ਨੰਗੇ ਪੈਰੀਂ ਤੁਰ ਚੱਲਿਆ (ਗੀਤ )

ਰਾਜ ਲੱਡਾ   

Email: rajuladda32@gmail.com
Address:
India
ਰਾਜ ਲੱਡਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨੰਗੇ ਪੈਰੀਂ ਤੁਰ ਚੱਲਿਆ, 
ਬਈ ਪੁੱਤਰਾਂ ਦਾ ਦਾਨੀ

ਪੋਹ ਮਹੀਨਾ ਚਲਦਾ ਸੀ, ਠੱਕਾ ਪੂਰੇ ਜੋਰਾਂ ਤੇ,
ਬੜਾ ਭਿਆਨਕ ਖਤਰਾ ਡਟਿਆ ਹਰ ਮੋੜਾਂ ਤੇ,
ਸਮਾਂ ਹਮੇਸ਼ਾ ਕਰਦਾ ਰਿਹਾ, ਆਪਣੀ ਮਨਮਾਨੀ .....
ਨੰਗੇ ਪੈਰੀ ਤੁਰ ਚੱਲਿਆ, ਬਈ ਪੁੱਤਰਾਂ ਦਾ ਦਾਨੀ ...........

ਜੋਬਨ ਤੇ ਸੀ ਗਰਜ ਰਹੇ ਬੱਦਲ ਵੀ ਪੂਰੇ,
ਪੈਰਾਂ ਦੇ ਵਿੱਚ ਵੜਦੇ ਰਹੇ ਕੰਡੇ ਵੀ ਸੂਰੇ,
ਗੜਕ ਰਹੀ ਸੀ ਬਿਜਲੀ ਵੀ ਉਦੋਂ ਅਸਮਾਨੀ.......
ਨੰਗੇ ਪੈਰੀ ਤੁਰ ਚੱਲਿਆ, ਬਈ ਪੁੱਤਰਾਂ ਦਾ ਦਾਨੀ ...........

ਪਤਾ ਹੋਣ ਦੇ ਬਾਵਜੂਦ ਜਦ ਵੀ ਚਲਦਾ ਰਿਹਾ
ਕੌਮ ਹਨੇਰੇ ਵਿੱਚ ਫਸੀ, ਇਹ ਦੀਵੇ ਵਾਂਗੂ ਬਲਦਾ ਰਿਹਾ,
ਰਾਜ ਲੱਡੇ' ਸਾਡੇ ਲੋਕਾਂ ਲਈ, ਕਰ ਗਏ ਕੁਰਬਾਨੀ,.....
ਨੰਗੇ ਪੈਰੀ ਤੁਰ ਚੱਲਿਆ ਬਈ ਪੁੱਤਰਾਂ ਦਾ ਦਾਨੀ ...........