ਕਵਿਤਾਵਾਂ

 •    ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਲੋਕ ਤੱਥ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਜੀਵਨ ਦੀ ਅਟੱਲ ਸਚਾਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਭਗਤ ਸਿੰਘ ਜਿਹਾ ਸੂਰਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਹਕੀਕੀ ਗੱਲਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਕੁਦਰਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਜ਼ਿੰਦਗੀ ਚਲਦੀ ਸਾਹ ਦੇ ਨਾਲ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਬੋਲੀਅਾਂ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਵੋਟ ਲੋਕਾਂ ਦਾ ਹਥਿਅਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਸਤਿਗੁਰ ਨਾਨਕ ਪ੍ਰਗਟਿਅਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਵੋਟਾਂ ਵਾਲੀ ਖੇਡ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
 •    ਪੁਰਾਤਨ ਪੰਜਾਬ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਸ਼ੌਕ ਹੈ ਪੋਨੀ ਦਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਪਾਖੰਡਵਾਦ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਤੇਰੀ ਜਿੰਦ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਜੇ ਸਾਂਭਿਆ ਨਾ ਗਿਆ ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 • ਸਭ ਰੰਗ

 •    ਕਲੀਆਂ ਤੇ ਗੀਤਾਂ ਦਾ ਰਚੇਤਾ 'ਦੇਵ ਥਰੀਕੇ ਵਾਲਾ' / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਤਮ ਵਿਸ਼ਵਾਸ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਕੰਜੂਸ ਧੰਨ ਧੰਨ ਕਹਿਣ ਦੇ ਕਾਬਿਲ ਹਨ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ ਕੀਮਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਤੇਰੇ ਭਰੋਸੇ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਰਾਜੂ ਦੱਦਾਹੂਰ ਨੂੰ ਯਾਦ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਨਸਾਨ ਇਨਸਾਨੀਅਤ ਨੂੰ ਭੁਲਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਤਮ ਬਲ ਨਾਲ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸਮੇਂ ਦੇ ਵੇਗ 'ਚ ਰੁੜ ਗਿਆ ਸਤਿਕਾਰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦੋਂ ਜੱਦੀ ਪਿੰਡ ਦੀ ਯੂਥ ਕਲੱਬ ਨੇ ਮਾਨ ਬਖ਼ਸ਼ਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਕ ਚੰਗੀ ਆਦਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸਮਾਂ ਸਮਾਂ ਸਮਰੱਥ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਮੇਰੀ ਮੌਤ ਤੇ ਨਾ ਰੋਇਓ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਘਰ ਨੂੰ ਅਬਾਦ ਰੱਖਣ ਲਈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਪੁਰਾਤਨ ਖੇਡਾਂ ਤੋਂ ਅਨਜਾਣ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਜਿੰਦਗੀ ਜਿਉਣ ਲਈ ਹੱਥੀ ਕਿਰਤ ਕਰਨਾ ਜਰੂਰੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦ੍ਰਿੜ ਇਰਾਦੇ ਤੇ ਵਿਸਵਾਸ਼ ਵਿੱਚ ਹੀ ਛੁਪੀ ਹੈ ਰਹਿਮਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਬਾਬਾ ਸ਼ੇਖ ਫ਼ਰੀਦ ਜੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਚੇਤਿਆਂ ਵਿੱਚ ਵਸੀਆਂ ਪੁਰਾਤਨ ਖੇਡਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦੇਖਣਾ ਹੈ ਚੰਨ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਛੰਦ ਬਗੀਚਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਗ਼ਦਰ ਲਹਿਰ ਦੇ ਸ਼ਹੀਦ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਰੰਗ ਬਰੰਗੇ ਫੁੱਲ (ਬਾਲ ਗੀਤ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਚੋਣ ਨਿਸ਼ਾਨ ਗੁੱਲੀ ਡੰਡਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਸਾਉਣ ਮਹੀਨੇ ਦਾ ਤੋਹਫ਼ਾ - ਬਿਸਕੁਟ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 • ਰਾਣੀ (ਕਹਾਣੀ)

  ਜਸਵੀਰ ਸ਼ਰਮਾ ਦੱਦਾਹੂਰ   

  Email: jasveer.sharma123@gmail.com
  Cell: +91 94176 22046
  Address:
  ਸ੍ਰੀ ਮੁਕਤਸਰ ਸਾਹਿਬ India
  ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਸ਼ੇਰ ਸਿੰਘ ਮਾਪਿਆਂ ਦਾ ਕੱਲਾ-ਕੱਲਾ ਪੁੱਤਰ ਹੋਣ ਕਰਕੇ ਉਹ ਪੂਰੀ ਐਸ਼ ਪ੍ਰਸਤੀ ਕਰਦਾ ਸੀ। ਜਿਮੀਦਾਰ ਘਰਾਣੇ ਨਾਲ ਸਬੰਧਤ ਸ਼ੇਰ ਸਿੰਘ ਵਿੱਚ ਸਾਰੇ ਹੀ ਐਬ ਵੀ ਸਨ। ਉਸਦਾ ਆਪਣਾ ਆਚਰਣ ਭਾਂਵੇ ਕਾਫੀ ਵਧੀਆ ਨਹੀ ਸੀ, ਪਰ ਉਸਦੇ ਬਾਪ ਰਸਾਲਦਾਰ ਮੱਘਰ ਸਿੰਘ ਦੀ ਇਲਾਕੇ ਵਿੱਚ ਅਤੇ ਪਟੜੀ ਬੰਨ੍ਹੇ ਦੀ ਸ਼ੋਭਾ ਨੇ ਸਮਾਜ ਵਿੱਚ ਸ਼ੇਰ ਸਿੰਘ ਨੂੰ ਚੰਗੇ ਆਚਰਨ ਦਾ ਰੁਤਬਾ ਦਿਵਾਇਆ ਹੋਇਆ ਸੀ। ਕਿਸੇ ਇਕ ਪਾਰਟੀ ਨਾਲ ਉਸਦਾ ਲਗਾਓ ਨਹੀ ਸੀ, ਸਮੇਂ ਮੁਤਾਬਕ ਬਦਲਣਾ ਉਸ ਦੀ ਆਦਤ ਵਿੱਚ ਸ਼ੁਮਾਰ ਸੀ। ਹਰ ਰੋਜ਼ ਯਾਰਾ ਦੋਸਤਾਂ ਦੀ ਮਹਿਫ਼ਲ ਸਜਾ ਕੇ ਗਲਾਸੀ ਖੜਕਾਉਣੀ ਵੀ ਉਸ ਦੀ ਜਿੰਦਗੀ ਦਾ ਅਨਿੱਖੜਵਾਂ ਅੰਗ ਸੀ। ਘਰ ਦੀ ਕਾਫ਼ੀ ਜ਼ਮੀਨ ਹੋਣ ਕਰਕੇ ਖੇਤੀਬਾੜੀ ਲਈ ਸਾਰੇ ਹੀ ਔਜਾਰ, ਵਧੀਆ ਟਰੈਕਟਰ ਤੇ ਕਾਰ ਵੀ ਘਰ ਦਾ ਸ਼ਿੰਗਾਰ ਸਨ।  
  ਸ਼ੇਰ ਸਿੰਘ ਦੀ ਸੰਤਾਨ ਵਿੱਚ ਵੱਡੀ ਲੜਕੀ ਰਾਣੀ ਜੋ ਇਕ ਲੱਤੋਂ ਲੰਙੀ, ਬੋਲੀ ਤੇ ਮੰਦਬੁੱਧੀ ਸੀ ਅਤੇ ਇਕ ਛੋਟਾ ਲੜਕਾ ਅਮਨ ਸੀ। ਸਮਾਂ ਆਪਣੀ ਚਾਲੇ ਚੱਲਦਾ ਹੈ ਸਮੇਂ ਨਾਲ ਲੜਕੀ ਜਵਾਨ ਹੋਈ, ਸ਼ੇਰ ਸਿੰਘ ਨੇ ਉਸਦਾ ਕਾਫੀ ਇਲਾਜ ਕਰਵਾਇਆ ਪਰ ਡਾਕਟਰਾਂ ਨੇ ਕਹਿ ਦਿੱਤਾ ਕਿ ਸੁਨਣ ਤਾਂ ਲੱਗ ਸਕਦੀ ਹੈ ਪਰ ਬਹੁਤ ਉੱਚਾ ਬੋਲਣ ਨਾਲ ਇਸ ਨੂੰ ਥੋੜਾ ਹੀ ਸੁਣਾਈ ਦੇਵੇਗਾ, ਕਿਉਂਕਿ ਇਸ ਦੇ ਸਰੀਰਕ ਪੱਖੋਂ ਜਮਾਂਦਰੂ ਬੋਲੀ ਹੋਣ ਕਰਕੇ ਪੂਰਾ ਸੁਨਣ ਤੋਂ ਅਸਮਰੱਥ ਹੀ ਰਹੇਗੀ। ਮੰਦਬੁੱਧੀ ਨੂੰ ਵੀ ਸੋਝੀ ਦੇਣੀ ਡਾਕਟਰੀ ਕਿੱਤੇ ਤੋਂ ਬਾਹਰ ਦੀ ਗੱਲ ਹੈ, ਇਹ ਵੀ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਹੀ ਰੱਖਿਆ ਹੋਇਆ ਹੈ, ਹਾਂ ਲੰਙ ਦਾ ਥੋੜਾ ਬਹੁਤਾ ਹੱਲ ਹੋ ਸਕਦਾ ਹੈ। ਪ੍ਰਮਾਤਮਾ ਦੀ ਇਸ ਕਰੋਪੀ ਦਾ ਸ਼ੇਰ ਸਿੰਘ ਨੂੰ ਕਾਫੀ ਦੁੱਖ ਸੀ, ਪਰ ਡਾਹਢੇ ਅੱਗੇ ਕੋਈ ਜ਼ੋਰ ਵੀ ਤਾਂ ਨਹੀ ਸੀ। ਲੜਕਾ ਪੜ੍ਹ ਰਿਹਾ ਸੀ, ਪਰ ਪਿਤਾ ਦੀਆਂ ਆਦਤਾਂ ਦਾ ਬੇਟੇ ਤੇ ਅਸਰ ਹੋਣਾ ਸੁਭਾਵਿਕ ਹੀ ਹੁੰਦਾ ਹੈ ਸੋ ਅਮਨ ਵੀ ਪਿਤਾ ਨਾਲ ਕਦੇ-ਕਦੇ ਪੈਗ ਲਾਉਣ ਦਾ ਆਦੀ ਹੋ ਗਿਆ ਸੀ। ਘਰ ਦਾ ਸਾਰਾ ਕਾਰੋਬਾਰ ਖਾਨਦਾਨੀ ਰਹੀਸਜਾਦਿਆਂ ਵਾਂਗ ਚੱਲ ਰਿਹਾ ਸੀ, ਪਰ ਲੰਙੀ ਰਾਣੀ ਦੀ ਸੋਚ ਨੇ ਸ਼ੇਰ ਸਿੰਘ ਦੀ ਨੀਂਦ ਹਰਾਮ ਕਰ ਰੱਖੀ ਸੀ। ਸਾਰੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਕਹਿਣ ਦੇ ਬਾਵਜੂਦ ਵੀ ਰਾਣੀ ਦਾ ਕਿਤੇ ਵਿਆਹ ਦਾ ਸਬੱਬ ਨਹੀ ਸੀ ਬਣ ਰਿਹਾ। 