ਕਲਾਕਾਰੀ (ਕਵਿਤਾ)

ਚਰਨਜੀਤ ਨੌਹਰਾ    

Email: nohra_charanjit@yahoo.co.in
Cell: +91 81466 46477
Address: ਪਿੰਡ ਨੌਹਰਾ , ਨਾਭਾ
ਪਟਿਆਲਾ India 147201
ਚਰਨਜੀਤ ਨੌਹਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਨੂੰ ਪਤਾ ਏ,
ਕਿ ਤੁਹਾਨੂੰ ਪਸੰਦ ਹੋ ਸਕਦਾ ਏ,
ਪਰਦੇ ੳਤੇ ‘ਮਨਕਾ ਸ਼ੇਰਵਤ’
 ਜਾਂ ਕਿਸੇ ਹੋਰ ਹੀਰੋਇਨ ਦੇ ਨੰਗੇ ਪੱਟਾਂ ਨੂੰ ਦੇਖਣਾ।
ਮੈਨੂੰ ਪਤਾ ਏ,
ਚੰਗਾ ਲੱਗਦਾ ਏ ਤੁਹਾਨੂੰ
ਪਰਦੇ ਉਤੇ ਲੰਮੇ-ਲੰਮੇ ਚੁੰਮਣ ਦ੍ਰਿਸ਼ਾਂ ਨੂੰ ਦੇਖਣਾ।
ਪਰ ਯਾਰੋ,
ਮੈਨੂੰ ਦੱਸੋ ਕਿਹੜਾ ਸਹੀ “ਰਸਤਾ”,
ਦਿਖਾ ਰਹੀਆਂ ਨੇ ਇਹਨਾਂ ਦੀਆਂ ਅਧਨੰਗੀਆਂ ਛਾਤੀਆਂ।
ਖੁੰਢਾ ਕਰ ਰਿਹਾ ਏ ਤੁਹਾਡੀ ਸੋਚ ਨੂੰ,
ਇਹ ਨੀਵੀਂ ਪੱਧਰ ਦਾ ਮਨੋਰੰਜਨ।
ਆਪਣੇ ਤਨ ਤੇ ਲਪੇਟਣਾ,
ਦੋ ਕੁ ਗਿੱਠ ਕੱਪੜੇ ਦਾ ਟੁਕੜਾ,
ਕਿਥੋਂ ਦੀ ਹੈ ਕਲਾ?
ਮੇਰੀ ਜਾਚੇ ਬਲਾਤਕਾਰਾਂ ਦਾ ਇੱਕ ਕਾਰਨ,
ਇਹ ਵੀ ਬਣਦੀ ਏ ,
ਅਧਨੰਗੀ ਬਲਾ!
ਇਹ ਕਲਾ ਨਹੀਂ ਸਗੋਂ ਬੇਸ਼ਰਮੀ ਟੱਪਣ ਦੀ ਏ ਨਿਸ਼ਾਨੀ।
ਟੀ.ਵੀ.ਚੈਨਲਾਂ ‘ਤੇ ਦਿਖ ਰਹੀਆਂ
ਇਹ “ਬੇਸ਼ਰਮ ਅੱਲੜਾਂ” ਕਰਦੀਆਂ ਨੇ ਪਰੇਸ਼ਾਨੀ।
ਦੁਰਕਾਰ ਦਿਉ ਗੰਦੀ ਤੇ ਅਸ਼ਲੀਲ ਅਦਾਕਾਰੀ ਨੂੰ.......
ਪਰ ਹਰ ਤਰ੍ਹਾਂ ਦਾ ਸਤਿਕਾਰ ਦਿਉ,
ਸਹੀ ਕਲਾਕਰੀ ਨੂੰ, ਸੱਚੀ ਕਲਾਕਾਰੀ ਨੂੰ।