ਖ਼ਬਰਸਾਰ

 •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
 •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
 •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
 •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
 •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਭਾਰਤ: ਭ੍ਰਸ਼ਟਾਚਾਰ ਦਾ ਸੱਭਿਆਚਾਰ (ਕਵਿਤਾ)

  ਰਵਿੰਦਰ ਰਵੀ   

  Email: r.ravi@live.ca
  Phone: +1250 635 4455
  Address: 116 - 3530 Kalum Street, Terrace
  B.C V8G 2P2 British Columbia Canada
  ਰਵਿੰਦਰ ਰਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਆਦਮ ਅਤੇ ਹੱਵਾ ਨੇ ਤੋਰੀ,

  ਵਰਜਤ ਫਲ ਖਾਵਣ ਦੀ ਰੀਤ।

  ਬੀਜੋ ਬੀਜ ਤੁਰੀ ਇਹ ਵਿਥਿਆ,

  ਧਰਮ, ਕਰਮ, ਵਿਸ਼ਵਾਸ ਪਲੀਤ।  ਪਾਂਡੋ ਪੰਜ ਤੇ ਇਕ ਦਰੋਪਦੀ,

  ਇਕ ਦੇਹ ਵਿਚ ਪੰਜ ਦੇਹਾਂ ਲੱਥੀਆਂ।

  ਕਾਮ-ਕਹਾਣੀ, ਨਵ-ਅੱਧਿਆਇ,

  ਮਿਲਿਆ ਦਿਲ, ਨਾਂ ਲੜੀਆਂ ਅੱਖੀਆਂ।  ਜ਼ੋਰ, ਜਬਰ ਵਿਚ ਰੰਗਿਆ ਕਾਮ,

  ਰਿਸ਼ਤੇ ਸਾਰੇ ਤੋੜ ਬਿਖਾਰੇ।

  ਗੋਤ-ਗਮਨ ਤੇ ਰੇਪ ਦਾ ਯੁੱਗ ਹੈ",

  ਕਹਿੰਦੇ ਪਏ ਚਿੰਤਨ ਅੰਧਿਆਰੇ।  ਬੱਚੇ ਬਣੇ ਨੇ ਕਾਮ-ਖਿਡੌਣੇ,

  ਪੁਲਸ, ਖੇਤ ਨੂੰ ਖਾਂਦੀ ਵਾੜ।

  ਨਿਆਂ, ਨੌਕਰੀ, ਵਿੱਦਿਆ, ਕਿੱਤੇ,

  ਸਭ ਵਿਕਦੇ ਨੇ ਏਸ ਬਾਜ਼ਾਰ।  ਤਨ ਦਾ ਖੂਨ ਅੱਖਾਂ ਵਿਚ ਲੱਥਾ,

  ਸੂਹੇ ਹੋ ਗਏ ਪਿੰਡ, ਬ੍ਰਹਮੰਡ।

  ਉਲਝ ਗਿਆ ਗੁੰਝਲਾਂ ਵਿਚ ਮਾਨਵ,

  ਮਨ-ਰੋਗਾਂ ਦੀ ਰੁੱਤ ਪਰਚੰਡ।  ਜੰਗਾਂ ਵਿਚ ਇਤਿਹਾਸ ਹੈ ਰੰਗਿਆ

  ਰੱਤ, ਹਿੰਸਾ ਵਿਚ ਸੱਭਿਆਚਾਰ।

  ਲੁੱਟ ਖੋਹ ਦਾ ਬਾਜ਼ਾਰ ਗਰਮ ਹੈ,

  ਸਿਖਰ 'ਤੇ ਪੁੱਜਾ ਭ੍ਰਸ਼ਟਾਚਾਰ।

  ----------------------------------------