਵਾਇਆ, ਦੇਬੀ ਦਸ ਘੰਟੇ ਕਹਿ ਕੇ ਗਿਆ ਸੀ ਪਰ ਏਨਾ ਨੇ ਅਠਾਰਾਂ ਘੰਟੇ ਕੰਮ ਕੀਤਾ, ਰਾਤ ਦਾ ਹਨੇਰਾ ਦੂਰ ਕਰਨ ਲਈ ਵੱਡੇ ਬਲਬ ਲਾਏ ਹੋਏ ਸਨ, ਮਾ ਪਿਓ ਨੂੰ ਉਹਨਾ ਦੇ ਵਿਹਲੜ ਮੁੰਡੇ ਪਸੀਨੇ ਵਿੱਚ ਭਿੱਜੇ ਬਹੁਤ ਚੰਗੇ ਲਗਦੇ ਸਨ, ਦੋ ਦਿਨ ਬਾਅਦ ਰਾਤ ਦੇ ਨੌ ਕੁ ਵਜੇ ਜਦੋ ਦੇਬੀ ਪਿੰਡ ਪਰਤਿਆ ਤੇ ਦੂਰੋ ਹੀ ਡੇਅਰੀ ਵਾਲੀ ਥਾ ਤੇ ਜਗਦੇ ਬਲਬ ਤੇ ਮੁੰਡਿਆ ਦੀ ਭੀੜ ਦੇਖ ਕੇ ਸਿੱਧਾ ਉਧਰ ਚਲੇ ਗਿਆ ,ਦੇਬੀ ਨੂੰ ਆਏ ਦੇਖ ਕੇ ਮੁੰਡੇ ਰੁਕ ਗਏ … ।।
  ਦੇਬੀ ਨੇ ਦੇਖਿਆ, ਨੀਹਾਂ ਭਰੀਆ ਜਾ ਚੁੱਕੀਆ ਸਨ ਤੇ ਕੰਧਾਂ ਬਾਹਰ ਦਿਸ ਰਹੀਆ ਸਨ, ਉਹ ਮੁੰਡਿਆ ਦੀ ਫੁਰਤੀ ਤੇ ਬਹੁਤ ਖੁਸ਼ ਹੋਇਆ … ।
  "ਓਏ ਪਾਗਲੋ ਰਾਤੀ ਸੁੱਤੇ ਵੀ ਸੀ ਕਿ ਕੰਮ ਈ ਕਰਦੇ ਰਹੇ ?" ।
  ਦੇਬੀ ਐਨਾ ਕੰਮ ਦੇਖ ਕੇ ਬੋਲਿਆ।
  "ਬਾਈ ਜੀ ਲਗਦਾ ਸੁੱਤੇ ਤੁਸੀ ਵੀ ਘੱਟ ਓ ਤੇ ਅਸੀ ਐਥੇ ਘੁਰਾੜੇ ਮਾਰ ਕੇ ਗੁਨਾਹਗਾਰ ਕਿਵੇ ਬਣਦੇ, ਅਸੀ ਤਾਂ ਹੁਣ ਛੱਤ ਪਾ ਕੇ ਈ ਘਰ ਜਾਣਾ"। 
  ਦਲਬੀਰ ਲਿਬੜਿਆ ਤਿੱਬੜਿਆ ਬੋਲਿਆ।
  "ਖੁਸ਼ ਕੀਤਾ ਈ ਸੋਹਣਿਓ, ਸਾਝੀਵਾਲ ਅੱਗੇ ਕੋਈ ਪਹਾੜ ਨਹੀ ਅੜ ਸਕਦਾ ਜੇ ਤੁਹਾਡਾ ਜੋਸ਼ ਇਸ ਤਰਾ ਰਿਹਾ, ਪਰ ਮਿੱਤਰੋ ਥੋੜੀ ਧੀਰਜ ਰੱਖੋ, ਅਪਣੇ ਆਪ ਨੂੰ ਖਪਾਉਣਾ ਨਹੀ, ਕੰਮ ਧੱਕੇ ਨਾਲ ਨਹੀ ਪਲੈਨਿੰਗ ਨਾਲ ਕਰਨੇ ਆ, ਦਸ ਘੰਟੇ ਤੋ ਵੱਧ ਕੰਮ ਕਰਨ ਦੀ ਲੋੜ ਨਹੀ, ਵਾਰੀ ਬੰਨ ਲਓ ਪਰ ਅਰਾਮ ਵੀ ਕਰਨਾ ਆ, ਜਿੰਨਾ ਚਿਰ ਕੰਮ ਤੇ ਆ ਕੋਈ ਵਾਧੂ ਗੱਲਾ ਨਹੀ ਸਿਰਫ ਕੰਮ ਕਰਨਾ ਆ, ਸਾਡੇ ਕੋਲ ਕਾਫੀ ਵਕਤ ਹੈ ਸਾਨੂੰ ਵਕਤ ਤੋ ਤੇਜ ਹੋਣ ਦੀ ਨਹੀ ਸਗੋ ਵਕਤ ਦੇ ਨਾਲ ਚੱਲਣ ਦੀ ਲੋੜ ਆ, ਤੁਸੀ ਸਭ ਹੁਣ ਛੁੱਟੀ ਕਰੋ ਤੇ ਘਰ ਜਾ ਕੇ ਨਾਓ ਧੋਵੋ, ਸਵੇਰੇ ਤੜਕੇ ਐਥੇ ਫਿਰ ਮਿਲਾਗੇ, ਇਸ ਤੋ ਪਹਿਲਾਂ ਮੈ ਅਪਣੇ ਤੇ ਦਲੀਪ ਦੇ ਕੰਮ ਬਾਰੇ ਦੱਸ ਦਿਆ … 
  "ਅਸੀ ਕੋਈ ਚਾਲੀ ਕੁ ਪਸ਼ੂ ਖਰੀਦ ਚੁੱਕੇ ਹਾਂ ਤੇ ਬਾਕੀ ਦਸ ਦਿਨ ਬਾਅਦ ਖਰੀਦਾਗੇ ਜਦੋ ਇੱਕ ਸ਼ੈਡ ਤਿਆਰ ਹੋ ਗਿਆ"। 
  ਦੇਬੀ ਨੇ ਕਿਹਾ ਤਾ ਇੱਕ ਵਾਰ ਫਿਰ ਜੈਕਰਾ ਗੂੰਜ ਉਠਿਆ, ਪਿੰਡ ਵਾਲਿਆ ਨੂੰ ਪਤਾ ਲੱਗ ਗਿਆ ਕਿ ਮੁੰਡਿਆ ਨੇ ਫਿਰ ਕੋਈ ਮੱਲ ਮਾਰ ਲਈ, ਡੇਅਰੀ ਤੋ ਵਿਹਲਾ ਹੋ ਕੇ ਦੇਬੀ ਪੋਲਟਰੀ ਵੱਲ ਚਲੇ ਗਿਆ, ਉਥੇ ਵੀ ਉਹੀ ਨਜਾਰਾ, ਮੁੰਡੇ ਰਾਤ ਨੂੰ ਵੀ ਕੰਮ ਕਰ ਰਹੇ ਸੀ, ਕੰਤੀ ਤੇ ਨਿਰਮਲ ਉਨਾ ਦਾ 

  ਰੋਟੀ ਪਾਣੀ ਦਾ ਖਿਆਲ ਰੱਖ ਰਹੇ ਸਨ, ਦੇਬੀ ਨੇ ਉਥੇ ਵੀ ਮੁੰਡਿਆ ਨੂੰ ਰਾਤ ਅਰਾਮ ਕਰਨ ਲਈ ਕਿਹਾ ਅਤੇ ਅਪਣੀ ਪਰੌਗਰੈਸ ਰੀਪੋਰਟ ਦਿੱਤੀ, ਥੋੜੀ ਦੇਰ ਤੱਕ ਕੰਮ ਬੰਦ ਕਰ ਕੇ ਸਭ ਘਰ ਨੂੰ ਚਲੇ ਗਏ ਤੇ ਦੇਬੀ ਵੀ ਘਰ ਆ ਕੇ ਨਹਾ ਕੇ ਮੰਜੇ ਤੇ ਆ ਲੇਟਿਆ, ਤਾਰਿਆ ਦੀ ਛਾਵੇ ਪਿਆ ਸਾਝੀਵਾਲ ਦਾ ਜਨਮਦਾਤਾ ਸਾਂਝੀਵਾਲ ਦੀ ਹੁਣ ਤੱਕ ਦੀ ਕਾਰਗੁਜਾਰੀ ਤੇ ਮਾਣ ਕਰ ਰਿਹਾ ਸੀ, ਦੂਜੇ ਦਿਨ ਉਹ ਥੱਕਿਆ ਹੋਣ ਕਾਰਨ ਵੀ ਸਵੇਰੇ ਛੇ ਵਜੇ ਉਠ ਗਿਆ ਉਹ ਮੁੰਡਿਆ ਤੋ ਪਹਿਲਾਂ ਕੰਮ ਤੇ ਪਹੁੰਚਣਾ ਚਾਹੁੰਦਾ ਸੀ, ਪਰ ਜਦੋ ਉਹ ਕੰਮ ਤੇ ਗਿਆ ਸਾਰੇ ਮੁੰਡੇ ਕੰਮ ਤੇ ਡਟੇ ਹੋਏ ਸਨ।
  "ਓ ਬਾਈ ਨੂੰ ਲੰਡੀ ਚੂਹੀ ਮਿਲ ਗਈ ਅੱਜ"। 
  ਘੁੱਦੇ ਨੇ ਪੁਰਾਣੀ ਰੜਕ ਕੱਡੀ, ਸਾਰੇ ਹੱਸ ਪਏ, ਦਲੀਪ ਕਦੇ ਵਕਤ ਤੇ ਨਹੀ ਸੀ ਉਠਿਆ ਉਹ ਵੀ ਅੱਜ ਦੇਬੀ ਤੋ ਪਹਿਲਾਂ ਉਥੇ ਖੜਾ ਸੀ।
  "ਬਾਈ ਮੇਰੇ ਕਰਨ ਵਾਲਾ ਏਥੇ ਤਾਂ ਕੋਈ ਕੰਮ ਹੈ ਨਹੀ, ਸ਼ਹਿਰੋ ਹੋਰ ਜੋ ਚਾਹੀਦਾ ਉਹ ਦੱਸੋ"।
  ਦਲੀਪ ਨੇ ਕਿਹਾ।
  "ਹਾਲੇ ਬਹੁਤ ਕੁੱਝ ਚਾਹੀਦਾ ਸ਼ਹਿਰੋ, ਤੇ ਨਾਲੇ ਅੱਜ ਅਪਣੇ ਜਿਹੜੇ ਮੁੰਡੇ ਕੋਰਸ ਕਰਨ ਗਏ ਆ ਉਨਾ ਨੂੰ ਮਿਲ ਕੇ ਦਵਾਈਆ ਆਦਿ ਦੀ ਲਿਸਟ ਤੇ ਜੋ ਉਨਾ ਹੋਰ ਸਿੱਖਿਆ ਹੈ ਉਸ ਹਿਸਾਬ ਨਾਲ ਸਾਡਾ ਲੋੜੀਦਾ ਸਮਾਨ ਖਰੀਦ ਕੇ ਰੱਖ ਆਓ ਤੇ ਬਾਅਦ ਵਿੱਚ ਟਰਾਲੀ ਤੇ ਲੈ ਆਇਓ"। 
  ਦੇਬੀ ਨੇ ਸੋਚਦੇ ਹੋਏ ਦੱਸਿਆ, ਹਾਲੇ ਅੱਠ ਵੀ ਨਹੀ ਸੀ ਵੱਜੇ ਕਿ ਦਲਬੀਰ ਤੇ ਸਤਵਿੰਦਰ ਦੇ ਬਾਪੂ ਨਾਲ ਛੇ ਸੱਤ ਹੋਰ ਬਯੁਰਗਾਂ ਨੂੰ ਲੈ ਕੇ ਆ ਗਏ।
  "ਹਾਂ ਬਈ ਸ਼ੇਰੋ ਬੁੜਿਆ ਕੋਲੋ ਕੀ ਕਰਾਉਣਾ, ਜਰਾ ਸੌਖਾ ਜਿਹਾ ਕੰਮ ਦੱਸਿਓ"। 
  ਹਮਾਇਤੀ ਬਾਪੂ ਕਹਿਣ ਲੱਗਾ, ਬਯੁਰਗਾਂ ਨੂੰ ਨਾਲ ਮਦਦ ਕਰਾਉਣ ਆਏ ਦੇਖ ਕੇ ਦੇਬੀ ਤੇ ਮੁੰਡਿਆ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਸੀ, ਸਵਾਲ ਸਿਰਫ ਇਹ ਨਹੀ ਸੀ ਕਿ ਕੰਮ ਛੇਤੀ ਹੋ ਜਾਊ, ਸਵਾਲ ਇਹ ਸੀ ਕਿ ਬਯੁਰਗ ਹੁਣ ਤਨੋ ਮਨੋ ਉਹਨਾ ਦੇ ਨਾਲ ਸੀ।
  "ਬਾਪੂ ਜੀ ਮੁੰਡੇ ਕੰਮ ਖਿੱਚੀ ਜਾ ਰਹੇ ਆ, ਤੁਹਾਡਾ ਆਸ਼ੀਰਵਾਦ ਹੀ ਕਾਫੀ ਆ"। 
  ਦੇਬੀ ਨੇ ਬਾਪੂਆ ਨੂੰ ਟੋਹਣਾ ਚਾਹਿਆ।
  "ਕਾਕਾ ਅਸ਼ੀਰਵਾਦ ਨਾਲ ਮਕਾਂਨ ਨੀ ਉਸਰਦੇ, ਮਸੀ ਸਾਡੇ ਮੁੰਡੇ ਕੰਮ ਤੇ ਲੱਗੇ ਆ, ਇਹਨਾ ਨੂੰ ਕੱਲਿਆ ਨੂੰ ਖਪਦੇ ਕਿਵੇ ਦੇਖੀਏ ?" 
  ਹਮਾਇਤੀ ਬਾਪੂ ਜੋਸ਼ ਵਿੱਚ ਸੀ, ਤੇ ਨਾਲ ਹੀ ਬਾਪੂ ਆ ਕੇ ਮਿਸਤਰੀ ਨੂੰ ਇਟਾਂ ਫੜਾਉਣ ਲੱਗ ਪਿਆ।
  "ਬੋਲੇ ਸੋ ਨਿਹਾਲ, ਸਤਿ ਸ਼ਿਰੀ ਅਕਾਲ'' 
  ਜੈਕਾਰਾ ਫਿਰ ਗੂੰਜਿਆ, ਇਸ ਪਿੰਡ ਵਿੱਚ ਗੁਰਦਵਾਰੇ ਤੋ ਬਾਹਰ ਕਦੇ ਜੈਕਾਰੇ ਨਹੀ ਸੀ ਗੂੰਜੇ, ਕਦੇ ਸਾਂਝੇ ਕੰਮ ਹੋਏ ਨਹੀ ਸੀ ਤੇ ਨਾਂ ਹੀ ਦਿਲਾਂ ਵਿੱਚ ਕਦੇ ਏਨਾ ਉਤਸ਼ਾਹ ਆਇਆ ਸੀ, ਨਾਂ ਹੀ ਕਦੇ ਕਿਸੇ ਨੇ ਪਿੰਡ ਦੇ ਲੋਕਾ ਦਾ ਸੋਚਿਆ ਸੀ ਤੇ ਨਾਂ ਹੀ ਕਦੇ ਸਾਂਝੀਵਾਲਤਾ ਦੀ ਗੱਲ ਹੋਈ ਸੀ, ਦੇਬੀ ਦੇ ਆਉਣ ਤੋ ਬਾਅਦ ਇਹ ਪਿੰਡ ਹੁਣ ਪਹਿਲਾ ਵਾਲਾ ਨਹੀ ਸੀ ਰਿਹਾ, ਲੋਕ ਆਪਸੀ ਵਿਰੋਧਾਂ ਦੀ ਗੱਲ ਘੱਟ ਤੇ ਦੇਬੀ ਦੇ ਉਦਮ ਨਾਲ ਹੋਏ ਕੰਮਾ ਦੀ ਗੱਲ ਵੱਧ ਕਰਦੇ ਸਨ, ਪਿੰਡ ਵਿੱਚ ਐਵੇ ਹੀ ਮੋੜ ਤੇ ਖੜੇ ਵਿਹਲੜ ਹੁਣ ਬਿਨਾ ਕਿਸੇ ਦੇ ਕਹੇ ਹੀ ਬੇਕਾਰ ਖੜਨਾ ਘੱਟ ਕਰ ਰਹੇ ਸਨ, ਜਿਸ ਘਰ ਵਿੱਚ ਦੋ ਜਾਂ ਤਿੰਨ ਨੋਜਵਾਂਨ ਮੁੰਡੇ ਸਨ ਉਹ ਵੀ ਆ ਕੇ ਦੇਬੀ ਨੂੰ ਕਹਿ ਰਹੇ ਸਨ ਕਿ ਬਾਈ ਜੀ ਸਾਨੂੰ ਵੀ ਕਿਤੇ 

  ਫਿੱਟ ਕਰੋ, ਦੇਬੀ ਨੇ ਉਨਾ ਨੂੰ ਇਹ ਕਿਹਾ ਸੀ ਕਿ ਇੱਕ ਪਰੋਜੈਕਟ ਪੂਰਾ ਹੋਣ ਤੋ ਬਾਅਦ ਉਨਾ ਦੀ ਵਾਰੀ ਆ, ਇਹ ਗੱਲ ਸੁਣ ਕੇ ਹੁਣ ਉਹ ਵੀ ਚਾਹੁੰਦੇ ਸਨ ਕਿ ਡੇਅਰੀ ਤੇ ਪੋਲਟਰੀ ਦਾ ਕੰਮ ਛੇਤੀ ਨਿਬੜੇ ਤੇ ਉਨਾ ਦੀ ਵਾਰੀ ਵੀ ਆਵੇ, ਮੁੰਡਿਆ ਦੇ ਨਾਲ ਕੰਮ ਕਰਦੇ ਬਾਪੂਆ ਨੂੰ ਕਾਲਜ ਜਾਂਦੀ ਸੱਜਣਾ ਦੀ ਟੋਲੀ ਨੇ ਵੀ ਦੇਖ ਲਿਆ ਸੀ … ।
  "ਮੇਰਾ ਖਿਆਲ ਆ ਬਈ ਵੀਰ ਕੋਲ ਘਰ ਚੁਗਲੀਆ ਕਰਦੀਆ ਤਾਈਆ ਲਈ ਵੀ ਕੋਈ ਨਾਂ ਕੋਈ ਕੰਮ ਹੋਣਾ ਆ, ਇਹ ਪਰੋਜੈਕਟ ਪੂਰਾ ਹੋ ਲਵੇ, ਵੀਰ ਨੂੰ ਕਹਿਣਾ ਬਈ ਇਨਾ ਦਾ ਵੀ ਕੁੱਝ ਸੋਚ, ਨਹੁੰਆ ਨਾਲ ਲੜਨੋ ਹਟਣਗੀਆ"।
  ਪਰੀਤੀ ਨੇ ਖਿਆਲ ਪਰਗਟ ਕੀਤਾ।
  "ਇਸ ਤਰੀਕੇ ਨਾਲ ਮੁੱਡੇ ਬਾਜੀ ਲੈ ਜਾਂਣਗੇ, ਹੁਣ ਬਾਪੂ ਵੀ ਨਾਲ ਰਲ ਗਏ ਆ ਤੇ ਜਨਾਨੀਆ ਫੇਰ ਰੋਟੀ ਪਕਾਉਣ ਤੱਕ ਹੀ ਰਹਿ ਗਈਆ, ਸਾਰਾ ਦਿਨ ਕੰਮ ਵੀ ਕਰਨ ਪਰ ਗਿਣਤੀ ਚ ਕਦੇ ਨੀ ਆਉਦਾ"। 
  ਪੰਮੀ ਨੇ ਅਪਣਾ ਵਿਚਾਰ ਦੱਸਿਆ।
  "ਇਹ ਜਰੂਰੀ ਨਹੀ ਬਈ ਸਾਰੇ ਕੰਮ ਦੇਬੀ ਕੋਲੋ ਈ ਕਰਵਾਉਣੇ ਆ, ਅਸੀ ਵੀ ਕੋਈ ਨਵੀ ਸੇਧ ਦੇ ਸਕਦੀਆ, ਆਪਾਂ ਕੋਈ ਸਕੀਮ ਸੋਚੀਏ ਤੇ ਦੇਬੀ ਨੂੰ ਕਹਾਗੇ ਬਈ ਸਾਡਾ ਸਾਥ ਦੇਵੇ"। 
  ਦੀਪੀ ਨੂੰ ਕੁੜੀਆ ਦੇ ਖਿਆਲ ਠੀਕ ਲਗਦੇ ਸਨ, ਉਹ ਵੀ ਸੋਚਦੀ ਸੀ ਕਿ ਰੋਟੀ ਪਾਂਣੀ ਕਰ ਕੇ ਬਾਅਦ ਵਿੱਚ ਬੁੜੀਆ ਕਿਸੇ ਨਾ ਕਿਸੇ ਦੀ ਗੱਲ ਫੜ ਕੇ ਖੰਭਾ ਦੀਆ ਡਾਰਾਂ ਬਣਾਉਦੀਆ ਰਹਿੰਦੀਆ, ਜੇ ਇਹ ਜਰਾ ਬਿਜੀ ਹੋਣ ਤਾ ਸ਼ਾਇਦ ਕੁੱਝ ਮੁਸ਼ਕਲਾ ਘਟ ਜਾਣ, ਉਹ ਹਾਲੇ ਅੱਡੇ ਦੇ ਨੇੜੇ ਹੀ ਪਹੁੰਚੀਆ ਸਨ ਕਿ ਮਨਿੰਦਰ ਅੱਗਿਓ ਸਵਰਾਜ ਮਾਜਦਾ ਟੈਪੂ ਲੈ ਕੇ ਆ ਗਿਆ, ਕੁੜੀਆ ਦੇ ਨੇੜੇ ਆ ਕੇ ਉਸ ਨੇ ਹੋਲੀ ਕਰ ਲਿਆ ਤੇ ਨੇੜੇ ਆ ਕੇ ਰੋਕ ਲਿਆ।
  "ਸਤਿ ਸਿਰੀ ਅਕਾਲ ਕਹਿੰਨਾ ਦੇਵੀਆ ਨੂੰ"। 
  ਮਨਿੰਦਰ ਸੰਗਦਾ ਜਿਹਾ ਬੋਲਿਆ।
  "ਜਰੂਰ ਕਹੋ ਕਿਹੜਾ ਤੇਲ ਬਲਦਾ"। 
  ਪੰਮੀ ਨੇ ਟਿੱਚਰ ਕੀਤੀ, ਮਨਿੰਦਰ ਹੋਰ ਸ਼ਰਮਾ ਗਿਆ, ਪਰੀਤੀ ਉਹਦੇ ਸ਼ਰਮਾਏ ਮੂੰਹ ਤੇ ਨਜਰਾ ਟਿਕਾਈ ਖੜੀ ਸੀ।
  "ਦੇਬੀ ਬਾਈ ਜੀ ਦਾ ਕੁੱਝ ਪਤਾ ?''   
  ਮਨਿੰਦਰ ਨੂੰ ਹੋਰ ਕੁੱਝ ਨਾ ਆਉੜਿਆ।
  "ਡੇਅਰੀ ਤੇ ਖੜੇ ਆ, ਕੋਈ ਕੰਮ ਸੀ ਤੁਹਾਨੂੰ ?" 
  ਪਰੀਤੀ ਨੇ ਬੜੇ ਪਰੇਮ ਨਾਲ ਪੁੱਛਿਆ।
  "ਪਤਾ ਲੱਗਾ ਸੀ ਉਹ ਸਮਾਨ ਖਰੀਦਦੇ ਫਿਰਦੇ ਆ ਤੇ ਨਾਲੇ ਜਿਹੜੇ ਪਸ਼ੂ ਉਨਾ ਖਰੀਦਣੇ ਆ ਉਨਾ ਦੀ ਢੋਆ ਢੁਆਈ ਲਈ ਦੇਬੀ ਦੀ ਗੱਡੀ ਤੋ ਵਧੀਆ ਹੋਰ ਕਿਹੜਾ ਸਾਧਨ ਹੋ ਸਕਦਾ, ਮੈ ਸੋਚਿਆ ਬਾਈ ਦੇ ਅਹਿਸਾਨਾ ਦੀ ਛੋਟੀ ਜਿਹੀ ਕਿਸ਼ਤ ਵਾਪਿਸ ਕਰਾ"। ਮਨਿੰਦਰ ਥੋੜਾ ਸੰਭਲ ਗਿਆ ਸੀ ਤੇ ਪਰੀਤੀ ਤੋ ਨਜਰ ਚੁਰਾ ਰਿਹਾ ਸੀ।
  "ਫਿਰ ਨੇਕ ਕਾਮ ਮੇ ਦੇਰੀ ਕਿਆ, ਹੋ ਜਾਓ ਸ਼ੁਰੂ ਤੇ ਦੇਵੀਆ ਨੂੰ ਵੀ ਆਗਿਆ ਬਖਸ਼ੋ"। 
  ਪੰਮੀ ਨੇ ਇਸ ਅਦਾ ਨਾਲ ਕਿਹਾ ਕਿ ਸਾਰੀ ਟੋਲੀ ਹੱਸ ਪਈ, ਮਨਿੰਦਰ ਵੀ ਕੱਚਾ ਜਿਹਾ ਹੱਸਦਾ, ਸਾਸਰੀ ਕਾਲ ਕਹਿ ਕੇ ਪਿੰਡ ਨੂੰ ਹੋ ਗਿਆ।
  "ਬਾਈ ਜੀ ਸਤਿ ਸਿਰੀ ਅਕਾਲ"। 
  ਮਨਿੰਦਰ ਦੇਬੀ ਦੇ ਗੋਡੀ ਝੁਕ ਗਿਆ।
  "ਓਏ ਛਾਤੀ ਨਾਲ ਲੱਗਿਆ ਕਰ ਯਾਰ ਜਿਥੇ ਤੇਰੀ ਥਾਂ ਆ"। 
  ਦੇਬੀ ਨੇ ਉਸਨੂੰ ਫੜ ਗਲ ਨਾਲ ਲਾ ਲਿਆ ਤੇ ਕਹਿਣ ਲੱਗਾ, 
  "ਕਿਵੇ ਦਰਸ਼ਨ ਦਿੱਤੇ ਅੱਜ, ਕੋਈ ਸਾਈ ਨਹੀ ਮਿਲੀ ?''
  "ਬਾਈ ਜੀ ਤੁਹਾਨੂੰ ਟਰਾਂਸਪੋਰਟ ਦੀ ਲੋੜ ਆ ਤੇ ਤੁਹਾਡੀ ਗੱਡੀ ਪਹਿਲਾ ਤੁਹਾਡੇ ਕੰਮ ਕਰੇਗੀ ਤੇ ਫਿਰ ਕਿਸੇ ਹੋਰ ਦੇ"। 
  ਮਨਿੰਦਰ ਨੇ ਅਪਣੀ ਮੰਛਾ ਜਾਹਰ ਕੀਤੀ।
  "ਠੀਕ ਆ ਮਿੱਤਰਾ, ਪਰਸੋ ਨੂੰ ਜਾਗਰ ਤਲਵੰਡੀ ਵਾਲੇ ਨੂੰ ਨਾਲ ਲੈ ਲਈ ਤੇ ਜਿੱਥੇ ਉਹ ਕਹੇ ਨਾਲ ਜਾ ਕੇ ਸਾਰੇ ਪਸੂ ਜਿੰਨੇ ਗੇੜਿਆ ਵਿੱਚ ਆਉਣ ਲੈ ਆਵੀ ਤੇ ਅਪਣਾ ਜੋ ਨਾਰਮਲ ਰੇਟ ਆ ਉਹਦਾ ਬਿੱਲ ਸਾਂਝੀਵਾਲ ਦੇ ਦਫਤਰ ਦੇ ਦੇਵੀ, ਇੱਕ ਗੱਲ ਹੋਰ ਜਦੋ ਦੁੱਧ ਦਾ ਉਤਪਾਦਨ ਸ਼ੁਰੂ ਹੋ ਗਿਆ ਉਦੋ ਸ਼ਹਿਰ ਦੁੱਧ ਭੇਜਣ ਲਈ ਸ਼ਵੇਰੇ ਤੇ ਸ਼ਾਂਮ ਤੇਰਾ ਗੇੜਾ ਪੱਕਾ"। 
  ਦੇਬੀ ਮਨਿੰਦਰ ਦੀ ਮਦਦ ਤੋ ਖੁਸ਼ ਸੀ, ਘਰਦਾ ਬੰਦਾ ਹੋਣ ਕਰਕੇ ਉਸ ਤੇ ਹਰ ਤਰਾਂ ਇਤਬਾਰ ਕੀਤਾ ਜਾ ਸਕਦਾ ਸੀ, ਮਨਿੰਦਰ ਦੇ ਆਉਣ ਨਾਲ ਸ਼ਹਿਰ ਤੋ ਸਮਾਨ ਲਿਆਉਣ ਤੇ ਲਿਜਾਣ ਦੀ ਮੁਸਕਿਲ ਵੀ ਹੱਲ ਹੋ ਗਈ, ਦੇਬੀ ਖੁਸ਼ ਸੀ ਕਿ ਮਨਿੰਦਰ ਨੇ ਜੋ ਕੰਮ ਚੁਣਿਆ ਸੀ ਉਸਦਾ ਅੱਜ ਸਾਂਝੀਵਾਲ ਨੂੰ ਫਾਇਦਾ ਸੀ, ਮਨਿੰਦਰ ਵੱਲੋ ਟੀਮ ਦਾ ਸਾਥ ਦੇਣਾ ਸੁਣ ਕੇ ਮੁੰਡਿਆ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਗਈ।
  "ਬਾਈ, ਬਯੁਰਗਾਂ ਦੇ ਆਉਣ ਨਾਲ ਮਜਦੂਰ ਜਿਆਦਾ ਤੇ ਮਿਸਤਰੀ ਘੱਟ ਹੋ ਗਏ ਆ, ਕੀ ਕਰਨਾਂ ਚਾਹੀਦਾ ?" 
  ਘੁੱਦੇ ਨੇ ਦੇਬੀ ਨੂੰ ਪੁੱਛਿਆ।
  "ਕਰਨਾ ਕੀ ਆ, ਹੋਰ ਮਿਸਤਰੀਆਂ ਦਾ ਇੰਤਜਾਮ ਕਰੋ, ਤੇ ਕੰਮ ਨਬੇੜੋ''।  
  ਦੇਬੀ ਨੇ ਹਰੀ ਝੰਡੀ ਦਿੱਤੀ, ਘੁੱਦਾ ਹੋਰ ਮਿਸਤਰੀਆ ਦਾ ਬੰਦੋਬਸਤ ਕਰਨ ਚਲੇ ਗਿਆ, ਦੁਪਿਹਰ ਦੀ ਰੋਟੀ ਦਾ ਸਮਾਂ ਹੋਣ ਤੱਕ ਸ਼ੈਡ ਦੀਆਂ ਦੋ ਕੰਧਾਂ ਅੱਧ ਵਿੱਚ ਪਹੁੰਚ ਗਈਆ ਸਨ, ਦੇਬੀ ਹੁਣ ਪੋਲਟਰੀ ਵੱਲ ਚਲੇ ਗਿਆ, ਪੋਲਟਰੀ ਦਾ ਕੰਮ ਕੁੱਝ ਬਰੀਕੀ ਦਾ ਸੀ, ਜਾਲੀਆਂ ਆਦਿ ਲਾਉਣ ਲਈ ਵੱਧ ਸਮਾ ਲੱਗਣਾਂ ਸੀ।
  "ਲੱਕੜੀ ਦੇ ਕੰਮ ਦੇ ਕੁੱਝ ਹੋਰ ਕਾਰੀਗਰ ਸੱਦੋ, ਛੱਤ ਦੇ ਬਣਦੇ ਬਣਦੇ ਸਾਰੀਆ ਜਾਲੀਆ ਵੀ ਫਿੱਟ ਹੋ ਜਾਣੀਆ ਚਾਹੀਦੀਆ ਹਨ"। ਦੇਬੀ ਨੇ ਪੋਲਟਰੀ ਦੇ ਪਰਮੁੱਖ ਨੂੰ ਕਿਹਾ, ਉਹ ਪਹਿਲਾ ਹੀ ਐਸਾ ਕਰਨ ਦੀ ਸੋਚ ਰਿਹਾ ਸੀ, ਪੋਲਟਰੀ ਵਿੱਚ ਕੰਮ ਕਰਨ ਵਾਲਿਆ ਦੇ ਬਾਪੂਆ ਵਿੱਚੋ ਵੀ ਕੁੱਝ ਮਦਦ ਕਰਾਉਣ ਲਈ ਆ ਪਹੁੰਚੇ ਸਨ, ਫੋਜੀ ਤਾਇਆ ਤੇ ਜਗਰੂਪ ਦਾ ਸਹੁਰਾ ਵੀ ਜਿੰਨੇ ਜੋਗਾ ਸੀ ਨਾਲ ਹੱਥ ਵਟਾਈ ਕਰ ਰਿਹਾ ਸੀ, ਸਾਰਾ ਪਿੰਡ ਜਿਵੇ ਜੀ ਹੀ ਸਾਝੀਵਾਲ ਲਈ ਰਿਹਾ ਹੋਵੇ, ਅਗਲੇ ਦੋ ਦਿਨਾ ਵਿੱਚ ਹੀ ਹੋਰ ਮਜਦੂਰ ਤੇ ਹੋਰ ਮਿਸਤਰੀਆ ਸਦਕਾ ਸ਼ੈਡ ਦੀਆ ਚਾਰੇ ਕੰਧਾਂ ਛੱਤ ਪਾਉਣ 

  ਤੱਕ ਪਹੁੰਚ ਗਈਆ, ਸ਼ਹਿਰ ਤੋ ਬੱਜਰੀ, ਰੇਤਾ, ਬਾਲੇ, ਸੀਮਿੰਟ ਆਦਿ ਮਨਿੰਦਰ ਢੋਅ ਰਿਹਾ ਸੀ ਤੇ ਅੱਜ ਉਹ ਜਾਗਰ ਵਪਾਰੀ ਨੂੰ ਨਾਲ ਲੈ ਕੇ ਅਤੇ ਦਲੀਪ ਨਾਲ ਚੈਕ ਬੁੱਕ ਨਾਲ ਲੈ ਕੇ ਲੁਧਿਅਣੇ ਵੱਲ ਤੁਰ ਪਏ ਸਨ, ਚੈਕ ਪੇਮੇਂਟ ਦੀ ਗੱਲ ਹੋ ਚੁੱਕੀ ਸੀ, ਜਾਗਰ ਦਾ ਮਾਰਕੀਟ ਵਿੱਚ ਇਤਬਾਰ ਸੀ, ਉਸਦੇ ਨਾਲ ਹੋਣ ਕਾਰਨ ਕੈਸ਼ ਪੇਮੈਂਟ ਵਾਲਾ ਮਸਲਾ ਹੱਲ ਹੱਲ ਹੋ ਗਿਆ ਸੀ, ਤੀਸਰੇ ਦਿਨ ਪਹਿਲੇ ਸ਼ੈਡ ਤੇ ਗਾਡਰ ਤੇ ਬਾਲੇ ਟਿਕ ਚੁੱਕੇ ਸਨ, ਟਾਈਲ ਇੱਟਾਂ ਟਿਕਾਈਆ ਜਾ ਰਹੀਆ ਸਨ, ਅੱਠ ਵੱਜ ਚੁੱਕੇ ਸਨ ਪਰ ਮੁੰਡਿਆ ਦੀ ਜਿਦ ਸੀ ਕਿ ਚਾਹਾ ਪਾ ਕੇ ਘਰ ਨੂੰ ਜਾਣਾ, ਕੋਈ ਵੀ ਢਿੱਲ ਨਹੀ ਸੀ ਵਰਤ ਰਿਹਾ, ਦੇਬੀ ਨੂੰ ਬੂਟਾ ਸਿੰਘ ਨੇ ਕਹਿ ਦਿੱਤਾ ਸੀ … ।
  "ਬਾਈ ਜੀ ਅੱਜ ਕਿਸੇ ਨੂੰ ਘਰ ਜਾਣ ਲਈ ਨਾਂ ਕਿਹੋ, ਚਾਹਾ ਪਾ ਕੇ ਜਾਣਾ"। 
  "ਜਿਵੇ ਤੁਹਾਡੀ ਮਰਜੀ ਬਈ"। ਦੇਬੀ ਉਨਾ ਦੇ ਹਠ ਅੱਗੇ ਨੀਵੀ ਪਾ ਗਿਆ ਸੀ।
                                   ਚਾਹਾ ਪਾਉਣ ਲਈ ਪਹਿਲਾਂ ਹੀ ਮਿੱਟੀ ਦਾ ਢੇਰ ਨੇੜੇ ਲਾ ਰੱਖਿਆ ਸੀ, ਬਾਟਿਆ ਦਾ ਢੇਰ ਲਾ ਰੱਖਿਆ ਸੀ, ਜਿਵੇ ਜਿਵੇ ਟਾਈਲਾਂ ਲੱਗੀ ਜਾ ਰਹੀਆ ਸਨ ਉਵੇ ਉਵੇ ਮਗਰ ਚਾਹਾ ਪਾਇਆ ਜਾ ਰਿਹਾ ਸੀ, ਮਿੱਟੀ ਦੇ ਢੇਰ ਤੋ ਲੈ ਕੇ ਛੱਤ ਤੱਕ ਪਿੰਡ ਵਾਲਿਆ ਦੀ ਲਾਈਨ ਲੱਗੀ ਹੋਈ ਸੀ, ਭਰੇ ਹੋਏ ਬਾਟੇ ਨੂੰ ਅੱਗੇ ਦੀ ਅੱਗੇ ਫੜਾਇਆ ਜਾ ਰਿਹਾ ਸੀ ਤੇ ਇਸ ਤਰਾ ਹਰ ਮਿੰਟ ਵਿੱਚ ਦੋ ਬਾਟੇ ਛੱਤ ਤੇ ਪਹੁੰਚ ਰਹੇ ਸਨ, ਦੇਖਦੇ ਹੀ ਦੇਖਦੇ ਚਾਹਾ ਕੰਪਲੀਟ ਹੋ ਗਿਆ, ਆਖਰੀ ਬਾਟਾ ਪਾਉਦੇ ਹੀ ਮਿਸਤਰੀ ਨੇ ਜੈਕਾਰਾ ਛੱਡ ਦਿੱਤਾ, ਰਾਤ ਦਸ ਵਜੇ ਨਵੇ ਪਿੰਡ ਵਿੱਚ ਜੈਕਾਰੇ ਛੱਡੇ ਜਾ ਰਹੇ ਸੀ, ਅੱਧਾ ਪਿੰਡ ਡੇਅਰੀ ਤੇ ਇਕੱਠਾ ਹੋਇਆ ਪਿਆ ਸੀ, ਮਿੱਠੇ ਚੌਲਾਂ ਦੀ ਦੇਗ ਤਿਆਰ ਪਈ ਸੀ, ਨਿੱਕੇ ਨਿਆਣਿਆ ਤੋ ਬਿਨਾ ਸਭ ਡੇਅਰੀ ਤੇ ਇਕੱਠੇ ਹੋਏ ਪਏ ਸਨ, ਇੱਕ ਵਿਆਹ ਜਿੰਨੀ ਰੌਣਕ ਸੀ, ਐਸਾ ਮਹੋਲ ਪਿੰਡ ਵਿੱਚ ਪਹਿਲਾ ਕਦੇ ਨਹੀ ਸੀ ਦੇਖਿਆ ਗਿਆ, ਹੈਰਾਨੀ ਦੀ ਗੱਲ ਇਹ ਸੀ ਕਿ ਅੱਜ ਤਾਇਆ ਨੰਬਰਦਾਰ ਵੀ ਆਇਆ ਸੀ ਤੇ ਬੜਾ ਬੀਬਾ ਜਿਹਾ ਬਣਿਆ ਪਿਆ ਸੀ, ਨੰਬਰਦਾਰ ਨੂੰ ਪੁਰਾਣੀ ਘਟਨਾ ਤੋ ਬਾਅਦ ਲੋਕਾਂ ਨੇ ਬੁਲਾਉਣਾ ਛੱਡ ਦਿੱਤਾ ਸੀ, ਉਹ ਸਮਝ ਚੁੱਕਿਆ ਸੀ ਕਿ ਲੋਕਾਂ ਦਾ ਤਮਾਸ਼ਾ ਦੇਖਣ ਵਾਲੇ ਦਾ ਇੱਕ ਦਿਨ ਅਪਣਾ ਤਮਾਸ਼ਾ ਜਰੂਰ ਬਣਦਾ ਆ ਤੇ ਹੁਣ ਉਸਦੀ ਕੋਸ਼ਿਸ਼ ਸੀ ਕਿ ਅਪਣੀ ਇਜਤ ਕੁੱਝ ਬਹਾਲ ਕਰੇ।

  "ਇਹ ਉਹ ਗੱਭਰੂ ਹਨ ਜਿਨਾ ਦੀ ਕੁੱਝ ਦਿਨ ਪਹਿਲਾਂ ਨਿਕੰਮਿਆ ਵਿੱਚ ਗਿਣਤੀ ਹੁੰਦੀ ਸੀ, ਜੋ ਏਨਾ ਨੇ ਕਰ ਦਿਖਾਇਆ ਹੈ ਉਹ ਅਪਣੇ ਆਪ ਵਿੱਚ ਇੱਕ ਰੀਕਾਰਡ ਹੈ, ਕਸੂਰ ਨੋਜੁਆਨਾ ਦਾ ਨਹੀ, ਕਸੂਰ ਇਸ ਸਿਸਟਮ ਦਾ ਹੈ ਜੋ ਨੋਜੁਆਨਾ ਦੇ ਪੈਰਾਂ ਹੇਠੋ ਜਮੀਨ ਖਿੱਚੀ ਰੱਖਦਾ ਹੈ ਅਤੇ ਫਿਰ ਨਿਕੰਮੇ ਹੋਣ ਦਾ ਸਰਟੀਫਿਕੇਟ ਵੀ ਦਿੰਦਾ ਹੈ, ਗੱਭਰੂ ਕਿਵੇ ਨਾਂ ਕਿਵੇ ਗੁਜਾਰਾ ਨਹੀ ਕਰਨਾ ਚਾਹੁੰਦੇ ਉਹ ਵਧੀਆ ਜੀਵਨ ਜਿਊਣਾ ਚਾਹੁੰਦੇ ਹਨ ਤੇ ਉਸ ਲਈ ਵਧੀਆ ਕਮਾਈ ਦੀ ਲੋੜ ਆ, ਗੱਭਰੂ ਬਹੁਤ ਕਮਾਈ ਕਰ ਸਕਦੇ ਆ ਪਰ ਇਨਾ ਤੇ ਵਿਸ਼ਵਾਸ਼ ਕਰੋ, ਇਨਾ ਨੂੰ ਸੇਧ ਦਿਓ ਅਤੇ ਪਰੇਮ ਨਾਲ ਇਨਾ ਕੋਲੋ ਭਾਵੇ ਪਹਾੜ ਪਾਸੇ ਕਰਾ ਲਓ, ਇਸ ਪਰੋਜੈਕਟ ਨੂੰ ਸ਼ੁਰੂ ਕਰਨ ਤੋ ਪਹਿਲਾਂ ਮੈ ਕੁੱਝ ਦੁਚਿੱਤੀ ਵਿੱਚ ਸੀ ਪਰ ਇਨਾ ਮੁੰਡਿਆ ਦੀ ਮਿਹਨਤ ਦੇਖ ਕੇ ਹੁਣ ਮੈਨੂੰ ਕੋਈ ਸ਼ੱਕ ਨਹੀ ਰਿਹਾ ਕਿ ਅਸੀ ਥੋੜੇ ਹੀ ਸਮੇ ਵਿੱਚ ਪਿੰਡ ਦਾ ਨਕਸ਼ਾ ਬਦਲ ਦਿਆਂਗੇ"। 
  ਦੇਬੀ ਨੇ ਮੁੰਡਿਆ ਦੀ ਰੱਜ ਕੇ ਸਿਫਤ ਕੀਤੀ, ਤਾੜੀਆ ਨਾਲ ਆਲਾ ਦੁਆਲਾ ਗੂੰਜ ਉਠਿਆ, ਕਿਸੇ ਦੀ ਅੱਖ ਵਿੱਚ ਨੀਂਦ ਨਹੀ ਸੀ।

  "ਇਹ ਸਾਰਾ ਸਿਹਰਾ ਤੇਰੇ ਸਿਰ ਜਾਦਾ ਸ਼ੇਰਾ, ਤੂੰ ਹੀ ਇਨਾ ਨੂੰ ਸੇਧ ਦਿੱਤੀ ਆ, ਅਸੀ ਤੇਰੇ ਧੰਨਵਾਦੀ ਆ"। 
  ਇਹ ਬੋਲ ਸਨ ਨੰਬਰਦਾਰ ਤਾਏ ਦੇ, ਸਭ ਹੈਰਾਨ ਹੋ ਗਏ, ਇੱਕ ਵਾਰ ਫਿਰ ਤਾੜੀਆ ਦੀ ਗੂੰਜ।
  "ਕੱਲ ਨੂੰ ਪਹਿਲੇ ਖਰੀਦੇ ਪਸ਼ੂ ਆ ਜਾਣਗੇ, ਬਯੁਰਗਾ ਨੂੰ ਬੇਨਤੀ ਹੈ ਕਿ ਜਦੋ ਡੰਗਰ ਡੇਅਰੀ ਦੀ ਹੱਦ ਵਿੱਚ ਆਉਣ, ਬਯੁਰਗ ਉਨਾ ਨੂੰ ਅਪਣੇ ਹੱਥੀ ਕਿੱਲਿਆ ਤੇ ਬੰਨਣ ਅਤੇ ਮੇਰਾ ਖਿਆਲ ਹੈ ਕਿ ਹੁਣ ਜਾ ਕੇ ਕੁੱਝ ਅਰਾਮ ਕਰ ਲਿਆ ਜਾਵੇ, ਬਾਕੀ ਕੰਮ ਸਵੇਰੇ"। 
  ਦੇਬੀ ਨੇ ਕਿਹਾ ਅਤੇ ਹੋਲੀ ਹੋਲੀ ਸਭ ਘਰਾ ਨੂੰ ਤੁਰ ਗਏ, ਕੁੱਝ ਮੁੰਡੇ ਉਥੇ ਹੀ ਡਾਹੇ ਹੋਏ ਮੰਜਿਆ ਤੇ ਲੇਟ ਗਏ।
  ਦੁਪਹਿਰੋ ਬਾਦ ਮਨਿੰਦਰ, ਦਲੀਪ ਤੇ ਜਾਗਰ ਪਹਿਲੀਆ ਅੱਠ ਮੱਝਾਂ ਲੈ ਕੇ ਆ ਗਏ, ਤਾਈਆ ਚਾਚੀਆ ਨੇ ਤੇਲ ਚੋਇਆ, ਬਯੁਰਗਾਂ ਨੇ ਮੱਝਾ ਨੂੰ ਕਿਲੇ ਨਾਲ ਬੰਨਿਆ, ਮਨਿੰਦਰ ਉਨੀ ਪੈਰੀ ਦੂਜਾ ਗੇੜਾ ਲਾਉਣ ਮੁੜ ਗਿਆ, ਕੁੱਝ ਮਿਸਤਰੀ ਸ਼ੈਡ ਅੰਦਰ ਪਾਣੀ ਦੀ ਨਲੀ ਤੇ ਖੁਰਲੀ ਬਣਾਉਣ ਲੱਗ ਪਏ ਤੇ ਬਾਕੀ ਮਿਸਤਰੀ ਤੇ ਢੇਰ ਸਾਰੇ ਮਜਦੂਰ ਬਣੇ ਪਿੰਡ ਵਾਲੇ ਦੂਜੇ ਸ਼ੈਡ ਦੀ ਨੀਂਹ ਪੱਟਣ ਲੱਗ ਪਏ, ਜੋਸ਼ ਵਿੱਚ ਕਮੀ ਨਹੀ ਸੀ ਆਈ ਸਗੋ ਹੋਰ ਤੇਜੀ ਹੋ ਗਈ ਸੀ, ਦੂਜੇ ਪਾਸੇ ਪੋਲਟਰੀ ਦੇ ਸ਼ੈਡ ਦੀ ਲੰਬਾਈ ਜਿਆਦਾ ਹੋਣ ਕਾਰਨ ਅਤੇ ਤਿੰਨ ਮੰਜਲੀ ਉਸਾਰੀ ਕਾਰਨ, ਕੰਧਾਂ ਦੀ ਚੌੜਾਈ ਵੱਧ ਹੋਣ ਕਾਰਨ ਗੱਲ ਹਾਲੇ ਪਹਿਲੀ ਛੱਤ ਤੱਕ ਨਹੀ ਸੀ ਪਹੁੰਚੀ ਪਰ ਕੰਮ ਦੇ ਹਿਸਾਬ ਨਾਲ ਉਨਾ ਦਾ ਕੰਮ ਡੇਅਰੀ ਤੋ ਘੱਟ ਨਹੀ ਸੀ, ਹਰ ਕੋਈ ਆਪੋ ਅਪਣੇ ਕੰਮ ਤੇ ਡਟਿਆ ਖੜਾ ਸੀ, ਕੋਈ ਰੱਤੀ ਭਰ ਵੀ ਗੜਬੜ ਨਹੀ ਸੀ ਹੋ ਰਹੀ, ਚਾਰ ਦਿਨਾ ਤੱਕ ਇੱਕ ਵੱਡੇ ਕਮਰੇ ਤੇ ਛੱਤ ਪਾ ਦਿੱਤੀ ਗਈ ਤਾਂ ਕਿ ਉਥੇ ਛੋਟੇ ਚੂਚੇ ਲਿਆ ਕੇ ਰੱਖੇ ਜਾ ਸਕਣ, ਚੂਚਿਆ ਦੀ ਖਰੀਦ ਵਾਸਤੇ ਦੇਬੀ ਨੇ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਦੀ ਮਦਦ ਲਈ, ਪੰਜ ਹਜਾਰ ਚੂਚੇ ਨੂੰ ਜੀ ਆਇਆ ਕਹਿਣ ਲਈ ਕੁੱਝ ਦਿਨ ਬਾਅਦ ਪਿੰਡ ਵਾਲੇ ਪੋਲਟਰੀ ਫਾਰਮ ਦੇ ਮੋਹਰੇ ਖੜੇ ਸਨ, ਪੋਲਟਰੀ ਫਾਰਮ ਦਾ ਸਹੀ ਰੂਪ ਵਿੱਚ ਉਦਘਾਟਨ ਸਰਪੰਚ ਸਾਹਿਬ ਨੇ ਕੀਤਾ, ਤਿੰਨ ਹਜਾਰ ਬਰੈਲਰ ਜੋ ਚਾਲੀ ਦਿਨ ਵਿੱਚ ਵੇਚੇ ਜਾਂਣ ਯੋਗ ਹੋ ਜਾਦੇ ਸਨ ਤੇ ਦੋ ਹਜਾਰ ਆਂਡੇ ਦੇਣ ਵਾਲੀਆ ਮੁਰਗੀਆ ਦੇ ਚੂਚੇ ਚਿਊ ਚਿਊ ਕਰਦੇ ਭੱਜੇ ਫਿਰਦੇ ਸਨ, ਛੋਟੇ ਚੂਚੇ ਬਹੁਤ ਨਾਜੁਕ ਸਨ ਤੇ ਇਨਾ ਦਾ ਪਹਿਲਾ ਹਫਤਾ ਬਹੁਤ ਖਤਰਨਾਕ ਹੁੰਦਾ ਹੈ, ਕਾਫੀ ਚੂਚੇ ਪਹਿਲੇ ਦਿਨਾ ਵਿੱਚ ਮਰ ਜਾਦੇ ਸਨ, ਗਰਮੀ ਤੋ ਬਚਾਉਣ ਲਈ ਜਾਲੀ ਵਾਲੀਆ ਬਾਰੀਆ ਤੇ ਪਤਲੀਆ ਗਿੱਲੀਆ ਬੋਰੀਆ ਪਾ ਕੇ ਮਗਰ ਫਰਾਟਾ ਪੱਖਾ ਲਾ ਕੇ ਕਮਰੇ ਨੂੰ ਠੰਡਾ ਕੀਤਾ ਜਾ ਰਿਹਾ ਸੀ, ਜੋ ਫਾਰਮਰ ਪਹਿਲੇ ਦਿਨਾ ਵਿੱਚ ਵੱਧ ਖੇਚਲ ਕਰ ਲੈਦਾ ਸੀ ਉਸਨੂੰ ਪੋਲਟਰੀ ਵਿੱਚ ਘਾਟਾ ਨਹੀ ਸੀ ਪੈਦਾ, ਪੋਲਟਰੀ ਦਾ ਕੋਰਸ ਕਰ ਕੇ ਆਏ ਦੋਵੇ ਗੱਭਰੂ ਵਾਰੀ ਵਾਰੀ ਉਥੇ ਹਾਜਰ ਰਹਿੰਦੇ ਸਨ ਤੇ ਹਰ ਦੋ ਘੰਟੇ ਬਾਦ ਚੂਚਿਆ ਦੀ ਨਿਗਰਾਨੀ ਕਰਦੇ ਸਨ, ਬਾਕੀ ਮੈਬਰ ਅਗਲੇ ਸ਼ੈਡ ਦੀ ਤਿਆਰੀ ਕਰ ਰਹੇ ਸਨ, ਕਿਉਕਿ ਹਫਤੇ ਅੰਦਰ ਚੂਚਿਆ ਨੂੰ ਵੱਧ ਥਾਂ ਦੀ ਲੋੜ ਪੈਣੀ ਸੀ ਤੇ ਉਨਾ ਨੂੰ ਅਗਲੇ ਸ਼ੈਡ ਵਿੱਚ ਤਬਦੀਲ ਕਰਨਾ ਸੀ, ਪਹਿਲਾ ਕਮਰਾ ਸਾਫ ਕਰਕੇ ਦਵਾ ਆਦਿ ਛਿੜਕ ਕੇ ਨਵੇ ਚੂਚਿਆ ਲਈ ਫਿਰ ਤੋ ਤਿਆਰ ਕਰਨਾਂ ਸੀ, ਐਸੇ ਖੇਚਲ ਵਾਲੇ ਕੰਮ ਇੱਕ ਅੱਧੇ ਬੰਦੇ ਤੋ ਇਸੇ ਲਈ ਸਿਰੇ ਨਹੀ ਚੜਦੇ ਕਿਉਕਿ ਕਿਤੇ ਨਾ ਕਿਤੇ ਅਣਗਹਿਲੀ ਹੋ ਜਾਂਦੀ ਹੈ ਤੇ ਨੁਕਸਾਨ ਹੋ ਜਾਦਾ ਹੈ।

  ਅਗਲੇ ਇੱਕ ਹਫਤੇ ਵਿੱਚ ਡੇਅਰੀ ਦਾ ਤੀਜਾ ਹਿੱਸਾ ਸ਼ੈਡ ਬਣ ਚੁਕਿਆ ਸੀ ਅਤੇ ਪੰਜਾਹ ਡੰਗਰ ਲਾਈਨ ਵਿੱਚ ਖੜੇ ਅਨੰਦ ਲੈ ਰਹੇ ਸਨ, ਹੁਣ ਤੱਕ ਅੱਧੇ ਘਰਾ ਨੇ ਅਪਣੇ ਡੰਗਰ ਸਾਝੀਵਾਲ ਨੂੰ ਦੇ 
  ਦਿੱਤੇ ਸਨ ਅਤੇ ਉਨਾ ਦੇ ਘਰ ਹਰ ਰੋਜ ਦੁੱਧ ਮੁੰਡੇ ਪਹੁੰਚਾ ਰਹੇ ਸੀ, ਸਾਰੇ ਘਰਾਂ ਦੇ ਜਿੰਨੇ ਪੱਠੇ ਬੀਜੇ ਹੋਏ ਸਨ ਉਹ ਫਿਲਹਾਲ ਸਾਂਝੀਵਾਲ ਨੇ ਖੇਤਾ ਵਿੱਚ ਖੜੇ ਖਰੀਦ ਲਏ ਸੀ ਅਤੇ ਹੋਰ ਅਪਣੀ ਬਿਜਾਈ ਕਰ ਦਿੱਤੀ ਸੀ, ਪੱਠੇ ਘੱਟ ਅਤੇ ਡੰਗਰ ਵਧ ਜਾਣ ਕਾਰਨ ਪਹਿਲੇ ਡੰਗਰ ਜੋ ਚੰਗੀ ਨਸਲ ਦੇ ਨਹੀ ਸਨ ਵੇਚ ਕੇ ਪੈਸੇ ਅਕਾਉਟ ਵਿੱਚ ਜਮਾ ਕਰਵਾ ਦਿੱਤੇ ਸਨ, ਹਰ ਘਰ ਨੂੰ ਇਹ ਕਹਿ ਦਿੱਤਾ ਗਿਆ ਸੀ ਕਿ ਘੱਟੋ ਘੱਟ ਦੋ ਕਿੱਲੇ ਦੀ ਝੋਨੇ ਦੀ ਪਰਾਲੀ ਸਾਝੀਵਾਲ ਨੂੰ ਦੇਣੀ ਹੋਵੇਗੀ, ਤੂੜੀ ਦੇ ਬਹੁਤੇ ਕੁੱਪ ਸਾਝੀਵਾਲ ਨੇ ਖਰੀਦ ਲਏ ਸਨ, ਦੁੱਧ ਬਿਨਾ ਮਿਲਾਵਟ ਦੇ ਵੇਚਿਆ ਜਾ ਰਿਹਾ ਸੀ ਅਤੇ ਸ਼ਹਿਰ ਦੇ ਪਰਮੁੱਖ ਹਲਵਾਈਆ ਨਾਲ ਲਿਖਤੀ ਕੰਟਰੈਕਟ ਬਣਾ ਲਿਆ ਗਿਆ ਸੀ, ਆਮ ਰੇਟ ਤੋ ਮਹਿੰਗਾ ਖਾਲਸ ਦੁੱਧ ਵੇਚਿਆ ਜਾ ਰਿਹਾ ਸੀ, ਇਹ ਸੌਦਾ ਦੇਬੀ ਨੇ ਖੁਦ ਜਾ ਕੇ ਕੀਤਾ ਸੀ, ਹਲਵਾਈਆ ਨੂੰ ਪਿੰਡ ਸੱਦ ਕੇ ਡੇਅਰੀ ਨੂੰ ਦਿਖਾਇਆ ਗਿਆ ਸੀ, ਹਲਵਾਈ ਬਹੁਤ ਪਰਭਾਵਿਤ ਹੋਏ ਸਨ ਤੇ ਸਾਰਾ ਸਾਲ ਦੁੱਧ ਖਰੀਦਣ ਦਾ ਵਾਅਦਾ ਕੀਤਾ ਸੀ, ਫਿਲਹਾਲ ਦਿਨ ਵਿੱਚ ਦੋ ਵੇਲੇ ਦੁੱਧ ਭੇਜਿਆ ਜਾ ਰਿਹਾ ਸੀ ਪਰ ਦੇਬੀ ਜਲਦੀ ਹੀ ਇੱਕ ਕੋਲਡ ਰੂਮ ਬਣਾ ਕੇ ਦਿਨ ਵਿੱਚ ਇੱਕ ਵਾਰ ਦੁੱਧ ਭੇਜ ਕੇ ਇੱਕ ਗੇੜੇ ਦਾ ਖਰਚ ਬਚਾਉਣਾ ਚਾਹੁੰਦਾ ਸੀ, ਹਲਵਾਈਆ ਵੱਲੋ ਪੇਮੈਂਟ ਸਿਰਫ ਚੈਕ ਰਾਹੀ ਹੋਣੀ ਸੀ, ਕੈਸ਼ ਦਾ ਕੰਮ ਬਿਲਕੁਲ ਬੰਦ ਸੀ, ਸਾਝੀਵਾਲ ਵੱਲੋ ਵੀ ਹਰ ਥਾਂ ਪੇਮੈਂਟ ਚੈਕ ਰਾਹੀ ਹੀ ਹੁੰਦੀ ਸੀ, ਬੈਂਕ ਨਾਲ ਇਹ ਤੈਅ ਹੋ ਗਿਆ ਸੀ ਕਿ ਕਿਸ਼ਤ ਦੂਜੇ ਮਹੀਨੇ ਦੇ ਅਖੀਰ ਵਿੱਚ ਸ਼ੁਰੂ ਕੀਤੀ ਜਾਵੇਗੀ, ਦੋ ਮਹੀਨੇ ਦਾ ਵਕਤ ਦੇਬੀ ਦੇ ਖਿਆਲ ਅਨੁਸਾਰ ਸ਼ੁਰੂਆਤ ਲਈ ਚਾਹੀਦਾ ਸੀ, ਪਰ ਗੱਭਰੂਆ ਨੇ ਦੋ ਹਫਤਿਆ ਤੋ ਪਹਿਲਾ ਹੀ ਪਹਿਲੇ ਪਸ਼ੂਆ ਦਾ ਦੁੱਧ ਚੋ ਕੇ ਕਮਾਈ ਸ਼ੁਰੂ ਕਰਵਾ ਦਿੱਤੀ ਸੀ, ਕੋਈ ਢਾਈ ਕੁ ਹਫਤੇ ਪਹਿਲਾਂ ਪੰਜਾਹ ਤੇ ਫਿਰ ਸੱਠ ਤੇ ਫਿਰ ਤਕਰੀਬਨ ਸੌ ਮੱਝਾ ਤੇ ਗਾਵਾਂ ਦਾ ਦੁੱਧ ਹਰ ਰੋਜ ਸ਼ਹਿਰ ਜਾ ਰਿਹਾ ਸੀ ਸੰਨ ਅਠਾਸੀ ਵਿੱਚ ਕੋਈ ਦਸ ਹਜਾਰ ਰੁਪਏ ਦੀ ਬਹੁਤ ਵੈਲਯੂ ਹੁੰਦੀ ਸੀ ਤੇ ਹਾਲੇ ਬਾਕੀ ਡੰਗਰ ਹੋਰ ਆਉਣੇ ਸਨ।
                                             ਓਧਰ ਪੋਲਟਰੀ ਵਿੱਚ ਚੂਚਿਆ ਦਾ ਤੀਸਰਾ ਪੂਰ ਆ ਚੁੱਕਾ ਸੀ ਤੇ ਪਹਿਲਾ ਪੂਰ ਵੱਡੇ ਹਾਲ ਵਿੱਚ ਹਰ ਰੋਜ ਪੱਚੀ ਗਰਾਮ ਭਾਰ ਵਧਾ ਰਿਹਾ ਸੀ, ਦੋ ਮਹੀਨੇ ਬੀਤਣ ਤੱਕ ਬਰੈਲਰਾਂ ਦੇ ਦੋ ਪੂਰ ਮਾਰਕੀਟ ਵਿੱਚ ਵਿਕ ਚੁੱਕੇ ਸਨ, ਸੱਠ ਹਜਾਰ ਚੂਚੇ ਦੀ ਕਪੈਸਟੀ ਵਾਲਾ ਪੋਲਟਰੀ ਫਾਰਮ ਹਾਲੇ ਪੂਰਾ ਨਹੀ ਸੀ ਬਣਿਆ, ਓਧਰ ਡੇਅਰੀ ਫਾਰਮ ਵਿੱਚ ਇੱਕ ਸੌ ਪੰਜਾਹ ਪਸੂ ਕਰਜ ਵਾਲੇ ਤੇ ਵੀਹ ਮੱਝਾਂ ਪਿੰਡ ਦੇ ਲੋਕਾ ਵਾਲੀਆ ਕੋਈ ਇੱਕ ਸੌ ਸੱਤਰ ਪਸ਼ੂ ਹੁਣ ਸਾਝੀਵਾਲ ਡੇਅਰੀ ਤੇ ਬੱਝੇ ਹੋਏ ਸਨ, ਹੁਣ ਦੁੱਧ ਦੀ ਵਿਕਰੀ ਹਰ ਰੋਜ ਦਸ ਹਜਾਰ ਰੁਪਏ ਰੋਜਾਨਾ ਹੋ ਗਈ ਸੀ, ਬੈਕ ਤੋ ਕੁਲ ਰਕਮ ਪੋਲਟਰੀ ਲਈ ਪੰਦਰਾਂ ਕੇਸਾਂ ਤੇ ਸਾਢੇ ਸੱਤ ਲੱਖ ਅਤੇ ਡੇਅਰੀ ਲਈ ਪੰਦਰਾ ਕੇਸਾਂ ਤੇ ਬਾਰਾ ਲੱਖ ਰੁਪਏ ਸੀ, ਹਰ ਮਹੀਨੇ ਸੱਠ ਹਜਾਰ ਰੁਪਏ ਦੀ ਕਿਸ਼ਤ ਮੋੜਨੀ ਸੀ, ਦੂਜੇ ਮਹੀਨੇ ਦੇ ਅੰਤ ਤੇ ਅਤੇ ਤੀਜੇ ਮਹੀਨੇ ਦੀ ਸ਼ੁਰੂਆਤ ਵਾਲੇ ਦਿਨ ਬੈਂਕ ਦੀ ਸੱਠ ਹਜਾਰ ਦੀ ਕਿਸ਼ਤ ਮੋੜ ਕੇ ਅਤੇ ਬਾਕੀ ਸਾਰੇ ਖਰਚ ਕੱਢ ਕੇ ਅਤੇ ਪੋਲਟਰੀ ਦੇ ਪੈਸੇ ਵਿੱਚ ਪਾ ਕੇ ਤਕਰੀਬਨ ਦੋ ਲੱਖ ਰੁਪੇ ਦੀ ਬੱਚਤ ਛੇ ਹਫਤਿਆ ਦੇ ਕੰਮ ਵਿੱਚ ਹੋਈ ਸੀ, ਦੇਬੀ ਨੇ ਸਾਰੇ ਮੈਬਰਾ ਦੇ ਨਾਮ ਲਿਖ ਲਿਖ ਕੇ ਪੰਜ ਪੰਜ ਹਜਾਰ ਦੇ ਚੈਕ ਹਰ ਮੈਂਬਰ ਦੇ ਲਿਫਾਫੇ ਵਿੱਚ ਪਾ ਰੱਖੇ ਸਨ ਅਤੇ ਵਧਦੇ ਰੁਪਏ ਸਾਝੀਵਾਲ ਦੇ ਅਕਾਉਟ ਵਿੱਚ ਬਚਤ ਲਈ ਜਮਾ ਕਰਾ ਦਿੱਤਾ ਗਿਆ ਸੀ, ਕਿਸੇ ਮੰਦਵਾੜੇ ਦੀ ਹਾਲਤ ਨੂੰ ਮੁੱਖ 


  ਰੱਖਦੇ ਦੇਬੀ ਨੇ ਮੁੰਡਿਆ ਨਾਲ ਰਲ ਕੇ ਇਹ ਫੈਸਲਾ ਕੀਤਾ ਸੀ ਕਿ ਕਮਾਈ ਦਾ ਇੱਕ ਹਿੱਸਾ ਬਚਤ ਖਾਤੇ ਵਿੱਚ ਜਮਾ ਰੱਖਿਆ ਜਾਵੇਗਾ।
  ਅੱਜ ਪਾਰਟੀ ਦਾ ਦਿਨ ਸੀ, ਸਾਰੇ ਮੈਬਰ ਗੁਰਦਵਾਰੇ ਅੰਦਰ ਜਮਾ ਸਨ, ਹਰ ਘਰ ਦੇ ਸਾਰੇ ਮੈਂਬਰ ਸੱਦੇ ਹੋਏ ਸਨ, ਡੇਅਰੀ ਤੇ ਦੋ ਰਾਖੇ ਭਈਏ ਤੇ ਪੋਲਟਰੀ ਤੇ ਨਿਰਮਲ ਤੇ ਕੰਤੀ ਪਹਿਰਾ ਦੇ ਰਹੇ ਸਨ, ਟੈਂਟ ਲੱਗਾ ਹੋਇਆ ਸੀ, ਦੇਬੀ ਨੇ ਮੈਨੇਜਰ, ਪਰੇਮ ਅਤੇ ਕੁੱਝ ਹੋਰ ਅਫਸਰ ਤੇ ਕਲਰਕ ਸੱਦ ਰੱਖੇ ਸਨ ਜਿਨਾ ਨੇ ਇਸ ਪਰੋਜੈਕਟ ਵਿੱਚ ਮਦਦ ਕੀਤੀ ਸੀ, ਐਤਵਾਰ ਦਾ ਦਿਨ ਸੀ ਹਰ ਬੱਚਾ, ਹਰ ਮੁਟਿਆਰ, ਹਰ ਗੱਭਰੂ ਤੇ ਹਰ ਬਯੁਰਗ ਗੁਰਦਵਾਰੇ ਦੇ ਵਿਹੜੇ ਵਿੱਚ ਲੱਗੇ ਟੈਟ ਵਿੱਚ ਕੁਰਸੀਆ ਤੇ ਬੈਠੇ ਸਨ।
  "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ"। 
  ਦੇਬੀ ਨੇ ਮਾਈਕ ਹੱਥ ਵਿੱਚ ਲੈ ਕੇ ਕਿਹਾ।
  "ਮੈ ਸਰਪੰਚ ਸਾਹਿਬ ਤੋ ਅੱਜ ਦੀ ਕਾਰਵਾਈ ਸ਼ੁਰੂ ਕਰਨ ਦੀ ਇਜਾਜਤ ਚਾਹੰਦਾ ਹਾਂ"। 
  ਸਰਪੰਚ ਸਾਹਿਬ ਨੇ ਸਿਰ ਹਿਲਾ ਕੇ ਇਜਾਜਤ ਦੇ ਦਿੱਤੀ।
  "ਅੱਜ ਦੇ ਇਸ ਖੂਬਸੂਰਤ ਦਿਨ ਦੀ ਬਹੁਤ ਸਮੇ ਤੋ ਮੈ ਉਡੀਕ ਕਰ ਰਿਹਾ ਸੀ, ਕੁੱਝ ਮਹੀਨੇ ਪਹਿਲਾ ਜਦੋ ਮੈ ਸਾਂਝੀਵਾਲ ਦਾ ਸੁਪਨਾ ਲੈ ਕੇ ਇਸ ਪਿੰਡ ਆਇਆ ਸੀ ਤਾ ਸੋਚਦਾ ਸੀ ਪਤਾ ਨਹੀ ਕਿੰਨਾ ਕੁ ਸਮਾ ਲੱਗੇਗਾ, ਪਰ ਸੌਭਾਗ ਦੀ ਗੱਲ ਹੈ ਕਿ ਮੈਨੂੰ ਅਤੇ ਆਪ ਸਭ ਨੂੰ ਇਸ ਦਿਨ ਦੀ ਬਹੁਤੀ ਉਡੀਕ ਨਹੀ ਕਰਨੀ ਪਈ, ਸਾਝੀਵਾਲ ਡੇਅਰੀ ਅਤੇ ਸਾਂਝੀਵਾਲ ਪੋਲਟਰੀ ਇਹ ਆਪ ਸਭ ਦੀ ਕਮਾਈ ਹੈ, ਆਪ ਸਭ ਦੇ ਸਾਥ ਤੋ ਬਿਨਾ ਇਹ ਕਰਾਂਤੀ ਹੋ ਨਹੀ ਸੀ ਸਕਦੀ, ਮੈ ਨਕੋਦਰ ਤੋ ਪਰੇਮ ਚੰਦ ਤੇ ਨਾਲ ਬੈਠੇ ਅਧਿਕਾਰੀ ਅਤੇ ਸ਼ਿਰੀ ਮਾਨ ਮੈਨੇਜਰ ਸਾਹਿਬ ਦਾ ਕਿਵੇ ਵੀ ਧੰਨਵਾਦ ਨਹੀ ਕਰ ਸਕਦਾ, ਅਗਰ ਇਹ ਚਾਹੁੰਦੇ ਤਾ ਸਾਡੇ ਰਾਹ ਦੇ ਰੋੜੇ ਬਣ ਸਕਦੇ ਸਨ ਪਰ ਇਨਾ ਦੀ ਮੇਹਰਬਾਨੀ ਹੈ ਜੋ ਸਾਂਝੀਵਾਲ ਹੁਣ ਅਪਣੇ ਪੈਰਾ ਤੇ ਖੜਾ ਹੈ ਅਤੇ ਅੱਜ ਮੈ ਹੁਣ ਤੱਕ ਦੀ ਰੀਪੋਰਟ ਆਪ ਦੇ ਸਾਹਮਣੇ ਪੜਾਂਗਾ … ।
  ਬੀਤੇ ਹੋਏ ਕੱਲ ਦੀ ਤਰੀਕ ਤੱਕ ਸਾਝੀਵਾਲ ਨੂੰ ਇੱਕ ਲੱਖ ਨੱਬੇ ਹਜਾਰ ਅੱਠ ਸੋ ਰੁਪਏ ਦਾ ਮੁਨਾਫਾ ਹੋਇਆ ਹੈ, ਇਨਾ ਸੁਣਦੇ ਹੀ ਸਭ ਅਪਣੇ ਸਥਾਨ ਤੋ ਉਠ ਖੜੇ ਹੋਏ ਤੇ ਤਾੜੀਆ ਦਾ ਮੀਹ ਵਰਾ ਦਿੱਤਾ।
  "ਮੇਰੇ ਹਰ ਭਰਾ ਦੇ ਨਾਮ ਤੇ ਪੰਜ ਹਜਾਰ ਰੁਪਏ ਦਾ ਚੈਕ ਜੋ ਸਰਪੰਚ ਸਾਹਿਬ ਦੇ ਸਾਹਮਣੇ ਟੇਬਲ ਤੇ ਪਏ ਹਨ, ਸਰਪੰਚ ਸਾਹਿਬ ਸਭ ਨੂੰ ਇਹ ਚੈਕ ਭੇਟ ਕਰਨਗੇ, ਮੇਰੇ ਹਿੱਸੇ ਦਾ ਜੋ ਚੈਕ ਹੈ ਉਹ ਸਰਪੰਚ ਸਾਹਿਬ ਪੰਚਾਇਤ ਖਾਤੇ ਵਿੱਚ ਜਮਾ ਕਰਾਉਣਗੇ ਅਤੇ ਪਿੰਡ ਦੀ ਡੀਵੈਲਪਮੈਟ ਤੇ ਖਰਚ ਕਰਨਗੇ, ਮੈ ਇਹ ਸੁਨੇਹਾ ਦੇਣ ਆਇਆ ਹਾਂ ਕਿ ਤੁਸੀ ਇਥੇ ਰਹਿ ਕੇ ਸਭ ਤੋ ਅਮੀਰ ਹੋ ਸਕਦੇ ਹੋ, ਬੱਸ ਪਰੇਮ ਤੇ ਰੋਕ ਨਾ ਲਾਓ, ਗੁਰੂ ਸਾਹਿਬਾਨਾਂ ਦੀ ਕੁਰਬਾਨੀ ਦਾ ਥੋੜਾ ਜਿਹਾ ਮੁੱਲ ਪਾਓ, ਅੱਜ ਦਾ ਸਾਡਾ ਜੋ ਨਤੀਜਾ ਹੈ ਇਹ ਹਾਲੇ ਸ਼ੁਰੂਆਤ ਹੈ ਕੋਈ ਅਖੀਰ ਨਹੀ, ਜੇ ਆਪ ਵੱਲੋ ਪਰੇਮ ਇਵੇ ਹੀ ਮਿਲਦਾ ਰਿਹਾ ਤਾ ਭਵਿੱਖ ਵਿੱਚ ਹੋਰ ਬਹੁਤ ਕੁੱਝ ਹੋਵੇਗਾ … 
  ਚਾਲੀ ਹਜਾਰ ਅੱਠ ਸੌ ਰੁਪਏ ਦਾ ਵਾਧੂ ਮੁਨਾਫਾ ਆਪ ਸਭ ਦੇ ਸਾਝੇ ਅਕਾਉਟ ਵਿੱਚ ਜਮਾ ਹੈ, ਹੁਣ ਸਰਪੰਚ ਸਾਹਿਬ ਨੂੰ ਬੇਨਤੀ ਕਰਾਗਾ ਕਿ ਆ ਕੇ ਕੁੱਝ ਸ਼ਬਦ ਕਹਿਣ''। 


