ਲੜੀਵਾਰ

  •    ਕੌਰਵ ਸਭਾ (ਕਿਸ਼ਤ-1) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-2) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-3) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-4) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-5) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-6) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-7) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-8) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-9) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-10) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-11) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-14) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-12) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-13) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-15) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-16) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-17) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-18) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-19) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਕਿਸ਼ਤ-20) / ਮਿੱਤਰ ਸੈਨ ਮੀਤ (ਨਾਵਲ )
  •    ਕੌਰਵ ਸਭਾ (ਆਖਰੀ ਕਿਸ਼ਤ) / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ -1 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ -2 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ -3 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ -4 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ - 5 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ - 6 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ -7 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ -8 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ - 9 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ - 10 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ - 11 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ - 12 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ - 13 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ -16 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ -17 / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ - 14 (ਨਾਵਲ ) / ਮਿੱਤਰ ਸੈਨ ਮੀਤ (ਨਾਵਲ )
  •    ਤਫ਼ਤੀਸ਼ - 15 / ਮਿੱਤਰ ਸੈਨ ਮੀਤ (ਨਾਵਲ )
  • ਕੌਰਵ ਸਭਾ (ਕਿਸ਼ਤ-13) (ਨਾਵਲ )

    ਮਿੱਤਰ ਸੈਨ ਮੀਤ   

    Email: mittersainmeet@hotmail.com
    Phone: +91 161 2407444
    Cell: +91 98556 31777
    Address: 297, ਗਲੀ ਨੰ. 5, ਉਪਕਾਰ ਨਗਰ ਸਿਵਲ ਨਾਈਨਜ਼, ਲੁਧਿਆਣਾ
    India
    ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    abortus pil

