ਖ਼ਬਰਸਾਰ

 •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
 •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
 •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
 •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
 •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
 •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਗ਼ਜ਼ਲ (ਗ਼ਜ਼ਲ )

  ਹਰਚੰਦ ਸਿੰਘ ਬਾਸੀ   

  Email: harchandsb@yahoo.ca
  Cell: +1 905 793 9213
  Address: 16 maldives cres
  Brampton Ontario Canada
  ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਹਵਾ ਦੇ  ਬੁਲ੍ਹਿਆਂ ਤੇ  ਕਦੀ ਇਤਬਾਰ ਨਹੀਂ   ਕਰਨਾ
  ਇਹ ਪਲ ਵਿੱਚ ਬਦਲ ਜਾਂਦੇ ਕਦੀ ਪਿਆਰ ਨਹੀਂ ਕਰਨਾ

  ਜਦੋਂ ਘਰ ਤੋਂ ਬਾਹਰ ਜਾਉ ਤਾਂ ਇੱਹ ਗੱਲ ਯਾਦ ਰੱਖਣੀ ਹੈ
  ਹਰ ਸਖਸ਼ ਨਾਲ ਬਟੂਆ ਕਦੀ ਸਾਂਝਾ ਨਹੀਂ ਕਰਨਾ

  ਗੱਲ ਸੋਚ ਕੇ ਕਰੀਏ ਨਤੀਜਾ ਸਦਾ  ਸਾਫ  ਹੁੰਦਾ ਹੈ
  ਆਪਣੀ ਗੱਲ ਕਰਨੀ ਕਿਸੇ ਸੰਗ ਬਹਿਸ ਨਹੀਂ ਕਰਨਾ

  ਹਰ ਇੱਕ ਉਲਝਣ ਦਾ ਕੋਈ ਨਾ ਕੋਈ ਹੱਲ ਹੁੰਦਾ
  ਹੱਲ ਸਮਝ ਨਾਲ ਕਰਨਾ ਐਵੇ ਝਗੜਾ ਨਹੀਂ ਕਰਨਾ

  ਜਿੰਗਦੀ ਵਿੱਚ ਦੁਸ਼ਵਾਰੀਆਂ ਆਉਂਦੀਆਂ ਨੇ ਅਕਸਰ
  ਦਿਲ ਨੂੰ ਹੌਸਲਾ ਦੇਣਾ ਇਹਨੂੰ  ਬੇਦਿਲ ਨਹੀਂ ਕਰਨਾ

  ਤਕਦੀਰ ਬਦਲ ਜਾਂਦੀ ਜੇ ਕਿਸੇ ਅਸੂਲਾਂ ਤੇ ਚੱਲੀਏ
  ਸਾਗਰ ਦੀਆਂ ਲਹਿਰਾਂ ਵਾਂਗ ਲਹਿਣਾ ਤੇ ਨਹੀਂ ਚੜ੍ਹਣਾ

  ਧਨ ਜੀਵਨ ਨਹੀਂ ਹੁੰਦਾ ਪਰ ਜੀਵਣ ਦੀ ਜਰੂਰਤ ਹੈ
  ਕਿਰਤ ਕਰਨੀ ਗੈਰ ਦੇ ਧਨ ਤੇ ਕਬਜ਼ਾ ਨਹੀਂ ਕਰਨਾ

  ਦਰਵੇਸ਼ਾਂ ਦੀ ਨਸੀਹਤ ਇਹ ਨਿਚੋੜ ਹੈ  ਜਿੰਦਗੀ ਦਾ
  ਬਾਸੀ ਤਾਂ ਦੁਹਰਾਉਦਾ ਹੈ ਇਸ ਨੂੰ ਰੱਦ ਨਹੀਂ ਕਰਨਾ