ਨਾਵਲ 'ਜ਼ੱਰਾ ਜ਼ੱਰਾ ਇਸ਼ਕ' ਦਾ ਲੋਕ ਅਰਪਣ (ਖ਼ਬਰਸਾਰ)


ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਲੈਕਚਰ ਹਾਲ ਵਿਖੇ ਲੇਖਕਾਂ ਦੀ ਵੱਡੀ ਹਾਜ਼ਰੀ ਵਿਚ ਪੰਜਾਬੀ ਲੇਖਕ ਡਾ. ਸਤੀਸ਼ ਠੁਕਰਾਲ ਸੋਨੀ ਰਚਿਤ ਪੰਜਾਬੀ ਨਾਵਲ 'ਜ਼ੱਰਾ ਜ਼ੱਰਾ ਇਸ਼ਕ' ਦਾ ਲੋਕ ਅਰਪਣ  ਕੀਤਾ ਗਿਆ। ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ', ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸਤੀਸ਼ ਕੁਮਾਰ ਵਰਮਾ, ਸਾਹਿਤ ਅਕਾਦਮੀ ਅਵਾਰਡੀ ਮਿੱਤਰਸੈਨ ਮੀਤ, ਪ੍ਰਿੰਸੀਪਲ ਧਰਮਪਾਲ ਸਾਹਿਲ, ਡਾ. ਸਤੀਸ਼ ਠੁਕਰਾਲ ਸੋਨੀ ਅਤੇ ਬਾਬੂ ਸਿੰਘ ਰੈਹਲ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਏ। ਡਾ. ਆਸ਼ਟ ਨੇ ਲਿਖਾਰੀਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਾਹਿਤਕਾਰਾਂ ਦਾ ਇਸ ਸਭਾ ਨਾਲ ਜੁੜਕੇ ਆਪਣੀ ਮਾਂ ਬੋਲੀ ਦੇ ਵਿਕਾਸ ਵਿਚ ਨਿਰੰਤਰ ਵਡਮੁੱਲਾ ਯੋਗਦਾਨ ਪਾਉਣਾ ਮਹੱਤਵਪੂਰਨ ਗੱਲ ਹੈ। ਡਾ. ਸਤੀਸ਼ ਕੁਮਾਰ ਵਰਮਾ ਨੇ ਵੱਖ ਵੱਖ ਭਾਰਤੀ ਅਤੇ ਪੱਛਮੀ ਨਾਵਲਕਾਰਾਂ ਦਾ ਹਵਾਲਾ ਦਿੰਦੇ ਹੋਏ ਇਸ ਨਾਵਲ ਨੂੰ ਇਕ ਵੱਖਰੇ ਦ੍ਰਿਸ਼ਟੀਕੋਣ ਤੋਂ ਵੇਖਦਿਆਂ ਕਿਹਾ ਕਿ ਸਮਾਜ ਵਿਚ ਮਨੁੱਖੀ ਸੰਕਟਾਂ ਦੇ ਵਧਣ ਦਾ ਇਕ ਕਾਰਨ ਔਰਤ ਦੀ ਬੇਕਦਰੀ ਹੈ।ਉਘੇ ਨਾਵਲਕਾਰ ਮਿੱਤਰਸੈਨ ਮੀਤ ਨੇ 'ਜ਼ੱਰਾ ਜ਼ੱਰਾ ਇਸ਼ਕ' ਨਾਵਲ ਦੇ ਗੁਣਾਤਮਕ ਪਹਿਲੂਆਂ ਉਪਰ ਚਰਚਾ ਕਰਦਿਆਂ ਕਿਹਾ ਕਿ ਪੰਜਾਬੀ ਨਾਵਲ ਵਿਚ ਮਨੁੱਖੀ ਰਿਸ਼ਤਿਆਂ ਦਾ ਕੌੜਾ ਸੱਚ ਪੇਸ਼ ਹੋ ਰਿਹਾ ਹੈ। ਇਸ ਨਾਵਲ ਬਾਰੇ ਪੇਪਰ ਪੜ੍ਹਦੇ ਹੋਏ ਪ੍ਰਿੰਸੀਪਲ ਧਰਮਪਾਲ ਸਾਹਿਲ ਨੇ ਕਿਹਾ ਕਿ ਅਜੋਕੀ ਨੌਜਵਾਨ ਮੁਟਿਆਰ ਬਾਹਰ ਤਾਂ ਕੀ, ਆਪਣੇ ਘਰ ਵਿਚ ਆਪਣਿਆਂ ਕੋਲੋਂ ਵੀ ਮਹਿਫੂਜ਼ ਨਹੀਂ ਜਿਸ ਕਰਕੇ ਖੂਨ ਦੇ ਰਿਸ਼ਤੇ ਸਫੈਦ ਹੁੰਦੇ ਜਾ ਰਹੇ ਹਨ। ਉਘੇ ਆਲੋਚਕ ਡਾ. ਹਰਜੀਤ ਸਿੰਘ ਸੱਧਰ ਨੇ ਇਸ ਨਾਵਲ ਦੇ ਵਿਸ਼ੇਸ਼ ਸ਼ਬਦਾਂ ਦੇ ਹਵਾਲੇ ਦਿੰਦੇ ਹੋਏ ਨਾਵਲ ਦੇ ਵਿਸ਼ੇ ਵਸਤੂ ਨੂੰ ਜ਼ਮੀਨ ਨਾਲ ਜੁੜਿਆ ਹੋਇਆ ਦੱਸਿਆ। ਡਾ. ਸਤੀਸ਼ ਠੁਕਰਾਲ ਸੋਨੀ ਨੇ ਤਰੰਨੁਮ ਵਿਚ ਗੀਤ ਗਾ ਕੇ ਸਰੋਤਿਆਂ ਨੂੰ ਕੀਲ ਲਿਆ।


 ਸਤੀਸ਼ ਠੁਕਰਾਲ ਸੋਨੀ ਦੇ ਨਾਵਲ 'ਜ਼ੱਰਾ ਜ਼ੱਰਾ ਇਸ਼ਕ' ਦਾ ਲੋਕ ਅਰਪਣ ਕਰਦੇ ਹੋਏ ਡਾ. ਦਰਸ਼ਨ ਸਿੰਘ 'ਆਸ਼ਟ', ਡਾ. ਸਤੀਸ਼ ਕੁਮਾਰ ਵਰਮਾ, ਮਿੱਤਰਸੈਨ ਮੀਤ, ਧਰਮਪਾਲ ਸਾਹਿਲ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ, ਡਾ. ਸੁਨੀਤਾ ਠੁਕਰਾਲ ਅਤੇ ਨਵਦੀਪ ਸਿੰਘ ਮੁੰਡੀ ਆਦਿ।
  
 ਇਸ ਸਮਾਗਮ ਵਿਚ ਸਭਾ ਦੇ ਸੀਨੀਅਰ ਲੇਖਕ ਸ. ਕੁਲਵੰਤ ਸਿੰਘ, ਬੀਬੀ ਜੌਹਰੀ, ਪ੍ਰਿੰਸੀਪਲ ਰਾਜਵੰਤ ਕੌਰ ਮਾਨ ਪ੍ਰੀਤ, ਕੈਪਟਨ ਮਹਿੰਦਰ ਸਿੰਘ, ਅਜੀਤ ਸਿੰਘ ਰਾਹੀ, ਡਾ. ਗੁਰਕੀਰਤ ਕੌਰ, ਡਾ. ਜੀ.ਐਸ.ਆਨੰਦ, ਸੁਖਦੇਵ ਸਿੰਘ ਚਹਿਲ, ਸੁਖਦੇਵ ਸਿੰਘ ਸ਼ਾਂਤ, ਹਰਦੀਪ ਕੌਰ ਸੋਹਲ, ਕੇ.ਸੀ.ਸੂਦ, ਇੰਜੀਨੀਅਰ ਪਰਵਿੰਦਰ ਸ਼ੋਖ,ਸੁਰਿੰਦਰ ਕੌਰ ਬਾੜਾ, ਗੁਰਚਰਨ ਸਿੰਘ ਪੱਬਾਰਾਲੀ, ਹਰਗੁਣਪ੍ਰੀਤ ਸਿੰਘ, ਕਮਲ ਸੇਖੋਂ, ਬਲਵਿੰਦਰ ਸਿੰਘ ਭੱਟੀ, ਸੁਖਵਿੰਦਰ ਸਿੰਘ ਸੁੱਖੀ, ਹਰੀਦੱਤ ਹਬੀਬ, ਫਤਹਿਜੀਤ ਸਿੰਘ, ਅਜੀਤ ਸਿੰਘ ਰਾਹੀ, ਸੁਖਵਿੰਦਰ ਕੌਰ ਆਹੀ, ਬਲਬੀਰ ਸਿੰਘ ਦਿਲਦਾਰ, ਪ੍ਰੀਤਮ ਪਰਵਾਸੀ, ਦਲਬੀਰ ਸਿੰਘ, ਦਫੇਦਾਰ ਹਰਜਿੰਦਰ ਸਿੰਘ ਖਹਿਰਾ,ਗੁਰਪ੍ਰੀਤ ਕਲਾਵਾਂ,ਚਰਨ ਪੁਆਧੀ, ਗੁਰਜੰਟ ਕੈਥਲ, ਰਘਬੀਰ ਸਿੰਘ ਮਹਿਮੀ, ਅਸ਼ੋਕ ਗੁਪਤਾ, ਡਾ. ਇੰਦਰਪਾਲ ਕੌਰ, ਦਰਸ਼ਨ ਸਿੰਘ, ਗੁਰਵਿੰਦਰ ਕੌਰ ਸੇਠੀ, ਅੰਗਰੇਜ਼ ਵਿਰਕ, ਯੂ.ਐਸ.ਆਤਿਸ਼, ਫਤਹਿਜੀਤ ਸਿੰਘ ਆਦਿ ਲੇਖਕਾਂ ਨੇ ਰਚਨਾਵਾਂ ਪੇਸ਼ ਕੀਤੀਆਂ।
ਤਿੰਨ ਘੰਟਿਆਂ ਤੋਂ ਵੱਧ ਚੱਲੇ ਇਸ ਕਾਮਯਾਸ਼ ਸਮਾਗਮ ਵਿਚ ਹਰਪ੍ਰੀਤ ਸਿੰਘ ਰਾਣਾ,ਪ੍ਰੋ. ਸੁਭਾਸ਼ ਸ਼ਰਮਾ, ਡਾ. ਮਨੂੰ ਸ਼ਰਮਾ, ਹਰਸ਼ ਕੁਮਾਰ ਹਰਸ਼, ਧਰਮਿੰਦਰ ਸਿੰਘ, ਕਰਮਵੀਰ ਸਿੰਘ ਸੂਰੀ, ਹਰਜਿੰਦਰ ਕੌਰ ਰਾਜਪੁਰਾ,ਡਾ. ਸੁਨੀਤਾ ਠੁਕਰਾਲ, ਸਾਬਕਾ ਐਮ.ਪੀ. ਅਤਿੰਦਰਪਾਲ ਸਿੰਘ, ਪਰਮਵੀਰ ਕੌਰ ਜੀਰਾ, ਕਵਲਦੀਪ ਸਿੰਘ ਕੰਵਲ, ਕੰਵਲਜੀਤ ਕੌਰ, ਬਿਕਰਮਜੀਤ ਸਿੰਘ, ਨਿਰੰਜਣ ਸਿੰਘ, ਹਰਜੀਤ ਸਿੰਘ ਕੈਂਥ, ਹਰਵੀਨ ਕੌਰ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਰਾਕੇਸ਼ ਕੁਮਾਰ ਸਮਾਣਾ, ਕ੍ਰਿਸ਼ਨ ਲਾਲ ਧੀਮਾਨ, ਰਜਨੀ ਬੱਤਾ, ਹਰੀਦੱਤ ਹਬੀਬ, ਹੌਬੀ ਸਿੰਘ, ਜਸਵੰਤ ਸਿੰਘ ਸਿੱਧੂ, ਜਸਵੀਰ ਸਿੰਘ ਡਰੌਲੀ, ਅਮਰਜੀਤ ਸਿੰਘ ਵਾਲੀਆ, ਭੁਪਿੰਦਰ ਉਪਰਾਮ, ਦਲੀਪ ਸਿੰਘ, ਰਾਜਿੰਦਰ ਸਿੰਘ, ਅਜੇ ਕੁਮਾਰ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਰਘਬੀਰ ਸਿੰਘ, ਆਦਿ ਲੇਖਕ ਅਤੇ ਸਾਹਿਤ ਪ੍ਰੇਮੀ ਵੀ ਸ਼ਾਮਲ ਸਨ।
ਇਸ ਦੌਰਾਨ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਅਤੇ ਪੁਸਤਕ ਉਪਰ ਪੇਪਰ ਪੜ੍ਹਨ ਵਾਲੇ ਵਿਦਵਾਨਾਂ ਨੂੰ ਸ਼ਾਲ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਨ ਕਹਾਣੀਕਾਰ ਬਾਬੂ ਸਿੰਘ ਰੈਹਲ ਅਤੇ ਉਭਰਦੇ ਕਵੀ ਨਵਦੀਪ ਸਿੰਘ ਮੁੰਡੀ ਨੇ ਬਾਖੂਬੀ ਨਿਭਾਇਆ।

ਦਵਿੰਦਰ ਪਟਿਆਲਵੀ