ਧੀ ਦੀ ਅਰਜ਼ (ਕਵਿਤਾ)

ਰਾਜਵਿੰਦਰ ਜਟਾਣਾ   

Email: jatana618@gmail.com
Address:
ਮਾਨਸਾ India
ਰਾਜਵਿੰਦਰ ਜਟਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਇੱਕ ਚਿੜੀ ਚਿੱਟੇ ਖੰਭ ਮੇਰੇ,
ਪਹਿਲਾਂ ਸੀ ਇੱਕ ਨਿੱਕਾ ਬੋਟ।

ਮਾਂ ਦੀ ਨਿੱਘੀ ਗੋਦੀ ਮਾਣੀ,
ਹੌਲੀ-ਹੌਲੀ ਸੰਭਾਲੀ ਹੋਸ਼।

ਪੋਲੇ-ਪੋਲੇ ਪੱਬ ਮੈਂ ਧਰਦੀ,
ਤੱਕ ਮਾਂ ਦੀ ਅੱਡੀ ਨਾ ਲੱਗਦੀ।

ਇੱਲਤ ਕਰਨੀ ਐਵੇਂ ਈ ਰੋਣਾ,
ਹੱਸਣਾ ਜਦ ਅੰਮੀ ਸੀ ਵਰਾਉਣਾ।

ਟੱਪੀ ਤੇਰ੍ਹਾਂ ਖੁੱਸਿਆ ਬਚਪਨ,
ਦੇਖ ਪਾਪਾ ਦੀ ਵਧਦੀ ਧੜਕਣ।

ਮੰਨਿਆ ਪਾਪਾ ਦੁਨੀਆਂ ਪਰਾਈ,
ਕਿਉਂ ਝੁਰਦਾ ਮੈਂ ਤੇਰੀ ਜਾਈ।

ਬੰਦਸ਼ਾਂ ਵਿੱਚ ਨਾ ਰੋਲੀ ਸੱਧਰਾਂ,
ਕੀ ਬੀਤੂ ਤੈਨੂੰ ਕੀ ਖਬਰਾਂ।

ਦੁੱਖ ਵੰਡਾਊਂ ਕਬਰਾਂ ਤੀਕਰ,
ਨਹੀਂ ਮੈਂ ਤੇਰੀ ਵੰਡਣੀ ਦੋਲਤ।

ਤੇਰੇ ਸਿਰ ਦਾ ਤਾਜ਼ ਬਣਾਗੀ,
ਹੱਸ ਕੇ ਜੀਣ ਦੀ ਦੇ ਮੋਹਲਤ।

ਤੱਕ ਨਾ ਮੈਨੂੰ ਸ਼ੱਕ ਦੀ ਤੱਕਣੀ,
ਕਰ ਵਿਸ਼ਵਾਸ ਮੈਂ ਹੱਦ ਨਾ ਟੱਪਣੀ।