ਗ਼ਜ਼ਲ (ਗ਼ਜ਼ਲ )

ਆਰ ਬੀ ਸੋਹਲ   

Email: rbsohal@gmail.com
Cell: +91 95968 98840
Address: ਨਜਦੀਕ ਗੁਰਦਾਸਪੁਰ ਪਬਲਿਕ ਸਕੂਲ
ਬਹਿਰਾਮਪੁਰ ਰੋਡ ਗੁਰਦਾਸਪੁਰ India
ਆਰ ਬੀ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵਿਲਕਦੇ  ਇਨਸਾਨ  ਦੀ  ਅੱਜ  ਪੀੜ  ਨਾ ਹਰਦਾ ਕੋਈ I
ਬੇਗੁਨਾਹ  ਦੇ   ਕਤਲ   ਤੋਂ  ਕਾਨੂੰਨ   ਨਾ  ਡਰਦਾ ਕੋਈ I
 
ਹਵਸ  ਦੇ  ਵਿਚ  ਹੋ  ਕੇ  ਅੰਨੇ  ਜਿਸਮ  ਸੁੱਟ ਤੇ ਨੋਚ ਕੇ,
ਵੇਖ  ਕੇ  ਬਸ  ਲੋਕ   ਲੰਘਦੇ  ਗੌਰ  ਨਾ  ਕਰਦਾ  ਕੋਈ I
 
ਮੈਂ   ਤਾਂ ਸੋਚਾਂ  ਹਰ  ਬੁਰਾਈ  ਖਤਮ ਜੜ ਤੋਂ ਕਰ ਦਿਆਂ,
ਮੇਰੀ  ਚਾਹਤ  ਦੀ   ਨਾ  ਐਪਰ  ਪੈਰਵੀ  ਕਰਦਾ  ਕੋਈ I
 
ਅੰਨੀ  ਦਾ  ਹੁਣ  ਪੀਹਣ  ਵੀ  ਤਾਂ  ਲੋਭ ਨੂੰ ਭਰਮਾ ਰਿਹਾ,
ਖੇਤ  ਨੂੰ  ਡਰ  ਵਾੜ   ਤੋਂ  ਇਨਸਾਫ਼  ਨਾ  ਕਰਦਾ ਕੋਈ I
 
ਹੁਣ ਮਿਲਾਵਟ ਖੋਰੀਆਂ ਦਾ ਮਚ ਗਿਆ ਬਸ ਕਹਿਰ ਹੈ,
ਜ਼ਾਲਮਾਂ ਦਾ  ਰੁਖ  ਨਾ  ਬਦਲੇ  ਵੇਖ  ਕੇ  ਮਰਦਾ ਕੋਈ I
 
ਤਪਸ਼ ਦਿਲ  ਵਿਚ  ਜ਼ਹਿਰ  ਅੱਖੀਂ ਲੋਕ ਤਾਂ ਰਖਦੇ ਰਹੇ,
ਜਿੰਦਗੀ ਦੀ ਔੜ  ਧਰਤੀ  ਤੇ  ਨਾ  ਹੁਣ  ਵਰ੍ਹਦਾ ਕੋਈ I
 
ਮਤਲਬੀ  ਭੀੜਾਂ  ਦੇ  ਅੰਦਰ  ਪਾਕ  ਰਿਸ਼ਤੇ  ਰੁਲ ਗਏ,
ਗਰਜ਼ ਦੇ  ਬਿਨ  ਪੈਰ ਵੀ ਦਹਿਲੀਜ਼ ਨਾ ਧਰਦਾ ਕੋਈ I
 
ਚਿਹਰਿਆਂ  ਦੀ  ਸਾਦਗੀ  ਭਰਮਾ  ਰਹੀ  ਹੈ  ਇਸ਼ਕ ਨੂੰ,
ਪਰ ਝਿਨਾ ਵਿਚ ਸੋਹਣੀਆਂ ਦੇ ਵਾਂਗ ਨਾ ਤਰਦਾ ਕੋਈ I
 
ਰੱਬ  ਤੋਂ ਸੋਹਲ  ਖੈਰ  ਸਭ  ਦੀ  ਲੋਕ  ਤਾਂ  ਮੰਗਦੇ ਰਹੇ,
ਪਰ  ਗੁਵਾਂਡੀ  ਦੀ  ਖੁਸੀ  ਵੀ  ਨਾ  ਕਦੇ  ਜ਼ਰਦਾ ਕੋਈ I