  ਏਨਾ ਕਹਿ ਕੇ ਸੱਜਣਾ ਦੇ ਨੂਰੀ ਮੁੱਖੜੇ ਵੱਲ ਦੇਖਦਾ ਦੇਬੀ ਅਪਣੀ ਸੀਟ ਤੇ ਆ ਕੇ ਬੈਠ ਗਿਆ, ਸੱਜਣਾ ਦੀ ਮਿੱਠੀ ਮੁਸਕਰਾਹਟ ਉਹ ਰਿਸੀਵ ਕਰ ਚੁੱਕਿਆ ਸੀ।
  "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"। 
  ਸਰਪੰਚ ਸਾਹਿਬ ਨੇ ਕਹਿਣਾ ਸ਼ੁਰੂ ਕੀਤਾ … ।
  "ਬਈ, ਜੋ ਇਸ ਮੁੰਡੇ ਨੇ ਕੀਤਾ ਆ, ਇਹ ਫਿਲਮਾਂ ਵਿੱਚ ਤਾਂ ਦੇਖਿਆ ਸੀ ਪਰ ਹੁਣ ਅੱਖੀ ਵੀ ਦੇਖ ਲਿਆ ਹੈ, ਇਹ ਸਾਡੇ ਮੁੰਡੇ ਜਿਨਾ ਨੂੰ ਅਸੀ ਸਿਵਾਏ ਟਰੈਕਟਰ ਵਾਉਣ ਤੋ ਬਿਨਾ ਹੋਰ ਕੋਈ ਕੰਮ ਨਹੀ ਦੇ ਸਕੇ ਇਨਾ ਮੁੰਡਿਆ ਨੂੰ ਕੁੱਝ ਦਿਨਾ ਵਿੱਚ ਹੀ ਜਿਸ ਢੰਗ ਨਾਲ ਕੰਮ ਤੇ ਲਾਇਆ ਹੈ ਅਤੇ ਇਨੀ ਜਲਦੀ ਜੋ ਪਰੌਗਰੈਸ ਦਿੱਤੀ ਹੈ ਇਹ ਸਿਰਫ ਸ਼ਲਾਘਾਯੋਗ ਹੀ ਨਹੀ ਸਗੋ ਹੈਰਾਨੀਜਨਕ ਵੀ ਹੈ, ਅਸੀ ਸਾਰੇ ਇਸ ਹੱਦ ਤੱਕ ਕਦੇ ਨਹੀ ਸੀ ਸੋਚ ਸਕਦੇ, ਜੇ ਸੋਚਦੇ ਵੀ ਤਾਂ ਕਿਸੇ ਨੇ ਹਿੰਮਤ ਨਹੀ ਸੀ ਕਰਨੀ, ਇਹੀ ਸੋਚਣਾ ਸੀ ਬਈ ਕਿਸੇ ਨੇ ਮੰਨਣਾ ਨਹੀ, ਸਦਕੇ ਜਾਈਏ ਇਸ ਗੱਭਰੂ ਦੇ ਹੌਸਲੇ ਦੇ, ਮੇਰੀ ਰੱਬ ਅੱਗੇ ਇਹੀ ਅਰਦਾਸ ਹੈ ਕਿ ਐਸਾ ਹੋਣਹਾਰ ਪੁੱਤ ਹਰ ਕਿਸੇ ਨੂੰ ਮਿਲੇ, ਅਸੀ ਸਾਰੇ ਇਸ ਗੱਲ ਦਾ ਯਕੀਨ ਦਿਵਾਉਦੇ ਹਾਂ ਕਿ ਸਦਾ ਸਾਂਝੀਵਾਲ ਬਣ ਕੇ ਰਹਾਂਗੇ"। 
  "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ"। 
  ਏਨਾ ਕਹਿ ਕੇ ਸਰਪੰਚ ਜੀ ਬੈਠ ਗਏ, ਹੁਣ ਕੁੱਝ ਹੋਰ ਬੁਲਾਰੇ ਵੀ ਬੋਲੇ ਅਤੇ ਹਰ ਕਿਸੇ ਨੇ ਦੇਬੀ ਅਤੇ ਮੁੰਡਿਆ ਦੇ ਉਦਮ ਨੂੰ ਸਲਾਇਆ, ਸਾਰੇ ਪਿੰਡ ਵਾਲੇ ਉਸ ਵਕਤ ਹੈਰਾਂਨ ਰਹਿ ਗਏ ਜਦੋ ਨੰਬਰਦਾਰ ਤਾਏ ਨੇ ਦੇਬੀ ਦੀਆਂ ਸਿਫਤਾਂ ਦੇ ਪੁਲ ਬੰਨ ਦਿੱਤੇ ਅਤੇ ਅਪਣੇ ਪਿਛਲੇ ਕੀਤੇ ਗੁਨਾਹ ਲਈ ਮੁਆਫੀ ਵੀ ਮੰਗੀ, ਕਿਸੇ ਨੂੰ ਯਕੀਨ ਨਹੀ ਸੀ ਆ ਰਿਹਾ ਬਈ ਤਾਇਆ ਜਿਹੜਾ ਨੱਕ ਤੇ ਮੱਖੀ ਨੀ ਬਹਿਣ ਦਿੰਦਾ ਏਨਾ ਭੋਲਾ ਤੇ ਗੁਰਮੁਖ ਬਣਿਆ ਪਿਆ ? ਪਰ ਜਦ ਅੱਖੀ ਦੇਖਿਆ ਤੇ ਕੰਨੀ ਸੁਣਿਆ ਤਾਂ ਮੰਨਣਾ ਪਿਆ ਬਈ ਜੇ ਚਾਹੇ ਤਾਂ ਕੁੱਤੇ ਦੀ ਪੂਛ ਵੀ ਸਿੱਧੀ ਹੋ ਸਕਦੀ ਆ, ਬਾਅਦ ਵਿੱਚ ਸਰਪੰਚ ਸਾਹਿਬ ਨੇ ਸਾਰਿਆ ਨੂੰ ਚੈਕ ਵੱਡੇ, ਜਦ ਜਗਰੂਪ ਦੀ ਵਾਰੀ ਆਈ ਤੇ ਚੈਕ ਲੈਦੇ ਉਹਦੀਆ ਧਾਹਾਂ ਨਿਕਲ ਗਈਆ, ਉਸ ਨੂੰ ਮਸਾਂ ਚੁੱਪ ਕਰਾਇਆ।
  "ਜਿਊਦਾ ਰਹਿ ਵੇ ਵੀਰਾ, ਮੇਰੀ ਉਮਰ ਵੀ ਤੈਨੂੰ ਲੱਗ ਜੇ"। 
  ਉਹ ਦੇਬੀ ਵੱਲ ਦੇਖ ਕੇ ਮਸਾਂ ਕਹਿ ਸਕੀ, ਪਰ ਉਹਦੇ ਚਿਹਰੇ ਦੇ ਭਾਵ ਦੱਸਦੇ ਸਨ ਕਿ ਉਹ ਧੁਰ ਰੂਹ ਤੱਕ ਦੇਬੀ ਦੀ ਰਿਣੀ ਸੀ ਜੋ ਦੇਬੀ ਨੇ ਉਸ ਨੂੰ ਬਾਕੀਆਂ ਦੇ ਬਰਾਬਰ ਕਰ ਕੇ ਜਿਊਣ ਜੋਗੀ ਕਰ ਦਿੱਤਾ, ਹੁਣ ਵਾਰੀ ਸੀ ਫੌਜੀ ਤਾਏ ਦੀ, ਤਾਇਆ ਕੁੱਝ ਪੜਿਆ ਲਿਖਿਆ ਸੀ, ਅਪਣਾ ਚੈਕ ਲੈ ਕੇ ਉਸ ਨੇ ਕੁੱਝ ਕਹਿਣ ਦੀ ਇਛਾ ਜਾਹਰ ਕੀਤੀ … 
  "ਸਾਂਝੀਵਾਲ ਦੀ ਅਤੇ ਇਸ ਨੂੰ ਸ਼ੁਰੂ ਕਰਨ ਵਾਲੇ ਦੀ ਸਿਫਤ ਕੀਤੀ ਨਹੀ ਜਾ ਸਕਦੀ, ਕੁੱਝ ਹੀ ਮਹੀਨਿਆ ਵਿੱਚ ਜੋ ਸਾਡੇ ਪਿੰਡ ਹੋਇਆ ਆ ਇਹ ਕਿਸੇ ਧਰਮੀ ਰੂਹ ਦੀ ਕਰਾਮਾਤ ਆ, ਮੈ ਫੋਜ ਵਿੱਚ ਰਹਿੰਦੇ ਬਹੁਤ ਥਾਈ ਗਿਆ ਹਾਂ ਤੇ ਬਹੁਤ ਤਰਾਂ ਦੇ ਸਮਾਜ ਸੇਵਕਾਂ ਨਾਲ ਵਾਹ ਪਿਆ ਹੈ, ਪਰ ਇਹ ਸੇਵਾ ਜੋ ਦੇਬੀ ਨੇ ਕੀਤੀ ਹੈ ਅਤੇ ਜਿਸ ਤਰੀਕੇ ਨਾਲ ਕੀਤੀ ਹੈ, ਇਸਦੀ ਕੋਈ ਉਦਾਹਰਣ ਨਹੀ ਮਿਲਦੀ, ਅੱਜ ਮੈਨੂੰ ਲਗਦਾ ਬਈ ਮੇਰਾ ਵੀ ਕੋਈ ਪੁੱਤ ਆ, ਮੈ ਫੌਜਣ ਨੂੰ ਕਿਹਾ, ਭਾਗਵਾਨੇ ਤੇਰੀ ਵੀ ਕੁੱਖ ਹਰੀ ਹੋ ਗਈ, ਦੇਖ ਪਲਿਆ ਪਲਾਇਆ ਪੁੱਤ ਮਿਲ ਗਿਆ, ਤੇ ਮਿਲਿਆ ਵੀ ਨਿਰਾ ਕੋਹਿਨੂਰ, ਮੈ ਹੁਣ ਸੱਤਰਾਂ ਨੂੰ ਢੁੱਕ ਗਿਆ, ਪਤਾ ਨਹੀ ਕਦੋ ਬੁਲਾਵਾ ਆ ਜਾਣਾ, ਗੁਰੂ ਨੇ ਜਿਸ ਚੀਜ ਤੋ ਤਰਸਾਇਆ ਅੱਜ ਜਾਣ ਲੱਗਿਆ ਦੇ ਵੀ ਦਿੱਤੀ, ਇਹ ਦੇਬੀ ਜੇ ਸਾਰੇ ਪਿੰਡ ਦਾ ਪੁੱਤ ਤੇ ਭਰਾ ਬਣਿਆ ਆ ਤਾਂ ਮੈ ਵੀ ਇਹਦਾ ਸਕਾ ਤਾਇਆ ਬਣਨਾ ਚਾਹੁੰਦਾ, ਸਾਡੇ ਗੁਜਾਰੇ ਜੋਗੀ ਸਾਡੇ ਕੋਲ ਪੈਨਸਨ ਬਥੇਰੀ ਆ, ਮੇਰੇ ਹਿੱਸੇ ਦਾ ਚੈਕ ਮੇਰੇ ਪੁੱਤ ਦੇਬੀ ਦਾ ਆ ਤੇ ਸਾਡੇ ਦੋਵਾਂ ਦੇ ਕੂਚ ਕਰ ਜਾਂਣ ਬਾਅਦ ਸਾਡੀ ਜਮੀਨ ਵੀ ਇਸ ਧਰਮ ਪੁੱਤ ਦੀ, ਇਸ ਜਮੀਨ ਦੀ ਕਮਾਈ ਇਹ ਕਿਸੇ ਚੰਗੀ ਥਾ ਲਾਊਗਾ ਇਸ ਗੱਲ ਦਾ ਮੈਨੂੰ ਪੂਰਾ ਯਕੀਨ ਆ, ਮੈਨੂੰ ਰੱਬ ਜਿੱਡਾ ਭਰੋਸਾ ਆ ਮੇਰੇ ਸ਼ੇਰ ਤੇ ਬਈ ਇਹ ਇਸ ਤਰਾਂ ਹੀ ਲੋਕਾਂ ਦੀ ਸੇਵਾ ਕਰਦਾ ਰਹੂਗਾ"। 
  ਏਨਾ ਕਹਿ ਕੇ ਫੋਜੀ ਤਾਏ ਨੇ ਅਪਣਾ ਚੈਕ ਦੇਬੀ ਦੇ ਹੱਥ ਫੜਾ ਦਿੱਤਾ, ਸਾਰੇ ਲੋਕ ਉਠ ਕੇ ਖੜੇ ਹੋ ਗਏ, ਤਾੜੀਆ ਵੱਜਣੋ ਰੁਕ ਨਹੀ ਸੀ ਰਹੀਆਂ, ਫੌਜੀ ਤੇ ਫੌਜਣ ਦੀਆ ਅੱਖਾ ਤਾਂ ਭਰੀਆ ਹੀ ਹੋਣੀਆ ਸਨ ਪਰ ਅੱਜ ਦੇਬੀ ਦੀਆਂ ਅੱਖਾਂ ਵਿਚੋ ਅੱਥਰੂ ਡਿਗਦੇ ਵੀ ਦੇਖੇ ਲੋਕਾਂ ਨੇ, ਉਹ ਤਾਏ ਦੇ ਪੈਰੀ ਪੈ ਗਿਆ, ਤਾਏ ਨੇ ਉਹਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ, ਫੌਜਣ ਉਹਦਾ ਸਿਰ ਪਲੋਸਦੀ ਰਹੀ, ਪਿੰਡ ਦੇ ਲੋਕ ਬਹੁਤ ਭਾਵਕ ਹੋ ਚੁੱਕੇ ਸਨ, ਭਾਵੇ ਇਹ ਲੋਕ ਸਾਰੀ ਉਮਰ ਆਪਸ ਵਿੱਚ ਲੜਦੇ ਰਹਿਣ ਪਰ ਕਈ ਜਜਬਾਤੀ ਮੌਕਿਆ ਤੇ ਇਹ ਪੰਜਾਬੀ ਅਪਣਾ ਸਾਰਾ ਕੁੱਝ ਵਾਰਨ ਲੱਗੇ ਪਲ ਨੀ ਲਾਉਦੇ, ਭੂਆ ਨੂੰ ਕੁੱਝ ਮਹੀਨਿਆ ਤੋ ਏਨੀਆ ਕੁ ਖੁਸ਼ੀਆ ਮਿਲੀਆ ਸਨ ਜਿਵੇ ਰੱਬ ਕਹਿੰਦਾ ਹੋਵੇ ਲੈ ਬੱਚੀਏ ਹੁਣ ਤੇਰੀ ਵਾਰੀ ਆ, ਖੁਸ਼ ਹੋਣ ਦੀ। ਸਾਂਝੀਵਾਲ ਮੁੰਡਿਆ ਦੀ ਇਹ ਪਹਿਲੀ ਕਮਾਈ ਸੀ, ਉਨਾ ਦੇ ਖੰਭ ਲੱਗ ਗਏ ਸਨ ਤੇ ਦਿਲ ਉਡੂ ਉਡੂ ਕਰਦਾ ਸੀ, ਉਹ ਸੋਚਦੇ ਸੀ ਜੇ ਪਹਿਲੇ ਮਹੀਨੇ ਈ ਏਨੀ ਕਮਾਈ ਹੋਈ ਆ ਤੇ ਅੱਗੇ ਕਿੰਨੀ ਹੋਊ ? ਸਾਂਝੀਵਾਲ ਦੀ ਜਿਆਦਾ ਬਚਤ ਦੇ ਕੁੱਝ ਖਾਸ ਕਾਰਨ ਸਨ, ਪੋਲਟਰੀ ਦੀ ਖੁਰਾਕ ਕਿਸੇ ਦੁਕਾਂਨ ਤੋ ਅਤੇ ਮਹਿੰਗੀ ਖਰੀਦਣ ਦੀ ਬਜਾਏ ਸਿੱਧੀ ਫੈਕਟਰੀ ਤੋ ਸਸਤੇ ਰੇਟ ਤੇ ਆਉਦੀ ਸੀ ਤੇ ਉਸਨੂੰ ਛੱਡਣ ਵੀ ਫੈਕਟਰੀ ਦਾ ਟਰੱਕ ਆਉਦਾ ਸੀ, ਇਸ ਨਾਲ ਘੱਟੋ ਘੱਟ ਵੀਹ ਪ੍ਰਤੀਸ਼ਤ ਦੀ ਵਾਧੂ ਬੱਚਤ ਸੀ, ਬਹੁਤੇ ਹੱਥ ਹੋਣ ਕਾਰਨ ਮੱਝਾ ਤੇ ਬਰੈਲਰਾ ਦੀ ਸੇਵਾ ਇਨੀ ਵਧੀਆ ਹੁੰਦੀ ਸੀ ਕਿ ਕੋਈ ਬਿਮਾਰੀ ਆਦਿ ਨੇੜੇ ਨਹੀ ਸੀ ਢੁੱਕਦੀ, ਜਿੰਨਾ ਵੀ ਹੋਰ ਲੋੜੀਦਾ ਸਮਾਨ ਸੀ ਉਹ ਜਿਆਦਾ ਤੇ ਨਕਦ ਖਰੀਦ ਹੋਣ ਕਾਰਨ ਸਸਤਾ ਮਿਲਦਾ ਸੀ ਅਤੇ ਸਾਝੀਵਾਲ ਦੀ ਕਮਾਈ ਦਾ ਪੈਸਾ ਕਿਤੇ ਪਰਾਈਵੇਟ ਨਹੀ ਸੀ ਖਰਚਿਆ ਜਾਦ ਚੈਕ ਵੰਡਣ ਤੋ ਬਾਅਦ ਸਾਝੀਵਾਲ ਵੱਲੋ ਦਾਅਵਤ ਦਿੱਤੀ ਗਈ, ਨਕੋਦਰੋ ਆਈ ਮਠਿਆਈ ਤੇ ਕੋਲਡ ਡਰਿੰਕਸ ਆਦਿ, ਲੋਕਾ ਨੂੰ ਐਨਾ ਅਨੰਦ ਕਦੇ ਕਿਸੇ ਵਿਆਹ ਤੇ ਨਹੀ ਸੀ ਆਇਆ, ਜੇ ਇਹ ਕਿਹਾ ਜਾਵੇ ਬਈ ਇਥੇ ਮੌਜੂਦ ਸਾਰੇ ਲੋਕਾ ਦਾ ਇਹ ਸਭ ਤੋ ਵਧੀਆ ਦਿਨ ਸੀ ਤਾਂ ਕੋਈ ਅਤਕਥਨੀ ਨਹੀ ਹੋਵੇਗੀ, ਸੱਜਣਾ ਦੀ ਤਾਂ ਗੱਲ ਈ ਕੀ ਕਰਨੀ, ਉਹਦੇ ਜਜਬਾਤਾਂ ਦੇ ਕਈ ਹੜ ਆਏ ਤੇ ਕਈ ਵਹਿ ਗਏ, ਉਸਦੀ ਖੁਸ਼ਨਸੀਬੀ ਦਾ ਕੋਈ ਥਹੁ ਪਤਾ ਨਹੀ ਸੀ, ਇੱਕ ਮੁਟਿਆਰ ਜੋ ਕਿਸੇ ਗੱਭਰੂ ਨੂੰ ਪਰੇਮ ਕਰਦੀ ਹੋਵੇ ਤੇ ਮੁਟਿਆਰ ਦੇ ਘਰਦੇ ਸਾਰੇ ਮੈਂਬਰ ਉਸ ਗੱਭਰੂ ਦੀ ਇਨੀ ਕਦਰ ਕਰਨ, ਇਸ ਤੋ ਵੱਡੀ ਖੁਸ਼ਨਸੀਬੀ ਹੋਰ ਸੱਜਣਾ ਦੀ ਕੀ ਹੋ ਸਕਦੀ ਆ ?
                        ਆਮ ਤੌਰ ਤੇ ਤਾਂ ਐਸਾ ਪਰੇਮੀ ਇੱਕ ਐਸਾ ਕੰਡਾ ਹੁੰਦਾ ਜੋ ਅੱਖਾ ਵਿੱਚ ਰੜਕਦਾ ਰਹਿੰਦਾ, ਭਾਵੇ ਸਰਪੰਚ ਪਰਵਾਰ ਨੂੰ ਉਨਾਂ ਦੇ ਇਸ਼ਕ ਦਾ ਪਤਾ ਨਹੀ ਸੀ ਪਰ ਇਹ ਗੱਲ ਪੱਕੀ ਹੈ ਕਿ ਇਸ ਗੱਲ ਦਾ ਪਤਾ ਲਗਦੇ ਕਿਸੇ ਨੇ ਬੰਬ ਵਾਗੂ ਨਹੀ ਫਟਣਾ, ਦਲੀਪ ਦੇਬੀ ਨੂੰ ਜੱਫੀ ਪਾਈ ਖੜਾ ਸੀ, ਜਦੋ ਦਾ ਉਹ ਸਾਂਝੀਵਾਲ ਬਣਿਆ ਸੀ ਬਹੁਤ ਬਦਲ ਗਿਆ ਸੀ, ਘਰਦੇ ਉਸ ਨੂੰ ਕਹਿਣੋ ਹੀ ਹਟ ਗਏ ਸੀ, ਉਹ ਕਿਸੇ ਦੀ ਨਹੀ ਸੀ ਮੰਨਦਾ, ਸਾਝੀਵਾਲ ਬਣਨ ਵਿੱਚ ਉਸ ਨੂੰ ਕੀ ਅਨੰਦ ਆਉਦਾ ਹੋਊ ? ਉਹ ਅਪਣੇ ਆਪ ਨੂੰ ਪਿੰਡ ਦੇ ਹਰ ਮੁੰਡੇ ਤੋ ਉਪਰ ਸਮਝਦਾ ਸੀ, ਬਹੁਤੇ ਉਸਦੀ ਚਮਚਾਗਿਰੀ ਕਰਦੇ ਸਨ ਤੇ ਕਈ ਉਸਦੀ ਐਸ਼ ਤੇ ਈਰਖਾ ਕਰਦੇ ਸਨ, ਸਰਪੰਚ ਤੋ ਇਹ ਗੱਲ ਗੁੱਝੀ ਨਹੀ ਸੀ ਕਿ ਸਾਂਝੀਵਾਲ ਬਣਨ ਤੋ ਬਾਅਦ ਉਸਦਾ ਮੁੰਡਾ ਕਿੰਨੁ ਕੁ ਬਦਲ ਗਿਆ, ਇਹ ਕਿਹੜੀ ਤਾਕਤ ਸੀ ? ਜਿਸ ਨੇ ਬਿਨਾ ਕਿਸੇ ਵੱਡੀ ਜੱਦੋ ਜਹਿਦ ਦੇ ਇੱਕ ਜੰਗ ਜਿੱਤ ਲਈ ਸੀ ? ਸ਼ਾਇਦ ਮੁੰਡੇ ਬਯੁਰਗਾਂ ਦੇ ਤਾਹਨੇ ਮਿਹਣਿਆ ਤੋ ਅੱਕੇ ਹੋਏ ਸਨ ।
                                           ਸ਼ਾਮ ਪਈ ਤੱਕ ਪਾਰਟੀ ਚਲਦੀ ਰਹੀ, ਕਿਸੇ ਨੂੰ ਘਰ ਜਾਣ ਦੀ ਕਾਹਲੀ ਨਹੀ ਸੀ, ਸੱਜਣਾ ਨੇ ਇੱਕ ਦੂਜੇ ਦੇ ਦੂਰੋ ਦੂਰੋ ਕਿੰਨੇ ਕੁ ਘੁੱਟ ਭਰੇ ਕੋਈ ਗਿਣਤੀ ਨਹੀ, ਏਧਰ ਓਧਰ ਘੁੰਮਦੀਆ ਨਜਰਾ ਜਦੋ ਚਾਰ ਹੋ ਜਾਂਦੀਆ ਤਾਂ ਜਿਵੇ ਕੋਈ ਸਰੂਰ ਪੈਰਾਂ ਤੋ ਸਿਰ ਤੱਕ ਕੰਬਣੀ ਛੇੜ ਦਿੰਦਾ ਤੇ ਹੁਣ ਤੱਕ ਦੀਆਂ ਸਾਰੀਆਂ ਮੁਲਾਕਾਤਾਂ ਦੀ ਝਾਕੀ ਅੱਖਾ ਅੱਗੋ ਨਿਕਲ ਜਾਂਦੀ, ਕਿਤੇ ਉਹ ਦੋਵੇ ਖਿਆਲਾਂ ਵਿੱਚ ਹੀ ਬੱਸ ਵਾਲੀ ਪਹਿਲੀ ਨੇੜਤਾ ਦੀ ਮੁਲਾਕਾਤ ਵਾਗੂੰ ਟਿੱਚ ਬਟਨਾਂ ਦੀ ਜੋੜੀ ਬਣ ਜਾਦੇ, ਤੇ ਕਿਤੇ ਬਾਰਸ਼ ਵਾਲੇ ਦਿਨ ਹੋਈ ਰੱਬੀ ਰਹਿਮਤ ਦਾ ਆਨੰਦ ਲੈਦੇ, , ਕਬੂਲ"। 
  ਨੇੜੇ ਖੜੇ ਮਨਿੰਦਰ ਨੇ ਕਿਹਾ, ਹੁਣ ਸੱਜਣਾ ਨੂੰ ਲਗਦਾ ਸੀ ਕਿ ਗੀਤ ਰਾਹੀ ਉਸਨੂੰ ਥੋੜਾ ਹੋਰ ਜਾਂਣ ਲਵੇਗੀ, ਸਭ ਤੋ ਵੱਧ ਕਾਹਲ ਉਸ ਨੂੰ ਸੀ … 
  "ਠੀਕ ਹੈ, ਜਰਾ ਆਮ ਲੋਕਾਂ ਨੂੰ ਇਸ ਗੱਲ ਤੇ ਕੋਈ ਇਤਰਾਜ ਨਹੀ ਸੀ ਕਿ ਦੇਬੀ ਉਨਾ ਦੀ ਕਿਸੇ ਕੁੜੀ ਨਾਲ ਗੱਲ ਕਰੇ ਜਾਂ ਹੱਸੇ, ਉਹ ਸਾਰੇ ਦੇਬੀ ਨੂੰ ਛੱਕ ਦੀ ਨਜਰ ਨਾਲ ਦੇਖਦੇ ਹੀ ਨਹੀ ਸਨ, ਦੇਬੀ ਵਰਗਾ ਚਰਿੱਤਰ ਰੱਖਣ ਵਾਲਾ ਮੁੰਡਾ ਕਿਸੇ ਦੀ ਇਜਤ ਨਾਲ ਖੇਡ ਹੀ ਨਹੀ ਸਕਦਾ, ਅਤੇ ਇਹ ਚਰਿੱਤਰ ਕਈ ਵਾਰ ਦੇਬੀ ਦੀ ਮੁਸ਼ਕਿਲ ਵੀ ਬਣ ਜਾਦਾ, ਉਹਦੇ ਤੋ ਕੀਤੀ ਜਾ ਰਹੀ ਆਸ ਉਹਦੇ ਮੋਢਿਆ ਤੇ ਹੋਰ ਭਾਰ ਚੜਾ ਦਿੰਦੀ, ਭਾਵੇ ਉਹਦੀ ਤੱਕਣੀ ਆਮ ਤੌਰ ਤੇ ਹੀ ਗੰਦੀ ਨਹੀ ਸੀ ਪਰ ਫਿਰ ਵੀ ਸੱਜਣਾ ਨੂੰ ਦੇਖਣ ਵੇਲੇ ਉਹ ਹੋਰ ਸਾਵਧਾਨ ਹੋ ਜਾਂਦਾ, ਕਈ ਵਾਰ ਉਸ ਨੂੰ ਅਪਣਾ ਆਪ ਗੁਨਾਹਗਾਰ ਜਿਹਾ ਲਗਦਾ, ਉਹ ਸੋਚਦਾ ਜਦੋ ਦਲੀਪ ਤੇ ਸਰਪੰਚ ਨੂੰ ਪਤਾ ਲੱਗੂ ਤਾਂ ਉਸ ਦਿਨ ਕਿਹੜੀ ਕਿਆਮਤ ਆਊ ? ਕੀ ਸੋਚਣਗੇ ਉਹ ਉਸਦੇ ਬਾਰੇ ਵਿੱਚ ? ਪਰ ਫਿਰ ਉਹ ਕਿਸੇ ਹੋਰ ਵਿਚਾਰ ਨੂੰ ਮਨ ਵਿੱਚ ਲੈ ਆਉਦਾ, ਅਪਣੇ ਮਨ ਦਾ ਚੋਰ, ਜਿਹੜਾ ਕਿ ਚੋਰ ਹੈ ਨਹੀ ਸੀ ਪਰ ਸਮਾਜਿਕ ਸੋਚ ਅਨੁਸਾਰ ਫਿਰ ਵੀ ਉਹਦੇ ਮਨ ਦਾ ਚੋਰ ਕਈ ਵਾਰ ਉਸ ਨੂੰ ਕੰਬਣੀ ਛੇੜ ਦਿੰਦਾ, ਸਭ ਮਸਤ ਜਿਹੇ ਹੀ ਸਨ ਕਿ ਮਨਿੰਦਰ ਦੇ ਮਨ ਵਿੱਚ ਪਤਾ ਨਹੀ ਕੀ ਆਈ, ਉਸ ਨੇ ਮਾਈਕ ਫੜਿਆ ਤੇ ਕਹਿਣ ਲੱਗਾ … ।
  "ਹਾਜਰੀਨ, ਜਰਾ ਧਿਅਨ ਦੇਣਾ, ਮੈ ਅਪਣੇ ਬਾਈ ਦੇਬੀ ਨੂੰ ਇੱਕ ਬੇਨਤੀ ਕਰਾਗਾ ਕਿ ਉਹ ਕੋਈ ਪਿਆਰਾ ਜਿਹਾ ਗੀਤ ਸੁਣਾਉਣ, ਵੀਰ ਦੇਬੀ ਜੀ … ।" 
  ਅਤੇ ਨਾਲ ਹੀ ਖੁਦ ਤਾੜੀ ਵਜਾ ਕੇ ਮਾਈਕ ਦੇਬੀ ਵੱਲ ਨੂੰ ਵਧਾ ਦਿੱਤਾ, ਦੇਬੀ ਨੇ ਹੱਸਦੇ ਹੋਏ ਮਾਈਕ ਫੜ ਲਿਆ।
  "ਖੁਸ਼ੀ ਦਾ ਦਿਨ ਆ, ਪਰ ਜਿਨੇ ਕੁ ਗੀਤ ਮੈਨੂੰ ਆਉਦੇ, ਭੈੜੇ ਸਾਰੇ ਈ ਉਦਾਸ ਜਿਹੇ ਆ, ਕੋਈ ਸੁਣਾਉਣ ਯੋਗ ਲਗਦਾ ਨਹੀ"। 
  ਦੇਬੀ ਨੇ ਉਤਸੁਕ ਹੋਏ ਲੋਕਾ ਵੱਲ ਦੇਖ ਕੇ ਕਿਹਾ।
  "ਤੁਸੀ ਜੋ ਵੀ ਸੁਣਾਉਗੇਧਿਆਨ ਦੇਣਾ … „। 
  ਕਹਿ ਕੇ ਦੇਬੀ ਨੇ ਹਮੇਸ਼ ਦੀ ਤਰਾ ਕੁੱਝ ਪਲਾ ਲਈ ਅੱਖਾ ਮੀਟ ਲਈਆ ਤੇ ਗਾਉਣਾ ਸ਼ੁਰੂ ਕੀਤਾ … ।
  „ਮਿੱਤਰਾ ਵੇ ਦਿਲ ਵੇ ਸਾਡਾ, ਸੱਜਣਾ ਵੇ ਦਿਲ ਸਾਡਾ, ਤੇਰੇ ਰਾਹੇ ਪੈ ਗਿਆ … 
  ਸੀਨੇ ਨਾਲ ਲਾ ਕੇ ਰੱਖੀ ਤੇਰੇ ਜੋਗਾ ਰਹਿ ਗਿਆ, ਸੀਨੇ … 

  „ਵੱਟਾ ਸੱਟਾ ਕਰ ਲੈਦਾ, ਕਿਤੇ ਸਾਡੇ ਨਾਲ ਜੇ, ਜਦੋ ਦਿਲ ਕਰਦਾ ਤਾਂ ਪੁੱਛ ਲੇਦੇ ਹਾਲ ਜੇ
  ਜਦੋ ਦਿਲ ਕਰਦਾ ਤਾਂ ਪੁੱਛ ਲੈਦੇ ਹਾਲ ਜੇ, ਪਰ ਸਾਡੇ ਨਾਲ ਬੜੀ ਕੀਤੀ ਆ ਕਮਾਲ ਜੇ, 
  ਸਤਰੰਜ ਵਾਲੀ ਸੋਹਣੀ ਖੇਡੀ ਬੜੀ ਚਾਲ ਜੇ, ਅਪਣਾ ਛੁਪਾ ਲਿਆ ਨਾਲੇ ਸਾਡੇ ਵਾਲਾ ਲੈ ਗਿਆ, 
  ਸੀਨੇ ਨਾਲ … 

  „ਤੇਰੇ ਸੀਨੇ ਰੌਣਕਾ ਤੇ ਸਾਡੇ ਚ ਹਨੇਰ ਏ, ਨਵਾਂ ਦਿਲ ਮਿਲਣੇ ਚ ਲੱਗ ਜਾਣੀ ਦੇਰ ਏ
  ਦਿਲ ਸਾਡਾ ਲੱਗਦਾ ਸੀ ਬੜਾ ਈ ਦਲੇਰ ਏ, ਜੰਗਲਾਂ ਦੇ ਵਿੱਚ ਹੁੰਦਾ ਜਿਵੇ ਕੋਈ ਸ਼ੇਰ ਏ
  ਭਿੱਜੀ ਬਿੱਲੀ ਬਣ ਤੇਰੇ ਕਦਮਾਂ ਚ ਢਹਿ ਗਿਆ, ਸੀਨੇ … 

  „ਇਕ ਸੀਨੇ ਵਿੱਚ ਜੀਦੇ ਦੋ ਦਿਲ ਹੋਣਗੇ, ਸੋਹਣਿਆ ਦੇ ਹੁਸਨਾ ਨੂੰ ਚਾਰ ਚੰਨ ਲਾਉਣਗੇ
  ਗੀਤ ਕਈ ਪਿਆਰ ਵਾਲੇ ਉਚੀ ਉਚੀ ਗਾਉਣਗੇ, ਦਿਲਾਂ ਨੂੰ ਬਚਾ ਕੇ ਰੱਖੋ ਢੋਲ ਵਜਾਉਣਗੇ
  ਲੁਟੇਰਿਆ ਦੀ ਧਾੜ ਆਈ, ਡਾਕਾ ਕਿਤੇ ਪੈ ਗਿਆ। , ਸੀਨੇ … 

  „ਪੁੱਛ ਲਓ ਭਾਵੇ ਤੁਸੀ ਅੰਬਰਾ ਦੇ ਤਾਰੇ ਤੋ, ਦੇਵੇਗਾ ਗਵਾਹੀ ਰਾਂਝਾ ਤਖਤ ਹਜਾਰੇ ਤੋ
  ਪਰੇਮ ਦੀ ਇਜਾਜਤ ਹੈ ਸਿਰਜਣ ਹਾਰੇ ਤੋ, ਦਿਲਾਂ ਨੂੰ ਵਟਾਉਣਾ ਚੰਗਾ ਮਿੱਤਰ ਪਿਆਰੇ ਤੋ
  ਸੱਚੀਆ ਪਰੀਤਾਂ ਲਾਇਓ ਦੇਬੀ ਅੱਜ ਕਹਿ ਗਿਆ, ਸੀਨੇ ਨਾਲ … 