    abortuspil online bestellen read abortuspil zonder recept verkrijgbaar
    49

    ਚੌਧਰੀ ਨੇ ਜੋ ਰਿਪੋਰਟ ਲਿਆ ਕੇ ਦਿੱਤੀ, ਉਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਇਸ ਸਾਰੇ ਫ਼ਸਾਦ ਦੀ ਜੜ੍ਹ ਬਘੇਲ ਸਿੰਘ ਸੀ ।
    ਕੁਝ ਦਿਨਾਂ ਤੋਂ ਉਸਦੀਆਂ ਹਰਕਤਾਂ ਸ਼ੱਕੀ ਹੋ ਗਈਆਂ ਸਨ ।
    ਵਾਰਦਾਤ ਦੇ ਦਸ ਦਿਨਾਂ ਬਾਅਦ ਉਸਨੂੰ ਦੁਖੀ ਪਰਿਵਾਰ ਨਾਲ ਹਮਦਰਦੀ ਜਾਗੀ ਸੀ । ਉਹ ਦੋਹਾਂ ਜ਼ਖ਼ਮੀਆਂ ਦੀ ਹਸਪਤਾਲ ਜਾ ਕੇ ਖ਼ਬਰ ਲੈ ਕੇ ਆਇਆ ਸੀ । ਉਹ ਕਮਲ ਦੇ ਭੋਗ ਵਿਚ ਸ਼ਾਮਲ ਹੋਇਆ ਸੀ । ਪੱਤਰਕਾਰਾਂ ਨੂੰ ਬੁਲਾ ਬੁਲਾ ਉਹ ਭੜਕੀਲੇ ਭਾਸ਼ਣ
    ਦੇ ਰਿਹਾ ਸੀ । ਪੁਲਿਸ ਦੀ ਨਲਾਇਕੀ ਨੂੰ ਕੋਸ ਰਿਹਾ ਸੀ । ਕਪਤਾਨ ਨੂੰ ਉਹ ਤਾੜ ਰਿਹਾ ਸੀ । ਆਖ ਰਿਹਾ ਸੀ, ਜੇ ਅਸਲ ਮੁਲਜ਼ਮ ਸਾਹਮਣੇ ਨਾ ਲਿਆਂਦੇ ਗਏ ਤਾਂ ਮੁੱਖ-ਮੰਤਰੀ ਤੇ ਜ਼ੋਰ ਪਾ ਕੇ ਉਹ ਤਫ਼ਤੀਸ਼ ਸੀ.ਬੀ.ਆਈ. ਦੇ ਹਵਾਲੇ ਕਰਵਾ ਦੇਵੇਗਾ । ਥਾਂ-ਥਾਂ ਉਹ ਪੁਲਿਸ ਵਿਚ ਫੈਲੇ ਭ੍ਰਿਸ਼ਟਾਚਾਰ ਦਾ ਜ਼ਿਕਰ ਕਰ ਰਿਹਾ ਸੀ ।
    ਲੋਕਾਂ ਵਿਚ ਆਮ ਚਰਚਾ ਸੀ । ਬਘੇਲ ਸਿੰਘ ਮੁੱਖ-ਮੰਤਰੀ ਦੇ ਸਮਰਥਕ ਵਿਧਾਇਕਾਂ ਵਿਚੋਂ ਇਕ ਨਹੀਂ ਸੀ । ਉਹ ਜਥੇਦਾਰ ਦੇ ਧੜੇ ਵਿਚ ਗਿਣਿਆ ਜਾਂਦਾ ਸੀ । ਇਸ ਲਈ ਉਸਦੀ ਚੜ੍ਹਤ ਮੁੱਖ-ਮੰਤਰੀ ਨੂੰ ਪਸੰਦ ਨਹੀਂ ਸੀ । ਅੰਦਰਖ਼ਾਤੇ ਮੁੱਖ-ਮੰਤਰੀ ਨੇ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਸਨ । ਉਸ ਨੂੰ ਮੂੰਹ ਨਾ ਲਾਇਆ ਜਾਵੇ ।
    ਹੁਣ ਮੁੱਖ-ਮੰਤਰੀ ਨੂੰ ਉਸ ਨਾਲ ਪਤਾ ਨਹੀਂ ਕੀ ਹੇਜ ਜਾਗ ਪਿਆ ਸੀ । ਇਸ ਕੇਸ ਦੀ ਸਾਰੀ ਵਾਗਡੋਰ ਉਸ ਨੇ ਬਘੇਲ ਸਿੰਘ ਨੂੰ ਸੰਭਾਲ ਦਿੱਤੀ ਲੱਗਦੀ ਸੀ ।
    ਪੁਲਿਸ ਕਪਤਾਨ ਮੁੱਖ-ਮੰਤਰੀ ਦਾ ਖਾਸ ਬੰਦਾ ਸੀ । ਲੋਕਾਂ ਵਿਚ ਆਮ ਚਰਚਾ ਸੀ ।
    ਉਹ ਕਾਕਾ ਜੀ ਦਾ ਜਮਾਤੀ ਸੀ । ਇਸ ਰਿਸ਼ਤੇ ਤੋਂ ਇਲਾਵਾ ਉਹ ਮੈਡਮ ਕੋਲ ਵੀ ਹਾਜ਼ਰੀ ਭਰਦਾ ਸੀ । ਬਘੇਲ ਸਿੰਘ ਇਨ੍ਹੀ ਦਿਨੀਂ ਉਸੇ ਕਪਤਾਨ ਦੀ ਭੌਂਡੀ ਪਿੱਟ ਰਿਹਾ ਸੀ । ਮੁੱਖਮੰਤਰੀ ਖ਼ਾਮੋਸ਼ ਸੀ । ਇਹ ਕੀ ਸਿਆਸਤ ਸੀ ਪੰਕਜ ਹੋਰਾਂ ਦੇ ਸਮਝ ਨਹੀਂ ਸੀ ਆ ਰਹੀ । ਹੁਣ ਮੁੱਖ-ਮੰਤਰੀ ਦੇ ਸਕੱਤਰ ਨੇ ਹੁਕਮ ਝਾੜਿਆ ਸੀ । ਉਸੇ ਵਿਧਾਇਕ ਨੂੰ ਮਿਲਣ ਲਈ ਆਖਿਆ ਸੀ, ਜਿਸਦੀ ਮੁੱਖ-ਮੰਤਰੀ ਸ਼ਕਲ ਦੇਖਣ ਨੂੰ ਤਿਆਰ ਨਹੀਂ ਸੀ ।
    ਬਘੇਲ ਸਿੰਘ ਨੂੰ ਚੁੱਪ ਕਰਾਉਣਾ ਉਨ੍ਹਾਂ ਦੇ ਖੱਬੇ ਹੱਥ ਦੀ ਖੇਡ ਸੀ । ਉਹ ਉਨ੍ਹਾਂ ਦਾ ਆਪਣਾ ਵਾਕਿਫ਼ ਸੀ । ਵੀਹ ਵਾਰ ਉਨ੍ਹਾਂ ਦੇ ਦਫ਼ਤਰ ਆਇਆ ਸੀ । ਫੰਡ ਲੈ ਕੇ ਗਿਆ ਸੀ। ਇੱਟ ਚੁੱਕਣ 'ਤੇ ਉਸਦੀ ਸਿਫਾਰਸ਼ ਲੱਭ ਪੈਣੀ ਸੀ ।
    ਪਰ ਉਨ੍ਹਾਂ ਦੀਆਂ ਇਹ ਕਿਆਸ-ਅਰਾਈਆਂ ਗ਼ਲਤ ਸਾਬਤ ਹੋਈਆਂ । ਵਿਧਾਇਕ ਸਾਨ੍ਹ ਵਾਂਗ ਭੂਸਰਿਆ ਬੈਠਾ ਸੀ । ਸਿੱਧੇ ਮੂੰਹ ਗੱਲ ਨਹੀਂ ਸੀ ਕਰਦਾ ।
    ਉਸਦਾ ਆਕੜਨਾ ਜਾਇਜ਼ ਸੀ । ਉਸਨੂੰ ਆਪਣੀ ਸਿਆਸੀ ਸਥਿਤੀ ਦਾ ਗਿਆਨ ਸੀ। ਉਹ ਆਪਣੇ ਸਿਆਸੀ-ਗੁਰੂ ਨਾਲ ਵਫ਼ਾਦਾਰ ਸੀ । ਗੁਰੂ ਮੁੱਖ-ਮੰਤਰੀ ਨਾਲ ਸਿੰਗ ਅੜਾਈ ਖੜ੍ਹਾ ਸੀ । ਕਿਸੇ ਵੀ ਸਮੇਂ ਪਾਰਟੀ ਦੋ ਧੜਿਆਂ ਵਿਚ ਵੰਡੀ ਜਾ ਸਕਦੀ ਸੀ ।
    ਮੁੱਖ-ਮੰਤਰੀ ਨੇ ਵਿਰੋਧੀ ਧੜੇ ਦੇ ਵਿਧਾਇਕਾਂ ਦੇ ਖੰਭ ਕੁਤਰ ਰੱਧਖੇ ਸਨ । ਬਘੇਲ ਸਿੰਘ ਦੀ ਵੁੱਕਤ ਸਿਫ਼ਰ ਹੋਈ ਪਈ ਸੀ । ਉਹ ਲੋਕਾਂ ਨਾਲੋਂ ਟੁੱਟ ਰਿਹਾ ਸੀ । ਲੋਕ ਮੁੱਖ-ਮੰਤਰੀ ਪੱਖੀ ਨੇਤਾਵਾਂ ਨਾਲ ਜੁੜ ਰਹੇ ਸਨ ।
    ਬਘੇਲ ਸਿੰਘ ਦਾ ਸਿਆਸੀ ਭਵਿੱਖ ਖ਼ਤਰੇ ਵਿਚ ਸੀ । ਜੇ ਪਾਰਟੀ ਦੋ-ਫਾੜ ਨਾ ਹੋਈ ਤਾਂ ਮੁੱਖ-ਮੰਤਰੀ ਨੇ ਉਸਦਾ ਟਿਕਟ ਵਾਲਾ ਪੱਤਾ ਕੱਟ ਦੇਣਾ ਸੀ । ਜੇ ਪਾਰਟੀ ਬਚੀ ਰਹੀ ਅਤੇ ਉਸਨੂੰ ਟਿਕਟ ਮਿਲ ਗਿਆ ਫੇਰ ਵੀ ਉਸਦੇ ਜਿੱਤਣ ਦੀ ਕੋਈ ਸੰਭਾਵਨਾ ਨਹੀਂ
    ਸੀ । ਅਸੁਰੱਧਖਿਅਤ ਮਹਿਸੂਸ ਕਰਦਾ ਬਘੇਲ ਸਿੰਘ ਅਸਰ-ਰਸੂਖ਼ ਦੀ ਥਾਂ ਪੈਸਾ ਬਣਾਉਣ ਵੱਲ ਧਿਆਨ ਦੇ ਰਿਹਾ ਸੀ । ਦੋਹਾਂ ਸਥਿਤੀਆਂ ਵਿਚ ਪੈਸੇ ਦੀ ਜ਼ਰੂਰਤ ਸੀ । ਜੇ ਟਿਕਟ ਮਿਲ ਗਿਆ ਤਾਂ ਅਸਰ-ਰਸੂਖ਼ ਦੀ ਘਾਟ ਕਾਰਨ ਪੈਸਾ ਪਾਣੀ ਵਾਂਗ ਵਹਾਉਣਾ ਪੈਣਾ ਸੀ । ਟਿਕਟ ਨਾ ਮਿਲਿਆ ਤਾਂ ਅਗਲੇ ਪੰਜ ਸਾਲ ਆਰਾਮ ਨਾਲ ਕੱਢਣ ਲਈ ਪੈਸਾ ਚਾਹੀਦਾ ਸੀ । ਫੇਰ ਪਤਾ ਨਹੀਂ ਕਦੇ ਹਕੂਮਤ ਵਿਚ ਆਉਣ ਦਾ ਮੌਕਾ ਮਿਲੇ ਜਾਂ ਨਾ ।
    ਇਹੋ ਜਿਹੀ ਸੋਚ ਤਹਿਤ ਬਘੇਲ ਸਿੰਘ ਨੇ ਇਹ ਤਕੜੀ ਮੱਛੀ ਆਪਣੇ ਜਾਲ ਵਿਚ ਫਸਾਈ ਸੀ ।
    ਜਦੋਂ ਤੋਂ ਇਸ ਕੇਸ ਦੀ ਗਿੱਦੜ-ਸਿੰਗੀ ਬਘੇਲ ਸਿੰਘ ਦੇ ਹੱਥ ਆਈ ਸੀ, ਉਸਦੇ ਦਿਨ ਫਿਰਨ ਲੱਗੇ ਸਨ ।
    ਬਘੇਲ ਸਿੰਘ ਵੱਲੋਂ ਵਿੱਢੀ ਲੜਾਈ ਦਾ ਸਭ ਤੋਂ ਵੱਧ ਖ਼ਤਰਾ ਕਪਤਾਨ ਨੇ ਮੰਨਿਆ ਸੀ । ਉਸਨੇ ਝੱਟ ਉਸਦੇ ਲਟਕਦੇ ਸਾਰੇ ਕੰਮ ਸਿਰੇ ਚਾੜ੍ਹ ਦਿੱਤੇ । ਵਕੀਲ ਦੇ ਰਿਸ਼ਤੇਦਾਰ ਨੂੰ ਬੇਕਸੂਰ ਬਣਾ ਦਿੱਤਾ । ਉਸਦੇ ਹਲਕੇ ਵਿਚ ਉਸਦੀ ਮਰਜ਼ੀ ਦਾ ਮੁੱਖ ਅਫ਼ਸਰ ਲਾ
    ਦਿੱਤਾ ।
    ਡੀ.ਆਈ.ਜੀ. ਨਾਲ ਬਘੇਲ ਸਿੰਘ ਨੇ ਸਿੱਧਾ ਪੰਗਾ ਨਹੀਂ ਸੀ ਲਿਆ । ਪਰ ਡੀ.ਆਈ.ਜੀ. ਆਪਣੀ ਕਮਜ਼ੋਰੀ ਭਾਂਪ ਰਿਹਾ ਸੀ । ਉਹ ਬਘੇਲ ਸਿੰਘ ਨੂੰ ਅਦਬ ਨਾਲ ਕੁਰਸੀ ਦੇਣ ਲੱਗਾ ਸੀ ।
    ਮੁੱਖ-ਮੰਤਰੀ ਦੀ ਕੋਠੀ ਰਿਸ਼ਤੇ ਸੁਧਰਣੇ ਸ਼ੁਰੂ ਹੋ ਗਏ । ਪ੍ਰਿੰਸੀਪਲ ਸੈਕਟਰੀ ਅਤੇ ਸਿਆਸੀ ਸਕੱਤਰ ਉਸ ਦੇ ਕੰਮਾਂ ਨੂੰ ਤਰਜੀਹ ਦੇਣ ਲਗੇ । ਦੋਹਾਂ ਅਫ਼ਸਰਾਂ ਨਾਲ ਉਸਨੇ ਬੁੱਕਲ-ਸਾਂਝੀ ਕਰ ਲਈ । ਛੋਟੇ ਮੋਟੇ ਕੰਮ ਸਕੱਤਰ ਆਪਣੇ ਦਸਤਖ਼ਤਾਂ ਨਾਲ ਕਰਾ ਦਿੰਦੇ ।
    ਬਘੇਲ ਸਿੰਘ ਨੇ ਉਨ੍ਹਾਂ ਦੇ ਘਰੀਂ ਤੋਹਫ਼ੇ ਭੇਜਣੇ ਸ਼ੁਰੂ ਕਰ ਦਿੱਤੇ । ਸਾਂਝ ਪਰਿਵਾਰਕ ਬਣਾ ਲਈ ।
    ਇਸ ਅਸਾਮੀ ਕੋਲੋਂ ਸਭ ਨੂੰ ਚੰਗੀ ਰਕਮ ਮਿਲਣ ਦੀ ਆਸ ਸੀ । ਇਹੋ ਆਸ ਉਨ੍ਹਾਂ ਦੇ ਨਵੇਂ ਰਿਸ਼ਤੇ ਦੀ ਜੜ੍ਹ ਸੀ ।
    ਬਘੇਲ ਸਿੰਘ ਦੂਰ ਦੀ ਸੋਚ ਰਿਹਾ ਸੀ । ਇਸ ਪਾਰਟੀ ਰਾਹੀਂ ਉਹ ਮੁੱਖ-ਮੰਤਰੀ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ । ਬਸ ਥੋੜ੍ਹੀ ਜਿਹੀ ਸਖ਼ਤੀ ਅਤੇ ਥੋੜ੍ਹੇ ਸਬਰ ਦੀ ਜ਼ਰੂਰਤ ਸੀ ।
    ਏਸੇ ਨੀਤੀ ਤਹਿਤ ਉਹ ਪੰਕਜ ਦੀਆਂ ਸਿਫਾਰਸ਼ਾਂ ਠੁਕਰਾ ਰਿਹਾ ਸੀ ।
    ਕਈ ਦਿਨ ਦੀ ਭੱਜ-ਨੱਠ ਅਤੇ ਮਿੰਨਤ ਤਰਲੇ ਬਾਅਦ ਮਸਾਂ ਬਘੇਲ ਸਿੰਘ ਨੇ ਉਨ੍ਹਾਂ ਨੂੰ ਮੁਲਾਕਾਤ ਦਾ ਸਮਾਂ ਦਿੱਤਾ ।
    ਪਹਿਲੀ ਮੁਲਾਕਾਤ ਵਿਚ ਬਹੁਤ ਸਾਰੇ ਗਿਲੇ-ਸ਼ਿਕਵੇ ਵਿਚਾਰੇ ਗਏ । ਦੋਹਾਂ ਧਿਰਾਂ ਵੱਲੋਂ ਉਨ੍ਹਾਂ ਸ਼ਿਕਵਿਆਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਗਿਆ ।
    ਤੀਜੀ ਮੁਲਾਕਾਤ ਵਿਚ ਅਸਲ ਮੁੱਦਾ ਵਿਚਾਰਿਆ ਗਿਆ ।
    "ਚੋਣਾਂ ਸਿਰ 'ਤੇ ਹੈ । ਅਜਿਹੀ ਖ਼ੌਫ਼ਨਾਕ ਵਾਰਦਾਤ ਕਾਰਨ ਮੁੱਖ-ਮੰਤਰੀ ਦੀ ਇਸ ਸ਼ਹਿਰ ਤੋਂ ਲੈ ਕੇ ਵਿਦੇਸ਼ਾਂ ਤਕ ਭੰਡੀ ਹੋਈ ਪਈ ਹੈ । ਉਪਰੋਂ ਪੁਲਿਸ ਨੇ ਮੂੰਹ ਕਾਲਾ ਕਰ ਲਿਆ । ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ । ਮੁੜ ਇਸ ਸ਼ਹਿਰ ਵਿਚ ਪੈਰ
    ਨਹੀਂ ਪਾਇਆ । ਸਾਰੇ ਪ੍ਰੋਗਰਾਮ ਕੈਂਸਲ ਕਰ ਦਿੱਤੇ । ਕਹਿੰਦੇ ਉਸ ਸਮੇਂ ਆਵਾਂਗਾ, ਜਦੋਂ ਅਸਲ ਮੁਲਜ਼ਮ ਫੜੇ ਗਏ । ਤੁਹਾਨੂੰ ਪਤਾ ਹੀ ਹੈ । ਅਸਲ ਮੁਲਜ਼ਮ ਉਹ ਕਿਨ੍ਹਾਂ ਨੂੰ ਕਹਿੰਦੇ ਹਨ ।"
    "ਮੁਲਜ਼ਮ ਕੌਣ ਹਨ, ਇਹ ਗੱਲ ਛੱਧਡੋ । ਇਹ ਦੱਧਸੋ ਖਹਿੜਾ ਕਿੰਨੇ ਵਿਚ ਛੁੱਟਦਾ ਹੈ । ਕਿੰਨਾ ਪਾਰਟੀ ਫੰਡ ਸਾਡੇ ਜਿੰਮੇ ਲੱਗੇਗਾ?"
    ਅਜੇ ਨੂੰ ਬਘੇਲ ਸਿੰਘ ਦੀਆਂ ਮੋਮੋ-ਠਗਣੀਆਂ ਗੱਲਾਂ 'ਤੇ ਚਿੜ ਚੜ੍ਹ ਰਹੀ ਸੀ ।
    ਮੂੰਹੋਂ ਕੁਝ ਹੋਰ ਨਾ ਨਿਕਲ ਜਾਏ, ਇਸ ਲਈ ਉਹ ਸਿੱਧਾ ਅਸਲ ਮੁੱਦੇ ਉਪਰ ਆ ਗਿਆ ।
    "ਪਾਰਟੀ ਫੰਡ ਦੇਣਾ ਪਊ ! ਕਿੰਨਾ ਦੇਣਾ ਪਊ, ਇਹ ਪ੍ਰਧਾਨ ਜੀ ਦੱਸਣਗੇ !"
    ਫੰਡ ਤੈਅ ਕਰਨ ਲਈ ਅਗਲੀ ਮੁਲਾਕਾਤ ਅਗਲੇ ਦਿਨ ਰੱਖੀ ਗਈ ।
    "ਕਿੰਨਾ ਫੰਡ ਲਿਆ ਜਾਵੇ ?" ਇਸ ਮੁੱਦੇ ਉਪਰ ਵਿਧਾਇਕ ਅਤੇ ਸਕੱਤਰਾਂ ਵਿਚਕਾਰ ਮੱਤਭੇਦ ਸੀ ।
    ਵਿਧਾਇਕ ਨੂੰ ਪੰਕਜ ਹੋਰਾਂ ਦੀ ਮਾਇਕ ਹਾਲਤ ਦਾ ਪਤਾ ਸੀ । ਉਹ ਇਕ ਕਰੋੜ ਫੰਡ ਵਜੋਂ ਲੈਣਾ ਚਾਹੁੰਦਾ ਸੀ । ਇਹ ਰਕਮ ਉਨ੍ਹਾਂ ਨੇ ਅਰਾਮ ਨਾਲ ਦੇ ਦੇਣੀ ਸੀ । ਉਨ੍ਹਾਂ ਦੇ ਸਾਰੇ ਰਿਸ਼ਤੇਦਾਰ ਕਰੋੜਪਤੀ ਸਨ । ਦਸ-ਦਸ ਲੱਖ ਪਾਇਆ ਤਾਂ ਕਰੋੜ ਬਣ ਜਾਣਾ
    ਸੀ । ਫੇਰ ਉਹ ਕਾਤਲ ਸਨ । ਜੇਲ੍ਹ ਨਜ਼ਰ ਆ ਰਹੀ ਸੀ । ਵੀਹ ਪੱਚੀ ਲੱਖ ਉਹ ਪਹਿਲਾਂ ਖਰਚ ਚੁੱਕੇ ਸਨ, ਪਰ ਪਰਨਾਲਾ ਉੱਥੇ ਦਾ ਉੱਥੇ ਸੀ । ਇਹ ਪਾਰਟੀ ਫੰਡ ਦੇ ਕੇ ਉਨ੍ਹਾਂ ਦੇ ਹੱਥ ਥੋਕ ਦਾ ਸੌਦਾ ਲੱਗ ਰਿਹਾ ਸੀ । ਮੁੱਖ-ਮੰਤਰੀ ਦੇ ਇਕੋ ਝਟਕੇ ਨਾਲ ਬਾਕੀ ਜੋਕਾਂ ਨੇ ਝੜ ਜਾਣਾ ਸੀ ।
    ਸੈਕਟਰੀ ਨੂੰ ਇਹ ਰਕਮ ਬਹੁਤ ਵੱਡੀ ਲੱਗ ਰਹੀ ਸੀ । ਲੋਕ ਕਰੋੜਾਂ ਵਿਚ ਫੰਡ ਦਿੰਦੇ ਸਨ, ਪਰ ਉਦੋਂ, ਜਦੋਂ ਉਨ੍ਹਾਂ ਕਈ ਕਰੋੜ ਪਾਰਟੀ ਕਾਰਨ ਕਮਾਇਆ ਹੁੰਦਾ ਸੀ । ਟੈਕਸ ਚੋਰੀ ਕਰਕੇ ਜਾਂ ਕੋਟਾ ਲਗਵਾ ਕੇ । ਇਥੇ ਮਸਲਾ ਦੂਸਰਾ ਸੀ । ਅੱਜ ਇਨ੍ਹਾਂ ਨੇ ਰਕਮ ਦੇ ਦੇਣੀ ਸੀ । ਚੋਣਾਂ ਸਮੇਂ ਦੂਜੀ ਧਿਰ ਨੂੰ ਦੱਸ ਕੇ ਚੋਣ-ਮੁੱਦਾ ਬਣਾ ਦੇਣਾ ਸੀ । ਵੀਹ ਲੱਖ ਕਾਫ਼ੀ ਸੀ । ਪ੍ਰਿੰਸੀਪਲ ਸੈਕਟਰੀ ਦਾ ਇਹ ਮੱਤ ਸੀ ।
    ਵੀਹ ਲੱਖ ਲੈ ਕੇ ਕੀ ਗੰਜੀ ਨਹਾਏਗੀ ਅਤੇ ਕੀ ਨਿਚੋੜੇਗੀ? ਉਨ੍ਹਾਂ ਦੇ ਆਪਣੇ ਪੱਲੇ ਲੱਖ-ਲੱਖ ਤੋਂ ਵੱਧ ਨਹੀਂ ਪੈਣਾ ।
    ਆਖ਼ਰ ਫ਼ੈਸਲਾ ਕਾਕਾ ਜੀ 'ਤੇ ਛੱਡ ਦਿੱਤਾ ਗਿਆ । ਉਹ ਕੇਂਦਰ ਵਿਚ ਸਨਅਤਮੰਤਰੀ ਰਹੇ ਸਨ । ਉਸ ਸਮੇਂ ਉਨ੍ਹਾਂ ਨੂੰ ਮਾਇਆ ਨਗਰ ਦੇ ਗਹਿਰੇ ਸਮੁੰਦਰ ਵਿਚ ਛੁਪੇ ਪਏ ਅਣਮੋਲ ਹੀਰਿਆਂ ਦਾ ਗਿਆਨ ਹੋਇਆ ਸੀ । ਮਾਇਆ ਨਗਰ ਦੀਆਂ ਅੱਧੀਆਂ ਪਾਰਟੀਆਂ ਹੁਣ ਉਨ੍ਹਾਂ ਨੂੰ ਨਿਜੀ ਤੌਰ 'ਤੇ ਜਾਣਦੀਆਂ ਸਨ । ਉਹ ਜੋ ਤੈਅ ਕਰਨਗੇ ਸਭ ਨੂੰ ਮਨਜ਼ੂਰ ਹੋਏਗਾ ।
    ਸਾਰੇ ਹਲਾਤ ਸੁਣ ਕੇ ਕਾਕਾ ਜੀ ਨੇ ਬਘੇਲ ਸਿੰਘ ਨਾਲ ਸਹਿਮਤੀ ਪ੍ਰਗਟਾਈ ।
    ਮਾਇਆ ਨਗਰ ਦੇ ਇਕ ਪਲਾਟ ਦੀ ਕੀਮਤ ਕਈ ਵਾਰ ਇਕ ਕਰੋੜ ਰੁਪਏ ਬਣ ਜਾਂਦੀ ਸੀ । ਇਥੋਂ ਦੀਆਂ ਕਈ ਪਾਰਟੀਆਂ ਕਰੋੜਾਂ ਰੁਪਏ ਇਨਕਮ ਟੈਕਸ ਦਿੰਦੀਆਂ ਸਨ । ਇਹ ਮੁਲਜ਼ਮ ਕਈ ਫਰਮਾਂ ਦੇ ਮਾਲਕ ਸਨ । ਕਈ ਕਲੋਨੀਆਂ ਉਸਾਰ ਚੁੱਕੇ ਸਨ । ਕਿਸੇ ਨੁੱਕਰੇ ਪਿਆ ਪਲਾਟ ਵੇਚ ਕੇ ਇਨ੍ਹਾਂ ਨੇ ਇੰਨੀ ਰਕਮ ਚੁਕਾ ਦੇਣੀ ਸੀ । ਵੱਟਾ ਰੱਖ ਕੇ ਦੇਖੋ, ਝੱਲ ਗਏ ਠੀਕ । ਨਹੀਂ ਤਾਂ ਨਿਹੰਗਾਂ ਵਾਲੀਆਂ ਰਿਆਇਤਾਂ ਦੇ ਦਿੱਤੀਆਂ ਜਾਣਗੀਆਂ ।
    ਬਘੇਲ ਸਿੰਘ ਨੇ ਪਾਰਟੀ ਵੱਲੋਂ ਲਿਆ ਗਿਆ ਫੈਸਲਾ ਪੰਕਜ ਹੋਰਾਂ ਨੂੰ ਸੁਣਾ ਦਿੱਤਾ ।
    ਸੋਚਣ ਅਤੇ ਪੈਸੇ ਦਾ ਪ੍ਰਬੰਧ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ ।
    ਇਕ ਕਰੋੜ ਦੀ ਮੰਗ ਪੰਕਜ ਹੋਰਾਂ ਉਪਰ ਪਹਾੜ ਵਾਂਗ ਡਿੱਗੀ । ਪੰਦਰਾਂ ਦਿਨਾਂ ਤੋਂ ਉਹ ਇਸ ਮੁਸੀਬਤ ਵਿਚ ਫਸੇ ਹੋਏ ਸਨ । ਸਾਰਾ ਕਾਰੋਬਾਰ ਠੱਪ ਸੀ । ਕੰਮ ਮੁਲਾਜ਼ਮਾਂ ਦੇ ਸਿਰ 'ਤੇ ਚੱਲ ਰਿਹਾ ਸੀ । ਪਤਾ ਨਹੀਂ ਘਾਟਾ ਪੈ ਰਿਹਾ ਸੀ ਜਾਂ ਵਾਧਾ ਹੋ ਰਿਹਾ ਸੀ ।
    ਵੀਹ ਲੱਖ ਉਹ ਹੁਣ ਤਕ ਦੇ ਚੁੱਕੇ ਸਨ । ਅੱਜ ਤਕ ਉਨ੍ਹਾਂ ਪੈਸਾ ਖ਼ੁਸ਼ੀ-ਖ਼ੁਸ਼ੀ ਦਿੱਤਾ ਸੀ ।
    ਲੱਗਦਾ ਸੀ, ਬੱਸ ਇਹ ਆਖ਼ਰੀ ਪੜਾਅ ਸੀ । ਇੱਧਰ ਉੱਧਰ ਅਤੇ ਬੈਂਕਾਂ ਵਿਚ ਪਈ ਰਕਮ ਖ਼ਤਮ ਹੋ ਚੁੱਕੀ ਸੀ । ਅੱਗੋਂ ਤੋਂ ਭੁਗਤਣ ਲਈ ਪੈਸਾ ਕਿਸੇ ਕੋਲੋਂ ਫੜਨਾ ਪੈਣਾ ਸੀ । ਉਪਰੋਂ ਮਾਰ ਇਹ ਕਿ ਹੁਣ ਤਕ ਖਰਚਿਆ ਪੈਸਾ ਗੁੜ ਤੋਂ ਗੋਬਰ ਬਣ ਚੁੱਕਾ ਸੀ ।
    ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨਾਲ ਮੁੜ ਵਿਚਾਰਾਂ ਹੋਣ ਲੱਗੀਆਂ ।
    ਕੁਝ ਸਿਆਣੇ ਬੰਦਿਆਂ ਨੇ ਰਾਏ ਦਿੱਤੀ :
    "ਮੁਸੀਬਤ ਆਈ ਹੈ ਤਾਂ ਨੁਕਸਾਨ ਕਰਕੇ ਹੀ ਜਾਏਗੀ । ਪੈਸੇ ਦੇ ਕੇ ਖਹਿੜਾ ਛੁਡਾ ਲਓ । ਰੱਬ ਨੇ ਬਥੇਰਾ ਕੁਝ ਦਿੱਤਾ ਹੈ । ਪੈਸਾ ਇਹੋ ਜਿਹੀਆਂ ਮੁਸੀਬਤਾਂ ਨੂੰ ਨਜਿੱਠਣ ਲਈ ਹੁੰਦਾ ਹੈ । ਮਹੀਨੇ, ਦੋ ਮਹੀਨੇ ਲਈ ਅੰਦਰ ਰਹਿਣਾ ਪੈ ਗਿਆ ਤਾਂ ਕਾਰੋਬਾਰ ਠੱਪ ਹੋ
    ਜਾਏਗਾ । ਮਿੱਲਾਂ ਨੂੰ ਜਿੰਦੇ ਲਗ ਜਾਣਗੇ । ਕੰਮ ਦੋਹਾਂ ਦੇ ਹੱਥ ਹੈ । ਦੋਹੇਂ ਕੇਸ ਵਿਚ ਫਸੇ ਬੈਠੇ ਹੋ । ਜੇਲ੍ਹ ਜਾਣਾ ਪਿਆ ਤਾਂ ਸਾਰਾ ਸਰਕਲ ਟੁੱਟ ਜਾਏਗਾ । ਗੁਡਵਿਲ ਖ਼ਤਮ ਹੋ ਜਾਏਗੀ । ਕਈ ਵਾਰ ਟੁੱਧਟੇ ਸਰਕਲ ਫਰਮਾਂ ਨੂੰ ਦੀਵਾਲੀਏ ਬਣਾ ਦਿੰਦੇ ਹਨ । ਖਹਿੜਾ ਛੁਡਾ ਲੈਣ ਵਿਚ ਹੀ ਬਿਹਤਰੀ ਹੈ ।"
    ਗਰਮ ਧੜਾ ਇਸ ਰਾਏ ਨਾਲ ਸਹਿਮਤ ਨਹੀਂ ਸੀ । ਉਨ੍ਹਾਂ ਦਾ ਮੱਤ ਸੀ ਕਿ ਇਹ ਕੋਈ ਗਰੰਟੀ ਨਹੀਂ ਕਿ ਇਥੇ ਪੈਸੇ ਦੇਣ ਨਾਲ ਜਾਨ ਸਦਾ ਲਈ ਛੁੱਟ ਜਾਏਗੀ । ਕਿਸੇ ਹੋਰ ਸੱਪ ਨੇ ਫ਼ਨ ਚੁੱਕ ਲੈਣਾ ਸੀ । ਹਾਲੇ ਕੇਂਦਰ ਸਰਕਾਰ ਪਈ ਸੀ, ਅਦਾਲਤਾਂ ਪਈਆਂ
    ਸਨ ।
    ਚੋਣਾਂ ਹੋਣ ਵਾਲੀਆਂ ਸਨ । ਸਰਕਾਰ ਬਦਲ ਜਾਣੀ ਸੀ । ਨਵੇਂ ਮੁੱਖ-ਮੰਤਰੀ ਨੇ ਕਹਿਣਾ ਸੀ, ਹੁਣ ਮੇਰੇ ਦਰਬਾਰ ਵਿਚ ਪੇਸ਼ ਹੋਵੋ । ਖ਼ਤਰਾ ਸਹੇ ਨਾਲੋਂ ਵੱਧ ਪਹੇ ਦਾ ਸੀ ।
    ਕਈਆਂ ਨੂੰ ਮੰਗੀ ਗਈ ਰਕਮ ਉਪਰ ਇਤਰਾਜ਼ ਸੀ । ਉਨ੍ਹਾਂ ਨੂੰ ਲੱਗਦਾ ਸੀ ਬਘੇਲ ਸਿੰਘ ਨੇ ਆਪੇ ਰਕਮ ਤੈਅ ਕਰ ਲਈ ਸੀ । ਜੇ ਇਹ ਰਕਮ ਮੁੱਖ-ਮੰਤਰੀ ਮੰਗ ਰਿਹਾ ਸੀ, ਫੇਰ ਉਸ ਨਾਲ ਸਿੱਧੀ ਗੱਲ ਕਰਨੀ ਚਾਹੀਦੀ ਸੀ । ਉਸਦੇ ਬਥੇਰੇ ਵਿਚੋਲੇ ਮਾਇਆ ਨਗਰ ਵਿਚ ਬੈਠੇ ਸਨ । ਕਿਸੇ ਹੋਰ ਰਾਹੀਂ ਗੱਲ ਕਰਕੇ ਜਾਇਜ਼ ਰਕਮ ਦੇ ਦੇਣੀ ਚਾਹੀਦੀ ਸੀ ।
    ਕੇਂਦਰ ਤਕ ਪਹੁੰਚ ਕੀਤੀ ਜਾਵੇ । ਕੋਈ ਕੇਂਦਰੀ ਮੰਤਰੀ ਫੜ ਲਿਆ ਜਾਵੇ । ਕਿਸੇ ਨਾ ਕਿਸੇ ਢੰਗ ਨਾਲ ਬਘੇਲ ਸਿੰਘ ਤੋਂ ਖਹਿੜਾ ਛੁਡਾਇਆ ਜਾਵੇ ।
    ਜੋ ਵੀ ਕਰਨਾ ਸੀ, ਦੋ ਤਿੰਨ ਦਿਨਾਂ ਦੇ ਅੰਦਰ-ਅੰਦਰ ਹੋ ਜਾਣਾ ਚਾਹੀਦਾ ਸੀ ।
    ਹਾਈ ਕੋਰਟ ਦੀ ਤਾਰੀਖ਼ ਨੇੜੇ ਆ ਰਹੀ ਸੀ । ਉਸ ਤੋਂ ਪਹਿਲਾਂ-ਪਹਿਲਾਂ ਆਈ.ਜੀ. ਦੀ ਰਿਪੋਰਟ ਤਿਆਰ ਹੋਣੀ ਚਾਹੀਦੀ ਸੀ । ਇੰਝ ਨਾ ਹੋਇਆ ਤਾਂ ਗ੍ਰਿਫ਼ਤਾਰੀ 'ਤੇ ਲੱਗੀ ਪਾਬੰਦੀ ਵਾਲਾ ਹੁਕਮ ਰੱਦ ਹੋ ਜਾਣਾ ਸੀ ਅਤੇ ਗ੍ਰਿਫ਼ਤਾਰੀ ਵਾਲੀ ਤਲਵਾਰ ਮੁੜ ਸਿਰ 'ਤੇ ਆ ਲਟਕਣੀ ਸੀ ।
    ਸਭ ਨੂੰ ਪਤਾ ਸੀ ਮਾਇਆ ਨਗਰ ਵਿਚ ਕਈ ਅਜਿਹੇ ਪਰਿਵਾਰ ਸਨ, ਜਿਨ੍ਹਾਂ ਦੀ ਮੁੱਖ-ਮੰਤਰੀ ਦੇ ਬੈਡ-ਰੂਮ ਤਕ ਪਹੁੰਚ ਸੀ । ਜਦੋਂ ਕਦੇ ਮੁੱਖ-ਮੰਤਰੀ ਮਾਇਆ ਨਗਰ ਆਉਂਦਾ ਸੀ, ਉਨ੍ਹਾਂ ਵਿਚੋਂ ਕਿਸੇ ਇਕ ਦੇ ਘਰ ਠਹਿਰਦਾ ਸੀ । ਕਿਸੇ ਅਜਿਹੇ ਘਰਾਣੇ ਦੀ ਮਦਦ ਲਈ ਜਾਣੀ ਚਾਹੀਦੀ ਸੀ ।
    ਅਜੇ ਮਾਇਆ ਨਗਰ ਦੇ 'ਚੈਂਬਰ ਆਫ਼ ਕਾਮਰਸ' ਦਾ ਸਰਗਰਮ ਮੈਂਬਰ ਸੀ । ਚੈਂਬਰ ਦੇ ਪ੍ਰਧਾਨ ਦੀ ਮੁੱਖ-ਮੰਤਰੀ ਨਾਲ ਸਿੱਧੀ ਗੱਲ ਸੀ । ਹੁਕਮਰਾਨ ਪਾਰਟੀ ਨੂੰ ਜਦੋਂ ਵੀ ਕਦੇ ਪੈਸੇ ਦੀ ਜ਼ਰੂਰਤ ਪੈਂਦੀ ਸੀ, ਸੁਨੇਹਾ ਸਿੱਧਾ ਪ੍ਰਧਾਨ ਕੋਲ ਪੁੱਜਦਾ ਸੀ । ਪ੍ਰਧਾਨ ਆਪਣੇ ਮੈਂਬਰਾਂ ਨੂੰ ਬੁਲਾਉਂਦਾ ਸੀ । ਵਿਤ ਅਨੁਸਾਰ ਭਾਰ ਪਾਉਂਦਾ ਸੀ । ਰਕਮ ਮੁੱਖ-ਮੰਤਰੀ ਦੀ ਕੋਠੀ ਪੁੱਜ ਜਾਂਦੀ ਸੀ ਅਤੇ ਕਿਸੇ ਦੇ ਕੰਨ 'ਤੇ ਜੂੰ ਤਕ ਨਹੀਂ ਸੀ ਸਰਕਦੀ ।
    ਬਦਲੇ ਵਿਚ, ਅੱਧ ਬੋਲ ਪ੍ਰਧਾਨ ਦੇ ਕੰਮ ਹੁੰਦੇ ਸਨ ।
    ਪ੍ਰਧਾਨ ਨਾਲ ਗੱਲ ਹੋਈ । ਉਸਨੇ ਚੁਟਕੀ ਵਿਚ ਕੰਮ ਕਰਾਉਣ ਦਾ ਭਰੋਸਾ ਦਿਵਾ ਕੇ ਝੱਟ ਮੁੱਖ-ਮੰਤਰੀ ਨਾਲ ਫ਼ੋਨ ਮਿਲਾ ਲਿਆ ।
    "ਪ੍ਰਧਾਨ ਜੀ ਇਹ ਕੋਈ ਲਾਈਸੈਂਸ, ਕੋਟੇ ਵਾਲਾ ਮਾਮਲਾ ਨਹੀਂ ਹੈ । ਕਤਲ ਵਰਗਾ ਸੰਗੀਨ ਮਾਮਲਾ ਹੈ ।"
    ਇਹ ਪਹਿਲੀ ਵਾਰੀ ਸੀ, ਜਦੋਂ ਮੁੱਖ-ਮੰਤਰੀ ਪ੍ਰਧਾਨ ਨਾਲ ਰੁੱਖਾ ਬੋਲਿਆ ਸੀ । ਪ੍ਰਧਾਨ ਦੇ ਚਿਹਰੇ 'ਤੇ ਇਕ ਰੰਗ ਉਤਰਣ ਅਤੇ ਦੂਜਾ ਚੜ੍ਹਨ ਲੱਗਾ ।
    "ਮੈਨੂੰ ਟਾਇਮ ਦਿਓ । ਮੈਂ ਚੰਡੀਗੜ੍ਹ ਆ ਕੇ ਗੱਲ ਕਰਨੀ ਹੈ ।"
    "ਇਸ ਲਾਅ ਐਂਡ ਆਰਡਰ ਵਾਲੇ ਮਸਲੇ 'ਤੇ ਕੋਈ ਗੱਲ ਨਹੀਂ ਹੋ ਸਕਦੀ । ਵੈਸੇ ਹਰ ਸਮੇਂ ਤੁਹਾਡੇ ਲਈ ਦਰਵਾਜ਼ੇ ਖੁਲ੍ਹੇ ਨੇ ।"
    ਪ੍ਰਧਾਨ ਨੇ ਉਹੋ ਕੋਰਾ ਜਵਾਬ ਅਜੇ ਨੂੰ ਸੁਣਾ ਦਿੱਤਾ । ਮਾਮਲਾ ਗੰਭੀਰ ਹੋਣ ਕਾਰਨ ਮੁੱਖ-ਮੰਤਰੀ ਦੇ ਵਸੋਂ ਬਾਹਰ ਸੀ ।
    ਧਾਲੀਵਾਲ ਟਿੰਬਰ ਸਟੋਰ ਵਾਲੇ ਨਾਲ ਗੱਲ ਤੋਰੀ । ਉਸਨੇ ਪਹਿਲਾਂ ਹੀ ਸਿਰ ਮਾਰ ਦਿੱਤਾ । ਉਹ ਮੁੱਖ-ਮੰਤਰੀ ਨਾਲ ਆਪਣੇ ਸੰਬੰਧਾਂ ਦਾ ਫ਼ਾਇਦਾ ਚੰਗੇ ਕੰਮਾਂ ਲਈ ਉਠਾਉਂਦਾ ਸੀ । ਕਤਲ, ਡਾਕਿਆਂ ਵਰਗੇ ਇਖ਼ਲਾਕ ਤੋਂ ਗਿਰੇ ਕੰਮਾਂ ਲਈ ਨਹੀਂ ।
    ਸਭ ਪਾਸਿਉਂ ਮਿਲ ਰਹੇ ਕੋਰੇ ਜਵਾਬ ਤੋਂ ਲਗਦਾ ਸੀ ਬਘੇਲ ਸਿੰਘ ਨੇ ਮੁੱਖ-ਮੰਤਰੀ ਦੇ ਸਿਰ ਵਿਚ ਕੋਈ ਟੂਣਾ ਝਾੜ ਦਿੱਤਾ ਸੀ । ਮੁੱਖ-ਮੰਤਰੀ ਉਸੇ ਜਾਦੂ ਦੇ ਅਸਰ ਹੇਠ ਬੋਲ ਰਿਹਾ ਸੀ ।
    ਉਹ ਇਕ ਕਰੋੜ ਦੇਣ ਨੂੰ ਤਿਆਰ ਹੋਣ ਲੱਗੇ । ਪਰ ਇਕ ਤੌਖ਼ਲਾ ਉਨ੍ਹਾਂ ਨੂੰ ਡਰਾਉਣ ਲੱਗਾ । ਇਕ ਕਰੋੜ ਦਿੰਦਿਆਂ ਹੀ ਕਿਸੇ ਪਾਸਿਉਂ ਪੰਜ ਕਰੋੜ ਦੀ ਮੰਗ ਆ ਖੜ੍ਹੀ ਹੋਈ, ਫੇਰ ਕੀ ਕਰਨਗੇ?
    ਅਗਲੇ ਖ਼ਤਰੇ ਨੂੰ ਮੱਦੇ-ਨਜ਼ਰ ਰੱਖਦੇ ਹੋਏ ਯਾਰਾਂ ਦੋਸਤਾਂ ਨੇ ਸਲਾਹ ਬਣਾਈ । ਗੱਲ ਵੀਹ ਲੱਖ ਤੋਂ ਸ਼ੁਰੂ ਕੀਤੀ ਜਾਵੇ । ਔਖੇ ਸੌਖੇ ਹੋ ਕੇ ਪੰਕਜ ਤੀਹ ਦੇ ਸਕਦਾ ਸੀ । ਸਾਲਿਆਂ ਜੀਜਿਆਂ ਦੀ ਸਹਾਇਤਾ ਨਾਲ ਚਾਲੀ ਤਕ ਪੁੱਜਿਆ ਜਾ ਸਕਦਾ ਸੀ । ਹੱਦ ਪੰਜਾਹ ਲੱਖ
    ਸੀ ।
    ਬਘੇਲ ਸਿੰਘ ਦਸ ਲੱਖ ਤੋਂ ਵੱਧ ਰਿਆਇਤ ਕਰਨ ਨੂੰ ਤਿਆਰ ਨਹੀਂ ਸੀ । ਉਹ ਪੰਕਜ ਹੋਰਾਂ ਦੇ ਹੰਝੂਆਂ ਨੂੰ ਮਗਰਮੱਛ ਵਾਲੇ ਹੰਝੂ ਦੱਸ ਰਿਹਾ ਸੀ । ਉਨ੍ਹਾਂ ਨੇ ਕੀ ਭਾਣਾ ਵਰਤਾਇਆ ਸੀ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ । ਭਾਣਾ ਵਰਤਾਉਣ ਤੋਂ ਪਹਿਲਾਂ
    ਨਤੀਜਿਆਂ ਬਾਰੇ ਸੋਚਣਾ ਚਾਹੀਦਾ ਸੀ ।
    ਬਘੇਲ ਸਿੰਘ ਦੇ ਹੱਥ ਵੱਸ ਕੁਝ ਨਹੀਂ ਸੀ । ਰਕਮ ਹਾਈ ਕਮਾਂਡ ਨੇ ਤੈਅ ਕੀਤੀ ਸੀ । ਉਹ ਜੋ ਰਿਆਇਤ ਦੇ ਰਿਹਾ ਸੀ । ਉਹ ਬਿਨਾਂ ਹਾਈ ਕਮਾਂਡ ਤੋਂ ਪੁੱਛੇ ਦੇ ਰਿਹਾ ਸੀ । ਹੋ ਸਕਦਾ ਸੀ, ਇਸ ਬਦਲੇ ਉਸਨੂੰ ਝਾੜਾਂ ਖਾਣੀਆਂ ਪੈਣ ।
    ਉਹ ਪੰਕਜ ਹੋਰਾਂ ਨੂੰ ਸਲਾਹ ਦੇ ਰਿਹਾ ਸੀ । ਉਹ ਮਾਇਆ ਨਾਲ ਕੁਝ ਜ਼ਿਆਦਾ ਹੀ ਮੋਹ ਦਿਖਾ ਰਹੇ ਸਨ । ਉਨ੍ਹਾਂ ਦੀ ਕਿਸੇ ਇਕ ਫਰਮ ਦੇ ਇਕ ਸਾਲ ਦੇ ਮੁਨਾਫ਼ੇ ਨਾਲ ਉਨ੍ਹਾਂ ਦਾ ਖਹਿੜਾ ਛੁੱਟਣ ਲੱਗਾ ਸੀ ।
    ਬਘੇਲ ਸਿੰਘ ਟੱਸ ਤੋਂ ਮੱਸ ਨਹੀਂ ਸੀ ਹੋ ਰਿਹਾ । ਉਸਨੂੰ ਖ਼ਬਰਾਂ ਮਿਲ ਰਹੀਆਂ ਸਨ।
    ਮੁੱਖ-ਮੰਤਰੀ ਹਰ ਸਿਫਾਰਸ਼ੀ ਨੂੰ ਕੋਰਾ ਜਵਾਬ ਦੇ ਰਿਹਾ ਸੀ ।
    ਮੁੱਖ-ਮੰਤਰੀ ਵੱਲੋਂ ਬਘੇਲ ਸਿੰਘ ਨੂੰ ਪੂਰੇ ਅਖ਼ਤਿਆਰ ਸਨ । ਉਹ ਜਿਥੇ ਚਾਹੇ, ਸੌਦਾ ਤੋੜ ਸਕਦਾ ਸੀ ।
    ਬਘੇਲ ਸਿੰਘ ਇਨ੍ਹਾਂ ਅਧਿਕਾਰਾਂ ਦੀ ਵਰਤੋਂ ਖੁੱਲ੍ਹ ਕੇ ਕਰ ਰਿਹਾ ਸੀ ।
    "ਲਗਾ ਲਓ ਪੁੱਤਰੋ ਜ਼ੋਰ ! ਪਾਣੀ ਅਖ਼ੀਰ ਪੁਲਾਂ ਹੇਠ ਦੀ ਲੰਘਣਾ ਹੈ ।" ਮਨ ਹੀ ਮਨ ਉਹ ਪੰਕਜ ਹੋਰਾਂ 'ਤੇ ਮੁਸਕਰਾ ਰਿਹਾ ਸੀ ।
    ਸੋਚ ਸੋਚ ਪੰਕਜ ਹੋਰੇ ਪਾਗ਼ਲ ਹੋ ਗਏ । ਮਸਲਾ ਕਿਸੇ ਬੰਨੇ ਨਹੀਂ ਸੀ ਲੱਗ ਰਿਹਾ।
    ਉਧਰੋਂ ਹਾਈ ਕੋਰਟ ਦੀ ਪੇਸ਼ੀ ਨੇੜੇ ਆ ਰਹੀ ਸੀ । ਵਕੀਲ ਦਾ ਸੁਨੇਹੇ 'ਤੇ ਸੁਨੇਹਾ ਆ ਰਿਹਾ ਸੀ । ਉਹ ਐਡਵੋਕੇਟ ਜਨਰਲ ਨਾਲ ਗੱਲ ਕਰਨੀ ਚਾਹੁੰਦਾ ਸੀ ।
    ਕਿਸੇ ਫੈਸਲੇ 'ਤੇ ਪੁੱਜਣ ਤੋਂ ਪਹਿਲਾਂ ਉਨ੍ਹਾਂ ਨੇ ਵਾਸੂਦੇਵਾ ਨਾਲ ਰਾਏ ਕਰਨੀ ਠਕਿ ਸਮਝੀ । ਜੇ ਉਂਝ ਹੀ ਪੇਸ਼ਗੀ ਜ਼ਮਾਨਤ ਮਨਜ਼ੂਰ ਹੁੰਦੀ ਦਿਸੇ, ਫੇਰ ਇੰਨੀ ਰਕਮ ਉਤਾਰਣ ਦੀ ਕੀ ਜ਼ਰੂਰਤ ਸੀ ।
    ਪਾਰਟੀ ਫੰਡ ਦਾ ਰੇਟ ਸੁਣਕੇ ਵਾਸੂਦੇਵਾ ਹੱਕਾ-ਬੱਕਾ ਰਹਿ ਗਿਆ ।
    "ਆਪਾਂ ਇਥੇ ਸਭ ਨੂੰ ਪੈਸੇ ਦੇਈ ਬੈਠੇ ਹਾਂ । ਸੌ ਫੀਸਦੀ ਆਪਣੀ ਜ਼ਮਾਨਤ ਮਨਜ਼ੂਰ ਹੋ ਜਾਏਗੀ । ਪੇਸ਼ਗੀ ਜ਼ਮਾਨਤ ਹੋਣ ਨਾਲ ਪੁਲਿਸ ਅਤੇ ਜੇਲ੍ਹ ਵਾਲੀ ਖੱਜਲ-ਖੁਆਰੀ ਤੋਂ ਬਚਾਅ ਹੋ ਜਾਵੇਗਾ । ਮੁਕੱਦਮਾ ਚੱਲਦੇ-ਚੱਲਦੇ ਕਈ ਸਾਲ ਲੰਘ ਜਾਣੇ ਹਨ । ਕਈ ਸਰਕਾਰਾਂ ਬਦਲ ਜਾਣਗੀਆਂ । ਪੰਜ ਦਸ ਲੱਖ ਦੀ ਗੱਲ ਹੁੰਦੀ ਤਾਂ ਮੈਂ ਹਾਂ ਕਰ ਦਿੰਦਾ । ਇਡੀ ਰਕਮ ਦੇਣ ਦੀ ਮੈਂ ਸਲਾਹ ਨਹੀਂ ਦੇ ਸਕਦਾ ।"
    "ਪਰ ਜੇ ਜ਼ਮਾਨਤ ਨਾ ਹੋਈ ਫੇਰ?"
    "ਕਿਸ ਤਰ੍ਹਾਂ ਨਹੀਂ ਹੋਏਗੀ ? ਪੈਸੇ ਨਹੀਂ ਦਿੱਤੇ । ਜੱਜ ਆਪਣੇ ਨਾਲ, ਸਰਕਾਰੀ ਵਕੀਲ ਆਪਣੇ ਨਾਲ । ਪੁਲਿਸ ਆਪਣੀ ਮੁੱਠੀ ਵਿਚ । ਜ਼ਮਾਨਤ ਨੂੰ ਰੋਕੂ ਕੌਣ !"
    "ਬੁਰੇ ਦੇ ਘਰ ਤਕ ਸੋਚ ਲੈਣਾ ਚਾਹੀਦਾ ਹੈ । ਜੇ ਨਾ ਹੋਈ ਫੇਰ ?"
    "ਨਾ ਹੋਈ ਸੁਪਰੀਮ ਕੋਰਟ ਜਾਵਾਂਗੇ । ਉਥੇ ਆਪਣੀ ਇਥੋਂ ਨਾਲੋਂ ਵੱਧ ਚਲਦੀ ਹੈ । ਉਹ ਅਦਾਲਤ ਮੁੱਖ-ਮੰਤਰੀਆਂ ਨੂੰ ਅੰਦਰ ਦੇ ਦਿੰਦੀ ਹੈ । ਪ੍ਰਧਾਨ ਮੰਤਰੀ ਤਕ ਨੂੰ ਸੁੱਕਨੇ ਪਾ ਦਿੰਦੀ ਹੈ ।"
    "ਤੁਸੀਂ ਆਖ਼ਰੀ ਫੈਸਲਾ ਕਰੋ । ਸਾਨੂੰ ਕੁਝ ਨਹੀਂ ਸੁੱਝ ਰਿਹਾ । ਜੋ ਆਖੋਗੇ, ਉਹੋ ਕਰਾਂਗੇ ।"
    "ਮੇਰੀ ਰਾਏ ਸਪੱਸ਼ਟ ਹੈ । ਪਹਾੜ ਥੱਲੇ ਆਉਣ ਦੀ ਲੋੜ ਨਹੀਂ । ਸਹਿੰਦਾ-ਸਹਿੰਦਾ ਦੇਣ ਵਿਚ ਕੋਈ ਹਰਜ ਨਹੀਂ । ਜ਼ਮਾਨਤ ਦੇ ਹੁਕਮ ਤਕ ਦੇਖ ਲਓ । ਲੋੜ ਪਈ ਫੇਰ ਸੋਚ ਲਵਾਂਗੇ ।"
    "ਅੰਕਲ ਪ੍ਰਤਾਪ ਸਿੰਘ ਮਿਲ ਸਕਦੇ ਹਨ?"
    "ਉਹ ਬਾਹਰ ਹਨ। ਫ਼ਿਕਰ ਨਾ ਕਰੋ । ਉਨ੍ਹਾਂ ਵੀ ਇਹੋ ਰਾਏ ਦੇਣੀ ਹੈ ।"
    ਵਾਸੂਦੇਵਾ ਦੀਆਂ ਗੱਲਾਂ ਨਾਲ ਉਨ੍ਹਾਂ ਦਾ ਮਨ ਟਿਕ ਗਿਆ। ਉਨ੍ਹਾਂ ਫੈਸਲਾ ਕਰ ਲਿਆ । ਹਾਈ ਕੋਰਟ ਦੇ ਫੈਸਲੇ ਤਕ ਬਘੇਲ ਸਿੰਘ ਨੂੰ ਟਰਕਾਈ ਜਾਣਗੇ ।


