ਗਰਦਿਸ਼ (ਕਹਾਣੀ)

ਵਰਿੰਦਰ ਅਜ਼ਾਦ   

Email: azad.asr@gmail.com
Cell: +91 98150 21527
Address: 15, ਗੁਰਨਾਮ ਨਗਰ ਸੁਲਤਾਨਵਿੰਡ ਰੋਡ
ਅੰਮ੍ਰਿਤਸਰ India 143001
ਵਰਿੰਦਰ ਅਜ਼ਾਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਤੂੰ ਆਪਣੇ-ਆਪ ਨੂੰ ਕੀ ਸਮਝ ਰੱਖਿਆ ਹੈ? ਪਤਾ ਨਹੀਂ ਕਿਹੜੇ-ਕਿਹੜੇ ਖਸਮ ਨਾਲ ਖੇਹ ਖਾਣ ਪਿੱਛੋਂ ਮੇਰੇ ਕੋਲ ਆਈ ਹੈਂ। ਮੈਨੂੰ ਦੱਸਦੀ ਹੈਂ ਕਿ ਮੈਂ ਤੀਵੀਂ ਬਾਜ ਹਾਂ, ਆਪਣੀ ਪੀੜ੍ਹੀ ਥੱਲੇ ਸੋਟਾ ਫੇਰ।"
"ਉਹ ਦਿਨ ਚੇਤੇ ਨਹੀਂ, ਜਦ ਮੇਰੇ ਪਿੱਛੇ-ਪਿੱਛੇ ਚੱਕਰ ਕੱਟਦਾ ਸੀ, ਉਦੋਂ ਮੈਂ ਸੋਹਣੀ ਲੱਗਦੀ ਸੀ ਤੇ ਹੁਣ ਮੈਂ ਚਵਲ ਹੋ ਗਈ। ਤੈਨੂੰ ਤਾਂ ਮੇਰੇ ਬਾਰੇ ਪਹਿਲਾਂ ਹੀ ਪਤਾ ਸੀ। ਮੇਰੇ ਪਿਉ ਨੇ ਕਿਹੜਾ ਤੇਰੇ ਨਾਲ ਧੋਖਾ ਕੀਤਾ? ਮੈਂ ਤਾਂ ਪਹਿਲਾਂ ਹੀ ਰੱਬ ਦੀ ਮਾਰੀ ਸਾਂ। ਤੂੰ ਤਾਂ ਆਪ ਹੀ ਮੇਰੇ ਨਾਲ ਖੇਹ ਖਾਧੀ………।"
"ਤੂੰ ਕੀ ਕਰ ਲਵੇਂਗੀ ਮੇਰਾ……? ਮੈਂ ਇੱਕ ਮੈਂ ਇੱਕ ਨਹੀਂ ਦੱਸ-ਦੱਸ ਤੀਵੀਆਂ ਰੱਖਣੀਆਂ, ਤੇਰੀ ਕੀ ਹਿੰਮਤ ਹੈ..? ਜੇ ਤੂੰ ਰੋਕ ਸਕਦੀ ਹੈਂ ਤਾਂ ਰੋਕ ਲੈ। ਜੋ ਮੇਰੇ ਚਿੱਤ 'ਚ ਆਵੇਗਾ ਮੈਂ ਤਾਂ ਉਹੀ ਕਰਾਂਗਾ। ਜੇ ਕਿਸੇ 'ਚ ਹਿੰਮਤ ਹੈ ਤਾਂ ਮੈਨੂੰ ਰੋਕੇ। ਮੈਂ ਤ ਤੇਰੇ ਪਿਉੇ ਕੰਜਰ ਤੋਂ ਵੀ ਨਹੀਂ ਡਰਦਾ। ਤੇਰੇ ਤੋਂ ਤਾਂ ਪੇਸ਼ਾ ਕਰਨ ਵਾਲੀਆਂ ਤੀਵੀਆਂ ਵੀ ਚੰਗੀਆਂ, ਘੱਟੋ-ਘੱਟ ਸਿਰ ਤਾਂ ਨਹੀਂ ਖਾਂਦੀਆਂ। ਤੂੰ ਜੋ ਮੇਰੇ ਮਗਰੋਂ ਹੀ ਨਹੀਂ ਲ਼ੱਥਦੀ…।"
"ਜੇ ਤੂੰ ਆਹ ਖੇਹ ਖਾਣੀ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕੀਤਾ………? ਉਦੋਂ ਤਾਂ ਮੇਰੇ ਬਾਪੂ ਦੇ ਮਗਰ ਚੱਕਰ ਕੱਟਦਾ ਨਹੀਂ ਸੀ ਥੱਕਦਾ। ਅਖੇ ਮੈਨੂੰ ਤਾਰੋ ਤੋਂ ਛੁੱਟ ਹੋਰ ਕੁੱਝ ਨਹੀਂ ਚਾਹੀਦਾ। ਤੇ ਹੁਣ ਮੈਂ ਪੰਜ ਸਾਲਾਂ ਪਿੱਛੋਂ ਭੈੜੀ ਹੋ ਗਈ……? ਝੇ ਮੈਂ ਭੈੜੀ ਸੀ ਤਾਂ ਆਹ ਜਵਾਕ (ਬੱਚੇ) ਕਿੱਥੋਂ ਆ ਗਏ…..?"
"ਮੈਨੂੰ ਕੀ ਪਤਾ ਕਿੱਥੋਂ ਆ ਗਏ? ਇਹ ਵੀ ਤੇਰੇ ਵਰਗੇ ਰਾਮਦੇ ਹੀ ਹੋਣ, ਪਤਾ ਨਹੀਂ ਕਿਸ ਕਿਸ ਦਾ ਪਾਪ ਹੈ..? ਮੈਨੂੰ ਆਖਦੀ ਹੈ ਮੇਰੇ ਨਾਲ ਵਿਆਹ ਕਿਉਂ ਕੀਤਾ। ਸਾਲੀਏ ਤੂੰ ਕਿਹੜੀ ਕੁਆਰੀ ਬੈਠੀ ਸੀ। ਪਤਾ ਨਹੀਂ ਕਿਸ-ਕਿਸ ਖਸਮ ਨਾਲ ਖੇਹ ਕਾਣ ਪਿੱਛੋਂ ਮੇਰੇ ਕੋਲ ਆਈ। ਮੈਂ ਹੀ ਸੀ ਜਿਸਨੇ ਤੈਨੂੰ ਰੱਖ ਲਿਆ, ਕੋਈ ਹੋਰ ਹੁੰਦਾ ਤਾਂ ਕਦੋਂ ਦਾ ਜੁੱਤੀਆਂ ਮਾਰ ਕੇ ਕੱਢ ਦਿੰਦਾ।"
"ਇਹ ਲੜਾਈ ਨਿੱਤ ਦਾ ਹੀ ਕੰਮ ਹੋ ਗਿਆ ਸੀ। ਗਾਲ-ਮੰਦਾ, ਮਾਰ-ਕੁਟਾਈ, ਇਸ ਸੱਭ ਤੋਂ ਆਂਢ-ਗੁਆਡ ਸੱਭ ਤੰਗ ਆ ਚੁੱਕੇ ਸਨ। ਇਹਨਾਂ ਦੀ ਲੜਾਈ ਵਿੱਚ ਕੋਈ ਨਾ ਆਉਂਦਾ।ਇੱਕ ਦਿਨ ਦਾ ਕੰਮ ਹੋਵੇ ਤਾਂ ਕੋਈ ਆਵੇ। ਜੱਗੂ ਗਲਤ ਕਿਸਮ ਦਾ ਬੰਦਾ ਹੈ, ਪਿੰਡ ਵਿੱਚ ਕਈ ਤੀਵੀਆਂ ਨਾਲ ਉਸਦੇ ਨਜਾਇਜ਼ ਸਬੰਧ ਹਨ। ਤਾਰੋ ਵਿਚਾਰੀ ਰੋਕਦੀ ਤਾਂ ਜੱਗੂ ਉਸਦੀ ਛਿੱਤਰ-ਪਰੇਡ ਕਰਦਾ। ਅੱਜ ਵੀ ਕਿਸੇ ਗ਼ੈਰ-ਤੀਵੀ ਤੋਂ ਲੜਾਈ ਹੋ ਰਹੀ ਸੀ।
"ਦੇਖ ਕਾਕੇ ਦੇ ਬਾਪੂ ਮੈਥੋਂ ਤੇਰੀ ਆਹ ਗੱਲ ਭੋਰਾ ਨਹੀਂ ਜਰ ਹੁੰਦੀ। ਮੇਰੇ ਹੁੰਦੇ ਕੋਈ ਹੋਰ ਨਹੀਂ ਆ ਸਕਦੀ। ਆਈ ਤਾਂ ਟੰਗਾਂ ਭੰਨ ਦੇਵਾਂਗੀ, ਗੁੰਡੀ ਰੰਨ ਨਾ ਹੋਵੇ ਕਿਸੇ ਥਾਂ ਦੀ……?"
