ਕਵਿਤਾਵਾਂ

 •    ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਲੋਕ ਤੱਥ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਜੀਵਨ ਦੀ ਅਟੱਲ ਸਚਾਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਭਗਤ ਸਿੰਘ ਜਿਹਾ ਸੂਰਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਹਕੀਕੀ ਗੱਲਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਕੁਦਰਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਜ਼ਿੰਦਗੀ ਚਲਦੀ ਸਾਹ ਦੇ ਨਾਲ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਬੋਲੀਅਾਂ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਵੋਟ ਲੋਕਾਂ ਦਾ ਹਥਿਅਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਸਤਿਗੁਰ ਨਾਨਕ ਪ੍ਰਗਟਿਅਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਵੋਟਾਂ ਵਾਲੀ ਖੇਡ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
 •    ਪੁਰਾਤਨ ਪੰਜਾਬ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਸ਼ੌਕ ਹੈ ਪੋਨੀ ਦਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਪਾਖੰਡਵਾਦ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਤੇਰੀ ਜਿੰਦ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਜੇ ਸਾਂਭਿਆ ਨਾ ਗਿਆ ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 • ਸਭ ਰੰਗ

 •    ਕਲੀਆਂ ਤੇ ਗੀਤਾਂ ਦਾ ਰਚੇਤਾ 'ਦੇਵ ਥਰੀਕੇ ਵਾਲਾ' / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਤਮ ਵਿਸ਼ਵਾਸ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਕੰਜੂਸ ਧੰਨ ਧੰਨ ਕਹਿਣ ਦੇ ਕਾਬਿਲ ਹਨ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ ਕੀਮਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਤੇਰੇ ਭਰੋਸੇ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਰਾਜੂ ਦੱਦਾਹੂਰ ਨੂੰ ਯਾਦ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਨਸਾਨ ਇਨਸਾਨੀਅਤ ਨੂੰ ਭੁਲਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਤਮ ਬਲ ਨਾਲ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸਮੇਂ ਦੇ ਵੇਗ 'ਚ ਰੁੜ ਗਿਆ ਸਤਿਕਾਰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦੋਂ ਜੱਦੀ ਪਿੰਡ ਦੀ ਯੂਥ ਕਲੱਬ ਨੇ ਮਾਨ ਬਖ਼ਸ਼ਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਕ ਚੰਗੀ ਆਦਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸਮਾਂ ਸਮਾਂ ਸਮਰੱਥ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਮੇਰੀ ਮੌਤ ਤੇ ਨਾ ਰੋਇਓ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਘਰ ਨੂੰ ਅਬਾਦ ਰੱਖਣ ਲਈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਪੁਰਾਤਨ ਖੇਡਾਂ ਤੋਂ ਅਨਜਾਣ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਜਿੰਦਗੀ ਜਿਉਣ ਲਈ ਹੱਥੀ ਕਿਰਤ ਕਰਨਾ ਜਰੂਰੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦ੍ਰਿੜ ਇਰਾਦੇ ਤੇ ਵਿਸਵਾਸ਼ ਵਿੱਚ ਹੀ ਛੁਪੀ ਹੈ ਰਹਿਮਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਬਾਬਾ ਸ਼ੇਖ ਫ਼ਰੀਦ ਜੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਚੇਤਿਆਂ ਵਿੱਚ ਵਸੀਆਂ ਪੁਰਾਤਨ ਖੇਡਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦੇਖਣਾ ਹੈ ਚੰਨ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਛੰਦ ਬਗੀਚਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਗ਼ਦਰ ਲਹਿਰ ਦੇ ਸ਼ਹੀਦ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਰੰਗ ਬਰੰਗੇ ਫੁੱਲ (ਬਾਲ ਗੀਤ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਚੋਣ ਨਿਸ਼ਾਨ ਗੁੱਲੀ ਡੰਡਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਸਾਉਣ ਮਹੀਨੇ ਦਾ ਤੋਹਫ਼ਾ - ਬਿਸਕੁਟ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 • ਕਲੀਆਂ ਤੇ ਗੀਤਾਂ ਦਾ ਰਚੇਤਾ 'ਦੇਵ ਥਰੀਕੇ ਵਾਲਾ' (ਲੇਖ )