23 ਸਾਲ ਦੀ ਰਾਣੀ ਤੇ ਜਵਾਨੀ ਵੀ ਪੂਰੀ ਚੜੀ, ਨੈਣ ਨਕਸ਼ੇ ਸੋਹਣੇ, ਰੰਗ ਗੋਰਾ ਪਰ ਮੰਦਬੁੱਧੀ, ਬੋਲੀ ਅਤੇ ਲੰਙ ਨੇ ਉਸਦੀ ਜਵਾਨੀ ਨੂੰ ਗ੍ਰਹਿਣ ਲਾ ਦਿੱਤਾ ਸੀ।
  ਸ਼ੇਰ ਸਿੰਘ ਨੇ ਭਾਂਵੇ ਕਾਰ ਦਾ ਪੱਕਾ ਡਰਾਇਵਰ ਤਾਂ ਨਹੀ ਸੀ ਰੱਖਿਆ, ਪਰ ਕਦੇ-ਕਦੇ ਉਹ ਜੀਤੂ ਨੂੰ ਡਰਾਇਵਿੰਗ ਵਾਸਤੇ ਨਾਲ ਲੈ ਜਾਂਦਾ ਸੀ। ਜੋ ਕਿ ਉਸਦੀ ਗਲਾਸੀ ਦਾ ਵੀ ਕਦੇ-ਕਦੇ ਸ਼ਰੀਕ ਹੋਇਆ ਕਰਦਾ ਸੀ। ਦੋਹਾਂ ਦੀ ਬਿਰਤੀ ਇਕ ਹੋਣ ਕਰਕੇ ਰਾਇ ਵੀ ਮੇਲ ਖਾ ਜਾਂਦੀ ਸੀ। ਇਕ ਵਾਰ ਕਿਸੇ ਪੇਂਡੂ ਖੇਡ ਮੇਲੇ ਦਾ ਉਦਘਾਟਨ ਸ਼ੇਰ ਸਿੰਘ ਨੇ ਕਰਨਾ ਸੀ ਤੇ ਜੀਤੂ ਨੂੰ ਨਾਲ ਲੈ ਕਿ ਸ਼ੇਰ ਸਿੰਘ ਪਿਆਲੀ ਸਾਂਝੀ ਕਰਦੇ-ਕਰਦੇ ਪਿੰਡ ਦੇ ਖੇਡ ਮੇਲੇ ਵਿੱਚ ਪਹੁੰਚ ਗਏ, ਰਸਤੇ ਵਿੱਚ ਸ਼ੇਰ ਸਿੰਘ ਨੇ ਜੀਤੂ ਨਾਲ ਰਾਣੀ ਦੀ ਗੱਲ ਕਰਦਿਆਂ ਸਭ ਸਮਝਾ ਦਿੱਤਾ, ਕਿ ਆਪਾਂ ਕਿਸੇ ਵੀ ਢੰਗ ਨਾਲ ਰਾਣੀ ਦਾ ਜੂੜ ਵੱਢਣਾ ਹੈ, ਕਿਉਂਕਿ ਇਸ ਦੇ ਘਰ ਵਿੱਚ ਹੁੰਦਿਆ ਘਰ ਦੀ ਤਰੱਕੀ ਅਸੰਭਵ ਹੈ, ਇਹ ਤਰਕੀਬ ਤੇਰੇ ਤੇ ਮੇਰੇ ਵਿੱਚ ਹੀ ਰਹਿਣੀ ਚਾਹੀਦੀ ਹੈ। 
  ਪਿਆਲੀ ਦਾ ਸਾਂਝੀ ਹੋਣ ਦਾ ਤਾਂ ਜੀਤੂ ਨੇ ਵੀ ਮੁੱਲ ਚਕਾਉਣਾ ਸੀ। ਗਿਣੀ ਮਿਥੀ ਸਾਜਿਸ਼ ਤਹਿਤ ਜੀਤੂ ਆਪਣੇ ਨਾਲ ਇਕ ਅਯਾਸ਼ (ਡਰਾਇਵਰ) ਦੋਸਤ ਵਾਪਸੀ ਤੇ ਸ਼ੇਰ ਸਿੰਘ  ਨਾਲ ਪਿੰਡ ਲੈ ਆਇਆ ਤੇ ਸ਼ਾਮੀ ਖਾਣ-ਪੀਣ ਦਾ ਦੌਰ ਚੱਲਿਆ, ਤੇ ਉਸ ਅਯਾਸ਼ ਛਿੰਦੇ ਨੂੰ ਥੋੜੀ ਜਿਆਦਾ ਲੋਰ ਜਿਹੀ ਹੋਣ ਕਰਕੇ ਸ਼ੇਰ ਸਿੰਘ ਦੇ ਘਰ (ਹਵੇਲੀ) ਵਿੱਚ ਹੀ ਰਹਿਣਾ ਪੈ ਗਿਆ। ਗਿਣੀ ਮਿਥੀ ਤਰਕੀਬ ਮੁਤਾਬਕ ਰਾਤ ਦੇ 12 ਕੁ ਵਜੇ ਰਾਣੀ ਨੂੰ ਸ਼ਿੰਦੇ ਵਾਲੇ ਕਮਰੇ ਵਿੱਚ ਜਾਣ ਲਈ ਕਲਯੁਗੀ ਬਾਪ ਨੇ ਮਜਬੂਰ ਕਰ ਦਿੱਤਾ। ਸ਼ਿੰਦੇ ਨੂੰ ਭਾਂਵੇ ਕਈ ਨਸ਼ੇ ਕਰਨ ਦੀ ਭੈੜੀ ਲੱਤ ਸੀ, ਪਰ ਫਿਰ ਵੀ ਸਰੀਰ ਪੱਖੋਂ ਵਧੀਆ ਚੋਬਰ ਜਾਪਦਾ ਸੀ, ਮਾਪਿਆਂ ਦਾ ਇਕੱਲਾ ਪੁੱਤ, ਜ਼ਮੀਨ ਥੋੜੀ ਤੇ ਨਸ਼ਿਆਂ ਦੇ ਭੈੜੇ ਰੁਝਾਨ ਨੇ ਸ਼ਿੰਦੇ ਨੂੰ ਵਿਆਹ ਹੋਣ ਦੀ ਉੱਕਾ ਹੀ ਝਾਕ ਨਹੀ ਸੀ, ਡਰਾਇਵਰੀ ਕਰਕੇ ਹੀ ਬੁੱਢੇ ਮਾਂ-ਬਾਪ ਦੀ ਸੇਵਾ ਕਰਦਾ ਸੀ। ਰਾਤ ਦੇ 12-1 ਵਜੇ ਅਚਾਨਕ ਗੇਟ ਦੇ ਖੜਕੇ ਨਾਲ ਸ਼ਿੰਦੇ ਦੀ ਪੀਨਕ ਟੁੱਟੀ ਤੇ ਦਰਵਾਜਾ ਝੱਟ ਬਾਹਰੋਂ ਬੰਦ ਹੋ ਗਿਆ। ਜਦੋਂ ਸ਼ਿੰਦੇ ਨੇ ਤੱਕਿਆ ਤਾਂ ਜਵਾਨੀ ਦਾ ਠਾਠਾਂ ਮਾਰਦਾ ਸਮੁੰਦਰ ਕਮਰੇ ਅੰਦਰ ਆ ਕੇ ਲਹਿਰਾਂ ਦੇ ਵੇਗ ਨਾਲ ਸ਼ਿੰਦੇ ਨਾਲ ਖਹਿਣ ਲਈ ਤਿਆਰ ਸੀ। ਸ਼ਿੰਦਾ ਉੱਠਿਆ ਅਤੇ ਉਸ ਨੇ ਦਰਵਾਜੇ ਦੀ ਕੁੰਡੀ ਬੰਦ ਕੀਤੀ ਤੇ ਰਾਣੀ ਦੇ ਥੋੜੀ ਬਹੁਤ ਨਾਂਹ ਨੁੱਕਰ ਕਰਨ ਤੋਂ ਬਾਅਦ ਦੋ ਜਵਾਨੀਆਂ ਦਾ ਐਸਾ ਸੁਮੇਲ ਹੋਇਆ ਕਿ ਪਤਾ ਹੀ ਨਾ ਲੱਗਾ ਕਿ ਕਦੋਂ ਪਹੁ-ਫੁਟਾਲਾ ਹੋ ਗਿਆ। ਦਰਵਾਜਾ ਖੋਲ੍ਹ ਕੇ ਰਾਣੀ ਬਾਹਰ ਜਾ ਚੁੱਕੀ ਸੀ। ਦਿਨ ਚੜ੍ਹਦੇ ਹੀ ਸ਼ੇਰ ਸਿੰਘ ਨੇ ਆਪਣੀ ਜੀਤੂ ਨਾਲ ਗਿਣੀ ਮਿਥੀ ਸਾਜਿਸ਼ ਤਹਿਤ ਸ਼ਿੰਦੇ ਨਾਲ ਹੋਈ ਰਾਤ ਵਾਲੀ ਘਟਨਾ ਲਈ ਸ਼ਿੰਦੇ ਨੂੰ ਦੋਸ਼ੀ ਠਹਿਰਾ ਕੇ, ਰਾਣੀ ਨੂੰ ਪ੍ਰਣਾਉਣ ਲਈ ਕਹਿ ਦਿੱਤਾ ਤੇ ਜਾਂ ਫਿਰ ਮੌਤ ਲਈ ਤਿਆਰ ਰਹਿਣ ਲਈ। ਇਸ ਗੱਲ ਦੀ ਚਾਲ ਦਾ ਸ਼ਿੰਦੇ ਨੂੰ ਰਾਤ ਵਾਲੇ ਨਸ਼ੇ ਦੇ ਉਤਰਣ ਤੋਂ ਬਾਦ ਪਤਾ ਚੱਲ ਚੁੱਕਿਆ ਸੀ, ਕਿ ਉਸ ਨਾਲ ਧੋਖਾ ਹੋਇਆ ਹੈ, ਪਰ ਅੱਗੇ ਮੌਤ ਖੜੀ ਕਰਕੇ ਸ਼ਿੰਦੇ ਅੱਗੇ ਕੋਈ ਚਾਰਾ ਵੀ ਤਾਂ ਨਹੀ ਸੀ। 