"ਠਹਿਰ…… ਤੈਨੂੰ ਮੈਂ ਕੁੱਝ ਕਹਿੰਦਾ ਨਹੀਂ, ਤੂੰ ਤਾਂ ਮੇਰੇ ਸਿਰ ਤੇ ਚੜ੍ਹਦੀ ਆਉਂਦੀ ਹੈਂ। ਮੈਂ ਤਾਂ ਤੈਨੂੰ ਤੀਰ ਵਾਂਗ ਸਿੱਧਾ ਕਰ ਦੇਵਾਂਗਾ। ਤੂੰ ਕਿਸ ਬਾਗ ਦੀ ਮੂਲੀ ਹੈਂ..?"
ਇਹ ਸੱਭ ਕਹਿ ਕੇ ਜਗੂ ਨੇ ਤਾਰੋ ਦੇ ਘਸੁੰਨਾਂ ਦੀ ਵਰਖਾ ਸ਼ੁਰੂ ਕਰ ਦਿੱਤੀ। ਬੱਚੇ ਡਰ ਨਾਲ ਚੀਕਾਂ ਮਾਰਨ ਲੱਗ ਪਏ। ਤਾਰੋ ਵੀ ਅੱਗੋਂ ਸਿੱਧੀ ਹੋ ਗਈ। ਆਖ਼ਰ ਕੱਦ ਤੱਕ ਮੁਕਾਬਾਲ ਕਰਦੀ, ਹਾਰ ਹੰਭ ਗਈ।
"ਮੇਰੇ ਤੇ ਹੱਥ ਚੱਕਿਆ, ਠਹਿਰ ਤੈਨੂੰ ਮੈਂ ਦੱਸਦਾਂ……? ਜੱਗੂ ਦੇ ਹੱਥ ਵਿੱਚ ਤਾਰੋ ਦੀ ਬਾਂਹ ਆ ਗਈ। ਤਾਰੋ ਦੀ ਬਾਂਹ ਮਰੋੜੀ ਤਾਰੋ ਦੀਆਂ ਚੀਕਾਂ ਨਿਕਲ ਗਈਆਂ। ਜੱਗੂ ਨੇ ਤਾਰੋ ਨੂੰ ਫੜ੍ਹ ਕੇ ਜ਼ਮੀਨ ਤੇ ਸੁੱਟ ਲਿਆ ਤੇ ਆਪ ਤਾਰੋ ਦੀ ਛਾਤੀ ਤੇ ਚੜ੍ਹ ਬੈਠਆਿ।"
"ਦੇ 'ਬਾਜ ਕਿਸੇ ਖਸਮ ਨੂੰ, ਤੇਰਾ ਮੈਂ ਅੱਜ ਸਿਆਪਾ ਹੀ ਮੁਕਾ ਦੇਣਾ ਹੈ………।"
ਅੱਜ ਲੜਾਈ ਮਰਨ ਮਾਰਨ ਤੱਕ ਪਹੁੰਚ ਗਈ ਸੀ। ਜੱਗੂ ਦੇ ਸਿਰ ਤੇ ਜਿਵੇਂ ਖੁਨ ਸਵਾਰ ਸੀ। ਹੋਰ ਮੋਈ ਤਾਂ ਆਇਆ ਨਹੀਂ। ਹਾਂ, ਸਿਰਫ ਭੂਆ ਆਈ। ਤਾਰੋ ਦੇ ਗੁਆਂਢ ਸਾਂਝੀ ਕੰਧ ਸੀ ਉਸ ਦੀ। ਤਾਰੋ ਤੇ ਜੱਗੂ ਨੂੰ ਖ਼ੂਬ ਪਿਆਰ ਕਰਦੀ ਸੀ ਤੇ ਦੋਵੇਂ ਭੂਆ ਦੀ ਰੱਕ ਕੇ ਇੱਜ਼ਤ ਕਰਦੇ।
"ਵੇ ਕੰਜਰਾ! ਕਿਉਂ ਮਾਰਨ ਲੱਗਾ ਹੈ, ਕੁੱਝ ਤਾਂ ਸ਼ਰਮ ਕਰ, ਗਊ ਗਰੀਬ ਤੇ ਤਰਸ ਕਰ। ਇਹਨਾਂ ਜੁਵਾਕਾਂ ਵੱਲ ਦੇਖ! ਕਿਵੇਂ ਸੇਮੇ-ਸੇਮੇ ਬੈਠੇ ਹਨ? ਕਿਉਂ ਨਿੱਤ ਕੰਜਰ ਖਾਨਾ ਕਰਦਾ ਹੈ..?"
ਭੂਆ ਨੇ ਦੋ-ਚਾਰ ਚਪੇੜਾਂ ਜੱਗੂ ਦੇ ਕੱਢ ਮਾਰੀਆਂ ਤੇ ਖਿੱਚ ਕੇ ਜੱਗੂ ਨੂੰ ਤਾਰੋ ਦੀ ਛਾਤੀ ਤੋਂ ਲਾਹ ਲਿਆ।
"ਬੇਬੇ ਇਹ ਲੁੱਚੀ ਰੰਨ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਹੈ? ਫੇਰ ਨਾ ਲੋਕੀ ਕਹਿਣ ਜੱਗੂ ਨੇ ਆਪਣੀ ਤੀਵੀਂ ਮਾਰ ਦਿੱਤੀ…….।"
"ਭੂਆ ਤੂੰ ਕਿਉਂ ਆਈ? ਮਾਰ ਲੈਣ ਦੇਣਾ ਸੀ, ਮੇਰੀ ਤਾਂ ਕਿਸਮਤ ਹੀ ਮਾੜੀ। ਪਹਿਲੇ ਦੋ ਮਰ-ਮੁੱਕ ਗਏ। ਇਹ ਮੈਨੂੰ ਮਾਰਨ ਲਈ ਤਿਆਰ ਬੈਠਾ ਹੈ ਤੇ ਮੈਂ ਜੂ ਕੁੱਤੀ ਦੀ ਤਰ੍ਹਾਂ ਨਿਆਣੇ ਜੰਮੀ ਜਾਂਦੀ ਹਾਂ..।"
ਇਹ ਸੱਭ ਕਹਿ ਕੇ ਤਾਰੋ ਉੱਚੀ-ਉੱਚੀ ਰੋਣ ਲੱਗ ਪਈ, ਤੇ ਭੂਆ ਚੁੱਪ ਕਰਵਾਉਂਦੀ ਬੋਲੀ, "ਤੂੰ ਕਿਉਂ ਰੋਂਦੀ ਏਂ ਮੇਰੀਏ ਧੀਏ! ੜੇ ਕੰਜਰਾ ਤੀਵੀਂ ਦਾ ਕੀ ਹੈ? ਕੰਧ ਕੁੱਟ ਲਈ ਤੀਵੀਂ  ਕੁੱਟ ਲਈ ਇੱਕ ਬਰਾਬਰ ਹੈ, ਤੂੰ ਕੁੱਟ ਕੇ ਕੋਈ ਸੂਰਮਾ ਨਹੀਂ ਬਣਦਾ…….।"
"ਬੇਬੇ ਇੱਥੇ ਤੇਰੇ ਸਾਹਮਣੇ ਕਿਵੇਂ ਚਲਿੱਤਰ ਕਰਦੀ ਹੈ, ਭੂਆ ਅੱਜ ਤਾਂ ਤੇਰੇ ਕਹਿਣ ਤੇ ਛੱਦ ਦਿੱਤਾ, ਜੇ ਬੰਦੇ ਦਾ ਪੁੱਤ ਨਾ ਬਣੀ ਤਾਂ ਮੈਥੋਂ ਬੁਰਾ ਕੋਈ ਨਹੀਂ…?"