  ਲਿਖਣ ਦੀ ਲੋੜ ਨਹੀ ਬਈ ਲੋਕਾ ਨੇ ਕਿੰਨੀਆ ਕੁ ਤਾੜੀਆ ਮਾਰੀਆ ਹੋਣਗੀਆ, ਸੱਜਣਾ ਦਾ ਦਿਲ ਜਿੱਥੇ ਪਰੇਮ ਸਾਗਰ ਬਣਿਆ ਪਿਆ ਸੀ ਨਾਲ ਦੀ ਨਾਲ ਪੀੜਿਤ ਵੀ ਹੋ ਰਿਹਾ ਸੀ, ਬਿਰਹਾ ਦੀ ਪੀੜ, ਪੀੜ ਹੋ ਕੇ ਵੀ ਮਿੱਠੀ ਜਿਹੀ ਸੀ, ਗੰਗੋਤਰੀ ਸਾਹਮਣੇ ਹੋਵੇ ਤੇ ਰਾਹੀ ਪਿਆਸਾ ਖੜਾ ਰਹੇ, ਸ਼ੀਤਲ ਜਲ ਦੇ ਝਰਨੇ ਦੀ ਧਾਰਾ ਨੂੰ ਸਿਰਫ ਦੇਖ ਹੀ ਸਕਦਾ ਹੋਵੇ, ਛੂਹ ਨਾ ਸਕਦਾ ਹੋਵੇ ਤਾ ਦਿਲ ਵਿੱਚ ਛੂਹ ਸਕਣ ਦੀ ਤਮੰਨਾ ਕਿੰਨੀ ਪਰਬਲ ਹੋਵੇਗੀ, ਤੇ ਫਿਰ ਗਟਾ ਗਟ ਪੀ ਕੇ ਇਸ ਧਾਰਾ ਨੂੰ ਅਪਣੇ ਆਪ ਵਿੱਚ ਸਮੋ ਲੈਣ ਲਈ ਕੁੱਲ ਦੁਨੀਆ ਦੇ ਪਦਾਰਥ ਕਿੰਨੇ ਕੁ ਤੁੱਛ ਲੱਗਣਗੇ ਇਹ ਉਹ ਪਿਆਸਾ ਹੀ ਦੱਸ ਸਕਦਾ ਹੈ ਜੋ ਗੰਗੋਤਰੀ ਦੇ ਕੰਢੇ ਤੇ ਖੜਾ ਹੋਵੇ, ਕਲਪਨਾ ਦੀ ਉਡਾਰੀ ਇਨੀ ਅਜਾਦ ਤੇ ਸਰੀਰ ਦੀ ਸਮਰੱਥਾ ਇਨੀ ਗੁਲਾਮ ? ਏਹ ਕੇਹਾ ਇਮਤਿਹਾਨ ਆ, ਕੀ ਪਰੇਮ ਦੇ ਉਪਜਣ ਲਈ ਇਹ ਸਭ ਜਰੂਰੀ ਹੈ?
  ਕੀ ਐਸਾ ਕਾਦਰ ਚਾਹੁੰਦਾ ਹੈ ? ਜੇ ਕਲਪਨਾ ਵਾਂਗ ਸਰੀਰ ਵੀ ਅਜਾਦ ਹੁੰਦਾ ਤਾਂ ਕੀ ਮਨੁੱਖ ਹੁਣ ਤੋ ਵੱਧ ਸੁਖੀ ਹੁੰਦਾ ?
  ਜਾਂ ਫਿਰ ਇਸ ਅਜਾਦੀ ਦਾ ਵੀ ਨਜਾਇਜ ਫਾਇਦਾ ਉਠਾਉਦਾ ?
  ਖੈਰ, ਦੇਬੀ ਇਹ ਗੀਤ ਗਾ ਕੇ ਜਿਸਨੂੰ ਜੋ ਕੁੱਝ ਕਹਿਣਾ ਚਾਹੁੰਦਾ ਸੀ ਕਹਿ ਗਿਆ, ਇਹ ਗੀਤ ਉਸ ਨੇ ਪੰਜਾਬ ਆਉਣ ਤੋ ਪਹਿਲਾ ਲਿਖਿਆ ਸੀ, ਉਦੋ ਉਹ ਨਹੀ ਸੀ ਜਾਣਦਾ ਕਿ ਸੱਜਣਾ ਦਾ ਦਿਲ ਤਾ ਪਤਾ ਨਹੀ ਕਦੋ ਕੁ ਦਾ ਉਹਦਾ ਹੋਇਆ ਪਿਆ, ਆਮ ਤੌਰ ਤੇ ਉਹ ਖੁਦ ਨੂੰ ਵਿਚਾਰਾ ਜਿਹਾ ਸ਼ੋਅ ਕਰਨ ਤੋ ਗੁਰੇਜ ਕਰਦਾ ਸੀ ਤੇ ਦੂਸਰੇ ਨੂੰ ਪੀੜਿਤ ਕਰਨ ਵਿੱਚ ਵਿਸ਼ਵਾਸ਼ ਨਹੀ ਸੀ ਰੱਖਦਾ ਪਰ ਉਹ ਜਾਣਦਾ ਸੀ ਕਿ ਇਸ ਗੀਤ ਦੇ ਕੁੱਝ ਬੋਲਾ ਨੇ ਸੱਜਣਾ ਦੇ ਦਿਲ ਵਿੱਚ ਹਲਚਲ ਮਚਾ ਦਿੱਤੀ ਹੋਵੇਗੀ, ਚਲੋ ਕਦੇ ਕਦੇ ਆਮ ਵਿਵਹਾਰ ਵੀ ਕਰ ਕੇ ਦੇਖ ਲਿਆ ਜਾਵੇ, ਐਸਾ ਸੋਚ ਉਸ ਨੇ ਖੁਦ ਨੂੰ ਵਿਚਾਰ ਮੁਕਤ ਕੀਤਾ।
  ਇਹ ਗੀਤ ਉਸ ਤੇ ਖੁਦ ਨਾਲੋ ਪਰੀਤੀ ਤੇ ਜਿਆਦਾ ਢੁਕਦਾ ਸੀ, ਇਹ ਗੱਲ ਦੇਬੀ ਜਾਣਦਾ ਵੀ ਸੀ, ਇਸੇ ਲਈ ਉਸ ਨੇ ਇਸ ਗੀਤ ਨੂੰ ਗਾਉਣ ਦਾ ਸੋਚਿਆ, ਪਰੀਤੀ ਨੂੰ ਲਗਦਾ ਸੀ ਜਿਵੇ ਉਹ ਸਟੇਜ ਤੇ ਖੜੀ ਹੋਵੇ ਤੇ ਮਨਿੰਦਰ ਨੂੰ ਇਹ ਬੋਲ ਸੁਣਾ ਰਹੀ ਹੋਵੇ,
  "ਖੁਸ਼ ਕੀਤਾ ਈ ਸੋਹਣਿਆ, ਮੇਰੇ ਦਿਲ ਦੀ ਬੁੱਝ ਲਈ, ਲਗਦਾ ਅੱਗ ਓਧਰ ਵੀ ਲੱਗੀ ਆ"। ਪਰੀਤੀ ਸੋਚ ਰਹੀ ਸੀ ਕਿ ਮਨਿੰਦਰ ਨੇ ਦੇਬੀ ਨੂੰ ਗਾਉਣ ਦਾ ਕਹਿ ਕੇ ਬਹੁਤ ਚੰਗਾ ਕੀਤਾ ਸੀ, ਮਨ ਤਾ ਉਸਦਾ ਵੀ ਕਰਦਾ ਸੀ ਕਿ ਕਹਾਂ ਪਰ ਏਨੇ ਸਾਰੇ ਤਾਏ ਬੈਠੇ ਸਨ, ਹਿੰਮਤ ਈ ਨਾ ਪਈ।
  ਮਨਿੰਦਰ ਨੇ ਵੀ ਪਿਛਲੇ ਦਿਨੀ ਬਹੁਤ ਸੋਚਿਆ ਸੀ, ਪਰੀਤੀ ਦਾ ਚਿਹਰਾਂ ਅੱਖੋ ਉਹਲੇ ਹੋਣ ਦਾ ਨਾਂ ਨਹੀ ਸੀ ਲੈਦਾ, ਘੁੱਦੇ ਦੀ ਭੈਣ ਆ, ਤੇ ਮੇਰੀ ਵੀ ਭੈਣ ਲੱਗੇਗੀ, ਪਰ ਉਹਦਾ ਰੋਮ ਰੋਮ ਚੀਕ ਚੀਕ ਕੇ ਕਹਿ ਰਿਹਾ ਬਈ ਉਹ ਮੈਨੂੰ ਭਰਾ ਦੀ ਨਜਰ ਨਾਲ ਨਹੀ ਦੇਖਦੀ, ਕੀ ਮਿੱਤਰ ਦੀ ਭੈਣ ਨਾਲ ਪਰੇਮ ਕਰਨਾਂ ਬੱਜਰ ਗੁਨਾਹ ਨਹੀ ? ਪਰ ਇਹ ਗੁਨਾਹ ਇਨਾ ਪਿਆਰਾ ?  ਕੀ ਸਾਰੇ ਗੁਨਾਹ ਇਸ ਲਈ ਹੋ ਜਾਂਦੇ ਬਈ ਉਹ ਸੋਹਣੇ ਤੇ ਪਿਆਰੇ ਹੁੰਦੇ ਆ?
  ਪਰ ਮੈਨੂੰ ਕੀ ਕਰਨਾ ਚਾਹੀਦਾ ? ਦੇਬੀ ਬਾਈ ਨੂੰ ਪੁੱਛਾਂ ?  ਉਹ ਦਿਲਦਾਰ ਬੰਦਾ ਆ ਕਿਸੇ ਰਾਹੇ ਪਾਊ, ਹੋ ਸਕਦਾ ਨਰਾਜ ਹੋ ਜਾਵੇ ?
  ਘੁੱਦੇ ਨੂੰ ਪਤਾ ਲੱਗੂ ਤੇ ਕੀ ਸੋਚੂ ? ਥੁੱਕੇਗਾ ਉਹ ਮੇਰੇ ਮੂੰਹ ਤੇ, ਨਹੀ, ਮੈਨੂੰ ਸੰਭਲ ਜਾਣਾ ਚਾਹੀਦਾ, ਬੇਹਤਰ ਹੋਵੇ ਮੈ ਉਨਾ ਦੇ ਘਰ ਹੀ ਨਾਂ ਜਾਵਾ, ਪਰ ਕੀ ਇਸ ਨਾਲ ਮਸਲਾ ਹੱਲ ਹੋ ਸਕਦਾ ? ਪਰ ਮੇਰਾ ਮਨ ਤਾਂ ਪਰੀਤੀ ਦੇ ਚਾਰ ਚੁਫੇਰੇ ਚੱਕਰ ਕੱਟਦਾ ਰਹਿੰਦਾ, ਉਹਦੀਆ ਸੋਹਣੀਆ ਅੱਖਾ ਵਿੱਚ ਗੁਆਚਾ ਰਹਿੰਦਾ, ਹੋ ਸਕਦਾ ਹੁਣ ਮੇਰੀ ਕਮਾਈ ਦੇਖ ਕੇ ਉਹਦੇ ਘਰਦੇ ਮੰਨ ਜਾਂਣ, ਪਰ ਇੱਕ ਪੰਗਾ ਹੋਰ, ਅਸੀ ਤਰਖਾਣ ਤੇ ਉਹ ਜੱਟ, ਮੇਲ ਨੀ ਹੋਣਾ, ਚੰਨ ਬੱਦਲੀ ਉਹਲੇ ਹੀ ਰਿਹਾ ਤਾਂ ਜੀਵਨ ਦਾ ਸੁਆਦ ਨਹੀ ਆਉਣਾ, ਅੱਜ ਉਸਨੂੰ ਅਪਣੇ ਆਪ ਦੇ ਤਰਖਾਣ ਹੋਣ ਤੇ ਗੁੱਸਾ ਆ ਰਿਹਾ ਸੀ, ਜੇ ਉਹ ਜੱਟਾਂ ਦੇ ਘਰ ਪੈਦਾ ਹੋਇਆ ਹੁੰਦਾ ਤਾਂ ਇੱਕ ਮੁਸ਼ਕਿਲ ਘਟ ਜਾਣੀ ਸੀ, ਪਰ ਹੁਣ ਕੀ ਹੋਊ ?


  ਚਲੋ ਰੱਬ ਤੇ ਡੋਰੀ ਰੱਖਦੇ ਆ, ਕੋਈ ਰਾਹ ਨਿਕਲ ਆਊ, ਐਸੀਆ ਹੀ ਸੋਚਾਂ ਵਿੱਚ ਘਿਰਿਆ ਰਹਿੰਦਾ ਸੀ ਮਨਿੰਦਰ।
  "ਮੈਨੂੰ ਲਗਦਾ ਸਾਡਾ ਬਾਈ ਸਮਾਜ ਸੇਵਕੀ ਵਿੱਚ ਤਾ ਨੰਬਰ ਹੈ ਈ, ਪਰ ਪਰੇਮ ਵਿੱਚ ਵੀ ਰਾਂਝੇ ਦਾ ਉਸਤਾਦ ਲਗਦਾ"। 
  ਦਲੀਪ ਨੇ ਕਹੇ ਸਨ ਇਹ ਸ਼ਬਦ, ਦੇਬੀ ਕੱਚਾ ਜਿਹਾ ਹੋ ਗਿਆ ਸੀ, ਹੁਣ ਉਹਦੇ ਦੁਆਲੇ ਮੁੰਡੇ ਕੁੜੀਆ ਦਾ ਘੇਰਾ ਜਿਆਦਾ ਸੀ, ਸੱਜਣ ਨੇੜੇ ਖੜੇ ਸਨ, ਬੁੱਲ ਫਰਕ ਫਰਕ ਜਾਂਦੇ ਪਰ ਏਨੇ ਲੋਕਾ ਦੀ ਹਾਜਰੀ ਵਿੱਚ ਕੀ ਕਹੇ ? ਬਹੁਤ ਦੇਰ ਹੋ ਗਈ ਸੀ, ਕੋਈ ਸੁੰਦਰ ਮੁਲਾਕਾਤ ਨਹੀ ਹੋ ਸਕੀ, ਕੁੱਝ ਵੀ ਹੋਵੇ, ਭਾਵੇ ਅੱਗ ਦਾ ਦਰਿਆ ਤਰਨਾਂ ਪਵੇ, ਮਿੱਤਰਾ ਦੇ ਦਿਲ ਦੀ ਧੜਕਨ ਜਰੂਰ ਸੁਣਨੀ ਆ, ਏਨਾ ਨੇੜੇ ਹੋ ਕੇ ਇਨੀ ਦੂਰੀ ਸਹਿਣੀ ਮੁਸ਼ਕਿਲ ਆ, ਜਦੋ ਜਰਮਨ ਸੀ ਉਦੋ ਮਨ ਏਨਾ ਨਹੀ ਸੀ ਤੜਫਦਾ, ਏਨੇ ਸਾਲ ਬਿਤਾ ਲਏ, ਹੁਣ ਦਿਨ ਤੇ ਘੰਟੇ ਤੇ ਕਈ ਵਾਰ ਮਿੰਟ ਕੱਢਣਾ ਵੀ ਪਹਾੜ ਬਣ ਜਾਦਾ, ਦੀਪੀ ਮਨ ਹੀ ਮਨ ਸਲਾਹ ਕਰ ਰਹੀ ਸੀ।
  "ਬਾਈ ਸਾਡੇ ਦਾ ਨੰਬਰ ਈ ਰਹਿਣਾ, ਭਾਵੇ ਹੋਵੇ ਕਬੱਡੀ ਦਾ ਮੈਦਾਂਨ ਤੇ ਭਾਵੇ ਹੋਵੇ ਪਰੇਮ ਦਾ ਮੈਦਾਂਨ"। ਦਲਬੀਰ ਦੇ ਦਿਲ ਵਿੱਚ ਦੇਬੀ ਘਰ ਕਰ ਗਿਆ ਸੀ, ਪਰੀਤੀ ਦਾ ਮਨਿੰਦਰ ਤੇ ਦਿਲ ਆ ਗਿਆ ਇਸ ਗੱਲ ਨੂੰ ਵੀ ਕੁੜੀਆ ਦਾ ਟੋਲਾ ਜਾਣ ਚੁੱਕਿਆ ਸੀ, ਤੇ ਦੇਬੀ ਨੇ ਮਹਿਸੂਸ ਕੀਤਾ ਸੀ, ਹੋ ਸਕਦਾ ਕਿਸੇ ਕੈਦੋ ਲੰਙੇ ਨੂੰ ਵੀ ਪਤਾ ਹੋਵੇ … ।।
  ਇਹ ਉਹੀ ਖੇਲ ਹੋ ਰਿਹਾ ਸੀ, ਜੋ ਹਮੇਸ਼ਾ ਹੁੰਦਾ ਆਇਆ ਹੈ, ਜਿਹੜੇ ਹੁਣ ਬਯੁਰਗ ਸਨ ਉਹ ਤੀਹ ਕੁ ਸਾਲ ਪਹਿਲਾਂ ਉਹੀ ਕੁੱਝ ਸੋਚ ਤੇ ਕਰ ਰਹੇ ਸਨ ਜੋ ਕਿ ਅੱਜ ਗੱਭਰੂ ਤੇ ਮੁਟਿਆਰਾਂ ਕਰ ਰਹੇ ਸਨ, ਬਯੁਰਗ ਜਾਂਣਦੇ ਸਨ ਇਸ ਗੱਲ ਨੂੰ, ਗੱਭਰੂਆਂ ਤੇ ਮੁਟਿਆਰਾ ਨੂੰ ਲਗਦਾ ਸੀ ਕਿ ਜੋ ਉਨਾ ਦੇ ਦਿਲ ਵਿੱਚ ਹੈ ਸ਼ਾਇਦ ਬਯੁਰਗਾ ਨੂੰ ਪਤਾ ਨਹੀ ਲਗਦਾ, ਇਹ ਪੁਰਾਣੇ ਜਮਾਨੇ ਦੇ ਦੇਸੀ ਜਿਹੇ ਕੀ ਸਮਝਣਗੇ ਸਾਡੀਆ ਗੁਪਤ ਗੱਲਾਂ, ਪਰ ਵਿਚਾਰੇ ਨਹੀ ਜਾਣਦੇ ਕਿ ਬਯੁਰਗ ਭਾਵੇ ਪੁਰਾਂਣੇ ਜਮਾਨੇ ਦੇ ਹਨ ਪਰ ਜਵਾਨੀ ਏਨਾ ਤੇ ਵੀ ਆਈ ਸੀ, ਇਹਨਾ ਵੀ ਕੰਧਾਂ ਕੌਲੇ ਟੱਪੇ ਹੋਏ ਆ, ਤੇ ਬਯੁਰਗ ਹੋਵੇ ਜਾਂ ਬੁੱਢੀ ਮਾਈ, ਅੱਖਾਂ ਸਾਰਿਆ ਦੀਆ ਬਾਜ ਵਰਗੀਆ, ਇਸ਼ਕ ਨੂੰ ਐਵੇ ਨਹੀ ਇਸ਼ਕ ਮੁਸ਼ਕ ਕਿਹਾ, ਜਿਵੇ ਮਹਿਕ ਤੇ ਮੁਸ਼ਕ ਨਹੀ ਛੁਪਦਾ ਇਸ਼ਕ ਵੀ ਨਹੀ ਛੁਪਦਾ, ਦੇਬੀ ਹੁਣੀ ਕਿੰਨੀ ਵੀ ਚੁਸਤੀ ਕਿਓ ਨਾਂ ਕਰ ਲੈਣ, ਨੈਣਾ ਦੀ ਭਾਸ਼ਾ ਬਯੁਰਗਾ ਤੋ ਵੱਧ ਕੌਣ ਸਮਝੂ?
  ਇਸ਼ਕ ਭੂਤਨਾ ਹਰ ਕਿਸੇ ਨੂੰ ਚਿੰਬੜ ਚੁੱਕਿਆ, ਇਹ ਗੱਲ ਵੱਖਰੀ ਆ ਬਈ ਅਸੀ ਸਾਰੇ ਤੰਦਰੁਸਤ ਹੋਣ ਦਾ ਢੌਗ ਕਰਦੇ ਆ ਪਰ ਪਰੇਮ ਰੋਗ ਸਭ ਨੂੰ ਹੈ, ਤੇ ਜੇ ਕਿਸੇ ਨੂੰ ਏਹ ਰੋਗ ਹੋਇਆ ਹੀ ਨਹੀ ਐਸੇ ਨਿਕਰਮੇ ਦੀ ਕਿਸਮਤ ਤੇ ਮੈਨੂੰ ਬਹੁਤ ਅਫਸੋਸ ਆ, ਦਾਤਾ ਅਗਲੇ ਜਨਮ ਵਿੱਚ ਐਸੇ ਮਨੁੱਖ ਨੁੰ ਪਰੇਮ ਨਾਲ ਸਰੋਬਾਰ ਕਰ ਦੇਵੀ, ਪਰੇਮ ਵਿਹੂਣੇ ਲੋਕ ਹੀ ਸਮਾਜ ਨੂੰ ਤੰਗ, ਜਾਲਮ ਤੇ ਦੁਖੀ ਬਣਾ ਦਿੰਦੇ ਹਨ, ਜਿਸ ਦੀ ਤਰਿਪਤੀ ਪਰੇਮ ਨਾਲ ਹੋਈ ਹੋਵੇਗੀ ਉਸ ਨੂੰ ਦੂਜਿਆ ਦਾ ਹਾਸਾ ਘੁੰਗਰੂਆ ਦੀ ਛਣਕਾਰ ਵਰਗਾ ਜਾਪੇਗਾ ਤੇ ਜੋ ਅਤਰਿਪਤ ਰਹਿ ਗਿਆ, ਉਹ ਕਿਸੇ ਹੋਰ ਨੂੰ ਪਰੇਮ ਕਰਦੇ ਦੇਖ ਈਰਖਾ ਨਾ ਦੀ ਅਗਨ ਵਿੱਚ ਸੜੇਗਾ ਤੇ ਸੜਦੇ ਹੋਏ ਬੰਦੇ ਕੋਲੋ ਕਿਸੇ ਚੰਗੇ ਵਿਵਹਾਰ ਦੀ ਆਸ ਕਿਵੇ ਕੀਤੀ ਜਾ ਸਕਦੀ ਆ ? ਧਰਤੀ ਦੇ ਜਿਸ ਜਿਸ ਕੋਨੇ ਤੇ ਪਰੇਮ ਤੇ ਰੋਕ ਨਹੀ ਉਸ ਉਸ ਕੋਨੇ ਤੇ ਫੁੱਲਾਂ ਦੀ ਮਾਤਰਾ ਜਿਆਦਾ ਹੈ, ਆਲਾ ਦੁਆਲਾ ਕੁਦਰਤੀ ਹੈ, ਜੇ ਗੁਰੂ ਸਾਹਿਬਾ ਦੀ ਗੱਲ ਮੰਨ ਲਈਏ ਤਾ ਸਹਿਜ ਈ ਇਹ ਯਕੀਨ ਆ ਜਾਦਾ ਆ, ਯੋਰਪ ਦੀ ਧਰਤੀ ਤੇ ਇਥੋ ਦੇ ਲੋਕ, ਜਾਨਵਰ, ਦਰੱਖਤ ਆਦਿ, ਸਭ ਦੂਜਿਆ ਥਾਵਾ ਤੋ ਬੇਹਤਰ ਹਨ, ਪੰਜਾਬ ਵਿੱਚ ਪਹਿਲਾ ਬਹੁਤ ਕੰਡੇਦਾਰ ਦਰੱਖਤ ਹੋਇਆ ਕਰਦੇ ਸਨ, ਬਿਲਕੁਲ ਪੰਜਾਬੀ ਲੋਕਾ ਦੀ ਤੇਜ ਜਬਾਨ ਵਰਗੇ ਕੰਡੇ, ਹੁਣ ਭਾਵੇ ਗਿਣਤੀ ਕੁੱਝ ਘੱਟ ਹੈ ਪਰ ਜਰਮਨ ਵਿੱਚ ਮੈ ਕੋਈ ਕੰਡੇਦਾਰ ਦਰੱਖਤ ਆਮ ਤੌਰ ਤੇ ਲੱਗਿਆ ਨਹੀ ਦੇਖਿਆ, ਲੇਖਕ ਦੇ ਪੁਰਾਣੇ ਪਿੰਡ ਨੇੜੇ ਇੱਕ ਪਿੰਡ ਹੈ ਮਾਲਾ, ਜਿਲਾ ਜਲੰਧਰ, ਇਸ ਪਿੰਡ ਦੇ ਪਰਾਇਮਰੀ ਸਕੂਲ ਵਿੱਚ ਇੱਕ ਬਹੁਤ ਵੱਡਾ ਕਿੱਕਰ ਦਾ ਦਰੱਖਤ ਹੈ, ਬਦਸੂਰਤ ਤੇ ਕੰਡਿਆਲਾ, ਇਸ ਪਰਾਇਮਰੀ ਸਕੂਲ ਦੇ ਸਾਰੇ ਬੱਚੇ ਇਸ ਕਿੱਕਰ ਦੇ ਥੱਲੇ ਬੈਠਦੇ ਹਨ, ਇੱਕ ਦਿਨ ਇਸ ਬੁੱਢੀ ਕਿੱਕਰ ਦੇ ਥੱਲੇ ਇੱਕ ਸਮਾਗਮ ਹੋ ਰਿਹਾ ਸੀ ਤੇ ਸ਼ਹਿਰੋ ਕੁੱਝ ਸਰਕਾਰੀ ਅਫਸਰ ਆਏ ਹੋਏ ਸਨ, ਗਰਮੀ ਦੀ ਰੁੱਤ ਥੋਥੀ ਹੋਈ ਕਿੱਕਰ ਦਾ ਇੱਕ ਟਾਹਣਾ ਜੋ ਕਿਸੇ ਘੁਣ ਆਦਿ ਨੇ ਖੋਖਲਾ ਕੀਤਾ ਹੋਇਆ ਸੀ ਐਨ ਮੁੱਖ ਮਹਿਮਾਨ ਦੇ ਸਾਹਮਣੇ ਰੱਖੇ ਮੇਜ ਤੇ ਆ ਡਿੱਗਿਆ, ਕੁਦਰਤੀ ਕੋਈ ਜਖਮੀ ਨਹੀ ਹੋਇਆ ਪਰ ਇਹ ਇਸ ਘਟਨਾ ਤੋ ਬਾਅਦ ਵੀ ਇਸ ਕਿੱਕਰ ਨੂੰ ਕੱਟਿਆ ਨਹੀ ਸੀ ਗਿਆ, ਦੇਬੀ ਦੇ ਚਰਿੱਤਰ ਤੋ ਪ੍ਰਭਾਵਿਤ ਹੋ ਕੇ ਮੈ ਅਪਣੇ ਇੱਕ ਜਰਮਨ ਰੀਟਰਨ ਕਜਨ ਮਲਕੀਤ ਸਿੰਘ ਨੂੰ ਲੈ ਕੇ ਜਦੋ ਕੁੱਝ ਹੋਰ ਲਾਏ ਦਰੱਖਤਾ ਨੂੰ ਛਾਂਗ ਕੇ ਉਨਾ ਦੇ ਵਾਧੇ ਨੂੰ ਇੱਕ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾ ਪਿੰਡ ਤੋ ਸਰਪੰਚ ਸਾਹਿਬ ਨੇ ਆ ਕੇ ਸਾਨੂੰ ਐਸਾ ਕਰਨ ਤੋ ਰੋਕਿਆ ਅਤੇ ਕਿਹਾ ਕਿ ਏਹ ਦਰੱਖਤ ਜੱਸ ਮਾਸਟਰ ਦੇ ਲਾਏ ਹੋਏ ਆ ਤੇ ਉਹ ਕਿਸੇ ਨੂੰ ਦਰੱਖਤ ਦੀ ਕੱਟ ਵੱਢ ਨਹੀ ਕਰਨ ਦਿੰਦੇ, ਦਰੱਖਤ ਚਾਹੇ ਜਿੱਧਰ ਨੂੰ ਮਰਜੀ ਵਧੇ ਇਸ ਨੂੰ ਦਿਸ਼ਾ ਨਹੀ ਦੇਣੀ ਕਿਉਕਿ ਅਸੀ ਸਾਰੇ ਸ਼ਾਇਦ ਖੁਦ ਦਿਸ਼ਾਹੀਣ ਹਾ ਇਸ ਲਈ ਦਰੱਖਤਾ ਦੀ ਦਿਸ਼ਾ ਦੀ ਕੌਣ ਪਰਵਾਹ ਕਰੇ … ।।
  ਸ਼ਾਮ ਪੈ ਗਈ, ਨਵੇ ਪਿੰਡ ਦੇ ਲੋਕ ਹੱਸਦੇ ਖੇਡਦੇ ਹੌਲੀ ਹੋਲ਼ੀ ਘਰਾਂ ਨੂੰ ਤੁਰ ਗਏ।


  ਕਾਂਡ 14

  ਇਕ ਮਹੀਨਾ ਹੋਰ ਬੀਤ ਗਿਆ, ਹੁਣ ਤੱਕ ਪੋਲਟਰੀ ਤੇ ਡੇਅਰੀ ਕੰਪਲੀਟ ਹੋ ਚੁੱਕੀ ਸੀ, ਝੋਨੇ ਦੀ ਫਸਲ ਖੇਤਾ ਵਿੱਚ ਫਰਾਟੇ ਮਾਰ ਰਹੀ ਸੀ, ਸਾਂਝੀਵਾਲ ਦਾ ਹਰ ਕੰਮ ਬਿਨਾ ਕਿਸੇ ਰੁਕਾਵਟ ਦੇ ਸਿਰੇ ਚੜ ਰਿਹਾ ਸੀ, ਦੇਬੀ ਹੁਣ ਪਿੰਡ ਵਾਲਿਆ ਨਾਲ ਰਲ ਕੇ ਧੂੰਆ ਰਹਿਤ ਪਿੰਡ ਦੀ ਸਕੀਮ ਨੂੰ ਅੰਜਾਮ ਦੇਣ ਦੀਆ ਤਿਆਰੀਆ ਕਰ ਰਿਹਾ ਸੀ, ਸਬੰਧਿਤ ਐਮ ਐਲ ਏ ਨੂੰ ਮਿਲ ਕੇ ਸਰਪੰਚ ਸਾਹਿਬ ਤੇ ਦੇਬੀ ਨੇ ਪਿੰਡ ਵਾਸਤੇ ਪਲਾਂਟ ਮਨਜੂਰ ਕਰਵਾ ਲਿਆ ਸੀ, ਐਮ ਐਲ ਏ ਸਾਹਿਬ ਸਾਂਝੀਵਾਲ ਤੋ ਬਹੁਤ ਪਰਭਾਵਿਤ ਹੋਏ ਸਨ, ਉਨਾ ਨੇ ਇਹ ਯਕੀਨ ਵੀ ਦਿਵਾਇਆ ਕਿ ਬਹੁਤੀ ਦਫਤਰੀ ਕਾਰਵਾਈ ਤੋ ਬਿਨਾ ਇਹ ਪਲਾਂਟ ਜਲਦੀ ਹੀ ਲੱਗੇਗਾ, ਬਹੁਤ ਵੱਡੀ ਖੁਸ਼ੀ ਸੀ ਇਹ, ਹੁਣ ਤੱਕ ਕੀਤਾ ਗਿਆ ਹਰ ਵਾਅਦਾ ਨਿਭਾਇਆ ਸੀ ਸਾਂਝੀਵਾਲ ਨੇ, ਪਿੰਡ ਦੇ ਉਹ ਘਰ ਜਿਨਾ ਨੇ ਅਪਣੇ ਪਸ਼ੂ ਘਰ ਰੱਖ ਲਏ ਸਨ ਉਨਾ ਵੀ ਸਭ ਪਸ਼ੂ ਸਾਝੀਵਾਲ ਨੂੰ ਦੇ ਦਿੱਤੇ ਸਨ, ਕੌਣ ਖੁਰ ਵਡਾਉਦਾ ਫਿਰੇ, ਜੇ ਦੁੱਧ ਬੈਠੇ ਬਿਠਾਏ ਮਿਲਦਾ ਹੋਵੇ, ਕਿਸੇ ਨੂੰ ਕੀ ਚੱਟੀ ਪਈ ਆ ਰੋਜ ਗਤਾਵੇ ਕਰਨ ਦੀ ? ਸਵਾਣੀਆ ਸਾਂਝੀਵਾਲ ਦੀ ਦੁੱਧ ਦੀ ਡਲਿਵਰੀ ਤੋ ਬਹੁਤ ਖੁਸ਼ ਸਨ, ਪਿੰਡ ਦੇ ਅੰਦਰ ਇੱਕ ਵੀ ਪਸ਼ੂ ਨਹੀ ਸੀ ਰਹਿ ਗਿਆ, ਲੋਕ ਹੌਲੀ ਹੌਲੀ ਪਸ਼ੂਆ ਵਾਲੇ ਕੋਠੇ ਕਿਸੇ ਹੋਰ ਸਮਾਨ ਲਈ ਵਰਤ ਰਹੇ ਸਨ, ਕਈਆ ਨੇ ਅਪਣੀਆ ਪਾਥੀਆ ਅਤੇ ਬਾਲਣ ਲਿਆ ਰੱਖਿਆ ਸੀ, ਪਰ ਸਾਂਝੀਵਾਲ ਦੇ ਉਦੇਸ਼ ਅਨੁਸਾਰ ਪਾਥੀਆ ਤੇ ਬਾਲਣ ਵੀ ਹੁਣ ਕੁੱਝ ਦਿਨਾ ਦਾ ਹੀ ਪਰਾਉਣਾ ਸੀ, ਗੋਬਰ ਗੈਸ ਪਲਾਂਟ ਲੱਗਣ ਤੋ ਬਾਅਦ ਇਹ ਝੰਝਟ ਹੀ ਮੁੱਕ ਜਾਣੇ ਸਨ, ਥਾਂ ਥਾਂ ਖਿਲਰੀਆਂ ਰੂੜੀਆਂ ਨੂੰ ਇੱਕ ਥਾਂ ਤੇ ਢੇਰ ਲਗਾ ਦਿੱਤਾ ਗਿਆ ਸੀ ਤੇ ਰੂੜੀਆ ਦੀ ਬਦਬੂ ਘਰਾ ਦੇ ਨੇੜਿਓ ਘਟ ਗਈ ਸੀ, ਇੱਕ ਥਾਂ ਪਈ ਰੂੜੀ ਨੂੰ ਸਾਝੀਵਾਲ ਨੇ ਅਪਣੇ ਪੱਠਿਆ ਵਾਲੇ ਖੇਤਾਂ ਵਿੱਚ ਪਾਉਣਾ ਸੀ, ਭਾਵੇ ਸਾਝੀਵਾਲ ਰੂੜੀ ਦੇ ਪੈਸੇ ਦੇਣ ਨੂੰ ਤਿਆਰ ਸੀ ਪਰ ਕਿਸੇ ਨੇ ਵੀ ਪੈਸੇ ਨਾਂ ਲਏ, ਇਹ ਸੁਝਾਅ ਨੰਬਰਦਾਰ ਤਾਏ ਦਾ ਸੀ,
  "ਲੈ ਮੁੰਡੇ ਸਾਡੇ ਲਈ ਐਨਾ ਕੁੱਝ ਕਰਨ ਡਏ ਆ ਅਸੀ ਹੁਣ ਇਨਾਂ ਤੋ ਰੂੜੀ ਦੇ ਪੈਸੇ ਲਈਏ ?" ਉਹ ਦਾਹੜੀ ਤੇ ਹੱਥ ਫੇਰ ਕੇ ਬੋਲਿਆ, ਬਾਕੀ ਵੀ ਸਹਿਮਤ ਹੋ ਗਏ।
  ਸੱਜਣਾ ਨਾਲ ਕੋਈ ਖਾਸ ਮੁਲਾਕਾਤ ਨਾਂ ਹੋ ਸਕੀ, ਤੜਪ ਦਿਨੋ ਦਿਨ ਵਧੀ ਜਾ ਰਹੀ ਸੀ, ਕੋਈ ਢੋਅ ਹੀ ਨਹੀ ਸੀ ਢੁਕਣ ਵਿੱਚ ਆਉਦਾ, ਪਿਛਲੇ ਕੁੱਝ ਦਿਨ ਵੈਸੇ ਹੀ ਬਹੁਤ ਬੁਰੇ ਬੀਤੇ, ਇੱਕ ਮਾੜੀ ਘਟਨਾ ਵਾਪਰ ਜਾਣ ਨਾਲ ਸਾਰਿਆ ਦੇ ਮੂਡ ਖਰਾਬ ਹੋ ਗਏ ਸਨ, ਇੱਕ ਦਿਨ ਰਾਤ ਨੂੰ ਡੇਅਰੀ ਦੇ ਸ਼ੈਡ ਵਿੱਚ ਇੱਕ ਸੱਪ ਆ ਵੜਿਆ, ਸਵੇਰੇ ਜਦੋ ਸਾਂਝੀਵਾਲ ਦੁੱਧ ਚੋਣ ਗਏ ਤਾ ਮੁੰਡਿਆ ਦੀਆ ਚੀਕਾ ਨਿਕਲ ਗਈਆ, ਅੱਠ ਮੱਝਾਂ ਮਰੀਆ ਪਈਆ ਸਨ, ਮੂੰਹ ਵਿਚੋ ਝੱਗ ਨਿਕਲ ਰਹੀ ਸੀ, ਕੋਈ ਬਾਹਲਾ ਜਹਿਰੀਲਾ ਨਾਗ ਲਗਦਾ ਸੀ, ਸਾਰੇ ਪਿੰਡ ਵਿੱਚ ਸੋਗ ਜਿਹਾ ਛਾ ਗਿਆ, ਦੇਬੀ ਨੂੰ ਬਹੁਤ ਝਟਕਾ ਲੱਗਿਆ, ਇਹ ਮੱਝਾ ਹੈ ਵੀ ਉਹ ਸਨ ਜੋ ਸਭ ਤੋ ਵੱਧ ਦੁੱਧ ਦੇਣ ਵਾਲੀਆਂ ਸਨ ਤੇ ਇਨਾ ਨੂੰ ਅਲੱਗ ਸ਼ੈਡ ਵਿੱਚ ਰੱਖਿਆ ਗਿਆ ਸੀ, ਵੈਸੇ ਤਾਂ ਸਾਰੇ ਪਸ਼ੂ ਹਾਲੇ ਦੇ ਸਨ ਪਰ ਇਨਾਂ ਦੀ ਮੌਤ ਤੇ ਬਹੁਤ ਦੁੱਖ ਹੋਇਆ ਦੇਬੀ ਨੂੰ … 
  "ਨੀ ਭੈਣੇ ਪਤਾ ਨੀ ਕਿਸ ਨਖੱਤੇ ਦੀ ਨਜਰ ਲੱਗ ਗਈ, ਐਨੀਆ ਸੋਹਣਿਆ ਮੱਝਾਂ ਮੈਨੂੰ ਤਾਂ ਹੌਲ ਪਈ ਜਾਂਦੇ, ਮੁੰਡਿਆ ਦਾ ਰੋਣ ਨਿਕਲ ਗਿਆ ਦੇਖ ਕੇ"। 
  ਤਾਈ ਬਚਨ ਕੌਰ ਨੂੰ ਬਹੁਤ ਅਫਸੋਸ ਸੀ।
  "ਪਰ ਇਹ ਹੋਇਆ ਕਿਵੇ, ਕਦੇ ਨੀ ਐਹੋ ਜੀ ਗੱਲ ਸੁਣੀ"। 
  ਇਕ ਹੋਰ ਨੇ ਸਵਾਲ ਖੜਾ ਕੀਤਾ।
  "ਗਰਮੀ ਦੇ ਦਿਨ ਆ ਕਿਤੇ ਬਥੇਰੇ ਸੱਪ ਠੂੰਹੇ ਫਿਰਦੇ ਆ"।
  ਦੂਜੀ ਤਾਈ ਬੋਲੀ।
  ਦੇਬੀ ਨੇ ਹਰ ਚੀਜ ਬਾਰੇ ਸੋਚਿਆ ਸੀ ਪਰ ਐਸੀ ਘਟਨਾ ਉਹਦੇ ਸੁਪਨੇ ਵਿੱਚ ਵੀ ਨਹੀ ਸੀ ਵਾਪਰੀ, ਇੱਕ ਦੰਮ ਸ਼ਨਾਟਾ ਛਾ ਗਿਆ ਪਿੰਡ ਵਿੱਚ, ਹੁਣ ਇਨਾ ਮਰੀਆ ਦਾ ਕੀ ਕਰੀਏ ? ਹਰ ਕੋਈ ਸੋਚ ਰਿਹਾ ਸੀ, ਐਨੀਆ ਸੋਹਣੀਆ ਮੱਝਾਂ ਹੁਣ ਹੱਡਾ ਰੇੜੇ ਕੁੱਤਿਆ ਦਾ ਖਾਜਾ ਬਣਨਗੀਆ ? ਐਸੀ ਗੱਲ ਸੋਚ ਕੇ ਸਾਰੇ ਫਿਰ ਉਦਾਸ ਹੋ ਜਾਂਦੇ … ।
  "ਇਹ ਮੱਝਾਂ ਨਹੀ ਸਾਡੇ ਪਰਵਾਰ ਦੇ ਮੈਂਬਰ ਸਨ, ਕਮਾਊ ਮੈਬਰ ਸਨ ਇਹ, ਇਨਾ ਨੂੰ ਕੁੱਤਿਆ ਅੱਗੇ ਨਹੀ ਸੁੱਟਿਆ ਜਾਵੇਗਾ, ਅਸੀ ਸਤਿਕਾਰ ਨਾਲ ਦਬਾਵਾਂਗੇ ਇਨਾ ਨੂੰ ਅਤੇ ਸਾਰੇ ਸ਼ੈਡਾ ਦੁਆਲੇ ਜਾਲੀ ਲਾ ਕੇ ਇਸ ਗੱਲ ਨੂੰ ਪੱਕਾ ਕੀਤਾ ਜਾਵੇਗਾ ਕਿ ਮੁੜ ਐਸੀ ਦੁਖਦਾਇਕ ਘਟਨਾ ਨਾਂ ਵਾਪਰੇ''। ਦੇਬੀ ਨੇ ਭਰੇ ਗਲ ਨਾਲ ਕਿਹਾ, ਜਦੋ ਸਾਰੀਆ ਮੱਝਾਂ ਨੂੰ ਟੋਏ ਪੱਟ ਕੇ ਦਫਨਾਇਆ ਜਾ ਰਿਹਾ ਸੀ ਤਾ ਹਰ ਅੱਖ ਵਿੱਚ ਨਮੀ ਸੀ, ਤਾਇਆ ਨੰਬਰਦਾਰ ਬਾਹਲਾ ਦੁਖੀ ਸੀ।

