ਗ਼ਜ਼ਲ (ਗ਼ਜ਼ਲ )

ਮੇਘ ਦਾਸ ਜਵੰਦਾ   

Cell: +91 84275 00911
Address: ਭਰਥਲਾ, ਤਹਿ: ਸਮਰਾਲਾ
ਲੁਧਿਆਣਾ India
ਮੇਘ ਦਾਸ ਜਵੰਦਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੈਸਾ ਹਰ ਰਿਸ਼ਤੇ 'ਤੇ ਭਾਰੂ ਹੋ ਗਿਆ,

ਦੁਨੀਆਂ ਦਾ ਹਰ ਸ਼ਖ਼ਸ ਬਜ਼ਾਰੂ ਹੋ ਗਿਆ।


ਸੱਜੀਆਂ ਖੱਬੀਆਂ ਬਾਹਾਂ ਜੋ ਕਦੇ ਹੁੰਦਾ ਸੀ,

ਅੱਜ ਤਾਂ ਭਾਈ ਹੀ ਭਾਈ ਦਾ ਮਾਰੂ ਹੋ ਗਿਆ।


ਕਿੰਨੀ ਸੋਚ ਬਦਲਗੀ ਅੱਜ  ਦੇ ਸਰਬਣ ਦੀ,

ਮਾਪਿਆਂ ਨੂੰ ਮਾਰਨ 'ਤੇ ਉਤਾਰੂ ਹੋ ਗਿਆ।


ਸੀਨੇ ਦੇ ਵਿਚ ਜ਼ਹਿਰਾਂ  ਭਰੀਆਂ ਪਈਆਂ ਨੇ,

ਉਂਝ ਬੋਲਣ ਦਾ ਇਕ ਢੰਗ ਸੁਚਾਰੂ ਹੋ ਗਿਆ।


ਸੋਚ ਰਸਾਤਲ ਤੋਂ ਵੀ ਥੱਲੇ ਚਲੇ ਗਈ,

ਪਰ ਕਹਿਣੇ ਨੂੰ ਬੰਦਾ ਉਸਾਰੂ ਹੋ ਗਿਆ।


ਮੈਖਾਨੇ ਦੀ ਮਦਹੋਸ਼ੀ ਦੇ ਵਿਚ ਡੁੱਬ ਗਿਆ,

ਭਾਵੇਂ ਬੰਦਾ ਸੱਤ ਪੱਤਣਾਂ ਦਾ ਤਾਰੂ ਹੋ ਗਿਆ।


ਮਰਦੇ ਬੰਦੇ ਕੋਲੋਂ ਲੰਘਦਾ ਪਿੱਠ ਕਰਕੇ,

ਸੁਣਿਆ ਬੰਦਾ ਬੰਦੇ ਦੀ ਦਾਰੂ ਹੋ ਗਿਆ।