"ਦਖ਼ਾ ਹੋ ਜਾ! ੜੱਡਾ ਜੈਲਾ ਜੰਮਿਆ। ਮਾਰ-ਮਾਰ ਛਿੱਤਰ ਤਾਲੂ ਗੰਜਾ ਕਰ ਦੇਵਾਂਗੀ..।" ਭੂਆ ਦੇਬੋਲਾਂ ਵਿੱਚ ਗੁੱਸਾ ਸਾਫ਼ ਦਿਖਾਈ ਦੇ ਰਿਹਾ ਸੀ।
"ਤਾਰੋ ਦੀ ਬੇਬੇ ਅੱਜ ਫਿਰ ਦਿਆਲਪੁਰ ਵਾਲੇ ਆਈ ਸੀ….। ਆਖਦੇ ਸੀ ਸਾਨੂੰ ਵਿਆਹ ਛੇਤੀ ਚਾਹੀਦਾ ਹੈ। ਮੈਂ ਕਹਿ ਦਿੱਤਾ ਹਾਲੀ ਤਿਆਰੀ ਕਰਨੀ ਹੈ। ਫਿਰ ਮਾਮਾਲਾ ਜੂ ਧੀ ਦਾ ਹੋਇਆ, ਟਾਈਮ ਤਾਂ ਮਿਲਣਾ ਚਾਹੀਦਾ ਹੈ। ਨਾਲੇ ਫਿਰ ਤਾਰੋ ਦੀ ਬੇਬੇ ਰਿਸ਼ਤਾ ਹੋਏ ਨੂੰ ਕਿੰਨਾ ਟਾਈਮ ਹੋਇਆ, ਬੱਸ ਦੋ ਕੁ ਮਹੀਨੇ…।" ਆਟੇ ਵਾਲੇ ਪੀਪੇ ਵਿੱਚੋਂ ਹੱਥ ਕੱਢਦੀ ਤਾਰ ਿਦੀ ਮਾਂ ਬੋਲੀ।
"ਤਾਰੋ ਦੇ ਬਾਪੂ ਤੇਰੀ ਮੱਤ ਨੂੰ ਹੋ ਗਿਆ? ਜੇ ਉਹ ਵਿਆਹ ਮੰਗਦੇ ਸੀ ਤਾਂ ਉਹਨਾਂ ਦੀ ਮਰਜ਼ੀ। ਆਪਾਂ ਕਿਹੜਾ ਧੀ ਬੂਹੇ ਤੇ ਬਿਠਾ ਰੱਖਣੀ। ਧੀਆਂ ਤਾਂ ਰਾਜੇ ਮਾਹਰਾਜੇਵੀ ਨਹੀਂ ਰੱਖਲ਼ ਸਕੇ ਤਾਂ ਆਪਾਂ ਕਿਸਦੇ ਪਾਣੀਹਾਰ…..? ਤੇਰੀ ਨਾਂਹ ਨੁੱਕਰ ਨਾਲ ਕੁੜਮ ਨਰਾਜ਼ ਹੀ ਨਾ ਹੋਣ ਜਾਣ……..? ਮੇਰੀ ਗੱਲ ਮੰਨੋ ਤਾਂ ਕੁੜਮਾਂ ਨਾਲ ਛੇਤੀ-ਛੇਤੀ ਗੱਲ ਕਰ ਲਉ, ਅਸੀਂ ਤਾਂ ਉਹਨਾਂ ਦੀ ਗੱਲ ਨਹੀਂ ਮੋੜਨੀ……।"
"ਚੰਗਾ ਜਿਵੇਂ ਤੇਰੀ ਮਰਜ਼ੀ ਤਾਰੋ ਦੀ ਬੇਬੇ, ਮੈਂ ਤਾਂ ਸੋਚਿਆ ਸੀ ਵਿਆਹ ਬੜੀ ਸਾਨ ਨਾਲ ਕਰਾਂਗੇ। ਸੁੱਖ ਨਾਲ ਸਾਡੀ ਇੱਕ ਧੀ ਹੈ। ਸਾਡਾ ਕਿਹੜਾ ਪੁੱਤ ਹੈ? ਤਾਰੋ ਸਾਡੀ ਧੀ ਵੀ ਹੈ ਤੇ ਪੁੱਤ ਵੀ….।"
"ਨਈਂ-ਨਈਂ ਐਵੇਂ ਕਮਲੀਆਂ ਗੱਲਾਂ ਨਹੀਂ ਕਰੀਦੀਆਂ, ਤੁਸੀਂ ਤਰੀਕ ਪੱਕੀ ਕਰੋ, ਵਾਹਿਗੁਰੂ ਆਪੇ ਭਲੀ ਕਰੇਗਾ, ਉਹ ਸੱਭ ਦਾ ਮਾਲਕ ਹੈ..।"
ਥਾਰੋ ਤੇ ਸੁਰਜੀਤ ਦਾ ਵਿਆਹ ਬੜੇ ਖੁਸ਼ੀਆਂ ਅਤੇ ਚਾਵਾਂ ਨਾਲ ਹੋਇਆ। ਪਿਉ ਨੇ ਤਾਰੋ ਨੂੰ ਵਿਚੋਂ ਬਾਹਰ ਹੋ ਕੇ ਦਾਜ ਦਿੱਤਾ। ਡੋਲੀ ਤੁਰਨ ਲੱਗਿਆਂ ਮਾਂ-ਪਿਉ ਦੋਵੇਂ ਧੀ ਦੇ ਗਲ ਲੱਗ ਕੇ ਖੂਬ ਰੋਏ। ਬੰਦਾ ਕੁੱਝ ਨਹੀਂ ਕਰਦਾ, ਇਹ ਤਾਂ ਰੀਤ ਹੈ ਦੁਨੀਆ ਦੀ। ਸੁੱਖ ਨਾਲ ਸੁਰਜੀਤ ਵੀਮਾਂ-ਪਿਉ ਦਾ ਇੱਕੋ-ਇੱਕ ਪੁੱਤ, ਜ਼ਮੀਨ-ਜਾਇਦਾਦ ਰੱਬ ਦੀ ਕਿਰਪਾ ਨਾਲ ਬਹੁੱਤ। ਸੁਰਜੀਤ ਦੀ ਮਾਂ ਚੰਨ ਵਰਗੀ ਨੂੰਹ ਪਾ ਕੇ ਖੁਸ਼ੀ ਵਿੱਚ ਭੱਜੀ ਫਿਰ ਰਹੀ ਸੀ। ਸੁਰਜੀਤ ਨੇ ਤਾਂ ਆਪੇ ਖੁਸ਼ ਹੋਣਾ ਸੀ, ਰੰਨ ਜੁ ਪਟੋਲੇ ਵਰਗੀ ਮਿਲ ਗਈ। ਰੱਬ ਨੇ ਹੁਸਨਨ ਵੀ ਤਾਰੋ ਨੂੰ ਖੂਬ ਦਿੱਤਾ। ਆਂਢ-ਗੁਆਂਢ ਦੀਆਂ ਤੀਵੀਆਂ ਜਦ ਤਾਰੋ ਦਾ ਮੂੰਹ ਦੇਖਦੀਆਂ ਤਾਂ ਸੁਰਜੀਤ ਦੀ ਮਾਂ ਨੂੰ ਵਧਾਈਆਂ ਦਿੰਦੀਆਂ। ਲੋਕ ਆਖਦੇ ਸੁਰਜੀਤ ਭਾਗਾਂ ਵਾਲਾ ਹੈ, ਜੋ ਉਸਨੂੰ ਚੰਨ ਵਰਗੀ ਵਹੁਟੀ ਮਿਲੀ ਹੈ। ਤਾਰੋ ਜਦ ਆਪਣੀ ਸਿਫ਼ਤ ਸੁਣਦੀ ਤਾਂ ਖੁਸ਼ੀ ਨਾਲ ਉਸਦਾ ਚਿਹਰਾ ਲਾਲ ਹੋ ਜਾਂਦਾ। ਸੁਰਜੀਤ ਵੀ ਪਿੰਡ ਵਿੱਚ ਛਾਤੀ ਚੌੜੀ ਕਰ ਕੇ ਫਿਰਦਾ। ਜਦ ਉਰਜੀਤ ਦੀ ਸੁਹਾਗ ਰਾਤ ਸੀ ਤਾਂ ਉਸ ਸੁਰਜੀਤ ਨੇ ਖੂਬ ਟੌਹਰ ਕੱਢੀ। ਸੁਰਜੀਤ ਜਦ ਅੰਦਰ ਆਇਆ ਤਾਂ ਤਾਰੋ ਤ੍ਰਬਕ ਕੇ ਇੱਕ ਪਾਸੇ ਹੋ ਗਈ। ਤਾਰੋ ਤੇ ਸੁਰਜੀਤ ਦੋਵੇਂ ਅੰਦਰ ਹੀ ਸਨ।  ਸੁਰਜੀਤ ਮਲਕੜੇ ਜਿਹੇ ਤਾਰੋ ਕੋਲ ਆ ਕੇ ਬੈਠਦਿਆਂ ਬੋਲਿਆ, "ਸੋਹਣਿਉ! ਸਾਨੂੰ ਵੀ ਸੇਵਾ ਦਾ ਮੌਕਾ ਦਿਉ, ਭੋਰਾ ਮੁੱਖ ਸਾਨੂੰ ਵੀ ਦਿਖਾਉ। ਤੁਹਾਡੀਆਂ ਤਾਰੀਫਾਂ ਕਰਦਾ ਜੱਗ ਥਕਦਾ ਨਹੀਂ, ਸਾਨੂੰ ਵੀ ਪਤਾ ਲੱਗੇ ਆਖਰ ਤੁਸੀਂ ਚੀਜ਼ ਕੀ ਹੋ..?"