  "ਪੁੱਤ ਆਹ ਜਮਾ ਅਨਹੋਣੀ ਹੋਈ ਆ"। 
  ਤਾਇਆ ਦੁੱਖ ਨਾਲ ਬੋਲਿਆ।
  "ਜਿਵੇ ਦਾਤੇ ਨੂੰ ਭਾਵੇ ਭਾਈ"। 
  ਇੱਕ ਹੋਰ ਉਦਾਸ ਅਵਾਜ, ਜਿਵੇ ਕਿ ਦਾਤਾ ਹਰ ਪੁੱਠੇ ਸਿੱਧੇ ਕੰਮ ਵਿੱਚ ਮੋਹਰੀ ਹੋਵੇ, ਇਵੇ ਲਗਦਾ ਸੀ ਜਿਵੇ ਗੁਰੂ ਸਾਹਿਬ ਦੀ ਭਾਣਾ ਮੰਨਣ ਦੀ ਗੱਲ ਨੂੰ ਆਮ ਜਨਤਾ ਪੂਰੀ ਤਰਾ ਸਮਝ ਨਹੀ ਸੀ ਪਾਈ ਇਸ ਲਈ ਹਰ ਗੱਲ ਰੱਬ ਦੇ ਸਿਰ ਮੜ ਦਿੱਤੀ ਜਾਦੀ ਸੀ, ਭਾਵੇ ਇਸ ਘਟਨਾ ਨੂੰ ਦਸ ਦਿਨ ਹੋ ਗਏ ਸਨ ਪਰ ਖੁਸ਼ ਹਾਲੇ ਵੀ ਕੋਈ ਨਜਰ ਨਹੀ ਸੀ ਆ ਰਿਹਾ,
  "ਕਾਕਾ ਕੋਈ ਬੀਮਾ ਆਦਿ ਨੀ ਕਰਾਇਆ ?" 
  ਸਰਪੰਚ ਨੇ ਪੁੱਛਿਆ।
  "ਤਾਇਆ ਜੀ, ਇਹ ਗਲਤੀ ਹੋ ਗਈ, ਪਰ ਮੈਨੂੰ ਆਰਥਿਕ ਨੁਕਸਾਨ ਦਾ ਘੱਟ ਤੇ ਮੱਝਾ ਦਾ ਜਿਆਦਾ ਦੁੱਖ ਆ"। 
  ਦੇਬੀ ਧੁਰ ਅੰਦਰੋ ਦੁਖੀ ਸੀ, ਪਰ ਬਿਜਨਸ ਪਵਾਇਟ ਨੂੰ ਮੁੱਖ ਰੱਖਦਿਆ ਉਸ ਨੇ ਬਾਕੀ ਸਾਰੇ ਬਿਜਨਸ ਦਾ ਬੀਮਾ ਕਰਵਾ ਦਿੱਤਾ, ਉਹ ਪਹਿਲਾ ਵੀ ਐਸਾ ਕਰਨਾ ਚਾਹੁੰਦਾ ਸੀ ਤੇ ਬੈਕ ਮੈਨੇਜਰ ਦਾ ਇਹ ਆਦੇਸ਼ ਵੀ ਸੀ ਪਰ ਪਤਾ ਨਹੀ ਕਿਵੇ ਐਨੀ ਵੱਡੀ ਗਲਤੀ ਉਹਦੇ ਕੋਲੋ ਹੋ ਗਈ, ਨਾਲੇ ਐਸੀ ਘਟਨਾ ਦੀ ਆਸ ਵੀ ਕੌਣ ਰੱਖਦਾ। 

  ਅੱਜ ਪਿੰਡ ਵਿੱਚ ਫਿਰ ਇੱਕ ਫੰਕਸ਼ਨ ਸੀ, ਐਮ ਐਲ ਏ ਸਾਹਿਬ ਪਲਾਂਟ ਲਾਉਣ ਵਾਲੀ ਥਾਂ ਦਾ ਦੌਰਾ ਕਰਨ ਆਏ ਸਨ, ਐਤਵਾਰ ਦਾ ਦਿਨ ਸੀ, ਆਸ ਪਾਸ ਦੇ ਪਿੰਡਾ ਦੇ ਲੋਕ ਵੀ ਇਕੱਠੇ ਹੋਏ ਪਏ ਸਨ, ਐਮ ਐਲ ਏ ਦਾ ਛੋਟਾ ਭਰਾ ਸਰਪੰਚ ਸਾਹਿਬ ਦੇ ਕੋਲਡ ਸਟੋਰ ਤੇ ਹੋਰ ਧੰਦੇ ਦਾ ਤਿੰਨ ਹਿੱਸਿਆ ਦਾ ਭਾਈਵਾਲ ਸੀ, ਉਸਦੇ ਕਹਿਣ ਤੇ ਹੀ ਧੂੰਆ ਰਹਿਤ ਸਕੀਮ ਵਿੱਚ ਨਵੇ ਪਿੰਡ ਦਾ ਨਾਂ ਆ ਗਿਆ ਸੀ, ਨਹੀ ਤਾ ਦੇਬੀ ਹੁਣੀ ਜਿੰਨੀ ਮਰਜੀ ਖੱਜਲ ਖਵਾਰੀ ਕਰਦੇ ਊਠ ਦਾ ਬੁੱਲ ਨਹੀ ਸੀ ਡਿੱਗਣਾਂ, ਦੇਬੀ ਨੂੰ ਇਹ ਪਤਾ ਲੱਗ ਗਿਆ ਸੀ ਕਿ ਪੰਜਾਬ ਵਿੱਚ ਵੱਡੇ ਵੱਡੇ ਕੰਮ ਕਈ ਵਾਰ ਮਿੰਟ ਵਿੱਚ ਹੋ ਜਾਂਦੇ ਆ ਤੇ ਅਕਸਰ ਨਿੱਕੇ ਨਿੱਕੇ ਕੰਮ ਸਾਲਾਂ ਬੱਧੀ ਨਹੀ ਹੁੰਦੇ।
                                           ਦਸ ਵਜੇ ਦਾ ਟਾਈਮ ਸੀ, ਲੋਕ ਵਾਰ ਵਾਰ ਸ਼ੜਕ ਵੱਲ ਦੇਖਦੇ ਸਨ, ਦੇਬੀ ਨੂੰ ਐਮ ਐਲ ਏ ਦੇ ਸਮੇ ਦਾ ਪਾਬੰਧ ਨਾ ਹੋਣ ਤੇ ਗੁੱਸਾ ਆ ਰਿਹਾ ਸੀ, ਪਰ ਕੀ ਕਰ ਸਕਦਾ ਸੀ ਵੇਚਾਰਾ, ਪੌਣੇ ਬਾਰਾਂ ਕਾਰਾਂ ਦਾ ਕਾਫਲਾ ਅੱਡੇ ਵੱਲੋ ਆਉਦਾ ਦਿਸਿਆ, ਲੋਕ ਸਾਵਧਾਨ ਹੋ ਗਏ, ਐਮ ਐਲ ਏ ਹੁਣਾ ਦੀ ਜਿਪਸੀ ਗੁਰਦਵਾਰੇ ਦੇ ਮੋਹਰੇ ਆ ਕੇ ਰੁਕੀ, ਅੱਗੇ ਪਿੱਛੇ ਦੋ ਜਿਪਸੀਆ ਅੰਗ ਰੱਖਿਅਕਾ ਦੀਆ ਸਨ, ਦੇਬੀ ਇਹ ਸਮਝ ਨਹੀ ਸੀ ਸਕਦਾ ਕਿ ਇੱਕ ਐਮ ਐਲ ਏ ਵਾਸਤੇ ਐਨੀ ਫੋਰਸ ? ਫੰਕਸ਼ਨ ਸ਼ੁਰੂ ਹੋ ਗਿਆ, ਪਹਿਲਾ ਸਰਪੰਚ ਜੀ ਬੋਲੇ, ਫਿਰ ਦੇਬੀ ਨੇ ਸਾਝੀਵਾਲ ਬਾਰੇ ਦੱਸਿਆ ਅਤੇ ਬਾਅਦ ਵਿੱਚ ਐਮ ਐਲ ਏ ਦੀ ਵਾਰੀ ਆਈ, ਉਨਾ ਦਾ ਭਾਸ਼ਨ ਸੁਣ ਕੇ ਦੇਬੀ ਨੂੰ ਪੱਕਾ ਯਕੀਨ ਸੀ ਕਿ ਜਨਾਬ ਹੁਣੀ ਮੈਟਰਿਕ ਪਾਸ ਨਹੀ ਹੋ ਸਕਦੇ, ਤਿੰਨ ਕੁ ਮਿੰਟ ਦਾ ਛੋਟਾ ਜਿਹਾ ਭਾਸ਼ਨ ਦੇ ਕੇ ਅਤੇ ਪਲਾਂਟ ਦੀ ਮਨਜੂਰੀ ਬਾਰੇ ਦੱਸ ਕੇ ਉਨਾ ਸਮਾਪਤੀ ਕਰ ਦਿੱਤੀ, ਬਾਅਦ ਵਿੱਚ ਸਰਕਾਰੀ ਬੰਦਿਆ ਦੀ ਆਓ ਭਗਤ ਹੋਣੀ ਸੀ, ਸਾਝੀਵਾਲ ਦੇ ਮੈਬਰ ਤੇ ਦੀਪੀ ਹੋਰਾ ਦੀ ਡਿਊਟੀ ਸੀ ਕਿ ਸਰਕਾਰੀ ਬੰਦਿਆ ਲਈ ਰੱਖੀ ਟੀ ਪਾਰਟੀ ਦਾ ਕੰਮ ਸੰਭਾਲਣ, ਐਮ ਐਲ ਏ ਸਾਹਿਬ ਲਈ ਖਾਸ ਪਰਬੰਧ ਕੀਤਾ ਹੋਇਆ ਸੀ, ਉਸ ਟੈਂਟ ਵਿੱਚ ਕੋਈ ਖਾਸ ਖਾਸ ਦਸ ਕੁ ਬੰਦੇ ਹੀ ਸਨ, ਉਨਾ ਅੱਗੇ ਰੱਖੇ ਮੇਜ ਤੇ ਫੁੱਲਾ ਦਾ ਗੁਲਦਸਤਾ ਪਿਆ ਸੀ, ਮਿਠਾਈ ਆਦਿ ਨਾਲ ਮੇਜ ਭਰਿਆ ਹੋਇਆ ਸੀ, ਦੀਪੀ ਤੇ ਪਰੀਤੀ ਟਰੇ ਵਿੱਚ ਕੋਲਡ ਡਰਿੰਕਸ ਰੱਖ ਕੇ ਲਿਆਈਆ, ਉਹਨਾ ਪਹਿਲਾ ਐਮ ਐਲ ਏ ਦੇ ਸਾਹਮਣੇ ਪੈਪਸੀ ਦੀ ਬੋਤਲ ਰੱਖੀ ਅਤੇ ਸਤਿ ਸਿਰੀ ਅਕਾਲ ਕਿਹਾ, ਦੀਪੀ ਵੱਲ ਜਨਾਬ ਨੇ ਦੇਖਿਆ ਕੀ ਬੱਸ ਅੱਖਾਂ ਹੀ ਅੱਡੀਆ ਰਹਿ ਗਈਆ, ਦੇਬੀ ਨੇ ਐਮ ਐਲ ਏ ਦੀ ਤੱਕਣੀ ਨੂੰ ਦੇਖਿਆ ਤਾ ਉਸ ਦਾ ਦਿਲ ਕਰੇ ਬਈ ਏਸ ਮੁਸ਼ਟੰਡੇ ਦੇ ਸਿਰ ਤੇ ਪੈਪਸੀ ਵਾਲੀ ਬੋਤਲ ਕੱਢ ਮਾਰੇ … 
  "ਧੰਨਵਾਦ, ਧੰਨਵਾਦ, ਕੀ ਨਾਂ ਆ ਤੇਰਾ ਕੁੜੀਏ ?" 
  ਐਮ ਐਲ ਏ ਨੇ ਪੁੱਛਿਆ, ਉਹ ਕੁੜੀ ਨੂੰ ਕੁੱਝ ਦੇਰ ਰੋਕੇ ਰੱਖਣਾ ਚਾਹੁੰਦਾ ਸੀ।
  "ਜੀ ਦਿਲਜੀਤ"। ਸੰਗਦੀ ਜਿਹੀ ਦੀਪੀ ਨੇ ਕਿਹਾ।
  "ਵਾਹ, ਬਹੁਤ ਸੋਹਣਾ ਨਾ ਆ, ਪੜਦੀ ਆ ?" 
  ਹੋਰ ਸਵਾਲ ਤੇ ਨਾਲ ਹੀ ਵਹਿਸ਼ੀ ਜਿਹਾ ਹਾਸਾ।
  "ਹਾ ਜੀ, ਬੀ ਏ ਫਾਈਨਲ"। 
  ਦੀਪੀ ਦਾ ਜਵਾਬ ਸੰਖੇਪ ਸੀ ਉਹ ਭੱਜ ਜਾਣਾ ਚਾਹੁੰਦੀ ਸੀ, ਐਮ, ਐਲ ਏ ਦੀਆ ਨਜਰਾ ਨੇ ਉਸ ਦੇ ਸਰੀਰ ਦਾ ਭਾਰ ਵੀ ਤੋਲ ਲਿਆ ਲਗਦਾ ਸੀ, ਸਰਪੰਚ ਜੀ ਕੋਲ ਬੈਠੇ ਸਨ ਉਨਾ ਤੋ ਹੁਣ ਇਹ ਦੇਖ ਨਹੀ ਸੀ ਹੋ ਰਿਹਾ … 
  "ਇਹ ਅਪਣੀ ਧੀ ਆ ਜਨਾਬ"।
  "ਲਓ, ਇਹ ਤਾ ਘਰਦਾ ਈ ਬੱਚਾ ਆ, ਜੀਦੇ ਰਹੁ"। 
  ਐਮ ਐਲ ਏ ਨੇ ਦੀਪੀ ਦੇ ਮੋਢੇ ਤੇ ਹੱਥ ਰੱਖਿਆ, ਦੀਪੀ ਨੂੰ ਲੱਗਿਆ ਜਿਵੇ ਕਿਸੇ ਨੇ ਝਰੀਟ ਮਾਰ ਦਿੱਤੀ ਹੋਵੇ, ਉਹ ਥੋੜਾ ਜਿਹਾ ਮੁਸਕਰਾ ਕੇ ਬਾਹਰ ਨਿਕਲ ਗਈ, ਐਮ ਐਲ ਏ ਜੀ ਹੁਣ ਗੱਲਾਂ ਤਾ ਕਰ ਰਹੇ ਸਨ ਪਰ ਲਗਦਾ ਸੀ ਉਨਾ ਦਾ ਧਿਆਨ ਕਿਤੇ ਹੋਰ ਆ, ਜਾਦੇ ਜਾਦੇ ਪਿੰਡ ਦੇ ਸਕੂਲ ਲਈ ਉਹ ਪੱਚੀ ਹਜਾਰ ਦਾ ਚੈਕ ਫੜਾ ਗਏ ਤੇ ਜਲਦੀ ਮੁੜ ਗੇੜਾ ਮਾਰਨ ਦਾ ਕਹਿ ਕੇ ਹੱਥ ਹਿਲਾਉਦੇ ਔਹ ਗਏ ਔਹ ਗਏ, ਹੁਣ ਪਿੱਛੇ ਰਹਿਣ ਵਾਲੇ ਵਧੇ ਸਮਾਨ ਦੀਆ ਧੂੜਾ ਉਡਾ ਰਹੇ ਸਨ, ਕਈ ਲੋਕ ਐਮ ਐਲ ਏ ਸਾਹਿਬ ਦੀ ਜੈ ਜੈ ਕਾਰ ਕਰ ਰਹੇ ਸਨ, ਦੀਪੀ ਦੇ ਮੋਢੇ ਵਿਚੋ ਹਾਲੇ ਵੀ ਸੇਕ ਜਿਹਾ ਨਿਕਲ ਰਿਹਾ ਸੀ, ਉਸਨੂੰ ਬਹੁਤ ਬੁਰਾ ਸ਼ਪਰਸ਼ ਲੱਗਿਆ ਸੀ, ਬਿਗਾਨੇ ਮਰਦ ਦਾ ਸ਼ਪਰਸ਼ ਇਨਾ ਭਿੰਨ ਹੋ ਸਕਦਾ ? ਕਿੱਥੇ ਦੇਬੀ ਦਾ ਸ਼ਪਰਸ਼ ਸਵਰਗ ਦੀ ਸੈਰ ਕਰਾਉਣ ਵਾਲਾ ਤੇ ਕਿੱਥੇ ਇਸ ਐਮ ਐਲ ਏ ਦਾ, ਜਲਨ ਭਰਿਆ, ਕੀ ਇਹ ਸ਼ਪਰਸ਼ ਦੀ ਭਿੰਨਤਾ ਹੈ ਜਾਂ ਸ਼ਪਰਸ਼ ਕਰਨ ਵਾਲੇ ਪ੍ਰਤੀ ਪਰੇਮ, ਨਫਰਤ, ਹਮਦਰਦੀ ਆਦਿ ਦੀ ?  
  "ਕੁਝ ਕਰੋ ਜੀ, ਹੋਰ ਨੀ ਉਡੀਕਿਆ ਜਾਦਾ"। 
  ਮੌਕਾ ਪਾ ਕੇ ਦੀਪੀ ਨੇ ਹੌਲੇ ਜਿਹੇ ਦੇਬੀ ਨੂੰ ਕਿਹਾ।
  "ਧੀਰਜ ਰੱਖੋ, ਬਾਰਿਸ਼ ਹੋਣ ਵਾਲੀ ਆ"। ਦੇਬੀ ਨੇ ਕੋਡ ਵਰਤਿਆ।
  "ਵੀਰ ਜੀ ਆਹ ਐਮ ਐਲ ਏ ਤਾ ਮੈਨੂੰ ਬਦਮਾਸ਼ ਜਿਹਾ ਲੱਗਿਆ"। 
  ਕੋਲ ਆਉਦੀ ਪਰੀਤੀ ਨੇ ਕਿਹਾ।
  "ਇਓ ਘੂਰਦਾ ਸੀ ਜਿਵੇ ਖਾ ਜਾਣਾ ਹੋਵੇ"।
  ਪਰੀਤੀ ਦੱਸ ਹੀ ਰਹੀ ਸੀ ਕਿ ਸਰਪੰਚ ਜੀ ਨੇੜੇ ਆ ਗਏ।
  "ਪੁੱਤਰਾ ਅੱਜ ਸ਼ਾਮ ਨੂੰ ਘਰ ਨੂੰ ਆਵੀ"। 
  ਸਰਪੰਚ ਜੀ ਬੋਲੇ।
  "ਜਿਵੇ ਆਗਿਆ"। 
  ਦੇਬੀ ਨੇ ਖੁਸ਼ੀ ਤੇ ਹੈਰਾਨੀ ਨਾਲ ਜਵਾਬ ਦਿੱਤਾ, ਸੱਜਣਾ ਦੇ ਚਿਹਰੇ ਤੇ ਨੂਰ ਵਰਸ ਗਿਆ, ਦਿਲਦਾਰ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ ਤੇ ਉਹ ਵੀ ਅਪਣੇ ਘਰ ਵਿੱਚ, ਬਾਰਿਸ਼ ਨਹੀ ਤਾ ਥੋੜੀ ਭੂਰ ਚੂਰ ਹੀ ਸਹੀ, ਭਾਰਤੀ ਪਰੇਮ ਦੀ ਘਣਤਾ ਦਾ ਸ਼ਾਇਦ ਕਾਰਨ ਵੀ ਇਹੀ ਹੈ ਕਿ ਇਛਾ ਪੂਰੀ ਨਾ ਹੋਣੀ ਤੇ ਇਵੇ ਹੀ ਤੜਪਦੇ ਰਹਿਣਾ, ਯੂਰਪ ਵਿੱਚ ਪਰੇਮੀ ਨੂੰ ਮਿਲਣਾ ਕੋਈ ਪਰਾਬਲਮ ਨਹੀ, ਸ਼ਾਇਦ ਇਹੀ ਕਾਰਨ ਹਨ ਕਿ ਬਹੁਤੇ ਪਰੇਮ ਕੁੱਝ ਹਫਤੇ ਜਾਂ ਮਹੀਨੇ ਹੀ ਕੱਢਦੇ ਹਨ ਤੇ ਫਿਰ ਆਪੋ ਆਪਣੇ ਰਾਹ ਜਾ ਪੈਦੇ ਹਨ, ਜਦ ਤੱਕ ਇੱਕ ਦੂਸਰੇ ਨੂੰ ਜਾਣ ਨਾ ਲਿਆ ਜਾਵੇ ਅਤੇ ਪਰਦਾ ਰਹੇ, ਸਬਕੁਝ ਹੋਰ ਵੀ ਹਸੀਨ ਲਗਦਾ ਹੈ, ਜਦ ਪਰਦਾ ਚੁੱਕਿਆ ਗਿਆ ਤਾ ਭੇਦ ਖੁੱਲ ਗਿਆ, ਤੇ ਹਰ ਦਿਨ ਪਰੇਮ ਘਟਣਾ ਸ਼ੁਰੂ ਹੋ ਜਾਦਾ ਆ, ਲੇਖਕ ਨੂੰ ਇਹ ਹੀ ਮਹਿਸੂਸ ਹੁੰਦਾ ਰਿਹਾ ਹੈ ਕਿ ਭਾਰਤ ਵਿੱਚ ਤੰਗੀ ਜਿਆਦਾ ਤੇ ਯੂਰਪ ਵਿੱਚ ਖੁੱਲ ਜਿਆਦਾ, ਦੋਵਾ ਦੇ ਸੈਂਟਰ ਵਿੱਚ ਜੇ ਕੋਈ ਨਵਾਂ ਕਲਚਰ ਪੈਦਾ ਹੋਵੇ ਤਾ ਸਾਇਦ ਅਸੀ ਸਾਰੇ ਬੇਹਤਰ ਜੀ ਸਕੀਏ ਤੇ ਪਰੇਮ ਨੂੰ ਵੀ ਨਵੇ ਮਾਇਨੇ ਮਿਲ ਜਾਣ।
  ਹੁਣ ਦੀਪੀ ਨੂੰ ਜਲਦੀ ਸੀ ਕਿ ਛੇਤੀ ਛੇਤੀ ਸ਼ਾਂਮ ਪਵੇ ਤੇ ਮਿੱਤਰਾਂ ਦੇ ਦਰਸ਼ਨ ਹੋਣ, ਉਹਨੇ ਪੰਮੀ ਨੂੰ ਕਹਿ ਦਿੱਤਾ ਸੀ ਕਿ ਪੰਮੀ ਵੀ ਆ ਜਾਵੇ, ਪਰੋਗਰਾਮ ਸਮਾਪਤ ਹੋ ਗਿਆ, ਇੱਕ ਹੋਰ ਮੁਹਿੰਮ ਸਰ ਕਰ ਲਈ ਗਈ, ਇੱਕ ਵੱਡੇ ਤੇ ਜਰੂਰੀ ਪਰੋਜੈਕਟ ਦਾ ਨੀਹ ਪੱਥਰ ਇੱਕ ਤਰਾਂ ਰੱਖਿਆ ਹੀ ਗਿਆ ਸੀ, ਇਧਰ ਦੇਬੀ ਸੋਚ ਰਿਹਾ ਸੀ ਬਈ ਸਰਪੰਚ ਸਾਹਿਬ ਨੇ ਕਿਓ ਬੁਲਾਇਆ ?
  ਕੀ ਉਨਾ ਨੂੰ ਕੁੱਝ ਪਤਾ ਲੱਗ ਗਿਆ ? ਨਹੀ, ਇਹ ਸੰਭਵ ਨਹੀ, ਫਿਰ ਕੀ ਹੋ ਸਕਦਾ ?
  ਉਨਾ ਦੇ ਕਹਿਣ ਤੋ ਤਾ ਇਵੇ ਲਗਦਾ ਸੀ ਜਿਵੇ ਬਹੁਤ ਖੁਸ਼ ਹੋਣ, ਫਿਰ ਖਤਰੇ ਵਾਲੀ ਕੋਈ ਗੱਲ ਨਹੀ, ਦਲੀਪ ਵੀ ਉਹਨੂੰ ਜਲਦੀ ਆਉਣ ਦੀ ਕਹਿ ਕੇ ਚਲੇ ਗਿਆ, ਅੱਜ ਤੱਕ ਇਕੱਲਾ ਉਹ ਸੱਜਣਾ ਦੇ ਘਰ ਨਹੀ ਸੀ ਗਿਆ, ਘੁੱਦੇ ਨੂੰ ਨਾਲ ਲੈ ਜਾਵਾਂ ? ਨਹੀ, ਕੱਲੇ ਨੂੰ ਸੱਦਿਆ ਪਤਾ ਨਹੀ ਕੀ ਗੱਲ ਹੋਵੇ ?
  "ਵੀਰੇ, ਮਨਿੰਦਰ ਕਹਿੰਦਾ ਸੀ, ਉਹ ਗੱਡੀ ਲੈ ਕੇ ਗੁਰਦਵਾਰੇ ਦਾ ਟੂਰ ਲਾਉਣਾ ਚਾਹੁੰਦਾ, ਅਸੀ ਕੋਈ ਟੂਰ ਪਰੋਗਰਾਮ ਬਣਾ ਸਕਦੇ ਆ ?" ਪਰੀਤੀ ਨੇ ਪਰੋਗਰਾਮ ਤੋ ਬਾਅਦ ਆਜਜੀ ਜਿਹੀ ਨਾਲ ਪੁੱਛਿਆ ਸੀ।
  "ਕਿਓ, ਝੱਲੀਏ ਮਨਿੰਦਰ ਤੋ ਬਿਨਾ ਮਨ ਨੀ ਲਗਦਾ ?" 
  ਦੇਬੀ ਨੇ ਉਸ ਨੂੰ ਲੋਕਾ ਤੋ ਬਚਾ ਕੇ ਹੌਲੀ ਜਿਹੇ ਕਿਹਾ।
  "ਵੀਰ ਜੀ ਤੁਸੀ ਬਹੁਤ ਖਰਾਬ ਓ, ਜਦ ਤੁਹਾਨੂੰ ਸਬ ਪਤਾ ਹੈ ਫਿਰ ਕਿਓ ਪੁੱਛਦੇ ਓ ?" 
  ਪਰੀਤੀ ਨੇ ਬੱਚਿਆ ਵਾਂਗ ਬੁੱਲ ਜਿਹੇ ਅਟੇਰੇ।
  "ਸਬਰ ਕਰ, ਕੁੱਝ ਦਿਨ ਰੁਕ ਜਾ, ਮੈ ਕੁੱਝ ਸੋਚਦਾ ਆ, ਖੁਸ਼ ਐ ਹੁਣ ?"
  ਦੇਬੀ ਨੇ ਲਾਰਾ ਲਾਇਆ।
  "ਮੇਰੇ ਚੰਗੇ ਵੀਰ ਨੂੰ, ਰੱਬ ਭਾਬੀ ਨਾਲ ਜਲਦੀ ਮਿਲਾਵੇ"। 
  ਉਹ ਵੀਰ ਦੀ ਸੁੱਖ ਮੰਗ ਗਈ।
  "ਭਾਬੀ ? ਦੇਬੀ ਨੇ ਸੋਚਿਆ, ਦੀਪੀ ਨੂੰ ਭਾਬੀ ਕਿਹਾ ਹੋਵੇਗਾ ਪਰੀਤੀ ਨੇ ? ਸ਼ਹਿਦ ਜਿਹਾ ਘੁਲ ਗਿਆ ਇਹ ਸ਼ਬਦ ਸੁਣ ਕੇ, ਦੀਪੀ ਲਾਲ ਜੋੜੇ ਵਿੱਚ ਉਹਦੀਆ ਅੱਖਾ ਅੱਗੇ ਘੁੰਮ ਰਹੀ ਸੀ, ਉਹ ਘਰ ਗਿਆ, ਅੱਚਵੀ ਜਿਹੀ ਲੱਗੀ ਸੀ, ਕੱਪੜੇ ਬਦਲ ਕੇ ਡੇਅਰੀ ਤੇ ਆ ਗਿਆ, ਮੁੰਡੇ ਆਪੋ ਆਪਣੇ ਕੰਮ ਤੇ ਸਨ, ਸੂਰਜ ਢਲ ਗਿਆ, ਹੁਣ ਉਹ ਮਾਨਸਿਕ ਤੌਰ ਤੇ ਸੱਜਣਾ ਦੇ ਦੁਆਰੇ ਜਾਣ ਲਈ ਤਿਆਰ ਸੀ।
  "ਦਲੀਪ, ਤਾਇਆ ਜੀ ਘਰੇ ਓ ?" 
  ਦੇਬੀ ਗੇਟ ਵਿੱਚ ਖੜਾ ਹੋ ਕੇ ਕਹਿ ਰਿਹਾ ਸੀ।
  "ਆਜੋ ਵੀਰ ਜੀ ਲੰਘ ਆਓ"। 
  ਪੰਮੀ ਨਾਲ ਸਾਹਮਣਾ ਹੋ ਗਿਆ, ਪੰਮੀ ਨੂੰ ਦੀਪੀ ਦੇ ਘਰ ਦੇਖ ਦੇਬੀ ਨੂੰ ਖੁਸ਼ੀ ਹੋਈ, ਸੱਜਣ ਬੈਠਕ ਦੇ ਬੂਹੇ ਵਿੱਚ ਖੜੇ ਸਨ, ਇੱਕ ਫਲਾਈਗ ਕਿੱਸ ਆਈ, ਜਿਵੇ ਠੰਡੀ ਹਵਾ ਦਾ ਬੁੱਲਾ ਉਹਦੇ ਤਨ ਮਨ ਨੂੰ ਹੈਲੋ ਕਹਿ ਗਿਆ ਹੋਵੇ, ਸੱਜਣਾ ਨੇ ਪੁਜੀਸ਼ਨ ਐਸੀ ਰੱਖੀ ਸੀ ਕਿ ਕੋਈ ਉਸ ਨੂੰ ਦੇਖ ਨਾ ਸਕੇ ਸਿਰਫ ਉਹੀ ਦੇਖ ਸਕੇ ਜੋ ਗੇਟ ਅੰਦਰ ਦਾਖਲ ਹੋ ਰਿਹਾ ਹੋਵੇ, ਕਾਫੀ ਦੇਰ ਦੀ ਉਹ ਬੈਠਕ ਵਿੱਚ ਬੈਠੀ ਸੀ ਕਿ ਕਦੋ ਗੇਟ ਦਾ ਖੜਾਕ ਸੁਣੇ ਤੇ ਕਦੋ ਪਰੇਮ ਇਜਹਾਰ ਹੋ ਸਕੇ,।
  ਦੇਬੀ ਅੰਦਰ ਆ ਗਿਆ, ਦਲੀਪ ਤੇ ਸਰਪੰਚ ਬਰਾਂਡੇ ਵਿੱਚ ਬੈਠੇ ਸਨ, ਦੇਬੀ ਨੇ ਦਲੀਪ ਨਾਲ ਹੱਥ ਮਿਲਾਇਆ ਤੇ ਸਰਪੰਚ ਦੇ ਪੈਰੀ ਹੱਥ ਲਾਇਆ।
  "ਆ ਬਈ ਸ਼ੇਰਾ, ਤੇਰੀਆ ਈ ਗੱਲਾ ਕਰਦੇ ਸੀ"। 
  ਸਰਪੰਚ ਨੇ ਨੇੜੇ ਬੈਠਣ ਦਾ ਇਸ਼ਾਰਾ ਕੀਤਾ, ਦੇਬੀ ਉਨਾ ਦੇ ਨੇੜੇ ਬਹਿ ਗਿਆ, … 
  "ਬਾਈ ਲੱਸੀ ਪੀਏਗਾ ਕਿ ਪੈਪਸੀ ?" 
  ਦਲੀਪ ਨੇ ਮਜਾਕੀਆ ਲਹਿਜੇ ਵਿੱਚ ਪੁੱਛਿਆ।
  "ਵੀਰ ਤੂੰ ਪੁੱਛਣ ਨੂੰ ਰਹਿਣ ਦੇ ਸਾਨੁੰ ਪਤਾ ਦੇਬੀ ਵੀਰ ਕੀ ਪੀਂਦਾ ਆ"। 
  ਦੀਪੀ ਤੇ ਪੰਮੀ ਨੇ ਪਹਿਲਾ ਹੀ ਸਕੰਜਵੀ ਬਣਾਈ ਹੋਈ ਸੀ, ਗਰਮੀ ਵਿੱਚ ਨਿੰਬੂ ਕਿੰਨਾ ਚੰਗਾ ਆ ਇਹ ਸਕੰਜਵੀ ਪੀਣ ਵਾਲੇ ਜਾਣਦੇ ਆ।
  "ਤੁਸੀ ਆਉਣ ਲਈ ਹੁਕਮ ਕੀਤਾ ਸੀ, ਕੋਈ ਖਾਸ ਗੱਲ ਸੀ ?" 
  ਦੇਬੀ ਨੇ ਪੁੱਛਿਆ, ਉਹ ਛੇਤੀ ਜਾਨਣਾ ਚਾਹੁੰਦਾ ਸੀ ਕਿ ਕੀ ਮਾਮਲਾ ਆ।
  "ਪੁੱਤਰਾ ਤੇਰੇ ਕਹੇ ਸਾਰੇ ਕੰਮ ਹੁਣ ਤੱਕ ਸਹੀ ਹੋ ਚੁੱਕੇ ਆ, ਤੂੰ ਕਿਹਾ ਸੀ ਕਿ ਅਗਲੇ ਸਾਲ ਜਨਵਰੀ ਤੋ ਬਾਅਦ ਬਯੁਰਗਾ ਦੀ ਵਾਰੀ ਆ, ਮੈ ਜਾਨਣਾ ਚਾਹੁੰਦਾ ਆ ਬਈ ਸਾਡੇ ਲਈ ਤੇਰਾ ਕੀ ਪਲੈਨ ਆ ?" 
  ਸਰਪੰਚ ਸਾਹਿਬ ਸਮਝਦੇ ਸੀ ਬਈ ਦੇਬੀ ਨੇ ਬਯੁਰਗਾ ਲਈ ਜੋ ਸੋਚ ਰੱਖਿਆ ਹੈ ਉਹ ਡੇਅਰੀ ਆਦਿ ਤੋ ਉਪਰ ਦਾ ਕੰਮ ਹੋਵੇਗਾ।