    50

    ਪਿਛਲੇ ਇਕ ਹਫ਼ਤੇ ਤੋਂ ਕਿਸੇ ਨੇ ਵੀ ਹਸਪਤਾਲ ਗੇੜਾ ਨਹੀਂ ਸੀ ਮਾਰਿਆ । ਮਰੀਜ਼ਾਂ ਦੀ ਦੇਖ-ਭਾਲ ਲਈ ਰਾਮ ਨਾਥ ਸੀ, ਸੰਗੀਤਾ ਸੀ ਜਾਂ ਨੇਹਾ ।
    ਵਾਰਦਾਤ ਹੋਈ ਨੂੰ ਇਕ ਮਹੀਨਾ ਹੋਣ ਵਾਲਾ ਸੀ । ਦੁੱਖਾਂ ਭਰੇ ਦਿਨਾਂ ਦਾ ਇਕ ਇਕ ਪਲ ਕਈ-ਕਈ ਯੁਗਾਂ ਜਿਡਾ ਲੰਮਾ ਸੀ । ਫੇਰ ਵੀ ਰਾਮ ਨਾਥ ਨੂੰ ਪਤਾ ਨਹੀਂ ਸੀ ਲੱਗਾ, ਕਦੋਂ ਦਿਨ ਚੜ੍ਹਦਾ ਅਤੇ ਕਦੋਂ ਛਿਪਦਾ ਸੀ ।
    ਰਾਮ ਨਾਥ ਆਪਣੇ ਆਪ ਨੂੰ ਆਲਸੀ ਸੁਭਾਅ ਦਾ ਮੰਨਦਾ ਸੀ । ਸਵੇਰੇ ਲੇਟ ਉੱਠਣਾ, ਹੌਲੀ-ਹੌਲੀ ਨਹਾਉਣਾ ਧੋਣਾ । ਕੰਮ 'ਤੇ ਲੇਟ ਜਾਣਾ । ਕਦੇ ਸ਼ਹਿਰੋਂ ਬਾਹਰ ਜਾਣਾ ਪੈ ਜਾਏ ਤਾਂ ਉਸਨੂੰ ਪਿੱਸੂ ਪੈ ਜਾਂਦੇ ਸਨ । ਜਿੰਨਾ ਚਿਰ ਟਲ ਸਕਦਾ ਸੀ, ਉਹ ਘਰੋਂ ਬਾਹਰ ਜਾਣ ਤੋਂ ਟਲਦਾ ਸੀ । ਦੂਸਰੀ ਥਾਂ ਨਾ ਉਸਨੂੰ ਨੀਂਦ ਆਉਂਦੀ ਸੀ, ਨਾ ਖਾਣ-ਪੀਣ ਠੀਕ ਬੈਠਦਾ ਸੀ । ਸਵੇਰੇ ਉੱਠਦਿਆਂ ਉਸਨੂੰ ਕਬਜ਼ ਹੋ ਜਾਂਦੀ ਸੀ । ਹਫ਼ਤਾ ਦਵਾਈ ਖਾ ਕੇ ਮਸਾਂ ਪੇਟ ਥਾਂ ਸਿਰ ਆਉਂਦਾ ਸੀ ।
    ਪਿਛਲੇ ਇਕ ਮਹੀਨੇ ਵਿਚ ਸਭ ਕੁਝ ਉਸਦੇ ਸੁਭਾਅ ਦੇ ਉਲਟ ਹੋਇਆ ਸੀ । ਉਹ ਦਿਨ ਰਾਤ ਭੰਬੀਰੀ ਵਾਂਗ ਘੁੰਮ ਰਿਹਾ ਸੀ । ਇਕ ਪਲ ਉਹ ਹਸਪਤਾਲ ਹੁੰਦਾ, ਦੂਜੇ ਥਾਣੇ, ਤੀਜੇ ਕਚਹਿਰੀ ਅਤੇ ਚੌਥੇ ਕੋਠੀ । ਨਾ ਖਾਣ ਦਾ ਖ਼ਿਆਲ ਸੀ ਨਾ ਸੌਣ ਦਾ । ਜਦੋਂ ਜੋ ਮਿਲਿਆ, ਅੰਦਰ ਸੁੱਟ ਲਿਆ, ਜਿਥੇ ਮੌਕਾ ਮਿਲਿਆ, ਅੱਖ ਲਾ ਲਈ ।
    ਦੋ ਚਾਰ ਰਾਤਾਂ ਨੂੰ ਛੱਡ ਕੇ ਰਾਮ ਨਾਥ ਦੀਆਂ ਬਾਕੀ ਰਾਤਾਂ ਹਸਪਤਾਲ ਵਿਚ ਬੀਤੀਆਂ ਸਨ । ਦੋਵੇਂ ਮਰੀਜ਼ ਜਨਰਲ ਵਾਰਡ ਵਿਚ ਸਨ । ਮਰੀਜ਼ਾਂ ਦੇ ਵਾਰਿਸਾਂ ਨੂੰ ਮਰੀਜ਼ਾਂ ਕੋਲ ਸੌਣ ਦੀ ਇਨ੍ਹਾਂ ਵਾਰਡਾਂ ਵਿਚ ਕੋਈ ਸਹੂਲਤ ਨਹੀਂ ਸੀ । ਹਰ ਮਰੀਜ਼ ਦੇ ਬਿਸਤਰੇ
    ਕੋਲ ਇਕ ਢਾਈ ਕੁ ਫੁੱਟ ਲੰਬਾ ਅਤੇ ਪੌਣਾ ਕੁ ਫੁੱਟ ਚੌੜਾ ਬੈਂਚ ਪਿਆ ਸੀ । ਦਿਨੇ ਇਹ ਬੈਂਚ ਹਾਲ-ਚਾਲ ਪੁੱਛਣ ਆਏ ਰਿਸ਼ਤੇਦਾਰਾਂ ਦੇ ਕੰਮ ਆਉਂਦਾ ਸੀ ਅਤੇ ਰਾਤ ਨੂੰ ਰਾਮ ਨਾਥ ਦੇ ਢੂਹੀ ਸਿੱਧੀ ਕਰਨ ਦੇ ।
    ਕਦੇ ਕੋਈ ਰਿਸ਼ਤੇਦਾਰ ਰਾਤ ਕਟਾਉਣ ਆ ਜਾਂਦਾ ਤਾਂ ਰਾਮ ਨਾਥ ਹਸਪਤਾਲ ਦੇ ਲਾਂਘਿਆਂ ਵਿਚ ਸੁੱਤੇ ਮਰੀਜ਼ਾਂ ਦੇ ਵਾਰਿਸਾਂ ਕੋਲ ਆਪਣੀ ਦਰੀ ਵਿਛਾ ਲੈਂਦਾ । ਹਸਪਤਾਲ ਦੀਆਂ ਜਗਦੀਆਂ ਬੱਤੀਆਂ, ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਦਾ ਸ਼ੋਰ ਪਹਿਲਾਂ ਪਹਿਲ
    ਉਸ ਨੂੰ ਤੰਗ ਕਰਦਾ ਸੀ । ਸਾਰੀ-ਸਾਰੀ ਰਾਤ ਉਸਨੂੰ ਨੀਂਦ ਨਹੀਂ ਸੀ ਆਉਂਦੀ । ਭੁਲ- ਭੁਲੇਖੇ ਕਦੇ ਅੱਖ ਲੱਗ ਜਾਂਦੀ ਤਾਂ ਕੋਈ ਨਾ ਕੋਈ ਨਰਸ ਉਸਨੂੰ ਆ ਝੰਜੋੜਦੀ । ਕਦੇ ਵੇਦ ਨੇ ਪਾਸਾ ਦਿਵਾਉਣਾ ਹੁੰਦਾ ਅਤੇ ਕਦੇ ਗਿੱਲੇ ਕਪੜਿਆਂ ਨੂੰ ਬਦਲਣਾ ਹੁੰਦਾ । ਇਕ ਵਾਰ ਕੱਚੀ ਨੀਂਦੋ ਉੱਠਣ ਬਾਅਦ ਉਸਨੂੰ ਕਦੇ ਨੀਂਦ ਨਹੀਂ ਸੀ ਆਉਂਦੀ । ਉੱਸਲ-ਵੱਧਟੇ ਲੈਂਦਾ ਉਹ ਪੰਕਜ ਅਤੇ ਨੀਰਜ ਉਪਰ ਕੁੜ੍ਹਦਾ ਰਹਿੰਦਾ । ਉਨ੍ਹਾਂ ਨੂੰ ਅੰਦਰ ਕਰਾਉਣ ਦੀਆਂ ਯੋਜਨਾਵਾਂ ਘੜਦਾ ਰਹਿੰਦਾ ।
    ਰਾਮ ਨਾਥ ਨੇ ਕਿਸੇ ਥਾਂ ਪੜ੍ਹਿਆ ਸੀ । ਮਨੁੱਖ ਅੰਦਰ ਅਥਾਹ ਸ਼ਕਤੀਆਂ ਦਾ ਸੋਮਾ ਹੈ । ਲੋੜ ਪੈਣ 'ਤੇ ਇਹ ਸ਼ਕਤੀਆਂ ਆਪਣੇ ਆਪ ਜਾਗ ਪੈਂਦੀਆਂ ਹਨ । ਜਾਗੀਆਂ ਸ਼ਕਤੀਆਂ ਮਨੁੱਖ ਤੋਂ ਅਜੀਬੋ-ਗਰੀਬ ਕਾਰਨਾਮੇ ਕਰਵਾ ਦਿੰਦੀਆਂ ਹਨ ।
    ਇਹ ਕਥਨ ਰਾਮ ਨਾਥ ਉਪਰ ਸੱਚ ਸਾਬਤ ਹੋ ਰਿਹਾ ਸੀ । ਇਸ ਇਕ ਮਹੀਨੇ ਵਿਚ ਨਾ ਉਸਨੂੰ ਬੁਖ਼ਾਰ ਚੜ੍ਹਿਆ ਸੀ, ਨਾ ਕਬਜ਼ ਹੋਈ ਸੀ । ਨਾ ਪੌੜੀਆਂ ਚੜ੍ਹਦੇ ਉਸ ਦਾ ਸਾਹ ਚੜ੍ਹਿਆ ਸੀ ਅਤੇ ਨਾ ਗੋਡਿਆਂ ਵਿਚ ਦਰਦ ਹੋਇਆ ਸੀ । ਉਹ ਟਟ੍ਹੀਰੀ ਵਾਂਗ
    ਭੱਜਦਾ ਫਿਰਦਾ ਸੀ ।
    ਪਰ ਭਰਾਵਾਂ ਦੇ ਸਾਥ ਛੱਡ ਜਾਣ ਕਾਰਨ ਉਸ ਅੰਦਰਲੀਆਂ ਗੈਬੀ-ਸ਼ਕਤੀਆਂ ਜਿਵੇਂ ਮੁੜ ਸੌਂ ਗਈਆਂ ਸਨ । ਹੁਣ ਇਕੱਲੇ ਬੈਠੇ ਰਾਮ ਨਾਥ ਦਾ ਦਿਲ ਘਬਰਾਉਣ ਲੱਗਦਾ ਸੀ । ਆਪਣੇ ਚੌਪਟ ਹੋ ਰਹੇ ਧੰਦੇ ਦਾ ਫ਼ਿਕਰ ਉਸਨੂੰ ਵੱਢ-ਵੱਢ ਖਾ ਰਿਹਾ ਸੀ । ਵਕਾਲਤ
    ਵਿਚ ਸਥਾਪਤ ਹੋਣ ਲਈ ਰਾਮ ਨਾਥ ਨੇ ਦਸ ਸਾਲ ਸਖ਼ਤ ਮਿਹਨਤ ਕੀਤੀ ਸੀ । ਪਟਵਾਰੀਆਂ, ਸਰਪੰਚਾਂ, ਕਾਮਰੇਡਾਂ ਅਤੇ ਸਿਆਸੀ ਨੇਤਾਵਾਂ ਦੀ ਮੁੱਠੀ ਚਾਪੀ ਕਰਕੇ ਉਸਨੇ ਮਸਾਂ ਰੋਟੀ ਖਾਣ ਜੋਗਾ ਕੰਮ ਰੇੜ੍ਹਿਆ ਸੀ । ਮੁੜ ਲੀਹ 'ਤੇ ਪੈਣ ਲਈ ਪਤਾ ਨਹੀਂ ਉਸਨੂੰ ਕਿੰਨੇ ਸਾਲ ਲਗਣੇ ਸਨ ।
    ਰਾਮ ਨਾਥ ਅਤੇ ਸੰਗੀਤਾ ਨੇ ਮਿਲ ਕੇ ਮਸਾਂ ਬੱਧਚਿਆਂ ਦੇ ਭਵਿੱਖ ਦਾ ਮੂੰਹ-ਮੱਥਾ ਸੰਵਾਰਿਆ ਸੀ । ਉਸਦਾ ਬੇਟਾ ਬੀ.ਏ. ਦੇ ਆਖ਼ਰੀ ਸਾਲ ਵਿਚ ਸੀ । ਜੇ ਨੰਬਰ ਘੱਟ ਰਹਿ ਗਏ, ਉਸਨੂੰ ਪੰਜਾਬ ਦੇ ਕਿਸੇ ਲਾਅ ਕਾਲਜ ਵਿਚ ਦਾਖ਼ਲਾ ਨਹੀਂ ਸੀ ਮਿਲਣਾ । ਪੰਜਾਬ ਤੋਂ ਬਾਹਰ ਜਾ ਕੇ ਨਾਲੇ ਪੜ੍ਹਾਈ ਖ਼ਰਾਬ ਹੋਣੀ ਸੀ ਨਾਲੇ ਖਰਚਾ ਦੁੱਗਣਾ ਹੋਣਾ ਸੀ । ਉਸ ਤੋਂ ਛੋਟੀ ਬੇਟੀ ਐਮ.ਬੀ.ਬੀ.ਐਸ. ਵਿਚ ਦਾਖ਼ਲ ਹੋਣ ਦੀ ਆਸ ਲਾਈ ਬੈਠੀ ਸੀ । ਕਾਲਜ ਦੀ ਪੜ੍ਹਾਈ ਦੇ ਨਾਲ-ਨਾਲ ਉਸਨੂੰ ਕੰਪੀਟੀਸ਼ਨ ਦੀ ਤਿਆਰੀ ਲਈ ਕਈ-ਕਈ ਥਾਈਂ ਟਿਊਸ਼ਨ ਪੜ੍ਹਨ ਜਾਣਾ ਪੈਂਦਾ ਸੀ । ਸਭ ਤੋਂ ਛੋਟੀ ਬੇਟੀ ਦਸਵੀਂ ਕਲਾਸ ਵਿਚ ਸੀ । ਉਸਦਾ ਭਵਿੱਖ ਵੀ ਇਸ ਜਮਾਤ ਵਿਚੋਂ ਪ੍ਰਾਪਤ ਕੀਤੇ ਨੰਬਰਾਂ ਤੇ ਨਿਰਭਰ ਕਰਦਾ ਸੀ । ਉਨ੍ਹਾਂ ਦੇ ਮਾਇਆ ਨਗਰ ਰਹਿਣ ਕਾਰਨ ਤਿੰਨਾਂ ਬੱਚਿਆਂ ਦਾ ਭਵਿੱਖ ਧੁੰਦਲਾ ਹੁੰਦਾ ਜਾ ਰਿਹਾ ਸੀ ।
    ਜੇ ਕਿਧਰੇ ਸੰਗੀਤਾ ਦੀ ਬਦਲੀ ਕਿਸੇ ਦੂਰ-ਦੁਰਾਡੇ ਪਿੰਡ ਦੀ ਹੋ ਗਈ, ਉਨ੍ਹਾਂ ਦੇ ਘਰ ਦੀ ਸਾਰੀ ਵਿਵਸਥਾ ਉੱਥਲ-ਪੁੱਥਲ ਹੋ ਜਾਣੀ ਸੀ ।
    ਇਕੱਲਾ ਬੈਠਾ ਰਾਮ ਨਾਥ ਜਲਦੀ ਤੋਂ ਜਲਦੀ ਆਪਣੇ ਸ਼ਹਿਰ ਮੁੜ ਜਾਣ ਲਈ ਕਾਹਲਾ ਪੈਣ ਲੱਗਦਾ ਸੀ ।
    ਕੁਝ ਦਿਨਾਂ ਤੋਂ ਦੋਹਾਂ ਮਰੀਜ਼ਾਂ ਦੀ ਸਥਿਤੀ ਸਥਿਰ ਬਣੀ ਹੋਈ ਸੀ । ਜੇ ਕੁਝ ਦਿਨ ਕੋਈ ਗੜਬੜ ਨਾ ਹੋਈ ਤਾਂ ਉਨ੍ਹਾਂ ਨੂੰ ਛੁੱਟੀ ਹੋ ਸਕਦੀ ਸੀ ।
    ਆਸ ਦੀ ਇਹ ਕਿਰਨ ਰਾਮ ਨਾਥ ਦੇ ਬੁਝੇ ਮਨ ਨੂੰ ਕੁਝ ਰੁਸ਼ਨਾ ਰਹੀ ਸੀ ।
    ਪਰ ਨੀਲਮ ਦੇ ਵਾਰਡ ਵਿਚ ਪਏ ਮਰੀਜ਼ਾਂ ਦੇ ਵਾਰਿਸ ਰਾਮ ਨਾਥ ਤੋਂ ਉਲਟ ਸੋਚ ਰਹੇ ਸਨ ।
    ਨੀਲਮ ਦੇ ਦੌਰੇ ਬੰਦ ਸਨ, ਪਰ ਬੇਹੋਸ਼ੀ ਕਾਇਮ ਸੀ । ਜਿਸ ਤਰ੍ਹਾਂ ਦੀ ਉਸਦੀ ਹਾਲਤ ਪੰਦਰਾਂ ਦਿਨ ਪਹਿਲਾਂ ਸੀ, ਉਸੇ ਤਰ੍ਹਾਂ ਦੀ ਅੱਜ ਸੀ । ਨੀਲਮ ਨੇ ਜਿੰਨਾ ਠੀਕ ਹੋਣਾ ਸੀ, ਹੋ ਚੁੱਕੀ ਸੀ । ਹਸਪਤਾਲ ਰੱਖਣ ਦਾ ਕੋਈ ਫ਼ਾਇਦਾ ਨਹੀਂ ਸੀ । ਅੱਠ ਘੰਟਿਆਂ ਬਾਅਦ ਉਸਦੀ ਗੁਲੂਕੋਜ਼ ਵਾਲੀ ਬੋਤਲ ਬਦਲੀ ਜਾਂਦੀ ਸੀ । ਨਰਸਾਂ ਦਿਨ ਵਿਚ ਤਿੰਨ ਵਾਰ ਉਸ ਨੂੰ ਦਵਾਈ ਦਿੰਦੀਆਂ ਸਨ । ਇਹ ਕੰਮ ਕਿਸੇ ਨਰਸ ਨੂੰ ਘਰ ਬੁਲਾ ਕੇ ਕਰਵਾਇਆ ਜਾ ਸਕਦਾ ਸੀ ।
    ਇਸ ਤਰ੍ਹਾਂ ਦੇ ਕਈ ਮਰੀਜ਼ ਸਾਲ-ਸਾਲ ਤੋਂ ਇਸ ਵਾਰਡ ਵਿਚ ਪਏ ਸਨ । ਡਾਕਟਰਾਂ ਨੇ ਉਨਾ ਚਿਰ ਉਸ ਨੂੰ ਛੁੱਟੀ ਨਹੀਂ ਦੇਣੀ, ਜਿੰਨਾ ਚਿਰ ਉਨ੍ਹਾਂ ਨੇ ਮੰਗਣੀ ਨਹੀਂ । ਪ੍ਰਾਈਵੇਟ ਹਸਪਤਾਲ ਸੀ । ਫੀਸਾਂ ਵਿਚੋਂ ਡਾਕਟਰਾਂ ਨਰਸਾਂ ਨੂੰ ਹਿੱਸਾ ਮਿਲਦਾ ਸੀ । ਕੋਈ ਆਪਣੇ ਰੁਜ਼ਗਾਰ ਵਿਚ ਲੱਤ ਕਿਉਂ ਮਾਰੇਗਾ?
    ਇਹੋ ਸਲਾਹ ਵੇਦ ਦੇ ਹਮਦਰਦਾਂ ਦੀ ਸੀ । ਉਸਦੇ ਜੁਬਾੜੇ ਵਾਲੀ ਤਾਰ ਖੁਲ੍ਹ ਗਈ ਸੀ । ਦਰਦ ਘਟ ਗਿਆ ਸੀ । ਉਹ ਬੋਲਣ-ਚਾਲਣ ਲੱਗ ਪਿਆ ਸੀ । ਤਰਲ ਪਦਾਰਥ ਅੰਦਰ ਜਾਣ ਲੱਗਾ ਸੀ । ਪਲੱਸਤਰ ਛੇ ਹਫ਼ਤੇ ਬਾਅਦ ਖੁਲ੍ਹਣਾ ਸੀ । ਲੋੜ ਪਈ ਦੋਬਾਰਾ ਲੱਗ ਜਾਣਾ ਸੀ । ਪਿਛਲੇ ਦਸ ਬਾਰਾਂ ਦਿਨਾਂ ਵਿਚ ਡਾਕਟਰਾਂ ਨੇ ਦਸੋ ਕੀ ਕੀਤਾ ਸੀ?
    ਡਾਕਟਰ ਦਿਨ ਵਿਚ ਇਕ ਵਾਰ ਆਉਂਦਾ ਸੀ । ਹਾਲ-ਚਾਲ ਪੁੱਛ ਕੇ ਮੁੜ ਜਾਂਦਾ ਸੀ ।
    "ਕਿਉਂ ਹਸਪਤਾਲ ਵਿਚ ਵਰਾਨ ਹੁੰਦੇ ਹੋ? ਘਰ ਜਾਓ । ਕੰਮ ਸੰਭਾਲੋ । ਪੰਦਰਾਂ ਦਿਨਾਂ ਬਾਅਦ ਐਕਸਰੇ ਕਰਵਾ ਕੇ ਦਿਖਾ ਜਾਇਆ ਕਰੋ ।"
    ਰਾਮ ਨਾਥ ਨੂੰ ਲੋਕਾਂ ਦੀ ਰਾਏ ਠੀਕ ਲੱਗੀ । ਡਾਕਟਰ ਉਨ੍ਹਾਂ ਨੂੰ ਉੱਲੂ ਬਣਾ ਰਹੇ ਸਨ । ਮਰੀਜ਼ ਛੁੱਟੀ ਦੇ ਕਾਬਲ ਸਨ ।
    ਛੁੱਟੀ ਰਾਮ ਨਾਥ ਦੀ ਲੋੜ ਵੀ ਸੀ ।
    ਡਾਕਟਰਾਂ ਨਾਲ ਗੱਲ ਕੀਤੀ । ਉਹ ਆਪਣੀ ਸਲਾਹ ਦੇਣ ਲੱਗੇ ।
    ਨੀਲਮ ਦੀ ਹਾਲਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਸੀ । ਡਾਕਟਰਾਂ ਨੂੰ ਆਸ ਸੀ ਦੋ ਚਾਰ ਦਿਨਾਂ ਦੇ ਅੰਦਰ-ਅੰਦਰ ਉਹ ਇਸ਼ਾਰੇ ਸਮਝਣ ਲੱਗੇਗੀ । ਚਮਚਾ ਬੁਲ੍ਹਾਂ 'ਤੇ ਲਾਉਣ ਨਾਲ ਮੂੰਹ ਖੋਲ੍ਹਣ ਲੱਗੇਗੀ । ਇੰਨਾ ਕੁ ਸੁਧਾਰ ਹੁੰਦਿਆਂ ਹੀ ਛੁੱਟੀ ਕਰ ਦਿੱਤੀ
    ਜਾਵੇਗੀ ।
    ਹੁਣ ਛੁੱਟੀ ਕੀਤੀ ਗਈ ਤਾਂ ਸੁਧਰੀ ਹਾਲਤ ਵਿਗੜ ਸਕਦੀ ਸੀ । ਇਕ ਵਾਰ ਹੋਈ ਅਣਗਹਿਲੀ ਨੀਲਮ ਦੇ ਦਿਮਾਗ਼ ਨੂੰ ਹਮੇਸ਼ਾ ਲਈ ਸੁੰਨ ਕਰ ਸਕਦੀ ਸੀ । ਡਾਕਟਰ ਖ਼ੁਦ ਛੁੱਟੀ ਨਹੀਂ ਦੇ ਸਕਦੇ । ਉਨ੍ਹਾਂ ਦੀ ਸਲਾਹ ਦੇ ਉਲਟ ਮਰੀਜ਼ ਨੂੰ ਲਿਜਾਇਆ ਜਾ ਸਕਦਾ ਸੀ ।
    ਇਹੋ ਸਲਾਹ ਵੇਦ ਦੇ ਡਾਕਟਰ ਦੀ ਸੀ ।
    ਮਰੀਜ਼ ਦੀ ਉਮਰ ਜ਼ਿਆਦਾ ਸੀ । ਹੱਡੀ ਬਣਨ ਵਿਚ ਦੇਰ ਲੱਗ ਰਹੀ ਸੀ । ਹੱਡੀ ਕੱਚੀ ਸੀ, ਜੋੜ ਅੱਲੇ ਸਨ । ਘਰ ਜਾ ਕੇ ਦੇਖ ਭਾਲ ਵਿਚ ਜੇ ਅਣਗਹਿਲੀ ਹੋਈ ਤਾਂ ਜ਼ਖ਼ਮਾਂ ਵਿਚ ਪਸ ਪੈ ਸਕਦੀ ਸੀ । ਪਲੇਟਾਂ ਖਿਸਕ ਸਕਦੀਆਂ ਸਨ । ਹੱਡੀਆਂ ਗ਼ਲਤ ਥਾਂ
    ਜੁੜ ਸਕਦੀਆਂ ਸਨ । ਮਰੀਜ਼ ਵਾਰ-ਵਾਰ ਅਪਰੇਸ਼ਨ ਕਰਾਉਣ ਦੀ ਸਥਿਤੀ ਵਿਚ ਨਹੀਂ ਸੀ । ਛੇ ਹਫ਼ਤੇ ਬਾਅਦ ਸਕੈਨ ਕਰਕੇ ਇਕ-ਇਕ ਹੱਡੀ ਦਾ ਜਾਇਜ਼ਾ ਲਿਆ ਜਾਣਾ ਸੀ ।
    ਹੁਣ ਤਕ ਸਭ ਅੱਛਾ ਸੀ । ਇਸੇ ਤਰ੍ਹਾਂ ਚਲਦਾ ਰਿਹਾ ਤਾਂ ਛੇ ਹਫ਼ਤੇ ਬਾਅਦ ਛੁੱਟੀ ਹੋ ਜਾਣੀ ਸੀ ।
    ਘਰ ਤਕ ਜਾਂਦਿਆਂ, ਮੰਜਾ ਬਦਲਦਿਆਂ, ਉੱਠਦਿਆਂ ਬੈਠਦਿਆਂ, ਹੱਡੀਆਂ ਨੂੰ ਖ਼ਤਰਾ ਹੀ ਖ਼ਤਰਾ ਸੀ ।
    ਡਾਕਟਰਾਂ ਦੀ ਰਾਏ ਨੇ ਰਾਮ ਨਾਥ ਦੀਆਂ ਘਰ ਜਾਣ ਦੀਆਂ ਯੋਜਨਾਵਾਂ ਮਿੱਟੀ ਵਿਚ ਮਿਲਾ ਦਿੱਤੀਆਂ ।
    ਉਹ ਮਨ ਮਸੋਸ ਕੇ ਬੈਠ ਗਿਆ ।
    "ਕਿਉਂ ਕਾਹਲ ਕਰਦੇ ਹੋ? ਜਿੱਧਥੇ ਇੰਨੇ ਦਿਨ ਕੱਧਟੇ ਗਏ, ਉਥੇ ਦੋ ਚਾਰ ਦਿਨ ਹੋਰ ਸਹੀ। ਪਿਛੋਂ ਪਛਤਾਵਾਂਗੇ । ਧੀਅ-ਭੈਣ ਦਾ ਕੰਮ ਹੈ ।"
    ਸੰਗੀਤਾ ਨੇ ਰਾਮ ਨਾਥ ਦਾ ਹੌਸਲਾ ਵਧਾਉਣ ਦਾ ਯਤਨ ਕੀਤਾ ।
    "ਹੋਰ ਆਪਾਂ ਕਰ ਵੀ ਕੀ ਸਕਦੇ ਹਾਂ?"
    ਰਾਮ ਨਾਥ ਹਉਕਾ ਭਰਨ ਤੋਂ ਸਿਵਾ ਕੁਝ ਨਹੀਂ ਸੀ ਕਰ ਸਕਦਾ । ਇਹੋ ਉਸਨੇ ਕੀਤਾ ।


    51

     

