ਸਾਹਿਤਕਾਰ (ਕਵਿਤਾ)

ਪਰਸ਼ੋਤਮ ਲਾਲ ਸਰੋਏ    

Email: parshotamji@yahoo.com
Cell: +91 92175 44348
Address: ਪਿੰਡ-ਧਾਲੀਵਾਲ-ਕਾਦੀਆਂ,ਡਾਕ.-ਬਸਤੀ-ਗੁਜ਼ਾਂ, ਜਲੰਧਰ
India 144002
ਪਰਸ਼ੋਤਮ ਲਾਲ ਸਰੋਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੁਸੀ ਕਹਿੰਦੇ ਓ ਸਾਹਿਤਕਾਰ ਹਾਂ ਮੈਂ,

ਕਰਾਂ ਸ਼ਬਦਾਂ ਦਾ ਵਪਾਰ ਹਾਂ ਮੈ।ਮੈਂ ਲਿਖਦਾ ਅੱਖਰ ਟੋਲ੍ਹ ਕੇ,

ਰੱਖ ਦਿੰਦਾ ਭੇਦ ਮੈਂ ਖੋਲ੍ਹ ਕੇ,

ਤਦ ਹੀ ਕਦਰ ਕੋਈ ਨਾ ਜਾਣੇ ਮੇਰੀ,

ਦੁਨੀਆਂ ਲਈ ਹੋਇਆ ਬੇਕਾਰ ਹਾਂ ਮੈਂ।

ਤੁਸੀ ਕਹਿੰਦੇ ਓ -----------।ਮੈਂ ਮੂੰਹ 'ਤੇ ਸੱਚ ਹੀ ਕਹਿੰਦਾ ਹਾਂ,

ਸੱਚ ਕਹੇ ਬਿਨਾਂ ਵੀ ਰਹਿੰਦਾ ਨਾ।

ਦੂਜਿਆਂ ਦੀ ਤਰ੍ਹਾਂ ਪੇਟ ਦੀ ਭੁੱਖ ਸਤਾਵੇ,

ਹਰ ਚੀਜ਼ ਦਾ ਵੀ ਹੱਕਦਾਰ ਹਾਂ ਮੈਂ।

ਤੁਸੀ ਕਹਿੰਦੇ ਓ -----------।ਭਾਵੇਂ ਲਿਖਣ ਦਾ ਮੂ ਭਾਅ ਨਾ ਮਿਲਦਾ,

ਕਿਸੇ ਲਈ ਕੁਝ ਕਰਾਂ, ਇਹ ਉਤਸ਼ਾਹ ਨਾ ਮਿਲਦਾ,

ਮੈਨੂੰ ਭਲਾ ਲੋੜਦਾ ਦੁਨੀਆਂ ਦਾ,

ਪਰ ਇਨ੍ਹਾਂ ਲਈ ਭੁੱਲਣਹਾਰ ਹਾਂ ਮੈਂ।

ਤੁਸੀ ਕਹਿੰਦੇ ਓ -----------।ਬੁਰਾਈ ਉਲਟ ਜੇ ਮੈਂ ਕਲਮ ਉਠਾਵਾਂ,

ਬੁਰੇ ਲੋਕਾਂ ਦੀ ਅੱਖ ਨਾ ਭਾਵਾਂ,

ਲੋਕੀ ਮੈਨੂੰ ਹੀ ਬੁਰਾ ਬਣਾਉਂਦੇ,

ਚੋਰ ਉਚੱਕਿਆਂ ਨਾਲ ਯਾਰੀ ਲਾਉਂਦੇ,

ਐਸੇ ਮੂਰਖ਼ਾਂ ਦੀ ਨਜ਼ਰ ਵਿਚ ਬਣ ਜਾਦਾ ਫਿਰ ਗ਼ੱਦਾਰ ਮੈਂ।

ਤੁਸੀ ਕਹਿੰਦੇ ਓ -----------।ਮੇਰੀ ਜੀਂਦੇ ਜੀਅ ਕਿਸੇ ਨੂੰ ਗੱਲ ਨਾ ਭਾਵੇ,

ਮਰਨ 'ਤੇ ਯਾਦਗਾਰੀ ਮੇਲੇ ਲਗਾਵੇ,

ਦੁਨੀਆਂ ਲਈ ਮੈਂ ਹੋਇਆ ਤਮਾਸ਼ਾ,

ਪਰ ਕਰਾ ਸ਼ਬਦਾਂ ਦਾ ਸ਼ਿੰਗਾਰ ਮੈਂ।

ਤੁਸੀ ਕਹਿੰਦੇ ਓ -----------।

ਪਰਸ਼ੋਤਮ! ਕੌਡੀ ਕੌਡੀ ਕੌਡੀ ਦੀ ਜੋ ਰਟ ਲਗਾਵੇ,

ਜ਼ੇਬਾਂ ਵੀ ਉਹ ਭਰ ਲੈ ਜਾਵੇ।

ਮੇਰੇ ਪੱਲੇ ਕੀ ਹੈ ਪੈਂਦਾ, ਮੇਰੀ ਕੌਡੀ ਕਿਸੇ ਅੱਖ ਨਾ ਭਾਵੇਂ,

ਮੈਂ ਖਾਲ੍ਹੀ ਪੇਟ ਵਜਾਉਂਦਾ ਫਿਰਦਾ,

ਬਸ ਇਕ ਐਸਾ ਫ਼ੰਕਾਰ ਹਾਂ ਮੈਂ।

ਤੁਸੀ ਕਹਿੰਦੇ ਓ -----------।

-------------------------------------