ਬਦ ਸ਼ਗਨੀਆਂ (ਲੇਖ )

ਰਵੇਲ ਸਿੰਘ ਇਟਲੀ   

Email: singhrewail@yahoo.com
Address:
Italy
ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ  ਜਦੋਂ ਉਹ ਘਰੋਂ  ਤਿਆਰ ਹੋ ਕੇ ਕਿਸੇ ਕੰਮ ਲਈ  ਜਾਣ ਲੱਗਾ ਤਾਂ ਅਚਾਣਕ ਕੁੱਤੇ ਨੇ ਕੰਨ ਫੜਕੇ  ਤੇ ਧੀ ਨੇ ਛਿੱਕ ਮਾਰ ਦਿੱਤੀ , ਘਰ ਵਾਲੀ  ਬਾਂਹੋਂ ਫੜ ਕੇ  ਰੋਕ ਕੇ ਕਹਿਣ ਲੱਗੀ ਬਦ ਸ਼ਗਨੀ ਹੋਈ ਹੈ , ਜ਼ਰਾ ਜੁੱਤੀ ਲਾਹ ਕੇ ਬੈਠ ਜਾਓ  ਤੇ ਨਾਲੇ ਮੂੰਹ ਜੂਠਾਲ ਲਓ  ਤੇ ਨਾਲੇ ਕਹਿ ਰਹੀ ਸੀ ਫਿਟੇ ਮੂੰਹ ਇਸ ਕੁੱਤੇ ਦਾ ਇਸ ਨੇ ਵੀ ਇਸੇ ਵੇਲੇ ਹੀ ਕੰਨ ਫੜਕਣੇ ਸਨ । ਭਾਂਵੇਂ ਉਸਨੂੰ ਪਤਾ ਵੀ ਸੀ ਕਿ ਧੀ ਨੂੰ ਕਾਫੀ ਦਿਨਾਂ ਤੋਂ ਠੰਡ ਲੱਗਣ ਕਰਕੇ ਜੁਕਾਮ ਲੱਗਾ ਹੋਇਆ ਸੀ ਜੋ ਠੀਕ ਨਹੀਂ ਸੀ ਹੋ ਰਿਹਾ ਪਰ ਇੱਸ ਵੇਲੇ ਛਿੱਕ ਮਾਰਣ ਨੂੰ ਉਹ  ਬਦ ਸ਼ਗਨੀ ਹੀ ਸਮਝ ਰਹੀ ਸੀ ।   ਪਾਣੀ   ਲੈ ਕੇ ਆਉਂਦੀ ਘਰ ਵਾਲੀ ਨੂੰ ਅਚਾਣਕ ਠੇਡਾ ਵੱਜਾ ਤੇ ਪਾਣੀ ਵਾਲਾ ਗਲਾਸ ਹੱਥੋਂ ਡਿਗ ਪਿਆ ਬੜੀ ਮੁਸ਼ਕਿਲ ਨਾਲ ਸੱਟ ਫੇਟ ਤੋਂ ਬਚੀ ਤੇ ਕੁੱਤੇ ਦੇ ਕੰਨ ਫੜਕਣ ਵਾਲੀ ਗੱਲ ਵਿੱਚੇ ਛੱਡ ਕੇ ਬੋਲੀ ਮੈਂ ਤਾਂ ਪਹਿਲਾਂ ਹੀ ਸੋਚ ਰਹੀ ਸਾਂ ਕਿ ਅੱਜ ਵੀਰ ਵਾਰ ਹੈ ਬਾਬੇ ਪੀਰ ਦੇ ਤੇਲ ਪਾਉਣ ਜਾਣਾ  ਵੀ ਭੁੱਲ ਗਈ ਤਾਂ ਹੀ ਇਹ ਸੱਭੋ ਕੁਝ ਹੋ ਰਿਹਾ ਹੈ । । ਏਨੇ ਨੂੰ ਬਾਹਰੋਂ ਗੁਆਂਢਣ ਨੇ ਬੂਹਾ ਆ ਖੜਕਾਇਆ ਘਰ ਵਾਲੀ ਕੁੜੀ ਨੂੰ ਕਹਿ ਲੱਗੀ ਨੀਂ ਰਹਿਣ ਦੇ ਬੂਹਾ ਨਾ ਖੋਲ੍ਹੀਂ ਜਾ ਲੈਣ ਦੇ ਤੇਰੇ ਭਾਪਾ ਜੀ ਨੂੰ ਇਹ ਕਿਹੜੀ ਘੱਟ ਬਦਸ਼ਗਨੀ ਏ । ਜਦੋਂ ਕੋਈ ਕਿਤੇ ਆਏ ਜਾਏ ਤਾਂ  ਆਏ ਗਏ ਨੂੰ ਆਂਦੀ ਹੀ   ਪੁੱਛੇ ਗੀ ਕਿੱਥੇ ਚੱਲੇ ਓ ,ਕਿੱਥੋਂ ਆਏ ਹੇ ਕਦੋਂ ਗਏ ਸੀ ,ਠੀਕ ਠਾਕ ਓ ਨਾ । ਕਈ ਵਾਰ ਕਦੀ ਜਦੋਂ ਉਸਦੀ ਖੱਬੀ ਅੱਖ ਫਰਕੀ ਜਾਂਦੀ  ਤਾਂ ਕਹਿੰਦੀ ਮੈਨੂੰ ਤਾਂ ਪਹਿਲਾਂ ਹੀ ਪਤਾ ਲਗ ਗਿਆ ਸੀ ਕਿ ਕੱਝ ਮਾੜਾ ਹੀ ਹੋਣ ਵਾਲਾ ਹੈ ਇਵੇਂ ਕਹਿ ਰਹੀ ਹੁੰਦੀ ਜਿਵੇਂ ਕਿ ਉਹ ਵੱਡੀ ਜਾਨੀ ਜਾਣ ਹੋਵੇ ਤੇ ਉਸ ਨੂੰ ਕੋਈ ਭਵਿੱਖ ਬਾਣੀ ਹੁੰਦੀ ਹੋਵੇ ।   
                  ਪਰ  ਕੁੱਤੇ ਦੇ ਕੰਨ ਫੜਕਣ ਵਿੱਚ ਕੁੱਤੇ ਦਾ ਤਾਂ ਕਸੂਰ ਨਹੀਂ ਸੀ ਉਸ ਨੇ ਤਾਂ ਮੱਖੀਆਂ ਤੋਂ ਤੰਗ ਆਕੇ ਉਨ੍ਹਾਂ ਤੋਂ  ਜਾਣ ਛੁਡਾਉਣ ਲਈ ਏਦਾਂ ਕਰਨਾ ਹੀ ਸੀ ,ਪਾਣੀ ਦਾ ਗਿਲਾਸ ਤਾਂ ਉਸ ਦਾ ਕਾਹਲੀ ਵਿੱਚ ਤੇ  ਘਰ ਦਾ ਸਾਮਾਨ ਇੱਧਰ ਓਧਰ ਖਿਲਰਿਆ ਹੋਣ ਕਰਕੇ ਪੈਰ ਵੱਜਣ ਕਰ ਕੇ ਡੁਲ੍ਹ ਗਿਆ ।  ਕੋਲੋਂ ਧੀ ਬੋਲੀ ਮੰਮੀ  ਅੱਜ ਤਾਂ ਬੁੱਧ  ਵਾਰ ਹੈ   ਬਾਬੇ ਪੀਰ ਦੀ ਜਗ੍ਹਾ ਤੇ   ਤੇਲ ਤਾਂ ਕੱਲ  ਪਾਉਣ ਜਾਣਾ ਹੈ ।
                   ਗੁਆਂਢਣ ਤਾਂ ਹਰ ਵੇਲੇ ਸਾਡਾ ਦਾ ਭਲਾ ਹੀ ਸੋਚ ਕੇ ਕਿਹੰਦੀ ਹੈ ਕਿ ਅੱਜ ਕੱਲ ਸਮੇਂ ਚੰਗੇ ਨਹੀਂ ਜ਼ਰਾ ਖਿਆਲ ਨਾਲ ਆਇਆ  ਜਾਇਆ ਕਰੋ ਪਰ  ਪਤਾ ਨਹੀਂ  ਇਹ   ਗੱਲਾਂ ਉਸ ਨੂੰ ਬੇਸ਼ਗਨੀਆਂ ਤੇ ਵਿਹਮ  ਕਿਉਂ ਲਗਦੀਆਂ ਸਨ ।  ਭਾਂਵੇ ਇਹ ਸਾਰੇ ਬਦਸ਼ਗਨਾ ਦਾ ਉਪਾਅ ਕਰਨ ਦੇ ਬਾਵਜੂਦ ਵੀ  ਘਰ ਵਾਪਸੀ ਤੇ ਕੋਈ ਕੰਮ  ਸਿਰੇ ਨਾ ਚੜ੍ਹਨ ਕਰਕੇ ਮੈਂ  ਖਾਲੀ ਹੱਥ ਹੀ ਘਰ ਮੁੜਿਆ  । ਪਰ ਘਰ ਵਾਲੀ ਨੂੰ ਅਜੇ ਵੀ ਵਹਿਮ ਸੀ ਕਿ ਕੋਈ ਐਸੀ ਬਦਸ਼ਗਨੀ ਜ਼ਰੂਰ  ਹੋਈ ਹੈ ਜੋ ਬਿਨਾਂ ਉਪਾਅ ਕੀਤੇ ਬਿਨਾਂ  ਰਹਿ ਗਈ ਜਿਸ ਕਰਕੇ ਮੇਰਾ  ਉਸ ਦਿਨ ਕੋਈ ਕੰਮ ਵੀ ਸਿਰੇ ਨਹੀਂ ਸੀ  ਚੜ੍ਹ ਸਕਿਆ  । ਇਹ ਹਾਲ  ਅਨਪੜ੍ਹਾਂ ਨਾਲੋਂ ਅੱਜ ਕੱਲ ਪੜ੍ਹਿਆਂ ਲਿਖਆਂ ਵਿੱਚ ਵੀ ਬਹੁਤ ਜ਼ਿਆਦਾ ਹੈ । ਮੈਨੂੰ ਯਾਦ ਹੈ ਜਦ ਮੇਰਾ ਵੱਡਾ ਬੇਟੇ ਦਾ ਇੱਥੇ ਇਟਲੀ ਆਉਣ ਦਾ ਵੀਜ਼ਾ ਲੱਗਾ ਤਾਂ ਘਰੋਂ ਤੁਨ ਵੇਲੇ ਹੀ ਇੱਕ ਖਾਲੀ ਟੋਕਰੀ ਵਾਲੀ ਤੀਵੀਂ ਮਿਲੀ ਮੇਰੀ ਘਰ ਵਾਲੀ ਕਹਿਣ ਬੋਲਣੋਂ ਨਾ ਰਹਿ ਸਕੀ ਹਾਏ 2 ਂ ਕੁਲਿਹਣੀ ਖਾਲੀ ਟੋਕਰੀ ਵਾਲੀ  ਮਿਲੀ  ਥੋੜ੍ਹ ਚਿਰ ਰੁਕ ਜਾA , ਪਰ ਮੈਂ   ਫਲਾਈਟ ਲੇਟ ਹੋਣ ਦਾ ਕਾਰਣ ਦੱਸ ਕੇ ਹੋਰ ਸਮਾਂ ਫਜ਼ੂਲ  ਨਾ ਗੁਆਉਣ ਬਾਰੇ ਮਸਾਂ 2 ਘਰ ਵਾਲੀ ਨੂੰ ਮਨਾਇਆ ਤੇ ਬਿਨਾਂ ਕਿਸੇ ਵਿਘਣ ਸੱਭ ਕੁੱਝ ਠੀਕ ਠਾਕ ਵੀ ਹੋ ਗਿਆ ।
              ਇੱਕ ਦਿਨ ਕਿਰਾਏ ਦੀ ਟੈਕਸੀ ਤੇ ਰਾਤਨੂੰ ਕਿਤੋੰ ਵਾਪਸੀ ਤੇ ਅਚਾਣਕ ਬਿੱਲੀ ਰਸਤੇ ਵਿੱਚੋਂ ਲੰਗ ਗਈ ਡਰਾਈਵਰ ਨੇ ਉਥੇ ਹੀ ਗੱਡੀ ਰੋਕ ਕੇ ਸੜਕ ਕੇ ਅਪਨੀ ਜੁਤੀ ਲਾਹ ਕੇ ਸੜਕ ਤੇ ਪੰਜ ਸੱਤ ਵਾਰੀ ਮਾਰੀਆਂ ਤੇ ਅੱਗੇ ਚੱਲ ਪਿਆ ਮੇਰੇ ਪੁੱਛਣ ਤੇ ਕਹਿਣ ਲੱਗਾ ਕਿਤੇ ਜਾਂਦਿਆਂ ਬਿੱਲੀ ਰਸਤਾ ਕeੱਟ ਜਾਏ ਤਾਂ ਬਦ ਸ਼ਗਣੀ ਹੁੰਦੀ ਹੈ ਕਿਸੇ ਐਕਸੀਡੈਂਟ ਹੋਣ ਦਾ ਇੱਸ ਤਰ੍ਹਾਂ ਕਰਨ ਨਾਲ ਟਲ਼ ਜਾਂਦਾ ਹੈ ਮੂਂ ਇਹਸੁਣ ਕੇ ਬੜੀ ਹੈਰਾਣਗੀ ਹੋਈ ਮੈਂ ੱਿਥੇ ਵਿਦੇਸ਼ ਵਿੱਚ ਰਹਿ ਕੇ  ਵੇਖਿਆਂ ਹੈ ਕਿ ਇੱਹ ਲੋਕ ਬਿੱਲੀਆਂ ਕਿੰਨਾ ਪਿਆਰ ਕਰਦੇ ਹਨ ।ਹਰ ਬੰਦੇ ਕੋਲ ਗੱਡੀ ਹੈ ਕਈ ਵਾਰ ਇਨ੍ਹਾਂ ਦੀਆਂ ਪਾਲਤੂ ਬਿੱਲੀਆਂ ਘਰਾਂ ਤੋਂ ਜਾਣ ਲੱਗਿਆਂ ਅੱਗੇ ਪਿੱਛੇ ਫਿਰਦੀਆਂ ਹਨ ,ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਾਡੇ ਦੇਸ਼ ਵਿੱਚ ਇਹ ਬਦ ਸ਼ਗਣੀਆਂ ਦੇ ਕਾਕ ਰੋਚ ਸਾਡੀ ਤੰਗ ਸੋਚ ਦੇ ਹਰ ਖੂੰਜੇ ਵਿੱਥਾਂ ਵਿੱਚਚ ਦੌੜਦੇ ਹੀ  ਫਿਰਦੇ ਹਨ ।
      
                                 ਹਾਏ ਇਹ ਵਹਿਮ ਅਤੇ ਹਾਏ  ਬਦਸ਼ਗਣੀਆਂ ,