    ਸ਼ਤਰੰਜ ਦੇ ਖਿਲਾੜੀਆਂ ਵਾਂਗ ਦੋਹਾਂ ਧਿਰਾਂ ਨੇ ਆਪਣੀਆਂ-ਆਪਣੀਆਂ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ । ਇਕ ਪਾਸੇ ਵਿਉਪਾਰਕ ਚਾਲਾਂ ਸਨ, ਦੂਜੇ ਪਾਸੇ ਸਿਆਸੀ ਹੱਥ-ਕੰਡੇ ।
    ਪੰਕਜ ਹੋਰੇ ਬਘੇਲ ਸਿੰਘ ਨਾਲ ਚੱਲ ਰਹੀ ਗੱਲ ਲਟਕਾਉਣ ਲਗੇ । ਆਪਣੀ ਜਾਣੇ ਉਹ ਪੇਸ਼ਗੀ ਜ਼ਮਾਨਤ ਦੇ ਸਾਰੇ ਇੰਤਜ਼ਾਮ ਕਰ ਆਏ ਸਨ । ਸਰਕਾਰੀ ਵਕੀਲ ਨੇ ਉਨ੍ਹਾਂ ਦੀ ਪਿੱਠ ਥਾਪੜੀ ਸੀ । ਵਾਸੂਦੇਵਾ ਆਪਣੀ ਹਿੱਕ ਥਾਪੜ ਰਿਹਾ ਸੀ । ਪੇਸ਼ਗੀ ਜ਼ਮਾਨਤ
    ਮਨਜ਼ੂਰ ਹੋਣ ਵਿਚ ਕੋਈ ਕਸਰ ਬਾਕੀ ਨਹੀਂ ਸੀ ।
    ਇਕ ਵਾਰ ਜ਼ਮਾਨਤ ਮਨਜ਼ੂਰ ਹੋ ਗਈ ਫੇਰ ਬਘੇਲ ਸਿੰਘ ਦੇ ਰੇਟ ਠਰੇ ਪਾਰੇ ਵਾਂਗ ਹੇਠਾਂ ਡਿੱਗਣ ਲੱਗਣੇ ਸਨ ।
    ਬਘੇਲ ਸਿੰਘ ਸਿਆਸੀ ਘਾਗ ਸੀ । ਉਹ ਪੰਕਜ ਦੇ ਇਸ਼ਾਰਿਆਂ ਨੂੰ ਭਾਂਪ ਗਿਆ ।
    ਆਪਣੀ ਅੜੀ ਪੁਗਾਉਣ ਲਈ ਹਾਈ ਕੋਰਟ ਕੋਲੋਂ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਰੱਦ ਕਰਾਉਣੀ ਜ਼ਰੂਰੀ ਸੀ ।
    ਅੰਦਰਖਾਤੇ ਬਘੇਲ ਸਿੰਘ ਦਰਖ਼ਾਸਤ ਰੱਦ ਕਰਾਉਣ ਦੇ ਇੰਤਜ਼ਾਮ ਕਰਨ ਲੱਗਾ । ਸਭ ਤੋਂ ਪਹਿਲਾਂ ਉਸਨੇ ਵਿਰੋਧੀ ਧਿਰ ਦੇ ਵਿਧਾਇਕ ਨਾਲ ਗੱਲ ਕੀਤੀ । ਬਘੇਲ ਸਿੰਘ ਹੁਕਮਰਾਨ ਪਾਰਟੀ ਦਾ ਵਿਧਾਇਕ ਸੀ । ਉਹ ਸਰਕਾਰ ਵਿਰੁਧ ਨਹੀਂ ਸੀ ਚੱਲ ਸਕਦਾ ।
    ਵਿਰੋਧੀ ਧਿਰ ਦਾ ਵਿਧਾਇਕ ਇਕ ਪ੍ਰੈੱਸ ਕਾਨਫਰੰਸ ਬੁਲਾ ਕੇ ਸਰਕਾਰ ਤੇ ਤਾਬੜਤੋੜ ਹਮਲਾ ਕਰੇ । ਪੁਲਿਸ ਅਤੇ ਮੁਲਜ਼ਮਾਂ ਦੀ ਮਿਲੀ-ਭੁਗਤ ਦੇ ਕਿੱਧਸੇ ਨੰਗੇ ਕਰੇ । ਅਸਲ ਮੁਲਜ਼ਮਾਂ ਨੂੰ ਫੜਨ ਅਤੇ ਕਟਹਿਰੇ ਵਿਚ ਖੜ੍ਹੇ ਕਰਨ ਦੀ ਮੰਗ ਰੱਧਖੇ । ਮੰਗ ਨਾ ਮੰਨੇ ਜਾਣ ਦੀ ਸੂਰਤ ਵਿਚ ਲੋਕ ਹਿੱਤ ਪਟੀਸ਼ਨ ਰਾਹੀਂ ਮੁਕੱਦਮੇ ਦੀ ਤਫ਼ਤੀਸ਼ ਨੂੰ ਸੀ.ਬੀ.ਆਈ. ਹਵਾਲੇ ਕਰਨ, ਧਰਨੇ ਮਾਰਨ ਅਤੇ ਮਰਨ ਵਰਤ ਦੀ ਧਮਕੀ ਦੇਵੇ । ਪ੍ਰੈੱਸ ਕਾਨਫਰੰਸ ਨੂੰ ਜ਼ੋਰਦਾਰ ਅਤੇ ਸਨਸਨੀਖੇਜ਼ ਬਣਾਉਣ ਲਈ ਬਘੇਲ ਸਿੰਘ ਨੇ ਵਿਧਾਇਕ ਨੂੰ ਕੁਝ ਅਜਿਹੇ ਸਬੂਤ ਦਿੱਤੇ, ਜਿਨ੍ਹਾਂ ਨਾਲ ਪੁਲਿਸ ਦੇ ਪੋਲ ਖੁਲ੍ਹਦੇ ਸਨ । ਵਿਧਾਇਕ ਨੂੰ ਨਾ ਧਰਨਾ ਮਾਰਨ ਦੀ ਜ਼ਰੂਰਤ ਪੈਣੀ ਸੀ, ਨਾ ਹੜਤਾਲ ਕਰਨ ਦੀ । ਮੁੱਖ-ਮੰਤਰੀ ਰਾਹੀਂ ਬਾਕੀ ਮਸਲਾ ਉਸਨੇ ਆਪੇ ਨਜਿੱਠ ਲੈਣਾ ਸੀ ।
    ਖ਼ਬਰਾਂ ਵਿਚ ਰਹਿਣਾ ਸਿਆਸੀ ਬੰਦਿਆਂ ਦੀ ਮਜਬੂਰੀ ਸੀ । ਅੰਨ੍ਹਾ ਕੀ ਭਾਲੇ, ਦੋ ਅੱਖਾਂ ! ਭਾਈਚਾਰੇ ਨੂੰ ਖੁਸ਼ ਕਰਨ ਲਈ ਵਿਧਾਇਕ ਝੱਟ ਪ੍ਰੈੱਸ-ਕਾਨਫਰੰਸ ਬਲਾਉਣ ਲਈ ਮੰਨ ਗਿਆ ।
    ਪੱਤਰਕਾਰ ਭਰਿੰਡਾਂ ਵਾਂਗ ਇਕੱਠੇ ਹੋ ਗਏ । ਸੁਰਖ਼ੀਆਂ ਲੱਭਣਾ ਉਨ੍ਹਾਂ ਦੀ ਮਜਬੂਰੀ ਸੀ ।
    ਅਗਲੇ ਦਿਨ ਸਣੇ ਫ਼ੋਟੋ ਖ਼ਬਰਾਂ ਛਪ ਗਈਆਂ ।
    ਕੁਝ ਦਿਨਾਂ ਤੋਂ ਠੰਡਾ ਪਿਆ ਮਸਲਾ ਫੇਰ ਭਖ ਗਿਆ ।
    ਬਘੇਲ ਸਿੰਘ ਨੇ ਮੁੱਖ-ਮੰਤਰੀ ਦੇ ਦਫ਼ਤਰ ਫ਼ੋਨ ਖੜਕਾਏ ।
    "ਵਿਰੋਧੀ ਧਿਰ ਦੀਆਂ ਧਮਕੀਆਂ ਦਾ ਲਾਹਾ ਲਿਆ ਜਾਵੇ । ਪੁਲਿਸ ਕਪਤਾਨ ਦੀ ਖਿਚਾਈ ਕਰਕੇ ਮਿਸਲ ਦੀਆਂ ਖ਼ਾਮੀਆਂ ਦੂਰ ਕਰਾਈਆਂ ਜਾਣ । ਹਾਈ ਕੋਰਟ ਵਿਚੋਂ ਦਰਖ਼ਾਸਤ ਰੱਦ ਕਰਾਉਣ ਦੀ ਉਸਦੀ ਨਿਜੀ ਜ਼ਿੰਮੇਵਾਰੀ ਲਾਈ ਜਾਵੇ ।"
    ਇੰਝ ਹੀ ਹੋਇਆ ।
    ਉਹ ਹੌਲਦਾਰ ਇਕ ਵਾਰ ਫੇਰ ਮੁਅੱਤਲ ਕੀਤਾ ਗਿਆ, ਜਿਹੜਾ ਕਚਹਿਰੀ ਜਾਣ ਦੀ ਥਾਂ ਮੇਲੂ ਦੀ ਡੇਅਰੀ ਵਿਚ ਜਾ ਕੇ ਸ਼ਰਾਬੀ ਹੋ ਗਿਆ ਸੀ । ਉਸਨੂੰ ਚਾਰ ਦਿਨਾਂ ਬਾਅਦ ਕਿਉਂ ਬਹਾਲ ਕੀਤਾ ਗਿਆ? ਇਹ ਸਪਸ਼ਟੀਕਰਨ ਕਪਤਾਨ ਤੋਂ ਮੰਗਿਆ ਗਿਆ ।
    ਇੰਨੇ ਕੁ ਝਟਕੇ ਨਾਲ ਪੁਲਿਸ ਹਰਕਤ ਵਿਚ ਆ ਗਈ । ਮਿਸਲ ਮੁਕੰਮਲ ਕਰਾਉਣ ਲਈ ਕਪਤਾਨ ਦਿਲਚਸਪੀ ਲੈਣ ਲੱਗਾ ।
    ਪਹਿਲਾਂ ਆਪਣੇ ਰੀਡਰ ਰਾਹੀਂ ਉਸ ਨੇ ਮਿਸਲ ਜ਼ਿਲ੍ਹਾ ਅਟਾਰਨੀ ਕੋਲ ਭੇਜੀ । ਉਹ ਮਿਸਲ ਨੂੰ ਘੋਖੇ, ਖ਼ਾਮੀਆਂ ਦੂਰ ਕਰਾਏ ।
    ਜ਼ਿਲ੍ਹਾ ਅਟਾਰਨੀ ਨੇ ਇਸੇ ਤਰ੍ਹਾਂ ਕੀਤਾ । ਪੰਕਜ ਹੋਰਾਂ ਵਿਰੁੱਧ ਜੋ ਕੁਝ ਮਿਸਲ 'ਤੇ ਲਿਆਂਦਾ ਜਾ ਸਕਦਾ ਸੀ, ਲਿਆਂਦਾ । ਝੂਠੇ ਸੱਚੇ ਗਵਾਹ ਖੜ੍ਹੇ ਕਰਕੇ ਉਨ੍ਹਾਂ ਦੇ ਬਿਆਨ ਲਿਖੇ । ਕਿਸੇ ਨੂੰ ਸਾਜ਼ਸ਼ ਘੜਦੇ ਅਤੇ ਕਿਸੇ ਨੂੰ ਪੰਕਜ ਨੂੰ ਠੇਕੇਦਾਰ ਨੂੰ ਪੈਸੇ ਦਿੰਦੇ
    ਦਿਖਾਇਆ ।
    ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਜ਼ਿਲ੍ਹਾ ਅਟਾਰਨੀ ਨੇ ਮਰੇ ਸੱਪ ਨੂੰ ਆਪਣੇ ਗਲੋਂ ਲਾਹੁਣਾ ਠੀਕ ਸਮਝਿਆ । ਮਿਸਲ ਮੁਕੰਮਲ ਕਰਵਾ ਕੇ ਉਸਨੇ ਕਪਤਾਨ ਨੂੰ ਮਸ਼ਵਰਾ ਦਿੱਤਾ । ਬਹਿਸ ਕਿਸੇ ਐਡਵੋਕੇਟ ਜਨਰਲ ਨੇ ਕਰਨੀ ਸੀ । ਉਸਦੀ ਤਸੱਲੀ ਹੋਣੀ ਜ਼ਰੂਰੀ
    ਸੀ ।
    "ਹੁਣ ਮਿਸਲ ਐਡਵੋਕੇਟ ਜਨਰਲ ਕੋਲ ਲੈ ਜਾਵੋ । ਬਾਕੀ ਦੀ ਕਸਰ ਉਸ ਤੋਂ ਪੁੱਛ ਕੇ ਦੂਰ ਕਰੋ । ਮਿਸਲ ਦੇ ਨਾਲ ਕਿਸੇ ਜ਼ਿੰਮੇਵਾਰ ਅਫ਼ਸਰ ਨੂੰ ਭੇਜੋ । ਤੁਰੰਤ ਪੈਰ ਕੁਝ ਨਹੀਂ ਹੋਣਾ ।"
    ਕਪਤਾਨ ਨੂੰ ਜ਼ਿਲ੍ਹਾ ਅਟਾਰਨੀ ਦਾ ਇਹ ਮਸ਼ਵਰਾ ਬਹੁਤ ਕੀਮਤੀ ਲੱਗਾ । ਝੱਟ ਇਸ 'ਤੇ ਅਮਲ ਹੋਇਆ ।
    ਐਡਵੋਕੇਟ ਜਨਰਲ ਨਾਲ ਗੱਲ ਕਰਨਾ ਰੀਡਰ ਦੇ ਵੱਸ ਵਿਚ ਨਹੀਂ ਸੀ । ਇਕ ਐਸ.ਪੀ. ਦੀ ਡਿਊਟੀ ਲਾਈ ਗਈ । ਵਿਚਾਰ-ਵਟਾਂਦਰਾ ਐਸ.ਪੀ. ਕਰੇਗਾ । ਇਕ ਜ਼ਿਲ੍ਹਾ ਅਟਾਰਨੀ ਕਪਤਾਨ ਦੇ ਦਫ਼ਤਰ ਤਾਇਨਾਤ ਸੀ । ਉਸਨੂੰ ਬੇਨਤੀ ਕੀਤੀ ਗਈ । ਉਹ ਵੀ ਨਾਲ ਚਲਿਆ ਜਾਵੇ । ਜ਼ਰੂਰੀ ਨੁਕਤੇ ਸਮਝਾਵੇ । ਵਾਪਸ ਆ ਕੇ ਨੁਕਸ ਦੂਰ ਕਰਵਾਵੇ। ਨਾਲ ਗਏ ਅਫ਼ਸਰ ਏ.ਜੀ. ਦੇ ਕੰਨੀਂ ਕੱਢ ਆਉਣ । ਮੁੱਖ-ਮੰਤਰੀ ਇਸ ਦਰਖ਼ਾਸਤ ਨੂੰ ਰੱਦ ਕਰਾਉਣ ਵਿਚ ਦਿਲਚਸਪੀ ਰੱਖਦੇ ਸਨ । ਇਹ ਨਾ ਹੋਵੇ ਐਡਵੋਕੇਟ ਜਨਰਲ ਪਹਿਲਾਂ ਕਿਤੇ ਅੱਟੀ-ਸੱਟੀ ਲਾ ਲਏ। ਉਸਨੂੰ ਸਾਵਧਾਨ ਕਰ ਆਉਣ । ਪੁਲਿਸ ਨੂੰ ਕੰਮ ਲਾ ਕੇ ਬਘੇਲ ਸਿੰਘ ਐਡਵੋਕੇਟ ਜਨਰਲ ਦੇ ਦੁਆਲੇ ਹੋ ਗਿਆ ।
    ਮੁੱਖ-ਮੰਤਰੀ ਵੱਲੋਂ ਐਡਵੋਕੇਟ ਜਨਰਲ ਨੂੰ ਹਦਾਇਤ ਜਾਰੀ ਕਰਵਾਈ ਗਈ ।
    ਐਡਵੋਕੇਟ ਜਨਰਲ ਬੈਂਚ ਵਿਚ ਬੈਠੇ ਜੱਜਾਂ ਨਾਲ ਨਿਜੀ ਸੰਪਰਕ ਕਾਇਮ ਕਰਨ।
    ਬੈਂਚ ਦਾ ਸੀਨੀਅਰ ਜੱਜ ਇਸੇ ਸਰਕਾਰ ਦਾ ਲਾਇਆ ਹੋਇਆ ਸੀ । ਉਸਨੂੰ ਬੇਨਤੀ ਕੀਤੀ ਜਾਵੇ । ਸਰਕਾਰ ਦਾ ਵੱਕਾਰ ਦਾਅ ਉੱਪਰ ਸੀ । ਜੱਜ ਨੇ ਇਹ ਵੱਕਾਰ ਬਹਾਲ ਕਰਨਾ ਸੀ । ਜੇ ਜੱਜ ਅਹਿਸਾਨ-ਫਰਾਮੋਸ਼ੀ ਕਰਦਾ ਨਜ਼ਰ ਆਵੇ ਤਾਂ ਐਡਵੋਕੇਟ ਜਨਰਲ ਖੁਫ਼ੀaਾ ਵਿਭਾਗ ਵੱਲੋਂ ਮਿਲੀ ਸੂਚਨਾ ਦਾ ਜ਼ਿਕਰ ਕਰ ਦੇਵੇ । ਖੁਫ਼ੀਆ ਵਿਭਾਗ ਕੋਲ ਇਹ ਸਬੂਤ ਨਹੀਂ ਸਨ ਕਿ ਕਿਸ ਰਾਹੀਂ ਕਿੰਨੀ ਰਕਮ ਗਈ ਸੀ, ਪਰ ਸੂਚਨਾ ਪੱਕੀ ਸੀ ਕਿ ਕੋਠੀ ਰਕਮ ਪੁੱਜ ਚੁੱਕੀ ਸੀ । ਸਰਕਾਰ ਦੇ ਨਾਲ ਨਾਲ ਜੱਜ ਨੂੰ ਆਪਣੀ ਇੱਜ਼ਤ ਦਾ ਖ਼ਿਆਲ ਰੱਖਣਾ ਚਾਹੀਦਾ ਸੀ ।
    ਰਹਿੰਦੀ ਖੂੰਹਦੀ ਕਸਰ ਪੁਲਿਸ ਮੁਖੀ ਨੇ ਕੱਢਣੀ ਸੀ ।
    ਉਸਨੇ ਪੇਸ਼ੀ ਤੋਂ ਇਕ ਦਿਨ ਪਹਿਲਾਂ ਵੱਡੀ ਪ੍ਰੈੱਸ ਕਾਨਫਰੰਸ ਕਰਕੇ ਪ੍ਰੈੱਸ ਦੇ ਨਾਂ ਲਿਖਤੀ ਨੋਟ ਜਾਰੀ ਕਰਨਾ ਸੀ । ਬਾਕੀ ਰਹਿੰਦੇ ਤਿੰਨਾਂ ਮੁਲਜ਼ਮਾਂ ਦੀ ਬਿਹਾਰੋਂ ਗ੍ਰਿਫ਼ਤਾਰੀ ਦੀ ਖ਼ਬਰ ਨਸ਼ਰ ਕਰਨੀ ਸੀ । ਨਾਲ ਉਨ੍ਹਾਂ ਵੱਲੋਂ ਦਿੱਤੇ ਇਕਬਾਲੀਆ ਬਿਆਨਾਂ ਦੀਆਂ
    ਟੇਪਾਂ ਪੱਤਰਕਾਰਾਂ ਨੂੰ ਸੁਣਾਉਣੀਆਂ ਸਨ । ਇਨ੍ਹਾਂ ਬਿਆਨਾਂ ਵਿਚ ਦੋਸ਼ੀਆਂ ਵੱਲੋਂ ਸਾਰੀ ਜ਼ਿੰਮੇਵਾਰੀ ਪੰਕਜ ਹੋਰਾਂ ਸਿਰ ਮੜ੍ਹਨੀ ਸੀ ।
    ਪੰਕਜ ਹੋਰਾਂ ਦੇ ਕੁਝ ਹੀ ਸਾਲਾਂ ਵਿਚ ਕਰੋੜਾਂ ਦੀ ਜਾਇਦਾਦ ਇਕੱਠੀ ਕਰਨ ਦਾ ਕੱਚਾ ਚਿੱਠਾ ਖੋਲ੍ਹਿਆ ਜਾਣਾ ਸੀ । ਇਸ ਜਾਇਦਾਦ ਦੇ ਇਕੱਠੇ ਹੋਣ ਦਾ ਕਾਰਨ ਉਨ੍ਹਾਂ ਦਾ ਅੰਡਰ-ਵਰਲਡ ਨਾਲ ਸੰਬੰਧ ਹੋਣਾ ਦੱਧਸਿਆ ਜਾਣਾ ਸੀ । ਇਸ ਜਾਇਦਾਦ ਦੀ ਪੜਤਾਲ ਲਈ ਕਮਿਸ਼ਨ ਦੇ ਗਠਨ ਦੀ ਤਜਵੀਜ਼ ਦਾ ਜ਼ਿਕਰ ਹੋਣਾ ਸੀ ।
    ਪੁਲਿਸ ਮੁਖੀ ਦਾ ਇਹ ਬਿਆਨ ਅੰਗਰੇਜ਼ੀ ਅਖ਼ਬਾਰਾਂ ਦੇ ਪਹਿਲੇ ਪੰਨੇ 'ਤੇ ਛਪਣਾ ਸੀ । ਜੱਜ ਅੰਗਰੇਜ਼ੀ ਭਾਸ਼ਾ ਦੇ ਅਖ਼ਬਾਰ ਪੜ੍ਹਦੇ ਸਨ । ਸਵੇਰੇ ਉਨ੍ਹਾਂ ਦੀ ਪਹਿਲੀ ਨਜ਼ਰ ਇਸੇ ਖ਼ਬਰ 'ਤੇ ਪੈਣੀ ਸੀ । ਇਸ ਖ਼ਬਰ ਨੇ ਜੱਜਾਂ ਦੇ ਮਨਾਂ ਨੂੰ ਬਦਲ ਦੇਣਾ ਸੀ ।
    ਬਘੇਲ ਸਿੰਘ ਹੋਰ ਅੱਗੇ ਦੀ ਸੋਚੀ ਬੈਠਾ ਸੀ ।
    ਉਹ ਪੰਕਜ ਹੋਰਾਂ ਨੂੰ ਸੁਪਰੀਮ ਕੋਰਟ ਤਕ ਨਹੀਂ ਸੀ ਜਾਣ ਦੇਣਾ ਚਾਹੁੰਦਾ । ਦਰਖ਼ਾਸਤ ਦੇ ਖਾਰਜ ਹੁੰਦਿਆਂ ਹੀ ਪੁਲਿਸ ਨੇ ਉਨ੍ਹਾਂ ਨੂੰ ਦਬੋਚ ਲੈਣਾ ਸੀ ।
    ਪੁਲਿਸ ਮੁਖੀ ਦੀ ਹਦਾਇਤ ਉਪਰ ਇਕ ਵਿਸ਼ੇਸ਼ ਪੁਲਿਸ ਪਾਰਟੀ ਤਿਆਰ ਕੀਤੀ ਗਈ । ਇਸ ਪਾਰਟੀ ਨੂੰ ਮੋਬਾਈਲ ਫ਼ੋਨ, ਕਾਰਾਂ ਅਤੇ ਹਰ ਆਧੁਨਿਕ ਸਹੂਲਤ ਦਿੱਤੀ ਗਈ । ਦੋ ਦਿਨ ਪਹਿਲਾਂ ਹੀ ਇਹ ਪਾਰਟੀ ਪੰਕਜ ਅਤੇ ਨੀਰਜ ਦਾ ਪਰਛਾਵੇਂ ਵਾਂਗ ਪਿੱਛਾ ਕਰਨ ਲਗੀ ।
    ਪੁਲਿਸ ਮੁਖੀ ਦੀ ਇਸ ਪਾਰਟੀ ਨੂੰ ਹਦਾਇਤ ਸੀ । ਦਰਖ਼ਾਸਤ ਖਾਰਜ਼ ਹੁੰਦੇ ਹੀ ਇਸ ਪਾਰਟੀ ਨੂੰ ਸੂਚਿਤ ਕੀਤਾ ਜਾਏਗਾ । ਮੁਲਜ਼ਮ ਚਾਹੇ ਕਿਸੇ ਅਫ਼ਸਰ ਦੇ ਘਰ ਛੁਪੇ ਹੋਣ, ਚਾਹੇ ਕਿਸੇ ਸਿਆਸੀ ਨੇਤਾ ਦੇ, ਬਿਨਾਂ ਕਿਸੇ ਦੀ ਪਰਵਾਹ ਕੀਤੇ ਉਨ੍ਹਾਂ ਨੂੰ ਗ੍ਰਿਫ਼ਤਾਰ
    ਕੀਤਾ ਜਾਏਗਾ । ਗ੍ਰਿਫ਼ਤਾਰੀ ਸਮੇਂ ਹਥੋ-ਪਾਈ ਜਾਂ ਖਿਚ-ਧੂਹ ਕਰਨੀ ਪਈ ਤਾਂ ਕੀਤੀ ਜਾ ਸਕਦੀ ਸੀ ।
    ਵਿਉਪਾਰਕ ਚਾਲਾਂ ਸਿਆਸੀ ਚਾਲਾਂ ਅੱਗੇ ਮਾਤ ਖਾ ਗਈਆਂ । ਪੰਕਜ ਹੋਰਾਂ ਨੂੰ ਇੰਝ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣ ਰਹੀ ਸੀ, ਇਸਦਾ ਖ਼ਿਆਲ ਪੰਕਜ ਹੋਰਾਂ ਨੂੰ ਕੀ ਆਉਣਾ ਸੀ, ਤੇਜ਼-ਤਰਾਰ ਵਾਸੂਦੇਵਾ ਨੂੰ ਵੀ ਨਹੀਂ ਸੀ ਆਇਆ ।
    ਵਾਸੂਦੇਵਾ ਨੂੰ ਦਰਖ਼ਾਸਤ ਮਨਜ਼ੂਰ ਹੋਣ ਦੀ ਸੌ ਫੀਸਦੀ ਆਸ ਸੀ । ਖ਼ੁਦਾ ਨਾ ਖਾਸਤਾ ਜੇ ਦਰਖ਼ਾਸਤ ਨਾ-ਮਨਜ਼ੂਰ ਹੋ ਗਈ ਤਾਂ ਉਸਨੇ ਝੱਟ ਪੱਟ ਦਰਖ਼ਾਸਤ ਸੁਪਰੀਮ ਕੋਰਟ ਲਾਉਣ ਦਾ ਇੰਤਜ਼ਾਮ ਕਰ ਰੱਧਖਿਆ ਸੀ । ਉਥੋਂ ਦੇ ਵਕੀਲਾਂ ਵੱਲੋਂ ਮਸੌਦਾ ਤਿਆਰ
    ਸੀ । ਪੰਕਜ ਦੇ ਦਿੱਲੀ ਪੁੱਜਦਿਆਂ ਹੀ ਉਸਦੇ ਦਸਤਖ਼ਤ ਹੋ ਜਾਣੇ ਸਨ ਅਤੇ ਦਰਖ਼ਾਸਤ ਦਾਇਰ ਹੋ ਜਾਣੀ ਸੀ ।
    ਦਰਖ਼ਾਸਤ 'ਤੇ ਬਹਿਸ ਸਵੇਰੇ ਹੋਈ ਸੀ । ਫੈਸਲਾ ਬਾਅਦ ਦੁਪਹਿਰ ਹੋਣਾ ਸੀ । ਪਹਿਲਾਂ ਵਾਸੂਦੇਵਾ ਨੂੰ ਦਰਖ਼ਾਸਤ ਖਾਰਜ਼ ਹੋਣ ਦੀ ਖ਼ਬਰ ਮਿਲੀ । ਅਗਲੇ ਹੀ ਪਲ ਪੰਕਜ ਦੇ ਗ੍ਰਿਫ਼ਤਾਰ ਹੋਣ ਦੀ । ਪੁਲਿਸ ਨੇ ਉਸਨੂੰ ਦਿੱਲੀ ਦੇ ਰਾਹ ਵਿਚ ਦਬੋਚ ਲਿਆ ਸੀ ।
    ਵਾਸੂਦੇਵਾ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ । ਉਸਨੂੰ ਆਪਣੇ ਆਪ 'ਤੇ ਇੰਨਾ ਭਰੋਸਾ ਨਹੀਂ ਸੀ ਕਰਨਾ ਚਾਹੀਦਾ । ਉਸਨੂੰ ਮੁਲਜ਼ਮਾਂ ਨੂੰ ਸ਼ਰੇ-ਆਮ ਘੁੰਮਣ ਨਹੀਂ ਸੀ ਦੇਣਾ ਚਾਹੀਦਾ । ਲੁਕ ਛਿਪ ਕੇ ਦਿੱਲੀ ਜਾਣ ਦਾ ਮਸ਼ਵਰਾ ਦੇਣਾ ਚਾਹੀਦਾ ਸੀ ।
    ਪਰ ਹੁਣ ਚਿੜੀਆਂ ਦੇ ਖੇਤ ਚੁੱਗ ਜਾਣ ਬਾਅਦ ਪਛਤਾਉਣ ਦਾ ਕੋਈ ਫ਼ਾਇਦਾ ਨਹੀਂ ਸੀ ।


