ਨਵੇਂ ਸਾਲ ' ਤੇ (ਕਵਿਤਾ)

ਬਲਦੇਵ ਸਿੰਘ ਜਕੜੀਆ   

Email: dev.2006@hotmail.com
Address:
India
ਬਲਦੇਵ ਸਿੰਘ ਜਕੜੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਗ-ਮਗ ਦੀਪ ਜਲਾਉਂਦੇ ਹਾਂ ਇਸ ਨਵੇਂ ਸਾਲ 'ਤੇ |
ਕੁੱਲ ਆਲਮ ਰੁਸ਼ਨਾਉਂਦੇ ਹਾਂ ਇਸ ਨਵੇਂ ਸਾਲ' ਤੇ |
 
ਵਾਅਦੇ ਤੋੜ ਪੁਗਾਉਂਦੇ ਹਾਂ ਇਸ ਨਵੇਂ ਸਾਲ 'ਤੇ ,
ਸਭ ਦੀ ਖੈਰ ਮਨਾਉਂਦੇ ਹਾਂ ਇਸ ਨਵੇਂ ਸਾਲ ' ਤੇ | 
 
ਬਿਨਸ ਗਿਆ ਜੋ ਵਕਤ ' ਨੇਰ ਵਿੱਚ ਹਥ ਨਾ ਆਵੇ ,
ਪਲ-ਪਲ ਹੁਣ ਰੁਸ਼ਨਾਉਂਦੇ ਹਾਂ ਇਸ ਨਵੇਂ ਸਾਲ ' ਤੇ |
 
ਮਹਿਕਾਂ , ਰੋਸ਼ਨੀਆਂ, ਛਾਵਾਂ ਤੇ ਠੰਡੀਆਂ ਵਾਂਵਾਂ ,
ਰੂਹ-ਰੂਹ ਤੱਕ ਪਹੁੰਚਾਉਂਦੇ ਹਾਂ ਇਸ ਨਵੇਂ ਸਾਲ 'ਤੇ |
 
ਕੌੜ-ਕੁਸੈਲਾ ਮੋਸਮ ਨਾ ਹੁਣ ਮੁੜਕੇ ਆਵੇ ,
ਪੋਚਕੇ ਪੈਰ ਟਕਾਉਂਦੇ ਹਾਂ ਇਸ ਨਵੇਂ ਸਾਲ 'ਤੇ |
 
ਸਾਂਝ, ਮੁਹੱਬਤ, ਮੇਲ, ਖਲੂਸ, ਭਰੋਸੇ ਵਾਲਾ ,
ਵਾਤਾਵਰਨ ਬਣਾਉਂਦੇ ਹਾਂ ਇਸ ਨਵੇਂ ਸਾਲ 'ਤੇ |
 
ਆਪਸ ਵਿੱਚ ਰਲ ਬਹਿ ਕੇ ਤੇ ਖੁਦਗਰਜ਼ੀ ਛੱਡਕੇ ,
ਮਸ਼ਲੇ ਸਭ ਨਿਪਟਾਉਂਦੇ ਹਾਂ ਇਸ ਨਵੇ ਸਾਲ ' ਤੇ |