ਖ਼ਬਰਸਾਰ

 •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
 •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
 •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
 •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
 •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਮੇਰਾ ਘਰ (ਕਵਿਤਾ)

  ਦਿਲਜੋਧ ਸਿੰਘ   

  Email: diljodh@yahoo.com
  Address:
  Wisconsin United States
  ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਜਿਸ ਵਿਹੜੇ  ਸੂਰਜ- ਮੁਖੀਆ
  ਸੂਰਜ  ਉੱਗਣ 'ਤੇ ਮੁਸਕਰਾਵੇ ।
  ਜਿਸ ਵਿਹੜੇ ਫੁੱਲਾਂ ਦੇ ਬੂੱਟੇ
  ਬਸ ਫੁੱਲਾਂ ਦੀ ਮਹਿਕ ਹੀ ਆਵੇ ।
  ਜਿਸ ਵਿਹੜੇ ਵਿੱਚ ਰੁੱਤਾਂ ਖੇਡਣ
  ਗਰਮੀ ਸਰਦੀ ਰਾਸ ਰਚਾਵੇ ।
  ਜਿਸ ਵਿਹੜੇ ਦਰਵਾਜ਼ਾ ਖੜਕੇ
  ਅਪਣਾ ਕੋਈ  ਖੱਬਰ  ਲਿਆਵੇ ।
  ਸਮਝ ਲਵੀਂ    ਇਹ ਕੋਈ ਘਰ  ਹੈ ।
   ਮੇਰੇ ਘਰ   ਵਰਗਾ    ਕੋਈ ਘਰ ਹੈ ।
   
  ਜਿਸ ਘਰ ਵਿੱਚ ਥੋੜੀਆਂ ਲੋੜਾਂ
  ਹਰ ਕੋਈ ਨਿਕੜੇ ਖ਼ਾਬ ਹੰਢਾਵੇ ।
  ਜਿਸ ਘਰ ਵਿੱਚ ਛੋੱਟੀਆਂ ਖਾਹਸ਼ਾਂ
  ਚੰਨ ਨੂੰ ਫੜਣਾਂ ਕੋਈ ਨਾਂ ਚਾਵੇ ।
  ਜਿਸ ਘਰ ਦੇ ਕਿਸੇ ਕੋਨੇ ਦੇ ਵਿੱਚ
  ਆਲਣਾ ਕੋਈ ਉਮੀਦ  ਬਣਾਵੇ ।
  ਵਿੱਤੋਂ ਬਾਹਰਾ ਕੋਈ ਕਦਮ ਨਾਂ ਪੁੱਟੇ
  ਜਿੰਦਗੀ ਦੇ  ਨਾਲ ਚਲਦਾ ਜਾਵੇ ।
  ਸਮਝ ਲਵੀਂ    ਇਹ ਕੋਈ ਘਰ ਹੈ ।
   ਮੇਰੇ ਘਰ ਵਰਗਾ ਕੋਈ ਘਰ ਹੈ ।
   
  ਇਹ ਘਰ ਆਪਣੀਆਂ  ਕੰਧਾਂ ਅੰਦਰ
  ਹੋਲੀ ਹੋਲੀ ਜੀਉਂਦਾ  ਜਾਵੇ ।
  ਹਰ ਖਿੜਕੀ ਹਰ ਬੂਹਾ ਇਸਦਾ
  ਸੱਮਿਆਂ ਦੇ ਨਾਲ ਫਰਜ਼  ਨਿਭਾਵੇ ।
  ਨਿੱਘ ਵੀ ਦੇਵੇ ਠੰਡ  ਵੀ ਦੇਵੇ
  ਸੁੱਖ ਬੁੱਕਲ ਦਾ ਵੰਡਦਾ ਜਾਵੇ ।
  ਇੱਟਾਂ ਦੀ ਗਲਵਕੜੀ ਦੇ ਵਿੱਚ
  ਜਿੰਦਗੀ ਕਈੰ ਕਈੰ ਰੰਗ ਦਿਖਾਵੇ ।
  ਸਮਝ    ਲਵੀਂ  ਇਹ ਕੋਈ ਘਰ ਹੈ ।
                                                                      ਮੇਰੇ ਘਰ ਵਰਗਾ ਕੋਈ ਘਰ ਹੈ ।                                                                  
   
  ਜਿੰਦਗੀ ਦੇ ਇਹ ਰਿਸ਼ਤੇ ਸਮਝੇ
  ਸੰਮਿਆਂ ਦੇ ਨਾਲ ਸਾਂਝ  ਨਿਭਾਵੇ ।
  ਢਲਦੇ ਹੋਏ ਪਰਛਾਵੇਂ  ਦੇ ਨਾਲ
  ਚਿਹਰਾ ਵੀ ਕੁਝ ਢਲਦਾ ਜਾਵੇ ।
  ਉਮਰ ਦੀਆਂ ਲੀਕਾਂ ਦੇ ਪਿੱਛੇ
  ਦੁੱਖ ਸੁੱਖ ਦੇ ਕਈੰ ਪੱਲ ਛੁਪਾਵੇ ।
  ਵੱਕਤ ਦੀਆਂ ਪੀੜਾਂ ਤੰਨ 'ਤੇ ਸਹਿਕੇ
  ਸੁੱਖ ਦਾ ਸਭ ਨੂੰ ਲਾਡ ਲਡਾਵੇ ।
  ਸਮਝ   ਲਵੀਂ  ਇਹ ਕੋਈ ਘਰ ਹੈ ।
  ਮੇਰੇ ਘਰ ਵਰਗਾ ਕੋਈ ਘਰ ਹੈ ।
   
  ਇਸ ਘਰ ਦੀਆਂ ਮੈਂ ਖੈਰਾਂ ਮੰਗਾ
  ਸੰਮਿਆਂ ਸਾਹਮਣੇ ਹਾਰ ਨਾਂ ਜਾਵੇ ।
  ਇਸ ਘਰ ਦਾ ਨਿੱਘ ਮਾਨਣ ਦੇ ਲਈ
  ਆਪਣਾ  ਕੋਈ ਬੂਹੇ ਆਵੇ ।
  ਚੰਦਰੀ  ਚੁੱਪ  ਨਾਂ ਵਿਹੜੇ ਵੱਸੇ
  ਕੋਈ ਜੰਦਰਾ ਨਾਂ ਪਹਿਰਾ ਲਾਵੇ ।
  ਦੇਸ਼ ਦਿਸ਼ਾਂਤਰ ਘੁਮਦਾ  ਜੀਅ  ਕੋਈ
  ਮਾਂ ਵਰਗੇ  ਵਲ ਕਦਮ ਵਧਾਵੇ ।
  ਸਮਝ ਲਵੀਂ ਇਹ ਕੋਈ ਘਰ ਹੈ ।
  ਮੇਰੇ ਘਰ ਵਰਗਾ ਕੋਈ ਘਰ ਹੈ ।

  ----------------------------------