                                 ਜਾਨ ਨਹੀਂ ਤੇ ਛਡਦੀਆਂ ਗਲੋਂ ਨਹੀਂ ਲਹਿੰਦੀਆਂ  ।
                                 ਆਖਦੇ ਨੇ ਲੋਕ  ਅੱਜ ਯੁੱਗ ਵਿਗਿਆਨ ਦਾ ਹੈ ,
                                 ਗੱਲਾਂ  ਵਿਗਿਆਨ ਦੀਆਂ ਹੁੰਦੀਆਂ ਹੀ ਰਹਿੰਦੀਆਂ ।
                                 ਜੱਜਾਂ ਅਤੇ ਹਾਕਮਾਂ ਨੇ ਪਾਏ ਬੜੇ ਬੜੇ ਨਗ਼ ਵੇਖੇ ,
                                 ਸੋਚਦੇ  ਨੇ ਪੱਥਰਾਂ ਤੋਂ   ਹੁੰਦੀਆਂ ਬੁਲੰਦੀਆਂ । 
                                 ਲੀਡਰਾਂ ਨੇ ਰੱਖੇ ਵੇਖੇ ਬਾਬੇ ਅਤੇ   ਜੋਤਸ਼ੀ ,
                                 ਕੁਰਸੀਆਂ ਲਈ ਅਕਲਾਂ ਨੇ ਕਿੱਲੀ ਉਤੇ ਟੰਗੀਆਂ ।
                                 ਜੋਤਸ਼ੀ ਦੇ ਹੱਥਾਂ ਵਿੱਚ ਕਈਆਂ ਦਾ ਭਵਿੱਖ ਹੈ ,
                                 ਪੁੱਛਾਂ ਬਹੁਤ ਬਾਬਿਆਂ ਦੇ ਡੇਰਿਆਂ ਚ ਪੈਂਦੀਆਂ ।
                                 ਮੜ੍ਹੀਆਂ ਸਮਾਧਾਂ ਕੋਲੋਂ ਛੁਟਿਆ  ਨਾ ਖਹਿੜਾ ਅਜੇ ,
                                 ਜੀਂਦਿਆਂ ਨੂੰ ਛੱਡ ਲੋੜਾਂ ਮੋਇਆਂ ਨਾਲ ਰਹਿੰਦੀਆਂ ।
                                 ਯੁੱਗ ਹੈ ਪੜ੍ਹਾਈ ਦਾ ਆਖਦੇ ਨੇ     ਸਾਰੇ ਭਾਂਵੇਂ ,
                                 ਅੰਧ ਵਿਸ਼ਵਾਸ਼ੀ ਦੀਆਂ ਕੰਧਾਂ ਨਹੀਓਂ ਢਹਿੰਦੀਆਂ ।
                                 ਚੰਨ ਉਤੇ ਪਹੁੰਚ ਕੇ ਵੀ ਆਦਮੀ ਦੀ ਸੋਚ ਹੇਠਾਂ , 
