ਪੰਜਾਬੀ ਸੱਭਿਆਚਾਰ ਅਕਾਦਮੀ ਦੀ ਜਨਰਲ ਬਾਡੀ ਮੀਟਿੰਗ (ਖ਼ਬਰਸਾਰ)


ਲੁਧਿਆਣਾ -- ਪੰਜਾਬੀ ਸੱਭਿਆਚਾਰ ਅਕਾਦਮੀ ਦੀ ਜਨਰਲ ਬਾਡੀ ਮੀਟਿੰਗ ਡਾ. ਐਸ ਐਨ ਸੇਵਕ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਜਨਰਲ ਸਕੱਤਰ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਮੰਚ ਸੰਚਾਲਨ ਕਰਦਿਆਂ ਹੋਇਆ ਪਿਛਲੇ ਸਾਲ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ।
ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਸ. ਜਗਦੇਵ ਸਿੰਘ ਜੱਸੋਵਾਲ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆ ਉਨ੍ਹਾਂ ਨੂੰ ਸਰਧਾਂਜਲੀ ਵਜੋਂ ਦੋ ਮਿੰਟ ਦਾ ਮੌਨ ਰੱਖਿਆ।
ਕਾਰਜਕਾਰਨੀ ਕਮੇਟੀ ਦਾ ਪੁਨਰ-ਗਠਨ ਕਰਦਿਆਂ ਹੋਇਆ ਮੁਖ ਸਲਾਹਕਾਰ ਡਾ ਐਸ ਐਸ ਜੌਹਲ, ਸਲਾਹਕਾਰ ਪ੍ਰਿੰ: ਪ੍ਰੇਮ ਸਿੰਘ ਬਜਾਜ, ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ: ਗੁਰਭਜਨ ਗਿੱਲ, ਦਲਜੀਤ ਸਿੰਘ ਜੱਸਲ; ਪ੍ਰਧਾਨ ਡਾ ਐਸ ਐਨ ਸੇਵਕ, ਸੀਨੀ. ਮੀਤ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ,  ਮੀਤ ਪ੍ਰਧਾਨ ਮਲਕੀਤ ਸਿੰਘ ਔਲਖ, ਗੁਰਸ਼ਰਨ ਸਿੰਘ ਨਰੂਲਾ; ਜਨਰਲ ਸਕੱਤਰ ਡਾ. ਕੁਲਵਿੰਦਰ ਕੌਰ ਮਿਨਹਾਸ, ਜਾਇੰਟ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਵਿੱਤ ਸਕੱਤਰ ਰਣਬੀਰ ਸਿੰਘ, ਡਰਾਮਾ ਸਕੱਤਰ ਤਰਲੋਚਨ ਪਨੇਸਰ, ਸੰਗੀਤ ਸਕੱਤਰ ਕੇ ਦੀਪ, ਆਰਟਸ ਸਕੱਤਰ ਕਰਮਜੀਤ ਸਿੰਘ ਔਜਲਾ, ਫੋਕਲੋਰ ਸਕੱਤਰ ਰਣਦੀਪ ਚਾਹਲ ਕੰਦੋਲਾ, ਮੀਡੀਆ ਸਕਤਰ ਮਨਜੀਤ ਸਿੰਘ ਮਹਿਰਮ ਨੂੰ ਲਿਆ ਗਿਆ ਹੈ। 
ਅਗਾਮੀ ਸਾਲ ਦੇ ਪ੍ਰੋਗਰਾਮ ਉਲੀਕਦਿਆਂ ਹੋਇਆਂ ਪ੍ਰਧਾਨ ਡਾ ਐਸ ਐਨ ਸੇਵਕ ਨੇ ਦੱਸਿਆ ਕਿ ਉਹ ਵੱਖ ਵੱਖ ਸੰਸਥਾਵਾਂ ਨਾਲ ਸੰਪਰਕ ਕਰਨਗੇ ਤਾਂ ਜੋ ਸੱਭਿਆਚਾਰ ਅਕਾਦਮੀ ਨਾਲ ਹੋਰ ਸੰਸਥਾਵਾਂ ਨੂੰ ਜੋੜਿਆ ਜਾ ਸਕੇ। ਇਸ ਵਰ੍ਹੇ ਦੌਰਾਨ ਹੀ ਇਕ ਕਲਾ ਪ੍ਰਦਰਸ਼ਨੀ, ਪੰਜਾਬੀ ਫ਼ਿਲਮਾਂ ਬਾਰੇ ਸੈਮੀਨਾਰ ਅਤੇ ਸਕੂਲਾਂ-ਕਾਲਜਾਂ ਵਿਚ ਪੰਜਾਬੀ ਭਾਸ਼ਾ ਨੂੰ ਸਿੱਖਿਆ ਦਾ ਆਧਿਅਮ ਬਣਾਉਣ ਬਾਰੇ ਗੋਸ਼ਟੀਆਂ ਕੀਤੀਆਂ ਜਾਣਗੀਆਂ।
ਡਾ ਗੁਲਜ਼ਾਰ ਪੰਧੇਰ, ਸੁਰਿੰਦਰ ਕੈਲੇ, ਦਲਵੀਰ ਸਿੰਘ ਲੁਧਿਆਣਵੀ, ਪ੍ਰਿੰ: ਪ੍ਰੇਮ ਸਿੰਘ ਬਜਾਜ, ਮਲਕੀਤ ਸਿੰਘ ਔਲਖ, ਮਨਜੀਤ ਸਿੰਘ ਮਹਿਰਮ, ਇੰਜ ਕਰਮਜੀਤ ਸਿੰਘ ਔਜਲਾ, ਇੰਜ ਸੁਰਜਨ ਸਿੰਘ, ਮਹਿੰਦਰ ਕੌਰ ਔਲਖ ਅਤੇ ਹੋਰ ਬਹੁਤ ਸਾਰੇ ਸਰੋਤੇ ਹਾਜ਼ਿਰ ਸਨ।