ਖ਼ਬਰਸਾਰ

 •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
 •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
 •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
 •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
 •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
 •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
 •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
 • ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ (ਖ਼ਬਰਸਾਰ)


  ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿਖੇ ਗੁਰਨਾਮ ਸਿੰਘ (ਰਿਟਾ: ਕੋਮੋਡੋਰ) ਰਚਿਤ ਪੁਸਤਕ ‘ਵਿਰਸੇ ਦਾ ਪ੍ਰਵਾਹ’ ਲੋਕ ਅਰਪਣ ਕਰਨ ਲਈ ਇਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਕ੍ਰਿਪਾਲ ਸਿੰਘ ਔਲਖ ਜੀ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਨਾਲ ਡਾ. ਪ੍ਰਤਾਪ ਸਿੰਘ, ਜੇ.ਪੀ ਸਿੰਘ, ਮਿੱਤਰ ਸੈਨ ਮੀਤ, ਕਰਮਜੀਤ ਸਿੰਘ ਔਜਲਾ, ਗੁਰਨਾਮ ਸਿੰਘ ਅਤੇ ਡਾ. ਗੁਰਚਰਨ ਕੌਰ ਕੋਚਰ ਸ਼ਾਮਲ ਹੋਏ।ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਨੇ ਸਭ ਨੂੰ ਜੀ ਆਇਆਂ ਆਖਦੇ ਹੋਏ ਲੇਖਕ ਦੇ ਜੀਵਨ ਅਤੇ ਸਾਹਿਤਕ ਸਫਰ ਬਾਰੇ ਭਰਪੂਰ ਚਾਨਣਾ ਪਾਇਆ।ਪੁਸਤਕ ਬਾਰੇ ਪੇਪਰ ਗੁਰਸ਼ਰਨ ਸਿੰਘ ਨਰੂਲਾ ਨੇ ਪੜ੍ਹਿਆ।ਵਿਚਾਰ ਚਰਚਾ ਵਿਚ ਸ. ਦਵਿੰਦਰ ਸਿੰਘ ਸੇਖਾ (ਸੰਪਾਦਕ ਪੰਜਾਬੀਮਾਂ.ਕਾਮ), ਡਾ. ਕੁਲਵਿੰਦਰ ਕੌਰ ਮਿਨਹਾਸ, ਰਘਬੀਰ ਸਿੰਘ ਸੰਧੂ,ਪ੍ਰਤਾਪ ਸਿੰਘ, ਡਾ. ਗੁਲਜ਼ਾਰ ਪੰਧੇਰ, ਜੇ.ਪੀ ਸਿੰ ਅਤੇ ਹਰਮਨਮੋਹਣ ਸਿੰਘ ਸੰਧੂ ਨੇ ਹਿੱਸਾ ਲਿਆ। ਮੁਖ ਮਹਿਮਾਨ ਡਾ. ਕ੍ਰਿਪਾਲ ਸਿੰਘ ਔਲਖ ਨੇ ਪੁਸਤਕ ਦੀ ਸ਼ਲਾਘਾ ਕਰਦੇ ਹੋਏ ਇਨ੍ਹਾਂ ਲਿਖਤਾਂ ਨੂੰ ਸਮਾਜ ਲਈ ਰਾਹ ਦਸੇਰਾ ਆਖਿਆ।ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਲ, ਸਪਸ਼ਟ ਅਤੇ ਸ਼ੁਧ ਭਾਸ਼ਾ ਵਿਚ ਲਿਖੀਆਂ ਰਚਨਾਵਾਂ ਪਾਠਕ ਤੇ ਵੱਧ ਪ੍ਰਭਾਵ ਪਾਉਂਦੀਆਂ ਹਨ।ਇਸ ਉਪਰੰਤ ਲੇਖਕ ਗੁਰਨਾਮ ਸਿੰਘ ਆਪਣੀਆਂ ਕੁਝ ਰਚਨਾਵਾਂ ਸਾਰਿਆਂ ਨਾਲ ਸਾਂਝੀਆਂ ਕੀਤੀਆਂ।ਕਿਤਾਬ ਰਿਲੀਜ਼ ਕਰਨ ਉਪਰੰਤ ਲੇਖਕ ਨੂੰ ਸਨਮਾਨਿਤ ਵੀ ਕੀਤਾ ਗਿਆ।


  ਇਸ ਮੌਕੇ ਕਰਵਾਏ ਕਵੀ ਦਰਬਾਰ ਦਾ ਆਗਾਜ਼ ਛੇ ਸਾਲ ਦੀ ਬੱਚੀ ਰੂਪ ਕੌਰ ਨੇ ਆਪਣੀ ਕਵਿਤਾ ਨਾਲ ਕੀਤਾ। ਉਪਰੰਤ ਉਜਾਗਰ ਸਿੰਘ ਭੰਡਾਲ (ਲੰਡਨ), ਅਮਰਜੀਤ ਸ਼ੇਰਪੁਰੀ, ਇੰਜੀ: ਸੁਰਜਨ ਸਿੰਘ, ਸੁਖਵਿੰਦਰ ਅਨਹਦ,ਲਾਡਾ ਪ੍ਰਦੇਸੀ, ਗੁਰਵਿੰਦਰ ਸ਼ੇਰਗਿਲ, ਸੋਮ ਨਾਥ, ਕਪਿਲ ਦੇਵ ਮੌਲੜੀ, ਜਸਵੰਤ ਜ਼ਫ਼ਰ, ਗੁਰਨਾਮ ਸਿੰਘ ਸੀਤਲ, ਪਰਗਟ ਸਿੰਘ ਇਕੋਲਾਹਾ, ਡਾ. ਸੁਰੇਸ਼ ਬੱਧਨ, ਜਗਸ਼ਰਨ ਛੀਨਾ ਆਦਿ ਨੇ ਆਪਣੀਆਂ ਤਾਜ਼ਾ ਤਰੀਨ ਰਚਨਾਵਾਂ ਨਾਲ ਸਮੇਂ ਨੂੰ ਬੰਨ੍ਹਿਆ। ਇਸ ਮੌਕੇ ਪਿੰਸੀ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਤਰਲੋਚਨ ਝਾਡੇ, ਰਵਿੰਦਰ ਰਵੀ, ਜਗਦੀਪ, ਅਮ੍ਰਿਤਜੋਤ ਕੌਰ, ਸਤਪਾਲ ਸਿੰਘ, ਅਮੋਲਕ ਸਿੰਘ ਅਤੇ ਜਗਦੀਸ਼ ਕੌਰ ਆਦਿ ਵਡੀ ਗਿਣਤੀ ਵਿਚ ਲੇਖਕ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਡਾ. ਗੁਰਚਰਨ ਕੋਚਰ ਨੇ ਮੰਚ ਸੰਚਾਲਨ ਦੀ ਸੇਵਾ ਬਾ-ਖੁਬੀ ਨਿਭਾਈ।