ਇਹ ਲਫਜ਼ ਕਹਿ ਕੇ ਸੁਰਜੀਤ ਨੇ ਪੋਲੇ ਜਿਹੇ ਤਾਰੋ ਦੀ ਠੋਡੀ ਨੂੰ ਫੜਿਆ, ਜਦ ਤਾਰੋ ਨੇ ਮੂੰਹ ਉੱਪਰ ਨੂੰ ਚੁੱਕਿਆ ਤਾਂ ਬੱਸ ਕਿਆਮਤ ਹੀ ਕਿਆਮਤ ਸੀ। ਸੁਰਜੀਤ ਬੱਸ ਵੇਖਦਾ ਹੀ ਰਹਿ ਗਿਆ। ਤਾਰੋ ਦਾ ਹੁਸਨ ਇੰਨਾਂ ਤੇਜ਼ ਗੱਲਾਂ 'ਚ ਲਾਲੀ ਡੁੱਲ੍ਹ-ਡੁੱਲ੍ਹ ਪੈਂਦੀ ਸੀ, ਮੋਟੀਆਂ-ਮੋਟੀਆਂ ਅੱਖਾਂ, ਤਲਵਾਰ ਵਰਗਾ ਤਿੱਖਾ ਨੱਕ, ਠੋਡੀ ਥੱਲੇ ਤਿੱਲ, ਮੱਥਾ ਚੌੜਾ, ਹੋਲ-ਮਟੋਲ ਮੂੰਹ। ਸੁਰਜੀਤ ਦਾ ਮੂੰਹ ਖੁਲਿਆ ਦਾ ਖੁਲਿਆ ਹੀ ਰਹਿ ਗਿਆ। ਪੋਲੇ ਜਿਹੇ ਪਿਆਰ ਨਾਲ ਸੁਰਜੀਤ ਨੇ ਤਾਰ ਿਦੇ ਚੂੰਡੀ ਵੱਡੀ ਤਾਂ ਆਸ਼ਕੀ ਮਜ਼ਾਜ਼ ਬੋਲਿਆ, "ਸੱਚ ਹੀ ਤੇਰਾ ਸਾਰਾ ਜੱਗ ਪਾਣੀ ਭਰਦਾ ਹੈ, ਕੀ ਨਾਂ ਹੈ ਤੁਹਾਡਾ………?"
ਤਾਰੋ ਸ਼ਰਮ ਨਾਲ ਪਾਣੀ-ਪਾਣੀ ਹੋ ਗਈ, ਬੱਸ ਮੂੰਹ ਨੀਵਾਂ ਕਰਦੀ ਬੋਲੀ, ਜੀ ਕਰਤਾਰ ਕੌਰ।"
"ਹਾਏ ਨੀ ਮੈਂ ਮਰ ਜਾਵਾਂ ਗੁੜ ਖਾ ਕੇ…..।"
ਇਹ ਲਫਜ਼ ਕਹਿ ਕੇ ਸੁਰਜੀਤ ਨੇ ਤਾਰੋ ਨੂੰ ਆਪਣੀ ਹਿੱਕਲ ਨਾਲ ਲਾ ਲਿਆ। ਤਾਰੋ ਦੇ ਸਰੀਰ ਚੋਂ ਅੱਗ ਜਿਹੀ ਨਿਕਲਣ ਲੱਗ ਪਈ।
ਰਾਤ ਬਤੀਤ ਹੋਈ ਤਾਰੋ ਤੇ ਸੁਰਜੀਤ ਇੱਕ ਦੂਜੇ ਤੋਂ ਬਗੈਰ ਇੱਕ ਵੀ ਪਲ ਨਾ ਰਹਿੰਦੇ। ਸੁਰਜੀਤ ਤੇ ਤਾਰੋ ਦਾ ਸਾਹ 'ਚ ਸਾਹ ਸੀ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਸੁਰਜੀਤ ਤੇ ਤਾਰੋ ਦੇ ਦੋ ਨਿਆਣੇ ਹੋ ਗਏ। ਸੁਰਜੀਤ ਇੱਕੋ ਇੱਕ ਪੁੱਤ ਹੋਣ ਕਰਕੇ ਹੱਦ ਤੋਂ ਵੱਧ ਲਾਡ ਨਾਲ ਰੱਖਿਆ ਸੀ। ਹੱਦੋਂ ਵੱਧ ਪਿਆਂਰ ਮਿਲਣ ਕਾਰਣ ਸੁਰਜੀਤ ਵਿਗੜ ਗਿਆ ਸੀ। ਸੁਰਜੀਤ ਭੈੜੀ ਸੋਹਬਤ ਵਿੱਚ ਪੈ ਗਿਆ। ਸ਼ਰਾਬ, ਜੂਆ ਭੈੜੀਆਂ ਆਦਤਾਂ ਸੁਰਜੀਤ ਨੂੰ ਪੈ ਗਈਆਂ। ਪਹਿਲਾਂ ਪਹਿਲ ਤਾਂ ਇਹ ਸੱਭ ਚੋਰੀ ਛੁਪੇ ਕਰਦਾ ਤੇ ਫਿਰ ਖੁਲੇਆਮ ਕਰਨ ਲੱਗ ਪਿਆ। ਤਾਰੋ ਕੁੱਝ ਕਹਿੰਦੀ ਤਾਂ ਉਸ ਨੂੰ ਮਾਰਦਾ, ਫਿਰ ਪਿਆਰ ਨਾਲ ਮਾਫੀ ਮੰਗ ਲੈਂਦਾ, ਗੱਲ ਆਈ ਗਈ ਹੋ ਜਾਂਦੀ।
ਇੱਕ ਦਿਨ ਸੁਰਜੀਤ ਅਤੇ ਉਸਦੇ ਦੋਸਤ ਬੈਠੇ ਸ਼ਰਾਬ ਪੀ ਰਹੇ ਸਨ। ਕਿਸੇ ਗੱਲੋਂ ਲੜਾਈ ਹੋ ਗਈ, ਸ਼ਾਇਦ ਪਿੰਡ ਦੀ ਕੋਈ ਪੁਰਾਣੀ ਦੁਸ਼ਮਣੀ ਸੀ। ਉਸ ਸਮੇਂ ਤਾਂ ਗੱਲ ਆਈ ਗਈ ਹੋ ਗਈ। ਕੁੱਝ ਦਿਨਾਂ ਬਾਅਦ ਸੁਰਜੀਤ ਬੱਚਿਆਂ ਸਮੇਤ ਟਰੈਕਟਰ ਤੇ ਬੈਠ ਸ਼ਹਿਰ ਜਾਣ ਲੱਗਾ ਸੀ ਕਿ ਰਸਤੇ ਵਿੱਚ ਲੜੇ ਹੋਏ ਪੁਰਾਣੇ ਦੋਸਤ ਮਿਲ ਗਏ। ਤਾਰੋ ਅਤੇ ਸੁਰਜੀਤ ਨੂੰ ਘੇਰ ਲਿਆ। ਸੁਰਜੀਤ ਦੇ ਚਿੱਤ ਚੇਤੇ ਵੀ ਨਹੀਂ ਸੀ। ਬੱਚਿਆਂ ਅਤੇ ਸਰਜੀਤ ਦਾ ਕਤਲ ਕਰ ਦਿੱਤਾ। ਤਾਰੋ ਉੱਥੇ ਹੀ ਬੇਹੋਸ਼ ਪਈ ਰਹੀ। ਪਤਾ ਨਹੀਂ ਕਦ ਅਤੇ ਕਿਵੇਂ ਘਰ ਪੁੱਜ ਗਈ, ਪੁਲਿਸ ਕਾਰਵਾਈ ਹੋਈ। ਬੁੱਢੀ ਮਾਂ ਗਮ ਵਿੱਚ ਹੀ ਮਰ ਮੁੱਖ ਗਈ। ਕੁੱਝ ਦਿਨਾਂ ਬਾਅਦ ਤਾਰੋ ਨੂੰ ਪਿਉ ਦੇ ਦਰ ਤੇ ਬੈਠਣਾ ਪਿਆ। ਭਰਿਆ ਭਰਾਇਆ ਘਰ ਸ਼ਰੀਕਾਂ ਦੇ ਹਵਾਲੇ ਕਰ ਦਿੱਤਾ, ਸ਼ਰੀਕਾ ਵੀ ਤਾਂ ਇਹੀ ਚਾਹੁੰਦਾ ਸੀ।
ਪਿਉ ਦੇ ਘਰ ਤਾਰੋ ਤੀਹ ਕੁ ਸਾਲ ਰਹੀ। ਪਿਉ ਨੂੰ ਇਹ ਕਿਵੇਂ ਠੀਕ ਲੱਗਦਾ ਜਵਾਨ ਜਹਾਨ ਧੀ ਵਿਧਵਾ ਹੋ ਕੇ ਘਰ ਬੈਠ ਜਾਵੇ। ਤਾਰੋ ਦੀ ਉਮਰ ਵੀ ਕੋਈ ਖਾਸ ਨਹੀਂ ਸੀ, ਬੱਸ ੨੪ ਕੁ ਸਾਲ ਦੀ ਸੀ। ੧੯ ਕੁ ਸਾਲ ਦੀ ਉਮਰ 'ਚ ਸੁਰਜੀਤ ਨਾਲ ਵਿਆਹ ਹੋ ਗਿਆ। ਫਿਰ ਦੋ ਬੱਚੇ ਜਿਹੜੇ ਸੁਰਜੀਤ ਨਾਲ ਹੀ ਮਰ ਮੁੱਕ ਗਏ ਸਨ। ਤਾਰੋ ਦੇ ਪਿਉ ਨੇ ਤਾਰੋ ਵਾਸਤੇ ਮੁੰਡਾ ਵੇਖ ਲਿਆ। ਦੋ ਭਰਾ ਸਨ ਇੱਕ ਕਰਨੈਲ ਸਿੰਘ ਤੇ ਦੂਜਾ ਜਰਨੈਲ ਸਿੰਘ। ਕਰਨੈਲ ਵੱਡਾ ਤੇ ਜਰਨੈਲ ਛੋਟਾ।
"ਤਾਰੋ ਪੁੱਤ ਤੇਰੇ ਨਾਲ ਇੱਕ ਗੱਲ ਕਰਨੀ ਹੈ, ਮੇਰੀ ਗੱਲ ਵੱਲ ਧਿਆਨ ਦੇਵੀਂ….।"
"ਦੱਸ ਬਾਪੂ ਕਿਹੜੀ ਗੱਲ……?"
