ਸਾਲ 2015 ਤੇ ਕੁਝ ਆਸਾਂ (ਕਵਿਤਾ)

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਲ ਚੌਧਮਾਂ ਸਦੀ ਦਾ ਬੀਤ  ਚਲਿਆ ਨਹੀਂ ਹੋਰ ਅਟਕਾਉਣ ਨੂੰ ਜੀ ਕਰਦਾ
ਲਹੂ ਲਿਬੜੀ ਉਸਦੀ ਆਤਮਾਂ ਲਈ ਪੂਜਾ ਪਾਠ ਕਰਾਉਣ ਨੂੰ ਜੀ ਕਰਦਾ
ਜਿਹੜੇ ਮਾਰਦੇ ਫਿਰਨ ਨਿਹੱਥਿਆਂ ਨੂੰ  ਊਹ ਸੂਰਮੇਂ ਤਾਂ ਨਹੀਂ ਕਹਾ ਸਕਦੇ
ਆਤਮਾ ਉਹਨਾਂ ਦਿ ਕਿਨੀ ਕਰੂਪ ਹੋ ਗਈ ਬਸ ਸ਼ੀਸ਼ਾ ਦਿਖਾਉਣ ਨੂੰ ਜੀ ਕਰਦਾ
ਕਦੇ ਧਰਤ ਹਿਲੀ ਤੇ ਕਦੇ ਫਟੇ ਬਦਲ ਤਾਕਤ ਕੁਦਰਤੀ ਲੋਕਾਂ ਦਾ ਘਾਣ ਕੀਤਾ
ਜ਼ਿਮੇ ਵਾਰ ਜਿਹੜਾ ਭਾਮੇਂ ਰਬ ਹੋਵੇ ਉਸ ਤੇ ਰੋਸਾ ਜਤਾਉਣ ਨੂੰ ਜੀ ਕਰਦਾ 
ਕਟੜਵਾਦਈ ਅਜ ਜਗ ਤੇ ਹੋਏ ਭਾਰੂ ਨਿਤ ਨਵੇਂ ਬਖੇੜੇ ਨੇ ਪਾਈ ਜਾਂਦੇ
ਮਲੀਨ ਹੋ ਗਈ ਇਹਨਾਂ ਦੀ ਆਤਮਾਂ ਨੂੰ ਕਿਤੇ ਚੁਭਾ ਲੁਆਣ ਨੂੰ ਜੀ ਕਰਦਾ 
ਜੇ ਫਸ ਗਿਆ ਹਿਦੂੰ ਤਵ ਦੇ ਜਾਲ ਅੰਦਰ ,ਮੌਦੀ ਜੀ ਨਿਕਲਣਾ ਹੋ ਜਾਊ ਬੜਾ ਔਖਾ
ਹਾਲੇ ਵਕਤ ਹੈ ਇਹਨਾ ਦੇ ਨਥ ਪਾਉ ਇਹੋ ਸਮਝ ਸਮਝਾਉਣ ਨੂੰ ਜੀ ਕਰਦਾ
ਸਾਲ ਪੰਦਰਵਾਂ ਸਦੀ ਦਾ ਆ ਰਿਹਾ ਹੈ ਵਾਜੇ ਗਾਜਿਆਂ ਨਾਲ ਉਡੀਕਦੇ  ਹਾਂ
ਵੰਡੇ ਖੁਸ਼ੀਆਂ ਖੇੜੇ ਜਹਾਨ ਅੰਦਰ ਉਸਤੇ ਆਸ ਲਗਾਉਣ ਨੂੰ ਜੀ ਕਰਦਾ
ਕਲੀਆਂ ਆਸਾਂ ਨਾ ਕੁਝ ਸੰਵਾਰ ਸਕਣ ਕੁਝ ਪਾਉਣ ਲਈ ਪੈਂਦਾ ਜੂਝਣਾ ਏ
ਪਹਿਰਾ ਸਚ ਤੇ ਦੇਈਏ ਦਲੇਰ ਹੋ ਕੇ ਡਰ ਡੁਕਰ ਮੁਕਾਉਣ ਨੂੰ ਜੀ ਕਰਦਾ
ਜੰਗਬਾਜ਼ਾਂ ਦੀ  ਲੁਤਰੋ ਤੇ ਰੋਕ ਲਾਇਆਂ ਤੋਪਾਂ ਰਹਿਕਲਿਆਂ  ਦੀ ਗੜ ਗੜ ਬੰਦ ਹੋ ਜਾਊ
ਖੇੜੇ ਖੁਸ਼ੀਆਂ ਫੇਰ ਜਹਾਨ ਮਾਣੂ ਝੰਡੇ ਅਮਨ ਝੁਲਾਉਣ ਨੂੰ ਜੀ ਕਰਦਾ
ਬੂਹੇ ਢੋ ਦਿਉ ਸਾਂਧਾਂ ਦੇ ਡੇਰਿਆਂ ਦੇ ਸੁਖ ਸਾਂਦ ਨਾਲ ਜੇ ਜੀਣਾ ਲੋਚਦੇ ਹੋ
ਅੰਦਰ ਆਤਮੇ ਨੂੰ ਜੋ ਕਰੇ ਰੋਸ਼ਨ ਬਾਣੀ ਸੁਣਨ ਸੁਣਾਉਣ ਨੂੰ ਜੀ ਕਰਦਾ
ਅਗਲਾ ਜਨਮ ਤਾਂ ਕਿਸੇ ਨੇ ਦੇਖਿਆ ਨਹੀਂ ਸੁਖ ਸਾਂਦ ਨਾਲ ਜੇ ਜੀਣਾ ਲੋਚਦੇ ਹੋ
ਏਸੇ ਜਨਮ ਦੇ  ਵਿਚ ਜੋ ਸੁਖ ਦੇਵੇ ਐਸਾ ਨਾਮ ਕਮਾਉਣ ਨੂੰ ਜੀ ਕਰਦਾ
ਛਡ ਡਰਨ ਡਰਾਉਣ ਦੀ ਕਲਾ ਬਾਜ਼ੀ ਮਿਲ ਬੈਠੀਏ ਘੱਗ ਇਸ ਸਾਲ ਅੰਦਰ
ਜੀਵੀਏ ਆਪ ਤੇ ਜੀਣ ਦੇਈਏ ਦੂਜਿਆਂ ਨੂੰ ਐਸਾ ਸਾਲ ਲੰਘਾਉਣ ਨੂੰ ਜੀ ਕਰਦਾ
ਜੇਹੜਾ ਆਇਆ ਇਕ ਦਿਨ ਉਹਨੇ ਤੁਰ ਜਾਣਾ ਇਥੇ ਰਿਹਾ ਨਾ ਕੋਈ ਸੰਸਾਰ ਅੰਦਰ
ਆਪਣੇ ਸਮੇਂ ਵਿਚ ਇਨੀ ਤੂੰ ਖੁਸ਼ੀ ਵੰਡੀ ਵਡਾ ਕਰਨ ਕਰਾਉਣ ਨੂੰ ਜੀ ਕਰਦਾ