ਰਿਸ਼ਤੇ (ਕਵਿਤਾ)

ਰਾਜਵਿੰਦਰ ਜਟਾਣਾ   

Email: jatana618@gmail.com
Address:
ਮਾਨਸਾ India
ਰਾਜਵਿੰਦਰ ਜਟਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦ ਕੀਤੀਆਂ ਵਫਾਵਾਂ ਵੀ
ਜ਼ਫਾਵਾਂ ਬਣ ਜਾਂਦੀਆਂ ਤਾਂ
ਦਿਲ ਕਿਉਂ ਨਾ ਟੁੱਟੇ ਫੇਰ
ਤੇ ਟੁੱਟ ਚੂਰੋ-ਚੂਰ ਹੋਵੇ।
ਹੰਝੂਆਂ ਨੂੰ ਲੱਖ ਭਾਵੇਂ
ਅੱਖੀਆਂ 'ਚ ਡੱਕ ਲਵਾਂ ਪਰ
ਵਿੰਨ੍ਹੀ ਹੋਈ ਆਤਮਾ ਤੋਂ
ਬਾਗੀ ਹੋ ਕੇ ਦਿਲ ਰੋਵੇ।
ਛੱਡ ਦਿਲਾ ਦੁਨੀਆਂ ਦੇ ਲੱਗਾ ਪਿੱਛੇ
ਤੂੰ ਕਿਉਂ ਸ਼ੁਦਾਈ ਹੋਇਆ
ਮੋਢੇ ਲੱਗ ਰੋਣ ਨੂੰ ਤੇ
ਆਪਣਾ ਈ ਖੂਨ ਹੋਵੇ।