    52

    ਨੀਰਜ ਨੂੰ ਪੁਲਿਸ ਇੱਲ ਵਾਂਗ ਝਪਟ ਕੇ ਲੈ ਜਾਏਗੀ, ਇਹ ਕਿਸੇ ਦੇ ਚਿਤ ਚੇਤੇ ਨਹੀਂ ਸੀ ।
    ਵਿਨੇ ਦੀ ਫੈਕਟਰੀ ਤੋਂ ਫ਼ੋਨ ਆਇਆ ਸੀ । ਪੁਲਿਸ ਦੋ ਜਿਪਸੀਆਂ ਵਿਚ ਆਈ ਸੀ । ਨੀਰਜ ਨੂੰ ਧੱਕੇ ਨਾਲ ਇਕ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿਚ ਸੁੱਟ ਕੇ ਲੈ ਗਈ ਸੀ । ਫੈਕਟਰੀ ਦੇ ਮੈਨੇਜ਼ਰ ਨੇ ਬਹੁਤ ਮਿੰਨਤ ਕੀਤੀ । ਦੱਧਸਿਆ ਜਾਵੇ ਪੁਲਿਸ ਕਿਸ ਸਟਾਫ਼
    ਦੀ ਸੀ । ਪਰ ਪੁਲਿਸ ਨੇ ਕੋਈ ਉੱਘ-ਸੁੱਘ ਨਹੀਂ ਸੀ ਦਿੱਤੀ ।
    ਨੀਰਜ ਦੀ ਪਤਨੀ ਨੇ ਝੱਟ ਚਾਰੇ ਪਾਸੇ ਫ਼ੋਨ ਖੜਕਾ ਦਿੱਤੇ । ਸਾਰੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਨੂੰ ਕੋਠੀ ਪਹੁੰਚਣ ਦੀ ਬੇਨਤੀ ਕੀਤੀ । ਪੰਕਜ ਦੀ ਪਤਨੀ ਨੇ ਮੋਬਾਇਲ ਰਾਹੀਂ ਪੰਕਜ ਨਾਲ ਸੰਪਰਕ ਕੀਤਾ । ਘੰਟੀ ਵੱਜੀ ਪਰ ਫ਼ੋਨ ਨਹੀਂ ਚੱਧਲਿਆ । ਦੂਜੀ ਵਾਰ ਫ਼ੋਨ ਮਿਲਾਇਆ । ਟੇਪ ਵੱਜਣ ਲੱਗੀ । "ਫ਼ੋਨ ਬੰਦ ਹੈ ।"
    ਨੀਲੂ ਦਾ ਦਿਲ ਧੜਕਨ ਲੱਗਾ । ਪੰਕਜ ਦੇ ਫ਼ੋਨ ਉਪਰ ਘਰ ਦਾ ਫ਼ੋਨ ਨੰਬਰ ਆ ਚੁੱਕਾ ਸੀ । ਉਸ ਨੂੰ ਪਤਾ ਲਗ ਚੁੱਕਾ ਸੀ ਫ਼ੋਨ ਘਰੋਂ ਆਇਆ ਸੀ । ਫੇਰ ਉਸਨੇ ਫ਼ੋਨ ਸੁਣਨ ਦੀ ਥਾਂ ਬੰਦ ਕਿਉਂ ਕਰ ਦਿੱਤਾ? ਲਗਦਾ ਸੀ ਉਹ ਕਿਸੇ ਸੰਕਟ ਵਿਚ ਸੀ ।
    ਕਿਧਰੇ ਉਸਨੂੰ ਵੀ ਗ੍ਰਿਫ਼ਤਾਰ ਨਾ ਕਰ ਲਿਆ ਹੋਵੇ? ਨੀਲੂ ਦੇ ਅੰਦਰੋਂ ਅਵਾਜ਼ ਆਈ ।
    ਸ਼ੱਕ ਦੂਰ ਕਰਨ ਲਈ ਨੀਲੂ ਨੇ ਪੰਕਜ ਨਾਲ ਗਏ ਦੋਸਤਾਂ ਦੇ ਫ਼ੋਨ ਮਿਲਾਏ । ਸਭ ਫ਼ੋਨ ਇਕੋ ਰੱਟ ਲਾ ਰਹੇ ਸਨ । ਫ਼ੋਨ ਰੇਂਜ ਤੋਂ ਬਾਹਰ ਸਨ ।
    ਸਾਰੇ ਜਣੇ ਗਏ ਤਾਂ ਕਿੱਧਥੇ? ਨੀਲੂ ਨੂੰ ਹੱਥਾਂ-ਪੈਰਾਂ ਦੀ ਪੈ ਗਈ ।
    ਸੁਨੇਹਾ ਮਿਲਦੇ ਹੀ ਦੋਸਤ ਮਿੱਤਰ ਕੋਠੀ ਪੁੱਜਣ ਲਗੇ । ਕੋਠੀ ਅੱਗੇ ਗੱਡੀਆਂ ਦੀ ਭੀੜ ਜੁੜ ਗਈ । ਆ ਰਹੇ ਹਮਾਇਤੀਆਂ ਦੇ ਹੱਥਾਂ ਵਿਚ ਆਪਣੇ-ਆਪਣੇ ਫ਼ੋਨ ਸਨ ।
    ਹਰ ਕੋਈ ਆਪਣੇ-ਆਪਣੇ ਵਾਕਿਫ਼ ਨਾਲ ਸੰਪਰਕ ਕਾਇਮ ਕਰਕੇ ਸਥਿਤੀ ਤੋਂ ਜਾਣੂ ਹੋਣ ਦੀ ਕੋਸ਼ਿਸ਼ ਕਰਨ ਲੱਗਾ ।
    'ਧੀਰ ਕੰਸਟਰਕਸ਼ਨ ਕੰਪਨੀ' ਦਾ ਮਾਲਕ ਦੇਵਰਾਜ ਧੀਰ ਡੀ.ਆਈ.ਜੀ. ਦਾ ਲੰਗੋਟੀਆ ਯਾਰ ਸੀ । ਉਹ ਨੇ ਆਉਂਦਿਆਂ ਹੀ ਉਸਦੀ ਕੋਠੀ ਫ਼ੋਨ ਕੀਤਾ । ਜਵਾਬ ਮਿਲਿਆ ਸਾਹਿਬ ਸ਼ਹਿਰੋਂ ਬਾਹਰ ਸਨ । ਧੀਰ ਨੇ ਰੀਡਰ ਨਾਲ ਗੱਲ ਕੀਤੀ । ਨੀਰਜ ਨੂੰ
    ਕਿਸ ਪੁਲਿਸ ਨੇ ਫੜਿਆ ਸੀ? ਹੁਣ ਉਹ ਕਿਥੇ ਸੀ? ਉਸਨੇ ਸਵਾਲਾਂ ਦੀ ਝੜੀ ਲਾਈ । ਰੀਡਰ ਨੂੰ ਪਤਾ ਸੀ ਧੀਰ ਅਤੇ ਡੀ.ਆਈ.ਜੀ. ਪੱਗ-ਵੱਟ ਭਰਾ ਸਨ । ਸਾਹਿਬ ਨੇ ਕਦੇ ਧੀਰ ਨੂੰ ਕਿਸੇ ਕੰਮੋਂ ਨਾਂਹ ਨਹੀਂ ਸੀ ਕੀਤੀ । ਉਸ ਵੱਲੋਂ ਰੀਡਰ ਨੂੰ ਹਦਾਇਤ ਸੀ ।
    ਸਾਹਿਬ ਦੀ ਗ਼ੈਰ-ਹਾਜ਼ਰੀ ਵਿਚ ਧੀਰ ਨੂੰ ਕਦੇ ਲੋੜ ਪਏ ਤਾਂ ਸਾਹਿਬ ਦਾ ਨਾਂ ਲੈ ਕੇ ਉਸਦਾ ਕੰਮ ਕਰਵਾ ਦਿੱਤਾ ਜਾਵੇ ।
    ਰੀਡਰ ਨੇ ਸਹੁੰ ਖਾਧੀ । ਉਸ ਨੂੰ ਕੁਝ ਪਤਾ ਨਹੀਂ ਸੀ । ਉਨ੍ਹਾਂ ਦੇ ਦਫ਼ਤਰ ਵੱਲੋਂ ਨੀਰਜ ਨੂੰ ਫੜਨ ਦੀ ਕੋਈ ਹਦਾਇਤ ਜਾਰੀ ਨਹੀਂ ਸੀ ਹੋਈ । ਨਾ ਉਸਦੀ ਗ੍ਰਿਫ਼ਤਾਰੀ ਸੰਬੰਧੀ ਡੀ.ਆਈ.ਜੀ. ਦਫ਼ਤਰ ਨੂੰ ਕਿਸੇ ਪਾਸਿਉਂ ਸੂਚਨਾ ਮਿਲੀ ਸੀ ।
    ਡਾਕਟਰ ਚਾਵਲਾ ਨੇ ਪੁਲਿਸ ਕਪਤਾਨ ਨੂੰ ਫ਼ੋਨ ਕੀਤਾ । ਉਹ ਕਪਤਾਨ ਦਾ ਦੋਸਤ ਵੀ ਸੀ ਅਤੇ ਫੈਮਲੀ ਡਾਕਟਰ ਵੀ । ਕਪਤਾਨ ਦੇ ਸਾਰੇ ਰੋਗਾਂ ਦਾ ਉਸ ਨੂੰ ਪਤਾ ਸੀ । ਉਹ ਹਮ-ਰਾਜ਼ ਸਨ । ਇਕ ਦੂਜੇ ਦੀਆਂ ਕਮਜ਼ੋਰੀਆਂ ਨੂੰ ਜਾਣਦੇ ਸਨ । ਚਾਵਲਾ ਕਪਤਾਨ
    ਦੇ ਉਨ੍ਹਾਂ ਮਿੱਤਰਾਂ ਵਿਚੋਂ ਇਕ ਸੀ ਜਿਸਨੂੰ ਕਪਤਾਨ ਦੇ ਗੁਪਤ ਮੋਬਾਈਲ ਫ਼ੋਨ ਨੰਬਰ ਦਾ ਪਤਾ ਸੀ । ਕਪਤਾਨ ਦਾ ਇਹ ਫ਼ੋਨ ਬੈੱਡ-ਰੂਮ ਵਿਚ ਵੀ ਖੁਲ੍ਹਾ ਰਹਿੰਦਾ ਸੀ ਅਤੇ ਬਾਥ-ਰੂਮ ਵਿਚ ਵੀ ।
    ਅੱਜ ਪਹਿਲੀ ਵਾਰ ਸੀ, ਜਦੋਂ ਇਹ ਫ਼ੋਨ ਵੀ ਬੰਦ ਪਏ ਹੋਣ ਦਾ ਸੰਕੇਤ ਦੇ ਰਿਹਾ ਸੀ ।
    ਇਹ ਸ਼ੁਭ ਸ਼ਗਨ ਨਹੀਂ ਸੀ । ਅਫ਼ਸਰਾਂ ਦਾ ਇਸ ਤਰ੍ਹਾਂ ਟਲਨਾ ਖ਼ਤਰੇ ਦਾ ਸੂਚਕ ਸੀ । ਮਤਲਬ ਸਾਫ਼ ਸੀ । ਕੇਸ ਉਨ੍ਹਾਂ ਦੇ ਹੱਧਥੋਂ ਨਿਕਲ ਚੁੱਕਾ ਸੀ । ਉਹ ਮਦਦ ਕਰਨ ਤੋਂ ਅਸਮਰੱਥ ਸਨ । ਡਰਦੇ ਮੂੰਹ ਲਕੋ ਰਹੇ ਸਨ ।
    ਹਮਾਇਤੀਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ । ਹਰ ਪੰਜ ਮਿੰਟਾਂ ਵਿਚ ਦਸ ਹਮਾਇਤੀ ਕੋਠੀ ਪੁੱਜਣ ਲਗੇ । ਬਾਹਰਲੇ ਰਿਸ਼ਤੇਦਾਰਾਂ ਦੇ ਵਾਪਸੀ ਫ਼ੋਨ ਆਉਣ ਲੱਗੇ । ਕੋਈ ਮਾਇਆ ਨਗਰ ਵੱਲ ਚੱਲ ਪਿਆ ਸੀ ਅਤੇ ਕੋਈ ਬਾਹਰ ਪੁੱਜ ਗਿਆ ਸੀ ।
    ਨੀਰਜ ਦੀ ਗ੍ਰਿਫ਼ਤਾਰੀ ਦੀ ਖ਼ਬਰ ਸੁਣ ਕੇ ਸਿੰਗਲਾ ਵੀ ਕੋਠੀ ਆ ਗਿਆ । ਉਸਦੇ ਸਾਇਲਾਂ ਨੂੰ ਉਸਦੀ ਸਹਾਇਤਾ ਦੀ ਜ਼ਰੂਰਤ ਪੈ ਸਕਦੀ ਸੀ ।
    "ਇਹ ਕੀ ਹੋਇਐ?" ਸਿੰਗਲੇ ਦੇ ਕੋਠੀ ਵੜਦਿਆਂ ਹੀ ਹਮਾਇਤੀਆਂ ਦਾ ਝੁਰਮਟ ਕਾਨੂੰਨੀ ਸਥਿਤੀ ਜਾਨਣ ਲਈ ਉਸ ਦੁਆਲੇ ਜੁੜ ਗਿਆ ।
    "ਮੇਰਾ ਖਿਆਲ ਹੈ ਹਾਈ ਕੋਰਟੋਂ ਆਪਣੀ ਦਰਖ਼ਾਸਤ ਰੱਦ ਹੋ ਗਈ । ਪੁਲਿਸ ਨੇ ਫੌਰੀ ਕਾਰਵਾਈ ਕਰਕੇ ਨੀਰਜ ਨੂੰ ਫੜ ਲਿਆ ।"
    "ਪੱਕਾ ਪਤਾ ਕਿਸ ਤਰ੍ਹਾਂ ਲੱਗੇ?"
    "ਆਪਣੇ ਵਕੀਲ ਨੂੰ ਚੰਡੀਗੜ੍ਹ ਫ਼ੋਨ ਕਰੋ ।"
    ਘਰ ਦੇ ਕਿਸੇ ਮੈਂਬਰ ਨੂੰ ਨਾ ਵਕੀਲ ਦੇ ਨਾਂ ਦਾ ਪਤਾ ਸੀ, ਨਾ ਫ਼ੋਨ ਨੰਬਰ ਦਾ ।
    ਉਹ ਬਾਹਰ ਕੀ ਕਰਦੇ ਸਨ ਇਸਦਾ ਜ਼ਿਕਰ ਕਦੇ ਘਰ ਨਹੀਂ ਸਨ ਕਰਦੇ । ਵਕੀਲ ਦਾ ਨਾਂ ਅਤੇ ਫ਼ੋਨ ਨੰਬਰ ਕਿਥੋਂ ਪਤਾ ਕੀਤਾ ਜਾਏ? ਸਿੰਗਲੇ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਨ੍ਹਾਂ ਦਾ ਵਕੀਲ ਵਾਸੂਦੇਵਾ ਸੀ । ਵਕੀਲ ਕਰਨ ਜਾਂਦੇ ਸਮੇਂ ਉਹ ਉਨ੍ਹਾਂ ਦੇ ਨਾਲ ਗਿਆ ਸੀ । ਵਾਸੂਦੇਵਾ ਦਾ ਕਾਰਡ ਸਿੰਗਲੇ ਦੀ ਜੇਬ ਵਿਚ ਸੀ ।
    ਸਿੰਗਲੇ ਨੇ ਵਾਸੂਦੇਵਾ ਨੂੰ ਫ਼ੋਨ ਕੀਤਾ ।
    ਸਿੰਗਲੇ ਦਾ ਅੰਦਾਜ਼ਾ ਠੀਕ ਨਿਕਲਿਆ । ਜ਼ਮਾਨਤ ਦੀ ਅਰਜ਼ੀ ਖਾਰਜ਼ ਹੋ ਚੁੱਕੀ ਸੀ । ਅਪੀਲ ਕਰਨ ਪੰਕਜ ਦਿੱਲੀ ਜਾ ਰਿਹਾ ਸੀ । ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ । ਰਸਤੇ ਵਿਚ ਸਣੇ ਦੋਸਤ ਉਸਨੂੰ ਦਬੋਚ ਲਿਆ ਗਿਆ ਸੀ । ਵਾਸੂਦੇਵਾ ਨੂੰ ਪੰਕਜ ਦੇ ਇਕ ਦੋਸਤ ਦਾ ਫ਼ੋਨ ਆਇਆ ਸੀ। ਇਸ ਤੋਂ ਪਹਿਲਾਂ ਕਿ ਵਾਸੂਦੇਵਾ ਪੂਰੀ ਸੂਚਨਾ ਪ੍ਰਾਪਤ ਕਰਦਾ ਦੋਸਤ ਦਾ ਫ਼ੋਨ ਕੱਟ ਗਿਆ । ਪਿਛੋਂ ਨਾ ਉਧਰੋਂ ਫ਼ੋਨ ਆਇਆ, ਨਾ ਵਾਸੂਦੇਵਾ ਦਾ ਫ਼ੋਨ ਮਿਲਿਆ । ਵਾਸੂਦੇਵਾ ਦਾ ਵਿਚਾਰ ਸੀ ਪੁਲਿਸ ਨੇ ਉਨ੍ਹਾਂ ਦੇ ਫ਼ੋਨ
    ਫੜ ਲਏ ਸਨ।
    "ਹੁਣ ਕਿਥੇ ਹੋ ਸਕਦਾ ਹੈ ਪੰਕਜ?" ਡਾਕਟਰ ਚਾਵਲਾ ਨੇ ਕਾਨੂੰਨੀ ਨਜ਼ਰੀਏ ਤੋਂ ਸਿੰਗਲੇ ਨੂੰ ਪੁੱਧਛਿਆ ।
    "ਦੋ ਸਥਿਤੀਆਂ ਹੋ ਸਕਦੀਆਂ ਹਨ । ਪਹਿਲੀ ਇਹ ਕਿ ਪੰਕਜ ਨੂੰ ਜਿਸ ਮੈਜਿਸਟਰੇਟ ਦੀ ਹੱਦ ਵਿਚ ਫੜਿਆ ਗਿਆ ਹੈ, ਉਸ ਅੱਗੇ ਪੇਸ਼ ਕਰਨ । ਰਾਹਦਾਰੀ ਹਿਰਾਸਤ ਹਾਸਲ ਕਰਨ । ਪਰ ਇੰਝ ਪੁਲਿਸ ਨੇ ਕਰਨਾ ਨਹੀਂ । ਹੋ ਸਕਦਾ ਹੈ, ਉਨ੍ਹਾਂ ਨੇ ਪੰਕਜ ਨੂੰ ਇਕ ਦੋ ਦਿਨ ਠਹਿਰ ਕੇ ਪੇਸ਼ ਕਰਨਾ ਹੋਵੇ । ਪੇਸ਼ ਕਰਨ ਤੋਂ ਪਹਿਲਾਂ ਕਿਸੇ ਉੱਚ ਅਧਿਕਾਰੀ ਅੱਗੇ ਪੇਸ਼ ਕਰਨਾ ਹੋਵੇ । ਵੈਸੇ ਨੱਧਬੇ ਫ਼ੀਸਦੀ ਇਹ ਸੰਭਾਵਨਾ ਹੈ ਕਿ ਉਸ ਨੂੰ ਮਾਇਆ ਨਗਰ ਲਿਆਂਦਾ ਜਾਏਗਾ । ਮਿਸਲ ਦਾ ਘਰ ਪੂਰਾ ਕਰਕੇ ਦੋਹਾਂ ਭਰਾਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।"