  ਥੋੜੀ ਬਹੁਤੀ ਨਾਂਹ ਨੁੱਕਰ ਤੇ ਬਾਦ ਸ਼ਿੰਦੇ ਦੇ ਮਾਂ-ਬਾਪ ਰਾਣੀ ਨੂੰ ਘਰ ਦੀ ਇਜ਼ਤ ਦੇ ਰੂਪ ਵਿੱਚ ਨੂੰਹ ਬਣਾਉਣ ਲਈ ਰਾਜੀ ਹੋ ਗਏ। ਥੋੜੀਆਂ ਬਹੁਤੀਆਂ ਰਸਮਾਂ ਰਿਵਾਜਾਂ ਨਾਲ ਰਾਣੀ ਸ਼ਿੰਦੇ ਦੀ ਪਤਨੀ ਬਣਕੇ ਸ਼ੇਰ ਸਿੰਘ ਦੇ ਘਰ 'ਚੋਂ ਸਹੁਰੇ ਘਰ ਆ ਵਸੀ ਤੇ ਸ਼ੇਰ ਸਿੰਘ ਅਤੇ ਜੀਤੂ ਨੇ ਤਰਕੀਬ ਸਿਰੇ ਚਾੜ ਕੇ ਜੇਤੂ ਪਾਰਟੀ ਕੀਤੀ, ਜੋ ਕਿ ਸਿਰਫ਼ ਜੀਤੂ ਤੇ ਸ਼ੇਰ ਸਿੰਘ ਹੀ ਜਾਣਦੇ ਸਨ। 
  ਸਮਾਂ ਆਪਣੀ ਚਾਲੇ ਚਲਦਾ ਚਲਿਆ ਗਿਆ, ਰਾਣੀ ਦਾ ਤੇ ਸ਼ਿੰਦੇ ਦਾ ਜਿਵੇਂ ਸ਼ੇਰ ਸਿੰਘ ਦੀ ਹਵੇਲੀ ਅਤੇ ਪਰਿਵਾਰ ਨਾਲੋਂ ਨਾਤਾ ਹੀ ਟੁੱਟ ਚੁੱਕਾ ਸੀ। ਆਪਣੀ ਕੀਤੀ ਗਲਤੀ ਤੇ ਸ਼ਿੰਦਾ ਦਿਲ ਹੀ ਦਿਲ ਕਦੇ ਰੋਂਦਾ ਤੇ ਕਦੇ ਹੱਸਦਾ। ਰਾਣੀ ਨੇ ਉਸਦੇ ਮਾਂ-ਬਾਪ ਦੀ ਸੇਵਾ ਤਾਂ ਕੀ ਕਰਨੀ ਸੀ, ਸਗੋਂ ਮਾਂ-ਬਾਪ ਅਤੇ ਸ਼ਿੰਦੇ ਤੇ ਰਾਣੀ ਦਾ ਵਾਧੂ ਬੋਝ ਪੈ ਗਿਆ ਸੀ। ਮੰਦਬੁੱਧੀ, ਲੰਙੀ ਤੇ ਬੋਲੀ ਰਾਣੀ ਦਾ ਸਰਾਪ ਤਿੰਨ ਜੀਅ ਝੱਲ ਰਹੇ ਸਨ। ਪਰ ਕਦੇ-ਕਦੇ ਇਹ ਛੋਟਾ ਪਰਿਵਾਰ ਅੰਦਰੋਂ ਖੁਸ਼ ਹੋ ਜਾਂਦਾ, ਕਿਉਂਕਿ ਰਾਣੀ ਦੇ ਪੈਰ ਭਾਰੇ ਹੋ ਚੁੱਕੇ ਸਨ, ਸ਼ਿੰਦੇ ਦੀ ਅਣਸ ਉਸ ਦੇ ਪੇਟ ਵਿੱਚ ਪਲ ਰਹੀ ਸੀ, ਜੇਕਰ ਪ੍ਰਮਾਤਮਾ ਨੇ ਚੰਗੀ ਚੀਜ਼ ਦੇ ਦਿੱਤੀ ਤਾਂ ਸਾਰੀਆਂ ਗਮੀਆਂ ਖੁਸ਼ੀ ਵਿੱਚ ਬਦਲਣ ਦੀ ਪੂਰੀ ਉਮੀਦ ਸੀ। ਓਧਰ ਰਾਣੀ ਦੇ ਘਰ ਆਉਣ ਤੋਂ ਬਾਅ ਸ਼ਿੰਦੇ ਦੀ ਜਿੰਦਗੀ ਵਿੱਚ ਬਦਲਾਅ ਆ ਚੁੱਕਾ ਸੀ, ਜਿਹੜਾ ਸ਼ਿੰਦਾ ਸਦਾ ਹੀ ਨਸ਼ਿਆਂ ਦੀ ਲੋਰ ਵਿੱਚ ਰਹਿੰਦਾ ਸੀ, ਉਸ ਨੇ ਕਿਸੇ ਸੰਤ ਮਹਾਂਪੁਰਸ਼ ਤੋਂ ਨਾਮ ਦੀ ਦਾਤ ਲੈ ਕੇ ਸਾਰੇ ਨਸ਼ੇ ਤਿਆਗ ਦਿੱਤੇ ਸਨ। 
  ਉਸਨੂੰ ਵਧੀਆ ਸੇਠ ਕੋਲ ਨੌਕਰੀ ਮਿਲ ਗਈ, ਚੰਗੀ ਤਨਖ਼ਾਹ ਨਾਲ ਤੇ ਥੋੜੀ ਜ਼ਮੀਨ ਦੀ ਕਮਾਈ ਨਾਲ ਸ਼ਿੰਦੇ ਦਾ ਵਧੀਆ ਨਿਰਬਾਹ ਹੋ ਰਿਹਾ ਸੀ, ਤੇ ਸ਼ਿੰਦਾ ਸਤਿਸੰਗ ਤੇ ਜਾਂਦਾ ਰਾਣੀ ਨੂੰ ਵੀ ਨਾਲ ਲੈ ਕੇ ਜਾਂਦਾ। ਕਹਿੰਦੇ ਹਨ ਕਿ ਸਮਾਂ ਬਦਲਦਿਆਂ ਦੇਰ ਨਹੀ ਲੱਗਦੀ, ਸੋ ਉਹ ਸਮਾਂ ਵੀ ਆ ਗਿਆ ਜਦੋਂ ਰਾਣੀ ਨੇ ਬੱਚੇ ਨੂੰ ਜਨਮ ਦੇਣਾ ਸੀ। ਡਾਕਟਰਨੀ ਦੇ ਕਹਿਣ ਮੁਤਾਬਕ ਬੱਚਾ ਵੱਡੇ ਅਪ੍ਰੇਸ਼ਨ ਨਾਲ ਹੋਵੇਗਾ ਤੇ ਇਕ ਜੀਅ ਹੀ ਬਚੇਗਾ ਦੀ ਦਲੀਲ ਨਾਲ ਸ਼ਿੰਦੇ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ, ਸ਼ਿੰਦਾ ਕਰੇ ਤਾਂ ਕੀ ਕਰੇ, ਉਸਨੂੰ ਕੁਝ ਨਹੀ ਸੁੱਝ ਰਿਹਾ ਸੀ ਕਿ ਉਨ੍ਹੀ ਦੇਰ ਨੂੰ ਸਟਾਫ ਨਰਸ ਨੇ ਆ ਕੇ ਪਰਿਵਾਰ ਨੂੰ ਲੜਕਾ ਹੋਣ ਦੀ ਵਧਾਈ ਦੇ ਨਾਲ-ਨਾਲ ਰਾਣੀ ਦੀ ਮੌਤ ਦੀ ਖ਼ਬਰ ਵੀ ਦੱਸ ਦਿੱਤੀ। ਸਾਰਾ ਪਰਿਵਾਰ ਜਿੱਥੇ ਖੁਸ਼ੀ ਵਿੱਚ ਖੀਵੇ ਸਨ, ਉੱਥੇ ਰਾਣੀ ਦੀ ਹੋਈ ਅਣਹੋਣੀ ਮੌਤ ਨਾਲ ਵੀ ਰੋ-ਰੋ ਪਾਗਲ ਹੋ ਰਹੇ ਸਨ। ਪਰ ਰਾਣੀ ਦੇ ਪ੍ਰਾਣ ਪੰਖੇਰੂ ਤਾਂ ਉੱਡ ਚੁੱਕੇ ਸਨ। 
  ਜੋ ਵੀ ਇਸ ਜਗਤ ਤੇ ਆਉਂਦਾ ਹੈ ਉਸ ਨੇ ਅਵੱਛ ਜਾਣਾ ਹੀ ਹੁੰਦਾ ਹੈ ਸੋ ਰਾਣੀ ਵੀ ਓਸੇ ਰਸਤੇ ਚਲੀ ਗਈ। ਰਾਣੀ ਲਈ ਚਿਖਾ ਤਿਆਰ ਕੀਤੀ, ਇਸ ਅਣਹੋਣੀ ਦੀ ਖ਼ਬਰ ਸ਼ਿੰਦੇ ਨੇ ਆਪਣੇ ਸਹੁਰੇ ਪਰਿਵਾਰ ਸ਼ੇਰ ਸਿੰਘ ਨੂੰ ਦੇਣ ਦਾ ਵੀ ਆਪਣਾ ਫਰਜ਼ ਪੂਰਾ ਕੀਤਾ। ਸਾਰੇ ਰਿਸ਼ਤੇਦਾਰਾਂ, ਪਰਿਵਾਰ ਅਤੇ ਸ਼ਰੀਕੇ ਕਬੀਲੇ ਵਾਲਿਆਂ ਨੇ ਸ਼ਿੰਦੇ ਦਾ ਦੁੱਖ ਵੰਡਾਇਆ ਅਤੇ ਬੁੱਢੇ ਮਾਤਾ ਪਿਤਾ ਨੂੰ ਹੌਂਸਲਾ ਦਿੱਤਾ। ਚਿਖਾ ਨੂੰ ਅਗਨੀ ਸ਼ਿੰਦੇ ਨੇ ਆਪਣੇ ਹੱਥੀਂ ਦਿੱਤੀ। ਥੋੜੇ ਘੰਟਿਆਂ ਦੇ ਛੋਟੇ ਗਗਨ ਦੀਆਂ ਅੱਖਾਂ ਸਿਵਿਆਂ 'ਚੋਂ ਉੱਠਦੀਆਂ ਲਪਟਾਂ ਨੂੰ ਜਿਵੇਂ ਕਹਿ ਰਹੀਆਂ ਹੋਣ ਕਿ 'ਮੰਮੀ ਮੈਨੂੰ ਦੁੱਧ ਚੁੰਘਾ, ਮੈਨੂੰ ਭੁੱਖ ਲੱਗੀ ਹੈ'। ਕੁੱਛੜ ਚੁੱਕੇ ਗਗਨ ਨੂੰ ਛਿੰਦਾ ਵੇਖ-ਵੇਖ ਕਿ ਧਾਹਾਂ ਮਾਰ ਰਿਹਾ ਸੀ ਅਤੇ ਜਿਵੇਂ ਕਹਿ ਰਿਹਾ ਹੋਵੇ ''ਇਹ ਭੀ ਦਾਤ ਤੇਰੀ ਦਾਤਾਰ''। ਚਿਖਾ ਵਿੱਚੋਂ ਉੱਠਦਾ ਧੂੰਆਂ ਸ਼ੇਰ ਸਿੰਘ ਦੀ ਹਵੇਲੀ ਵੱਲ ਜਾਂਦਿਆਂ ''ਬਾਪੂ ਤੇਰਾ ਘਰ ਹੁਣ ਬਹੁਤ ਤਰੱਕੀ ਕਰੂਗਾ'' ਇਉਂ ਕਹਿ ਰਿਹਾ ਜਾਪਦਾ ਸੀ।