  ਜਸਵੀਰ ਸ਼ਰਮਾ ਦੱਦਾਹੂਰ   

  Email: jasveer.sharma123@gmail.com
  Cell: +91 94176 22046
  Address:
  ਸ੍ਰੀ ਮੁਕਤਸਰ ਸਾਹਿਬ India
  ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਜੋ ਵੀ ਇਨਸਾਨ ਦੁਨੀਆਂ ਤੇ ਆਇਆ ਹੈ, ਉਸ ਨੂੰ ਸਦਾ ਹੀ ਤਾਂਘ ਹੁੰਦੀ ਹੈ ਕਿ ਮੈਂ ਦੁਨੀਆਂ ਦੇ ਉੱਤੇ ਕੋਈ ਆਪਣੀ ਐਸੀ ਪਹਿਚਾਣ ਛੱਡ ਕੇ ਜਾਵਾਂ, ਕਿ ਮੇਰੇ ਜਾਣ ਤੋਂ ਬਾਅਦ ਮੈਨੂੰ ਬੜੇ ਆਦਰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਰਹੇ। ਬਹੁਤ ਥੋੜੇ ਇਨਸਾਨ ਐਸੇ ਹੁੰਦੇ ਹਨ, ਜੋ ਕਿ ਦੁਨੀਆਂ ਦੇ ਵਿੱਚ ਰਹਿੰਦੇ ਆਪਣੇ ਪਰਿਵਾਰਕ ਕੰਮਾਂ ਦੇ ਨਾਲ ਨਾਲ ਐਸੇ ਪੂਰਨੇ ਪਾ ਕੇ ਜਾਂਦੇ ਹਨ, ਕਿ ਉਨ੍ਹਾਂ ਦੀ ਯਾਦ ਸਦੀਵੀਂ ਬਣ ਜਾਂਦੀ ਹੈ। ਕਈ ਐਸੇ ਵੀ ਇਨਸਾਨ ਇਸ ਦੁਨੀਆਂ ਵਿੱਚ ਆਉਂਦੇ ਹਨ ਜੋ ਕਿ ਗੁੰਮਨਾਮ ਹੀ ਆ ਕੇ ਚਲੇ ਜਾਂਦੇ ਹਨ, ਉਨ੍ਹਾਂ ਦੀ ਜਿਉਦੇ ਜੀਅ ਵੀ ਕੋਈ ਪੁੱਛ ਨਹੀ ਹੁੰਦੀ ਤੇ ਜਾਣ ਤੋਂ ਬਾਅਦ ਤਾਂ ਉਨ੍ਹਾਂ ਨੂੰ ਯਾਦ ਹੀ ਕਿਸਨੇ ਕਰਨਾ ਹੈ।  
  ਸਦੀਵੀਂ ਯਾਦ ਬਣ ਚੁੱਕੇ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲੇ) ਇਕੱਲੇ ਪੰਜਾਬ 'ਚ ਹੀ ਨਹੀ ਬਲਕਿ ਜਿੱਥੇ ਕਿਤੇ ਵਿਦੇਸ਼ਾਂ ਵਿੱਚ ਵੀ ਪੰਜਾਬੀ ਵਸਦੇ ਹਨ, ਉਨ੍ਹਾਂ ਦੇ ਦਿਲਾਂ ਦੇ ਵਿੱਚ ਸਤਿਕਾਰ ਨਾਲ ਜਾਣੇ ਜਾਂਦੇ ਹਨ ਤੇ ਜਾਂਦੇ ਰਹਿਣਗੇ। ਲੁਧਿਆਣੇ ਸ਼ਹਿਰ ਦੀ ਬਗਲ ਵਿੱਚ ਵਸੇ ਥਰੀਕੇ ਪਿੰਡ ਵਿੱਚ ਰਹਿਣ ਵਾਲੇ ਮਾਨਯੋਗ ਦੇਵ ਜੀ ਬੇਸ਼ੱਕ ਪਿੱਛੋਂ ਮਸ਼ਹੂਰ ਪਿੰਡ ਕੁਪ ਰੋਹੀੜਾਂ ਜਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਨ, ਜਿਸ ਦਾ ਕਿ ਸਬੰਧ ''ਵੱਡਾ ਘੱਲੂਘਾਰਾ 1762'' ਨਾਲ ਹੈ, ਪਰ ਅੱਜਕੱਲ੍ਹ ਉਨ੍ਹਾਂ ਦੀ ਰਿਹਾਇਸ਼ ਥਰੀਕੇ ਪਿੰਡ ਵਿੱਚ ਹੈ। ਮਾਤਾ ਅਮਰ ਕੌਰ ਦੀ ਕੁੱਖੋਂ ਪਿਤਾ ਸ. ਰਾਮ ਸਿੰਘ ਦੇ ਘਰ ਪੈਦਾ ਹੋਏ ਦੇਵ ਜੀ ਦਸਵੀਂ ਕਰਕੇ ਜੇ.ਬੀ.