"ਦੇਖ ਪੁੱਤ ਮੇਰੀ ਗੱਲ ਗੌਰ ਨਾਲ ਸੁਣੀਂ, ਧੀਆਂ ਤਾਂ ਆਪਣੇ ਘਰ ਹੀ ਚੰਗੀਆਂ ਲੱਗਦੀਆਂ ਹਨ। ਧੀਆਂ ਤਾਂ ਵੱਡੇ-ਵੱਡਿਆਂ ਨੇ ਨਹੀਂ ਰੱਖੀਆਂ ਤਾਂ ਫਿਰ ਅਸੀਂ ਕਿਸਦੇ ਪਾਣੀ ਹਾਰ ਹਾਂ। ਦੇਖ ਪੁੱਤ ਜਿਹੜੀ ਗੱਲ ਮੈਂ ਤੇਰੇ ਨਾਲ ਕਰਨ ਲੱਗਾ ਹਾਂ, ਤੈਨੂੰ ਦੁੱਖ ਤਾਂ ਬੜਾ ਲੱਗੇਗਾ, ਮੁੜ ਤੇਰੇ ਜ਼ਖਮ ਹਰੇ ਕਰਨ ਵਾਲੀ ਗੱਲ ਹੈ। ਇਸ ਤੋਂ ਛੁੱਟ ਹੋਰ ਕੋਈ ਚਾਰਾ ਵੀ ਨਹੀਂ……।"
"ਹਾਂ ਹਾਂ ਦੱਸ ਬਾਪੂ ਜੋ ਤੇਰੇ ਚਿੱਤ 'ਚ ਹੈ, ਜੋ ਹੋਵੇਗਾ ਦੇਖਿਆ ਜਾਵੇਗਾ………?"
"ਮੈਨੂੰ ਆਪਣੇ ਸ਼ੇਰ ਪੁੱਤ ਤੋਂ ਇਹੀ ਆਸ ਸੀ। ਦੇਖ ਪੁੱਤ! ਮੇਰਾ ਕੋਈ ਭਰੋਸਾ ਨਹੀਂ, ਕੱਲੀ ਪਹਾੜ ਜਿੱਡੀ ਜਿੰਦਗੀ ਕਿਵੇਂ ਬਤੀਤ ਕਰੇਂਗੀ……? ਜਿਉਂਦੇ ਰਹਿਣ ਵਾਸਤੇ ਤਵੀਂ ਨੂੰ ਬੰਦੇ ਦੇ ਸਾਹਾਰੇ ਦੀ ਲੋੜ ਪੈਂਦੀ ਹੈ। ਕਿਸ਼ਨਪੁਰ ਮੁੰਡਾ ਵੇਖਿਆ ਹੈ, ਸੁੱਖ ਨਾਲ ੨੮ ਕੁ ਸਾਲ ਦਾ ਹੈ। ਸ਼ਹਿਰ 'ਚ ਦੁੱਧ ਵੇਚਣ ਦਾ ਕੰਮ ਕਰਦਾ ਹੈ। ਉਸਦਾ ਇੱਕ ਵੱਡਾ ਭਰਾ ਵੀ ਹੈ। ਤੇਰਾ ਸਾਕ ਛੋਟੇ ਨਾਲ ਪੱਕਾ ਕਰਨ ਬਾਰੇ ਸੋਚਿਆ ਹੈ।
ਪਿਉ ਦੀ ਆਹ ਗੱਲ ਸੁਣ ਕੇ ਤਾਰੋ ਦਾ ਗੱਚ (ਗਲਾ) ਭਰ ਗਿਆ ਤੇਬੜੀ ਮੁਸ਼ਕਲ ਨਾਲ ਬੋਲੀ। ਸੁਰਜੀਤ ਦੀ ਮੌਤ ਅਤੇ ਬਾਪੂ ਦੇ ਪਿਆਰ ਨੇ ਤਾਰੋ ਨੂੰ ਕਾਫੀ ਬਦਲ ਦਿੱਤਾ ਸੀ।
"ਬਾਪੂ ਮੇਰਾ ਭਾਰ ਤੈਥੋਂ ਝੱਲ ਨਹੀਂ ਨਾ ਹੁੰਦਾ….? ਮੈਂ ਤੇਰੇ ਤੇ ਭਾਰੂ ਹੋ ਗਈ, ਮੈਨੂੰ ਤਾਂ ਤੇਰੇ ਤੋਂ ਛੁੱਟ ਹੋਰ ਕਿਸੇ ਦਾ ਆਸਰਾ ਨਹੀਂ ਚਾਹੀਦਾ….।"
"ਨਹੀਂ ਨਹੀਂ ਮੇਰੀ ਕਮਲੀ ਧੀ ਨਾ ਹੋਵੇ ਤਾਂ, ਬੱਚੇ ਵੀ ਮਾਪਿਆਂ ਤੇ ਭਲਾ ਬੋਝ ਹੁੰਦੇ ਨੇ?  ਤੂੰ ਤਾਂ ਮੈਨੂੰ ਜਨਾ ਤੋਂ ਵੀ ਵੱਧ ਪਿਆਰੀ ਹੈਂ। ਮੈਂ ਤਾਂ ਹਾਲੀ ਤੇਰੇ ਵਰਗੀਆਂ ਦੱਸ ਧੀਆਂ ਨੂੰ ਕਮਾ ਕੇ ਖਵਾ ਸਕਦਾਂ ਹਾਂ। ਪਰ ਪੁੱਤ ਧੀਆਂ ਤਾਂ ਆਪਣੇ ਘਰ ਹੀ ਚੰਗੀਆਂ ਲੱਗਦੀਆਂ ਨੇ।"
ਤਾਰੋ ਨੇ ਪਿਉ ਦੀ ਗੱਲ ਮੰਨ ਲਈ। ਜਰਨੈਲ ਸਿੰਘ ਨਾਲ ਤਾਰੋ ਦਾ ਵਿਆਹ ਹੋ ਗਿਆ। ਸੁੱਖ ਨਾਲ ਜਰਨੈਲ ਸਿੰਘ ਬੜਾ ਮਿਲਣਸਾਰ ਬੰਦਾ ਨਿਕਲਿਆ। ਤਾਰੋ ਜਰਨੈਲ ਸਿੰਘ ਦੇ ਘਰ ਵੱਸ ਗਈ। ਤਾਰੋ ਦਿਆਲਪੁਰ ਵਾਲਾ ਗਮ ਭੁੱਲ ਗਈ। ਪਿਉ ਵੀ ਬੜਾ ਖੁਸ਼ ਹੋਇਆ, ਚੱਲੋ ਧੀ ਤਾਂ ਸੁਖੀ ਹੋਈ।
ਜਰਨੈਲ ਸਿੰਘ ਨੂੰ ਬੱਸ ਇੱਕੋ ਝੋਰਾ (ਦੁੱਖ) ਸੀ ਕਿ ਉਸਦਾ ਵੱਡਾ ਭਰਾ ਕਰਨੈਲ ਸਿੰਘ ਐਸ਼ ਪ੍ਰਸਤ, ਉਸਨੂੰ ਆਪਣੇ ਮਤਲਬ ਤੋਂ ਛੁੱਟ ਹੋਰ ਕੁੱਝ ਵੀ ਦਿਖਾਈ ਨਹੀਂ ਦਿੰਦਾ ਸੀ। ਨਿੱਤ ਸ਼ਰਾਬ ਪੀਂਦਾ, ਪਿੰਡ ਦੀਆਂ ਬਦਕਾਰ ਤੀਵੀਆਂ ਨਾਲ ਐਸ਼ ਪ੍ਰਸਤੀ ਕਰਦਾ।  ਆਪਣੀ ਤੀਵੀਂ ਉਸਨੇ ਛੱਡੀ ਹੋਈ ਸੀ। ਵਾਹੇ ਜੋ ਵੀ ਸੀ, ਜਰਨੈਲ ਸਿੰਘ ਭਰਾ ਦੇ ਗਮ ਵਿੱਚ ਕਮਜੋਰ ਹੁੰਦਾ ਜਾਂਦਾ ਪਿਆ ਸੀ। ਤਾਰੋ ਹੌਂਸਲਾ ਦਿੰਦੀ ਆਖਦੀ, "ਆਪੇ ਵਾਹਿਗੁਰੂ ਮਿਹਰ ਕਰੂਗਾ ਭਾਅ ਜੀ ਨੂੰ ਵਾਹਿਗੁਰੂ ਆਪੇ ਸੁਮੱਤ ਦੇਵੇਗਾ। ਰੱਬ ਸੱਭ ਦੀ ਸੁਣਦਾ ਹੈਮ ਤੁਹਾਡੀ ਵੀ ਰੱਬ ਜ਼ਰੂਰ ਸੁਣੇਗਾ।"