  "ਅਸਲ ਵਿੱਚ ਬਯੁਰਗਾ ਪਲੈਨ ਵਾਲੇ ਬਾਰੇ ਦੱਸਣ ਲਈ ਮੈਨੂੰ ਕੁੱਝ ਸੂਚਨਾਵਾ ਚਾਹੀਦੀਆ ਹਨ, ਪਰ ਮੋਟਾ ਮੋਟਾ ਖਰੜਾ ਜੋ ਹੈ ਉਹ ਮੈ ਤੁਹਾਨੂੰ ਦੱਸ ਸਕਦਾ ਆ"। 
  ਦੇਬੀ ਨੇ ਕਿਹਾ ਅਤੇ ਸੁੱਖ ਦਾ ਸਾਹ ਵੀ ਲਿਆ ਬਈ ਮਾਮਲਾ ਖਤਰਨਾਕ ਨਹੀ।
  "ਸੂਚਨਾ ਵੀ ਮਿਲ ਜਾਊ, ਪਰ ਤੂੰ ਥੋੜਾ ਦੱਸ, ਮੈਨੂੰ ਲਗਦਾ ਬਈ ਜੋ ਵੀ ਪਲੈਨ ਆ ਉਹਦੇ ਬਾਰੇ ਜਨਵਰੀ ਉਡੀਕਣ ਦੀ ਲੋੜ ਨਹੀ, ਬਯੁਰਗਾਂ ਦਾ ਵਿਸ਼ਵਾਸ਼ ਆ ਤੇਰੇ ਤੇ, ਦੇਖਲਾ ਨੰਬਰਦਾਰ ਜੇ ਤੇਰੀ ਹਾਮੀ ਭਰਨ ਡਿਹਾ ਤਾ ਬਾਕੀਆ ਦੀ ਤਾ ਗੱਲ ਈ ਕੋਈ ਨਹੀ"। ਸਰਪੰਚ ਨੇ ਕਿਹਾ।
  "ਇਹ ਪਲੈਨ ਕੋਈ ਖਾਸ ਔਖਾ ਨਹੀ, ਬਹੁਤ ਸਧਾਰਨ ਗੱਲ ਹੈ ਤੇ ਸਮਝ ਵੀ ਛੇਤੀ ਆਉਣ ਵਾਲੀ ਆ, ਪਰ ਇੱਕ ਚੀਜ ਦੀ ਲੋੜ ਆ, ਉਹ ਹੈ ਆਪਸੀ ਪਰੇਮ, ਦੂਜਿਆ ਦੇ ਸੁਖ ਦੀ ਕਾਮਨਾ, ਸਰਬੱਤ ਦਾ ਭਲਾ ਸਿਰਫ ਕਹਿਣਾ ਹੀ ਨਹੀ ਸਗੋ ਹੋਣ ਦੇਣਾ, ਦੂਜਿਆ ਨੂੰ ਦੁਖੀ ਦੇਖਣ ਦੀ ਸੋਚ ਇਸ ਛੋਟੇ ਜਿਹੇ ਮਸਲੇ ਨੂੰ ਪਹਾੜ ਬਣਾਈ ਬੈਠੀ ਆ, ਕਰਜ ਮੁਕਤ ਹੋਣਾ, ਫਿਰ ਆਰਥਿਕ ਤੌਰ ਤੇ ਅਮੀਰ ਹੋਣਾ ਸੰਭਵ ਹੀ ਨਹੀ ਸਗੋ ਬਹੁਤ ਅਸਾਂਨ ਹੈ, ਇਨਾ ਕੁ ਅਸਾਨ ਹੈ ਜਿਵੇ ਕਿ ਰੱਬ ਸਾਡੇ ਬਿਲਕੁਲ ਨੇੜੇ ਹੋਣ ਤੇ ਵੀ ਨਜਰ ਨਹੀ ਆਉਦਾ, ਇਸੇ ਤਰਾਂ ਅਮੀਰ ਹੋ ਜਾਣਾ ਵੀ ਇਨਾ ਅਸਾਨ ਹੈ ਕਿ ਅਸੰਭਵ ਲੱਗਦਾ ਪਿਆ"। 
  ਦੇਬੀ ਨੇ ਦੱਸਣਾ ਸ਼ੁਰੂ ਕੀਤਾ।
  "ਬਾਈ ਜੇ ਇਨਾ ਸੌਖਾ ਹੈ ਤਾਂ ਹੁਣ ਤੱਕ ਹੋਇਆ ਕਿਓ ਨਹੀ ?" 
  ਦਲੀਪ ਨੇ ਪੁੱਛਿਆ, ਬਾਕੀ ਸਾਰੇ ਦੇਬੀ ਦੀ ਗੱਲ ਜਾਂਨਣ ਲਈ ਇਨੇ ਉਤਸੁਕ ਸਨ ਜਿਵੇ ਉਹ ਕਿਸੇ ਪਰੀ ਲੋਕ ਦੀ ਅੱਖੀ ਦੇਖੀ ਗਾਥਾ ਸੁਣਾਉਣ ਜਾ ਰਿਹਾ ਹੋਵੇ … ।
  "ਮੈ ਇੱਕ ਛੋਟਾ ਜਿਹਾ ਤਜਰਬਾ ਕਰਨਾ ਚਾਹੁੰਦਾ ਹਾਂ, ਸਰਪੰਚ ਸਾਹਿਬ ਤੁਸੀ ਦੱਸੋ, ਅਗਰ ਤੁਹਾਨੂੰ ਹੁਣ ਤੋ ਘੱਟ ਕੰਮ ਕਰਨਾ ਪਵੇ ਤੇ ਆਮਦਨ ਜਿਆਦਾ ਹੋ ਜਾਵੇ, ਪਰ ਉਸਦੇ ਨਾਲ ਨਾਲ ਕੁੱਝ ਗਰੀਬ ਪਰਵਾਰ ਵੀ ਅਮੀਰ ਹੁੰਦੇ ਹੋਣ ਤੇ ਤੁਹਾਡਾ ਕੋਈ ਨੁਕਸਾਂਨ ਨਾਂ ਹੁੰਦਾ ਹੋਵੇ ਕੀ ਤੁਸੀ ਐਸਾ ਕੰਮ ਹੋਣ ਦਿਓਗੇ ਜਾਂ ਉਸ ਨੂੰ ਰੋਕੋਗੇ ?" 
  ਦੇਬੀ ਤੋ ਇਸ ਗੱਲ ਦੀ ਆਸ ਨਹੀ ਸੀ ਕਿਸੇ ਨੂੰ।
  "ਬਿਲਕੁਲ ਹੋਣ ਦਿਆਂਗਾ ਕਾਕਾ, ਇਹਦੇ ਵਿੱਚ ਨੁਕਸਾਂਨ ਵੀ ਕੀ ਆ ?" 
  ਸਰਪੰਚ ਸਾਹਿਬ ਨੇ ਕਿਹਾ।
  "ਠੀਕ ਹੈ, ਫਿਰ ਹੁਣ ਸ਼ੁਰੂ ਕਰਦਾ ਹਾਂ, ਅਪਣੇ ਪਿੰਡ ਦੀ ਸਾਰੀ ਕਿੰਨੀ ਕੁ ਜਮੀਨ ਆ ?" 
  ਦੇਬੀ ਨੇ ਪੁੱਛਿਆ।
  "ਪੱਕਾ ਪਤਾ ਨਹੀ ਪਰ ਮੇਰੇ ਖਿਆਲ ਅਨੁਸਾਰ ਦੋ ਸੌ ਪੰਜਾਹ ਤੋ ਦੋ ਸੌ ਅੱਸੀ ਦੇ ਆਸ ਪਾਸ ਕਿੱਲੇ ਤਾ ਹੋਣਗੇ"। 
  ਸਰਪੰਚ ਸਾਹਿਬ ਯਾਦ ਕਰਦੇ ਹੋਏ ਬੋਲੇ।
  "ਇਸ ਸਾਰੀ ਜਮੀਨ ਵਿੱਚ ਕੱਚੇ ਰਾਹਾਂ, ਖਾਲੀ ਪਏ ਛੋਟੇ ਤੋੜਾਂ, ਪਾਂਣੀ ਦੀਆ ਖਾਲਾਂ ਆਦਿ ਹੇਠ ਕਿੰਨਾ ਕੁ ਰਕਬਾ ਹੋਵੇਗਾ ?" 
  ਦੇਬੀ ਨੇ ਹੋਰ ਪੁੱਛਿਆ।
  "ਇਸ ਗੱਲ ਦਾ ਤਾ ਕੋਈ ਹਿਸਾਬ ਪੱਕਾ ਨਹੀ ਪਰ ਮੋਟਾ ਮੋਟਾ ਜੇ ਸੋਚੀਏ ਤਾਂ ਦਸ ਬਾਰਾ ਕਿੱਲੇ ਤੋ ਘੱਟ ਨਹੀ ਹੋਵੇਗਾ, ਹਰ ਮੋਟਰ ਨੂੰ ਰਾਹ ਜਾਦਾ ਆ, ਕਈ ਦੂਰ ਵਾਲੀਆ ਮੋਟਰਾ ਤੇ ਜਾਦੇ ਰਾਹ ਦੀ ਲੰਬਾਈ ਕਿਲੋਮੀਟਰ ਤੇ ਕਿਸੇ ਦੀ ਦੋ ਕਿਲੋਮੀਟਰ ਤੋ ਘੱਟ ਨਹੀ ਤੇ ਫਿਰ ਪਾਂਣੀ ਦੀਆ ਖਾਲਾਂ ਦੀ ਗਿਣਤੀ ਬਥੇਰੀ ਆ"। 
  ਸਰਪੰਚ ਜੀ ਕਹਿਣ ਲੱਗੇ।
  "ਜੇ ਇਨਾ ਰਾਹਾ ਤੇ ਖਾਲਾਂ ਦੀ ਲੋੜ ਨਾ ਰਹੇ ਤੇ ਘੱਟੋ ਘੱਟ ਸੱਤਰ ਪ੍ਰਤੀਸ਼ਤ ਮੋਟਰਾਂ ਦੀ ਲੋੜ ਨਾ ਰਹੇ ਤਾਂ ਕੀ ਪਿੰਡ ਦੀ ਜਮੀਨ ਜੇ ਦੋ ਸੌ ਪੰਜਾਹ ਕਿੱਲੇ ਦੇ ਹਿਸਾਬ ਨਾਲ ਚੱਲੀਏ ਤਾਂ ਇਹ ਦੋ ਸੌ ਪੰਜਾਹ ਕਿੱਲੇ ਤੋ ਵਧ ਕੇ ਦੋ ਸੌ ਸੱਠ ਜਾਂ ਬਾਹਟ ਹੋ ਜਾਵੇਗੀ ? ਦੇਬੀ ਨੇ ਸਵਾਲ ਕੀਤਾ।
  "ਬਿਲਕੁਲ ਹੋ ਜਾਵੇਗੀ ਪਰ ਬਿਨਾ ਰਾਹ ਤੇ ਖਾਲਾਂ ਦੇ ਖੇਤੀ ਨਹੀ ਹੋ ਸਕਦੀ, ਕਾਕਾ"। 
  ਸਰਪੰਚ ਜੀ ਨੇ ਸਮਝਾਇਆ।
  "ਹੋ ਸਕਦੀ ਹੈ ਅਤੇ ਹੁਣ ਤੋ ਸੌਖੀ ਹੋ ਸਕਦੀ ਹੈ, ਇਹ ਜਿੰਮੇਵਾਰੀ ਮੇਰੀ ਹੈ ਕਿ ਕਿਵੇ ਹੋਵੇਗੀ, ਪਰ ਕੀ ਇਹ ਵੱਧਦੀ ਹੋਈ ਜਮੀਨ ਦੀ ਕਮਾਈ ਤੁਸੀ ਕੰਮੀ ਪਰਵਾਰਾ ਨੂੰ ਦੇਣ ਲਈ ਰਾਜੀ ਹੋ ਸਕਦੇ ਹੋ ?" ਹੋਰ ਸਵਾਲ ਕੀਤਾ ਦੇਬੀ ਨੇ।
  "ਪਰ ਇਹ ਹੋਣਾ ਸੰਭਵ ਨਹੀ, ਸ਼ੇਰਾ"। 
  ਸਰਪੰਚ ਜੀ ਲਈ ਇਹ ਅਣਹੋਣੀ ਗੱਲ ਸੀ।
  "ਮਾਫ ਕਰਨਾ ਬਯੁਰਗੋ, ਐਸਾ ਹੋਣਾ ਮਿੰਟਾ ਦਾ ਕੰਮ ਆ, ਪਰ ਜੇ ਆਪ ਸਭ ਹੋਣ ਦਿਓ"। 
  ਦੇਬੀ ਨੇ ਕਿਹਾ।
  "ਪਰ ਜੋ ਤੂੰ ਕਹਿ ਰਿਹਾ ਸੀ ਬਈ ਸਾਰਾ ਪਿੰਡ ਕਰਜ ਮੁਕਤ ਹੋ ਜਾਵੇਗਾ ਕੀ ਇਹ ਦਸ ਬਾਰਾ ਕਿੱਲੇ ਵਧਣ ਨਾਲ ਇਹ ਹੋ ਸਕਦਾ ?" 
  ਸਰਪੰਚ ਜੀ ਨੇ ਹੋਰ ਸਵਾਲ ਕੀਤਾ।
  "ਨਹੀ, ਸਿਰਫ ਦਸ ਕਿੱਲੇ ਵਧਣ ਨਾਲ ਨਹੀ, ਉਹਦੇ ਵਾਸਤੇ ਹੋਰ ਤਰੀਕੇ ਹਨ ਜੋ ਕਰਜ ਮੁਕਤ ਕਰਕੇ ਕਮਾਈ ਵਧਾਉਣਗੇ ਪਰ ਉਹ ਤਾਂ ਹੀ ਵਰਤੇ ਜਾ ਸਕਦੇ ਹਨ ਜੇ ਪਹਿਲੀ ਗੱਲ ਤੇ ਸਹਿਮਤੀ ਹੋ ਜਾਵੇ ਤਾਂ"। 
  ਦੇਬੀ ਨੇ ਕਿਹਾ।
  "ਸ਼ੇਰਾ ਤੂੰ ਪਹਿਲਾ ਪੂਰੀ ਗੱਲ ਦੱਸ, ਇਸ ਤਰਾ ਮੇਰੇ ਲਈ ਫੈਸਲਾ ਕਰਨਾ ਸੌਖਾ ਨਹੀ''।
  ਸਰਪੰਚ ਨੇ ਕਿਹਾ।
  "ਠੀਕ ਹੈ, ਮੰਨ ਲਓ ਜੇ ਤੁਸੀ ਸਾਰੇ ਪਹਿਲੇ ਪਵਾਇਟ ਤੇ ਸਹਿਮਤ ਹੋ ਜਾਦੇ ਹੋ ਤਾ, ਫਾਇਦਾ ਨੰਬਰ ਇੱਕ ਕਿ ਵਹਾਈ ਯੋਗ ਰਕਬਾ ਬਾਰਾ ਕਿੱਲੇ ਜਾ ਵੱਧ ਵਧ ਸਕਦਾ ਹੈ, ਸਾਡੇ ਪਿੰਡ ਕੰਮੀਆ ਦੇ ਸਿਰਫ ਛੇ ਘਰ ਹਨ, ਇਨਾ ਨੂੰ ਦੋ ਦੋ ਕਿੱਲੇ ਦੀ ਕਮਾਈ ਵੀ ਮਿਲ ਸਕਦੀ ਹੈ ਤੇ ਕਿਸੇ ਦੂਸਰੇ ਦੀ ਜਮੀਨ ਘਟਦੀ ਵੀ ਨਹੀ, ਨੰਬਰ ਦੋ ਇਹ ਕਿ ਇਸ ਢਾਈ ਸੌ ਕਿੱਲੇ ਨੂੰ ਵਾਹੁਣ ਵਾਲੇ ਜੋ ਪਿੰਡ ਵਿੱਚ ਚੌਦਾਂ ਪੰਦਰਾ ਟਰੈਕਟਰ ਹਨ ਤੇ ਜਿਨਾ ਵਿੱਚੋ ਅੱਧੇ ਹਰ ਸੀਜਨ ਤੇ ਖਰਾਬ ਹੋ ਕੇ ਝੋਨਾ ਆਦਿ ਲੇਟ ਹੋਣ ਵਿੱਚ ਹੀ ਸਹਾਈ ਨਹੀ ਹੁੰਦੇ ਸਗੋ ਸਬੰਧਿਤ ਜਿਮੀਦਾਰ ਦੀ ਜੇਬ ਦਾ ਕਬਾੜਾ ਵੀ ਕਰਦੇ ਹਨ ਤੇ ਇਸ ਤਰਾ ਝੋਨਾ ਲੱਗਣ ਤੋ ਪਹਿਲਾ ਹੀ ਉਹ ਹੋਰ ਕਰਜਾਈ ਹੋ ਜਾਦਾ ਹੈ, ਐਸੇ ਟਰੈਕਟਰ ਵੇਚ ਦਿੱਤੇ ਜਾਣਗੇ ਅਤੇ ਵੱਡੇ ਸੱਤ ਅੱਠ ਟਰੈਕਟਰ ਜਿਨਾ ਨੂੰ ਚੌਵੀ ਘੰਟੇ ਚਲਾਇਆ ਜਾ ਸਕਦਾ ਹੈ ਖਰੀਦੇ ਜਾ ਸਕਦੇ ਹਨ, ਘੱਟ ਰਿਪੇਅਰ, ਘੱਟ ਤੇਲ ਦਾ ਖਰਚ ਤੇ ਛੇਤੀ ਵਹਾਈ ਨਾਲ ਹਰ ਫਸਲ ਮੌਕੇ ਤੇ ਬੀਜੀ ਤੇ ਸੰਭਾਲੀ ਜਾ ਸਕਦੀ ਹੈ,ਇਸ ਤੋ ਅੱਗੇ, ਜਿੰਨੇ ਪੀਟਰ ਤੇ ਲਿਸਟਰ ਇੰਜਣ ਚੱਲ ਰਹੇ ਹਨ ਤੇ ਤਿੰਨ ਤੇ ਪੰਜ ਦੇ ਬੋਰ ਦੀਆ ਮੋਟਰਾ ਦੀ ਛੁੱਟੀ ਕਰ ਕੇ ਵੱਡੇ ਬੋਰ ਕੀਤੇ ਜਾ ਸਕਦੇ ਹਨ, ਜਿਨਾ ਨਾਲ ਘੱਟ ਬੋਰਾ ਤੋ ਵੱਧ ਪਾਣੀ ਲਿਆ ਜਾ ਸਕਦਾ ਹੈ ਤੇ ਕੁੱਝ ਬਿੱਲ ਹੋਰ ਘੱਟ ਕੀਤੇ ਜਾ ਸਕਦੇ ਹਨ, ਖਾਲਾਂ ਦੀ ਥਾਂ ਅੰਡਰਗਰਾਉਡ ਪਾਈਪ ਲਾਈਨ ਪਾ ਕੇ ਪਾਂਣੀ ਹਰ ਥਾ ਪਹੁੰਚਾਇਆ ਜਾ ਸਕਦਾ ਹੈ, ਇਸ ਨਾਲ ਖਾਲਾਂ ਦੀ ਘੜਾਈ, ਲਿਪਾਈ ਆਦਿ ਦਾ ਕੰਮ ਖਤਮ ਕਰ ਕੇ ਖੇਚਲ ਘੱਟ ਕੀਤੀ ਜਾ ਸਕਦੀ ਹੈ, ਇਸ ਤੋ ਅੱਗੇ ਖੇਤਾ ਨੂੰ ਛੋਟੇ ਛੋਟੇ ਫਾਰਮਾ ਦੀ ਜਗਾ ਇੱਕ ਵੱਡੇ ਫਾਰਮ ਦਾ ਨਾਮ ਦੇ ਕੇ ਅਤੇ ਆੜਤੀਏ ਨੂੰ ਵਿੱਚੋ ਕੱਢ ਕੇ ਖੁਦ ਅਪਣੀ ਆੜਤ ਖੋਲੀ ਜਾ ਸਕਦੀ ਹੈ ਅਤੇ ਇਸਦਾ ਜੋ ਫਾਇਦਾ ਹੈ ਉਸ ਬਾਰੇ ਮੈਨੂੰ ਦੱਸਣ ਦੀ ਲੋੜ ਨਹੀ, ਅਪਣੀ ਆੜਤ ਹੋਣ ਤੇ ਅਪਣੀ ਫਸਲ ਵਧੀਆ ਤਰੀਕੇ ਨਾਲ ਅਤੇ ਚੰਗੇ ਭਾਅ ਤੇ ਵੇਚੀ ਜਾ ਸਕਦੀ ਹੈ, ਮੰਡੀ ਵਿੱਚ ਜੋ ਫਸਲ ਰੁਲਦੀ ਹੈ ਉਸ ਤੋ ਵੀ ਬਚਾਅ ਹੋ ਸਕਦਾ ਹੈ, ਸਭ ਤੋ ਵੱਡਾ ਜੋ ਫਾਇਦਾ ਹੈ ਉਹ ਇਹ ਕਿ ਥਾ ਥਾਂ ਤੋ ਥੋੜੀ ਥੋੜੀ ਖਾਦ ਤੇ ਦਵਾਈ ਮਹਿੰਗੇ ਭਾਅ ਖਰੀਦਣ ਦੀ ਬਜਾਏ ਅਸੀ ਸਿੱਧੀ ਖਰੀਦ ਕਰਾਂਗੇ ਜਿਵੇ ਡੇਅਰੀ ਤੇ ਪੋਲਟਰੀ ਤੇ ਹੋ ਰਹੀ ਹੈ, ਇਸ ਨਾਲ ਜੋ ਬੱਚਤ ਹੋਵੇਗੀ ਉਹ ਕਾਫੀ ਹੈ ਜਿਮੀਦਾਰ ਦਾ ਲੱਕ ਟੁੱਟਣ ਤੋ ਬਚਾਉਣ ਲਈ , ਜੋ ਛੋਟੇ ਜਿਮੀਦਾਰ ਅਪਣੇ ਕੰਮ ਸਹੀ ਤਰੀਕੇ ਨਾਲ ਨਾ ਕਰ ਸਕਣ ਤੇ ਪਿੰਡ ਨੂੰ ਕਰਜਾਈ ਕਰ ਰਹੇ ਹਨ ਉਨਾ ਤੇ ਰੋਕ ਲੱਗ ਜਾਵੇਗੀ, ਕਰਜ ਮੁਕਤ ਜਿਮੀਦਾਰ ਦੂਸਰੇ ਨੂੰ ਦੁਖੀ ਕਰਨ ਤੇ ਦੁਖੀ ਦੇਖਣ ਵਿੱਚ ਦਿਲਚਸਪੀ ਨਹੀ ਲਵੇਗਾ, ਖੁਸ਼ ਰਹੇਗਾ, ਇਸ ਤੋ ਇਲਾਵਾ ਬੇਲੋੜੀਆਂ ਰਸਮਾ ਨੂੰ ਰੋਕ ਕੇ ਬੇਲੋੜੇ ਖਰਚੇ ਬੰਦ ਕਰਕੇ ਭਵਿੱਖ ਵਿੱਚ ਚੱਕੇ ਜਾਂਣ ਵਾਲੇ ਕਰਜ ਤੇ ਰੋਕ ਥਾਮ ਲੱਗੇਗੀ ਤੇ ਪਹਿਲੇ ਕਰਜ ਛੇਤੀ ਵਾਪਿਸ ਕੀਤੇ ਜਾ ਸਕਣਗੇ, ਫਾਇਦਿਆ ਦੀ ਲਿਸਟ ਬਹੁਤ ਲੰਬੀ ਹੈ ਪਰ ਫਿਲਹਾਲ ਮੈ ਆਪ ਦਾ ਪ੍ਰਤੀਕਰਮ ਜਾਨਣਾ ਚਾਹੁੰਦਾ ਹਾਂ"। 
  ਕਹਿ ਕੇ ਦੇਬੀ ਨੇ ਗੱਲ ਰੋਕੀ।
  "ਕਿੰਨਾ ਜਬਰਦਸਤ ਤੇ ਸਧਾਰਨ ਜਿਹਾ ਪਲੈਨ ਆ, ਹਰ ਗੱਲ ਮਨ ਨੂੰ ਲਗਦੀ ਆ, ਪਰ ਕਿਸੇ ਦੀ ਪੰਜ ਕਿੱਲੇ ਤੇ ਕਿਸੇ ਦੀ ਪੰਜਾਹ ਕਿੱਲੇ ਆ ਉਹ ਬਰਾਬਰ ਕਿਵੇ ਹੋ ਸਕਦਾ''? 
  ਸਰਪੰਚ ਨੇ ਜਰੂਰੀ ਮੁੱਦਾ ਖੜਾ ਕੀਤਾ।
  "ਇਸ ਬਾਰੇ ਮੈਂ ਵੀ ਸੋਚ ਚੁੱਕਾ ਹਾਂ, ਜਿੰਨੀ ਕਿਸੇ ਦੀ ਜਮੀਨ ਹੈ ਉਸਦੀ ਕਮਾਈ ਉਸੇ ਹਿਸਾਬ ਨਾਲ ਹੋਵੇਗੀ, ਇਸ ਨੂੰ ਪ੍ਰਤੀਸ਼ਤ ਦੇ ਹਿਸਾਬ ਨਾਲ ਕਰ ਕੇ ਇੱਕ ਇਕ ਪੈਸੇ ਦਾ ਸਾਫ ਸੁਥਰਾ ਹਿਸਾਬ ਕੀਤਾ ਜਾ ਸਕਦਾ ਆ, ਜੇ ਕੁੱਲ ਢਾਈ ਸੋ ਕਿੱਲਾ ਹੈ ਅਤੇ ਸਿਰਫ ਇੱਕ ਬੰਦੇ ਦੇ ਹੀ ਪੰਜਾਹ ਕਿੱਲੇ ਹਨ ਤਾਂ ਸਾਫ ਜਾਹਰ ਹੈ ਕਿ ਵੀਹ ਪ੍ਰਤੀਸ਼ਤ ਰਕਬਾ ਹੋਣ ਕਾਰਨ ਕੁੱਲ ਕਮਾਈ ਦਾ ਵੀਹ ਪ੍ਰਤੀਸ਼ਤ ਉਸ ਪਰਵਾਰ ਦਾ ਹੋਵੇਗਾ"। 
  ਦੇਬੀ ਨੇ ਖੁਲਾਸਾ ਕੀਤਾ।
  "ਇਹ ਤਾਂ ਠੀਕ ਆ, ਫਿਰ ਕਿਸੇ ਦਾ ਕੋਈ ਨੁਕਸਾਂਨ ਨਹੀ"। 
  ਦਲੀਪ ਨੇ ਹਾਮੀ ਭਰੀ।
  "ਇਹ ਤਾਂ ਛੋਟੇ ਫਾਇਦੇ ਹਨ, ਵੱਡੇ ਫਾਇਦੇ ਕੁੱਝ ਇਸ ਤਰਾਂ ਹਨ ਕਿ ਜੇ ਰਾਹ ਨਹੀ ਰਹਿਣਗੇ ਤਾਂ ਰਾਹਾਂ ਤੋ ਹੋਣ ਵਾਲੇ ਝਗੜੇ ਨਹੀ ਰਹਿਣਗੇ, ਜੇ ਖਾਲ ਨਹੀ ਤਾਂ ਖਾਲ ਤੋ ਹੋਣ ਵਾਲਾ ਝਗੜਾ ਨਹੀ, ਜੇ ਪਾਂਣੀ ਦੀ ਕਮੀ ਨਹੀ ਤਾਂ ਪਾਣੀ ਦੀ ਵੰਡ ਤੋ ਝਗੜਾ ਨਹੀ ਤੇ ਥਾਣੇ ਜਾਂਣ ਦੀ ਲੋੜ ਨਹੀ, ਸੱਟਾਂ ਨਹੀ ਲੱਗਣਗੀਆ, ਕਤਲ ਨਹੀ ਹੋਣਗੇ, ਇੱਕ ਦੂਜੇ ਨਾਲ ਈਰਖਾ ਖਤਮ ਹੋਵੇਗੀ ਕਿਉਕਿ ਖੇਤਾ ਵਿੱਚ ਖੜੀ ਫਸਲ ਸਾਰਿਆ ਦੀ ਆ, ਹੁਣ ਤੋ ਵੱਧ ਵਕਤ ਕੋਲ ਹੋਵੇਗਾ, ਕੁੱਝ ਗੱਲਾਂ ਵਿਚਾਰਨ ਦੇ ਮੌਕੇ ਮਿਲਣਗੇ, ਪਰੇਮ ਵਧੇਗਾ ਤੇ ਗੁਰੂ ਦੀ ਕਿਰਪਾ ਹੋਵੇਗੀ"। ਦੇਬੀ ਦੀ ਹਰ ਗੱਲ ਨੂੰ ਮੌਜੂਦ ਲੋਕ ਇਵੇ ਸੁਣ ਰਹੇ ਸਨ ਜਿਵੇ ਕੋਈ ਰੱਬ ਦਾ ਭੇਜਿਆ ਬੰਦਾ ਲੋਕਾ ਦੇ ਦੁੱਖਾ ਨੂੰ ਦੂਰ ਕਰਨ ਦਾ ਨੁਸਖਾ ਦੱਸ ਰਿਹਾ ਹੋਵੇ।
  "ਗੱਲ ਤਾਂ ਬੜੀ ਸਾਫ ਆ ਵੀਰ ਦੀ, ਐਨੀ ਸਿੱਧੀ ਜਿਹੀ ਗੱਲ ਕਿਸੇ ਹੋਰ ਦੇ ਮਨ ਵਿੱਚ ਕਿਉ ਨਹੀ ਆਈ ?" 
  ਪੰਮੀ ਨੇ ਹਿੱਸਾ ਲਿਆ, ਦੀਪੀ ਅਪਣੇ ਯਾਰ ਦੇ ਆਈਡੀਏ ਤੇ ਕੁਰਬਾਂਨ ਜਾ ਰਹੀ ਸੀ, ਉਹ ਸੋਚਦੀ ਸੀ ਕਿ ਇਸ ਹੀਰਿਆ ਦੀ ਖਾਂਣ ਵਿੱਚੋ ਹੋਰ ਪਤਾ ਨਹੀ ਕੀ ਕੀ ਨਿਕਲੇਗਾ।
  "ਸਵਾਲ ਇਹ ਨਹੀ ਹੈ ਕਿ ਕਿਸ ਦੇ ਦਿਮਾਗ ਵਿੱਚ ਆਈ, ਸਵਾਲ ਇਹ ਹੈ ਕਿ ਸਾਡੇ ਕੋਲ ਮੌਜੂਦ ਹੈ ਇਹ ਮਲਮ, ਜਰੂਰਤ ਸਿਰਫ ਜਖਮਾਂ ਤੇ ਲਾਉਣ ਦੀ ਹੈ, ਤੇ ਉਨਾ ਨੂੰ ਸਮਝਾਉਣ ਦੀ ਹੈ ਜੋ ਅਪਣੇ ਜਖਮ ਲੁਕੋ ਕੇ ਰੱਖਣੇ ਚਾਹੁੰਦੇ ਹਨ"। 
  ਦੇਬੀ ਨੇ ਸਿਰੇ ਦੀ ਗੱਲ ਕੀਤੀ, ਉਹ ਪਲੈਨ ਨੂੰ ਇੱਕ ਛੋਟਾ ਹਿੱਸਾ ਮੰਨਦਾ ਸੀ, ਮੇਨ ਗੱਲ ਅਮਲ ਤੇ ਆ ਕੇ ਨਿਬੜਦੀ ਆ, ਪਲੈਨ ਤਾਂ ਹਰ ਮਨ ਵਿੱਚ ਹਰ ਰੋਜ ਪੈਦਾ ਹੁੰਦੇ ਆ, ਪਰ ਜਦੋ ਕਰਨਾ ਉਦੋ ਸਭ ਭਿੱਜੀ ਬਿੱਲੀ ਬਣ ਜਾਦੇ ਆ।
  "ਪੁੱਤ ਇਹ ਗੱਲ ਸਾਰਿਆ ਵਿੱਚ ਬੈਠ ਕੇ ਕਰਨ ਵਾਲੀ ਆ ਤੇ ਮੇਰਾ ਖਿਆਲ ਆ ਬਈ ਸ਼ੁੱਭ ਕਾਂਮ ਮੇ ਦੇਰੀ ਕਿਆ, ਦੱਸ ਕਦੋ ਕੱਠ ਕਰੀਏ ?" 
  ਸਰਪੰਚ ਜੀ ਨੇ ਕਿਹਾ।
  "ਪਹਿਲਾ ਤੁਸੀ ਇਹ ਦੱਸੋ ਕਿ ਤੁਸੀ ਸਹਿਮਤ ਹੋ ?" 
  ਦੇਬੀ ਸਰਪੰਚ ਦੇ ਮਨ ਦੀ ਜਾਨਣਾ ਚਾਹੁੰਦਾ ਸੀ।
  "ਐਸੀ ਕੋਈ ਗੱਲ ਮੈਨੂੰ ਇਸ ਵਿੱਚ ਨਹੀ ਦਿਸੀ ਜਿਸ ਨਾਲ ਸਹਮਿਤ ਨਾ ਹੋਇਆ ਜਾ ਸਕੇ, ਪਰ ਅਮਲੀ ਰੂਪ ਵਿੱਚ ਮੈਨੂੰ ਬਹੁਤ ਵੱਡੀਆ ਮੁਸ਼ਕਲਾਂ ਦਿਸਦੀਆ ਹਨ, ਜਿਵੇ ਵੱਡੇ ਟਰੈਕਟਰਾਂ ਦਾ ਖਰੀਦਣਾ, ਵੱਡੇ ਬੋਰ ਕਰਨੇ ਆਦਿ"।
  ਸਰਪੰਚ ਜੀ ਨੇ ਅਪਣਾ ਤੌਖਲਾ ਦੱਸਿਆ।
  "ਜੇ ਅਸੀ ਕੱਲੇ ਕੱਲੇ ਨੇ ਇਹ ਕੰਮ ਕਰਨੇ ਹੋਣ ਤਾਂ ਸੰਭਵ ਹੀ ਨਹੀ, ਪਰ ਜੇ ਅਸੀ ਸਾਰਿਆ ਨੇ ਕਰਨੇ ਹੋਏ ਤਾਂ ਦਿਨਾਂ ਹਫਤਿਆ ਦੀ ਗੇਮ ਆ, ਪੋਲਟਰੀ ਤੇ ਡੇਅਰੀ ਤੋ ਵੀ ਸੌਖੇ ਆ"। 
  ਦੇਬੀ ਨੇ ਦੱਸਿਆ।
  "ਠੀਕ ਆ, ਫਿਰ ਅਗਲੇ ਐਤਵਾਰ ਸਾਰਿਆ ਮੋਹਰੇ ਰੱਖ ਕੇ ਦੇਖਦੇ ਆਂ ਕੀ ਵਿਚਾਰ ਹੈ, ਤੇ … ।" ਸਰਪੰਚ ਜੀ ਹਾਲੇ ਕੁੱਝ ਕਹਿਣ ਹੀ ਲੱਗੇ ਸਨ ਕਿ ਨੇੜੇ ਪਏ ਫੋਨ ਦੀ ਘੰਟੀ ਵੱਜੀ।
  "ਹੈਲੋ" । ਸਰਪੰਚ ਨੇ ਫੋਨ ਚੁੱਕਿਆ।
  "ਹਾਂ ਜੀ, ਹਜਾਰਾ ਸਿੰਘ ਜੀ, ਕਿਵੇ ਅਪਣਾ ਕੰਮ ਹੋ ਗਿਆ ? ਐਮ ਐਲ ਏ ਸਾਬ ਕਰਗੇ ਪਾਸ ਪਲਾਂਟ ਨੂੰ ?" 
  ਅੱਗਿਓ ਕਿਸੇ ਨੇ ਪੁੱਛਿਆ, ਇਹ ਸੀ ਐਮ ਐਲ ਏ ਦਾ ਛੋਟਾ ਭਰਾ ਸਰਦਾਰਾ ਸਿੰਘ, ਮਾਝੇ ਤੋ ਆ ਕੇ ਵਸੇ ਖਾਦੇ ਪੀਦੇ ਘਰ ਦਾ ਅਯਾਸ਼ ਸਰਦਾਰ, ਅੰਗਰੇਜਾਂ ਵੇਲੇ ਇਨਾਂ ਦੇ ਦਾਦੇ ਨੂੰ ਦੇਸ਼ ਨਾਲ ਕੀਤੀ ਕਿਸੇ ਗਦਾਰੀ ਦੇ ਇਨਾਮ ਵਿੱਚ ਜਗੀਰ ਮਿਲੀ ਸੀ, ਅੱਧਿਓ ਵੱਧ ਹੁਣ ਤੱਕ ਇਹ ਸਭ ਵੇਚ ਕੇ ਖਾ ਚੁੱਕੇ ਸਨ ਪਰ ਜਿਵੇ ਕਹਿੰਦੇ ਵੱਡੇ ਘਰਾਂ ਦੀਆ ਕਰੌੜੀਆ ਈ ਨੀ ਮਾਨ, ਹਾਲੇ ਬਥੇਰੀ ਜਮੀਨ ਪਈ ਸੀ, ਸ਼ਰਾਬ ਦੇ ਠੇਕੇ ਤੇ ਹੋਰ ਕਈ ਉਲਟੇ ਸਿੱਧੇ ਕਾਰੋਬਾਰ ਸਨ।
  "ਬਿਲਕੁਲ ਹੋ ਗਿਆ ਜੀ, ਬੜੀ ਮਿਹਰਬਾਨੀ ਆ ਤੁਹਾਡੀ, ਤੁਹਾਡੇ ਬਿਨਾ ਕਿੱਥੇ ਇਹ ਲੋਟ ਆਉਣਾ ਸੀ ਕੰਮ"। 
  ਸਰਪੰਚ ਨੇ ਮਸਕਾ ਮਾਰਿਆ।
  "ਗੱਲ ਈ ਕੋਈ ਨੀ ਹਜਾਰਾ ਸਿੰਘ ਜੀ, ਤੁਸੀ ਸਾਡੇ ਘਰ ਦੇ ਬੰਦੇ ਓ, ਜੇ ਤੁਹਾਡੇ ਕੰਮ ਨਾਂ ਹੋਣਗੇ ਤਾ ਫਿਰ ਹੋਰ ਕੀਹਦੇ ਹੋਣਗੇ, ਨਾਲੇ ਐਮ ਐਲ ਏ ਸਾਬ ਕਹਿੰਦੇ ਸੀ ਬਈ ਐਤਵਾਰ ਅਪਣੇ ਇੱਕ ਪਾਰਟੀ ਆ ਤੇ ਉਨਾ ਕਿਹਾ ਬਈ ਹਜਾਰਾ ਸਿੰਘ ਨੂੰ ਸਮੇਤ ਪਰਵਾਰ ਸੱਦਾ ਦਿਓ, ਜਰੂਰ ਆਉਣ"। ਸਰਦਾਰਾ ਸਿੰਘ ਨੇ ਐਮ ਐਲ ਏ ਦਾ ਹੁਕਮ ਸੁਣਾਇਆ।
  "ਧੰਨਭਾਗ ਸਾਡੇ, ਜੇ ਉਹ ਸਾਨੂੰ ਇਸ ਯੋਗ ਸਮਝਦੇ ਆ ਤਾ, ਜਰੂਰ ਆਵਾਗੇ"। 
  ਸਰਪੰਚ ਨੇ ਖੁਸ਼ ਹੁੰਦੇ ਕਿਹਾ।
  "ਬਾਕੀ ਜੋ ਪਰੋਗਰਾਮ ਹੈ ਉਹ ਉਨਾ ਦਾ ਪੀ ਏ ਫੋਨ ਕਰ ਕੇ ਦੱਸ ਦੇਊਗਾ, ਮੈਨੁੰ ਤਾ ਹੁਕਮ ਹੋਇਆ ਸੀ ਬਈ ਖੁਦ ਫੋਨ ਕਰ ਕੇ ਕਹਾ, ਸੋ ਆਉਣ ਦੀ ਤਾਕੀਦ ਆ"। 
  ਕਹਿ ਕੇ ਸਰਦਾਰਾ ਸਿੰਘ ਨੇ ਫਤਿਹ ਬੁਲਾ ਕੇ ਫੋਨ ਕੱਟ ਦਿੱਤਾ।
  "ਕੌਣ ਸੀ ?" ਦੀਪੀ ਦੀ ਮਾ ਨੇ ਪੁੱਛਿਆ।
  "ਸਰਦਾਰਾ ਸਿਓ ਸੀ ਕਹਿੰਦਾ ਐਮ ਐਲ ਏ ਦੇ ਘਰ ਅਗਲੇ ਐਤਵਾਰ ਪਾਰਟੀ ਆ, ਆਪਾਂ ਸਾਰਿਆ ਨੂੰ ਸੱਦਿਆ"।
  ਸਰਪੰਚ ਨੇ ਸੋਚਦੇ ਜਿਹੇ ਨੇ ਦੱਸਿਆ, ਐਮ ਐਲ ਏ ਦਾ ਨਾ ਸੁਣ ਦੇਬੀ ਤੇ ਦੀਪੀ ਦੇ ਮੂੰਹ ਦਾ ਸਵਾਦ ਈ ਖਰਾਬ ਹੋ ਗਿਆ, ਐਮ ਐਲ ਏ ਦਾ ਪਿੰਡ ਤਾ ਬਹੁਤਾ ਦੂਰ ਨਹੀ ਸੀ ਪਰ ਰਿਹਾਇਸ਼ ਅੱਜ ਕੱਲ ਚੰਡੀਗੜ ਵਾਲੀ ਕੋਠੀ ਵਿੱਚ ਸੀ, ਉਥੇ ਹੀ ਜਨਤਾ ਦੀ ਖੁੰਭ ਠੱਪੀ ਜਾਂਦੀ ਸੀ, ਚੰਗੇ ਮਾੜੇ ਕੰਮ ਸਭ ਹੈਡਕਵਾਰਟਰ ਤੋ ਪਾਸ ਹੁੰਦੇ ਸਨ।
  "ਚਲੋ ਵਧੀਆ, ਉਥੇ ਪਾਰਟੀ ਤੇ ਹੋਰ ਕਈ ਵੱਡੇ ਲੋਕ ਮਿਲਦੇ ਆ, ਕੰਮ ਕਰਉਣੇ ਸੌਖੇ ਹੋ ਜਾਂਣਗੇ"। 
  ਦਲੀਪ ਨੂੰ ਐਮ ਐਲ ਏ ਦੇ ਘਰੋ ਆਇਆ ਸੱਦਾ ਇੱਕ ਲਾਟਰੀ ਵਰਗਾ ਲੱਗਿਆ, ਬੈਠੇ ਬੈਠੇ ਕਾਫੀ ਸਮਾਂ ਲੰਘ ਗਿਆ ਸੀ, ਸੱਜਣਾ ਨੇ ਰੀਝ ਨਾਲ ਬਣਾਈ, ਚਟਣੀ, ਖੀਰ ਤੇ ਰੋਟੀ ਨਾਲ ਭਿੰਡੀਆ ਦੀ ਸਬਜੀ ਮੋਹਰੇ ਲਿਆ ਪਰੋਸੀ।
  "ਲਓ ਹੁਣ ਕੁੱਝ ਖਾ ਪੀ ਵੀ ਲਓ, ਮੁੰਡੇ ਦਾ ਬੋਲਦੇ ਦਾ ਸੰਘ ਸੁੱਕ ਗਿਆ ਹੋਣਾ"। 
  ਮੰਮੀ ਨੇ ਕਿਹਾ।
  "ਲੈ ਬਈ ਤੇਰੇ ਨਾਲ ਸਾਨੂੰ ਵੀ ਭਿੰਡੀਆ ਖਾਣੀਆ ਪੈਣੀਆ"। 
  ਕਹਿ ਕੇ ਦਲੀਪ ਨਾਲ ਰੋਟੀ ਖਾਣ ਲੱਗ ਪਿਆ।
  ਦੇਬੀ ਨੂੰ ਪਤਾ ਸੀ ਬਈ ਸੱਜਣਾਂ ਨੂੰ ਮਸਾਂ ਮੌਕਾ ਮਿਲਿਆ ਉਸਦੀ ਸੇਵਾ ਕਰਨ ਦਾ, ਪਹਿਲੀ ਬੁਰਕੀ ਪਾਉਦਿਆ ਹੀ ਸਰੂਰ ਜਿਹਾ ਆ ਗਿਆ, ਮੇਜ ਤੇ ਪਈ ਹਰ ਚੀਜ ਨੂੰ ਸੱਜਣਾ ਦੇ ਹੱਥ ਲੱਗ ਚੁੱਕੇ ਸਨ, ਖਾਣਾ ਪਰੋਸਣ ਦਾ ਸਲੀਕਾ ਹੀ ਦੱਸਦਾ ਸੀ ਕਿ ਬਣਾਉਣ ਵੇਲੇ ਕਿੰਨਾ ਪਰੇਮ ਰਿਹਾ ਹੋਵੇਗਾ, ਐਸੇ ਚੋਰੀ ਚੋਰੀ ਕੀਤੇ ਜਾ ਰਹੇ ਪਰੇਮ ਦੀ ਵੀ ਅਪਣੀ ਭਾਸ਼ਾ ਹੈ, ਸਰੀਰ ਭਾਵੇ ਇਨੀ ਦੂਰ ਪਰ ਆਨੰਦ ਦੀ ਘਣਤਾ, ਪਰੇਮ ਦੀ ਗਹਿਰਾਈ, ਵਲਵਲਿਆ ਦੇ ਹੜ ਰੋਕੇ ਨਹੀ ਰੁਕਦੇ, ਦੇਬੀ ਨੂੰ ਲਗਦਾ ਸੀ ਜਿਵੇ ਖਾਣੇ ਦੇ ਰੂਪ ਵਿੱਚ ਸੱਜਣ ਉਹਦੇ ਅੰਦਰ ਪਰਵੇਸ਼ ਕਰ ਰਹੇ ਹੋਣ, ਜਿਵੇ ਇੱਕ ਅਗੰਮੀ ਮਿਲਨ ਹੋ ਰਿਹਾ ਹੋਵੇ, ਇਹ ਪਰੇਮ ਵਾਕਿਆ ਹੀ ਸਵਰਗ ਦਾ ਉਹ ਫਲ ਹੈ ਜਿਸ ਨੂੰ ਖਾਂਣ ਲਈ ਰੱਬ ਨੇ ਆਦਮ ਤੇ ਏਵਾ ਨੂੰ ਮਨਾਂ ਕੀਤਾ ਸੀ ? ਸ਼ਾਇਦ ਪਹਿਲਾਂ ਉਹ ਇੱਕ ਦੂਸਰੇ ਨੂੰ ਬਿਲਕੁਲ ਇਵੇ ਹੀ ਚਾਹੁੰਦੇ ਹੋਣ ਜਿਵੇ ਦੇਬੀ ਤੇ ਦੀਪੀ ? ਤੇ ਫਿਰ ਉਨਾ ਵੀ ਉਹ ਫਲ ਖਾ ਲਿਆ ਹੋਵੇ ਜਿਸਨੂੰ ਕਾਂਮ ਕਹਿੰਦੇ ਹਨ ? ਇਸੇ ਲਈ ਭਾਰਤੀ ਸਮਾਜ ਨੇ ਪਹਿਰੇ ਇਨੇ ਸਖਤ ਕਰ ਦਿੱਤੇ ਹਨ ਕਿ ਇਸ ਫਲ ਨੂੰ ਏਨੀ ਜਲਦੀ ਨਹੀ ਖਾਣ ਦੇਣਾ, ਹਰ ਕੋਈ ਇਹ ਚਾਹੁੰਦਾ ਹੈ ਕਿ ਮੈ ਤਾਂ ਭਾਵੇ ਇਹ ਫਲ ਹਰ ਰੋਜ ਚਖਾਂ, ਅਪਣੇ ਬਾਗ ਦਾ ਵੀ, ਗਵਾਂਢੀਆ ਦੇ ਬਾਗ ਦਾ ਵੀ ਤੇ ਹੋਰ ਵੀ ਜੇ ਕੋਈ ਜੰਗਲੀ ਫਲ ਏਧਰ ਓਧਰ ਬੀਆਬਾਂਨ ਵਿੱਚ ਕੱਲਾ ਮਿਲ ਜਾਵੇ, ਭਾਵੇ ਜਹਿਰੀਲਾ ਹੀ ਹੋਵੇ ਪਰ ਬਿਨਾ ਚੱਖੇ ਕਿਵੇ ਪਤਾ ਲੱਗੇਗਾ ?
                        ਪਰ ਕੋਈ ਹੋਰ ਜਦੋ ਚੱਖੇ ਤਾ ਫਿਰ ਰੌਲਾ ਪਾ ਦੇਣਾ ਆ ਔਹ ਦੇਖੋ ਪਿਓ ਦੀ ਦਾੜੀ ਰੋਲਤੀ, ਔਹ ਦੇਖੋ ਰਸਮਾਂ ਦਾ ਲਹੂ ਵਹਾ ਦਿੱਤਾ, ਭਾਵੇ ਏਡਜ ਨਾਂ ਦੀ ਜਹਿਰ ਇਸ ਫਲ ਦੇ ਅੰਦਰੋ ਵਹਿ ਤੁਰੇ ਪਰ ਸ਼ਾਇਦ, ਸ਼ਾਇਦ ਇਹ ਮਿੱਠਾ ਹੀ ਹੋਵੇ ? ਇਸ ਸਵਰਗੀ ਫਲ ਦੇ ਪਾ ਲੈਣ ਵਾਲੀ ਪ੍ਰਬਲ ਤਮੰਨਾ ਜੇ ਕਿਸੇ ਹੋਰ ਚੀਜ ਬਾਰੇ ਵੀ ਇਨੀ ਪ੍ਰਬਲ ਹੋਵੇ ਤਾਂ ਨਤੀਜੇ ਕੈਸੇ ਹੋਣ ? ਐਸਾ ਹੀ ਫਲ ਦੇਬੀ ਤੇ ਦੀਪੀ ਦੀ ਦੂਰੀ ਵਿਚਕਾਰ ਨਜਰ ਆ ਰਿਹਾ ਸੀ, ਰਸ ਨਾਲ ਭਰਭੂਰ ਜਿਵੇ ਅਵਾਜਾ ਮਾਰ ਰਿਹਾ ਹੋਵੇ, … 
  ਆਓ, ਪਿਆਰਿਓ ,ਆਓ, ਸੋਹਣਿਓ, ਮੈਨੂੰ ਅਪਣਾਓ, ਮੇਰੇ ਤੇ ਤੁਹਾਡਾ ਹੱਕ ਹੈ … ।
  ਇਸ ਫਲ ਨੂੰ ਖਾਂਣ ਤੋ ਰੋਕਣ ਵਾਲਿਆ ਨੂੰ ਅਸੀ ਕੈਦੋ ਲੰਙਾ ਕਹਿੰਦੇ ਆ, ਪਰ ਕੀ ਜੇ ਕੈਦੋ ਨਾਂ ਹੁੰਦੇ ਤੇ ਹਰ ਕੋਈ ਜਦੋ ਚਾਹੁੰਦਾ ਇਸ ਫਲ ਦਾ ਸੇਵਨ ਕਰ ਲੈਦਾ ਤੇ ਕਿਧਰੇ ਪਰੇਮ ਇੰਨੇ ਮਜਬੂਤ ਹੁੰਦੇ ਕਿ, ਕੋਈ ਨਹਿਰ ਚੀਰ ਦਿੰਦਾ ?
  ਕਿ ਕੋਈ ਤਖਤ ਹਜਾਰਾ ਛੱਡ, ਜੰਗਲੀ ਰੁਲਦਾ ? ਕਿ ਕੋਈ ਇੱਕ ਅੱਟੀ ਦੇ ਬਰਾਬਰ ਤੁੱਲ ਜਾਂਦਾ ਮਿਸਰ ਦੇ ਬਜਾਰਾ ਵਿੱਚ ? ਭਾਰਤੀ ਸਮਾਜ ਵਿੱਚ ਜੇ ਸੈਕੜੇ ਪਰੇਮ ਕਥਾਵਾ ਅਮਰ ਹੋਈਆ ਹਨ ਤਾਂ ਸ਼ਾਇਦ ਏਸੇ ਲਈ ਕਿ ਕੈਦੋ ਲੰਙੇ ਨੇ ਅਪਣਾ ਫਰਜ ਨਿਭਾਇਆ, ਤੇ ਯੂਰਪੀਅਨ ਸਮਾਜ ਵਿੱਚ ਅੱਜ ਦੀ ਤਰੀਕ ਵਿੱਚ ਕੋਈ ਕੈਦੋ ਬਣਨ ਲਈ ਤਿਆਰ ਨਹੀ, ਏਥੇ ਅਸੀ ਪਰੇਮੀਆ ਦੇ ਰੂਪ ਵਿੱਚ ਸਿਰਫ ਰੋਮੀਓ ਤੇ ਜੁਲੀਆ ਨੂੰ ਹੀ ਜਾਂਣਦੇ ਆ, … ।

