ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਗਜ਼ਲ (ਗ਼ਜ਼ਲ )

  ਸੁਰਜੀਤ ਸਿੰਘ ਕਾਉਂਕੇ   

  Email: sskaonke@gmail.com
  Cell: +1301528 6269
  Address:
  ਮੈਰੀਲੈਂਡ United States
  ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਮੈਂ ਹਵਾਂਵਾਂ ਸੰਗ ਦੋਸਤੀ ਕਿੱਦਾਂ ਨਿਭਾਵਾਂ ਦੋਸਤੋ
  ਬੁਝਾਂਉਂਦੀਆਂ ਨੇ ਦੀਪ ਜੋ ਕਿੱਦਾਂ ਜਗਾਵਾਂ ਦੋਸਤੋ।

  ਸੂਰਜਾਂ ਦੀ ਤਪਸ਼ ਨੇ ਧਰਤੀ ਦੇ ਸੀਨੇ ਲੂਹ ਲਏ
  ਰੁੱਸੀਆਂ ਘਟਾਵਾਂ ਕਾਲੀਆਂ ਕਿੱਦਾਂ ਮਨਾਵਾਂ ਦੋਸਤੋ।

  ਸਾਗਰ 'ਚ ਕਿੰਨਾ ਸ਼ੋਰ ਹੈ ਉਠਦੇ ਨੇ ਝੱਖੜ ਤੇ ਤੂਫਾਂ
  ਲਹਿਰਾਂ ਨੂੰ ਪੈਂਦੇ ਹੌਲ ਨੇ ਕਿੱਦਾਂ ਬਚਾਵਾਂ ਦੋਸਤੋ।

  ਚੰਨ ਤਾਰਿਆਂ ਦੀ ਰੋਸ਼ਨੀ 'ਚ ਕਾਲਖ ਦੀ ਕੋਈ ਲੀਕ ਹੈ
  ਦਿਸਹੱਦਿਆਂ ਤੋਂ ਦੂਰ ਹੈ ਕਿੱਦਾਂ ਮਿਟਾਵਾਂ ਦੋਸਤੋ।

  ਕੁਦਰਤ ਦੀ ਕੁੱਖ ਵੀਰਾਨ ਹੈ ਸੂਰਜ ਨੂੰ ਲੱਗਾ ਗ੍ਰਹਿਣ ਹੈ
  ਕਿੰਨਾ ਕੁ ਦਾਨ ਦੇ ਦਿਆਂ ਕਰਕੇ ਦੁਆਵਾਂ ਦੋਸਤੋ।

  ਆਲ੍ਹਣੇ ਵਿਚ ਤੜਪਦੇ ਬੋਟਾਂ ਦਾ ਕੀ ਕਸੂਰ ਹੈ?
  ਚੋਗੇ ਲਈ ਕਿਉਂ ਕਲਪਦੇ ਭੁਗਤਣ ਸਜ਼ਾਵਾਂ ਦੋਸਤੋ।

  ਮਹਿਕਾਂ ਭਰੀ ਇਸ ਧਰਤ ਨੂੰ ਫੁੱਲ ਬੀਜ ਕੇ ਸਿਜਦਾ ਕਰੋ
  ਪਤਝੜ ਨੂੰ ਆਖੋ ਅਲਵਿਦਾ ਬਣਕੇ ਬਹਾਰਾਂ ਦੋਸਤੋ।