    ਇਸ ਦੌਰਾਨ ਪੰਕਜ ਦਾ ਸਹੁਰਾ ਲਾਲਾ ਪਰਮਾ ਨੰਦ ਸਮੇਤ ਆਪਣੇ ਸਾਥੀਆਂ ਦੇ ਨਾਲ ਕੋਠੀ ਪੁੱਜ ਪਿਆ । ਉਹ ਨੋਟਾਂ ਨਾਲ ਭਰੇ ਦੋ ਅਟੈਚੀ ਕੇਸ ਨਾਲ ਲਿਆਇਆ ਸੀ ।
    ਆਉਂਦਿਆਂ ਹੀ ਸਭ ਤੋਂ ਪਹਿਲਾਂ ਉਸ ਨੇ ਉਹ ਅਟੈਚੀ ਕੇਸ ਆਪਣੀ ਧੀ ਦੇ ਹਵਾਲੇ ਕੀਤੇ :
    "ਫ਼ਿਕਰ ਨਾ ਕਰ ਧੀਏ । ਮੈਂ ਪੈਸਾ ਪਾਣੀ ਵਾਂਗ ਬਹਾ ਦਿਆਂਗਾ । ਸਰਕਾਰ ਹਿਲਾ ਦਿਆਂਗਾ । ਦੇਖੀਂ ਆਥਣ ਨੂੰ ਪ੍ਰਾਹੁਣੇ ਘਰ ਆ ਜਾਣਗੇ ।"
    ਸਭ ਤੋਂ ਪਹਿਲਾਂ ਲਾਲਾ ਜੀ ਨੇ ਅੱਖਾਂ ਭਰੀ ਖੜ੍ਹੀ ਆਪਣੀ ਧੀ ਨੂੰ ਹਿੱਕ ਨਾਲ ਲਾ ਕੇ ਸੰਭਾਲਿਆ । ਫੇਰ ਨੀਲੂ ਦਾ ਸਿਰ ਪਲੋਸਿਆ ।
    ਲਾਲਾ ਜੀ ਦਾ ਸਾਂਢੂ ਹੁਣੇ-ਹੁਣੇ ਸੈਸ਼ਨ ਜੱਜ ਰਿਟਾਇਰ ਹੋਇਆ ਸੀ । ਉਹ ਚੰਡੀਗੜ੍ਹ ਰਹਿੰਦਾ ਸੀ । ਉਸਨੂੰ ਫ਼ੋਨ ਖੜਕਾ ਦਿੱਤਾ ਗਿਆ ਸੀ । ਉਹ ਪੁੱਜਣ ਵਾਲਾ ਸੀ । ਉਸਦੇ ਆਉਂਦੇ ਹੀ ਕਾਨੂੰਨੀ ਕਾਰਵਾਈ ਸ਼ੁਰੂ ਹੋ ਜਾਣੀ ਸੀ ।
    ਨੀਰਜ ਦੇ ਸਹੁਰੇ ਅੰਬਾਲੇ ਸਨ । ਸਹੁਰਾ ਸਰਦਾਰੀ ਲਾਲ ਇਨਕਮ ਟੈਕਸ ਕਮਿਸ਼ਨਰ ਸੀ । ਉਸਦੀ ਪੋਸਟਿੰਗ ਕਲਕੱਤੇ ਸੀ । ਉਸ ਨਾਲ ਸੰਪਰਕ ਹੋ ਚੁੱਕਾ ਸੀ । ਉਹ ਹਵਾਈਕੰਪਨੀਆਂ ਨਾਲ ਸੰਪਰਕ ਕਰ ਰਿਹਾ ਸੀ । ਸੀਟ ਮਿਲਦੇ ਹੀ ਉਸਨੇ ਮਾਇਆ ਨਗਰ ਲਈ ਉੱਡ ਪੈਣਾ ਸੀ ।
    ਮਾਇਆ ਨਗਰ ਦਾ ਇਨਕਮ-ਟੈਕਸ ਕਮਿਸ਼ਨਰ ਮਹਿਤਾ ਉਸਦਾ ਬੈਚ-ਮੇਟ ਸੀ ।
    ਸਰਦਾਰੀ ਲਾਲ ਨੇ ਉਸਨੂੰ ਫ਼ੋਨ ਕਰ ਦਿੱਤਾ ਸੀ । ਮਹਿਤੇ ਨੇ ਆਪਣੇ ਤੌਰ 'ਤੇ ਯਤਨ ਆਰੰਭ ਕਰ ਦਿੱਤੇ ਸਨ । ਪੁਲਿਸ ਵਾਂਗ ਇਨਕਮ ਟੈਕਸ ਵਾਲਿਆਂ ਤੋਂ ਸਾਰੀ ਦੁਨੀਆਂ ਡਰਦੀ ਸੀ । ਉਸਨੂੰ ਜਲਦੀ ਹੀ ਕੋਈ ਸੁਰਾਗ਼ ਮਿਲਣ ਦੀ ਸੰਭਾਵਨਾ ਸੀ ।
    ਸ਼ਾਮ ਤੱਕ ਰਿਸ਼ਤੇਦਾਰ ਤਾਂ ਦਿੱਲੀ ਦੱਖਣ ਤੋਂ ਪੁੱਜ ਗਏ, ਪਰ ਭਰਾਵਾਂ ਦੀ ਉੱਘਸੁੱ ਘ ਨਾ ਨਿਕਲੀ । ਮੰਤਰੀ, ਪੁਲਿਸ-ਮੁੱਖੀ, ਕਪਤਾਨ, ਡਾਕਟਰ । ਜਿਥੇ ਜਿਸਦਾ ਹੱਥ ਪੈਂਦਾ ਸੀ, ਪਾ ਕੇ ਦੇਖ ਲਿਆ । ਪਰ ਕਿਧਰੋਂ ਕੋਈ ਹੁੰਗਾਰਾ ਨਹੀਂ ਸੀ ਮਿਲਿਆ ।
    ਜਦੋਂ ਘੁੰਡੀ ਖੁਲ੍ਹਣ 'ਤੇ ਆਈ ਤਾਂ ਇਕ ਮਾਮੂਲੀ ਵਿਅਕਤੀ ਕੋਲੋਂ ਖੁਲ੍ਹ ਗਈ ।
    ਸਿੰਗਲੇ ਦਾ ਮੁਨਸ਼ੀ ਕਿਸੇ ਕੰਮ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਗਿਆ ਸੀ । ਰੀਡਰ ਤੋਂ ਪਤਾ ਲੱਗਾ, ਸਾਹਿਬ ਨੀਲੋਂ ਰੈਸਟ-ਹਾਊਸ ਵਿਚ ਬੈਠਾ ਮਿਸਲ ਤਿਆਰ ਕਰਵਾ ਰਿਹਾ ਸੀ । ਕਿਹੜੀ ਮਿਸਲ? ਇਸ ਬਾਰੇ ਰੀਡਰ ਨੇ ਆਪ ਹੀ ਦੱਸ ਦਿੱਤਾ ।
    ਪੰਕਜ ਅਤੇ ਨੀਰਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ । ਪੁਲਿਸ ਰਿਮਾਂਡ ਹਾਸਲ ਕਰਨ ਲਈ ਦਰਖ਼ਾਸਤ ਤਿਆਰ ਕੀਤੀ ਜਾ ਰਹੀ ਸੀ । ਕੋਈ ਕਾਨੂੰਨੀ ਕਮੀ ਨਾ ਰਹਿ ਜਾਏ, ਇਸ ਲਈ ਕਪਤਾਨ ਜ਼ਿਲ੍ਹਾ ਅਟਾਰਨੀ ਨੂੰ ਨਾਲ ਲਈ ਬੈਠਾ ਸੀ ।
    ਕੋਠੀ ਵਿਚ ਸੈਂਕੜੇ ਬੰਦਿਆਂ ਦਾ ਇਕੱਠ ਹੋ ਚੁੱਕਾ ਸੀ । ਕਾਵਾਂ-ਰੌਲੀ ਪਈ ਹੋਈ ਸੀ । ਹਰ ਕੋਈ ਆਪਣੀ ਸਲਾਹ ਦੇ ਰਿਹਾ ਸੀ । ਹਰ ਕੋਈ ਆਪਣਾ ਰੋਹਬ ਪਾ ਰਿਹਾ ਸੀ ।
    ਕੋਈ ਅਫ਼ਸਰੀ ਦਾ ਅਤੇ ਕੋਈ ਪੈਸੇ ਦਾ ।ਸਿੰਗਲਾ ਮਿਲੀ ਸੂਚਨਾ ਸਾਂਝੀ ਕਰੇ ਤਾਂ ਕਿਸ ਨਾਲ?
    ਇੰਨੇ ਵਿਚ ਗੱਲ ਫੈਲ ਗਈ । ਸੈਸ਼ਨ ਜੱਜ ਸਾਹਿਬ ਆ ਗਏ । ਸਾਰਾ ਹਜੂਮ ਉਨ੍ਹਾਂ ਦੁਆਲੇ ਹੋ ਗਿਆ । ਤਰ੍ਹਾਂ ਤਰ੍ਹਾਂ ਦੇ ਸਵਾਲ ਹੋਣ ਲੱਗੇ ।
    ਕਿਸ਼ੋਰੀ ਲਾਲ ਨੂੰ ਜਿਉਂ ਹੀ ਥੋੜ੍ਹੀ ਜਿਹੀ ਵਿਹਲ ਮਿਲੀ, ਸਿੰਗਲੇ ਨੇ ਝੱਟ ਉਸ ਨਾਲ ਰਾਬਤਾ ਕਾਇਮ ਕੀਤਾ । ਆਪਣੀ ਜਾਣ-ਪਹਿਚਾਣ ਕਰਵਾ ਕੇ ਮਿਲੀ ਸੂਚਨਾ ਦਾ ਆਦਾਨਪ੍ਰਦਾਨ ਕੀਤਾ ।
    "ਮਿਸਲ ਤਿਆਰ ਹੋ ਰਹੀ ਹੈ" ਇਹ ਖ਼ਬਰ ਸੁਣਕੇ ਕਿਸ਼ੋਰੀ ਲਾਲ ਨੂੰ ਰਾਹਤ ਮਹਿਸੂਸ ਹੋਈ । ਮਤਲਬ ਸਾਫ਼ ਸੀ । ਦੇਰ ਸਵੇਰ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ ।
    ਗੰਭੀਰ ਵਿਚਾਰ-ਵਟਾਂਦਰੇ ਲਈ ਕਿਸ਼ੋਰੀ ਲਾਲ, ਸਿੰਗਲੇ ਅਤੇ ਪਰਮਾਨੰਦ ਨੂੰ ਇਕ ਪਾਸੇ ਲੈ ਗਿਆ ।
    "ਹਨੇਰਾ ਹੋਣ ਵਾਲਾ ਹੈ । ਤੁਹਾਡਾ ਕੀ ਵਿਚਾਰ ਹੈ । ਪੁਲਿਸ ਹੁਣ ਉਨ੍ਹਾਂ ਨੂੰ ਮੈਜਿਸਟਰੇਟ ਅੱਗੇ ਪੇਸ਼ ਕਰੇਗੀ?"
    ਕਿਸ਼ੋਰੀ ਲਾਲ ਪੈਂਤੀ ਸਾਲ ਇਹੋ ਕੰਮ ਕਰਦਾ ਰਿਹਾ ਸੀ । ਉਸਨੂੰ ਸਿੰਗਲੇ ਨਾਲੋਂ ਕਈ ਗੁਣਾ ਵੱਧ ਤਜਰਬਾ ਸੀ । ਪਰ ਆਪਣੇ ਕੇਸ ਬਾਰੇ ਉਸ ਤੋਂ ਸਹੀ ਅੰਦਾਜ਼ਾ ਨਹੀਂ ਸੀ ਲੱਗ ਰਿਹਾ ।
    "ਸੰਭਵ ਕੁਝ ਵੀ ਹੈ । ਪਰ ਅਜਿਹਾ ਹੋਣਾ ਨਹੀਂ ਚਾਹੀਦਾ । ਅੱਜ ਉਹ ਗ੍ਰਿਫ਼ਤਾਰੀ ਪਾਉਣਗੇ । ਕੱਲ੍ਹ ਨੂੰ ਪੇਸ਼ ਕਰਨਗੇ । ਮੈਨੂੰ ਇੰਝ ਜਾਪਦਾ ਹੈ । ਨਾ ਕਿਸੇ ਮੈਜਿਸਟਰੇਟ ਨੇ ਰਾਤ ਨੂੰ ਕੋਈ ਕਾਰਵਾਈ ਕਰਨੀ ਹੈ । ਤੁਹਾਨੂੰ ਅਰੋੜੇ ਮੈਜਿਸਟਰੇਟ ਵਾਲਾ ਕਿੱਸਾ ਪਤਾ ਹੀ ਹੋਣੈ ।"
    ਸਿੰਗਲਾ ਇਹ ਸਿੱਟਾ ਅਰੋੜਾ ਮੈਜਿਸਟਰੇਟ ਨਾਲ ਵਾਪਰੀ ਘਟਨਾ ਦੇ ਆਧਾਰ 'ਤੇ ਕੱਢ ਰਿਹਾ ਸੀ ।
    ਅਰੋੜੇ ਮੈਜਿਸਟਰੇਟ ਨੇ ਪੰਕਜ ਵਰਗੇ ਇਕ ਅਮੀਰਜ਼ਾਦੇ ਦੀ ਜ਼ਮਾਨਤ ਰਾਤ ਦੇ ਬਾਰਾਂ ਵਜੇ ਮਨਜ਼ੂਰ ਕਰ ਲਈ ਸੀ । ਦੂਜੀ ਧਿਰ ਨੇ ਉਸਦੀ ਸ਼ਿਕਾਇਤ ਕਰ ਦਿੱਤੀ । ਰਾਤ ਨੂੰ ਕਚਹਿਰੀ ਲਾਉਣ ਦੀ ਆਫ਼ਤ ਕਿਉਂ ਆਈ ਸੀ, ਇਸ ਦੇ ਸਬੂਤ ਦੇ ਦਿੱਤੇ । ਜੱਜ
    ਨੂੰ ਆਪਣਾ ਪੱਖ ਪੂਰਣ ਲਈ ਕੋਈ ਰਾਹ ਨਾ ਲੱਭਾ । ਨੌਕਰੀਉਂ ਛੁੱਟੀ ਹੋ ਗਈ ।
    "ਮਤਲਬ ਸਵੇਰੇ ਪੇਸ਼ ਕਰਨਗੇ ।" ਕਿਸ਼ੋਰੀ ਲਾਲ ਨੇ ਅੰਦਾਜ਼ਾ ਲਾਇਆ । ਇਸ ਵਿਚ ਪੰਕਜ ਹੋਰਾਂ ਦੀ ਬਿਹਤਰੀ ਸੀ ।
    ਕਿਸ਼ੋਰੀ ਲਾਲ ਹੋਰਾਂ ਨੇ ਬਹੁਤ ਇੰਤਜ਼ਾਮ ਕਰਨੇ ਸਨ । ਇਨ੍ਹਾਂ ਕੰਮਾਂ ਲਈ ਉਨ੍ਹਾਂ ਨੂੰ ਖੁਲ੍ਹਾ ਸਮਾਂ ਮਿਲ ਜਾਣਾ ਸੀ ।
    ਸਭ ਤੋਂ ਪਹਿਲਾਂ ਉਨ੍ਹਾਂ ਨੇ ਮੈਜਿਸਟਰੇਟ ਤਕ ਪਹੁੰਚ ਕਰਨੀ ਸੀ । ਦੋਸ਼ੀਆਂ ਦਾ ਪੁਲਿਸ ਰਿਮਾਂਡ ਨਾ ਦਿੱਤਾ ਜਾਵੇ । ਸਰਕਾਰੀ ਵਕੀਲ ਨੂੰ ਮਿਲਣਾ ਸੀ । ਉਹ ਅਪਣੀ ਸੁਰ ਮੱਧਮ ਰੱਧਖੇ । ਡਾਕਟਰਾਂ ਨਾਲ ਸੰਪਰਕ ਕਰਨਾ ਸੀ । ਪੁਲਿਸ ਰਿਮਾਂਡ ਮਿਲ ਗਿਆ

    ਤਾਂ ਮੁਲਜ਼ਮਾਂ ਨੂੰ ਬਿਮਾਰ ਘੋਸ਼ਿਤ ਕਰਕੇ ਹਸਪਤਾਲ ਦਾਖ਼ਲ ਕਰ ਲੈਣ। ਜੇਲ੍ਹ ਸੁਪਰਡੈਂਟ ਨੂੰ ਮਿਲਣਾ ਸੀ । ਉਸ ਤੋਂ ਬੀ-ਕਲਾਸ ਲੈਣੀ ਸੀ । ਜੇਲ੍ਹ ਦੇ ਡਾਕਟਰ ਦਾ ਕੋਈ ਲਿਹਾਜੀ ਲੱਭਣਾ ਸੀ । ਜੇਲ੍ਹ ਦੇ ਹਸਪਤਾਲ ਵਿਚ ਬੈੱਡ ਖਾਲੀ ਰਖਵਾਉਣੇ ਸਨ । ਬਹੁਤ ਫਰੰਟਾਂ 'ਤੇ ਕੰਮ ਕਰਨਾ ਸੀ ।

    ਕਿਸ਼ੋਰੀ ਲਾਲ ਹੋਰਾਂ ਦਾ ਵਿਚਾਰ-ਵਟਾਂਦਰਾ ਚੱਲ ਹੀ ਰਿਹਾ ਸੀ ਕਿ ਮਹਿਤਾ ਸਾਹਿਬ ਦਾ ਫ਼ੋਨ ਆ ਗਿਆ । ਉਸਦਾ ਕਪਤਾਨ ਨਾਲ ਸੰਪਰਕ ਹੋ ਚੁੱਕਾ ਸੀ । ਮੁੰਡੇ ਠੀਕ ਸਨ। ਕਿਸੇ ਨੇ ਕਿਸੇ ਨੂੰ ਕੁਝ ਨਹੀਂ ਸੀ ਆਖਿਆ । ਚੰਡੀਗੜ੍ਹੋਂ ਆਈ ਇਕ ਵਿਸ਼ੇਸ਼ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ । ਮੁਲਜ਼ਮ ਮੁਕਾਮੀ ਪੁਲਿਸ ਦੇ ਹਵਾਲੇ ਕਰਕੇ ਉਹ ਪਾਰਟੀ ਜਾ ਚੁੱਕੀ ਸੀ । ਪੁੱਛ-ਗਿੱਛ ਅਤੇ ਲਿਖਾ-ਪੜ੍ਹੀ ਲਗਭਗ ਮੁਕੰਮਲ ਸੀ । ਘੰਟੇ ਕੁ ਬਾਅਦ ਉਨ੍ਹਾਂ ਨੂੰ ਸੀ.ਆਈ.ਏ. ਸਟਾਫ਼ ਲੈ ਆਂਦਾ ਜਾਏਗਾ ।
    ਕਪਤਾਨ ਨੇ ਮਹਿਤੇ ਨੂੰ ਭਰੋਸਾ ਦਿਵਾਇਆ ਸੀ । ਮੁੰਡਿਆਂ ਨੂੰ ਰਾਤ ਨੂੰ ਰੈਸਟ-ਹਾਊਸ ਵਿਚ ਰੱਖਿਆ ਜਾਏਗਾ । ਕੋਈ ਤਕਲੀਫ਼ ਨਹੀਂ ਹੋਣ ਦਿੱਤੀ ਜਾਏਗੀ ।
    ਅਦਾਲਤ ਵਿਚ ਉਨ੍ਹਾਂ ਨੂੰ ਕੱਲ੍ਹ ਪੇਸ਼ ਕੀਤਾ ਜਾਏਗਾ ।
    ਇਹ ਖ਼ਬਰ ਸੁਣ ਕੇ ਸਭ ਦੇ ਸਾਹ ਵਿਚ ਸਾਹ ਆਇਆ ।