  "ਪੁੱਤ ਨੂੰ ਲਗਦਾ ਜਿਵੇ ਬਹੁਤ ਭੁੱਖ ਲੱਗੀ ਆ"। 
  ਮੰਮੀ ਨੇ ਕਿਹਾ ਤਾਂ ਦੇਬੀ ਨੂੰ ਹੋਸ਼ ਆਇਆ, ਪਤਾ ਨਹੀ ਉਹ ਕਿੰਨੇ ਕੁ ਫੁਲਕੇ ਖਾ ਚੁੱਕਾ ਸੀ, ਖਾਂਣੇ ਦਾ ਬਹੁਤ ਖਿਆਲ ਰੱਖਣ ਵਾਲਾ ਦੇਬੀ ਖਾਣੋ ਰੁਕਣ ਦਾ ਨਾਂ ਹੀ ਨਹੀ ਸੀ ਲੈ ਰਿਹਾ, ਭਿੰਡੀਆ ਦੀ ਸਬਜੀ ਘਰਾ ਵਿੱਚ ਆਮ ਤੌਰ ਤੇ ਸ਼ਾਮ ਨੂੰ ਹੀ ਖਤਮ ਹੋ ਜਾਂਦੀ ਆ, ਦੀਪੀ ਦੇ ਪਤੀਲੇ ਵਿਚੋ ਵੀ ਸਬਜੀ ਖਾਲੀ ਹੋ ਗਈ ਸੀ ਤੇ ਹੁਣ ਚਟਣੀ, ਰਾਇਤਾ ਤੇ ਅਚਾਰ ਰਹਿ ਗਿਆ ਸੀ ਦੇਬੀ ਦੀ ਥਾਲੀ ਵਿੱਚ,
  "ਮੁੰਡਾ ਖੁੰਡਾ ਆ, ਤੁਹਾਡੇ ਨਿੱਕੇ ਨਿੱਕੇ ਫੁਲਕਿਆ ਦੀਆ ਦੋ ਤਾਂ ਬੁਰਕੀਆ ਹੁੰਦੀਆ, ਬੰਦੇ ਨੂੰ ਲਗਦਾ ਬਈ ਰੋਟੀਆ ਪਕਾਈਆ ਕਿ ਬੁਰਕੀਆ ? ਪਹਿਲਾ ਦੋ ਮੰਡੇ ਖਾਈਦੇ ਸੀ ਤੇ ਪਤਾ ਲਗਦਾ ਸੀ ਬਈ ਕੁੱਝ ਢਿੱਡ ਵਿੱਚ ਗਿਆ, ਹੁਣ ਭਾਵੇ ਪਰਾਉਣਾ ਸੰਗਦਾ ਈ ਘਰੋ ਚਲੇ ਜਾਵੇ ਬਈ ਘਰਵਾਲੇ ਤੇ ਰੋਟੀਆ ਗਿਣਨ ਲੱਗ ਪਏ"। 
  ਸਰਪੰਚ ਸਾਬ ਨੇ ਗੱਲ ਹਾਸੇ ਪਾਈ।
  "ਕਈ ਵਾਰ ਤਾਂ ਮਾਤਾ ਜੀ ਅੰਦਰ ਦੋ ਬੁਰਕੀਆ ਨੀ ਗਈਆ ਹੁੰਦੀਆ ਤੇ ਮੈਨੂੰ ਲਗਦਾ ਬਈ ਢਿੱਡ ਭਰ ਗਿਆ, ਨਿਰਭਰ ਕਰਦਾ ਆ ਬਈ ਮੇਰਾ ਮਨ ਇਸ ਖਾਣੇ ਨਾਲ ਸਹਿਮਤ ਆ ? ਜੇ ਖਾਣੇ ਵਿੱਚ ਪਰੇਮ ਦੀ ਥਾਂ ਤੇ ਮਿਰਚਾਂ ਪਈਆ ਹੋਣ ਤਾਂ ਮੇਰਾ ਮਿਹਦਾ ਭੁੱਖ ਹੜਤਾਲ ਕਰ ਦਿੰਦਾ, ਪਰ ਅੱਜ ਲਗਦਾ ਜਿਵੇ ਸਤਿਕਾਰ ਦਾ ਅਨਾਜ ਤੇ ਪਰੇਮ ਦਾ ਤੜਕਾ ਲੱਗਾ ਹੋਇਆ, ਪਤਾ ਈ ਨੀ ਲੱਗਾ ਬਈ ਕਿੰਨਾ ਕੁ ਖਾ ਗਿਆ, ਜਰਮਨ ਵਿੱਚ ਐਹੋ ਜਿਹੀ ਦਾਅਵਤ ਕਦੇ ਮਿਲੀ ਨਹੀ ਸੀ, ਜੇ ਮੈ ਇਹ ਕਹਾਂ ਕਿ ਮੇਰੇ ਜੀਵਨ ਦੀ ਇਹ ਉਹ ਪਹਿਲੀ ਦਾਅਵਤ ਹੈ ਜਿਸ ਵਿੱਚ ਮੇਰਾ ਤਨ ਤੇ ਮਨ ਪਹਿਲੀ ਵਾਰ ਪਰਸੰਨ ਹੋਇਆ ਤਾ ਗਲਤ ਨਹੀ ''। 
  ਦੇਬੀ ਦੇ ਐਸੇ ਜਵਾਬ ਦੀ ਕਿਸੇ ਨੂੰ ਉਮੀਦ ਨਹੀ ਸੀ, ਆਮ ਤੌਰ ਤੇ ਭੁੱਖੜ ਕਿਸਮ ਦੇ ਪਰਾਹੁਣੇ ਦੀ ਭੁੱਖ ਫੜੀ ਜਾਵੇ ਤਾਂ ਉਸ ਨੂੰ ਸ਼ਰਮ ਆਉਦੀ ਆ, ਤੇ ਉਹ ਫਿਰ ਖਾਣੋ ਰੁਕ ਜਾਦਾ ਪਰ ਇਹ ਦੇਬੀ ਕੁੱਝ ਹੋਰ ਹੀ ਕਹਿ ਰਿਹਾ।
  "ਓ ਬਾਈ, ਦੇਸੀ ਜਿਹੀਆ ਭਿੰਡੀਆ ਵਿੱਚ ਐਸੀ ਵੀ ਕੀ ਖਾਸ ਗੱਲ ਆ, ਮੇਰੇ ਤਾਂ ਮਸਾ ਗਲੇ ਹੇਠ ਜਾਂਦੀਆ"। 
  ਦਲੀਪ ਮੁਰਗੇ ਸ਼ੁਰਗੇ ਦਾ ਜਿਆਦਾ ਸ਼ੁਕੀਨ ਸੀ।
  "ਵੀਰਿਆ ਤੈਨੂੰ ਬਚਪਨ ਤੋ ਸਭ ਕੂਝ ਅਸਾਂਨੀ ਨਾਲ ਮਿਲ ਰਿਹਾ ਇਸੇ ਲਈ ਸਭ ਕੁੱਝ ਖਾਸ ਨਹੀ ਰਹਿ ਗਿਆ, ਤੇ ਮੈਨੂੰ ਹੁਣ ਮਿਲ ਰਿਹਾ ਮੇਰੇ ਲਈ ਇਹ ਸਵਰਗਾਂ ਦਾ ਪ੍ਰਸਾਦਿ ਆ"। 
  ਦੇਬੀ ਸੱਜਣਾ ਨੂੰ ਵੀ ਕੁੱਝ ਦੱਸ ਗਿਆ ਤੇ ਬਾਕੀਆ ਦੀ ਤਸੱਲੀ ਵੀ ਕਰਾ ਗਿਆ।
  "ਸ਼ਾਬਾਸ਼ ਪੁੱਤ, ਲੋਕ ਤਾਂ ਮੁਰਗੇ ਦੀਆ ਲੱਤਾ ਖਾ ਕੇ ਵੀ ਕਦੇ ਕਹਿ ਕੇ ਨਹੀ ਗਏ ਬਈ ਖਾਣਾ ਚੰਗਾ ਸੀ, ਤੇ ਤੂੰ ਇਨਾ ਤੁੱਛ ਜਿਹੀਆ ਚੀਜਾ ਦੀ ਐਨੀ ਸਿਫਤ ਕਰ ਰਿਹਾ"। 
  ਮੰਮੀ ਨੇ ਕਿਹਾ ਉਸਨੂੰ ਦੇਬੀ ਦੇ ਬੋਲ ਬਹੁਤ ਪਿਆਰੇ ਜਾਪੇ, ਖਾਣਾ ਖਤਮ ਹੋ ਗਿਆ, ਹੁਣ ਠੰਡੀ ਰੱਖੀ ਖੀਰ ਦੀ ਵਾਰੀ ਸੀ, ਦੇਬੀ ਦਾ ਖਾਣਾ ਕੁੱਝ ਅਜੀਬ ਜਿਹਾ ਹੁੰਦਾ ਸੀ, ਕਈ ਵਾਰ ਉਹ ਨਿੱਕੀ ਜਿਹੀ ਚੀਜ ਤੇ ਹੀ ਢੇਰੀ ਹੋ ਜਾਂਦਾ, ਤੇ ਕਈ ਵਾਰ ਲਜੀਜ ਕਿਸਮ ਦੇ ਪਕਵਾਂਨ ਉਸਦੀ ਭੁੱਖ ਨਾਂ ਜਗਾ ਸਕਦ, ਖੀਰ ਦਾ ਪਹਿਲਾ ਚਮਚ, ਜਿਵੇ ਸੱਜਣਾ ਦੇ ਰਸੀਲੇ ਬੁੱਲਾਂ ਦੀ ਸ਼ੋਹ, ਖੀਰ ਦੇ ਸਵਾਦ ਦਾ ਅਨੰਦ ਲੈਦੇ ਖਿਆਲਾਂ ਵਿੱਚ ਉਹ ਸੱਜਣਾ ਨੂੰ ਗਲਵੱਕੜੀ ਪਾਈ ਖੜਾ ਸੀ, ਸੱਜਣਾ ਦੀ ਤਿਰਛੀ ਅੱਖ 

  ਉਸ ਦੇ ਚੇਹਰੇ ਦੇ ਬਦਲਦੇ ਹਾਵ ਭਾਵ ਕੈਚ ਕਰ ਰਹੀ ਸੀ ਤੇ ਦਿਲ ਨੂੰ ਦੱਸ ਰਹੀ ਸੀ ਬਈ ਏਹ ਪੰਛੀ ਪਰੇਮ ਜਾਲ ਵਿੱਚ ਫਸਿਆ ਫੜਫੜਾ ਰਿਹਾ।
  ਨਿੱਕੀ ਜਿਹੀ ਕੌਲੀ ਵਿੱਚ ਥੋੜੀ ਜਿਹੀ ਖੀਰ … ।
  "ਜਰਮਨ ਵਿੱਚ ਐਸੀ ਖੀਰ ਲਈ ਲੋਕ ਲਾਈਨ ਲਾ ਕੇ ਖੜੇ ਹੋ ਜਾਂਣ"। 
  ਦੇਬੀ ਨੇ ਕਿਹਾ।
  "ਕੀ ਗੱਲ ਪੁੱਤ, ਉਥੇ ਕੋਈ ਖੀਰ ਨੀ ਬਣਾਉਦਾ ?" 
  ਮੰਮੀ ਨੇ ਇਵੇ ਹੈਰਾਨੀ ਨਾਲ ਪੁੱਛਿਆ ਜਿਵੇ ਖੀਰ ਦਾ ਸਾਰੀ ਦੁਨੀਆ ਵਿੱਚ ਬਣਨਾ ਲਾਜਮੀ ਹੋਵੇ।
  "ਉਥੇ ਵੀ ਲੋਕ ਦੁੱਧ ਵਾਲੇ ਚੌਲ ਖਾਦੇ ਆ, ਪਰ ਸਵਾਦ ਕੁੱਝ ਨੀ, ਅਸੀ ਕਈ ਵਾਰ ਖੁਦ ਵੀ ਬਣਾਉਦੇ ਆ ਪਰ ਗਾਵਾਂ ਦੇ ਦੁੱਧ ਤੇ ਉਹਦੇ ਵਿੱਚੋ ਵੀ ਫੈਟ ਕੱਢੀ ਹੋਈ, ਹੁਣ ਸਵਾਦ ਦਾ ਅੰਦਾਜਾ ਤੁਸੀ ਲਾ ਲਓ, ਫਿਰ ਬਾਸਮਤੀ ਚੌਲ ਨੀ ਮਿਲਦੇ"। 
  ਦੇਬੀ ਨੇ ਦੱਸਿਆ, ਯਾਦ ਰਹੇ ਸੰਨ ਅਠਾਸੀ ਦੇ ਸਮੇ ਵਿੱਚ ਕਿਤੇ ਵਿਰਲੀ ਦੁਕਾਨ ਤੇ ਹੀ ਕਿਤੇ ਭਾਰਤੀ ਮਸਾਲੇ ਆਦਿ ਮਿਲਦੇ ਸਨ, ਮੌਜੂਦਾ ਸਮੇ ਵਿੱਚ ਘਰ ਬੈਠੇ ਲੋਕ ਇੰਟਰਨੈਟ ਰਾਹੀ ਹਰ ਚੀਜ ਖਰੀਦ ਲੈਦੇ ਆ ਤੇ ਹੁਣ ਤਾਂ ਜਰਮਨ ਦੀ ਹਰ ਸੁਪਰ ਮਾਰਕੀਟ ਬਾਸਮਤੀ ਚਾਵਲ ਇਮਪੋਰਟ ਕਰ ਰਹੀ ਆ।।
  "ਇਕ ਕੌਲੀ ਹੋਰ ਹੋ ਜਾਵੇ ਤਾਂ „। 
  ਦੇਬੀ ਨੇ ਖਾਲੀ ਕੌਲੀ ਅੱਗੇ ਕਰ ਦਿੱਤੀ, ਸੱਜਣਾ ਨੂੰ ਪਤਾ ਸੀ ਕਿ ਦੇਬੀ ਖੀਰ ਦਾ ਸ਼ੌਕੀਨ ਆ, ਉਹਨੇ ਇੱਕ ਕੌਲੀ ਰੀਜਰਵ ਰੱਖੀ ਹੋਈ ਸੀ, ਦੇਬੀ ਖੁਦ ਨੂੰ ਹਲਕਾ ਫੁੱਲ ਮਹਿਸੂਸ ਕਰ ਰਿਹਾ ਸੀ, ਸੱਜਣਾ ਦੇ ਘਰ ਘਰਦਿਆ ਦੀ ਮੌਜੂਦਗੀ ਵਿੱਚ ਇਨਾ ਸਤਿਕਾਰ ਤੇ ਪਰੇਮ ਮਿਲਿਆ ਸੀ, ਉਹ ਵੀ ਬਿਨ ਮੰਗਿਆ, ਇਹਦਾ ਮਤਲਬ ਬਈ ਰੱਬ ਬਹੁਤ ਕੁੱਝ ਬਿਨ ਮੰਗਿਆ ਈ ਦੇ ਦਿੰਦਾ।
  "ਵੀਰ ਜੀ ਇੱਕ ਗੀਤ ਸੁਣਾ ਦਿਓ ਤਾਂ ਸਾਨੂੰ ਵੀ ਥੋੜਾ ਪਰਸਾਦਿ ਮਿਲ ਜਾਊ"। 
  ਪੰਮੀ ਦੀ ਇਸ ਅਚਾਨਕ ਮੰਗ ਦੀ ਕਿਸੇ ਨੂੰ ਆਸ ਨਹੀ ਸੀ।
  "ਪੰਮਿਆ, ਰੋਟੀ ਰੱਜ ਕੇ ਖਾ ਲਈ ਜਿਵੇ ਮੁੜ ਕੇ ਲੱਭਣੀ ਨਾ ਹੋਵੇ ਤੇ ਹੁਣ ਅਵਾਜ ਕਿਵੇ ਨਿਕਲੂ ?" ਦੇਬੀ ਨੂੰ ਪਤਾ ਸੀ ਇਨਾ ਰੱਜਣ ਤੋ ਬਾਅਦ ਸਾਹ ਫੁੱਲ ਜਾਂਦਾ।
  "ਨਖਰੇ ਨਾਂ ਕਰੋ ਵੀਰ ਜੀ, ਤੁਸੀ ਕਿਹੜਾ ਸਾਰੇ ਪਿੰਡ ਨੂੰ ਸੁਨਾਉਣਾ, ਜਰਾ ਹੌਲੀ ਹੌਲੀ ਸੁਣਾ ਦਿਓ"। 
  ਪੰਮੀ ਨੇ ਜਿਦ ਫੜ ਲਈ, ਦੇਬੀ ਇਸ ਗੱਲ ਤੋ ਬੇਖਬਰ ਸੀ ਬਈ ਅਸਲ ਵਿੱਚ ਇਹ ਮੰਗ ਸੱਜਣਾ ਦੀ ਸੀ ਤੇ ਪੰਮੀ ਰਾਹੀ ਕਹਾਈ ਗਈ ਸੀ।
  "ਹੁਣ ਜੇ ਪੰਮਾ ਨਰਾਜ ਹੋ ਗਿਆ ਤਾਂ ਰੱਬ ਨਾ ਰੁੱਸ ਜਾਵੇ, ਚਲੋ ਕੋਸ਼ਿਸ਼ ਕਰ ਕਰ ਦੇਖ ਲੈਦੇ ਆ, ਕੀ ਸੁਣਨਾਂ ?" 
  ਦੇਬੀ ਨੇ ਨਾਲ ਹੀ ਸਵਾਲ ਕਰ ਦਿੱਤਾ।
  "ਕੁਝ ਅਲੱਗ ਜਿਹਾ, ਕੁੱਝ ਖੁਸ਼ੀ ਭਰਿਆ"। 
  ਪੰਮੀ ਨੇ ਕਿਹਾ।


  "ਇਹ ਤਾਂ ਮੁਸ਼ਕਲ ਆ, ਅਲੱਗ ਜਿਹਾ ਤਾਂ ਹੋ ਸਕਦਾ ਪਰ ਖੁਸ਼ੀ ਭਰੇ ਗੀਤਾਂ ਤੇ ਕਲਮ ਈ ਨੀ ਚੱਲਦੀ, ਜਦੋ ਸਾਰੇ ਜਹਾਨ ਦੇ ਦੁੱਖ ਦੇਖਦਾਂ ਆ ਤਾ ਲਗਦਾ ਬਈ ਖੁਸ਼ੀ ਕਿਸ ਗੱਲ ਦੀ ਮਨਾਈਏ ? ਅੱਜ ਕੱਲ ਖੁਸ਼ ਉਹੀ ਹੋ ਸਕਦਾ ਜਿਸ ਨੂੰ ਵਾਤਾਵਰਣ ਵਿੱਚ ਛਾਇਆ ਲੋਕਾਂ ਦਾ ਦੁੱਖ ਨਜਰ ਨਾਂ ਆਉਦਾ ਹੋਵੇ ਜਾਂ ਪੈਗ ਲਾ ਕੇ ਮਦਹੋਸ਼ ਹੋ ਚੁੱਕਾ ਹੋਵੇ, ਸੋਚ ਚੇਤੰਨ ਹੋਵੇ ਤੇ ਖੁਸ਼ੀ ਦੀਆ ਗੱਲਾਂ ਹੋ ਸਕਣ, ਐਸਾ ਕੋਈ ਕਾਰਣ ਮੈਨੂੰ ਨਜਰ ਨਹੀ ਆਉਦਾ"। 
  ਦੇਬੀ ਦੀਆ ਇਨਾ ਗੱਲਾ ਦਾ ਕੀ ਜਵਾਬ ਹੋ ਸਕਦਾ ਸੀ।
  "ਚਲੋ ਅਲੱਗ ਜਿਹਾ ਹੀ ਕਾਫੀ ਆ, ਕਿਤੇ ਤੁਸੀ ਅਪਣਾ ਇਰਾਦਾ ਈ ਨਾ ਬਦਲ ਦਿਓ"। 
  ਪੰਮੀ ਨੇ ਜਲਦੀ ਗੱਲ ਸੰਭਾਲ ਲਈ।
  "ਇਹ ਲਾਈਨਾ ਮੈ ਕੁੱਝ ਸਾਲ ਪਹਿਲਾ ਉਸ ਵਕਤ ਲਿਖੀਆ ਸੀ ਜਦੋ ਮੈ ਭਾਰਤ ਦੇ ਪੁਰਾਂਤਨ ਸਮੇ ਵਿੱਚ ਚਲਦੀ ਸਤੀ ਪ੍ਰਥਾ ਬਾਰੇ ਲੇਖ ਪੜਿਆ ਤੇ ਨਾਲ ਹੀ ਅੱਜ ਦੇ ਸਮੇ ਵਿੱਚ ਦਾਜ ਕਾਰਨ ਨੂੰਹਾਂ ਨੇੜੇ ਫਟਦੇ ਸਟੋਪਾਂ ਬਾਰੇ ਸੁਣਿਆਂ ਤੇ ਪੜਿਆ, ਇੱਕ ਨਵ ਵਿਆਹੁਤਾ ਨੂੰ ਸਾੜੇ ਜਾਣ ਦਾ ਜਿਕਰ ਹੈ ਇਨਾ ਲਾਈਨਾ ਵਿੱਚ, ਬੇਹਤਰ ਆ ਮੈ ਨਾ ਸੁਣਾਵਾ, ਐਵੇ ਉਦਾਸ ਹੋ ਜਾਓਗੇ ?" 
  ਦੇਬੀ ਨੇ ਫਿਰ ਸਵਾਲੀਆ ਨਜਰਾਂ ਨਾਲ ਦੇਖਿਆ।
  "ਨਹੀ, ਬਾਈ ਸਦਾ ਖੁਸ਼ੀ ਵੀ ਨੀ ਸੋਹਦੀ ਕਦੇ ਕਦੇ ਉਦਾਸੀ ਵੀ ਚੰਗੀ ਆ"। 
  ਕਹਿ ਕੇ ਦਲੀਪ ਨੇ ਨਾ ਗਾਉਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ।
  "ਜਿਵੇ ਤੁਹਾਡੀ ਇੱਛਾ „। 
  ਤੇ ਨਾਲ ਹੀ ਅੱਖਾ ਬੰਦ, ਚੇਹਰੇ ਤੇ ਦਰਦ ਅਚਾਂਨਕ ਇਵੇ ਆ ਗਿਆ ਜਿਵੇ ਬੂਹੇ ਤੇ ਹੀ ਖੜਾ ਹੋਵੇ … 

  "ਔਹ ਸੜ ਚੱਲੀ ਔਹ ਮੁੱਕ ਚੱਲੀ ਇੱਕ ਸੋਹਲ ਜਿਹੀ ਮੁਟਿਆਰ ਹਾਏ,
  ਕੋਈ ਸੱਦੋ ਇਹਦੇ ਬਾਬੁਲ ਨੂੰ, ਕੋਈ ਵੀਰ ਨੂੰ ਭੇਜੋ ਤਾਰ ਹਾਏ … 
  ਵਿੱਚ ਬਘਿਆੜਾਂ ਫਸ ਗਈ ਏ ਅੱਜ, ਹਿਰਨੀ ਇੱਕ ਨਿਮਾਣੀ, 
  ਕੋਈ ਆਣ ਬਚਾਓ ਉਏ, ਨਹੀ ਤਾ ਰਾਖ ਇਦੀ ਹੋ ਜਾਣੀ
  ਕੋਈ ਆਂਣ … 

  ਓਹਦੇ ਹੱਥ ਵਿੱਚ ਚੂੜਾ ਫੱਬਦਾ ਏ, ਮੱਥੇ ਤੇ ਟਿੱਕਾ ਸੱਜਦਾ ਏ    
  ਓਹਦੀ ਕੁੱਖ ਵਿੱਚ ਮੈਨੂੰ ਲੱਗਦਾ ਏ ਜਿਓ ਲੁਕਿਆ ਹੋਰ ਪਰਾਂਣੀ,
  ਕੋਈ ਆਂਣ ਬਚਾਓ … ।।

  ਸਾਰੀ ਖਬਰ ਹੈ ਪਿੰਡ ਦਿਆ ਲੋਕਾ ਨੂੰ, ਬੇਸ਼ਰਮ ਜਿਹੇ ਡਰਪੋਕਾ ਨੂੰ
  ਲਹੂ ਪੀਣੀਆ ਇਹਨਾ ਜੋਕਾਂ ਨੂੰ ਕੋਈ ਭੇਜੋ ਵੇ ਕਾਲੇ ਪਾਣੀ,
  ਕੋਈ ਆਂਣ … ।।



  ਔਹ ਦੇਖੋ ਭਾਂਭੜ ਨੱਚਦਾ ਏ, ਵਿੱਚ ਸੋਹਣਾ ਜਿਸਮ ਇੱਕ ਮੱਚਦਾ ਏ
  ਜਾਲਮ ਦਾ ਚਿਹਰਾ ਹੱਸਦਾ ਏ, ਕੋਈ ਬਣੇ ਮਜਲੂਮ ਦਾ ਹਾਂਣੀ,
  ਕੋਈ ਆਂਣ … 

  ਓਹਨੂੰ ਕਬਰਾਂ ਦੇ ਵੱਲ ਲੈ ਗਏ ਨੇ, ਸਟੋਪ ਫਟ ਗਿਆ ਸਭ ਨੂੰ ਕਹਿ ਗਏ ਨੇ
  ਓਹਦੇ ਵੀਰੇ ਰਾਹ ਵਿੱਚ ਰਹਿ ਗਏ ਨੇ ਮਾਪੇ ਪਹੁੰਚ ਨਾ ਸਕੇ ਮਸਾਣੀ,
  ਕੋਈ ਆਂਣ … ।

  ਔਹ ਪੇਕੀ ਪਹੁੰਚੀਆ ਖਬਰਾ ਨੇ, ਬੰਨ ਤੋੜ ਦਿੱਤੇ ਸਾਰੇ ਸਬਰਾਂ ਨੇ
  ਕਦੋ ਮੁੱਕਣਾ ਇਹਨਾ ਜਬਰਾਂ ਨੇ ਕਦੋ ਹੱਸੂ ਫੇਰ ਜਵਾਨੀ,
  ਕੋਈ ਆਣ … 
  ਮੰਮੀ ਤੇ ਦੋਵਾਂ ਮੁਟਿਆਰਾਂ ਦੀਆ ਅੱਖਾ ਭਰੀਆ ਹੋਈਆ ਸਨ, ਗੱਲ ਇੱਕ ਔਰਤ ਦੀ ਹੋ ਰਹੀ ਸੀ, ਦੇਬੀ ਦੇ ਦਰਦ ਭਰੇ ਬੋਲਾਂ ਨੇ ਦਰਦ ਭਰੀ ਅਵਾਜ ਰਾਹੀ ਇਸ ਭਿਆਂਨਕ ਸੀਨ ਨੂੰ ਸਭ ਦੀਆ ਅੱਖਾ ਮੋਹਰੇ ਲੈ ਆਦਾ ਸੀ, ਸਰਪੰਚ ਤੇ ਦਲੀਪ ਸਖਤ ਸੁਭਾ ਦੇ ਹੋਣ ਕਰਕੇ ਵੀ ਅੰਦਰੋ ਜਜਬਾਤੀ ਹੋਏ ਪਏ ਸਨ।
  "ਮੇਰੇ ਵੱਸ ਵਿੱਚ ਹੋਵੇ ਤਾਂ ਐਸੇ ਲੋਕਾ ਨੂੰ ਗੋਲੀ ਮਾਰ ਦਿਆਂ"। 
  ਦਲੀਪ ਨੂੰ ਇਨੇ ਜਾਲਮ ਲੋਕਾਂ ਤੇ ਗੁੱਸਾ ਆ ਰਿਹਾ ਸੀ।
  "ਕਿੰਨਿਆ ਕੁ ਨੂੰ ਗੋਲੀ ਮਾਰਾਂਗੇ ਵੀਰ, ਲਾਲਚ ਹਰ ਦਿਲ ਵਿੱਚ ਘਰ ਕਰੀ ਬੈਠਾ, ਇਹ ਮਸਲੇ ਗੋਲੀ ਮਾਰਿਆ ਘੱਟ ਤੇ ਸਾਂਝੀਵਾਲ ਬਣਕੇ ਵੱਧ ਹੱਲ ਹੋ ਸਕਦੇ ਆ, ਜੇ ਮਜਲੂਮਾਂ ਲਈ ਕੁੱਝ ਕਰਨ ਦਾ ਚਾਅ ਹੈ ਤਾਂ ਲੋਕਾ ਨੂੰ ਜਾਗਰਿਤ ਕਰਨ ਦੀ ਲੋੜ ਆ, ਗੁੱਸੇ ਨਾਲ ਗੁੱਸਾ ਕਰਕੇ, ਅੱਗ ਨਾਲ ਅੱਗ ਨੀ ਬੁਝਣੀ"। 
  ਦੇਬੀ ਨੇ ਕਿਹਾ, ਦੇਬੀ ਜਾਣਦਾ ਸੀ ਕਿ ਲੋਕਾਂ ਨੂੰ ਕਿਸੇ ਗੋਲੀ ਦਾ ਡਰ ਨਹੀ, ਕਿਸੇ ਕੈਦ ਦਾ ਡਰ ਨਹੀ, ਕਿੰਨੇ ਲੋਕ ਜੇਲਾ ਵਿੱਚ ਸੜ ਰਹੇ ਆ, ਕੀ ਜੁਰਮ ਰੁਕ ਗਏ ? ਕਿੰਨੀ ਪੁਲੀਸ ਹੈ, ਫੌਜ ਹੈ, ਅਦਾਲਤਾਂ ਹਨ, ਜੇਲਾਂ ਹਨ, ਕੀ ਅਪਰਾਧ ਘਟ ਗਏ?
  ਨਹੀ ਅਪਰਾਧ ਵਧ ਗਏ ਹਨ ਤੇ ਹੋਰ ਵਧਣਗੇ, ਸਜਾ ਦੇਣ ਵੇਲੇ ਸਭ ਆ ਖੜਦੇ ਹਨ ਪਰ ਜੁਰਮ ਕਿਓ ਹੋ ਰਿਹਾ ਤੇ ਇਸ ਨੂੰ ਹੋਣ ਤੋ ਪਹਿਲਾਂ ਰੋਕਿਆ ਕਿਵੇ ਜਾ ਸਕਦਾ ਆ, ਇਸ ਵਾਸਤੇ ਕਿਸੇ ਕੋਲ ਵਕਤ ਨਹੀ, ਹੜ ਹਰ ਸਾਲ ਆ ਜਾਦਾ, ਜਦੋ ਪਾਣੀ ਘਰਾ ਵਿੱਚ ਆ ਵੜਦਾ ਤਾ ਲੋਕ ਸੋਚਦੇ ਆ ਬਈ ਬੰਨ ਬਣਾਉਣਾ ਚਾਹੀਦਾ ਤੇ ਹੜ ਦੇ ਗੁਜਰ ਜਾਂਣ ਪਿੱਛੋ ਸਭ ਫਿਰ ਰੁੱਝ ਜਾਂਦੇ ਆ ਤੇ ਜਦੋ ਅਗਲੇ ਸਾਲ ਹੜ ਫਿਰ ਆਉਦਾ ਤਾਂ ਫਿਰ ਸੋਚਦੇ ਆ ਬਈ ਕੁੱਝ ਕਰਨਾ ਚਾਹੀਦਾ, ਇਵੇ ਹੀ ਸਮਾਜ ਕਿਵੇ ਚੰਗਾ ਹੋਵੇ ਤਾਂ ਕਿ ਜੁਰਮ ਹੋਣ ਹੀ ਨਾਂ ਜਾਂ ਘੱਟ ਹੋਣ ਐਸੀ ਕਿਸੇ ਸਲਾਹ ਲਈ ਸਮਾ ਹੀ ਨਹੀ, ਬੋਰੀਅਤ ਨਾਲ ਭਰਭੂਰ ਜੀਵਨ ਵਿੱਚ ਲੋਕ ਚੁਗਲੀ ਆਦਿ ਕਰਕੇ ਸਮਾ ਪਾਸ ਕਰਦੇ ਹਨ, ਪਰ ਕੋਈ ਸਾਂਝੀਵਾਲਤਾ ਦੀ ਗੱਲ ਕਰਨ ਵੇਲੇ ਕਿਸੇ ਕੋਲ ਸਮਾਂ ਨਹੀ, ਜਿਵੇ ਸਮਾਜ ਭਲਾਈ ਦੀ ਗੱਲ ਕਰਨੀ ਤੇ ਸੁਣਨੀ ਕੋਈ ਜੁਰਮ ਹੋਵੇ।

