ਸਤਿਕਾਰ (ਮਿੰਨੀ ਕਹਾਣੀ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰਦੇਵ ਸਿੰਘ ਦੀ ਇੱਕ ਦਿਨ ਅਚਾਨਕ ਤਬੀਅਤ ਵਿਗੜ ਗਈ। ਉਸ ਦਾ ਪੁੱਤਰ ਉਸ ਨੂੰ ਡਾਕਟਰ ਕੋਲ ਲੈ ਗਿਆ
" ਹਰਦੇਵ ਸਿੰਹਾਂ, ਮਾਮੂਲੀ ਜਿਹਾ ਅਟੈਕ ਆਇਆ ਸੀ। ਪਰ ਘਬਰਾਉਣ ਦੀ ਕੋਈ ਗੱਲ ਨਹੀਂ, ਮੈਂ ਤੁਹਾਨੂੰ ਇੱਕ ਨੁਕਤਾ ਦੱਸਦਾ ਹਾਂ। ਜੇਕਰ ਅੱਗੇ ਤੋਂ ਇਸ ਤਰ੍ਹਾਂ ਮਹਿਸੂਸ ਹੋਵੇ ਤਾਂ ਉੱਚੀ ਹੱਸਣ ਜਾਂ ਖੰਘਣ ਲੱਗ ਜਾਇਆ ਕਰ"।ਗੋਲੀਆਂ ਦੀ ਪੁੜੀ ਲਪੇਟ ਦੇ ਹੋਏ ਡਾਕਟਰ ਨੇ ਹਰਦੇਵ ਸਿੰਘ ਨੂੰ ਸਲਾਹ ਦਿੱਤੀ।
ਹਰਦੇਵ ਸਿੰਘ ਦੀ ਜੇਕਰ ਕਿਤੇ ਤਬੀਅਤ ਖ਼ਰਾਬ ਹੁੰਦੀ ਤਾਂ ਉਹ ਡਾਕਟਰ ਦੀ ਸਲਾਹ ਤੇ ਅਮਲ ਕਰਦਾ।
ਇੱਕ ਦਿਨ ਦੇਰ ਰਾਤ ਨੂੰ ਹਰਦੇਵ ਸਿੰਘ ਨੇ ਆਪਣੇ ਪੁੱਤਰ ਅਤੇ ਨੂੰਹ ਨੂੰ ਗੱਲਾਂ ਕਰਦੇ ਸੁਣਿਆ, " ਬਾਪੂ ਨੂੰ ਡਾਕਟਰ ਨੇ ਇਹ ਨਵੀਂ ਬਿਮਾਰੀ ਦੱਸ ਦਿੱਤੀ । ਜਦੋਂ ਜੀਅ ਕਰਦਾ ਉੱਚੀ –ਉੱਚੀ ਹੱਸਣ ਲੱਗ ਜਾਂਦਾ ਜਾਂ ਖੰਘਣ ਲੱਗ ਜਾਂਦਾ। ਨਾ ਆਪ ਰਾਤ ਨੂੰ ਅੱਖ ਲਾਉਂਦਾ ਨਾ ਆਪਣੀ ਲੱਗਣ ਦਿੰਦਾ।ਬਾਹਰ ਮੈਨੂੰ ਲੋਕ ਮਖੌਲਾਂ ਕਰਦੇ ਨੇ,ਮੈਂ ਐਵੇਂ ਗਲਤੀ ਕਰ ਲਈ ਉਸ ਦਿਨ ਬਾਪੂ ਨੂੰ ਡਾਕਟਰ ਕੋਲ ਲੈ ਕੇ ਹੀ ਨਹੀਂ ਜਾਣਾ। ਕੁੱਝ ਕਹਿ ਵੀ ਨਹੀਂ ਸਕਦਾ। ਮੈਂ ਬਾਪੂ ਜੀ ਦਾ ਸਤਿਕਾਰ ਬਹੁਤ ਕਰਦਾ ਹਾਂ"।
ਹਰਦੇਵ ਸਿੰਘ ਨੇ ਸਾਰੀਆ ਗੱਲਾਂ ਸੁਣ ਲਈਆਂ ਅਤੇ ਹਮੇਸ਼ਾ ਲਈ ਹੱਸਣਾ ਅਤੇ ਖੰਘਣਾ ਬੰਦ ਕਰ ਦਿੱਤਾ।