ਗ਼ਜ਼ਲ (ਗ਼ਜ਼ਲ )

ਠਾਕੁਰ ਪ੍ਰੀਤ ਰਾਊਕੇ   

Email: preetrauke@gmail.com
Cell: +1519 488 0339
Address: 329 ਸਕਾਈ ਲਾਈਨ ਐਵੀਨਿਊ
ਲੰਡਨ Ontario Canada
ਠਾਕੁਰ ਪ੍ਰੀਤ ਰਾਊਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੜਾ ਕੁਝ ਕਹਿੰਦੀਆਂ ਅਖਾਂ , ਬੜਾ ਕੁਝ ਸੁਣਦੀਆਂ ਅੱਖਾਂ ।

     ਕਿ ਬਾਤਾਂ ਪਾਉਦੀਆਂ ਅੱਖਾਂ ,ਹੁੰਗਾਰੇ  ਭਰਦੀਆਂ   ਅੱਖਾਂ   ।

    
ਜਦੋਂ   ਦਿਲ  ਨੂੰ   ਜੁਦਾਈ ਦਾ   ਦਮੁਹਾਂ   ਸੱਪ ਡਸਦਾ ਹੈ  ,

    ਦਵਾਈ  ਕਰਦੀਆਂ  ਅੱਖਾਂ  .ਛਮਾਂ ਛਮ  ਵਰਦੀਆਂ   ਅੱਖਾਂ  ।

  
  ਮਿਲਣ ਦੀ ਤਾਂਘ ਲੈ  ਅੰਦਰ  ਧੜਕਦੇ ਦਿਲ ਦੋਹੀ  ਪਾਸੀਂ  ,

    ਗੁਜਾਰਸ ਕਰਦੀਆਂ  ਅੱਖਾਂ . ਜਦੋਂ ਵੀ ਮਿਲਦੀਆਂ   ਅੱਖਾਂ   ।

 
   ਨਜਾਰੇ ਕੁਦਰਤੀ  ਮਾਨਣ ,ਖੁਸ਼ੀ   ਵੀ   ਰੱਜ ਕੇ   ਮਾਨਣ  ,

    ਕਦੇ ਨਾ  ਅਕਦੀਆਂ  ਅੱਖਾਂ  ਕਦੇ ਨਾ ਥਕਦੀਆਂ    ਅੱਖਾਂ  ।

    ਕਦੇ  ਜੇ ਭੀੜ  ਪੈਂਦੀ   ਹੈ  ਜਾਂ  ਹੁੰਦੈ   ਘਾਣ     ਹੱਕਾਂ  ਦਾ ,

    ਲਹੂ ਪੀ ਲੈਂਦੀਆਂ  ਅੱਖਾਂ , ਜੁਲਮ  ਨਈ  ਸਹਿਦੀਆਂ  ਅੱਖਾਂ।

   ਜਿੜੇ ਰਾਹੀਂ ਦਿਲਾਂ ਦੇ ਦਾਰ   ਨੇ ਆਉਣੈ  ਚਿਰ ਮਗਰੋ  ,

   ਓਹ  ਰਾਹਾਂ ਤਕਦੀਆਂ  ਅੱਖਾਂ  ,ਕਦੇ ਨਾ ਥਕਦੀਆਂ  ਅੱਖਾਂ  ।

  
ਨਾ ਦੇਖੋ  ਘੂਰ  ""ਠਾਕਰ "ਨੂੰ,ਰਤਾ  ਹੁਣ  ਪਿਆਰ  ਥੀ  ਤੱਕੋ ,

 ਹੁਸੀਂਨ ਮੁਖ ਤੇ  ਮਿਰੇ  ਦਿਲਬਰ  ਨਾ ਕਹਿਰੀ ਸੋਹਦੀਆਂ  ਅੱਖਾਂ ।