                                 ਵਹਿਮ ਤੇ ਪਖੰਡ  ਦੀਆਂ  ਨਦੀਆਂ ਨੇ ਵਹਿੰਦੀਆਂ ।                                                                              
                                 ਹਾਏ ਇਹ ਵਹਿਮ  ਬਦਸ਼ਗਨੀਆਂ ਦੇ ਕਾਕ ਰੋਚ ,
                                 ਡਾਰਾਂ ਦੀਆਂ ਡਾਰਾਂ ਅਜੇ ਮਗਰੋਂ ਨਾ ਲਹਿੰਦੀਆਂ ।  
                                  
                       
                    ਮੌਕੇ ਮੁਤਾਬਕ ਉਲਟ ਗੱਲ ਕਰਨ ਕਰਕੇ ਕਈੇ ਲੋਕ ਆਮ ਤੌਰ ਤੇ ਬਦਸ਼ਗਣੇ ਤੇ ਹੋਰ ਕਈ  ਨਾਵਾਂ ਨਾਲ ਬਦਨਾਮ ਹੋ ਜਾਂਦੇ ਹਨ ਤੇ ਇਹੋ ਜਿਹੇ ਲੋਕਾਂ ਨੂੰ ਕਿਸੇ ਦੇ ਘਰ ਵੜਦਿਆਂ ਹੀ ਕੋਈ ਪੁੱਠੀ ਗੱਲ ਕਰਨ ਦੀ ਆਦਤ ਹੀ ਹੁੰਦੀ ਹੈ । ਇਨ੍ਹਾਂ ਤੋਂ ਲੋਕ ਪਾਸਾ ਵੱਟ ਕੇ ਲੰਘ ਜਾਣਾ ਹੀ ਚੰਗਾ ਸਮਝਦੇ ਹਨ ਇਹੇ ਜਿਹੇ ਲੋਕਾਂ ਬਾਰੇ ਕਈ ਕਾਮੇਡੀਅਨਾਂ ਵੱਲੋਂ ਤਿਆਰ ਕੀਤੀਆ ਬੜੀਆਂ ਹਾਸੇ ਵਾਲੀਆਂ ਵੀ ਡੀ ਓਜ਼ ਆਦਿ ਵੀ  ਆਮ ਵੇਖਣ ਸੁਨਣ ਨੂੰ ਮਿਲਦੀਆਂ  ਹਨ ।
                      ਮਨੁੱਖ ਦੀ ਨਾਂਹ ਪੱਖੀ  ਕਮਜ਼ੋਰ ਮਾਨਸਿਕ   ਸੋਚ ਹਮੇਸ਼ ਨਿਰਾਸ਼ਾ ਤੇ ਵਹਿਮ ਸ਼ੰਕੇ ਅਤੇ ਬਦਸ਼ਗਨੀਆਂ  ਹੀ ਪੈਦਾ ਕਰਦੀ ਹੈ  ਤੇ ਬਦਸ਼ਗਨੀਆਂ ਤੇ ਵਹਿਮ ਦੇ ਇਹ ਬਦਸੂਰਤ ਕਾਕ ਰੋਚ ਸਾਡਾ ਪਿੱਛਾ ਛੱਡਣ ਦਾ ਨਾਂ ਨਹੀਂ ਲੈ ਰਹੇ ।
                   ਆਓ ਸਮਾਜ ਵਿੱਚ ਇਨ੍ਹਾਂ ਵਹਿਮ ਬਦਸ਼ਗਣੀਆਂ ਦੇ ਇਨ੍ਹਾਂ ਕਾਕ ਰੋਚਾਂ ਨੂੰ  ਮਿਲਕੇ ਵਿਗਿਆਨ ਦੇ ਇੱਸ ਯੁੱਗ ਵਿੱਚ ਨਵੀਂ ਸੋਚ ਅਪਨਾ ਕੇ ਇਨ੍ਹਾਂ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਉਣ  ਦੇ ਹੀਲੇ ਵਸੀਲੇ ਕਰਦੇ ਰਹੀਏ ।