ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ (ਖ਼ਬਰਸਾਰ)


  ਸੈਕਰਾਮੈਂਟੋ- ਉੱਘੇ ਪੱਤਰਕਾਰ ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ 'ਸਮੇਂ ਦਾ ਸੱਚ' ਸੈਕਰਾਮੈਂਟੋ ਅਤੇ ਫਰਿਜਨੋ ਵਿਖੇ ਵੱਖ-ਵੱਖ ਸਮਾਗਮਾਂ ਵਿਚ ਰਲੀਜ਼ ਕੀਤੀ ਗਈ। ਦੋਵਾਂ ਸਮਾਗਮਾਂ ਵਿਚ ਕੈਲੀਫੋਰਨੀਆਂ ਭਰ ਤੋਂ ਉੱਘੀਆ ਸ਼ਖਸ਼ੀਅਤਾਂ ਨੇ ਹਿੱਸਾ ਲਿਆ। ਸੈਕਰਾਮੈਂਟੋ ਦੇ ਹੌਟਲ ਫੋਰ ਪਾਇੰਟ (ਸ਼ੈਰਟਨ) ਵਿਖੇ ਹੋਏ ਸਮਾਗਮ ਵਿਚ ਭਾਰਤੀ ਕੋਂਸਲੇਟ ਦੇ ਆਏ ਐਨ ਪੀ ਸਿੰਘ (ਆਈਐਫਐਸ) ਨੇ ਬੋਲਦਿਆ ਕਿਹਾ ਮੈਨੂੰ ਸ. ਰੰਧਾਵਾ ਦੇ ਲੇਖ ਪੜਣ ਦਾ ਮੌਕਾ ਮਿਲਦਾ ਰਿਹਾ ਹੈ। ਇਹਨ੍ਹਾਂ ਲੇਖਾਂ ਵਿਚ ਪ੍ਰਵਾਸੀ ਪੰਜਾਬੀਆਂ ਬਾਰੇ ਕਾਫ਼ੀ ਚਰਚਾ ਹੁੰਦੀ ਰਹੀ ਹੈ। ਡਾ. ਜਸਬੀਰ ਸਿੰਘ ਕੰਗ ਨੇ ਜਿੱਥੇ ਸਟੇਜ ਦੀ ਸੇਵਾ ਸੰਭਾਲੀ ਉਥੇ ਸ. ਰੰਧਾਵਾ ਦੀ ਪੱਤਰਕਾਰੀ ਬਾਰੇ ਵਿਸਤਾਰ ਨਾਲ ਚਾਨਣਾ ਪਾਇਆ।
  ਪੰਜਾਬੀ ਸਾਹਿਬ ਸਭਾ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਦਿੱਲ ਨਿੱਜਰ ਅਤੇ ਨੀਲਮ ਸੈਣੀ ਵਲੋਂ 'ਸਮੇਂ ਦਾ ਸੱਚ' ਕਿਤਾਬ ਉਤੇ ਆਪੋ ਆਪਣੇ ਪਰਚੇ ਪੜੇ ਗਏ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਜਤਿੰਦਰਪਾਲ ਸਿੰਘ ਜੇ ਪੀ (ਦਿੱਲੀ ਵਾਲੇ), ਹਰਮੇਲ ਸਿੰਘ ਨਿੱਜਰ, ਡਾ. ਗੁਰਪ੍ਰੀਤ ਸਿੰਘ ਧੁੱਗਾ, ਸੁਖਚੈਣ ਸਿੰਘ, ਡਾ. ਉਂਕਾਰ ਸਿੰਘ ਬਿੰਦਰਾ, ਜਸਪ੍ਰੀਤ ਸਿੰਘ ਅਟਾਰਨੀ, ਸੁਰਿੰਦਰ ਸਿੰਘ ਬਿੰਦਰਾ, ਤਜਿੰਦਰ ਸਿੰਘ ਦੌਸਾਂਝ, ਅਜੀਤ ਸਿੰਘ ਸੰਧੂ, ਗੁਲਿੰਦਰ ਸਿੰਘ ਗਿੱਲ, ਹਰਜਿੰਦਰ ਸਿੰਘ ਧਾਮੀ, ਗੁਰਬਖਸ਼ੀਸ਼ ਸਿੰਘ      ਗਰੇਵਾਲ, ਸੁਖਵਿੰਦਰ ਸਿੰਘ ਸੰਘੇੜਾ, ਮਨਜੀਤ ਕੌਰ ਸੇਖੋਂ, ਗੁਰਵੰਤ ਸਿੰਘ ਪੰਨੂੰ, ਜਸਵਿੰਦਰ ਸਿੰਘ ਨਾਗਰਾ, ਹਰਬੰਸ ਸਿੰਘ ਪੰਮਾ, ਕੁਲਦੀਪ ਸਿੰਘ ਢੀਂਡਸਾ, ਇਕਬਾਲ ਸਿੰਘ ਬਡਵਾਲ, ਮਹਿੰਦਰ ਸਿੰਘ ਘੱਗ, ਚਰਨਜੀਤ ਸਿੰਘ ਪਨੂੰ, ਤਾਰਾ ਸਿੰਘ ਸਾਗਰ, ਮੇਜਰ ਭੁਪਿੰਦਰ ਦਲੇਰ, ਹਰਭਜਨ ਢਿਲੋਂ ਨੇ ਵੀ ਸੰਬੋਧਨ ਕੀਤਾ।
  ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜੋਤੀ ਸਿੰਘ, ਵਰਿੰਦਰ ਸਿੰਘ ਸੇਖੋਂ, ਬੋਬੀ ਗੋਸਲ , ਮੇਜਰ ਕੁਲਾਰ ਬੋਪਾਰਾਏ, ਜਸਵਿੰਦਰ ਪਾਲ, ਬਰਜਿੰਦਰ ਕੌਰ, ਮਨਪ੍ਰੀਤ ਸਿੰਘ, ਭੁਪਿੰਦਰ ਸਿੰਘ ਸੰਘੇੜਾ, ਰਵਿੰਦਰ ਕਾਹਲੋਂ, ਗੁਰੀ ਕੰਗ, ਇੰਦਰਜੀਤ ਕਾਲੀਰਾਏ, ਇਕਬਾਲ ਸਿੰਘ ਰੰਧਾਵਾ, ਹੋਸ਼ਿਆਰ ਸਿੰਘ ਡਡਵਾਲ, ਨਿਰਮਲ ਸਿੰਘ, ਹਰਕੀਰਤ ਸਿੰਘ, ਜਸਕਰਨ ਸਿੰਘ ਅਟਵਾਲ, ਡਾ. ਗੁਰਪ੍ਰੀਤ ਸਿੰਘ ਚਾਹਲ, ਜਨਕ ਸਿਧਰਾ, ਬਲਦੇਵ ਸਿੰਘ ਰੰਧਾਵਾ, ਪਰਮਜੀਤ ਸਿੰਘ ਗਰੇਵਾਲ (ਕਿਲਾ ਰਾਏਪੁਰ), ਦਵਿੰਦਰ ਸਿੰਘ, ਅਵਤਾਰ ਸਿੰਘ ਢਿਲੋਂ, ਗੁਰਪ੍ਰੀਤ ਸਿੰਘ ਹੰਸਰਾ, ਗੁਰਬਚਨ ਚੌਪੜਾ, ਦਲਜੀਤ ਸਿੰਘ ਢੰਡਾ, ਸੂਰਜ ਅਹੁਜਾ,        ਅਮਰਦੀਪ ਸਿੰਘ, ਦਲਜੀਤ ਸਿੰਘ ਬਸਾਂਤੀ, ਅਵਤਾਰ ਸਿੰਘ ਬਸਾਂਤੀ, ਜਗਤਾਰ ਸਿੰਘ, ਗੁਰਮੇਲ ਸਿੰਘ ਉੱਪਲ, ਜਗਤਾਰ ਸਿੰਘ ਜੌਹਲ, ਗੁਰਮੀਤ ਸਿੰਘ ਬਰਸਾਲ, ਸਰਬਜੀਤ ਸਿੰਘ, ਹਰਪਾਲ ਸਿੰਘ, ਇੰਦਰਜੀਤ ਸਿੰਘ ਰੰਧਾਵਾ, ਤਜਿੰਦਰ ਸਿੰਘ ਭੁੱਲਰ, ਨਵਿੰਦਰ ਸਿੰਘ ਭੰਡਾਲ, ਜੋਹਨ ਬੰਗਾ, ਹਰਭਜਨ ਸਿੰਘ ਢੇਰੀ, ਕਮਲ ਬੰਗਾ, ਸੁਖਦੇਵ ਸਿੰਘ ਮੁੰਡੀ, ਜੋਗਿੰਦਰ ਸਿੰਘ ਦੋਲਾਈ, ਕੁਲਦੀਪ ਸਿੰਘ ਕਾਹਲੋਂ, ਕਸ਼ਮੀਰ ਸਿੰਘ ਰਾਏ, ਜਗਦੀਪ ਸਿੰਘ ਬਾਜਵਾ, ਗੁਲਸ਼ਨ ਦਿਆਲ, ਮੇਜਰ ਐਚਐਸ ਰੰਧਾਵਾ, ਬਰਜਿੰਦਰ ਸਿੰਘ, ਜਸਵੰਤ ਜੱਸੀ ਸ਼ੀਹਮਾਰ, ਇੰਦਰਜੀਤ ਗਰੇਵਾਲ, ਜੀਵਨ ਰੱਤੂ, ਗੁਰਬਚਨ ਭਾਟੀਆ, ਗੁਰਿੰਦਰ ਸੁਰਾਪੁਰੀ, ਰਾਜਾ ਸਿੰਘ, ਲਖਬੀਰ ਸਿੰਘ ਸੰਘਾ, ਮਨਜੀਤ ਸੰਧਰ, ਮੱਖਣ ਸਿੰਘ ਝੱਟੂ, ਕੁਲਦੀਪ ਜੌਹਲ, ਦਿਲਬਾਗ ਸੰਧੂ, ਸਤਨਾਮ ਸਿੰਘ, ਪਰਮਜੀਤ ਸਿੰਘ, ਸੁਖਬੀਰ ਸਿੰਘ ਸੰਧੂ, ਪਰਮ ਹੁੰਦਲ, ਸੋਹਨ, ਕੁਲਦੀਪ ਸਿੰਘ ਕੰਗ, ਨਵੀਨ ਠੁਕਰਾਲ, ਪਰਮਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਮੀਤ ਸਿੰਘ ਪਨੂੰ, ਧਰਮਿੰਦਰ ਸਿੱਘ, ਚਰਨਜੀਤ ਸੰਧੂ, ਨੰਦ ਕਿਸ਼ੋਰ, ਲਖਵੀਰ ਸਿੰਘ ਸਹੋਤਾ (ਕਾਲਾ ਟਰੇਸੀ), ਅਮਨਪ੍ਰੀਤ ਸਿੰਘ, ਭਾਗ ਸਿੰਘ, ਬਿੱਲਾ ਸੰਘੇੜਾ, ਜਸਵੰਤ ਸਿੰਘ ਹੋਠੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।

  Photo

  ਗੁਰਜਤਿੰਦਰ ਸਿੰਘ ਰੰਧਾਵਾ ਨੇ ਅਖੀਰ ਵਿਚ ਆਪਣੀ ਕਿਤਾਬ ਸਮੇਂ ਦਾ ਸੱਚ ਬਾਰੇ ਆਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ। ਉਹਨ੍ਹਾ ਦੱਸਿਆ ਕਿ 552 ਸਫ਼ਿਆਂ ਦੀ ਇਸ ਕਿਤਾਬ ਵਿਚ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਬਾਰੇ ਭਰਭੂਰ ਜਾਣਕਾਰੀ ਦਿੱਤੀ ਗਈ ਹੈ। ਪੰਜਾਬੀ ਸਾਹਿਤ ਸਭਾ ਕੈਲੀਫੋਰਲੀਆ ਅਤੇ ਪੰਜਾਬ ਕ੍ਰਿਕਟ ਕਲੱਬ ਸੈਕਰਾਮੈਂਟੋ ਵਲੋਂ ਸ. ਰੰਧਾਵਾ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ।
  ਫਰਿਜਨੇ ਵਿਖੇ ਵੀ ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ 'ਸਮੇਂ ਦਾ ਸੱਚ' ਰਿਲੀਜ਼ ਕੀਤੀ ਗਈ। ਕਾਂਗਰਸ ਮੈਨ ਜਿਮ ਕੋਸਟਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਜਦਕਿ ਕਿਤਾਬ ਦੀ ਪਹਿਲੀ ਕਾਪੀ ਮੇਅਰ ਰੂਬੀ ਧਾਲੀਵਾਲ ਨੂੰ ਭੇਂਟ ਕੀਤੀ ਗਈ। ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਅਰਵਿੰਦਰ ਸਿੰਘ ਲਾਖਣ, ਰਵਿੰਦਰ ਸਿੰਘ ਬੋਇਲ, ਕਰਮਜੀਤ ਸਿੰਘ ਤਲਵੰਡੀ, ਭੁਪਿੰਦਰ ਸਿੰਘ ਰਠੋਰ, ਪਰਮਿੰਦਰ ਪਾਲ ਸਿੰਘ ਰਠੋਰ, ਸ਼ੇਰ ਵਿਚ ਚੌਹਾਨ, ਧਰਮਿੰਦਰ ਸਿੰਘ ਚੌਹਾਨ, ਕਮਲਜੀਤ ਸਿੰਘ ਚੌਹਾਨ, ਜਗਰੂਪ ਸਿੰਘ ਗਰੇਵਾਲ, ਗੈਰੀ ਗਰੇਵਾਲ ਨੇ ਭਰਪੂਰ ਸਹਿਯੋਗ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਲ ਸਿਹੋਤਾ ਸੁਰਿੰਦਰ ਸਿੰਘ ਨਿੱਜਰ, ਅਮ੍ਰਿਤਪਾਲ ਸਿੰਘ ਨਿੱਜਰ, ਪ੍ਰਿੰ. ਪ੍ਰੀਤਮ ਸਿੰਘ ਨਾਹਲ, ਗੁਰਦੀਪ ਸਿੰਘ ਨਿੱਜਰ, ਡਾ. ਗੁਰਮੇਲ ਸਿੰਘ ਸਿੱਧੂ, ਸੁਰਿੰਦਰ ਮੰਡਾਲੀ, ਹਰਜਿੰਦਰ ਕੰਗ,  ਸੰਤੋਖ ਸਿੰਘ ਮਿਨਹਾਸ, ਗੁਰਪ੍ਰੀਤ ਧਾਲੀਵਾਲ, ਪਾਲ ਸਿੰਘ ਕੈਲੇ, ਸੁੱਖੀ ਘੁੰਮਣ, ਤਾਜ ਰੰਧਾਵਾ, ਦਲਜੀਤ ਸਿੰਘ ਰਿਆੜ, ਪ੍ਰੀਤਮ ਸਿੰਘ ਪਾਸਲਾ, ਸਾਧੂ ਸਿੰਘ ਸੰਘਾ, ਡਾ. ਅਰਜਨ ਸਿੰਘ ਜੋਸਨ, ਡਾ. ਪਿਸ਼ੋਰਾ ਸਿੰਘ ਢਿਲੋਂ, ਤਜਿੰਦਰ ਸਿੰਘ ਰੰਧਾਵਾ, ਜਸਪ੍ਰੀਤ ਸਿੰਘ ਅਟਾਰਨੀ ਤੇ ਮਨਜੀਤ ਸਿੰਘ ਕੁਲਾਰ ਨੇ ਆਪਣੇ ਵਿਚਾਰ ਰੱਖੇ। ਸ਼੍ਰੋਮਣੀ ਯੂਥ ਅਕਾਲੀ ਦਲ ਵਲੋਂ ਸ. ਗੁਰਜਤਿੰਦਰ ਸਿੰਘ ਰੰਧਾਵਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਕੈਲੀਫੋਰਨੀਆ ਭਰ ਤੋਂ ਧਾਰਮਿਕ, ਖੇਡ, ਸਭਿਆਚਾਰਕ, ਰਾਜਨੀਤਕ ਸੰਸਥਾਵਾਂ ਦੇ ਆਗੂਆਂ ਨੇ ਹਿੱਸਾ ਲਿਆ। ਸਮਾਗਮ ਵਿਚ ਹਰਪ੍ਰੀਤ ਸਿੰਘ, ਅਮਰੀਕ ਸਿੰਘ ਵਿਰਕ, ਨਵਦੀਪ ਸਿੰਘ ਧਾਲੀਵਾਰ, ਮਹਿੰਦਰ ਸਿੰਘ, ਰਣਜੀਤ ਸਿੰਘ ਨਾਗਰਾ, ਟੋਨੀ ਗਿੱਲ, ਅਮਰੀਕ ਸਿੰਘ, ਸੁੱਖੀ ਧਾਲੀਵਾਲ, ਬਿਅੰਤ ਸਿੰਘ ਸੰਧੂ, ਲੱਖੀ ਬਰਾਰ, ਮੇਸ਼ੀ ਪਹਿਲਵਾਨ, ਜਸਪਿੰਦਰ ਸਿੰਘ ਢਿੱਲੋਂ, ਹਰਮਿੰਦਰ ਗਿੱਲ, ਦਲਵੀਰ ਸਿੰਘ ਅਟਵਾਲ, ਪ੍ਰਭਜੋਤ ਗਰੇਵਾਲ, ਹਿਰਦੇਪਾਲ ਬੁੱਟਰ, ਅਵਤਾਰ ਸਿੰਘ ਰਠੋਰ, ਰਾਣਾ ਰਠੋਰ, ਹਰਬੰਸ ਸਿੱਧੂ ਵੀ ਸ਼ਾਮਲ ਸਨ। ਅਖੀਰ ਵਿਚ ਅਰਵਿੰਦਰ ਸਿੰਘ ਲਾਖਣ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦੀ ਸੇਵਾ ਕਰਮਜੀਤ ਸਿੰਘ ਤਲਵੰਡੀ ਨੇ ਬਾਖੁਬੀ ਨਿਭਾਈ।