ਜਰਨੈਲ ਸਿੰਘ ਨੂੰ ਕਾਰੋਬਾਰ ਦੇ ਚੱਕਰ ਵਿੱਚ ਅਕਸਰ ਸ਼ਹਿਰ ਜਾਣਾ ਪੈਂਦਾ। ਕਰਨੈਲ ਸਿੰਘ ਅਕਸਰ ਪਿੰਡ ਵਿੱਚ ਹੀ ਰਹਿੰਦਾ। ਅੱਜ ਵੀ ਜਰਨੈਲ ਸਿੰਘ ਨੂੰ ਸ਼ਹਿਰ ਕੰਮ ਲਈ ਜਾਣਾ ਪਿਆ। ਘਰ ਵਿੱਚ ਤਾਰੋ ਅਤੇ ਕਰਨੈਲ ਸਿੰਘ ਇਕੱਲੇ ਹੀ ਸੀ। ਕਰਨੈਲ ਸਿੰਘ ਦੀ ਅੱਖ ਅਕਸਰ ਤਾਰੋ ਦੇ ਹੁਸਨ ਤੇ ਸੀ, ਚਾਹੇ ਜਰਨੈਲ ਸਿੰਘ ਕਰਨੈਲ ਸਿੰਘ ਨੂੰ ਪਿਉ ਦੀ ਤਰ੍ਹਾਂ ਇੱਜ਼ਤ ਦਿੰਦਾ ਸੀ। ਤਾਰੋ ਕਰਨੈਲ ਸਿਮਘ ਨੂੰ ਜੁਠ ਨਹੀਂ ਸਹੁਰੇ ਦੀ ਥਾਂ ਸਮਝਦੀ ਸੀ। ਆਨੇ ਬਹਾਨੇ ਤਾਰੋ ਵੱਲ ਝਾਕਦਾ, ਦਿਲ ਵਿੱਚ ਪੱਕਾ ਧਾਰੀ ਬੈਠਾ ਸੀ ਕਿ ਇੱਕ ਦਿਨ ਜ਼ਰੂਰ ਤਾਰੋ ਦਾ ਘੁੱਟ ਭਰਨਾ ਹੈ, ਚਾਹੇ ਜੋ ਮਰਜ਼ੀ ਹੋ ਜਾਵੇ। ਅੱਜ ਕਰਨੈਲ ਸਿੰਘ ਨੂੰ ਚੰਗਾ ਮੌਕਾ ਮਿਲ ਗਿਆ। ਬੈਠਕ 'ਚ ਬੈਠੇ ਕਰਨੈਲ ਸਿੰਘ ਨੇ ਸ਼ਰਾਬ ਦਾ ਘੁੱਟ ਲਾਇਆ। ਕਰਨੈਲ ਸਿੰਘ ਦੇ ਦਿਲੋ-ਦਿਮਾਗ ਵਿੱਚ ਕਾਮ ਦਾ ਕੀੜਾ ਜਾਗ ਪਿਆ, ਤਾਰੋ ਵਿਚਾਰੀ ਨੂੰ ਚਿੱਤ ਚੇਤਾ ਵੀ ਨਹੀਂ ਸੀ। ਕਰਨੈਲ ਪੂਰੀ ਤਰ੍ਹਾਂ ਵੈਸ਼ੀਅਤ ਦਾ ਸ਼ਿਕਾਰ ਹੋ ਚੁੱਕਾ ਸੀ। ਬੈਠਕ ਵਿੱਚੋਂ ਉੱਠ ਕੇ ਕਮਰੇ ਵਿੱਚ ਆ ਗਿਆ। ਤਾਰੋ ਅੰਦਰ ਇਕੱਲੀ ਲੇਟੀ ਪਈ ਸੀ। ਦਰਵਾਜ਼ਾ ਵੈਸੇ ਹੀ ਬੰਦ ਸੀ। ਬੱਤੀ ਜੱਗਦੀ ਪਈ ਸੀ। ਲੇਟੀ ਹੋਈ ਤਾਰੋ ਵੱਲ ਵੇਖ ਕੇ ਕਰਨੈਲ ਦੀ ਨੀਅਤ ਹੋਰ ਖਰਾਬ ਹੋ ਗਈ। ਵੈਸੇ ਵੀ ਅੱਜ ਤਾਰੋ ਬਹੁੱਤ ਖੂਬਸੂਰਤ ਲੱਗਦੀ ਪਈ ਸੀ। ਕਾਹਲੀ ਕਾਹਲੀ ਕਰਨੈਲ ਨੇ ਤਾਰੋ ਨੂੰ ਦਬੋਚ ਲਿਆ।
"ਭਾਅ ਜੀ! ਆਹ ਕੀ? ਕੁੱਝ ਤਾਂ ਸ਼ਰਮ ਕਰੋ, ਸਰਦਾਰ ਜੀ ਅੱਜ ਘਰ ਨਹੀਂ…..।" "ਹੀਂ-ਹੀਂ-ਹੀਂ ਵੈਸ਼ੀ ਹਾਸਾ ਹੱਸਦਾ ਬੋਲਿਆ, ਜਰਨੈਲ ਤੇ ਮੇਰੇ 'ਚ ਕੀ ਫ਼ਰਕ……? ਤੂੰ ਸੋਹਣੀ ਜੁ ਬਹੁੱਤ ਹੈਂ। ਤੇਰੀ ਜਵਾਨੀ ਦੇ ਤਾਂ ਦਿਆਲਪੁਰ ਵਾਲੇ ਵੀ ਦੀਵਾਨੇ ਸੀ। ਤੇਰੀ ਜਵਾਨੀ ਦਾ ਘੁੱਟ ਭਰਨ ਲਈ ਸੋਚੀ ਬੈਠਾ ਸੀ। ਅੱਜ ਮੌਕਾ ਨਹੀਂ ਜਾਣ ਦੇਣਾ ਚਾਹੇ ਜੋ ਮਰਜ਼ੀ ਹੋ ਜਾਵੇ….।"
ਕਰਨੈਲ ਸਿੰਘ ਨੇ ਤਾਰੋ ਨਾਲ ਬਲਾਤਕਾਰ ਕਰਨ ਦੀ ਬੜੀ ਕੋਸ਼ਿਸ਼ ਕੀਤੀ। ਤਾਰੋ ਨੇ ਸ਼ਰਾਬੀ ਹੋਏ ਕਰਨੈਲ ਨੂੰ ਧੱਕਾ ਮਾਰਿਆ ਤੇ ਆਪ ਦੌੜ ਕੇ ਦਰਵਾਜੇ ਤੋਂ ਬਾਹਰ ਹੋ ਗਈ। ਕਰਨੈਲ ਡਿੱਗ ਪਿਆ ਤੇ ਤਾਰੋ ਨੇ ਸਾਰੀ ਰਾਤ ਗੁਆਂਢੀਆਂ ਦੇ ਘਰ ਕੱਟੀ। ਪਿੰਡ ਇਹ ਗੱਲ ਅੱਗ ਵਾਂਗ ਫੈਲ ਗਈ ਕਿ ਕਰਨੈਲ ਆਪਣੀ ਛੋਟੀ ਭਾਬੀ ਨਾਲ ਬਲਾਤਕਾਰ ਕਰਨ ਲੱਗਾ ਸੀ। ਜਰਨੈਲ ਸਿੰਘ ਨੇ ਸੱਭ ਰਿਸ਼ਤੇ ਨਾਤੇ ਭੁੱਲ ਕੇ ਸ਼ਰਾਬੀ ਹੋਏ ਕਰਨੈਲ ਸਿੰਘ ਦੇ ਸਿਰ 'ਚ ਕਹੀ ਮਾਰ ਕੇ ਉਸਨੂੰ ਥਾਏਂ ਹੀ ਮੁਕਾ ਦਿੱਤਾ। ਭਰਾ ਹੱਥੋਂ ਭਰਾ ਕਤਲ ਹੋ ਗਿਆ। ਭਰਾ ਦੇ ਕਤਲ ਦੇ ਦੋਸ਼ ਵਿੱਚ ਜਰਨੈਲ ਸਿੰਘ ਨੂੰ ਉਮਰ ਕੈਦ ਹੋ ਗਈ। ਤਾਰੋ ਇੱਕ ਵਾਰ ਫਿਰ ਰੰਡੀ ਹੋ ਗਈ। ਇੱਕ ਵਾਰ ਫਿਰ ਤਾਰੋ ਦਾ ਸੱਭ ਕੁੱਝ ਉੱਜੜ ਗਿਆ। ਪਿਉ ਤੋਂ ਛੁੱਟ ਤਾਰੋ ਨੂੰ ਕਿਸੇ ਹੋਰ ਦਾ ਆਸਰਾ ਨਹੀਂ ਸੀ। ਰੱਬ ਨੂੰ ਪਤਾ ਨਹੀਂ ਕੀ ਮਨਜੂਰ? ੀਪਉ ਨੇ ਪਤਾ ਨਹੀਂ ਹੋਰ ਕੀ-ਕੀ ਵੇਖਣਾ ਸੀ..?"