    53

    ਬਘੇਲ ਸਿੰਘ ਆਪਣੀ ਕੋਠੀ ਬੈਠਾ ਸਾਰੀ ਸਥਿਤੀ 'ਤੇ ਨਜ਼ਰ ਰੱਖ ਰਿਹਾ ਸੀ ।
    ਪੰਕਜ ਹੋਰਾ ਦੇ ਸੈਂਕੜੇ ਹਮਾਇਤੀ ਮਾਇਆ ਨਗਰ ਪੁੱਜ ਚੁੱਕੇ ਸਨ । ਉਨ੍ਹਾਂ ਵਿਚੋਂ ਕੁਝ ਸਿਆਸੀ ਬੰਦੇ ਸਨ, ਕੁਝ ਅਫ਼ਸਰ ਅਤੇ ਕੁਝ ਧਨਾਢ। ਹਰ ਕੋਈ ਆਪਣਾ ਰਸੂਖ਼ ਪੂਰੀ ਤਹਿ-ਦਿਲੀ ਨਾਲ ਵਰਤ ਰਿਹਾ ਸੀ ।
    ਬਘੇਲ ਸਿੰਘ ਨੂੰ ਸੂਚਨਾ ਮਿਲੀ । ਇਕ ਆਈ.ਏ.ਐਸ. ਅਧਿਕਾਰੀ ਨੇ ਹੋਮ ਸੈਕਟਰੀ ਕੋਲੋਂ ਜ਼ਿਲ੍ਹਾ ਅਟਾਰਨੀ ਨੂੰ ਫ਼ੋਨ ਕਰਵਾਇਆ ਸੀ । ਜ਼ਿਲ੍ਹਾ ਅਟਾਰਨੀ ਨੇ ਸਿਫਾਰਸ਼ ਦਾ ਪੂਰਾ ਮੁੱਲ ਪਾਇਆ ਸੀ । ਉਸਨੇ ਉਸ ਇਲਾਕਾ ਮੈਜਿਸਟਰੇਟ ਦੇ ਪੇਸ਼ ਹੋਣ ਵਾਲੇ ਸਰਕਾਰੀ ਵਕੀਲ ਨੂੰ ਆਪਣੀ ਕੋਠੀ ਬੁਲਾ ਕੇ ਸਖ਼ਤ ਤਾੜਨਾ ਕੀਤੀ ਸੀ ।
    "ਬਹਿਸ ਇਸ ਢੰਗ ਨਾਲ ਹੋਵੇ ਕਿ ਜੱਜ ਨੂੰ ਲੱਗੇ ਕਿ ਤਫ਼ਤੀਸ਼ ਮੁਕੰਮਲ ਹੈ । ਮੁਲਜ਼ਮਾਂ ਦਾ ਪੁਲਿਸ ਹਿਰਾਸਤ ਵਿਚ ਜਾਣਾ ਫਜ਼ੂਲ ਹੈ ।"
    ਇਕ ਰਿਟਾਇਰ ਸੈਸ਼ਨ ਜੱਜ ਅਤੇ ਦੋ ਮੈਜਿਸਟਰੇਟ ਵਿਨੇ ਦੇ ਸਾਲੇ ਦੇ ਕਾਰਖ਼ਾਨੇ ਬੈਠੇ ਸਨ। ਰਾਤੀਂ ਉਹ ਤਿੰਨੇ ਮਾਇਆ ਨਗਰ ਦੇ ਮੈਜਿਸਟਰੇਟ ਨੂੰ ਕਲੱਬ ਵਿਚ ਮਿਲਣਗੇ ।
    ਸ਼ੁਗਲ ਮੇਲੇ ਦੇ ਨਾਲ-ਨਾਲ ਸਿਫਾਰਸ਼ ਹੋਏਗੀ । ਦੋਸ਼ੀਆਂ ਦਾ ਪੁਲਿਸ ਰਿਮਾਂਡ ਨਹੀਂ ਦੇਣਾ ।
    ਇਹ ਜ਼ੋਰ ਪਾਇਆ ਜਾਏਗਾ।
    ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਸਿਵਲ ਸਰਜਨ ਨੂੰ ਫ਼ੋਨ ਆ ਚੁੱਕਾ ਸੀ ।
    ਡਾਕਟਰੀ ਮੁਲਾਹਜੇ ਸਮੇਂ ਉਹ ਆਪਣੇ ਦਫ਼ਤਰ ਮੌਜੂਦ ਰਹੇ । ਮੁਆਇਨੇ ਬਾਅਦ ਦੋਹਾਂ ਦੋਸ਼ੀਆਂ ਨੂੰ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਐਲਾਨ ਕੇ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਸਿਫਾਰਸ਼ ਕੀਤੀ ਜਾਵੇ । ਖ਼ਤਰਨਾਕ ਸਥਿਤੀ ਦੱਸ ਕੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰ ਲਿਆ ਜਾਵੇ ।
    ਸਿਵਲ ਹਸਪਤਾਲ ਦੇ ਦਿਲ ਦੇ ਰੋਗਾਂ ਦਾ ਮਾਹਿਰ ਡਾਕਟਰ ਮਹਿਰਾ, ਡਾਕਟਰ ਚਾਵਲਾ ਦਾ ਦੋਸਤ ਸੀ । ਡਾ. ਮਹਿਰੇ ਨੇ ਡਾ. ਚਾਵਲੇ ਨੂੰ ਸੌ ਫੀਸਦੀ ਕੰਮ ਹੋਣ ਦਾ ਯਕੀਨ ਦਿਵਾਇਆ ਸੀ । ਅਜਿਹਾ ਕੰਮ ਉਹ ਕੰਨਟੀਨ ਦੇ ਠੇਕੇਦਾਰ ਦੇ ਆਖੇ ਕਰ ਦਿੰਦੇ ਸਨ ।
    ਉਹ ਤੇ ਸ਼ਹਿਰ ਦਾ ਨਾਮੀ ਡਾਕਟਰ ਸੀ ।
    ਬਘੇਲ ਸਿੰਘ ਦੀ ਸੂਚਨਾ ਅਨੁਸਾਰ ਇਕ ਸਿਫਾਰਸ਼ੀ ਜੇਲ੍ਹ ਦਾ ਚੱਕਰ ਵੀ ਲਾ ਆਇਆ ਸੀ । ਕਿਸੇ ਕਾਰਨ ਸਿਵਲ ਹਸਪਤਾਲ ਵਿਚ ਦਾਖ਼ਲ ਹੋਣ ਦੀ ਯੋਜਨਾ ਸਿਰੇ ਨਾ ਚੜ੍ਹੇ ਤਾਂ ਮੁੰਡਿਆਂ ਨੂੰ ਜੇਲ੍ਹ ਵਿਚਲੇ ਹਸਪਤਾਲ ਵਿਚ ਦਾਖ਼ਲ ਕਰਾਉਣਾ ਸੀ । ਡਾਕਟਰ ਨੇ
    ਪਹਿਲਾਂ ਪਏ ਮਰੀਜ਼ਾਂ ਨੂੰ ਛੁੱਟੀ ਕਰਕੇ ਦੋ ਬੈੱਡ ਖਾਲੀ ਕਰਵਾ ਲਏ ਸਨ । ਮੁੰਡਿਆਂ ਦੇ ਸਵਾਗਤ ਲਈ ਉਹ ਤਿਆਰ ਸੀ ।
    ਬਘੇਲ ਸਿੰਘ ਨੂੰ ਸੂਹੀਆਂ ਨੇ ਇਹ ਵੀ ਦੱਧਸਿਆ ਕਿ ਸਿਫਾਰਸ਼ਾਂ ਫੋਕੀਆਂ ਨਹੀਂ ਸਨ ਹੋ ਰਹੀਆਂ । ਰੁਤਬੇ ਮੁਤਾਬਕ ਬੰਦ ਲਿਫਾਫ਼ੇ ਅਤੇ ਤੋਹਫ਼ੇ ਵੀ ਪੁੱਜ ਰਹੇ ਸਨ ।
    ਸਭ ਤੋਂ ਭੈੜੀ ਖ਼ਬਰ ਇਹ ਸੀ ਕਿ ਮੁਲਜ਼ਮਾਂ ਨਾਲ ਸ਼ਾਹੀ-ਮਹਿਮਾਨਾਂ ਵਾਲਾ ਸਲੂਕ ਹੋ ਰਿਹਾ ਸੀ । ਸੰਗੀਨ ਜੁਰਮ ਕਰਨ ਵਾਲੇ ਦੋਸ਼ੀਆਂ ਨੂੰ ਹਵਾਲਾਤ ਦੀ ਥਾਂ ਰੈਸਟ-ਹਾਊਸ ਵਿਚ ਠਹਿਰਾਇਆ ਗਿਆ ਸੀ। ਅਫ਼ਸਰਾਂ ਨੇ ਉਨ੍ਹਾਂ ਨੂੰ ਆਪਣੇ ਨਾਲ ਖਾਣਾ ਖਵਾਇਆ ਸੀ ਅਤੇ ਪੈਣ ਲਈ ਗੱਧਦਿਆਂ ਵਾਲੇ ਬਿਸਤਰੇ ਦਿੱਤੇ ਸਨ ।
    ਜੇ ਪੰਕਜ ਹੋਰਾਂ ਨੂੰ ਇਸੇ ਤਰ੍ਹਾਂ ਸਹੂਲਤਾਂ ਮਿਲਦੀਆਂ ਰਹੀਆਂ ਅਤੇ ਸਭ ਕੁਝ ਉਨ੍ਹਾਂ ਦੀ ਯੋਜਨਾ ਅਨੁਸਾਰ ਹੋ ਗਿਆ, ਫੇਰ ਬਘੇਲ ਸਿੰਘ ਨੂੰ ਪੌਂਡ ਕਿਥੋਂ ਮਿਲਣੇ ਸਨ ।
    ਉਸਨੂੰ ਚੱਕੀ ਪੁੱਠੀ ਘੁੰਮਾਉਣੀ ਚਾਹੀਦੀ ਸੀ ।
    ਪੰਕਜ ਹੋਰਾਂ ਦੀ ਖਿਚਾਈ ਪਿੱਛੇ ਬਘੇਲ ਸਿੰਘ ਦਾ ਹੱਥ ਸੀ, ਇਹ ਹੁਣ ਕੋਈ ਲੁਕੀ ਿਛਪੀ ਗੱਲ ਨਹੀਂ ਸੀ । ਮੁੱਖ-ਮੰਤਰੀ ਦੀ ਕੋਠੀਉਂ ਕਪਤਾਨ ਨੂੰ ਕਈ ਵਾਰ ਫ਼ੋਨ ਆ ਚੁੱਕਾ ਸੀ । ਬਘੇਲ ਸਿੰਘ ਜੋ ਚਾਹੇ, ਉਸਨੂੰ ਮੁੱਖ-ਮੰਤਰੀ ਦਾ ਹੁਕਮ ਸਮਝ ਕੇ ਪੂਰਾ ਕੀਤਾ ਜਾਵੇ ।
    ਪਿਛਲੀ ਵਾਰ ਸਿਆਸੀ ਸਕੱਤਰ ਕਪਤਾਨ ਨੂੰ ਭੱਜ ਕੇ ਪਿਆ ਸੀ :
    "ਵਾਰ-ਵਾਰ ਫ਼ੋਨ ਕਰਨ ਦੀ ਨੌਬਤ ਕਿਉਂ ਆ ਰਹੀ ਹੈ? ਹੁਣ ਕੋਤਾਹੀ ਹੋਈ ਤਾਂ ਫ਼ੋਨ ਦੀ ਥਾਂ ਬਦਲੀ ਦਾ ਹੁਕਮ ਆਏਗਾ ।"
    ਨਵੀਆਂ ਮਿਲੀਆਂ ਤਾਕਤਾਂ ਤਹਿਤ ਉਹ ਕਪਤਾਨ ਨਾਲ ਰੋਹਬ ਨਾਲ ਗੱਲ ਕਰ ਸਕਦਾ ਸੀ । ਸਭ ਤੋਂ ਪਹਿਲਾਂ ਉਸੇ ਦੀ ਖਿਚਾਈ ਹੋਣੀ ਚਾਹੀਦੀ ਸੀ । ਅੱਧਾ ਘੰਟਾ ਬਘੇਲ ਸਿੰਘ ਫ਼ੋਨ ਘੁੰਮਾਉਂਦਾ ਰਿਹਾ । ਕਪਤਾਨ ਕਿਥੇ ਹੈ? ਕੋਈ ਪਤਾ ਨਾ ਲੱਗਾ । ਹਰ ਥਾਂ ਤੋਂ ਇਕੋ ਉਤਰ ਮਿਲਦਾ ਰਿਹਾ । ਸਾਹਿਬ ਖ਼ਾਸ ਕੰਮ ਵਿਚ ਰੁਝੇ ਹੋਏ ਸਨ ।
    ਅੱਕ ਥੱਕ ਕੇ ਬਘੇਲ ਸਿੰਘ ਨੂੰ ਸੀ.ਐਮ. ਹਾਊਸ ਦਾ ਸਹਾਰਾ ਲੈਣਾ ਪਿਆ । ਕਪਤਾਨ ਨੂੰ ਕਹੋ ਬਘੇਲ ਸਿੰਘ ਨਾਲ ਗੱਲ ਕਰੇ ।
    ਸੀ.ਐਮ. ਹਾਊਸ ਦੇ ਹੁਕਮਾਂ ਦੀ ਪਾਲਨਾ ਹੋਈ । ਝੱਟ ਕਪਤਾਨ ਦਾ ਫ਼ੋਨ ਆ ਗਿਆ ।
    ਪਹਿਲਾਂ ਬਘੇਲ ਸਿੰਘ ਨੇ ਕਪਤਾਨ ਦੀ ਲਾਹ-ਪਾ ਕੀਤੀ ।
    "ਕੋਈ ਮਾੜੀ ਘਟਨਾ ਵਾਪਰ ਜਾਵੇ ਤਾਂ ਲੋਕ ਤੁਹਾਡੇ ਨਾਲ ਕਿਥੇ ਸੰਪਰਕ ਕਰਨ? ਤੁਸੀਂ ਲੁਕ ਕੇ ਦਾਰੂ ਪੀਣ ਬੈਠ ਜਾਂਦੇ ਹੋ ! ਮੁਲਜ਼ਮ ਹਿੱਕਾਂ ਤਾਣ ਕੇ ਵਾਰਦਾਤਾਂ ਕਰਦੇ ਫਿਰਦੇ ਹਨ ।"
    ਸੌਰੀ ਆਖ ਕੇ ਕਪਤਾਨ ਨੇ ਸਪਸ਼ਟੀਕਰਣ ਦਿੱਤਾ । ਉਹ ਪੰਕਜ ਹੋਰਾਂ ਦੀ ਮਿਸਲ ਤਿਆਰ ਕਰਵਾ ਰਿਹਾ ਸੀ । ਸਿਫਾਰਸ਼ਾਂ ਆ ਰਹੀਆਂ ਸਨ । ਇਸ ਲਈ ਉਸਦਾ ਫ਼ੋਨ ਬੰਦ ਸੀ ।
    ਬਘੇਲ ਸਿੰਘ ਜਿਸ ਨੁਕਤੇ 'ਤੇ ਗੱਲ ਕਰਨਾ ਚਾਹੁੰਦਾ ਸੀ, ਉਹ ਉਸਨੇ ਆਪ ਛੋਹ ਲਿਆ । ਬਘੇਲ ਸਿੰਘ ਦੀ ਸਮੱਸਿਆ ਆਸਾਨ ਹੋ ਗਈ ।
    "ਸਿਫ਼ਾਰਸ਼ਾਂ ਤੁਸੀਂ ਮੰਨ ਵੀ ਲਈਆਂ। ਰੈਸਟ-ਹਾਊਸ ਵਿਚ ਬੈਠ ਕੇ ਉਨ੍ਹਾਂ ਨਾਲ ਵਿਸਕੀ ਪੀ ਰਹੇ ਹੋ । ਉਨ੍ਹਾਂ ਨਾਲ ਆਮ ਦੋਸ਼ੀਆਂ ਵਾਲਾ ਵਿਵਹਾਰ ਕਿਉਂ ਨਹੀਂ ਕਰਦੇ? ਕਿਉਂ ਉਨ੍ਹਾਂ ਨੂੰ ਥਾਣੇ ਦੇ ਹਵਾਲਾਤ ਵਿਚ ਬੰਦ ਨਹੀਂ ਕਰਦੇ? ਕਾਨੂੰਨ ਸਭ ਲਈ ਬਰਾਬਰ
    ਹੈ । ਇਹ ਸਿਆਸੀ ਕੈਦੀ ਵੀ ਨਹੀਂ । ਕਤਲ, ਡਕੈਤੀ ਦੇ ਮੁਲਜ਼ਮ ਨੇ । ਇਨ੍ਹਾਂ ਨੂੰ ਹਵਾਲਾਤ ਦੀ ਹਵਾ ਲੱਗੀ ਤਾਂ ਚਾਰ ਹੋਰ ਅਮੀਰਾਂ ਨੂੰ ਕੰਨ ਹੋਣਗੇ । ਨਹੀਂ ਉਲਟਾ ਸਿਗਨਲ ਜਾਏਗਾ। ਸਾਡੀ ਸਰਕਾਰ ਦੀ ਬਦਨਾਮੀ ਹੋ ਰਹੀ ਹੈ । ਅਮੀਰਾਂ ਦੀ ਹਾਮੀ ਹੋਣ ਦਾ ਧੱਬਾ ਲੱਗ ਰਿਹਾ ਹੈ । ਉਨ੍ਹਾਂ ਨੂੰ ਥਾਂ ਸਿਰ ਕਰੋ ।"
    "ਲਿਖਾ-ਪੜ੍ਹੀ ਹੋ ਰਹੀ ਸੀ । ਪੁੱਛ-ਗਿੱਛ ਹੋ ਰਹੀ ਸੀ । ਕੁਝ ਸਕਿਉਰਟੀ ਪੱਧਖੋਂ ਉਨ੍ਹਾਂ ਨੂੰ ਰੈਸਟ-ਹਾਊਸ ਰੱਧਖਿਆ ਸੀ । ਸਵੇਰ ਹੁੰਦਿਆਂ ਹੀ ਹਵਾਲਾਤ ਵਿਚ ਤੁੰਨ ਦਿਆਂਗੇ ।"
    "ਸਕਿਉਰਟੀ ਨੂੰ ਖ਼ਤਰਾ ਖੜ੍ਹਾ ਕਰਨ ਵਾਲੇ ਉਹ ਕਿਹੜਾ ਪੰਜਵੜ ਗਰੁਪ ਦੇ ਅਤਿਵਾਦੀ ਨੇ ਬਈ ਥਾਣੇ 'ਤੇ ਹਮਲਾ ਕਰਵਾ ਦੇਣਗੇ । ਸਕਿਉਰਟੀ ਨੂੰ ਕੋਈ ਖ਼ਤਰਾ ਨਹੀਂ । ਸਵੇਰ ਦੇ ਸੂਰਜ ਦੇ ਦਰਸ਼ਨ ਉਨ੍ਹਾਂ ਨੂੰ ਹਵਾਲਾਤ ਵਿਚ ਹੋਣੇ ਚਾਹੀਦੇ ਹਨ ।"
    "ਇਸੇ ਤਰ੍ਹਾਂ ਹੋਏਗਾ ।"
    "ਇਕ ਗੱਲ ਹੋਰ। ਕੱਲ੍ਹ ਨੂੰ ਉਨ੍ਹਾਂ ਨੂੰ ਜਹਾਜ਼ਾਂ ਵਰਗੀਆਂ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਵਿਚ ਬਿਠਾ ਕੇ ਕਚਹਿਰੀ ਨਾ ਲੈ ਕੇ ਜਾਣਾ । ਤੋਰ ਕੇ ਤਾਂ ਭਾਵੇਂ ਨਾ ਲਿਆਉਣਾ ਪਰ ਸਰਕਾਰੀ ਗੱਡੀਆਂ ਵਿਚ ਜ਼ਰੂਰ ਲਿਆਉਣਾ । ਹੱਥਕੜੀ ਲਾ ਕੇ । ਲੋਕਾਂ ਨੂੰ ਅਮੀਰਜ਼ਾਦਿਆਂ ਦੀਆਂ ਕਰਤੂਤਾਂ ਦਾ ਪਤਾ ਤਾਂ ਲਗੇ । ਪੁਲਿਸ ਰਿਮਾਂਡ ਪੂਰਾ ਲੈਣਾ । ਮੈਨੂੰ ਪਤਾ ਲੱਧਗਿਆ ਹੈ ਉਹ ਸਰਕਾਰੀ ਵਕੀਲਾਂ ਅਤੇ ਜੱਜਾਂ ਨੂੰ ਮਿਲਦੇ ਫਿਰਦੇ ਹਨ । ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ । ਉਨ੍ਹਾਂ ਅਫ਼ਸਰਾਂ ਨੂੰ ਮੈਂ ਆਪੇ ਦੇਖ ਲਵਾਂਗਾ ।"
    ਬਾਕੀ ਅਫ਼ਸਰਾਂ ਨੂੰ ਕਿਸ ਤਰ੍ਹਾਂ ਨੱਥ ਪਾਈ ਜਾਏ? ਕਪਤਾਨ ਤੋਂ ਭਰੋਸਾ ਲੈ ਕੇ ਬਘੇਲ ਸਿੰਘ ਇਹ ਸੋਚਣ ਲੱਗਾ ।

    ....ਚਲਦਾ....