ਖ਼ਬਰਸਾਰ

 •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
 •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
 •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
 •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
 •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
 •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਗੁਡ ਫਰਾਈਡੇ (ਲੇਖ )

  ਵਰਗਿਸ ਸਲਾਮਤ   

  Email: wargisalamat@gmail.com
  Cell: +91 98782 61522
  Address: 692, ਤੇਲੀਆਂ ਵਾਲੀ ਗਲੀ, ਨੇੜੇ ਰਹਮਾ ਪਬਲਕਿ ਸਕੂਲ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ
  India
  ਵਰਗਿਸ ਸਲਾਮਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਅੱੱਜ ਤੋਂ ੨੦੧੩ ਸਾਲ ਪਹਿਲਾਂ ਯੇਰੂਸ਼ਲਮ ਦੇ ਬੈਤਲਹਮ ਨਗਰ 'ਚ ਦੁਨੀਆਂ ਦੀ ਸਭ ਤੋਂ ਅਦਭੁੱਤ ਘਟਨਾ ਵਾਪਰੀ ਸੀ, ਉਹ ਹੈ ਪ੍ਰਭੂ ਯੀਸ਼ੂ ਮਸੀਹ  ਦਾ ਜਨਮ, ਜਿਸਦੀ ਭਵਿੱਖਬਾਣੀ ਪਵਿੱਤਰ ਬਾਈਬਲ ਦੇ ਪੁਰਾਨੇ ਨਿਯਮ 'ਚ ਦਰਜ ਯੀਸ਼ੂ ਦੇ ਜਨਮ ਤੋਂ ਲਗਭਗ ੬੩੦ ਸਾਲ ਪਹਿਲਾਂ ਯਸ਼ਾਯਾਹ ਨਬੀ ਨੇ ਕੀਤੀ ਸੀ। ਠੀਕ  ਉਸੇ ਸਮੇਂ, ਜਦੋਂ ਸਮਾਜ 'ਚ ਕੁਰੀਤੀਆਂ  ਦੀ  ਇਨੰਤਹਾ ਹੋ ਜਾਂਦੀ ਹੈ ਅਤੇ ਲੋਕ ਆਪਣੇ ਨਿਜ਼ ਲਈ ਨੈਤਿਕਤਾ, ਧਾਰਮਿਕਤਾ ਅਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਹੇਠਾਂ ਡਿਗ ਕੇ ਮਾਨਵਤਾ ਭੁੱਲ ਜਾਂਦੇ ਹਨ। ਕੁਦਰਤ ਨੇ ਸਮੇਂ ਸਮੇਂ  ਇਸ ਧਰਤੀ ਦੇ ਬਸ਼ਿੰਦਿਆਂ ਨੂੰ ਸਹੀ ਰਾਹ ਦਿਖਾਉਣ ਲਈ ਆਪਣੇ ਪ੍ਰਤੀਨਿਧ ਦੇ ਰੂਪ 'ਚ ਪਥਪ੍ਰਦਰਸ਼ਕ ਭੇਜੇ ਹਨ, ਜਿਨਾਂ ਨੇ ਆਪਣੇ ਮਹਾਨ ਕੰਮਾਂ, ਬਹੁਮੁੱਲੇ ਕੱਥਨਾ ਅਤੇ ਮਹਾਨ ਕੁਰਬਾਨੀਆਂ ਨਾਲ ਸਾਰੀ ਮਾਨਵਤਾ ਲਈ ਜੀਵਨ ਜਾਚ ਦੀ ਵਿਆਕਰਨ ਦਿੱਤੀ ਹੈ।
       ਪੂਰਾ ਸੰਸਾਰ ਪ੍ਰਭੂ ਯੀਸੂ ਦੀ ਸ਼ਹਾਦਤ ਅਤੇ  ਜਨਮ ਨੂੰ ਬੜੀ ਸ਼ਿੱਦਤ ਅਤੇ ਤਨ, ਮੰਨ ,ਧੰਨ ਨਾਲ ਮਨਾaੂਂਦਾ ਹੈ ਯੀਸ਼ੂ ਦੇ ਜਨਮ ਦੀ ਅਦਭੁੱਦਤਾ ਇਹ ਹੈ ਕਿ ਖੁਦਾ ਦੀ ਯੋਜ਼ਨਾ ਅਨੂਸਾਰ ਗਲੀਲ ਦੇਸ਼ ਦੇ ਨਾਸਰਤ ਨਗਰ ਦੇ ਇਕ ਪਵਿੱਤਰ ਘਰਾਨੇ 'ਚੋਂ ਪਵਿੱਤਰ ਕੁਆਰੀ ਕੁੜੀ ਮਰੀਯਮ ਨੂੰ ਅਸਮਾਨੀ /ਰੀਸ਼ਤਿਆਂ ਆਪ ਦਰਸ਼ਨ ਦੇ ਕੇ ਦੱਸਿਆ ਕਿ ਪਰਮੇਸ਼ਵਰ ਦੀ ਯੋਜਨਾ ਅਨੂਸਾਰ ਤੂੰ ਪਵਿੱਤਰ ਆਤਮਾਂ ਤੋਂ ਹਾਮਲਾ (ਗਰਭਵਤੀ) ਹੋਵੇਂਗੀ ਅਤੇ ਇਕ ਬਾਲਕ ਨੂੰ ਜਨਮ ਦੇਵੇਂਗੀ, ਉਸਦਾ ਨਾਮ ਯੀਸ਼ੂ ਰੱਖਣਾ,  ਉੁਹ ਸਾਰੇ ਜਗਤ ਨੂੰ ਪਾਪਾਂ ਤੋਂ ਬਚਾਵੇਗਾ ਅਤੇ ਮੁੱਕਤੀਦਾਤਾ ਕਹਿਲਾਵੇਗਾ……ਮਰੀਯਮ ਡਰ ਗਈ ਅਤੇ ਉਸਦੇ ਦਿਮਾਗ 'ਚ ਸਮਾਜ ਅਤੇ ਪਰਿਵਾਰ ਦੇ ਸਵਾਲ ਆਏ ਪਰ /ਰੀਸ਼ਤਿਆਂ ਉਸਨੂੰ ਪਰਮੇਸ਼ਵਰ ਦੀ ਯੋਜ਼ਨਾ ਸਮਝਾਈ। ਮਰੀਯਮ ਕਿaੁਂਕੀ ਈਸ਼ਵਰ ਦੀ ਸੱਚੀ ਭਗਤਣੀ ਸੀ ਉਸ ਨੇ ਸਮਾਜ ਦੀ ਪਰਵਾਹ ਕੀਤੇ ਬਿਨਾ ਈਸ਼ਵਰ ਦੇ ਕੰਮ ਪਹਿਲ ਦਿੱਤੀ ਅਤੇ ਇਸੇ ਤਰਾਂ /ਰੀਸ਼ਤਿਆਂ ਨੇ ਮਰੀਯਮ ਦੇ ਮੰਗੇਤਰ ਯੁਸ/ ਨੂੰ  ਦਰਸ਼ਨ ਦੇ  ਕੇ ਸਮਝਾਇਆ। ਰੱਬ ਦੀ ਇਸ ਰਜ਼ਾ ਨੂੰ ਮੰਨ ਕੇ, ਉਸਨੇ ਵੀ ਸਮਾਜ ਦੀ ਪਰਵਾਹ ਨਾ ਕਰਦਿਆਂ ਮਰੀਯਮ ਨੂੰ ਕਬੂਲ ਕੀਤਾ ਅਤੇ ਯੀਸ਼ੂ ਦਾ ਜਨਮ ਯੇਰੁਸ਼ਲਮ ਦੇ ਬੈਤਲਹਮ ਕਸਬੇ 'ਚ ਇਕ ਗਉਸ਼ਾਲਾ ਦੀ ਖੁਰਲੀ 'ਚ ਹੋਇਆ ਅਤੇ ਉਸ ਸਮੇਂ ਅਸਮਾਨ 'ਤੇ ਇਕ ਅਜ਼ੀਬ ਤਾਰਾ ਚਮਕਿਆ। ਉਹਨਾਂ ਦੀ ਸ਼ਹਾਦਤ ਵੀ ਬਾਈਬਲ ''ਚ ਦਰਜ ਭਵਿਖਬਾਣੀ  ਅਨੂਸਾਰ ਲੋਕਾਂ ਦੀ ਨਾਸਮਝੀ , ਸਮੇਂ ਦੀ ਹਕੂਮਤ ਦੀ ਸਾਜਿਸ਼ , ਧਾਰਮਿਕ ਕੱਟੜਵਾਦ ਅਤੇ ਮੌਕਾਪ੍ਰਸਤਾਂ ਦੀ ਲੋਕਾਂ ਨੂੰ ਗੁਮਰਾਹ ਕਰਨ ਅਤੇ ਸੱਚ ਨੂੰ ਦਬਾਉਣ ਵਾਲੀ ਘਿਨੌਣੀ ਘਟਨਾ ਸੀ। ਪਰ ਈਸ਼ਵਰੀ ਯੋਜਨਾ ਅਨੂਸਾਰ ਖੁਦਾ ਨੇ ਆਪਣਾ ਇਕਲੌਤਾ  ਬੇਟਾ ਭੇਜ ਕੇ ਸੰਸਾਰ ਸੱੱਚ, ਦਿਆ ਅਤੇ ਮੁਆਫੀ ਦਾ ਨਵਾਂ ਰਾਹ  ਵਿਖਾਉਣਾ  ਸੀ। ਤਾਹੀਂ ਤਾ  ਗੁੱਡ ਫਰਾਈਡੇ ਗੁੱਡ ਹੈ।
       ਯੀਸ਼ੂ ਮਸੀਹ ਦਾ  ਜਨਮ, ਬਚਪਨ, ਪ੍ਰਚਾਰ ਅਤੇ ਸ਼ਹਾਦਤ ਵਿਲੱਖਣ ਅਤੇ ਰੱਬੀ ਯੋਜਨਾ ਸੀ। ਵਾਹਿਗੁਰੂ ਨੇ ਆਪਣਾ ਇਕਲੌਤਾ ਬੇਟਾ ਧਰਤੀ 'ਤੇ ਭੇਜਿਆ ਤਾਂ ਜੋ ਉਹਨਾਂ ਦੇ ਵਿਚ ਰਹਿ ਕੇ ਇਨੰਸਾਨੀ ਦਰਦੋਗ਼ਮ ਸਹਿ ਕੇ ਉਹ ਸਮਾਜ਼ 'ਚ ਦੱਬੇ ਕੁਚਲੇ ਲੋਕਾਂ 'ਚ ਆਪਣੀਆਂ ਸਿੱਖਿਆਵਾਂ ਰਾਹੀ ਕ੍ਰਾਂਤੀ ਲਿਆ ਸਕੇ।
