ਪੰਜਾਬੀ ਲੋਕ ਲਿਖਾਰੀ ਮੰਚ ਵਲੋਂ ਵਿਚਾਰ ਚਰਚਾ (ਖ਼ਬਰਸਾਰ)


ਪਿਛਲੇ ਦਿਨੀਂ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵਲੋਂ ਵਿਚਾਰ ਚਰਚਾ ਤੇ ਸਨਮਾਨ ਸਮਾਰੋਹ ਕਰਵਾ ਿਆ ਗਿਆ ਜਿਸਦਾ ਮੁੱਖ ਵਿਸ਼ਾ ਮੈਡੀਕਲ ਨੂੰ ਪੰਜਾਬੀ ਸਾਹਿਤ ਵਿਚ ਅਨੁਵਾਦ ਕਰਨ ਵਾਲੇ ਸੀਨੀਅਰ ਡਾਕਟਰਾਂ ਨੂੰ ਸਨਮਾਨਤ ਕੀਤਾ ਗਿਆ ਜਿੰਨ੍ਹਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਅਨੇਕਾਂ ਬਿਮਾਰੀਆਂ ਸਬੰਧੀ ਪੰਜਾਬੀ ਵਿਚ ਲਿਖਣ ਵਾਲੇ ਬੇਦੀ ਕੇਅਰ ਸੈਂਟਰ ਲੁਧਿਆਣਾ ਤੋਂ ਡਾਕਟਰ ਕੁਲਦੀਪ ਸਿੰਘ ਬੇਦੀ, ਬੱਚਿਆਂ ਦੇ ਮਾਹਿਰ ਡਾ. ਹਰਸ਼ਿੰਦਰ ਕੌਰ ਪਟਿਆਲਾ, ਡਾ. ਸੁਰਜੀਤ ਸਿੰਘ ਢਿਲੋਂ, ਪ੍ਰਿੰਸੀਪਲ ਨਿਸ਼ਾਨ ਸਿੰਘ ਢਿਲੋਂ, ਡਾ. ਕੁਲਦੀਪ ਸਿੰਘ ਧੀਰ, ਡਾ. ਵਿਦਵਾਨ ਸਿੰਘ ਸੋਨੀ, ਡਾ. ਸਿਆਮ ਸੁੰਦਰ ਦੀਪਤੀ ਅਤੇ ਡਾ. ਜੇ. ਪੀ. ਸਿੰਘ ਨੂੰ ਸਨਮਾਨ ਸਮਾਰੋਹ ਵਿਚ ਪਹੁੰਚੇ ਮੁੱਖ ਮਹਿਮਾਨ ਦੇ ਤੌਰ ਤੇ ਤਿੰਨ ਵਾ ੀਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਸਾਬਕਾ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਐਸ. ਪੀ. ਸਿੰਘ ਸਾਬਕਾ ਉਪ ਕੁਲਪਤੀ ਅੰਮ੍ਰਿਤਸਰ ਅਤੇ ਡਾ. ਸਰਦਾਰਾ ਸਿੰਘ ਜੌਹਲ ਚਾਂਸਲਰ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਲੋਂ ਸਾਰੇ ਡਾਕਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਹਰਮਿੰਦਰ ਸਿੰਘ ਭੱਟ