ਪਿਉ ਨੇ ਦਿੱਲ 'ਚ ਧਾਰ ਲਿਆ, ੁਹਣ ਆਪਣੀ ਤਾਰੋ ਦਾ ਵਿਆਹ ਨਹੀਂ ਕਰਨਾ। ਜੋ ਕਿਸਮਤ ਵਿੱਚ ਹੋਵੇਗਾ ਦੇਖਿਆ ਜਾਵੇਗਾ। ਪਿਉ ਘਰੋਂ ਸੌਖਾ ਸੀ, ਜ਼ਮੀਨ ਜਾਇਦਾਦ ਚੰਗੀ ਸੀ।
ਸਮਾਂ ਹਮੇਸ਼ਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ, ਸਮਾਂ ਹਰ ਦੁੱਖ ਦਾ ਇਲਾਜ਼ ਹੁੰਦਾ ਹੈ। ਸਮੇਂ ਦੇ ਨਾਲ ਤਾਰੋ ਦੇ ਜ਼ਖਮ ਭਰਨ ਲੱਗ ਪਏ। ਤਿੰਨ ਕੁ ਸਾਲ ਲੰਘ ਗਏ।
ਜਗਤਾਰ ਸਿੰਘ ਜਿਸਨੂੰ ਸਾਰੇ ਜੱਗੂ ਜੱਗੂ ਕਹਿ ਕੇ ਸੱਦਦੇ ਸੀ, ਉਸਦਾ ਅਕਸਰ ਤਾਰੋ ਦੇ ਪਿਉਨਾਲ ਉੱਠਣਾ ਬੈਠਣਾ ਸੀ। ਦੋ ਸਾਲ ਪਹਿਲਾਂ ਜਨਾਨੀ ਮਰ ਗਈ ਸੀ। ਤਾਰੋ ਦੇ ਪਿਉ ਨਾਲ ਦੁੱਖ ਸੁਖ ਸਾਂਝਾ ਕਰ ਲੈਂਦਾ ਸੀ।
ਇਹ ਠੀਕ ਹੈ ਰੱਬ ਨੇ ਤਾਰੋ ਨੂੰ ਦੁੱਖ ਬੜੇ ਦਿੱਤੇ, ਪਰ ਹੁਸਨ 'ਚ ਕੋਈ ਘਾਟ ਨਹੀਂ ਸੀ। ਇਹਨਾਂ ਦੁੱਖਾਂ-ਤਕਲੀਫਾਂ ਹੋਣ ਦੇ ਬਾਵਜੂਦ ਵੀ ਤਾਰੋ ਦੇ ਹੁਸਨ 'ਚ ਨਿਖਾਰ ਆਉਂਦਾ ਗਿਆ। ਹੈ ਤਾਂ ਹੈਰਾਨੀ ਵਾਲੀ ਗੱਲ ਪਰ ਗੱਲ ਬਿਲਕੁੱਲ ਸੱਚੀ ਸੀ। ਰੱਬ ਨੂੰ ਵੀ ਪਤਾ ਨਹੀਂ ? ਕੀ ਮਨਜ਼ੂਰ ਸੀ? ੀeਹ ਹੁਸਨ ਹੀ ਉਸਦਾ ਦੁਸ਼ਮਣ ਬਣ ਗਿਆ ਸੀ। ਜੱਗੂ ਤਾਰੋ ਦੇਹੁਸਨ ਦਾ ਦੀਵਾਨਾ ਸੀ। ਆਨੇ-ਬਹਾਨੇ ਤਾਰੋ ਦੇ ਪਿਉ ਨੂੰ ਮਿਲਦਾ ਰਹਿੰਦਾ ਸੀ।
ਜੇਕਰ ਗੌਰ ਨਾਲ ਵੇਖਿਆ ਜਾਵੇਤਾਂ ਸਾਡੇ ਸਮਾਜ ਵਿੱਚ ਅਨੇਕਾਂ ਕਿਸਮਾਂ ਦੇ ਬੰਦੇ ਮਿਲ ਜਾਂਦੇ ਹਨ। ਦੁਨੀਆ ਵਿੱਚ ਮਤਲਬ ਪ੍ਰਸਤ ਬੰਦਿਆਂ ਦੀ ਕੋਈ ਘਾਟ ਨਹੀਂ। ਇੱਕ ਪਾਸੇ ਤਾਂ ਬੰਦਾ ਇੰਨ੍ਹਾਂ ਦੁਖੀ ਹੁੰਦਾ ਹੈ, ਦੂਜੇ ਪਾਸੇ ਇਹ ਲੋਕ ਹਮੇਸ਼ਾਂ ਮੌਕੇ ਦੀ ਤਾਕ ਵਿੱਚ ਰਹਿੰਦੇ ਹਨ। ਇਹੀ ਹਾਲ ਜੱਗੂ ਦਾ ਸੀ। ਇੱਕ ਪਾਸੇ ਤਾਂ ਤਾਰੋ ਪੋਟਾ ਪੋਟਾ ਦੁੱਖੀ ਸੀ, ਦੂਜੇ ਪਾਸੇ ਇਸ ਬੰਦੇ ਨੂੰ ਆਪਣੀ ਹਵਸ ਤੋਂ ਛੁੱਟ ਕੁੱਝ ਹੋਰ ਦਿਖਾਈ ਨਹੀਂ ਦੇ ਰਿਹਾ ਸੀ। ਜੱਗੂ ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦਾ ਸੀ। ਇੱਕ ਤਾਰੋ ਦੇ ਪਿਉ ਤੇ ਤਾਰੋ ਨਾਲ ਵਿਆਹ ਕਰਕੇ ਅਹਿਸਾਨ ਕਰਨਾ ਚਾਹੁੰਦਾ ਸੀ ਅਤੇ ਦੂਜਾ ਤਾਰੋ ਦੇ ਹੁਸਨ ਦਾ ਘੁੱਟ ਭਰਨ ਲਈ ਕਾਹਲਾ ਸੀ।
ਜੱਗੂ ਵਰਗੇ ਬੰਦੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੁੰਦੇ ਹਨ। ਜਿੰਨ੍ਹਾਂ ਚਿਰ ਮਰਜ਼ੀ ਉਹਨਾਂ ਦੇ ਕੋਲ ਰਹੋ, ਪਰ ਉਹਨਾਂ ਦੀ ਕਮੀਨਗੀ ਦੀ ਕੋਈ ਭਿਣਕ ਨਹੀਂ ਪੈਂਦੀ। ਜੱਗੂ ਨੇ ਚੰਗਾ ਮੌਕਾ ਦੇਖ ਕੇ ਤਾਰੋ ਨਾਲ ਆਪਣੇ ਵਿਆਹ ਬਾਰੇ ਗੱਲ ਤੋਰੀ। ਤਾਰੋ ਦਾ ਪਿਉ ਕਹਿਣ ਲੱਗਾ, "ਦੇਖ ਕਾਕਾ, ਮੇਰਾ ਚਿੱਤ ਨਹੀਂ ਮੰਨਦਾ……।"
ਅੱਗੋਂ ਜੱਗੂ ਬੜਾ ਚਲਾਕ ਸੀ, ਉਸਨੇ ਸੋ ਚਲਾਕੀਆਂ ਵਰਤ ਕੇ ਤਾਰੋ ਦੇ ਪਿਉ ਨੂੰ ਰਾਜ਼ੀ ਕਰ ਲਿਆ।