        ਮਆਫੀ, ਮਾਨਵਤਾ, ਬਰਾਬਰਤਾ, ਪਵਿੱਤਰਤਾ, ਸਾਂਝੀਵਾਰਤਾ ਅਤੇ ਪਿਆਰ ਮੁਹਬੱਤ ਦੀਆਂ ਮਹਾਨ ਸਿੱਖਿਆਵਾਂ ਉਹਨਾਂ ਨੇ ਕਿਸੇ ਡੇਰੇ ਵਿਚ ਬੈਠ ਕੇ ਜਾਂ ਜੰਗਲਾਂ 'ਚ ਰਹਿ ਕੇ, ਕੋਈ ਤੱਪਸਿਆ ਕਰਕੇ ਜਾਂ ਫਿਰ ਕਿਸੇ ਭੋਰੇ ਬੈਠ ਕੇ ਨਹੀ ਸਨ ਦਿੱਤੀਆਂ। ਸਗੋਂ ਸ਼ਹਿਰ-ਸ਼ਹਿਰ, ਬਸਤੀ- ਬਸਤੀ ਅਤੇ ਪਿੰਡ-ਪਿੰਡ ਘੁੰਮ ਕੇ ਲੋਕਾਂ 'ਚ ਵਿਚਰ ਕੇ, ਲੋਕਾਂ ਦੀ ਦੁੱਖਰਗ ਸਮਝ ਕੇ ਆਪਣੇ ਵਿਚਾਰਾਂ ਦਾ ਵਿਲੱਖਣ ਪ੍ਰਗਟਾਵਾ ਕੀਤਾ……ਇਕ ਔਰਤ ਜੋ ਵਿਅਬੀਚਾਰ ਕਰਦੀ ਫੜੀ ਗਈ ਮਰਦ ਪ੍ਰਧਾਨ  ਸਮਾਜ ਨੇ ਸ਼ਰਾ ਅਨੂਸਾਰ ਉਸਨੂੰ ਪੱਥਰ ਮਾਰ-ਮਾਰ ਕੇ ਮਾਰਨ ਦਾ ਫੈਸਲਾ ਲਿਆ, ਅਚਾਨਕ ਯੀਸ਼ੂ ਉੁਸੇ ਪਿੰਡ ਵਿਚ ਸੀ ਤਾਂ ਉਹ ਔਰਤ ਭੱਜਦੀ ਤੇ ਆਪਣੇ ਆਪ ਨੂੰ ਬਚਦੀ ਬਚਾਉਂਦੀ ਯੀਸ਼ੂ ਕੋਲ ਆਈ ਤੇ ਉਸਨੇ ਮਦਦ ਮੰਗੀ। ਯੀਸ਼ੂ ਨੇ ਲੋਕਾਂ ਨੂੰ ਕਿਹਾ ਕਿ ਉਸਨੂੰ ਸਿਰ/ aਹੀ ਪੱਥਰ ਮਾਰੇ ਜਿਸਨੇ ਕਦੇ ਪਾਪ ਨਹੀ ਕੀਤਾ। ਨਤੀਜਨ ਸਾਰੇ ਲੋਕ ਚਲੇ ਗਏ…ਯੀਸ਼ੂ ਨੇ ਉਸ ਔਰਤ ਨੂੰ ਅੱਗੇ ਤੋਂ ਅਜਿਹੇ ਪਾਪ ਵਿਚ ਨਾ ਪੈਣ ਲਈ ਕਿਹ ਕੇ ਮੁਆ/ ਕੀਤਾ।  ਔਰਤ ਦਾ ਸਨਮਾਨ ਅਤੇ ਉਸਦੇ ਗੁਨਾਹ ਦੀ ਮਆਫੀ ਦਾ ਵਿਲੱਖਣ ਫੈਸਲਾ ਕਰਕੇ ਉਸ ਵੇਲੇ ਦੇ ਧਰਮ ਦੇ ਠੇਕੇਦਾਰਾ ਨੂੰ ਚੁੱਪ ਕਰਾਇਆ।
       ਬੱਚਿਆਂ ਨਾਲ ਪਿਆਰ ਉਹਨਾਂ ਖੁਦਾ ਨਾਲ ਪਿਆਰ ਦੇ ਬਰਾਬਰ ਦੱਸਿਆ, ਆਪਣੀ ਸਿੱਖਿਆਵਾਂ ਰਾਹੀਂ  ਉਹਨਾਂ ਸਿੱਧ ਕੀਤਾ ਕਿ ਦੁਨਿਆਂ 'ਚ ਸਭ ਤੋਂ ਪਵਿੱਤਰ ਬੱਚੇ ਹਨ ਅਤੇ ਸਵਰਗ਼ ਦਾ ਰਾਜ ਵੀ ਅਜਿਹਿਆਂ ਦਾ ਹੈ ਜੋ ਕੋਈ ਸਵਰਗ਼ 'ਚ ਜਾਣਾ ਚਾਹੰਦਾ ਹੈ ਉਹ ਬੱਚਿਆਂ ਵਰਗਾ ਪਵਿੱਤਰ, ਸੱਚਾ, ਬਿਨਾਂ ਭੇਦਭਾਵ ਵਾਲਾ ਅਤੇ ਨੀਵਾਂਮੰਨ ਤੇ ਉੱਚੀਮੱਤਵਾਲਾ ਬਣੇ। 