ਟੀ ਕਰਨ ਤੋਂ ਬਾਅਦ ਮਾਸਟਰ ਬਣੇ। ਪ੍ਰਸਿੱਧ ਨਾਵਲਕਾਰ ਹਰੀ ਸਿੰਘ ਦਿਲਵਰ ਕੋਲੋਂ ਪੜਦਿਆਂ ਹੀ ਉਨ੍ਹਾਂ ਨੇ ਆਪਣੇ ਨਾਮ ਨਾਲ 'ਦਿਲਗੀਰ' ਜੋੜ ਲਿਆ ਸੀ। ਬੇਸ਼ੱਕ ਉਹ ਆਪਣੀ ਲੇਖਣੀ ਦੇ ਉਸਤਾਦ ਗੁਰਦੇਵ ਸਿੰਘ ਮਾਨ ਨੂੰ ਮੰਨਦੇ ਹਨ, ਪਰ ਸ਼ੁਰੂ ਸ਼ੁਰੁ ਵਿੱਚ ਉਨ੍ਹਾਂ ਬਾਲ ਗੀਤ ਤੇ ਬਾਲ ਕਹਾਣੀਆਂ ਲਿਖ-ਲਿਖ ਕੇ ਸਮੇਂ ਸਮੇਂ ਤੇ ਹਰੀ ਸਿੰਘ ਦਿਲਵਰ ਜੀ ਨਾਲ ਵੀ ਆਪਣੀਆਂ ਲਿਖਤਾਂ ਸਾਂਝੀਆਂ ਕਰਦੇ ਰਹੇ ਹਨ। 
  ''ਘੁੰਢ ਕੱਢਕੇ ਖੈਰ ਨਾ ਪਾਈਏ, ਸਾਧੂ ਹੁੰਦੇ ਰੱਬ ਵਰਗੇ''- ਹਸਨਪੁਰੀ ਸਾਹਿਬ ਦੀ ਰਚਨਾ ਪੜ੍ਹਕੇ ਤੇ ਸੁਣਕੇ ਦੇਵ ਜੀ ਦਾ ਝੁਕਾਅ ਗੀਤਕਾਰੀ ਵੱਲ ਹੋ ਗਿਆ ਤੇ ਫਿਰ ਚੱਲ ਸੋ ਚੱਲ – ਦੇਵ ਜੀ ਨੇ ਮੁੜ ਕੇ ਨਹੀ ਦੇਖਿਆ। ਬੇਸ਼ੱਕ ਉਨ੍ਹਾਂ ਦੇ ਗੀਤਾਂ ਨੂੰ ਗਾਉਣ ਵਾਲਿਆਂ ਦੀ ਲਿਸਟ ਬਹੁਤ ਲੰਬੀ ਹੈ, ਪਰ ਉਨ੍ਹਾਂ ਦੀ ਪਹਿਚਾਣ, ਉਨ੍ਹਾਂ ਦੀਆਂ ਲਿਖਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪੁੰਹਚਾ ਕੇ ਮਰਹੂਮ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਸੁਰਿੰਦਰ ਕੌਰ, ਕਰਮਜੀਤ ਧੂਰੀ ਦੇ ਗਾਏ ਤੇ ਉਨ੍ਹਾਂ ਦੇ ਲਿਖੇ ਗੀਤਾਂ ਨੇ ਬਣਾਈ। ਦੇਵ ਜੀ ਨੇ ਮਾਣਿਕ ਜੀ ਨੂੰ ਆਪਣੇ ਪਾਸ ਥਰੀਕੇ ਪਿੰਡ ਵਿੱਚ ਹੀ ਵਸਾ ਲਿਆ ਤੇ ਦੋਨੋ ਦੋਸਤ ਹੀ ਇਕ ਦੂਸਰੇ ਬਿਨਾਂ ਨਹੀ ਸੀ ਰਹਿ ਸਕਦੇ। ਜੇਕਰ ਕਦੇ ਦੇਵ ਜੀ ਥੋੜਾ ਲੇਟ ਹੋ ਜਾਂਦੇ ਤਾਂ ਮਾਣਿਕ ਸਾਹਿਬ ਉਨ੍ਹਾਂ ਕੋਲ ਘਰ ਪਹੁੰਚ ਜਾਂਦੇ ਤੇ ਜੇਕਰ ਮਾਣਿਕ ਨਾ ਆਉਂਦਾ ਤਾਂ ਦੇਵ ਜੀ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਚਲੇ ਜਾਇਆ ਕਰਦੇ। 
  ਗੀਤਕਾਰ ਦੇਵ ਥਰੀਕੇ ਵਾਲੇ ਇਕੱਲੇ ਗੀਤਕਾਰ ਹੀ ਨਹੀ, ਬਲਕਿ ਇਕ ਬਹੁਤ ਵਧੀਆ ਵਾਰਤਾਕਾਰ ਵੀ ਹਨ। ਹਜ਼ਾਰਾਂ ਗੀਤਾਂ ਦੇ ਰਚੇਤਾ ਦੇਵ ਜੀ ਦੇ ਵਿੱਚ ਕਦੇ ਵੀ ਮੈਂ ਨਹੀ ਆਈ। ਬਿਲਕੁਲ ਸਿੱਧੇ ਸਾਦੇ ਤੇ ਮਿਲਣਸਾਰ ਸੁਭਾਅ ਦੇ ਦੇਵ ਜੀ ਬਹੁਤ ਹੀ ਮਿੱਠ ਬੋਲੜੇ ਤੇ ਇਕ ਪਾਰਖੂ ਇਨਸਾਨ ਵੀ ਹਨ। ਐਨੇ ਜਿਆਦਾ ਗਿਣਤੀ ਦੇ ਗੀਤ ਅਤੇ ਕਲੀਆਂ ਲਿਖਣ ਦੇ ਨਾਲ ਨਾਲ ਉਨ੍ਹਾਂ ਦੀਆਂ ਕਾਫੀ ਸਾਰੀਆਂ ਕਿਤਾਬਾਂ ਵੀ ਮਾਰਕੀਟ ਵਿੱਚ ਆਈਆਂ ਤੇ ਉਨ੍ਹਾਂ ਦੇ ਐਡੀਸ਼ਨ ਵੀ ਕਾਫੀ ਵਾਰ ਛਪ ਚੁੱਕੇ ਹਨ। 