ਝੱਗੂ ਤੇ ਤਾਰੋ ਦਾ ਵਿਆਹ ਹੋ ਗਿਆ। ਤਿੰਨ ਕੁ ਸਾਲ ਜੱਗੂ ਤਾਰੋ ਨੂੰ ਮੱਖੀ ਵਾਂਗ ਚਿੰਬੜਿਆ ਰਿਹਾ। ਜਦੋਂ ਤਾਰੋ ਦਾ ਹੁਸਨ ਢਲਣ ਲੱਗਾ ਤਾਂ ਤਾਂ ਤਾਰੋ ਜੱਗੂ ਨੂੰ ਬੁਰੀ ਲੱਗਣ ਪਈ। ਜਗੂ ਐਸ਼ ਪ੍ਰਸਤ ਬੰਦਾ ਸੀ, ਖੁਲ੍ਹੇ ਆਮ ਬਦਕਾਰ ਤੀਵੀਆਂ ਨੂੰ ਘ੍ਰ ਲੈ ਆਉਂਦਾ, ਤਾਰੋ ਦੇ ਸਾਹਮਣੇ ਖੇਹ ਖਾਂਦਾ। ਨਿੱਤ ਘਰ ਵਿੱਚ ਕਲੇਸ਼ ਹੁੰਦਾ। ਜੱਗੂ ਅੱਜ ਵੀ ਰੇਸ਼ਮਾ ਨਾਮ ਦੀ ਬਦਕਾਰ ਤੀਵੀਂ ਨੂੰ ਘਰ ਲੈ ਆਇਆ। ਜੱਗੂ ਦੀ ਭੂਆ ਨੇ ਬੜਾ ਮੱਥਾ ਮਾਰਿਆ। ਜੱਗੂ ਦੇ ਪੱਲੇ ਕੁੱਝ ਨਾ ਪਿਆ। ਇਹ ਸੱਭ ਤਾਰੋ ਦੇ ਪਿਉ ਨੂੰ ਪਤਾ ਲੱਗਾ ਤਾਂ ਆਹਮਣੇ ਸਾਹਮਣੇ ਗੱਲਾਂ ਹੋਣ ਲੱਗੀਆਂ। ਇਸ ਵਖਤ ਤਾਰੋ ਦਾ ਪਿਉ ਬਹੁੱਤ ਗੁੱਸੇ ਵਿੱਚ ਸੀ। ਗੁਸੇ ਨਾਲ ਅੱਖਾਂ ਲਾਲ ਹੋ ਚੁੱਕੀਆਂ ਸਨ। ਤਾਰੋ ਦੀ ਹਾਲਤ ਅਤੇ ਬਦਕਾਰ ਜਨਾਨੀ ਨੂੰ ਵੇਖ ਕੇ ਤਾਰ ਿਦੇ ਪਿਉ ਦਾ ਖੁਨ ਖੌਲ੍ਹ ਗਿਆ।
"ਦੇਖ ਕਾਕਾ! ਅਸੀਂ ਕੋਈ ਕੰਜਰ ਨਹੀਂ। ਅਸੀਂ ਸ਼ਰੀਫ ਬੰਦੇ ਹਾਂ। ਵਿਆਹ ਵਾਸਤੇ ਤੂੰ ਹੀ ਜ਼ੋਰ ਪਾਇਆ ਸੀ। ਮੇਰੀ ਤਾਰੋ ਤਾਂ ਪਹਿਲਾਂ ਹੀ ਬੜੀ ਦੁੱਖੀ ਸੀ। ਆਹ ਕੰਜਰੀ ਜਨਾਨੀ ਨੂੰ ਕਿਵੇਂ ਬਰਦਾਸ਼ਤ ਕਰ ਸਕਦੀ ਹੈ। ਨਾਲੇ ਮੇਰੀ ਕੁੜੀ ਨੂੰ ਮਾਰ-ਮਾਰ ਕੇ ਹਾਲੋ-ਬੇ-ਹਾਲ ਵੇਂ ਕਰ ਦਿੱਤਾ ਹੈ। ਅਸੀਂ ਕੁੜੀ ਤੈਨੂੰ ਮਾਰਨ ਨੂੰ ਨਹੀਂ ਦਿੱਤੀ ਸੀ। ਆਪਣੇ ਆਪ ਨੂੰ ਸੁਧਰ ਲੈ ਤੇ ਇਸ ਕੰਜਰੀ ਦਾ ਪਿੱਛਾ ਛੱਡਦੇ, ਨਹੀਂ ਤਾਂ ਮੈਥੋਂ ਬੁਰਾ ਕੋਈ ਨਹੀਂ……..।"
"ਕੀ ਕਰ ਲਵੇਂਗਾ………? ਮੈਂ ਨਹੀਂ ਤੇਰੀ ਪਰਵਾਹ ਕਰਦਾ। ਕੰਜਰੀ ਹੋਵੇਗੀ ਤੇਰੀ ਕੁੜੀ। ਇਹ ਤਾਂ ਮੇਰੀ ਜਨਾਨੀ ਹੈ। ਪਤਾ ਨਹੀਂ ਕਿਸ-ਕਿਸ ਨਾਲ……….."
"ਠਹਿਰ ਤੇਰੀ ਉਏ ਕੰਜਰਾ! ਤੂੰ ਸਾਨੂੰ ਸਮਝ ਕੀ ਰੱਖਿਆ ਹੈ?" ਤਾਰੋ ਦੇ ਪਿਉ ਦੇ ਬੋਲਾਂ 'ਚ ਗੁੱਸਾ ਤੇ ਅੱਖਾਂ ਵਿੱਚ ਜਵਾਲਾ ਸਾਫ ਦਿਖ ਰਿਹਾ ਸੀ।"
"ਤਾਇਆ ਇਸ ਕੰਜਰ ਨੇ ਆਪਣੇ ਆਪ ਨੂੰ ਸਮਝ ਕੀ ਰੱਖਿਆ ਹੈ? ਇਹ ਲਫਜ਼ ਸ਼ਰੀਕੇ 'ਚ ਲੱਗਦੇ ਤਾਰੋ ਦੇ ਭਰਾ ਅਤੇ ਨਾਲ ਆਏ ਹੋਰ ਮੁੰਡਿਆਂ ਨੇ ਕਹੇ ਤੇ ਜੱਗੂ ਨੂੰ ਗਲੋਂ ਫੜ ਲਿਆ। ਗੁੱਸੇ 'ਚ ਆਏ ਤਾਰੋ ਦੇ ਪਿਉ ਨੇ ਜੱਗੂ ਨੂੰ ਕੇਸਾਂ ਤੋਂ ਫੜ ਕੇ ਥੱਲੇ ਜ਼ਮੀਨ ਤੇ ਸੁੱਟ ਲਿਆ। ਘਸੁੰਨ, ਮੁੱਕੇ, ਲੱਤਾਂ ਮੀਂਹ ਦੀ ਤਰ੍ਹਾਂ ਵਰਨ ਲੱਗੇ। ਘਰ 'ਚ ਜੰਗ ਦਾ ਅਖਾੜਾ ਬਣ ਗਿਆ। ਮਾਰ-ਕੁਟਾਈ ਦੀਆਂ ਆਂਵਾਜ਼ਾਂ ਸੁਣ ਕੇ ਨਾਲ ਦੇ ਗੁਆਂਢੀ ਆ ਗਏ। ਬੜੀ ਮੁਸ਼ਕਲ ਨਾਲ ਜੱਗੂ ਹੇਠੋਂ ਕੱਢਿਆ। ਮਸਾਂ ਜੱਗੂ ਦੇ ਸਾਹ 'ਚ ਸਾਹ ਆਇਆ। ਤਾਰੋ ਦਾ ਪਿਉ ਗੱਸੇ ਚ ਬੋਲਿਆ, "ਉੱਟ ਤਾਰੋ, ਇਸ ਕੰਜਰ ਕੋਲ ਰਹਿਣ ਨਾਲੋਂ ਤੂੰ ਮੇਰੇ ਕੋਲ ਰਹਿ……।"
"ਠੀਕ ਹੈ ਤਾਇਆ ਅਸੀਂ ਮਰ ਨਹੀਂ ਗਏ, ਤਾਰੋ ਸਾਡੀ ਭੈਣ। ਇਸ ਕੁੱਤੇ ਦੇ ਪੁੱਤ ਨੂੰ ਤਾਂ ਵੇਖ ਲਵਾਂਗੇ, ਨਾਲੇ ਇਸਦੇ ਹਿਮਾਇਤੀਆਂ ਨੂੰ ਵੀ……।"
"ਕੰਜਰ ਦੇ ਨੱਲ 'ਚ ਨਕੇਲ ਨਾ ਪਾਈ ਤਾਂ ਅਸੀਂ ਬੰਦੇ ਦੇ ਪੁੱਤ ਨਹੀਂ।"
"ਤਾਇਆ ਫਿਕਰ ਕਿਉਂ ਕਰਦਾ ਹੈਂ? ਇਸ ਕੰਜਰ ਦਾ ਤਾਂ ਮੂੰਹ ਕਾਲਾ ਕਰਕੇ ਜਲੂਸ ਨਾ ਕੱਢਿਆ ਤਾਂ ਆਪਣੇ ਪਿਉ ਦੇ ਪੁੱਤ ਨਹੀਂ……..।"
"ਬਾਪੂ ਕੰਜਰ ਨੂੰ ਬੰਦਾ ਬਣਾਉਣਾ ਪੈਣਾ ਹੈ…….। ਤਾਰੋ ਵੀ ਗੁੱਸੇ ਵਿੱਚ ਬੋਲੀ। ਖੂਬ ਕਲੇਸ਼ ਕਰਨ ਮਗਰੋਂ ਤਾਰੋ ਆਪਣੇ ਬੱਚਿਆਂ ਸਮੇਤ ਆਪਣੇ ਪਿਉ ਨਾਲ ਚਲੀ ਗਈ।