  "ਇਹ ਗੱਲ ਠੀਕ ਆ ਸ਼ੇਰਾ, ਜੇ ਲੋਕ ਐਸੇ ਕੰਮ ਕਰਨ ਹੀ ਨਾਂ ਤਾ ਕਿਸੇ ਨੂੰ ਸਜਾ ਦੇਣ ਦੀ ਲੋੜ ਹੀ ਨਹੀ ਰਹਿ ਜਾਂਦੀ, ਪਰ ਕੌਣ ਸਮਝਾਵੇ ਤੇ ਕਿਸ ਨੂੰ ਸਮਝਾਵੇ?" 
  ਸਰਪੰਚ ਜੀ ਮਸਲੇ ਦੀ ਗੰਭੀਰਤਾ ਤੋ ਵਾਕਿਫ ਸਨ।
  "ਸਮਝਾਉਣ ਲਈ ਗੁਰੂ ਦੀ ਬਾਣੀ ਮੌਜੂਦ ਆ, ਤੇ ਸਮਝਾਵੇ ਹਰ ਕੋਈ ਅਪਣੇ ਆਪ ਨੂੰ, ਬਯੁਰਗ ਜੇ ਕੰਡੇ ਨਾਂ ਬੀਜਣ ਤਾ ਬੱਚਿਆ ਨੂੰ ਵੱਢਣੇ ਵੀ ਨਾ ਪੈਣ, ਕਿਸੇ ਨਾਂ ਕਿਸੇ ਜੈਨਰੇਸ਼ਨ ਨੂੰ ਇਨਾ ਸਮੂਹਿਕ ਗੁਨਾਹਾ ਤੇ ਫੁੱਲ ਸਟਾਪ ਲਾਉਣਾ ਹੀ ਪੈਣਾ"। 
  ਦੇਬੀ ਨੇ ਅਪਣਾ ਖਿਆਲ ਦੱਸਿਆ, ਦੀਪੀ ਬਹੁਤ ਘੱਟ ਬੋਲਿਆ ਕਰਦੀ ਸੀ, ਉਸਦੀ ਇੱਛਾ ਹੁੰਦੀ ਸੀ ਕਿ ਮਿੱਤਰਾ ਦੇ ਚਿਹਰੇ ਨੂੰ ਦੇਖਦੀ ਰਹੇ ਤੇ ਮਿੱਠੀਆ ਜਿਹੀਆ ਗੱਲਾਂ ਸੁਣਦੀ ਰਹੇ। 
  "ਖੈਰ, ਸਾਡਾ ਅਗਲੇ ਐਤਵਾਰ ਪਿੰਡ ਵਾਲਿਆ ਨਾਲ ਗੱਲ ਕਰਨ ਦਾ ਪਲੈਨ ਫਿਰ ਅੱਗੇ ਪੈ ਗਿਆ, ਐਤਵਾਰ ਤਾਂ ਤੁਸੀ ਚੰਡੀਗੜ ਜਾਓਗੇ"। ਦੇਬੀ ਨੇ ਗੱਲ ਬਦਲੀ।
  "ਗੱਲ ਲੇਟ ਨਹੀ ਹੋਣ ਦੇਣੀ, ਆਪਾਂ ਸਨੀਚਰ ਵਾਰ ਕੱਠੇ ਹੋ ਲੈਦੇ ਆ"।
  ਸਰਪੰਚ ਨੇ ਕਿਹਾ।
  "ਇਹ ਠੀਕ ਹੈ, ਹੁਣ ਮੈਨੂੰ ਇਜਾਜਤ ਦੇਵੋ"। 
  ਤੇ ਦੇਬੀ ਜਾਂਣ ਦੇ ਇਰਾਦੇ ਨਾਲ ਉਠ ਕੇ ਖੜਾ ਹੋ ਗਿਆ।
  "ਇਥੇ ਈ ਰਹਿ ਲਾ ਯਾਰ, ਘਰ ਕਿਹੜਾ ਸਾਡੀ ਭਰਜਾਈ ਉਡੀਕਦੀ ਆ"। 
  ਦਲੀਪ ਨੇ ਟਿੱਚਰ ਕੀਤੀ, ਦੇਬੀ ਨੂੰ ਇਨਾ ਸ਼ਬਦਾਂ ਨਾਲ ਮੁੜਕਾ ਜਿਹਾ ਆ ਗਿਆ।
  "ਨਹੀ, ਦਲੀਪ, ਕੱਲ ਦਾ ਪੋਲਟਰੀ ਤੇ ਨਹੀ ਗਿਆ, ਮੈਨੂੰ ਲਗਦਾ ਮੁੰਡੇ ਕੁੱਝ ਕਹਿਣਾ ਚਾਹੁੰਦੇ ਆ ਪਰ ਹੌਸਲਾ ਨਹੀ ਕਰਦੇ, ਕੋਈ ਨਾਂ ਕੋਈ ਗੜਬੜ ਆ, ਜਾ ਕੇ ਪੁੱਛਾ ਕਿ ਕੀ ਪਰਾਬਲਮ ਆ"। 
  ਦੇਬੀ ਨੇ ਦੱਸਿਆ।
  "ਮੈ ਵੀ ਨਾਲ ਚੱਲਾਂ ?" 
  ਦਲੀਪ ਤਿਆਰ ਸੀ।
  "ਨਹੀ, ਜੇ ਕੋਈ ਖਾਸ ਗੱਲ ਹੋਈ ਤਾਂ ਕੱਲ ਨੂੰ ਮਿਲ ਲਵਾਂਗੇ, ਫਿਲਹਾਲ ਚੰਗਾ ਹੋਵੇ ਜੇ ਅਪਣੇ ਕੋਲਡ ਰੂਮ ਦਾ ਕੰਮ ਸਿਰੇ ਚੜ ਜਾਵੇ, ਤੂੰ ਕੱਲ ਨੂੰ ਇੱਕ ਦੋ ਹੋਰ ਕੰਪਨੀਆ ਨਾਲ ਗੱਲ ਕਰਕੇ ਦੇਖ, ਸੰਧੂਆ ਦਾ ਰੇਟ ਕੁੱਝ ਜਿਆਦਾ ਲਗਦਾ"। 
  ਦੇਬੀ ਨੇ ਕਿਹਾ, ਉਹ ਦੁੱਧ ਵਾਸਤੇ ਕੋਲਡ ਰੂਮ ਬਣਾਉਣ ਦੀ ਤਿਆਰੀ ਵਿੱਚ ਸਨ, ਵਾਧੂ ਬੱਚਤ ਵਿੱਚ ਇਨੇ ਪੈਸੇ ਪਏ ਸਨ ਕਿ ਅਰਾਂਮ ਨਾਲ ਕੋਲਡ ਰੂਮ ਬਣਾਇਆ ਜਾ ਸਕਦਾ ਸੀ।
  "ਠੀਕ ਆ, ਮੈਨੁੰ ਪਤਾ ਲੱਗਾ ਸੀ ਬਈ ਨਕੋਦਰ ਵਾਲੇ ਸ਼ਰਮੇ ਦਾ ਚਾਚਾ ਲੁਧਿਆਣੇ ਇਹ ਕੰਮ ਕਰਦਾ ਆ, ਕੱਲ ਨੂੰ ਸ਼ਰਮੇ ਨੂੰ ਨਾਲ ਲੈ ਕੇ ਉਹਦੇ ਕੋਲ ਜਾ ਕੇ ਆਉਦਾ ਹਾਂ"। 
  ਦਲੀਪ ਨੇ ਕਿਹਾ।
  ਦੇਬੀ ਸਤਿ ਸਿਰੀ ਅਕਾਲ ਕਹਿ ਕੇ ਤੇ ਇੱਕ ਕੁਰਬਾਂਨ ਹੋ ਜਾਂਣ ਵਾਲੀ ਨਜਰ ਨਾਲ ਸੱਜਣਾਂ ਨੂੰ ਦੇਖਦਾ ਬਾਹਰ ਆ ਗਿਆ, ਸਾਰੇ ਉਹਨੂੰ ਗੇਟ ਤੱਕ ਛੱਡਣ ਆਏ ਸਨ।
  "ਬਾਹਲਾ ਈ ਚੰਗਾ ਆ ਮੁੰਡਾ"। 
  ਜਾਦੇ ਜਾਦੇ ਮੰਮੀ ਦੇ ਬੋਲ ਉਹਦੀ ਕੰਨੀ ਪਏ ਸਨ, ਉਹ ਸਿੱਧਾ ਪੋਲਟਰੀ ਆ ਗਿਆ, ਮੋਟਰਸਾਈਕਲ ਖੜਾ ਕਰਕੇ ਵਿਹੜੇ ਵਿੱਚ ਬੈਠੇ ਰਾਤ ਦੀ ਡਿਊਟੀ ਵਾਲੇ ਮੁੰਡਿਆ ਕੋਲ ਆ ਕੇ ਬੈਠ ਗਿਆ।

  "ਹਾਂ ਬਈ ਸਤਿੰਦਰ ਸਭ ਠੀਕ ਆ ?'' 
  ਦੇਬੀ ਨੇ ਪੁੱਛਿਆ।
  "ਆਪਣੇ ਵੱਲ ਤਾਂ ਭਾ ਜੀ ਸਭ ਠੀਕ ਆ, ਪਰ ਅਪਣੇ ਇੱਕ ਦੋ ਸਾਂਝੀਵਾਲ ਥੋੜੀ ਤਿੜਫਿੜ ਕਰਦੇ ਆ"। ਸਤਿੰਦਰ ਨੇ ਗੱਲ ਖੋਲੀ।
  "ਤਿੜਫਿੜ ? ਕਿਹੜੀ ਗੱਲੋ ?'' 
  ਦੇਬੀ ਹੈਰਾਂਨ ਸੀ ਬਈ ਇਨੇ ਸਫਲ ਕੰਮ ਵਿੱਚ ਕੀ ਮੁਸਕਿਲ ਹੋ ਸਕਦੀ ਆ।
  "ਯੂ ਪੀ ਵਾਲਿਆ ਦਾ ਤਰਸੇਮ ਕਹਿੰਦਾ ਬਈ, ਦਲੀਪ ਸਾਰਾ ਦਿਨ ਵਿਹਲਾ ਰਹਿੰਦਾ ਤੇ ਮੁਨਾਫਾ ਸਾਡੇ ਜਿੰਨਾ ਲੈ ਜਾਂਦਾ, ਦੋ ਤਿੰਨ ਹੋਰ ਸਾਂਝੀਵਾਲ ਵੀ ਉਹਦੀ ਹਾਮੀ ਭਰਦੇ ਆ"। 
  ਸਤਿੰਦਰ ਨੇ ਦੱਸਿਆ।
  "ਉਹ ਦੋ ਤਿੰਨ ਕਿਹੜੇ ਆ ?" 
  ਦੇਬੀ ਨੇ ਪੁੱਛਿਆ।
  "ਦੋਵਾਂ ਵਿੱਚੋ ਇੱਕ ਤਾਂ ਆਹ ਅਪਣੇ ਕੋਲ ਬੈਠਾ ਤੇ ਦੂਜਾ ਤਰਸੇਮ ਦੇ ਚਾਚੇ ਦਾ ਮੁੰਡਾ ਆ"। ਸਤਿੰਦਰ ਨੇ ਬਲਵੀਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
  "ਆ ਬਲਵੀਰ, ਬੈਠ ਪਿੱਛੇ, ਗੱਲ ਵਧਣ ਤੋ ਪਹਿਲਾਂ ਸਾਫ ਕਰਨੀ ਆ"। 
  ਦੇਬੀ ਸਾਵਧਾਨ ਤਾ ਹੋਇਆ ਸੀ ਪਰ ਚਿੰਤਾ ਦਾ ਕੋਈ ਵਿਸ਼ਾ ਨਹੀ ਸੀ ਕਿਉਕਿ ਐਸੀਆ ਗਲਤਫਹਿਮੀਆ ਦੇ ਵਾਪਰਨ ਦਾ ਉਸ ਨੂੰ ਪਹਿਲਾ ਹੀ ਪਤਾ ਸੀ ਤੇ ਉਨਾ ਨੂੰ ਸੁਲਝਾਉਣ ਲਈ ਉਹ ਤਿਆਰ ਵੀ ਸੀ।
  ਬਲਵੀਰ ਸੰਗਦਾ ਜਿਹਾ ਉਹਦੇ ਪਿੱਛੇ ਬੈਠ ਗਿਆ, ਜਦੋ ਉਹ ਤਰਸੇਮ ਦੇ ਘਰ ਪਹੁੰਚੇ ਤਾਂ ਤਰਸੇਮ ਦੇ ਘਰਦੇ ਤੇ ਚਾਚੇ ਦਾ ਪਰਵਾਰ ਵੀ ਕੋਲ ਬੈਠਾ ਸੀ ਤੇ ਕੁੱਝ ਗੱਲਾ ਹੋ ਰਹੀਆ ਸਨ, ਦੇਬੀ ਨੂੰ ਆਏ ਦੇਖ ਕੇ ਉਹ ਕੁੱਝ ਠਠੰਬਰ ਜਿਹੇ ਗਏ ਸਨ, ਕੁੱਝ ਕਹਿਣਾ ਵੀ ਚਾਹੁੰਦੇ ਸਨ ਤੇ ਡਰਦੇ ਵੀ ਸਨ ਕਿ ਚੰਗਾ ਭਲਾ ਮੁਨਾਫਾ ਆ ਰਿਹਾ ਕਿਧਰੇ ਗੜਬੜ ਨਾਂ ਹੋ ਜਾਵੇ, ਪਰ ਸਰਪੰਚਾਂ ਦਾ ਦਲੀਪੂ ਵਿਹਲਾ ਫਿਰਦਾ ਪੈਸੇ ਲਈ ਜਾਂਦਾ, ਦੇਬੀ ਨੇ ਜਾ ਕੇ ਪਰੇਮ ਨਾਲ ਸਭ ਨੂੰ ਬੁਲਾਇਆ, ਤੇ ਸਾਰਿਆ ਨੂੰ ਕੱਠੇ ਬੈਠੇ ਦੇਖ ਕੇ ਬੋਲਿਆ … 
  "ਮੇਰਾ ਖਿਆਲ ਆ ਬਈ ਜਿਸ ਕੰਮ ਮੈ ਤੁਹਾਡੇ ਕੋਲ ਆਇਆ ਤੁਸੀ ਉਹੀ ਗੱਲਾ ਕਰ ਰਹੇ ਓ"।
  "ਕਿਹੜਾ ਕੰਮ ਬਾਈ"। 
  ਤਰਸੇਮ ਥੋੜਾ ਜਿਹਾ ਥਥਕਿਆ।
  "ਘਬਰਾ ਨਾਂ ਵੀਰ, ਜਿਹੜੀ ਗੱਲ ਮਨ ਵਿੱਚ ਹੈ ਉਹ ਪੂਰੀ ਦੱਸ, ਲੁਕੋਣ ਦੀ ਲੋੜ ਨਹੀ, ਤੇਰੇ ਹੱਕ ਕਿਸੇ ਤੋ ਘੱਟ ਨਹੀ, ਜੇ ਦੱਸੇਗਾ ਨਹੀ ਤਾ ਪਤਾ ਨਹੀ ਲੱਗਣਾਂ, ਸਾਝੀਵਾਲ ਹੋਣ ਦੇ ਨਾਤੇ ਸੱਚ ਬੋਲਣਾ ਤੇਰਾ ਫਰਜ ਆ ਤੇ ਮੇਰਾ ਫਰਜ ਆ ਤੇਰੀ ਗੱਲ ਸੁਣਨੀ ਅਤੇ ਉਸ ਤੇ ਵਿਚਾਰ ਕਰਨੀ, ਖੁੱਲ ਕੇ ਗੱਲ ਕਰ"। ਦੇਬੀ ਨੇ ਉਹਦੀ ਝਿਝਕ ਦੂਰ ਕਰਨੀ ਚਾਹੀ।
  "ਬਾਈ ਜੀ ਗੱਲ ਕੋਈ ਖਾਸ ਵੀ ਨਹੀ, ਜਿਵੇ ਤੁਸੀ ਕੰਮ ਵੰਡੇ ਸੀ ਅਸੀ ਕਰ ਰਹੇ ਆ, ਪਰ ਮੇਰੇ ਖਿਆਲ ਅਨੁਸਾਰ ਦਲੀਪ ਕੋਈ ਬਹੁਤਾ ਕੰਮ ਨਹੀ ਕਰਦਾ, ਅਸੀ ਰੋਜ ਡਿਊਟੀ ਦਿੰਦੇ ਆ ਤੇ ਉਹਦਾ ਕੰਮ ਕਦੇ ਕਦੇ ਹੁੰਦਾ ਆ ਪਰ ਮੁਨਾਫਾ ਬਰਾਬਰ ਦਾ ਲੈ ਜਾਦਾ ਆ"।
  ਤਰਸੇਮ ਨੇ ਹੌਸਲਾ ਕੀਤਾ।
  "ਗੱਲ ਤੇਰੀ ਬਿਲਕੁਲ ਠੀਕ ਆ ਵੀਰ, ਇਹ ਵੀ ਚੰਗਾ ਹੈ ਕਿ ਤੂੰ ਇਹ ਗੱਲ ਕੀਤੀ ਹੈ, ਮਨ ਵਿੱਚ ਬਹੁਤ ਕੁੱਝ ਆਉਦਾ ਹੈ, ਮਨ ਦੇ ਵਿਚਾਰ ਦੱਸਣੇ ਬੁਰੇ ਨਹੀ, ਲਕੋਣੇ ਬੁਰੇ ਹਨ, ਤੇ ਹੋਰ ਵੀ ਬੁਰੇ ਹਨ ਉਨਾ ਲੋਕਾ ਨੂੰ ਦੱਸਣੇ ਜਿਹੜੇ ਸਬੰਧਿਤ ਮਾਮਲੇ ਵਿੱਚ ਕੁੱਝ ਵੀ ਨਾ ਕਰ ਸਕਦੇ ਹੋਣ, ਤੇਰੇ ਖਿਆਲ ਵਿੱਚ ਕੀ ਠੀਕ ਹੋ ਸਕਦਾ ? 
  ਦੇਬੀ ਨੇ ਪੁੱਛਿਆ ।
  "ਜਾਂ ਤਾ ਉਹ ਸਾਡੇ ਵਾਗ ਰੋਜ ਕੰਮ ਕਰੇ ਜਾਂ ਮੁਨਾਫਾ ਘੱਟ ਲਵੇ"। 
  ਤਰਸੇਮ ਨੇ ਦੋ ਟੁੱਕ ਗੱਲ ਨਬੇੜੀ।
  "ਜੇ ਆਪਾਂ ਡਿਊਟੀ ਬਦਲ ਦੇਈਏ, ਤੂੰ ਉਹਦੇ ਵਾਲਾ ਵਧੀਆ ਕੰਮ ਕਰ ਤੇ ਉਹ ਰੋਜ ਤੇਰੀ ਥਾ ਡਿਊਟੀ ਦੇਵੇ ?" 
  ਦੇਬੀ ਨੇ ਉਸ ਨੂੰ ਠਕੋਰਨਾ ਚਾਹਿਆ, ਤਰਸੇਮ ਚੁੱਪ ਹੋ ਗਿਆ ਉਸ ਨੂੰ ਕੋਈ ਜਵਾਬ ਨਾਂ ਔੜਿਆ, ਬਾਕੀ ਵੀ ਤਰਸੇਮ ਦੇ ਮੂੰਹ ਵੱਲ ਦੇਖਣ ਲੱਗ ਪਏ
  "ਤਰਸੇਮ ਵੀਰ, ਇੱਕ ਦੋ ਗੱਲਾਂ ਮੈ ਤੇਰੇ ਨਾਲ ਕਰਨੀਆ ਹਨ, ਤੂੰ ਅਪਣੀ ਥਾ ਠੀਕ ਹੈ, ਪਰ ਸਾਝੇ ਬਿਜਨਸ ਵਿੱਚ ਸਾਰੇ ਬੰਦੇ ਤੋਲ ਕੇ ਕੰਮ ਨਹੀ ਕਰਦੇ, ਹਰ ਬੰਦੇ ਦੀ ਅਪਣੀ ਅਪਣੀ ਕਵਾਲਟੀ ਹੈ, ਤੂੰ ਵਧੀਆ ਤਰੀਕੇ ਨਾਲ ਫਸਲ ਪੈਦਾ ਕਰ ਸਕਦਾ ਹੈ, ਦਲੀਪ ਦੇ ਵੱਸ ਦਾ ਰੋਗ ਨਹੀ, ਤੂੰ ਕੱਲਾ ਕਿਸੇ ਬਿਜਨਸ ਨੂੰ ਚਲਾ ਨਹੀ ਸਕਦਾ, ਦਲੀਪ ਵੀ ਨਹੀ, ਸ਼ਹਿਰ ਵਿੱਚ ਉਹ ਲੋਕ ਜਿਨਾ ਨਾਲ ਸਾਡੇ ਸੌਦੇ ਹੁੰਦੇ ਹਨ ਉਹ ਦਲੀਪ ਤੋ ਕੰਨ ਭੰਨਦੇ ਹਨ ਤੇ ਪੇਮੇਂਟ ਸਹੀ ਸਮੇ ਤੇ ਕਰਦੇ ਹਨ, ਜੇ ਤੂੰ ਇਹ ਸੌਦੇ ਕਰੇਗਾ ਤਾਂ ਰੇਟ ਵੀ ਘੱਟ ਮਿਲੂ ਤੇ ਉਹ ਪੈਸੇ ਵੀ ਮਗਰ ਫੇਰ ਫੇਰ ਕੇ ਦੇਣਗੇ, ਜੇ ਤੂੰ ਸਾਰਾ ਦਿਨ ਪੋਲਟਰੀ ਵਿੱਚ ਬਰੈਲਰ ਵਧੀਆ ਤਰੀਕੇ ਨਾਲ ਪਾਲ ਕੇ ਸ਼ਹਿਰ ਵੇਚ ਦੇਵੇ ਪਰ ਤੈਨੂੰ ਉਸਦੇ ਪੈਸੇ ਨਾ ਮਿਲਣ ਤਾ ਤੇਰੀ ਮਿਹਨਤ ਦਾ ਕੀ ਫਾਇਦਾ ? ਜਿਵੇ ਤੇਰੇ ਝੋਨੇ ਨੂੰ ਆੜਤੀਏ ਤੇ ਹੋਰ ਦੁਕਾਨਦਾਰ ਮਿਲ ਕੇ ਖਾ ਜਾਦੇ ਆ ਤੇ ਹਰ ਛਿਮਾਹੀ ਤੇਰੇ ਤੇ ਕਰਜ ਚੜਿਆ ਰਹਿੰਦਾ, ਦਲੀਪ ਵਰਗੇ ਲੋਕ ਭਾਵੇ ਕੁੱਝ ਘੰਟੇ ਹੀ ਕੰਮ ਕਰਨ ਪਰ ਏਨਾ ਦੇ ਕੰਮ ਤੇ ਅਸੀ ਬਹੁਤ ਨਿਰਭਰ ਆ, ਸਾਨੂੰ ਕਿਸੇ ਨਾਲ ਭਕਾਈ ਨਹੀ ਕਰਨੀ ਪੈਦੀ, ਪਰ ਜੇ ਤੂੰ ਇਹ ਕੰਮ ਉਸਤੋ ਵਧੀਆ ਕਰ ਸਕਦਾਂ ਤਾ ਮੈ ਸਵੇਰੇ ਈ ਦਲੀਪ ਨਾਲ ਗੱਲ ਕਰਦਾ"। 
  ਦੇਬੀ ਨੇ ਉਸਦੇ ਸਿਰ ਵਿੱਚ ਗੱਲ ਪਾਉਣੀ ਚਾਹੀ, ਹੁਣ ਸਾਰੇ ਸੋਚਣ ਲੱਗ ਪਏ ਸੀ, ਤਰਸੇਮ ਇਧਰ ਓਧਰ ਝਾਕ ਰਿਹਾ ਸੀ … 
  "ਇਕ ਗੱਲ ਹੋਰ ਦੱਸ, ਤੂੰ ਸਾਂਝੀਵਾਲ ਬਣਨ ਤੋ ਪਹਿਲਾ ਸੁਖੀ ਸੀ ਜਾਂ ਹੁਣ ?" 
  ਦੇਬੀ ਨੇ ਪੁੱਛਿਆ।
  "ਹੁਣ ਜਿਆਦਾ ਸੁਖੀ ਆ, ਹਰ ਮਹੀਨੇ ਰਕਮ ਮਿਲਦੀ ਆ, ਕੋਈ ਖੈਹ ਖੈਹ ਨਹੀ ਕਿਸੇ ਦੀ, ਤੇ ਕੰਮ ਤੇ ਜਿਹੜੀ ਮਸਤੀ ਕਰੀਦੀ ਆ ਉਹ ਵਾਧੂ ਦੀ, ਦਿਲ ਲੱਗਾ ਰਹਿੰਦਾ"। 
  ਤਰਸੇਮ ਨੇ ਇਮਾਨਦਾਰੀ ਨਾਲ ਕਿਹਾ।
  "ਕੀ ਤੈਨੂੰ ਅਪਣਾ ਸੁੱਖ ਪਿਆਰਾ ਹੈ ਜਾਂ ਦੂਜੇ ਦਾ ਦੁਖੀ ਹੋਣਾ ?" ਦੇਬੀ ਨੇ ਹੋਰ ਪੁੱਛਿਆ।

  "ਮੈਨੂੰ ਤਾਂ ਅਪਣਾ ਸੁਖ ਚਾਹੀਦਾ"। 
  ਤਰਸੇਮ ਹੁਣ ਠਰੰਮੇ ਨਾਲ ਬੋਲ ਰਿਹਾ ਸੀ।
  "ਫਿਰ ਤੂੰ ਅਪਣੇ ਮਨ ਨੂੰ ਡੋਲਣ ਤੋ ਬਚਾ, ਸਿਰਫ ਅਪਣੇ ਫਰਜ ਦੀ ਯਾਦ ਰੱਖ, ਹਰ ਕਿਸੇ ਦੇ ਕਰਮ ਅਪਣੇ ਅਪਣੇ ਹਨ, ਤੂੰ ਦੂਜੇ ਦੀ ਚਿੰਤਾ ਨਾਂ ਕਰ, ਮੇਰਾ ਖਿਆਲ ਆ ਬਈ ਤੂੰ ਇੱਕ ਸਮਝਦਾਰ ਗੱਭਰੂ ਆ ਤੇ ਛੇਤੀ ਸਮਝਦਾ ਹੈ ਪਰ ਫਿਰ ਵੀ ਇੱਕ ਛੋਟੀ ਜਿਹੀ ਕਹਾਣੀ ਮੈ ਤੁਹਾਨੂੰ ਸੁਣਾਉਣੀ ਚਾਹੁੰਦਾ ਹਾਂ, … 
  ਇਕ ਵਾਰ ਇੱਕ ਅਮੀਰ ਜਿਮੀਦਾਰ ਨੇ ਕੁੱਝ ਦਿਹਾੜੀਦਾਰ ਸੱਦੇ ਤੇ ਕੰਮ ਕਰਨ ਲਈ ਕਿਹਾ, ਦੁਪਹਿਰ ਤੋ ਬਾਅਦ ਉਸ ਨੇ ਕਿਹਾ ਕਿ ਕੰਮ ਜਿਆਦਾ ਹੈ ਕੁੱਝ ਬੰਦੇ ਹੋਰ ਸੱਦ ਲਓ, ਕੁੱਝ ਮਜਦੂਰ ਹੋਰ ਆ ਗਏ, ਸ਼ਾਂਮ ਢਲੇ ਜਿਮੀਦਾਰ ਨੇ ਕੁੱਝ ਮਜਦੂਰ ਹੋਰ ਸੱਦ ਲਏ, ਹੁਣ ਕੰਮ ਦਾ ਸਮਾ ਮੁੱਕਣ ਲੱਗਾ ਸੀ ਤੇ ਕੁੱਝ ਮਜਦੂਰ ਹੋਰ ਸੱਦ ਲਏ, ਜੋ ਮਜਦੂਰ ਸਭ ਤੋ ਬਾਅਦ ਵਿੱਚ ਆਏ ਸਨ ਉਨਾਂ ਨੇ ਕੰਮ ਨੂੰ ਹੱਥ ਵੀ ਨਹੀ ਸੀ ਲਾਇਆ ਕਿ ਕੰਮ ਦੇ ਖਤਮ ਹੋਣ ਦਾ ਐਲਾਂਨ ਹੋ ਗਿਆ, ਹੁਣ ਜਿਮੀਦਾਰ ਖੁਦ ਦਿਹਾੜੀਦਾਰਾਂ ਨੂੰ ਪੈਸੇ ਦੇ ਰਿਹਾ ਸੀ, ਜੋ ਦਿਹਾੜੀਦਾਰ ਸਾਰਾ ਦਿਨ ਕੰਮ ਕਰਦੇ ਰਹੇ ਉਨਾ ਨਾਲ ਸੌ ਰੁਪਏ ਦਿਹਾੜੀ ਕੀਤੀ ਗਈ ਸੀ, ਸੌ ਸੌ ਰੁਪਏ ਦੇ ਕੇ ਉਸ ਨੇ ਪੰਜਾਹ ਪੰਜਾਹ ਹੋਰ ਦੇ ਦਿੱਤੇ ਦਿਹਾੜੀਦਾਰ ਬਹੁਤ ਖੁਸ਼ ਹੋਏ, ਪਰ ਜੋ ਦਿਹਾੜੀਦਾਰ ਅੱਧਾ ਦਿਨ ਕੰਮ ਕਰ ਸਕੇ ਉਨਾ ਨੂੰ ਦੋ ਦੋ ਸੌ ਮਿਲਿਆ, ਤੇ ਜੋ ਬਾਅਦ ਵਿੱਚ ਆਏ ਉਨਾ ਨੂੰ ਢਾਈ ਢਾਈ ਸੋ ਮਿਲਿਆ ਤੇ ਜਿਹੜੇ ਸਭ ਤੋ ਅਖਿਰ ਵਿੱਚ ਆਏ ਉਨਾ ਨੂੰ ਤਿੰਨ ਤਿੰਨ ਸੌ ਮਿਲਿਆ, ਪਹਿਲੇ ਦਿਹਾੜੀਦਾਰਾਂ ਕੋਲੋ ਇਹ ਜਰਿਆ ਨਹੀ ਗਿਆ, ਉਨਾ ਨੇ ਜਿਮੀਦਾਰ ਮੁਰਦਾਬਾਦ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ ਬਈ ਸਾਡੇ ਨਾਲ ਬੇਇਨਸਾਫੀ ਹੋਈ ਆ, ਅਸੀ ਸਾਰਾ ਦਿਨ ਪਸੀਨਾ ਵਹਾਇਆ ਤੇ ਸਾਨੂੰ ਸਭ ਤੋ ਘੱਟ ਪੈਸੇ ਮਿਲੇ ਤੇ ਜਿਨਾ ਕੰਮ ਨੂੰ ਹੱਥ ਵੀ ਨਹੀ ਲਾਇਆ ਉਨਾ ਨੂੰ ਸਭ ਤੋ ਵੱਧ, ਜਿਮੀਦਾਰ ਨੇ ਸਾਰੇ ਬਿਠਾ ਲਏ ਤੇ ਕਹਿਣ ਲੱਗਾ।।
  "ਤੁਹਾਨੂੰ ਜੋ ਤੁਹਾਡੇ ਨਾਲ ਦਿਹਾੜੀ ਕੀਤੀ ਸੀ ਉਹ ਪੈਸੇ ਮਿਲ ਗਏ ?"
  "ਹਾ ਂਜੀ ਸਗੋ ਉਸਤੋ ਵੱਧ ਮਿਲੇ"। ਇੱਕ ਨੇ ਕਿਹਾ।
  "ਤੁਹਾਨੂੰ ਜਿਸ ਕੰਮ ਲਈ ਮੈ ਸੱਦਿਆ ਸੀ ਤੁਸੀ ਕੀਤਾ ਤੇ ਅਪਣੇ ਪੈਸੇ ਲੈ ਲਏ, ਹੁਣ ਮੈ ਹੋਰ ਕਿਸ ਨੂੰ ਸੱਦਦਾ ਹਾਂ ਤੇ ਕਿੰਨੇ ਪੈਸੇ ਦਿੰਦਾ ਹਾਂ, ਉਸਦੇ ਬਦਲੇ ਵਿੱਚ ਕੰਮ ਕਰਵਾਵਾਂ ਜਾਂ ਨਾ, ਇਹ ਮੇਰੀ ਮਰਜੀ ਹੈ ਕਿ ਤੁਹਾਡੀ ?" ਜਿਮੀਦਾਰ ਨੇ ਪੁੱਛਿਆ।
  "ਜੀ ਤੁਹਾਡੀ ਮਰਜੀ"। 
  ਰੌਲਾ ਪਾਉਣ ਵਾਲਿਆ ਨੇ ਕਿਹਾ।
  "ਫਿਰ ਤੁਹਾਡੇ ਨਾਲ ਬੇਇਨਸਾਫੀ ਕਿਵੇ ਹੋਈ, ਮੈ ਕਿਸੇ ਨੂੰ ਇਸ ਲਈ ਪੈਸੇ ਨਹੀ ਦਿੱਤੇ ਕਿ ਉਸ ਨੇ ਕਿੰਨਾ ਕੰਮ ਕੀਤਾ ਹੈ, ਮੇਰੇ ਕੋਲ ਹੋਰ ਕਾਰਣ ਹਨ ਤੇ ਮੈਨੂੰ ਜਰੂਰੀ ਨਹੀ ਕਿ ਉਸ ਬਾਰੇ ਹਰ ਕਿਸੇ ਨੂੰ ਦੱਸਾ, ਜਿਸ ਨੂੰ ਜੋ ਜੋ ਮਿਲਿਆ ਹੈ ਉਹ ਅਪਣੇ ਨਾਲ ਖੁਸ਼ ਰਹੇ ਦੂਜਿਆ ਨੂੰ ਕੀ ਮਿਲਿਆ ਤੇ ਕਿਓ ਮਿਲਿਆ ਜੋ ਇਸ ਵਿੱਚ ਉਲਝ ਜਾਵੇਗਾ ਉਹ ਸਿਵਾਏ ਦੁੱਖ ਦੇ ਹੋਰ ਕੁੱਝ ਨਹੀ ਪਾ ਸਕਦਾ"। ਜਿਮੀਦਾਰ ਨੇ ਖਾਨੇ ਗੱਲ ਪਾਈ।
  ਹੁਣ ਤਰਸੇਮ ਸਿੰਘ ਰੱਬ ਨੇ ਤੈਨੂੰ ਜੋ ਦਿੱਤਾ ਤੂੰ ਉਹਦੇ ਨਾਲ ਜੇ ਪਰਸੰਨ ਨਹੀ ਤਾਂ ਦਲੀਪ ਕੋਲੋ ਕੁੱਝ ਖੋਹ ਵੀ ਲਵੇ ਤਾਂ ਕੀ ਗਰੰਟੀ ਹੈ ਕਿ ਤੂੰ ਖੁਸ਼ ਹੋ ਜਾਵੇਗਾ ? ਅਪਣੇ ਹਿੱਸੇ ਦੀ ਰੋਟੀ ਖਾ, ਤੇ ਉਸ ਨੂੰ ਪਚਾ, ਦੂਜਿਆ ਦੇ ਕਰਮ ਤੇਰੇ ਨਹੀ, ਤੂੰ ਆਪਣੀ ਜਗਾ ਹੀ ਫਿੱਟ ਹੋ ਸਕਦਾ ਹੈ, ਅੱਜ ਰਾਤ ਸੋਚ ਤੇ ਜੇ ਫਿਰ ਵੀ ਤੈਨੂੰ ਲੱਗੇ ਕਿ ਬੇਇਨਸਾਫੀ ਹੋ ਰਹੀ ਹੈ ਤਾਂ ਕੱਲ ਨੂੰ ਆਪਾਂ ਫਿਰ ਗੱਲਬਾਤ ਕਰ ਸਕਦੇ ਹਾਂ"। ਦੇਬੀ ਨੇ ਅਪਣੀ ਗੱਲ ਮੁਕਾਈ।
  "ਨਹੀ, ਬਾਈ ਜੀ, ਮੈ ਭੁੱਲ ਗਿਆ, ਕੱਲ ਨੂੰ ਗੱਲ ਕਰਨ ਦੀ ਲੋੜ ਨਹੀ, ਹਰ ਕੋਈ ਆਪਣੇ ਥਾ ਤੇ ਹੀ ਠੀਕ ਹੈ, ਮੈਨੂੰ ਹੁਣ ਕੋਈ ਇਤਰਾਜ ਨਹੀ, ਤੁਸੀ ਮੇਰੇ ਵੱਲੋ ਬੇਫਿਕਰ ਰਹੋ"। ਤਰਸੇਮ ਸ਼ਰਮਿੰਦਗੀ ਵਿੱਚ ਬੋਲਿਆ, ਉਹ ਸਮਝ ਚੁੱਕਿਆ ਸੀ ਕਿ ਦਲੀਪ ਵਾਲਾ ਰੋਲ ਉਹਦੇ ਕੋਲੋ ਨਹੀ ਹੋਣਾ। ਬਲਵੀਰ ਤੇ ਉਥੇ ਬੈਠੇ ਦੂਸਰੇ ਵੀ ਇਸ ਗੱਲ ਨੂੰ ਮੰਨ ਗਏ ਸਨ, ਦੇਬੀ ਵੱਲੋ ਇਸ ਛੋਟੀ ਗਲਤਫਹਿਮੀ ਨੂੰ ਛੇਤੀ ਹੱਲ ਕਰ ਲਿਆ ਗਿਆ ਸੀ, ਨਹੀ ਤਾਂ ਇਹ ਹੋਰ ਥੋੜੀ ਦੇਰ ਤੱਕ ਸਾਂਝੀਵਾਲ ਲਈ ਬਹੁਤ ਘਾਤਕ ਸਿੱਧ ਹੋ ਸਕਦੀ ਸੀ।