       ਭਾਰਤੀ ਸਮਾਜ ਦੀ ਵਰਗ ਵੰਡ ਵਾਂਗ ਹੀ, ਇਸਰਾਇਲ ਵਿਚ ਧਰਮ ਦੇ ਠੇਕੇਦਾਰਾਂ ਨੇ ਨੀਚਲੇ ਵਰਗ ਦੇ ਲੋਕਾਂ ਨੂੰ ਛੇਕਿਆ ਅਤੇ ਛੂਤਛਾਤ ਕਰਕੇ ਵੱਖਰਾ ਕੀਤਾ ਸੀ……ਯੀਸ਼ੂ ਭਾਵੇਂ ਉੱਚ ਵਰਗ ਚੋਂ ਸੀ ਉਸਨੇ ਉਹਨਾਂ ਕੋਲ ਜਾ ਕੇ ਉਹਨਾਂ ਵਿਚ ਰਹਿ ਕੇ ਬਰਾਬਰਤਾ ਅਤੇ ਸ਼ਾਂਝ ਦੀ ਸਿੱਖਿਆ ਦਿੱਤੀ ਅਤੇ ਛੂਤਛਾਤ ਕਰਨ ਵਾਲਿਆਂ ਨੂੰ ਸਮੇਂ ਸਮੇਂ ਤਾੜਿਆ।
       ਉਸ ਸਮੇਂ ਦੀ ਹਾਕਮ ਜਮਾਤ ਜੋ ਪੂਰੀ ਤਰਾਂ ਕੱਟੜਵਾਦ ਧਾਰਮਿਕ ਆਗੂਆਂ ਦੀ ਪਕੜ  ਅਤੇ ਜਕੜ ਵਿਚ ਸੀ ਉਸਵੇਲੇ ਆਪਣੇ ਪ੍ਰਚਾਰ ਅਤੇ ਨਵਚੇਤਨ ਸਿੱਖਿਆਵਾਂ ਨਾਲ ਅਹਿੰਸਾ ਦੇ ਰਾਹ 'ਤੇ ਰਹਿ ਕੇ ਵਿਰੋਧ ਕੀਤਾ ਅਤੇ ਆਮ ਲੋਕਾਂ ਨਾਲ ਹੋ ਰਹੀ ਆਪਣੇ /ਾਇਦੇ ਦੀ ਧਾਰਮਿਕ ਰਾਜਨੀਤੀ, ਆਰਥਿਕ ਰਾਜਨੀਤੀ ਅਤੇ ਸਮਾਜਿਕ ਰਾਜਨੀਤੀ ਦਾ ਪਰਦਾ/ਾਸ਼ ਕੀਤਾ । ਸਿੱਟੇ ਵੱਜੋ ਹਾਕਮ ਜਮਾਤ ਨੰਗੀ ਹੁੰਦੀ ਨਜ਼ਰ ਆਉਣ ਲੱਗੀ ਤੇ ਉਹਨਾਂ ਆਪਣੀਆ ਕੁਚਾਲਾਂ ਅਤੇ ਸਾਜਿਸ਼ਾ ਨਾਲ ਉਸਦੇ ਇਕ ਚੇਲੇ ਯਹੁਦਾਇਸਕਿਉਤੀ ਨੂੰ ੩੦ ਸੋਨੇ ਦੇ ਸਿੱਕਿਆਂ ਨਾਲ ਖਰੀਦਿਆ ਅਤੇ ਲਾਲਚਵਸ਼ ਉਸਨੂੰ ਇਕਲੇ ਫੜਾਉਣ ਦੀ ਸਾਜਿਸ਼ 'ਚ ਭਾਗੀਦਾਰ ਹੋਇਆ। ਕਿਉਂਕੀ ਆਮ ਜਨਤਾ 'ਚ ਬੇਗੁਨਾਹ ਯੀਸ਼ੂ ਨੂੰ ਫੜਨ  ਤੇ ਲੋਕ ਭੜਕ ਜਾਂਦੇ ਇਸ ਲਈ ਏਕਾਂਤ 'ਚ ਦੂਆ ਕਰਦਿਆਂ ਯੀਸ਼ੂ ਨੂੰ ਊਸਦੇ ਚੇਲੇ ਨੇ ਫੜਵਾਇਆ……ਬਸ /ਿਰ ਹਾਕਮੀ ਸਾਜਿਸ਼ਾਂ ਤਹਿਤ, ਲੋਕਮਤ ਨੂੰ ਦਬਾਅ ਕੇ, ਇਥੋਂ ਤੱਕ ਕਿ ਉਸਵੇਲੇ ਦੇ ਨਿਆਂਦੀਸ਼ ਨੇ ਵੀ ਉਸਨੂੰ ਬੇਗੁਨਾਹ ਦਾ ਫੈਸਲਾ ਸੁਣਾ ਕੇ ਆਪਣੇ ਹੱਥ ਧੋ ਲਏ ਪਰ ਕੱਟੜਵਾਦ ਅਤੇ ਮੌਕਾਪ੍ਰਸਤਾਂ ਨੇ ਉਸਦੇ ਨਿਆਂ ਨੂੰ ਸਿੱਕੇ ਟੰਗ ਕੇ ਉਸ ਬੇਗੁਨਾਹ ਬਰਰੇ ਨੂੰ ਸਲੀਬ ਦਾ ਫਤਵਾ ਦਿੱਤਾ……ਮੂਕ ਬਰਰੇ ਵਾਂਗ ਇਕ ਆਮ ਇਨੰਸਾਨ ਦੀ ਤਰਾਂ ਵਾਹਿਗੁਰੂ ਦੀ ਯੋਜਨਾ ਅਨੂਸਾਰ, ਯੀਸ਼ੂ ਨੇ ਕੋਰੜੇ ਖਾਦੇ, ਮੁੰਹ 'ਤੇ ਥੁੱਕਣਾ, ਥੱਪੜ, ਨੰਗਿਆਂ ਕਰਨਾ, ਕੰਡਿਆਂ ਦਾ ਤਾਜ ਅਤੇ ਪਸਲੀ 'ਚ ਬਰਛੇ ਆਦਿ ਕਈ ਤਸੀਹੇ ਚੁੱਪ ਰਹਿ ਕੇ ਬਿਨਾ ਕੁੱਝ ਕਹੇ ਸਹੇ, ਸਲੀਬ 'ਤੇ ਪ੍ਰਾਣ ਛੱਡਣ ਵੇਲੇ ਉਹਨਾਂ ਦੇ ਮੁਖ ਚੋਂ ਕੁੱਝ ਵਚਨ ਨਿਕਲੇ ਜਿਨਾਂ ਵਿਚ ਇਕ ਮਹਤਵਪੂਰਨ ਵਚਨ ਸੀ……ਕਿ " ਐ ਪਿਤਾ ਇਹਨਾਂ ਨੂੰ ਮੁਆ/ ਕਰ, ਕਿਉਂਕੀ ਇਹ ਨਹੀ ਜਾਣਦੇ ਕਿ ਇਹ ਕੀ ਕਰ ਰਹੇ ਹਨ"……ਇਹੀ ਮੁਆਫੀ ਦਾ ਸੰਦੇਸ਼ ਉਸ ਵੇਲੇ ਤਾਜ਼ਾ ਤੇ ਸਾਰਥਕ ਹੋ ਗਿਆ ਜਦੋਂ ਭਾਰਤੀ ਪਰਿਪੇਖ 'ਚ ਮਿਸ਼ਨਰੀ ਸਟੇਨਗ੍ਰਾਮ ਦੀ ਪਤਨੀ ਅਤੇ ਆਪਣੇ ਦੋ ਬੱਚਿਆਂ ਦੀ ਮਾਂ ਨੇ ਧਾਰਮਿਕ ਕੱਟੜਵਾਦ ਨੂੰ ਇਹੋ ਕਿਹ ਕੇ ਮੁਆ/ ਕੀਤਾ ਅਤੇ ਯੀਸ਼ੂ ਮਸੀਹ ਦੇ ਮੂੰਹ 'ਚੋ ਨਿਕਲੇ ਵਚਨਾਂ ਨੂੰ ਜਿੰਦਾ ਰੱਖਿਆ

  samsun escort canakkale escort erzurum escort Isparta escort cesme escort duzce escort kusadasi escort osmaniye escort