1
ਧਰਮ
ਕੀ ਫਰਕ ਪੈਂਦਾ ਹੈ,
ਸਾਡਾ ਧਰਮ 
ਕੋਈ ਵੀ ਹੋਵੇ
ਅਸੀ ਜਾਣ ਲਿਆ ਹੈ 
ਗਰੀਬੀ ਦਾ
ਭੁੱਖ ਦਾ 
ਮਜਬੂਰੀ ਦਾ
ਕੋਈ ਧਰਮ ਨਹੀ ਹੁੰਦਾ।
----------------------
2
ਕੁਦਰਤ
ਮੈਂ 
ਗਮਲਿਆ ਵਿਚ 
ਕੁਝ ਪੌਦੇ ਉਗਾ ਲਏ ਨੇ
ਤਾਂ ਜੋ ਮਨ ਨੂੰ ਤੱਸਲੀ ਰਹੇ
ਮੈਂ 
ਤੇਰਾ ਕਾਤਿਲ ਨਹੀਂ ।
--------------------
3
ਰੰਗ
ਅੱਜ-ਕੱਲ
ਸਿਆਸਤ ਦੇ ਰੰਗ ਦੇਖ
ਗਿਰਗਟਾਂ ਵੀ ਹੈਰਾਨ ਨੇ,
ਕਿਸ ਹੁਨਰ ਨਾਲ 
ਵਰਤਿਆ ਹੈ
ਉਹਨਾਂ ਦੀ ਖੂਬੀ ਨੂੰ
ਇਨਸਾਨ ਨੇ।
---------------------------
.4
ਦੂਰੀਆਂ
ਮੋਬਾਇਲ ਆ ਗਿਆ
ਲੇਪਟੋਪ ਲੈ ਲਿਆ,
ਫੇਸਬੁੱਕ.......
ਵਟਸਅੱਪ.......
ਦੂਰ-ਦੂਰ ਬੈਠੇ ਲੋਕ
ਕਿੰਨੇ ਨੇੜੇ ਆ ਗਏ
ਅਫਸੋਸ 
ਇਹਨਾਂ ਚੱਕਰਾਂ 'ਚ
ਘਰਾਂ ਤੋ ਕਦੋਂ ਦੂਰ ਹੋ ਗਏ
ਪਤਾ ਹੀ ਨਹੀਂ ਚੱਲਿਆ।
-------------------------