  ਪਰ ਕਦੇ ਕਦੇ ਕੁਦਰਤੀ ਕੋਈ ਐਸਾ ਭਾਣਾ ਵਰਤ ਜਾਂਦਾ ਹੈ, ਜੋ ਕਿ ਹਸਦੇ ਵਸਦੇ ਘਰਾਂ ਦੇ ਵਿੱਚ ਸੋਗ ਦੀ ਲਹਿਰ ਫੈਲਾ ਕੇ ਚਲਾ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀ ਕਿ ਦੁਖ ਸੁਖ ਭੈਣ ਭਾਈ ਹਨ ਤੇ ਇਹ ਹਰ ਇਨਸਾਨ ਤੇ ਆਉਂਦੇ ਜਾਂਦੇ ਰਹਿੰਦੇ ਹਨ, ਪਰ ਜਦੋਂ ਕੋਈ ਐਸੀ ਹੋਣੀ ਵਰਤਦੀ ਹੈ, ਜਿਸ ਨੂੰ ਕਿ ਸਾਰੀ ਦੁਨੀਆਂ ਨੇ ਹੀ ਅਣਹੋਣੀ ਦਾ ਨਾਮ ਦਿੱਤਾ ਹੈ ਭਾਵ ਵਕਤ ਤੋਂ ਪਹਿਲਾਂ ਤਾਂ ਉਸਨੂੰ ਝੱਲਣਾ ਕਾਫੀ ਔਖਾ ਹੁੰਦਾ ਹੈ। ਐਸਾ ਹੀ ਭਾਣਾ ਦੇਵ ਜੀ ਨਾਲ ਵਾਪਰ ਚੁੱਕਾ ਹੈ, ਉਨ੍ਹਾਂ ਦਾ ਬੇਟਾ ਸਿਰਫ 43 ਸਾਲ ਦੀ ਉਮਰ ਵਿੱਚ ਹਾਰਟ ਫੇਲ੍ਹ ਹੋ ਜਾਣ ਕਰਕੇ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਗਿਆ ਤੇ ਦੇਵ ਜੀ ਤੇ ਉਨ੍ਹਾਂ ਦੇ ਪਰਿਵਾਰ ਤੇ ਦੁਖਾਂ ਦਾ ਪਹਾੜ ਟੁੱਟ ਗਿਆ। ਦਾਸ ਵੀ ਉਨ੍ਹਾਂ ਦੇ ਇਸ ਦੁਖ ਵਿੱਚ ਸ਼ਰੀਕ ਹੋਇਆ, ''ਐਸ ਬੁਢਾਪੇ ਦੀ ਉਮਰ ਵਿੱਚ ਜਦੋਂ ਮਾਪਿਆਂ ਦੇ ਜਿਉਂਦੇ ਪੁੱਤਰ ਤੁਰ ਜਾਣ ਤਾਂ ਕਾਹਦੀ ਜਿੰਦਗੀ ਹੈ'' ਇਹ ਸ਼ਬਦ ਦੇਵ ਜੀ ਨੇ ਬੜੇ ਭਾਵੁਕ ਹੁੰਦੇ ਹੋਏ ਕਹੇ, ਜੋ ਕਿ ਦਿਲ ਤੇ ਪੱਥਰ ਰੱਖ ਕੇ ਐਸਾ ਦੁੱਖ ਸਹਾਰ ਰਹੇ ਹਨ। ਦੇਵ ਜੀ ਬਹੁਤ ਉਦਾਸ ਹਨ ਜਦੋਂ ਕਿ ਮੈਂ ਉਨ੍ਹਾਂ ਨੂੰ ਦਸੰਬਰ ਵਿੱਚ ਜਾ ਕੇ ਮਿਲਿਆ ਤਾਂ ਉਨ੍ਹਾਂ ਦਾ ਦੁੱਖ ਸਹਾਰਿਆ ਨਹੀ ਸੀ ਜਾਂਦਾ। ਪਰ, ਪ੍ਰਮਾਤਮਾ ਅੱਗੇ ਕੋਈ ਜ਼ੋਰ ਵੀ ਤਾਂ ਨਹੀ ਚੱਲਦਾ, ਆਖਿਰ ਵਿੱਚ ਤਾਂ ਉਸ ਦਾ ਭਾਣਾ ਸਤ ਕਰਕੇ ਮੰਨਣਾ ਹੀ ਪੈਂਦਾ ਹੈ। ਪਰ, ਮੰਨਣਾ ਸ਼ਬਦ ਕਹਿਣਾ ਬੜਾ ਸੌਖਾ ਹੈ, ਇਸ ਨੂੰ ਪਿੰਡੇ ਤੇ ਹੰਢਾਉਣਾ ਬਹੁਤ ਔਖਾ ਹੈ। 
  ਓਸ ਪਰਮ ਪਿਤਾ ਪ੍ਰਮਾਤਮਾ ਅੱਗੇ ਇਹੀ ਦੁਆ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਦੇ ਕੇ ਪਿੱਛੇ ਪਰਿਵਾਰ ਤੇ ਐਸੇ ਬੁਢਾਪੇ ਦੀ ਉਮਰ ਵਿੱਚ ਦੇਵ ਜੀ ਨੂੰ ਬਲ ਬਖਸ਼ੇ ਤੇ ਉਹ ਆਪਣੀ ਕਲਮ ਨਾਲ ਸਾਹਿਤ ਦੀ ਸੇਵਾ ਨਿਰੰਤਰ ਜਾਰੀ ਰੱਖਣ, ਜਿਸ ਵਿੱਚ ਪੰਜਾਬ ਦੇ ਬੀਤ ਚੁੱਕੇ ਵਿਰਸੇ ਤੇ ਸਭਿਆਚਾਰ ਦੀ ਸਦਾ ਖੁਸ਼ਬੋ ਆਉਂਦੀ ਰਹੇ। ਗਾਇਕਾਂ ਨੂੰ ਉਨ੍ਹਾਂ ਦੀ ਕਲਮ ਤੋਂ ਢੇਰ ਸਾਰੀਆਂ ਆਸਾਂ ਉਮੀਦਾਂ ਹਨ ਤੇ ਉਹ ਨਿਰੰਤਰ ਕਲਮ ਨਾਲ ਉਨ੍ਹਾਂ ਦੀਆਂ ਆਸਾਂ ਦਾ ਬੂਰ ਬਣਦੇ ਰਹਿਣ, ਪ੍ਰਮਾਤਮਾ ਉਨ੍ਹਾਂ ਦੀ ਉਮਰ ਲੰਬੀ ਕਰੇ, ਅਤੇ ਇਸ ਅਤਿਅੰਤ ਦੁੱਖ ਦੇ ਵਿੱਚੋਂ ਉਭਰਨ ਦਾ ਪ੍ਰਮਾਤਮਾ ਬਲ ਬਖਸ਼ੇ।